ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲਾਲਾ ਲਾਜਪਤ ਰਾਏ ਬਾਰੇ ਛਿੜਿਆ ਵਿਵਾਦ ਇਤਿਹਾਸਕ ਤੱਥਾਂ ਦੀ ਰੋਸ਼ਨੀ ਵਿਚ 3


ਲਾਹੌਰ ਤੋਂ ਨਿਹੈਤ ਹੀ ਰੰਜ ਭਰੀ ਖ਼ਬਰ ਪੁਜੀ ਹੈ ਕਿ ਅਜ ਸਵੇਰੇ ਲਾਲ ਲਾਜਪਤ ਰਾਏ ਜੀ ਅਚਾਨਕ ਹੀ ਦਿਲ ਦੀ ਹਰਕਤ ਬੰਦ ਹੋ ਜਾਣ ਕਾਰਨ ਚਲ ਵਸੇ ਹਨ`

ਦੋ ਦਿਨ ਬਾਅਦ ਮੌਤ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਂਦਿਆਂ ਅਖ਼ਬਾਰ ਨੇ ਮੁੜ ਲਿਖਿਆ:

ਲਾਲਾ ਲਾਜਪਤ ਰਾਏ ਦੀ ਹਾਲਤ ਕਲ੍ਹ ਤੱਕ ਚੰਗੀ ਸੀ ਕਲ੍ਹ ਅਚਾਨਕ ਹੀ ਸ਼ਾਮ ਨੂੰ ਆਪ ਦੀ ਛਾਤੀ ਦੇ ਖੱਬੇ ਪਾਸੇ ਦਰਦ ਹੋਣ ਲੱਗਾ ਉਸ ਵੇਲੇ ਡਾਕਟਰ ਨੂੰ ਬੁਲਾਇਆ ਗਿਆ ਜੋ ਰਾਤ ਦੇ 11 ਵਜੇ ਤੱਕ ਆਪਦੇ ਪਾਸ ਰਿਹਾ ਪਰ ਦਰਦ ਵਿਚ ਕੁਝ ਘਾਟਾ ਨਾ ਪਿਆ ਅੱਜ ਸਵੇਰੇ ਆਪ ਤੋਂ ਦਰਦ ਦੀ ਹਾਲਤ ਬਾਬਤ ਪੁੱਛਿਆ ਗਿਆ ਤਾਂ ਕਹਿਣ ਲੱਗੇ ਕਿ ਦਰਦ ਅਜੇ ਤੱਕ ਹੋ ਰਹੀ ਹੈ ਦੁਬਾਰਾ ਜਿਸ ਵੇਲੇ ਮੰਜੇ ਪੁਰ ਲੇਟੇ ਤਾਂ 7 ਵਜੇ ਦੇ ਕਰੀਬ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਆਪ ਚਲਾਣਾ ਕਰ ਗਏ` (ਅਕਾਲੀ ਤੇ ਪ੍ਰਦੇਸੀ 21 ਨਵੰਬਰ 1928)

ਸੋ ਅਖ਼ਬਾਰ ਦੇ ਮੁਤਾਬਕ 17 ਨਵੰਬਰ ਤਕ, ਅਰਥਾਤ ਲਾਠੀਚਾਰਜ ਤੋਂ 17 ਦਿਨ ਬਾਅਦ ਤਕ ਲਾਲਾ ਲਾਜਪਤ ਰਾਏ ਦੀ ਹਾਲਤ ਚੰਗੀ ਭਲੀ ਸੀ` ਸਵਾਲ ਪੈਦਾ ਹੁੰਦਾ ਹੈ ਕਿ ਜੇ 17 ਦਿਨਾਂ ਤੱਕ ਉਨ੍ਹਾਂ ਦੀ ਹਾਲਤ ਚੰਗੀ ਭਲੀ ਸੀ ਤਾਂ ਉਹ ਲਾਠੀਚਾਰਜ ਦੇ ਬਾਅਦ ਦੇ ਦਿਨੀਂ ਕੀ ਕਰਦੇ ਰਹੇ? ਇਸ ਬਾਰੇ ਕੁਝ ਜਾਣਕਾਰੀ ਪ੍ਰੋ. ਹਜਾਰਾ ਸਿੰਘ, ਜੋ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮੁਖੀ ਰਹੇ ਹਨ, ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਪੰਜਾਬ ਹਿਸਟਰੀ ਕਾਨਫਰੰਸ (ਮਾਰਚ 1985) ਸਮੇਂ ਪੜ੍ਹੇ ਅਤੇ ਇਤਿਹਾਸਕਾਰਾਂ ਵੱਲੋਂ ਵਿਚਾਰੇ ਗਏ ਆਪਣੇ ਪਰਚੇ ਵਿਚ ਇਸ ਤਰ੍ਹਾਂ ਦਿਤੀ ਹੈ:

30 ਅਕਤੂਬਰ 1928 ਦੀਆਂ ਘਟਨਾਵਾਂ ਤੋਂ ਬਾਅਦ ਲਾਲਾ ਜੀ ਆਮ ਵਰਗੀ ਜਿੰਦਗੀ ਜਿਊ ਰਹੇ ਸਨ ਉਹਨਾਂ ਨੇ ਉਸੇ ਸ਼ਾਮ ਡਾਕਟਰ ਧਰਮਵੀਰ ਵੱਲੋਂ ਚੈਕ-ਅਪ ਕਰਨ ਤੋਂ ਬਾਅਦ, ਇਕ ਰੋਸ ਮੀਟਿੰਗ ਨੂੰ ਸੰਬੋਧਿਤ ਕੀਤਾ ਸੀ ਉਸ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਸੈਸਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ ਅਤੇ ਉਹ ਆਪਣੇ ਹਫਤਾਵਾਰ ਅਖਬਾਰ 'ਦ ਪੀਪਲ` ਵਿਚ ਲਿਖਦੇ ਰਹੇ ਸਨ`

ਕਿਉਂਕਿ ਲਾਲਾ ਲਾਜਪਤ ਰਾਏ ਦੇਸ ਪੱਧਰ ਦੇ ਪ੍ਰਸਿੱਧ ਲੀਡਰ ਸਨ ਇਸ ਲਈ ਉਹਨਾਂ ਦੀ ਮੌਤ ਬਾਰੇ ਉਸ ਸਮੇਂ ਦੇ ਕਈ ਆਗੂਆਂ ਨੇ ਲਿਖਿਆ ਹੈ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਸਵੈ-ਜੀਵਨੀ, ਜੋ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਅੱਠ ਸਾਲ ਬਾਅਦ ਲੰਡਨ ਵਿਚ ਛਪੀ ਸੀ, ਵਿਚ ਇਸ ਤਰ੍ਹਾਂ ਦੱਸਿਆ ਹੈ:

ਸਰੀਰਕ ਸੱਟਾਂ ਉਸ ਦੀ ਕੁਝ ਕੁ ਹਫ਼ਤੇ ਬਾਅਦ ਹੋਈ ਮੌਤ ਦਾ ਕਿੰਨਾ ਕੁ ਕਾਰਨ ਬਣੀਆਂ, ਇਸ ਬਾਰੇ ਪੱਕ ਨਾਲ ਕੁਝ ਕਹਿਣਾ ਬਹੁਤ ਮੁਸ਼ਕਲ ਹੈ (ਸਫ਼ਾ 173) 

ਮੈਂ ਲਾਜਪਤ ਰਾਏ ਨੂੰ ਨਫ਼ਰਤ ਕਰਦਾ ਹਾਂ : ਜਸਵੰਤ ਸਿੰਘ ਕੰਵਲ

ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ਪੁੰਨਿਆ ਦਾ ਚਾਨਣ` ਦੇ ਸਫ਼ਾ 126 `ਤੇ ਲਿਖਦੇ ਹਨ :

ਮੈਂ ਆਪਣੇ ਪਿੰਡ (ਢੁੱਡੀਕੇ) ਵਿਚ ਜੰਮੇ ਲਾਲਾ ਲਾਜਪਤ ਰਾਏ ਨੂੰ ਇਸ ਲਈ ਨਫ਼ਰਤ ਕਰਦਾ ਸੀ, (ਕਿਉਂਕਿ) ਪਹਿਲਾਂ ਉਸ ਗ਼ਦਰ ਪਾਰਟੀ ਦਾ ਫੰਡ ਨੱਪਿਆ ਦੂਜਾ ਮਾਂਡਲੇ ਜੇਲ੍ਹ ਤੋਂ ਛੁੱਟਣ ਲਈ ਵਾਇਸਰਾਏ ਨੂੰ ਮੁਆਫ਼ੀਨਾਮੇ ਦੀਆਂ ਚਿੱਠੀਆਂ ਲਿਖੀਆਂ ਤੀਜਾ ਕਾਂਗਰਸ ਨੂੰ ਵੀ ਲੱਤ ਮਾਰ ਕੇ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਚੌਥੇ ਛਾਤੀ `ਤੇ ਕਾਲੀ ਛਤਰੀ ਤੋਂ ਤਿਲਕੇ ਤਿੰਨ ਡੰਡੇ ਜ਼ਰੂਰ ਵੱਜੇ ; ਪਰ ਸਤਾਰਾਂ ਦਿਨ ਬਾਅਦ ਪਲੂਰਸੀ ਦੀ ਬੀਮਾਰੀ ਨਾਲ ਮਰਿਆ ਇਨ੍ਹਾਂ ਸਤਾਰਾਂ ਦਿਨਾਂ ਵਿਚੋਂ ਦਿੱਲੀ ਜਾ ਕੇ ਇਕ ਮੀਟਿੰਗ ਤੇ ਨਹਿਰੂ ਨਾਲ ਲੜ ਕੇ ਆਇਆ ਸਤਾਰਾਂ ਦਿਨ ਮਗਰੋਂ ਮਰਨ ਵਾਲਾ ਸ਼ਹੀਦ ਕਿਵੇਂ ਹੋ ਗਿਆ? ਇਹ ਪ੍ਰਾਪੇਗੰਡਾ ਹਿੰਦੂ ਪ੍ਰੈਸ ਦੇ ਝੂਠ ਦਾ ਸੀ`

.ਕੰਵਲ ਇਸੇ ਕਿਤਾਬ ਵਿਚ ਇਕ ਥਾਂ ਹੋਰ ਲਿਖਦੇ ਹਨ :

ਇਕ ਵਾਰ ਲਾਜਪਤ ਰਾਏ ਦੇ ਸਾਥੀ ਮੋਹਨ ਲਾਲ ਨੇ ਮੈਨੂੰ ਪੁੱਛਿਆ, ਤੂੰ ਤਾਂ ਕਮਿਊਨਿਸਟ ਐਂ, ਲਾਜਪਤ ਰਾਏ ਦਾ ਸ਼ਰਧਾਲੂ ਕਿਵੇਂ ਬਣ ਗਿਆ?` 'ਮੈਂ ਕਿਸੇ ਵੀ ਰਾਜਸੀ ਪਾਰਟੀ ਦਾ ਮੈਂਬਰ ਨਹੀਂ ਨਾ ਹੀ ਕਿਸੇ ਦਾ ਸ਼ਰਧਾਲੂ ਆਂ, ਲੋਕਾਂ ਦੇ ਹਿੱਤ ਨਾਲ ਖਲੋਤਾ ਰਿਹਾ ਆਂ ਮੈਂ ਸਪੱਸ਼ਟ ਜਵਾਬ ਮੋੜਿਆਮੈਂ ਤਾਂ ਦੇਸ਼ ਭਗਤਾਂ ਦੇ ਪਿੱਛੇ ਰਹੇ ਪਿੰਡ ਨੂੰ ਜਾਗਰਤ ਕਰਨ ਲਈ ਇਹ ਬੀੜਾ ਚੁੱਕਿਆ ਏ ਕਿਉਂਕਿ ਫਿਰਕੂ ਤੇ ਮੁਤੱਸਬੀ ਸਰਕਾਰ ਗ਼ਦਰੀ ਬਾਬਿਆਂ ਦੇ ਨਾਂ `ਤੇ ਲੋਕਾਂ ਨੂੰ ਛੜਾਂ ਮਾਰਦੀ ਐ ਤੇ ਫਿਰਕੂ ਲਾਜਪਤ ਰਾਏ ਦੇ ਨਾਂ `ਤੇ ਦੁੱਧ ਦੀਆਂ ਧਾਰਾਂ ਦੇਂਦੀ ਐ ਮੈਂ ਤਾਂ ਪਿੰਡ ਨੂੰ ਜਾਗਰਤ ਕਰਨ ਲਈ ਲਾਜਪਤ ਰਾਏ ਦੇ ਨਾਂ ਦੀ ਨੀਤੀ ਵਰਤੀ ਹੈ ਊਂ ਮੈਨੂੰ ਚੱਜ ਨਾਲ ਪਤਾ ਹੈ ਕਿ ਲਾਜਪਤ ਰਾਏ ਕਾਂਗਰਸ ਛੱਡ ਕੇ ਫਿਰਕੂ ਹਿੰਦੂ ਮਹਾਂ ਸਭਾ ਦਾ ਪ੍ਰਧਾਨ ਜਾ ਬਣਿਆ ਸੀ ਪਿੰਡ ਦੀ ਤਰੱਕੀ ਲਈ ਲਾਜਪਤ ਰਾਏ ਦਾ ਨਾਂ ਵਰਤਣ ਤੇ (ਗ਼ਦਰੀ) ਬਾਬਾ ਗੁਰਮੁਖ ਸਿੰਘ ਮੈਨੂੰ ਮੇਰੇ ਘਰ ਬੈਠਾ ਇਕ ਤਰ੍ਹਾਂ ਗਾਲ੍ਹਾਂ ਦੇ ਰਿਹਾ ਸੀ ਬਾਪ ਵਰਗੇ ਬਾਬੇ ਦਾ ਮੈਂ ਗੁੱਸਾ ਨਹੀਂ ਕਰ ਸਕਦਾ ਸੀ ਜੇ ਦੁਸ਼ਮਣ ਤੋਂ ਲੋਕ ਭਲੇ ਦਾ ਕੰਮ ਲੈ ਲਿਆ ਜਾਵੇ, ਨੀਤੀ ਸ਼ਾਸਤਰ ਇਸ ਨੂੰ ਮਾੜਾ ਨਹੀਂ ਸਮਝਦਾ ਮੋਹਨ ਲਾਲ ਜੀ, ਦੁਸ਼ਮਣ ਦੇ ਹਥਿਆਰ ਨਾਲ ਵੈਰੀ ਮਾਰਿਆ ਜਾਵੇ; ਇਹ ਸਹੀ ਨੀਤੀ ਨਹੀਂ?

ਮੇਰੀ ਪੂਰੀ ਗੱਲ ਸੁਣ ਕੇ ਮੋਹਨ ਲਾਲ ਐਨਾ ਹੱਸਿਆ ਕਿ ਉਸ ਨੂੰ ਹੁੱਥੂ ਆ ਗਿਆ। (ਸਫ਼ਾ 125-126)

ਜਸਵੰਤ ਸਿੰਘ ਕੰਵਲ ਦੇ ਇਸ ਹਵਾਲੇ ਤੋਂ ਢੁਡੀਕੇ ਪਿੰਡ ਦੀ ਪੰਚਾਇਤ ਤੇ ਕੁੱਝ ਹੋਰਨਾਂ ਜ਼ੋਸ਼ੀਲੇ ਦੇਸ਼ਭਗਤਾਂ ਵੱਲੋਂ ਬੱਬੂ ਮਾਨ ਦੇ ਖਿਲਾਫ਼ ਪਾਏ ਜਾ ਰਹੇ ਖਰੂਦ ਦੀ ਅਸਲੀਅਤ ਆਪਣੇ ਆਪ ਉਘੜ ਆਉਂਦੀ ਹੈ, ਕਿ ਉਨ੍ਹਾਂ ਲਈ ਪਿੰਡ ਦਾ ਵਿਕਾਸ ਇਤਿਹਾਸਕ ਸੱਚਾਈ ਨਾਲੋਂ ਵੱਧ ਮਹੱਤਵਪੂਰਨ ਹੈ! ਅਜਿਹੀ ਗਰਜ਼ਮੁਖੀ ਸੋਚ ਵਿਅਕਤੀਆਂ ਨੂੰ ਅਚੇਤ ਤੌਰ `ਤੇ ਹੀ ਅਨੈਤਿਕਤਾ ਦੇ ਕੁਰਾਹੇ ਪਾ ਦਿੰਦੀ ਹੈ

ਲਾਲਾ ਲਾਜਪਤ ਰਾਏ ਦੇਸ਼ ਭਗਤ ਜਾਂ ਹਿੰਦੂ ਭਗਤ ?

ਲਾਲਾ ਲਾਜਪਤ ਰਾਏ ਬਾਰੇ ਪ੍ਰਸਿੱਧ ਹੈ ਕਿ ਉਹ ਇਕ ਉਚ ਕੋਟੀ ਦੇ ਦੇਸ਼ ਭਗਤ ਸਨ ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ ਜਾਂਦੀਆਂ ਕਿਤਾਬਾਂ ਵਿਚ ਇਹੀ ਲਿਖਿਆ ਹੁੰਦਾ ਹੈ ਮੀਡੀਏ ਰਾਹੀਂ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਜੇ ਲਾਲੇ ਦੀਆਂ ਸਿਆਸੀ ਸਰਗਰਮੀਆਂ ਅਤੇ ਲਿਖਤਾਂ ਨੂੰ ਨੀਝ ਨਾਲ ਪੜ੍ਹਿਆ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਉਭਰਦੀ ਹੈ

ਲਾਲਾ ਲਾਜਪਤ ਰਾਏ ਆਪਣੀ ਸਵੈ ਜੀਵਨੀ ਦੇ ਸਫ਼ਾ 80 `ਤੇ ਲਿਖਦੇ ਹਨ : ਹਿੰਦੀ ਅਤੇ ਉਰਦੂ ਦੇ ਰੱਫੜ ਨੇ ਮੈਨੂੰ ਹਿੰਦੂ ਰਾਸ਼ਟਰਵਾਦ ਦਾ ਪਹਿਲਾ ਸ਼ਬਦ ਸਿਖਾਇਆ ਇਸ ਤਰ੍ਹਾਂ ਇਥੇ ਉਹ ਭਾਰਤੀ ਰਾਸ਼ਟਰਵਾਦ ਦੀ ਨਹੀਂ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੇ ਹਨ ਅਸੀਂ ਪਹਿਲਾਂ ਦੇਖ ਆਏ ਹਾਂ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀ ਲਾਲਾ ਜੀ ਨੂੰ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਲਈ ਜਿੰਮੇਵਾਰ ਠਹਿਰਾਉਂਦੇ ਰਹੇ ਹਨ ਲਾਲਾ ਜੀ ਲਈ ਸਵਰਾਜ ਨਾਲੋਂ ਹਿੰਦੂ ਹਿੱਤਾਂ ਦੀ ਰਾਖੀ ਵੱਧ ਮਹੱਤਵਪੂਰਨ ਸੀ ਉਹ ਵਾਰ ਵਾਰ ਕਿਹਾ ਕਰਦੇ ਸਨ, ਹਿੰਦੂਆਂ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਬਿਨਾਂ ਸਵਰਾਜ ਦਾ ਕੋਈ ਅਰਥ ਨਹੀਂ`

1927 ਨੂੰ ਦ ਟ੍ਰਿਬਿਊਨ  ਵਿਚ ਹੀ ਲਿਖੇ ਇਕ ਲੇਖ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ਪਹਿਲਾਂ ਆਪਣੇ (ਹਿੰਦੂ) ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਫਿਰ ਰਾਸ਼ਟਰ ਦਾ`

(ਪੰਜਾਬ ਪਾਸਟ ਐਂਡ ਪ੍ਰੈਜੈਂਟ, ਅਪ੍ਰੈਲ 1898, ਸਫ਼ਾ 191)

ਦੇਸ਼ ਨਾਲੋਂ ਹਿੰਦੂ ਹਿੱਤਾਂ ਨੂੰ ਪਹਿਲ ਦੇਣ ਦੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੀ ਲਾਲਾ ਲਾਜਪਤ ਰਾਏ ਕਾਂਗਰਸ ਨੂੰ ਛੱਡ ਕੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਬਣ ਗਏ ਸਨ ਹਿੰਦੂ ਹਿੱਤਾਂ ਨੂੰ ਦੇਸ਼ ਦੇ ਹਿੱਤਾਂ ਨਾਲੋਂ ਪਹਿਲ ਦੇਣ ਵਾਲੇ ਨੂੰ ਹਿੰਦੂ ਭਗਤ