ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਥੇਦਾਰ ਗੁਰਬਚਨ ਸਿੰਘ ਜੀ ਅ¤ਜ ਦੇ ਦਿਨ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਸ਼ਹੀਦ ਹੋਇਆ ਸੀ .....!


ਲੇਖਕ : ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519
ਜਦ ਕਿਧਰੇ ਇਤਿਹਾਸ ’ਚ ਗ¤ਲਾਂ ਹੋਣਗੀਆਂ ਬੇ ਵਕਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ , ਬੇਸ਼¤ਕ ਇਹ ਬੀਬੀ ਜਗਮੋਹਨ ਕੌਰ ਵ¤ਲੋਂ ਗਾਏ ਇ¤ਕ ਗੀਤ ਦੀਆਂ ਲਾਈਨਾਂ ਹਨ, ਪਰ ਇਹਨਾਂ ਦੇ ਅਰਥ ਬੜੇ ਹੀ ਡੂੰਘੇ ਹਨ। ਅ¤ਜ ਦਾ ਉਹ ਮਨਹੂਸ ਦਿਨ, ਜਿਸ ਨੇ ਸਾਡੇ ਇ¤ਕ ਕੋਮਲ ਜਿਹੇ ਵੀਰ ਭਾਈ . ਜਸਪਾਲ ਸਿੰਘ ਚੌੜ•ਸਿਧਵਾਂ ਨੂੰ ਸਾਥੋਂ ਖੋਹ ਲਿਆ ਸੀ , ਫਿਰ ਉਹ ਹੀ ਪੀੜ ਲੈ ਕੇ ਸਵੇਰ ਦਾ ਸੂਰਜ ਉ¤ਗੇਗਾ ਅਤੇ ਝੂਠੇ ਭਰੋਸਿਆਂ ਦੀ ਕੜਕਦੀ ਧੁ¤ਪ ਦੇ ਕੇ ਅਸਤ ਹੋ ਜਾਵੇਗਾ। ਸਵੇਰ ਸਾਰ ਮਾਪਿਆਂ ਨੂੰ ਅਹਿਸਾਸ ਹੋਵੇਗਾ ਕਿ 29 ਮਾਰਚ 2012 ਤਾਂ ਸਵੇਰੇ ਵੇਲੇ ਭਾਈ ਜਸਪਾਲ ਸਿੰਘ ਵਿਹੜੇ ਵਿੱਚ ਅਡੋਲ ਘੁੰਮਦਾ ਪਿਆ ਸੀ, ਪਰ ਜਦੋਂ  ਆਪਣੀ ਕੌਮ ਦੇ ਦਰਦ ਲੈ ਕੇ ਘਰੋਂ ਨਿਕਲਿਆ ਫਿਰ  ਤਰਕਾਲਾਂ ਨੂੰ ਘਰ ਆਉਣ  ਦੀ ਥਾਂ ਪੋਸਟਮਾਰਟਮ ਵਾਲੇ ਫਰਸ਼ੀ ਮੰਜੇ ਉ¤ਤੇ ਗੋਲੀਆਂ ਨਾਲ ਵਿੰਨਿ•ਆ ਪਿਆ ਸੀ। ਇਹ ਗੋਲੀਆਂ ਵੀ ਕਿਸੇ ਅਗਿਆਤ ਵਿਅਕਤੀ ਦੀਆਂ ਨਹੀ, ਸਗੋਂ ਸਰਕਾਰੀ ਕਾਰਖਾਨੇ ਵਿਚ ਬਣੀਆਂ, ਇ¤ਕ ਸਰਕਾਰੀ ਬੰਦੂਕ ਦੀ ਨਾਲੀ ਵਿੱਚੋਂ ,ਖਾਖੀ ਵਰਦੀ ਵਾਲੇ ਹੱਥ ਨੂੰ ਹਕੂਮਤ ਅਤੇ ਨਿਜ਼ਾਮ ਦਾ ਇਸ਼ਾਰਾ ਮਿਲਣ ਤੇ ਦਬਾਏ ਘੋੜੇ ਨਾਲ ਚ¤ਲੀਆਂ ਸਨ ਅਤੇ ਇ¤ਕ ਫੁ¤ਲ ਵਰਗੇ ਬੇ ਗੁਨਾਹ ਨੌਜਵਾਨ ਦੇ ਨਰਮ ਜਿਹੇ ਜੁ¤ਸੇ ਨੂੰ ਚੀਰ ਗਈਆਂ ਸਨ।
                          ਦਾਸ ਲੇਖਕ ਅਤੇ ਸ. ਪਰਮਜੀਤ ਸਿੰਘ ਸਹੌਲੀ ਨੂੰ ਵੀ ਉਸ ਦਿਨ ਵੀ ਸ. ਪ੍ਰਕਾਸ਼ ਸਿੰਘ ਬਦਲ ਦੇ ਓ.ਐਸ.ਡੀ.ਡਾਕਟਰ ਦਿਲਜੀਤ ਸਿੰਘ ਚੀਮਾਂ ( ਹੁਣ ਮੰਤਰੀ ), ਨੇ ਪੁਲਿਸ ਨੂੰ ਆਖਕੇ ਗ੍ਰਿਫਤਾਰ ਕਰਵਾ ਦਿ¤ਤਾ ਸੀ ਅਤੇ ਇਹ ਹਿਰਦੇ ਵੇਦਿਕ ਖਬਰ ਵੀ ਮੁਹਾਲੀ ਦੇ ਅੱਠ ਫੇਸ ਥਾਣੇ ਵਿੱਚ ਹੀ ਸੁਣੀ ਸੀ। ਕੋਸ਼ਿਸ਼ ਸੀ ਕਿ ਰਿਹਾ ਹੋਕੇ, ਉਸ ਕੌਮੀ ਪ੍ਰਵਾਨੇ ਦੇ ਭੋਗ ਵਿੱਚ ਸ਼ਰੀਕ ਹੋ ਜਾਈਏ, ਲੇਕਿਨ ਚੰਦਰੀ ਹਕੂਮਤ ਦੀ ਬਦਨੀਤੀ ਕਰਕੇ ਸੰਭਵ ਨਹੀ ਹੋਇਆ, ਪਰ ਭਾਈ ਜਸਪਾਲ ਸਿੰਘ ਦਾ ਸ਼ਹੀਦੀ ਸਮਾਗਮ ਟੀ.ਵੀ. ਰਾਹੀ ਪਟਿਆਲਾ ਜੇਲ• ਦੇ ਅਹਾਤੇ ਵਿੱਚ ਬੈਠਕੇ ਦੇਖਿਆ। ਸਿੱਖ ਸੰਗਤ ਦੇ ਇੱਕਠ ਨੂੰ ਵੇਖਕੇ ਮਹਿਸੂਸ ਹੁੰਦਾ ਸੀ ਕਿ ਭਾਈ ਜਸਪਾਲ ਸਿੰਘ ਵੀ ਪਹਿਲਾਂ ਪੁਲਿਸ ਵ¤ਲੋਂ ਬੇਦੋਸ਼ੇ ਹੀ ਮਾਰੇ ਗਏ, ਆਪਣੇ ਤੀਹ ਹਜ਼ਾਰ ਵੀਰਾਂ ਨਾਲ ਖੜਾ ਹੋ ਕੇ, ਸ਼ਹੀਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਅੰਤਮ ਸੰਸਕਾਰ ਵੇਲੇ ਸਿੱਖਾਂ ਅੰਦਰ ਬੜਾ ਰੋਸ ਸੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸਿੱਖਾਂ ਦਾ ਗੁ¤ਸਾ ਭਾਈ ਸਾਹਿਬ ਦੀ ਦੇਹ ਦੇ ਨੇੜੇ ਨਹੀ ਢੁ¤ਕਣ ਦੇ ਰਿਹਾ ਸੀ। ਸਿੱਖ ਨਿਆਂ ਚਾਹੁੰਦੇ ਸਨ, ਪਰ ਜਥੇਦਾਰ ਗੋਗਲੂਆਂ ਉ¤ਤੋਂ ਮਿਟੀ ਝਾੜਣ ਆਏ ਸਨ। ਚਲੋ ਕਿਸੇ ਭਰੋਸੇ ਜਾਂ ਕਿਸੇ ਮਰਿਯਾਦਾ ਦੀ ਸ਼ਰਮ ਰੱਖਦਿਆਂ ਪਰਿਵਾਰ ਅਤੇ ਸੰਗਤ ਨੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਨੂੰ ਅ¤ਗੇ ਆਉਣ ਦਿ¤ਤਾ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੜਾ ਜਜ਼ਬਾਤੀ ਲਫਜਾਂ ਦਾ ਸਹਾਰਾ ਲੈਕੇ ਸਿੱਖ ਸੰਗਤ ਦੇ ਗੁ¤ਸੇ ਤੋਂ ਬਚਣਦਾ ਯਤਨ ਕੀਤਾ।
                      ਪਤਲੀ ਪੋਲੀ ਕਾਰਵਾਈ ਸਰਕਾਰ ਦੀ ਤਰਫੋਂ ਹੋਈ ਅਤੇ ਇਸ ਦਾ ਸਹਾਰਾ ਲੈਕੇ ਸਰਕਾਰ ਨੇ ਭੋਗ ਸਮਾਗਮ ਹੀ ਹਾਈਜੈਕ ਕਰ ਲਿਆ ਕਿ ਜੇ ਕੋਈ ਹੋਰ ਬੋਲੇਗਾ ਤਾਂ ਗ¤ਲ ਵਿਗੜ ਸਕਦੀ  ਹੈ ਪਰ ਆਪਾਂ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣੀਆਂ ਹਨ, ਇਸ ਕਰਕੇ ਕੋਈ ਹੋਰ ਬੋਲਿਆਂ ਤਾਂ ਵਿਘਣ ਵੀ ਪੈ ਸਕਦਾ ਹੈ , ਕੇਵਲ ਜਥੇਦਾਰ ਅਕਾਲ ਤਖਤ ਸਾਹਿਬ ਹੀ ਬੋਲਣ। ਪਰਿਵਾਰ ਗਮ ਵਿੱਚ ਸੀ, ਸੰਗਤ ਰੋਹ ਵਿਚ ਸੀ, ਕਾਤਲਾਂ ਨੂੰ ਸਜ਼ਾ ਦਿਵਾਉਣੀ ਚਾਹੁੰਦੀ ਸੀ, ਇਸ ਕਰਕੇ ਸਾਰਿਆਂ ਨੇ ਤਕਰੀਬਨ ਮੰਨ ਹੀ ਲਿਆ, ਪਰ ਜੋ ਕੁੱਝ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੋਲਦਿਆਂ ਵੇਖ ਕੇ ਅੰਦਾਜ਼ਾ ਹੋਇਆ ਸੀ, ਉਹ ਅ¤ਜ ਹਕੀਕਤ ਵਿੱਚ ਬਦਲ ਚੁ¤ਕਿਆ ਹੈ। ਜਿਹੜੇ ਅਫਸਰ ਦੋਸ਼ੀ ਸਨ, ਇ¤ਕ ਦਮ ਬਦਲੀਆਂ, ਮੁਅਤਲੀ ਅਤੇ ਹੁਣ ਫਿਰ ਉੱਚੀਆਂ ਪੋਸਟਾਂ, ਇਹ ਸੀ ਵਾਹਦਾ ਜਥੇਦਾਰ ਸਾਹਿਬ ਦਾ ?
                      ਦੋਸ਼ੀਆਂ ਨੂੰ ਤਾਂ ਜਮਾਨਤ ਨਹੀ ਮਿਲਣੀ ਚਾਹੀਦੀ ਸੀ, ਜਿੰਨਾਂ ਚਿਰ ਪੜਤਾਲ ਚ¤ਲ ਰਹੀ ਹੈ, ਪਰ ਇਥੇ ਤਾਂ ਭਾਈ ਸਾਹਿਬ ਦੀ ਪਹਿਲੀ ਬਰਸੀ ਤੋਂ ਵੀ ਪਹਿਲਾਂ ਉਹ ਹੀ ਅਫਸਰ, ਜਿੰਨਾਂ ਨੂੰ ਨਾ ਅਹਿਲ ਆਖਕੇ ਮੁਅਤਲ ਕੀਤਾ ਸੀ, ਸਿੱਧੇ ਮੁੱਖ ਮੰਤਰੀ ਦੇ ਜਿਲ•ੇ ਵਿੱਚ ਹੀ ਜਾ ਲ¤ਗੇ। ਜਿਹੜੇ ਵਾਅਦੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਖੇ  , ਵ¤ਡੀ ਗਿਣਤੀ ਸੰਗਤ ਦੀ ਹਾਜਰੀ ਵਿੱਚ, ਪਰਿਵਾਰ ਨਾਲ ਕੀਤੇ ਕਿ ਕਾਤਲ ਬਖਸ਼ੇ ਨਹੀ ਜਾਣਗੇ, ਉਹਨਾਂ ਦਾ ਕੀਹ ਬਣਿਆ ? ਉਹੀ ਕੁੱਝ ਹੋਇਆ ਜੋ ਜਗਦੀਸ਼ ਟਾਈਟਲਰ ਦੇ ਕੇਸ ਵਿੱਚ ਹੋ ਰਿਹਾ ਹੈ, ਕਿਉਂਕਿ ਇਥੋਂ ਦਾ ਨਿਜ਼ਾਮ ਵੀ ਭਾਰਤੀ ਨਿਜ਼ਾਮ ਦੀ ਕੰਡਿਆਲੀ ਵੇਲ ਦੀ ਹੀ ਇ¤ਕ ਸੂਲ ਹੈ, ਜੋ ਹਮੇਸ਼ਾਂ ਸਿੱਖਾਂ ਦੇ  ਸੀਨੇ ਰੜਕਦੀ ਰਹਿੰਦੀ ਹੈ। ਜਿਵੇ ਤੀਹ ਹਜਾਰ ਸਿੱਖਾਂ ਦੇ ਕਾਤਲ ਬਰੀ ਕੀਤੇ ਜਾ ਰਹੇ ਹਨ, ਉਸ ਤਰ•ਾਂ ਹੀ ਇ¤ਕ ਬੇ ਗੁਨਾਹ ਫੁ¤ਲ ਨੂੰ ਨਿਗਲ ਜਾਣ ਵਾਲੇ ਬੋਕਾਂ ਨੂੰ ਫਾਇਦੇ ਦਿ¤ਤੇ ਜਾ ਰਹੇ ਹਨ।
                    ਜਥੇਦਾਰ ਜੀ ਮੂੰਹੋਂ ਬੇਸ਼¤ਕ ਕੁੱਝ ਵੀ ਨਾ ਬੋਲੋ ਯਾਦ ਤਾਂ ਤੁਹਾਨੂੰ ਵੀ ਆਉਂਦਾ ਹੋਵੇਗਾ ਕਿ ਗੁਰੂ ਦੀ ਹਜੂਰੀ ਵਿੱਚ ਉਥੇ ਕੀਹ ਕਿਹਾ ਸੀ, ਇਹ ਸੰਗਤ ਚੰਗੀ ਤਰ•ਾਂ ਜਾਣਦੀ ਹੈ ਕਿ ਕੁੱਝ ਗ¤ਲਾਂ ਤੁਸੀਂ ਬੋਲਦੇ ਨਹੀ, ਲੇਕਿਨ ਤੁਹਾਡੇ ਚਿਹਰੇ ਉ¤ਤੇ ਜਬਰਦਸਤੀ ਉ¤ਕਰ ਆਉਂਦੀਆਂ ਹਨ। ਕੋਈ ਗ¤ਲ ਨਹੀ ਜੇ ਤੀਹ ਹਜ਼ਾਰ ਸਿੱਖਾਂ ਦਾ ਨਿਆਂ ਨਹੀ ਮਿਲਿਆ ਤਾਂ ਉਥੇ ਹੁਣ ਤੀਹ ਹਜ਼ਾਰ ਇ¤ਕ ਦੀ ਗਿਣਤੀ ਕਰ ਲਵਾਂਗੇ, ਪਰ ਤੁਹਾਡੀ ਆਤਮਾਂ ਨੂੰ ਪੁਛੋ ਕਿ ਜੋ ਭਾਈ ਜਸਪਾਲ ਸਿੰਘ ਦੇ ਮਾਪਿਆਂ ਨਾਲ ਹੋਇਆ ਹੈ, ਜੇ ਕਿਤੇ ਆਪਣੇ ਵਿਚੋਂ ਕਿਸੇ ਦੇ ਘਰ ਵਾਪਰਿਆਂ ਹੁੰਦਾ, ਫਿਰ ਇਸ ਜਖਮ ਨੇ ਕਿਵੇ ਰਿਸਣਾ ਸੀ, ਇਹੇ ਵੀ ਬ¤ਸ ਨਹੀ ਦੁਨੀਆਂ ਨੂੰ ਜਾਂ ਬੇਵ¤ਸ ਹੋਈ ਬੈਠੀ ਸਿੱਖ ਕੌਮ ਨੂੰ ਲਾਜਵਾਬ ਕਰਨ ਵਾਸਤੇ ਤੁਹਾਡੇ ਕੋਲ ਸ਼ਬਦਾਂ ਦੇ ਭੰਡਾਰ ਹੋਣਗੇ, ਲੇਕਿਨ ਉਸ ਵਾਹਿਗੁਰੂ ਦੇ ਦਰ ਉ¤ਤੇ , ਜਿਸਦੀ ਦੁਹਾਈ ਦੇ ਕੇ ਤੁਸੀਂ ਰੋਜ਼ ਸਿੱਖਾਂ ਉ¤ਤੇ ਫੈਸਲੇ ਠੋਸਦੇ ਹੋ , ਨਿਬੇੜੇ ਸੱਚ ਦੇ ਅਧਾਰ ਉ¤ਤੇ ਹੀ ਹੁੰਦੇ ਹਨ। ਇਥੇ ਨਹੀ ਤਾਂ ਉਥੇ ਸਹੀ ਲੇਖਾ ਤਾਂ ਇ¤ਕ ਦਿਨ ਦੇਣਾ ਹੀ ਪੈਣਾ ਹੈ।
                    ਅਕਾਲ ਪੁਰਖ ਨੇ ਇ¤ਕ ਇ¤ਕ ਗ¤ਲ ਯਾਦ ਕਰਵਾਉਣੀ ਹੈ ਕਿ ਮੇਰੇ ਤਖਤ ਉ¤ਤੇ ਬੈਠਕੇ ਤੁਸੀਂ ਅੱਖਾਂ ਬੰਦ ਕਰਕੇ ਅਜਿਹੇ ਫੈਸਲੇ ਕਰਦੇ ਰਹੇ ਹੋ, ਕਿਸੇ ਦੇ ਬੱਚੇ ਦੀ ਸ਼ਹੀਦੀ ਉ¤ਤੇ ਹੋ ਰਹੀ ਗੰਦੀ ਸਿਆਸਤ ਨੂੰ ਧਰਮ ਦਾ ਪਾਲਿਸ਼ ਕਰਕ,ੇ ਇ¤ਕ ਖਾਸ ਧਿਰ ਨੂੰ ਫਾਇਦਾ ਦਿੰਦੇ ਰਹੇ ਹੋ , ਉਥੇ ਵੀ ਤੁਹਾਡਾ ਮੁੰਹ ਬੰਦ ਰਹੇਗਾ ਫਰਕ ਸਿਰਫ ਇਹ ਹੋਵੇਗਾ ਕਿ ਇੱਥੇ ਹਕੂਮਤ ਦਾ ਭੈਅ ਹੈ ਅਤੇ ਕੁੱਝ ਲਾਲਚ ਵੀ ਹਨ, ਪਦਵੀ ਦੀ ਪਕੜ ਵੀ ਹੈ, ਲੇਕਿਨ ਉਸ ਦੇ ਦਰਬਾਰ ਵਿੱਚ ਜਦੋਂ ਜਵਾਬ ਦੇਣਾ ਹੋਵੇਗਾ, ਉਸ ਵੇਲੇ ਵੀ ਝੂਠ ਦੇ ਪੱਥਰ ਬੁ¤ਲਾਂ ਨੂੰ ਮਣ ਮਣ ਦੇ ਬਣਾ ਦੇਣਗੇ ਅਤੇ ਜਵਾਬ ਦੇਣ ਤੋਂ ਅਸਮਰਥ ਜਾਪੋਗੇ, ਫਿਰ ਪਛਤਾਵਾ ਕੀਤਿਆਂ ਕੁੱਝ ਨਹੀ ਬਣੇਗਾ, ਜੋ ਕਰਨਾ ਹੈ ਅ¤ਜ ਹੀ ਕਰੋ, ਦੋਸ਼ੀਆਂ ਨੂੰ ਫਾਂਸੀ ਦੇ ਤਖਤ ਉ¤ਤੇ ਲਿਜਾਣ ਵਾਸਤੇ ਆਪਣੀ ਸਰਕਾਰ ਉ¤ਤੇ ਦਬਾ ਪਾਓ, ਨਾ ਕਿ ਸਿੱਖ ਜਜਬਾਤਾਂ ਨੂੰ ਠਾਰਨ ਦੀ ਕੋਸ਼ਿਸ਼ ਕਰੋ।