ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਬਣਾਉਣ ਵਾਲੇ, ਪੂਜਣ ਵਾਲੇ ਅਤੇ ਮੰਦ ਸ਼ਬਦਾਵਲੀ ਲਿਖਣ ਵਾਲੇ ਬਰਾਬਰ ਦੇ ਦੋਸ਼ੀ ਹਨ !


ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ 9316176519

                    ਪਿਛਲੇ ਕੁੱਝ ਸਮੇਂ ਤੋਂ ਸਿੱਖ ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਦੀ ਬੇਅਦਬੀ ਕਰਨ ਜਾਂ ਇਹਨਾਂ ਫ਼ੋਟੋਆਂ ਉ¤ਤੇ ਮੰਦ ਸ਼ਬਦਾਵਲੀ ਲਿਖੇ ਜਾਣ ਦੀਆਂ ਘਟਨਾਵਾਂ ਵਿਚ ਬੜਾ ਵਾਧਾ ਹੋਇਆ ਹੈ ਅਤੇ ਬਹੁਤ ਥਾਂਈਂ ਇਹ ਮਾਮਲਾ ਫ਼ਸਾਦੀ ਵੀ ਸਾਬਤ ਹੋਇਆ ਹੈ। ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਣੇ ਕੁਦਰਤੀ ਹਨ, ਪਰ ਨਾਲ ਨਾਲ ਅਜਿਹੇ ਮਾਮਲਿਆਂ ਨੂੰ ਨਜਿੱਠਣ ਵਾਸਤੇ ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਬਹੁਤ ਸਾਰੇ ਲੋਕ ਆਪਣੇ ਕੰਮ ਕਾਜ ਵੀ ਪ੍ਰਭਾਵਿਤ ਕਰਦੇ ਹਨ ਅਤੇ ਦਿਮਾਗ਼ੀ ਸਕੂਨ ਵੀ  ਖ਼ਰਾਬ ਹੁੰਦਾ ਹੈ, ਲੇਕਿਨ ਈਦੀ ਰੋਕਥਾਮ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤੋਂ ਪਹਿਲਾਂ ਕੁੱਝ ਉਹ ਗ¤ਲਾਂ , ਜਿਹੜੀਆਂ ਇਸ ਮਾਮਲੇ ਨਾਲ ਜੁੜੀਆਂ ਹੋਈਆ ਹਨ, ਜਾਂ ਭਵਿਖ ਵਿੱਚ ਜੁੜ ਸਕਦੀਆਂ ਹਨ, ਉਹਨਾਂ ਉ¤ਤੇ ਵੀ ਦੀਰਘ ਵਿਚਾਰ ਕਰਨ ਦੀ ਲੋੜ ਹੈ।
                     ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਅਪਮਾਨ ਕਰਨ ਜਾਂ ਇਹਨਾਂ ਬਾਰੇ ਸੋਸ਼ਲ ਮੀਡੀਆ ਵਿੱਚ ਮੰਦ ਸ਼ਬਦਾਵਲੀ ਲਿਖੇ ਜਾਣ ਦੀ ਕਿਸੇ ਇ¤ਕ ਘਟਨਾ ਜਾਂ ਸਾਰੀਆਂ ਘਟਨਾਵਾਂ ਬਾਰੇ ਵਿਚਾਰ ਕਰਨ ਤੋਂ ਪਹਿਲਾਂ, ਸਿੱਖ ਪੰਥ ਸਾਹਮਣੇ ਇ¤ਕ ਸਵਾਲ ਇਹ ਵੀ ਖੜ੍ਹਾ ਹੈ ਕਿ ਕੀਹ ਇਹ ਪ੍ਰਚਲਤ ਫੋਟੋਆਂ ਵਾਕਿਆ ਹੀ ਗੁਰੂ ਸਾਹਿਬ ਦੀਆਂ ਹਨ ? ਦੂਸਰੀ ਗ¤ਲ ਇਹ ਵੀ ਹੈ ਕਿ ਇਹ ਫੋਟੋਆਂ ਵਿੱਚ ਜਿਸ ਤਰ੍ਹਾਂ ਦੀ ਘਟਨਾਵਾਂ ਗੁਰ ਸਾਹਿਬ ਬਾਰੇ ਬਿਆਨ ਜਾਂ ਦਰਿਸ਼ਮਾਨ ਕੀਤੀਆਂ ਗਈਆਂ ਹਨ, ਕੀਹ ਉਹ ਗੁਰੂ ਸਾਹਿਬ ਦੀ ਜਿੰਦਗੀ ਦੀ ਘਾਲਣਾ, ਰੁਹਾਨੀ ਵਿਚਰਨ ਜੁਗਤੀ ਜਾਂ ਗੁਰਬਾਣੀ ਦੀ ਕਸਵ¤ਟੀ ਉ¤ਤੇ ਪੂਰੀਆਂ ਉ¤ਤਰਦੀਆਂ ਹਨ ? ਇਸ ਬਾਰੇ ਜਦੋਂ ਕਿਸੇ ਜਗਿਆਸੂ ਅਤੇ ਗੁਰੂ ਸ਼ਬਦ ਦੀ ਪਰਿਭਾਸ਼ਾ ਨੂੰ ਸਮਝਣ ਵਾਲੇ ਜਾਂ ਗੁਰੂਨਾਨਕ ਦੇ ਘਰ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿਚ ਅਪਣਾਉਣ ਵਾਲੇ ਸਿੱਖ ਤੋਂ ਪੁਛੋਗੇ ਤਾਂ  ਉਸਦਾ ਜਵਾਬ ਸਿੱਧਾ ਜਿਹਾ ਹੀ ਹੋਵੇਗਾ ਕਿ ਫੋਟੋਆਂ ਨੇ ਤਾਂ ਸਾਨੂੰ ਬਹੁਤ ਵ¤ਡੀ ਦੁਬਿਧਾ ਵਿੱਚ ਪਾਇਆ ਹੋਇਆ ਹੈ ਅਤੇ ਸਾਡੀ ਸਾਰੀ ਕੀਤੀ ਉ¤ਤੇ ਪਾਣੀ ਫੇਰ ਰੱਖਿਆ ਹੈ।  
                         ਇ¤ਕ ਫੋਟੋ ਪਿਛਲੇ ਸਮੇਂ ਵਿੱਚ ਕਾਫੀ ਵਿਕੀ, ਜਿਸ ਵਿੱਚ ਮਹਾਨ ਸੂਫ਼ੀ ਸੰਤ, ਰੂਹਾਨੀ ਪੁਰਖ, ਬਾਬਾ ਸ਼ੇਖ ਫਰੀਦ ਜੀ ਨੂੰ ਬੜੀ ਹੀ ਵਿਆਕੁਲ ਅਵਸਥਾ ਦੌਰਾਨ, ਰੋਹੀ ਬੀਆਬਾਣ ਵਿਚ, ਇ¤ਕ ਸੁੱਕੇ ਦਰਖਤ ਹੇਠਾਂ ਪਏ ਹੋਏ ਵਿਖਾਇਆ ਗਿਆ ਹੈ ਅਤੇ ਉਸ ਦਰਖਤ ਉ¤ਤੇ ਕੋਈ ਪ¤ਤਾ ਨਹੀ ਹੈ, ਸਿਰਫ ਇ¤ਕ ਕਾਂ ਬੈਠਾ ਹੈ। ਜਿਹੜਾ ਬਾਬਾ ਸ਼ੇਖ ਫਰੀਦ ਦੇ ਸਾਰੇ ਸਰੀਰ ਉ¤ਤੇ ਮਾਸ ਨੋਚ ਨੋਚ ਕੇ ਜਖਮ ਬਣਾ ਚੁੱਕਾ ਹੈ, ਜਿਸ ਵਿੱਚੋਂ ਖੂਨ ਵਹਿ ਰਿਹਾ ਹੈ। ਇਸ ਫੋਟੋ ਦੇ ਕਰਤਾ ਨੇ ਆਪਣੀ ਕਿਰਤ ਉ¤ਪਰ ਬਾਬਾ ਫਰੀਦ ਜੀ ਵ¤ਲੋਂ ਉਚਾਰਣ ਬਾਣੀ ਦੀ ਤੁਕ ‘‘ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸੁ॥ ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਣ ਕੀ ਆਸ॥ ’’, ਲਿਖਕੇ ਆਪਣੀ ਕਿਰਤ ਨੂੰ ਪ੍ਰਮਾਣਿਤ ਕਰਨ ਦਾ ਯਤਨ ਕੀਤਾ ਹੈ। ਇ¤ਕ ਵਾਰੇ ਸਾਡੇ ਇਲਾਕੇ ਵਿੱਚ ਕਿਸੇ ਪ੍ਰਚਾਰਕ ਦੇ ਦੀਵਾਨ ਸਨ, (ਅ¤ਜਕ¤ਲ੍ਹ ਬਹੁਤ ਵਧੀਆ ਪ੍ਰਚਾਰ ਕਰਦੇ ਹਨ ), ਜਿਸ ਗੁਰਦਵਾਰੇ ਦੇ  ਅੰਦਰ ਕੀਰਤਨ ਹੋ ਰਿਹਾ ਸੀ, ਉਥੇ ਵੀ ਇਹ ਫੋਟੋ ਲੱਗੀ ਹੋਈ ਸੀ, ਜਦੋਂ ਭਾਈ ਸਾਹਿਬ ਜੀ ਨੇ ਭਗਤੀ ਦੀ ਗ¤ਲ ਸ਼ੁਰੂ ਕੀਤੀ ਤਾਂ ਬਾਬਾ ਫਰੀਦ ਦਾ ਜ਼ਿਕਰ ਆਰੰਭ ਹੋਇਆ। ਭਾਈ ਸਾਹਿਬ  ਜੀ ਨੇ ਕਿਹਾ ਕਿ ਇਕ ਸਮੇਂ ਕਾਲ ਪਿਆ ਹੋਇਆ ਸੀ ਫਰੀਦ ਜੀ ਭਗਤੀ ਵਿੱਚ ਵਿਆਕੁਲ ਹੋ ਕੇ, ਇ¤ਕ ਦਰਖਤ ਹੇਠ ਪਏ ਸਨ। ਕਿ ਇ¤ਕ ਕੌਂ (ਕਾਂ) ਆਇਆ ਉਸਨੇ ਮੁਰਦਾ ਸਮਝ ਕੇ ਫਰੀਦ ਜੀ ਚਰਨ ਉ¤ਤੇ ਚੁੰਝ ਮਾਰੀ, ਫਰੀਦ ਜੀ ਦੀ ਲਿਵ ਲ¤ਗੀ ਹੋਈ ਹੈ, ਕੋਈ ਪਤਾ ਨਹੀ , ਕੌਂ ਨੇ ਲੱਤਾਂ ਖਾ ਲਈਆਂ, ਪ¤ਟ ਖਾ ਲਏ, ਹੁਣ ਪੇਟ ਚਾਕ ਕਰਤਾ , ਆਂਦਰਾਂ ਖਾ ਲਈਆਂ, ਜਿਗਰ ਖਾ ਲਿਆ , ਦਿਲ ਖਾ ਲਿਆ, ਆਖੋ! ਸਤਿਨਾਮ ਸ੍ਰੀ ਵਹਿਗੁਰ, ਸੰਗਤ ਦੀਆਂ ਅੱਖਾਂ ਵਿੱਚ ਅੱਥਰੂ ਸਨ। ਭਾਈ ਸਾਹਿਬ ਜੀ ਨੇ ਆਪਣੀ ਗ¤ਲ ਅ¤ਗੇ ਤੋਰਦਿਆਂ ਕਿਹਾ ਹੁਣ ਕੌਂ ਬਾਬਾ ਫਰੀਦ ਜੀ ਦੇ ਮੁਖਾਰਬਿੰਦ ਉ¤ਤੇ ਆ ਬੈਠਾ, ਆਪਣੇ ਹੱਥ ਦੀਆਂ ਉਂਗਲੀਆਂ ਦੀ ਚੁੰਝ ਵਰਗੀ ਸ਼ਕਲ ਬਣਾ ਕੇ, ਭਾਈ ਸਾਹਿਬ ਨੇ ਆਪਣੀਆਂ ਅੱਖਾਂ ਵ¤ਲ ਕਰਕੇ ਕਿਹਾ ਕਿ ਜਦੋਂ ਇਉਂ ਕਰਕੇ ਕੌਂ ਬਾਬਾ ਫਰੀਦ ਜੀ ਦੀ ਅੱਖ ਵਿੱਚੋਂ ਚੁੰਝ ਭਰਨ ਲ¤ਗਿਆ ਤਾਂ ਫਰੀਦ ਜੀ ਕਹਿੰਦੇ ਐ ! ਕੌਂ ਰੁਕ ਜਾਹ, ਇਹ ਜ਼ੁਲਮ ਨਾ ਕਰੀਂ ਤੂੰ ਸਾਰਾ ਜਿਸਮ ਖਾ ਲਿਆ ਹੈ, ਮੈਨੂੰ ਇਤਰਾਜ਼ ਨਹੀ, ਪਰ ਇਹ ਦੋ ਨੈਨ ਬਚੇ ਰਹਿਣ ਦੇਹ, ਹਾਲੇ ਇੰਨ੍ਹਾਂ ਨੈਨਾ ਨਾਲ ਪ੍ਰਮੇਸ਼ਰ ਪਿਆਰਾ ਦੇਖਣ ਦੀ ਤਾਂਘ ਹੈ।
                            ਇਹ ਸੁਣਦੇ ਸਾਰ ਹੀ ਸਾਰ ਹੀ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਿਹਾ ਕੇ ਉਠੋ ਚ¤ਲੀਏ, ਉਹ ਕਹਿੰਦੇ ਕੀਹ ਹੋਇਆ, ਮੈਂ ਬਾਹਰ ਆ ਕੇ ਉਹਨਾਂ ਨੂੰ ਪੁੱਛਿਆ ਕਿ ਪਹਿਲੀ ਗੱਲ ਦ¤ਸੋ ਭਲਾ ਕਾਂ ਸ਼ੇਰ ਸੀ? ਜਿਹੜਾ ਪੈਰ , ਲ¤ਤ, ਪ¤ਟ, ਆਂਦਰਾਂ, ਜਿਗਰ, ਦਿਲ ਖਾ ਕੇ ਰ¤ਜਿਆ ਨਹੀ ਸੀ ਦੂਜਾ ਸਵਾਲ ਕਿ ਆਂਦਰਾਂ , ਜਿਗਰ ਅਤੇ ਦਿਲ ਖਾਧੇ ਜਾਣ ਤੋਂ ਬਾਅਦ ਵੀ ਬਾਬਾ ਸ਼ੇਖ ਫਰੀਦ ਜੀ ਬੋਲਦੇ ਸਨ ਅਤੇ ਕਾਂ ਨੂੰ ਰੋਕ ਰਹੇ ਸਨ , ਤੀਜੀ ਗ¤ਲ ਇਹ ਕਿ ਬਾਬਾ ਜੀ ਦੀ ਅਵਸਥਾ ਤਾਂ ਵੇਖੋ ਉਹ ਕਿਸ ਹਾਲਤ ਵਿੱਚ ਪਏ ਹਨ ਅਤੇ ਕਿਹੜੇ ਨੈਨਾ ਦੀ ਗ¤ਲ ਕਰ ਰਹੇ ਹਨ ? ਮੇਰੇ ਸਾਥੀ ਇ¤ਕ ਦਮ ਬੋਲੇ ਤੁਸੀਂ ਫੋਟੋ ਨਹੀਂ ਦੇਖੀ , ਉਸ ਵਿੱਚ ਵੀ ਤਾਂ ਸਾਰਾ ਇੰਜ ਹੀ ਦਿਖਾਇਆ ਹੈ, ਜਿਵੇ ਭਾਈ ਸਾਹਿਬ ਸੁਣਾ ਰਹੇ ਸਨ। ਉਸ ਵੇਲੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਫੋਟੋ ਬਣਾਉਣ ਵਾਲੇ ਨੇ ਕਿ¤ਡਾ ਬਜਰ ਗੁਨਾਹ ਕਰ ਦਿ¤ਤਾ ਹੈ, ਕਿ ਫੋਟੋ  ਰਾਹੀ ਸੱਚ ਨੂੰ ਇ¤ਕ ਮਿਥ ਅਤੇ ਸਿਧਾਂਤਹੀਣੀ ਦੁਨਿਆਵੀ ਕਲਪਨਾ ਵਿੱਚ ਬਦਲਕੇ ਵੇਖਣ ਵਾਲਿਆਂ ਨੂੰ ਇ¤ਕ ਰੂਹਾਨੀ ਸੱਚ ਦੀ ਅਸਲੀਅਤ ਸਮਝਣ ਅਤੇ ਵੇਖਣ ਤੋ ਅਸਮਰਥ ਕਰ ਦਿ¤ਤਾ ਹੈ। ਮੈਂ ਆਪਣੇ ਸਾਥੀ ਸ¤ਜਣਾ ਨੂੰ ਗੁਰਬਾਣੀ ਦੇ ਇਸ ਸ਼ਬਦ ਦੀ ਵਿਆਖਿਆ ਖੁਦ ਪੜ੍ਹਣ ਵਾਸਤੇ ਬੇਨਤੀ ਕੀਤੀ  ਤਾਂ ਕੁੱਝ ਦਿਨਾਂ ਬਾਅਦ ਉਹਨਾਂ ਨੇ ਆ ਕੇ ਕਿਹਾ ਕਿ ਜਥੇਦਾਰ ਜੀ ਤੁਸੀਂ ਸੱਚੇ ਸੀ, ਅ¤ਜ ਸਾਡੀਆਂ ਵੀ  ਅੱਖਾਂ ਖੁ¤ਲ੍ਹ ਗਈਆਂ ਹਨ।
                             ਇਹ ਫੋਟੋ ਪ੍ਰਸਤੀ ਹੁਣ ਸਭ ਹ¤ਦਾਂ ਬੰਨੇ ਪਾਰ ਕਰ ਚੁ¤ਕੀ ਹੈ। ਇ¤ਕ ਚਿ¤ਟ ਕੱਪੜੀ ਸੰਪਰਦਾ ਨਾਨਕਸਰੀਆਂ ਵ¤ਲੋਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਇ¤ਕ ਖਾਸ ਕਿਸਮ ਦੀ ਫੋਟੋ ਜਾਰੀ ਕਰਕੇ, ਇਹ ਭਰਮ ਪੈਦਾ ਕਰ ਦਿ¤ਤਾ ਗਿਆ ਹੈ ਕਿ ਇਹ ਗੁਰੂ ਸਾਹਿਬ ਦੀ ਅਸਲੀ ਫੋਟੋ ਹੈ ਅਤੇ ਸਾਡੇ ਵ¤ਡੇ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਦੇ ਰੂਪ ਵਿੱਚ ਹੀ ਬਾਬੇ ਨਾਨਕ ਨੇ ਦਰਸ਼ਨ ਦਿ¤ਤੇ ਸਨ। ਅੱਜਕੱਲ੍ਹ ਇਸ ਸੰਪਰਦਾ ਵ¤ਲੋਂ ਇਹ ਫੋਟੋ ਘਰ ਘਰ, ਸਤਿਗੁਰਾਂ ਦਾ ਸਰੂਪ ਆਖ ਕੇ ਸਥਾਪਤ ਕਰਵਾਈ ਜਾ ਰਹੀ ਹੈ। ਇਸ ਪਿੱਛੇ ਵੀ ਗੁਰੂ ਨਾਨਕ ਦੇ ਸਰੂਪ ਨੂੰ ਪ੍ਰਚਾਰਣ ਦਾ ਕੋਈ ਮਕਸਦ ਨਹੀ ਹੈ, ਸਗੋਂ ਆਪਣੀ ਸੰਪਰਦਾ ਦੇ ਸਮੇ ਸਮੇਂ ਰਹੇ ਡੇਰੇਦਾਰਾਂ ਦੀਆਂ ਫੋਟੋਆਂ ਉ¤ਤੇ ਹੋਣ ਵਾਲੇ ਕਿੰਤੂ ਪ੍ਰੰਤੂ ਦੀ ਢਾਲ ਵਜੋਂ ਇਹ ਸਰੂਪ (ਫੋਟੋ) ਵਰਤਿਆ  ਜਾ ਰਿਹਾ ਹੈ। ਫੋਟੋ ਬਣਾਉਣ ਵਾਲੇ ਨੇ ਇ¤ਕ ਗੁਨਾਹ ਕੀਤਾ ਸੀ ਅਤੇ ਹੁਣ ਫੋਟੋ ਪੂਜਕ ਉਸ ਤੋਂ ਵੀ ਵ¤ਡਾ ਗੁਨਾਹ ਕਰ ਰਹੇ ਹਨ ਕਿ ਸ਼ਬਦ ਗੁਰੂ ਦੇ ਸਿਧਾਂਤ ਤੋਂ ਉਲਟ ਜਾ ਕੇ ਅਸੀਂ ਹੁਣ ਮੂਰਤੀ ( ਫੋਟੋ ਜਾਂ ਸਰੂਪ ) ਪੂਜਣ ਵਾਲੀ ਕੌਮ ਬਣ ਜਾਵਾਂਗੇ। ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਤੋਂ ਉਲਟ ਬਿਪਰਵਾਦੀ ਵਹਿਣ ਵਿੱਚ ਵਹਿ  ਜਾਵਾਂਗੇ। ਇ¤ਕ ਤੋਂ ਬਾਅਦ ਵੇਖੋ ਵੇਖੀ ਹਰ ਡੇਰੇਦਾਰ ਦੀਆਂ ਫੋਟੋਆਂ ਵਿਕਣ ਲ¤ਗ ਪਈਆਂ ਹਨ। ਮੈਂ ਇ¤ਕ ਰਿਸ਼ਤੇਦਾਰਾਂ ਦੇ ਘਰ ਗਿਆ ਤਾਂ ਉਹਨਾਂ ਦੇ ਬੈਡ ਦੇ ਸਿਰਹਾਣੇ ਇ¤ਕ ਸਾਧ ਦੇ ਪੈਰਾਂ ਦੀ ਫੋਟੋ ਲ¤ਗੀ ਹੋਈ ਸੀ ਅਤੇ ਨਾਲ ਹੀ ਨਿ¤ਤਨੇਮ ਵਾਲਾ ਗੁਟਕਾ ਵੀ ਪਿਆ ਸੀ। ਜਦੋਂ ਮੈਂ ਪੁੱਛਿਆ ਤਾਂ ਜਵਾਬ ਮਿਲਿਆ ਇਹ ਤਾਂ ਬਾਬਾ ਜੀ ਦੇ ਚਰਨ ਹਨ। ਮੇਰਾ ਉਹਨਾਂ ਦੇ ਘਰ ਚਾਹ ਪੀਣ ਨੂੰ ਵੀ ਦਿਲ ਨਾ ਕੀਤਾ ਅਤੇ ਅ¤ਜ ਤ¤ਕ ਦੁਬਾਰਾ ਕਦੇ ਉਹਨਾਂ ਦੇ ਘਰ ਜਾਣ ਨੂੰ ਜੀਅ ਹੀ ਨਹੀ ਕੀਤਾ।
                        ਇਸ ਕਰਕੇ ਗੁਰੂ ਸਾਹਿਬ ਦੀਆਂ ਫੋਟੋਆਂ ਬਣਾਉਣ ਵਾਲਿਆਂ ਦਾ ਮਕਸਦ ਹੀ ਇਹ ਸੀ ਕਿ ਸਿੱਖ ਜਲੀਲ ਹੁੰਦੇ ਰਹਿਣ, ਹੁਣ ਫੋਟੋ ਉ¤ਤੇ  ਮੰਦ ਸ਼ਬਦਾਵਲੀ ਲਿਖਣ ਜਾਂ ਬੇਅਦਬੀ ਕਰਨ ਵਾਲਿਆਂ ਦੀ ਗ¤ਲ ਨੂੰ ਸਮਝੋ, ਪਹਿਲੀ ਗ¤ਲ ਤਾਂ ਇਹ ਹੈ ਸਾਨੂੰ ਇਹਨਾਂ ਸਾਰੀਆਂ ਫੋਟੋਆਂ, ਜਿਹਨਾਂ ਦਾ ਇਹ ਵੀ ਪਤਾ ਹੀ ਨਹੀ ਕਿ ਕਿਸ ਦੀਆਂ ਹਨ ਜਾਂ ਜਿਸ ਵਿੱਚ ਸਿੱਖ ਫਲਸਫੇ ਜਾਂ ਗੁਰਬਾਣੀ ਨੂੰ ਅਸਿਧੇ ਢੰਗ ਨਾਲ ਇ¤ਕ ਚੈਲਿੰਜ ਹੈ, ਉਹਨਾਂ ਫੋਟੋਆਂ ਨੂੰ ਮਾਨਤਾ ਦੇਣੀ ਹੀ ਗਲਤ ਹੈ। ਜਦੋ ਅਸੀਂ ਇਹ ਐਲਾਨ ਕਰ ਦੇਈਏ ਇਹ ਫੋਟੋਆਂ ਸਾਡੇ ਗੁਰੂ ਸਾਹਿਬਾਨ ਦੀਆਂ ਨਹੀ ਹਨ, ਸਾਡੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਰੂਪ ਵਿੱਚ ਸਦਾ ਸਾਡੇ ਅੰਗ ਸੰਗ ਹਨ , ਹਾਜ਼ਰ ਨਾਜ਼ਰ ਹਨ, ਫਿਰ ਫੋਟੋਆਂ ਦੀ ਦੇਆਦਬੀ ਕਰਨ ਵਾਲੇ ਆਪਣੇ ਆਪ ਖਤਮ ਹੋ ਜਾਣਗੇ ਅਤੇ ਸਾਡੀ ਸ਼ਬਦ ਗੁਰੂ ਵਾਲੀ ਵਿਚਾਰਧਾਰਾ ਵਿੱਚ ਹੋਰ ਨਿਖਾਰ ਆਵੇਗਾ। ਸਿੱਖਾਂ ਨੂੰ ਕਿਸੇ ਗੁਰੂ ਸਾਹਿਬਾਨ ਨੇ ਵੀ, ਕਿਸੇ ਫੋਟੋ ਜਾਂ ਮੂਰਤੀ ਅ¤ਗੇ ਸਿਰ ਝੁਕਾਉਣ ਵਾਸਤੇ ਕਿਤੇ ਨਹੀ ਲਿਖਿਆ ਅਤੇ ਅਸੀਂ ਫਿਰ ਵੀ ਗੁਰੂ ਸਾਹਿਬ ਦੇ ਉਲਟ ਫੋਟੋਆਂ ਦੀ ਪੂਜਾ ਵ¤ਲ ਨੂੰ ਹੋ ਤੁਰੇ ਹਾ।
                              ਸਾਨੂੰ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਅਸਥਾ ਰੱਖਣੀ ਚਾਹੀਦੀ ਹੈ ਅਤੇ ਸ਼ਬਦ ਨਾਲ ਜੁੜਕੇ, ਗੁਰੂ ਦੀ ਖੁਸ਼ੀ ਦੇ ਪਾਤਰ ਬਨਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅਜਮਤ ਨੂੰ ਜਿੱਥੇ ਵੀ ਕੋਈ ਖਤਰਾ ਹੁੰਦਾ ਹੈ, ਉਥੇ ਆਰ ਪਾਰ ਦੀ ਲੜਾਈ ਤੋਂ ਵੀ ਗੁਰੇਜ਼ ਨਹੀ ਕਰਨਾ ਚਾਹੀਦਾ, ਬੇਸ਼¤ਕ ਕਿ¤ਡੀ ਵੀ ਵ¤ਡੀ ਕੀਮਤ ਕਿਉਂ ਨਾ ਅਦਾ ਕਰਨੀ ਪੈ ਜਾਵੇ, ਲੇਕਿਨ ਇਹ ਫੋਟੋਆਂ ਤਾਂ ਬਣਾਈਆਂ ਹੀ ਇਸ ਵਾਸਤੇ ਗਈਆਂ ਹਨ ਕਿ ਸਿੱਖਾਂ ਨੂੰ ਦੁਬਿਧਾ ਦੇ ਸਾਗਰ ਵਿੱਚ ਡਬੋ ਦਿ¤ਤਾ ਜਾਵੇ। ਜੇ ਤੁਸੀਂ ਗੁ¤ਸੇ ਵਿਚ ਆ ਕੇ ਕਿਸੇ ਫੋਟੋ ਵਾਸਤੇ ਕਿਸੇ ਦਾ ਕੋਈ ਨੁਕਸਾਨ ਕਰੋਗੇ ਤਾਂ ਸਜ਼ਾ ਕਰੜੀ ਤੋਂ ਕਰੜੀ ਮਿਲੇਗੀ, ਜੇ ਤੁਸੀਂ ਕੋਈ ਅਦਾਲਤੀ ਕਾਰਵਾਈ ਕਰੋਗੇ ਤਾਂ ਇ¤ਕ ਦਿਨ ਅਜਿਹਾ ਵੀ ਆਵੇਗਾ, ਜਦੋਂ ਆਦਲਤ ਵਿੱਚ ਵਕੀਲਾਂ ਦੀ ਬਹਿਸ ਸਾਬਤ ਕਰ ਦੇਵੇਗੀ ਕਿ ਇਹ ਫੋਟੋ ਹੀ ਗੁਰੂ ਸਾਹਿਬਾਨ ਦੀਆਂ ਨਹੀ ਹਨ, ਫਿਰ ਸਿੱਖਾਂ ਨੂੰ ਕੀਹ ਇਤਰਾਜ਼ ਹੈ? ਇਸ ਵਾਸਤੇ ਇਸ ਫੋਟੋ ਦੇ ਮਾਮਲੇ ਵਿੱਚ ਫੋਟੋ ਬਣਾਉਣ ਵਾਲੇ ਅਤੇ ਫੋਟੋ ਪੂਜਕ ਵੀ ਓਨੇ ਦੀ ਦੋਸ਼ੀ ਹਨ, ਜਿੰਨੇ ਹੁਣ ਇਹਨਾਂ ਫੋਟੋਆਂ ਦੀ ਦੇਆਦਬੀ ਕਰਨ ਜਾਂ ਮੰਦ ਸ਼ਬਦਾਵਲੀ ਲਿਖਣ ਵਾਲੇ ਹਨ। ਗੁਰੂ ਰਾਖਾ !!