ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


26 ਜਨਵਰੀ - ਵਿਸ਼ਵਾਸਘਾਤ ਦਿਵਸ


ਭਾਈ ਗਜਿੰਦਰ ਸਿੰਘ
(ਸਾਬਕਾ ਮੁਖੀ ਦਲ ਖ਼ਾਲਸਾ)

26 ਜਨਵਰੀ ਦੇ ਜਸ਼ਨਾਂ ਵਿਚ,
ਹਿੱਸਾ ਲੈਣ ਵਾਲੇ ਮੇਰੇ ਹਮ-ਮਜ਼ਹਬੋ ।
ਮੇਰੀਆਂ ਗੱਲਾਂ ਉਤੇ ਗ਼ੌਰ ਕਰੋ ।
ਜਾਂ ਹਿੱਸਾ ਲੈਣ ਤੋਂ ਪਹਿਲਾਂ,
ਆਪਣੀ ਮੌਤ ਦੇ ਵਾਰੰਟਾਂ ਉਤੇ,
ਦਸਤਖ਼ਤ ਕਰੋ ।

ਕੀ ਇਸ ਦਿਨ ਲਾਗੂ ਹੋਏ ਸੰਵਿਧਾਨ ਨੇ,
ਤੁਹਾਡੇ ਜਜ਼ਬਾਤਾਂ ਦਾ ਕਤਲ ਨਹੀਂ ਕੀਤਾ ?
ਕੀ ਸੰਵਿਧਾਨ ਦੀ ਰਖਿਅਕ ਹਕੂਮਤ ਨੇ,
ਐਨੇ ਸਾਲਾਂ ਤੋਂ ਲਗਾਤਾਰ,
ਤੁਹਾਡਾ ਖ਼ੂਨ ਨਹੀਂ ਪੀਤਾ ?

ਕੀ ਸੰਵਿਧਾਨ ਉਲੰਘਣਾ ਦੇ ਦੋਸ਼ ਵਿਚ,
ਤੁਸੀਂ ਅੰਦਰ ਨਹੀਂ ਹੋਏ ?
ਜਾਂ ਮਾਂਵਾਂ ਦੇ ਪੁੱਤ,
ਸੰਵਿਧਾਨ ਰਖਿਅਕਾਂ ਹੱਥੋਂ ਨਹੀਂ ਮੋਏ ?

ਸੁਣਿਐਂ ਤੁਸੀਂ ਸੰਵਿਧਾਨ ਉਤੇ,
ਦਸਤਖ਼ਤ ਨਹੀਂ ਕੀਤੇ ।
ਪਤਾ ਨਹੀਂ ਫ਼ਿਰ ਵੀ ਇਹ ਵਰ੍ਹੇ,
ਕਿਵੇਂ ਲੰਘੇ, ਕਿਵੇਂ ਬੀਤੇ ?

ਜੇ ਇਸ ਦੇ ਬਾਵਜੂਦ,
ਅੱਜ ਤੁਸੀਂ ਜਸ਼ਨ ਮਨਾਓਗੇ।
ਤਾਂ ਆਪਣੀ ਲਾਸ਼ ਨੂੰ
ਆਪਣੇ ਹੀ ਹੱਥੀਂ ਲਾਂਬੂ ਲਾਓਗੇ ।