ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਕੌਮ ਨੂੰ ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਮਰਯਾਦਾ ਨੂੰ ਬਚਾਉਣ ਲਈ ਸੁਚੇਤ ਰੂਪ ਵਿੱਚ ਤਿਆਰ ਬਰ ਤਿਆਰ ਰਹਿਣਾ ਸਮੇਂ ਦੀ ਮੁੱਖ ਲੋੜ


ਬਘੇਲ ਸਿੰਘ ਧਾਲੀਵਾਲ
99142-58142

ਪਿਛਲੇ ਲੰਮੇ ਸਮੇ ਤੋਂ ਖਾਲਸ ਰਹਿਤ ਮਰਿਯਾਦਾ ਤੋਂ ਟੁੱਟੀ ਸਿੱਖ ਕੌਮ ਵਿੱਚ ਮੁੜ ਓਹੀ ਬ੍ਰਾਹਮਣੀ ਕਰਮ ਕਾਂਡ ਘਰ ਕਰ ਚੁੱਕੇ ਹਨ ਜਿੰਨਾਂ ’ਚੋ ਕੱਢਣ ਲਈ ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਕੌਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਪੂਰੀ ਜਿੰਦਗੀ ਹੀ ਨਹੀ ਲਾਉਣੀ ਪਈ ਬਲਕਿ ਇਸ ਨਿਆਰੇ ਪੰਥ ਨੂੰ ਕਰਮ ਕਾਂਡਾਂ ਅਤੇ ਕਰਾਮਾਤੀ ਹਨੇਰਿਆਂ ’ਚੋਂ ਕੱਢਕੇ ਇੱਕ ਸੰਪੂਰਨ ਤੇ ਖਾਲਸ ਕੌਮ ਬਨਾਉਣ ਲਈ ਗੁਰਗੱਦੀ ਦੀ ਪਿਰਤ ਪਾਉਣੀ ਪਈ। ਨਾਨਕ ਦੇ ਸਿੱਖਾਂ ਨੂੰ ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਭਾਵ ਪੂਰਨ ਖਾਲਸਾ ਕੌਮ ਬਣਨ ਲਈ ਤਕਰੀਬਨ 300 ਸਾਲ ਲੱਗੇ। ਇਹ ਤਿੰਨ ਸੌ ਸਾਲ ਸਿੱਖਾਂ ਨੂੰ ਲਗਾਤਾਰ ਕਰਮਕਾਂਡੀ ਸਿਸਟਮ ਅਤੇ ਹਕੂਮਤੀ ਜਬਰ ਜੁਲਮ ਦੇ ਖਿਲਾਫ ਲੜਦਿਆਂ ਮਰਦਿਆਂ ਹੀ ਗੁਜਰੇ। ਸ਼ਬਦ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੀ ਇਹ ਖੰਡੇ ਦੀ ਧਾਰ ’ਚੋਂ ਪੈਦਾ ਹੋਈ ਕੌਮ ਦੁਨੀਆਂ ਦੀ ਅਜਿਹੀ ਕੌਮ ਵਜੋਂ ਸਥਾਪਤ ਹੋਈ ਜਿਹੜੀ ਵਹਿਮਾਂ-ਭਰਮਾਂ, ਜਾਤ-ਪਾਤ, ਊਚ-ਨੀਚ ਗੱਲ ਕੀ ਹਰ ਤਰਾਂ ਦੇ ਫੋਕੇ ਕਰਮ ਕਾਂਡਾਂ ਨੂੰ ਰੱਦ ਕਰਦੀ ਹੈ। ਉ¤ਚੇ ਸੁੱਚੇ ਆਦਰਸ਼ ਹੀ ਖਾਲਸੇ ਦੀ ਸ਼ਾਨ ਦਾ ਪ੍ਰਤੀਕ ਰਹੇ ਹਨ ਜਿਹਨਾਂ ਤੇ ਚਲਦਿਆਂ ਖਾਲਸਾ ਪੰਥ ਨੇ ਇੱਕ ਨਹੀ ਅਨੇਕਾਂ ਵਾਰ ਸ਼ਕਤਿਆਂ ਨੂੰ ਵਖਤ ਪਾਕੇ ਦੁਨਿਆਵੀ ਤਖਤਾਂ ਨੂੰ ਠੋਕਰ ਮਾਰੀ ਹੈ। ਇਸ ਗੱਲ ਦੀ ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖਾਂ ਨੂੰ ਮਿਟਾਉਣ ਦੇ ਮੁੱਢੋ ਹੀ ਯਤਨ ਹੁੰਦੇ ਆ ਰਹੇ ਹਨ। ਅਜਿਹੇ ਸਮੇਂ ਵੀ ਆਏ ਜਦੋਂ ਜਾਬਰਾਂ ਨੇ ਇਸ ਕੌਮ ਨੂੰ ਆਪਣੇ ਜੁਲਮ ਨਾਲ ਖਤਮ ਕਰਨ ਦੇ ਭਰਮ ਵੀ ਪਾਲੇ ਪਰੰਤੂ ਇਹ ਅਕਾਲ ਪੁਰਖ ਦੀ ਰਜ਼ਾ ਨਾਲ ਜਨਮੀ ਕੌਮ ਨੂੰ ਮੁਕਾਉਣ ਵਾਲੇ ਹੀ ਮੁੱਕਦੇ ਗਏ। ਇਤਿਹਾਸ ਤੇ ਨਜਰ ਮਾਰਦਿਆਂ ਇਹ ਗੱਲ ਦੀ ਸਮਝ ਵੀ ਪੈਂਦੀ ਹੈ ਕਿ ਜਦੋਂ ਸਿੱਖ ਰਾਜ ਭਾਗ ਦੇ ਮਾਲਿਕ ਬਣਨ ਲੱਗੇ ਤਾਂ ਅਜਿਹਾ ਸਮਾਂ ਵੀ ਆਇਆ ਜਦੋਂ ਖਾਲਸੇ ਦੇ ਝੰਡੇ ਅਫਗਾਨਸਿਤਾਨ ਤੱਕ ਝੂਲਣ ਲੱਗੇ। ਇਸ ਮਹਾਨ ਸਿੱਖ ਬਾਦਸ਼ਾਹਤ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਸਭ ਧਰਮਾਂ ਨੂੰ ਬਰਾਬਰਤਾ ਹੋਣ ਦਾ ਫਾਇਦਾ ਉਠਾ ਕੇ ਕੁੱਝ ਚਤਰ ਡੋਗਰੇ ਰਾਜ ਦਰਬਾਰ ਵਿੱਚ ਵਿਸਵਾਸ਼ਪਾਤਰ ਬਣਕੇ ਉ¤ਚ ਆਹੁਦਿਆਂ ਤੇ ਬਿਰਾਜਮਾਨ ਹੋ ਗਏ ਜਿੰਨਾ ਦੇ ਅੰਦਰਲੀ ਮਾੜੀ, ਸਿੱਖ ਵਿਰੋਧੀ ਤੇ ਬੇਈਮਾਨ ਸੋਚ ਨੇ ਅਪਣਾ ਅਸਰ ਦਿਖਾਉਣਾ ਸੁਰੂ ਕਰ ਦਿੱਤਾ। ਨਤੀਜੇ ਵਜੋਂ ਹੌਲੀ ਹੌਲੀ ਸਿੱਖੀ ਦੇ ਮੁੱਢਲੇ ਉ¤ਚੇ ਸੁੱਚੇ ਆਦਰਸ਼ਾਂ ਨੂੰ ਵਿਸਾਰਿਆ ਜਾਣ ਲੱਗ ਪਿਆ ਤੇ ਸਿੱਖ ਮਨਾਂ ਉ¤ਤੇ ਫਿਰ ਬ੍ਰਾਹਮਣੀ ਕਰਮ ਕਾਂਡ ਭਾਰੂ ਹੋਣ ਲੱਗ ਪਏ। ਏਸੇ ਸਿੱਖ ਵਿਰੋਧੀ ਸੋਚ ਕਾਰਨ ਗੁਆਚੇ ਹਲੀਮੀ ਰਾਜ ਤੋਂ ਬਾਅਦ ਅੰਗਰੇਜੀ ਹਕੂਮਤ ਦਾ ਲੰਮਾ ਸਮਾਂ ਸਮੁੱਚੇ ਭਾਰਤਵਰਸ਼ ਤੇ ਸਾਮਰਾਜ ਸਥਾਪਤ ਰਿਹਾ। ਜਦੋਂ ਮੁਲਕ ਅੰਗਰੇਜਾਂ ਦੀ ਗੁਲਾਮੀ ਹੇਠੋਂ ਨਿਕਲਿਆ ਤਾਂ ਬਦਕਿਸਮਤੀ ਨਾਲ ਸਿੱਖਾਂ ਨੇ ਆਪਣੇ ਆਪ ਨੂੰ ਮੁੜ ਬ੍ਰਾਹਮਣਵਾਦੀ ਸੋਚ ਨਾਲ ਬੰਨ ਲਿਆ। ਸਦੀਆਂ ਦੀ ਲੰਮੀ ਗੁਲਾਮੀ ਤੋਂ ਬਾਅਦ ਰਾਜ ਸੱਤਾ ਤੇ ਕਾਬਜ ਹੋਈ ਕੱਟੜਵਾਦੀ ਲਾੱਬੀ ਨੇ ਹਿੰਦੂ ਸੋਚ ਦੀ ਧਾਰਨੀ ਭਾਰਤੀ ਹਕੂਮਤ ਨੂੰ ਗੈਰ ਹਿੰਦੂ ਭਾਈਚਾਰਿਆਂ ਨੂੰ ਕਮਜੋਰ ਕਰਨ ਦੇ ਏਜੰਡੇ ਤੇ ਕੰਮ ਕਰਨ ਲਈ ਪ੍ਰੇਰਿਆ ਤੇ ਆਪ ਵੀ ਇਹ ਕੱਟੜ ਹਿੰਦੂ ਜਮਾਤ ਆਰ ਐਸ ਐਸ ਦੇ ਨਾਮ ਹੇਠ ਆਪਣੇ ਮਿਸ਼ਨ ਵਿੱਚ ਜੁਟ ਗਈ। ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦਸਦੀ ਸੰਵਿਧਾਨ ਦੀ ਧਾਰਾ 25ਬੀ ਇਸ ਜਮਾਤ ਦੀ ਸੋਚੀ ਸਮਝੀ ਚਿਰੋਕਣੀ ਸਾਜਿਸ਼ ਹੈ। ਇਸ ਧਾਰਾ ਨੂੰ ਖਤਮ ਕਰਵਾਉਣ ਲਈ ਲੜਦੇ ਲੜਦੇ ਹਜਾਰਾਂ ਸਿੱਖ ਸ਼ਹਾਦਤਾਂ ਦਾ ਅੰਮ੍ਰਿਤ ਪੀ ਗਏ ਤੇ ਬਚੇ ਹੋਏ ਸਿੱਖ ਆਗੂਆਂ ਨੇ ਨਿੱਜੀ ਲਾਲਚਾਂ ਕਾਰਨ ਆਪਣਾ ਆਪ ਆਰ ਐਸ ਐਸ ਨੂੰ ਸੌਂਪਕੇ ਕੌਮ ਨੂੰ ਦੁਬਿਧਾ ਵਿੱਚ ਫਸਾ ਦਿੱਤਾ। ਆਰ ਐਸ ਐਸ ਦਾ ਮਿਸ਼ਨ ਹੀ ਭਾਰਤਵਰਸ਼ ਦੇ ਸਾਰੇ ਗੈਰ ਹਿੰਦੂ ਭਾਵ ਘੱਟ ਗਿਣਤੀਆਂ ਨੂੰ ਆਪਣੇ ਮੂਲ ਧਰਮ ਤੋਂ ਭਟਕਾ ਕੇ ਹਿੰਦੂ ਧਰਮ ਵਿੱਚ ਮਿਲਾਉਣਾ ਹੈ ਜਿਸ ਤੇ ਇਹ ਜਮਾਤ ਲਗਾਤਾਰ ਲੰਮੇ ਸਮੇ ਤੋਂ ਸੁਚੇਤ ਰੂਪ ਵਿੱਚ ਕੰਮ ਕਰਦੀ ਆ ਰਹੀ ਹੈ, ਪ੍ਰੰਤੂ ਇਸਦਾ ਸਭ ਤੋਂ ਵੱਧ ਧਿਆਨ ਪੰਜਾਬ ਉਤੇ ਹੀ ਕੇਂਦਰਿਤ ਹੈ। ਪੰਜਾਬ ’ਚ ਡੇਰੇਵਾਦ ਦਾ ਭਾਰੂ ਹੋਣਾ ਵੀ ਇਸ ਜਮਾਤ ਦੀ ਹੀ ਦੇਣ ਹੈ ਤਾਂ ਕਿ ਸਿੱਖ ਕੌਮ ਵਿੱਚ ਸੰਨ੍ਹ ਲਾਈ ਜਾ ਸਕੇ। ਗੁਰਦੁਆਰਿਆਂ ਵਿੱਚ ਘੁਸਪੈਠ ਕਰਕੇ ਉਥੇ ਬ੍ਰਾਹਮਣਵਾਦੀ ਰਹੁ ਰੀਤਾਂ ਨੂੰ ਲਾਗੂ ਕਰਨਾ ਆਰ ਐਸ ਐਸ ਦਾ ਮੁੱਖ ਮਨੋਰਥ ਰਿਹਾ ਹੈ। ਸਾਡੇ ਬਹੁ ਗਿਣਤੀ ਇਤਿਹਾਸਿਕ ਗੁਰਦੁਆਰਿਆਂ ਵਿੱਚ ਪੁਰਾਤਨ ਰੁੱਖਾਂ ਦੀ ਪੂਜਾ, ਖੰਭਣੀਆਂ ਬੰਨਣੀਆ, ਲੂਣ ਚੜ੍ਹਾਉਣਾ, ਨਿੰਮ ਬੰਨਣੇ ਆਦਿ ਸਭ ਆਰ ਐਸ ਐਸ ਦੀਆਂ ਕਰਮਕਾਂਡੀ ਰਸਮਾਂ ਹਨ ਜਿੰਨਾਂ ਨੂੰ ਬੜੀ ਹੁਸ਼ਿਆਰੀ ਨਾਲ ਸਿੱਖ ਮਰਯਾਦਾ ਵਿੱਚ ਰਲਗੱਡ ਕਰ ਦਿੱਤਾ ਗਿਆ ਹੈ। ਇਹ ਬੱਜਰ ਕੁਰਹਿਤਾਂ ਇਤਿਹਾਸਿਕ ਗੁਰਦੁਆਰਿਆਂ ਵਿੱਚ ਜਿਆਦਾ ਦੇਖਣ ਨੂੰ ਮਿਲਦੀਆਂ ਹਨ। ਗੁਰਦੁਆਰਿਆਂ ਵਿੱਚ ਤਾਇਨਾਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ, ਮੈਨੇਜਰ, ਹੈ¤ਡ ਗ੍ਰੰਥੀ ਅਤੇ ਅਕਾਲ ਤਖਤ ਸਮੇਤ ਸਭਨਾਂ ਤਖਤਾਂ ਦੇ ਜਥੇਦਾਰ ਇਹਨਾਂ ਮਨਮੱਤਾਂ ਨੂੰ ਰੋਕਣ ਵਿੱਚ ਬੁਰੀ ਤਰਾਂ ਨਾਕਾਮ ਰਹੇ ਹਨ ਜਾਂ ਬੇਵੱਸ ਹਨ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦਾ ਮੁੱਢਲਾ ਫਰਜ ਹੀ ਸਿੱਖ ਮਰਯਾਦਾ ਨੂੰ ਪੂਰੀ ਤਰਾਂ ਲਾਗੂ ਕਰਵਾਉਣਾ ਅਤੇ ਧਰਮ ਦੇ ਪ੍ਰਚਾਰ ਪਸਾਰ ਖਾਤਰ ਉਪਰਾਲੇ ਕਰਨਾ ਹੈ ਉਹ ਵੀ ਸਿੱਖ ਵਿਰੋਧੀ ਹੱਥਾਂ ਦੀ ਕਠਪੁਤਲੀ ਬਣਕੇ ਗੁਰਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ। ਦੂਸਰੀ ਸਿੱਖ ਕੌਮ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਹੁ ਗਿਣਤੀ ਸਿੱਖ ਪ੍ਰਚਾਰਕਾਂ ਅਤੇ ਡੇਰੇਦਾਰਾਂ ਨੇ ਆਪਣੇ ਆਪ ਨੂੰ ਮੋਹ ਮਾਇਆ ਦੇ ਲਾਲਚ ਵਿੱਚ ਫਸਾ ਲੈਣ ਕਰਕੇ ਗੁਰਬਾਣੀ ਦੇ ਅਰਥਾਂ ਨੂੰ ਵੀ ਆਪੋ ਆਪਣੇ ਢੰਗ ਨਾਲ ਤੋੜ ਮਰੋੜ ਕੇ ਸਿੱਖ ਸੰਗਤਾਂ ਸਾਹਮਣੇ ਪੇਸ਼ ਕੀਤਾ ਹੈ ਤਾਂ ਕਿ ਆਪਣੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਇਕੱਠ ਨੂੰ ਮਗਰ ਲਾਇਆ ਜਾ ਸਕੇ। ਗੁਰਬਾਣੀ ਦਾ ਤਰਕ, ਗੁਰਬਾਣੀ ਦਾ ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਗੁਰਬਾਣੀ ਦਾ ਮੂਲ ਸਿਧਾਂਤ ਨੂੰ ਸਮਝਣ ਦੀ ਬਜਾਇ ਦੇਹਧਾਰੀ ਗੁਰੂ ਜਾਂ ਮੂਰਤੀ ਪੂਜਾ ਤੋਂ ਸਖਤੀ ਨਾਲ ਰੋਕਣ ਵਾਲੇ ਗੁਰੂ ਕੇ ਅਮਲਾਂ ਨੂੰ ਛੱਡਕੇ ਆਪਣੀ ਆਪਣੀ ਪੂਜਾ ਕਰਵਾਈ ਜਾ ਰਹੀ ਹੈ।ਨਤੀਜਾ ਇਹ ਹੈ ਕਿ ਅੱਜ ਸਾਡੀਆਂ ਬਹੁ ਗਿਣਤੀ ਸਿੱਖ ਸੰਗਤਾਂ ਮੁੜ ਊਚ ਨੀਚ, ਜਾਤ ਪਾਤ ਤੇ ਬ੍ਰਾਹਮਣੀ ਕਰਮ ਕਾਂਡਾਂ ਨੂੰ ਪੂਰੀ ਤਰਾਂ ਅਪਣਾ ਚੁੱਕੀਆਂ ਹਨ। ਜਿਸ ਕਰਕੇ ਗੁਰ ਮਰਿਯਾਦਾ ਵਿੱਚ ਰਲਗੱਡ ਹੋ ਚੁੱਕੇ ਕਰਮਕਾਂਡਾਂ ਨੂੰ ਨਿਖੇੜਕੇ ਦੇਖਣਾ ਭੋਲੇ ਭਾਲੇ ਸਿੱਖਾਂ ਨੂੰ ਪਾਪ ਜਾਪਣ ਲੱਗ ਪਿਆ ਹੈ। ਹੁਣ ਕੇਂਦਰ ਵਿੱਚਲੀ ਸੱਤਾ ਤਬਦੀਲੀ ਨੇ ਜਿੱਥੇ ਪੂਰੇ ਮੁਲਕ ਦੀਆਂ ਘੱਟ ਗਿਣਤੀਆਂ ਨੂੰ ਵਖਤ ਪਾਇਆ ਹੋਇਆ ਹੈ ਉਥੇ ਸਿ¤ਖ ਕੌਮ ਦੇ ਵੱਖਰੀ ਹੋਂਦ ਅਤੇ ਵੱਖਰੇ ਨਾਨਕਸ਼ਾਹੀ ਕੈਲੰਡਰ ਤੇ ਜਬਰ ਦਾ ਕੁਹਾੜਾ ਚਲਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੋਹਰੇ ਵਜੋਂ ਵਰਤਣ ਲਈ ਤਿਆਰ ਕਰੀ ਬੈਠੀ ਹੈ। ਸੰਘ ਦੇ ਨਾਗਪੁਰ ਹੈਡਕੁਆਰਟਰ ਵੱਲੋਂ ਪਹਿਲਾ ਵਾਰ 2003 ਵਿੱਚ ਕੈਲੰਡਰ ਵਿੱਚ ਸੋਧ ਦੇ ਨਾਮ ਤੇ ਕੀਤਾ ਗਿਆ ਸੀ, ਦੂਸਰਾ ਵਾਰ ਉਸੇ ਸੋਧ ਦੇ ਜਰੀਏ ਇਸ ਵਾਰੀ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਵਿੱਚ ਭੰਬਲਭੂਸਾ ਪੈਦਾ ਕਰਕੇ ਕੀਤਾ ਗਿਆ ਹੈ ਜਦੋਂ ਕਿ ਤੀਸਰਾ ਤੇ ਇਸ ਮੁੱਦੇ ਦਾ ਆਖਰੀ ਵਾਰ ਜਿਸ ਨਾਲ ਦੋ ਨਿਸ਼ਾਨੇ ਫੁੰਡਣ ਲਈ ਨਾਗਪੁਰ ਹੈਡਕੁਆਰਟਰ ਤੋਂ ਕਾਹਲ ਕੀਤੀ ਜਾ ਰਹੀ ਹੈ ਉਹ ਨਾਨਕਸ਼ਾਹੀ ਕੈਲੰਡਰ ਨੂੰ ਬਿਲਕੁਲ ਖਤਮ ਕਰਵਾਉਣ ਵਾਲਾ ਹੈ, ਜਿਸਦੇ ਖਤਮ ਹੋਣ ਨਾਲ ਬਿਕਰਮੀ ਕੈਲੰਡਰ ਸਿੱਖਾਂ ਤੇ ਪੂਰੀ ਤਰਾਂ ਲਾਗੂ ਹੋ ਜਾਵੇਗਾ ਜਿਸ ਨਾਲ ਸਿੱਖਾਂ ਦੀ ਵੱਖਰੀ ਹੋਂਦ ਤੇ ਵੀ ਪ੍ਰਸ਼ਨ ਚਿੰਨ ਲੱਗ ਜਾਵੇਗਾ। ਜੇਕਰ ਸਿੱਖ ਕੌਮ ਨੇ ਹੁਣ ਵੀ ਆਲਸ ਨੂੰ ਤਿਆਗ ਕੇ ਸਿੱਖ ਵਿਰੋਧੀ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਕਮਰਕੱਸੇ ਨਾਂ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਕੱਟੜ ਜਮਾਤ ਸਿੱਖਾਂ ਦੀ ਹੋਂਦ ਨੂੰ ਖੋਰਾ ਲਾਉਣ ਵਾਲੇ ਕਦਮਾਂ ਤੋਂ ਪਿੱਛੇ ਨਹੀ ਹਟੇਗੀ।