ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਜਪਾ ਦੀ ਅਸਲੀਅਤ ਨੂੰ ਸਮਝੋ


-ਸਰਬਜੀਤ ਸਿੰਘ ਘੁਮਾਣ
ਭਾਜਪਾ ਉਸੇ ਆਰ.ਐਸ.ਐਸ. ਦਾ ਸਿਆਸੀ ਵਿੰਗ ਹੈ ਜੋ ਸਿਖਾਂ ਨੂੰ ਹਿੰਦੂ ਕਹਿਕੇ ਸਿਖ ਸਿਧਾਂਤ,ਸਿਖ ਇਤਿਹਾਸ ਤੇ ਸਿਖ ਸਰੂਪ ਨੂੰ ਮਲੀਆਮੇਟ ਕਰਨ ਲਈ ਤਤਪਰ ਹੈ। ਇਹ ਉਸੇ ਵਿਚਾਰਧਾਰਾ ਉਤੇ ਚੱਲ ਰਹੀ ਹੈ ਜਿਸ ਉਤੇ ਚੰਦੂ ਤੇ ਗੰਗੂ ਵਰਗੇ ਚੱਲੇ ਸਨ। ਗੁਰੂ ਨਾਨਕ ਸਾਹਿਬ ਤੋਂ ਲੈਕੇ ਇਹ ਬ੍ਰਾਹਮਨਵਾਦੀ ਲੋਕ ਗੁਰਮਤ ਨਾਲ ਖਹਿੰਦੇ ਰਹੇ ਨੇ।ਅੱਜ ਭੋਲੇ ਜਿਹੇ ਬਣਕੇ ਬ੍ਰਾਹਮਣਵਾਦੀ ਲੋਕ ਕਾਂਗਰਸ-ਭਾਜਪਾ ਵਰਗੇ ਬੁਰਕੇ ਪਾਕੇ ਸਿਖਾਂ ਨੂੰ ਭਰਮਾਉਣ ਲਈ ਫੇਰ ਸਰਗਰਮ ਹਨ। ਕਾਂਗਰਸ ਨੇ ਜੋ ੧੯੮੪ ਵਿਚ ਘੱਲੂਘਾਰੇ ਵਪਰਾਏ,ਉਹ ਬਾਰੇ ਕਿਸੇ ਸਿਖ ਨੂੰ ਭੁਲੇਖਾ ਨਹੀ ਰਿਹਾ ਪਰ ਫਿਰ ਵੀ ਕਈ ਗਦਾਰ ਅਜੇ ਵੀ ਕਾਂਗਰਸ ਨਾਲ ਖੜੇ ਹਨ।ਇੰਝ ਹੀ ਹੋਰ ਸਿਆਸੀ ਜਮਾਤਾਂ ਨਾਲ ਸਿਖ ਖੜ੍ਹੇ ਹਨ।ਪਰ ਭਾਜਪਾ ਦੀ ਹਾਲੀਆ ਮੁਹਿੰਮ ਵਿਚ ਸ਼ਾਮਿਲ ਹੋਕੇ ਮੈਂਬਰ ਬਨਣ ਜਾ ਰਹੇ ਸਿਖਾਂ ਨੂੰ ਹਲੂਣਾ ਦੇਣ ਲਈ,ਬ੍ਰਾਹਮਣਵਾਦੀਆਂ ਦੇ ਇਹ ਕੁਝ ਕਾਲੇ ਕਾਰਨਾਮੇ ਲਿਖ ਰਹੇ ਹਾਂ-ਸਾਨੂੰ ਆਸ ਹੈ ਕਿ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਇਹ ਸਿਖ ਆਪਣੀ ਜ਼ਮੀਰ ਨੂੰ ਜਰੂਰ ਪੁਛਣਗੇ ਕਿ ਸਿਖੀ ਅਤੇ ਸਿਖਾਂ ਦੀ ਦੁਸ਼ਮਣ ਭਾਜਪਾ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਕਿ ਨਹੀ?….
ਅਸੀਂ ਭੁੱਲ ਨਹੀਂ ਸਕਦੇ
ਜਿਸ ਪਲ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦੀ ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਉਸੇ ਪਲ ਤੋਂ ਬ੍ਰਾਹਮਣ ਨੇ ਗੁਰੂ ਨਾਨਕ ਤੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਦੁਸ਼ਮਣੀ ਆਰੰਭ ਲਈ । ਸਿਖੀ ਉਪਰ ਹੋਏ ਹਰ ਵਾਰ ਦੀ ਸਿੱਧੀ ਜ਼ਿੰੰਮੇਵਾਰੀ ਜਾਂ ਪਿਛਲੀ ਸ਼ਹਿ, ਸਾਜਿਸ਼ ਜਾਂ ਚੁਗਲੀ ਦਾ ਦੋਸ਼ ਹਰ ਮੌਕੇ ਬ੍ਰਾਹਮਣ ਉਪਰ ਹੀ ਆਉਂਦਾ ਹੈ । ਆਓ, ਵਿਚਾਰੀਏ ਕਿ ਬ੍ਰਾਹਮਣ ਨੇ ਸਾਡੇ ਨਾਲ ਕੀ ਕੀਤਾ ਹੈ :
੧. ਗੁਰੂ ਨਾਨਕ ਪਾਤਸ਼ਾਹ ਨੂੰ ਪੈਰ ਪੈਰ ਤੇ ਬ੍ਰਾਹਮਣਵਾਦੀਆਂ  ਨੇ ਤੰਗ ਕੀਤਾ । ਕੁਰਾਹੀਆ, ਭੂਤਨਾ, ਬੇਤਾਲਾ ਕਿਹਾ । ਦਿਲੀ ਦੇ ਇੱਕ ਹਿੰਦੂ ਖੱਤਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਸਿਧੀ ਹੀ ਸ਼ਿਕਾਇਤ ਦਿਲੀ ਦੇ ਸੁਲਤਾਨ ਕੋਲ ਕੀਤੀ ।
੨. ਗੁਰੂ ਅੰਗਦ ਦੇਵ ਜੀ ਦੇ ਸਮੇਂ ਉਦਾਸੀ ਮੱਤ ਦੀ ਚੁਣੌਤੀ ਨੂੰ ਬ੍ਰਾਹਮਣਵਾਦ ਨੇ ਭਰਪੂਰ ਸਮਰਥਨ ਦਿਤਾ । ਮਗਰੋਂ ਵੀ ਗੁਰਿਆਈ ਦੇ ਫੋਕੇ ਦਾਅਵੇਦਾਰਾਂ ਨੂੰ ਬ੍ਰਾਹਮਣ ਨੇ ਡਟਵਾਂ ਸਮਰਥਨ ਦਿਤਾ ।
੩. ਗੋਂਦੇ ਮਰਵਾਹੇ ਤੇ ਹੋਰਨਾਂ ਪੰਡਤਾਂ-ਖੱਤਰੀਆਂ ਨੇ ਜੁੱਟ ਬਣਾਕੇ ਗੁਰੂ ਅਮਰਦਾਸ ਜੀ ਨੂੰ ਸਤਾਇਆ । ਬ੍ਰਾਹਮਣਾਂ ਨੇ ਗੁਰੂ ਅਮਰਦਾਸ ਜੀ ਖਿਲਾਫ਼ ਬਾਦਸ਼ਾਹ ਅਕਬਰ ਨੂੰ ਸ਼ਿਕਾਇਤ ਕਰਕੇ ਵੀ ਭੜਕਾਇਆ ਪਰ ਬਾਦਸ਼ਾਹ ਦੀ ਤੱਸਲੀ ਹੋ ਗਈ ।
੪. ਚੰਦੂ ਨਾਮ ਦੇ ਹਿੰਦੂ ਨੇ ਬਾਦਸ਼ਾਹ ਜਹਾਂਗੀਰ ਨੂੰ ਗੁੰਮਰਾਹ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਵਾਇਆ ।
੫. ਚੰਦੂ ਦੇ ਪੁਤਰਾਂ ਕਰਮ ਚੰਦ ਤੇ ਲਾਲ ਚੰਦ ਨੇ ਹਰਗੋਬਿੰਦਪੁਰ ਦੇ ਕੱਟੜਪੰਥੀ ਹਿੰਦੂ ਭਗਵਾਨ ਦਾਸ ਘੇਰੜ ਦੇ ਸਹਿਯੋਗ ਨਾਲ ਛੇਂਵੇ ਸਤਿਗੁਰਾਂ ਉਪਰ ਫੌਜੀ ਹਮਲਾ ਕੀਤਾ ਪਰ ਇਹ ਤਿੰਨੇ ਮਾਰੇ ਗਏ ।
੬. ਪੰਮੇ ਨਾਂ ਦੇ ਪ੍ਰੋਹਿਤ ਨੇ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਦਸਮੇ ਪਾਤਸ਼ਾਹ ਦੇ ਖਿਲਾਫ਼ ਭੜਕਾਇਆ ਤੇ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਬਿਨਾ ਕਾਰਨ ਕਲਗੀਧਰ ਜੀ ਨਾਲ ਦੁਸ਼ਮਣੀ ਮੰਡ ਲਈ । ਦਸ਼ਮੇਸ ਜੀ ਦੀਆਂ ਮੁਢਲੀਆਂ ਜੰਗਾਂ ਹਿੰਦੂ ਰਾਜਿਆ ਨਾਲ ਹੀ ਹੋਈਆਂ । ਬ੍ਰਾਹਮਣਾਂ ਤੇ ਹਿੰਦੂ ਰਾਜਿਆਂ ਨੇ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉਪਰ ਸਿੱਧਾ ਹਮਲਾ ਕਰਨ ਲਈ ਤਿਆਰ ਕਰ ਲਿਆ ।
੭. ਗੰਗੂ ਨਾਂ ਦੇ ਬ੍ਰਾਹਮਣ ਨੇ ਚੰਦੂ ਵਾਂਗ ਸਿੱਖੀ ਉਤੇ ਵਾਰ ਕਰਦਿਆਂ ਦਸਮ ਪਾਤਸ਼ਾਹ ਦੇ ਮਾਸੂਮ ਬੱਚੇ ਤੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹੰਦ ਦੇ ਹਵਾਲੇ ਕਰ ਦਿਤਾ ਜਿਥੇ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ । ਅਕ੍ਰਿਤਘਣ ਗੰਗੂ ਭੁਲ ਹੀ ਲਿਆ ਕਿ ਇਨਾਂ ਬੱਚਿਆਂ ਦੇ ਦਾਦਾ ਜੀ ਨੇ  ਉਨ੍ਹਾਂ ਦੇ ਧਰਮ ਦੀ ਰਾਖੀ ਲਈ ਮਹਾਨ ਸ਼ਹਾਦਤ ਦਿਤੀ ਸੀ ।
੮. ਸੂਬਾ ਸਰਹੰਦ ਦੇ ਦਰਬਾਰ ਵਿਚ ਦੀਵਾਨ ਸੁੱਚਾ ਨੰਦ ਭੰਡਾਰੀ ਖੱਤਰੀ ਨਾਮੀ ਹਿੰਦੂ ਨੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਲਈ ਉਕਸਾਇਆ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ ।
੯. ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਦਿਲੀ ਹਕੂਮਤ ਵਲੋਂ ਚਲਦੀ ਜੁਲਮੀ ਮਹਿੰਮ ਦਾ ਸਾਰਾ ਖਰਚਾ ਲਾਹੌਰ ਦੇ ਹਿੰਦੂ ਖੱਤਰੀਆਂ ਨੇ ਦਿਤਾ ਸੀ । ਬਾਬਾ ਬੰਦਾ ਸਿੰਘ ਖਿਲਾਫ ਮੁਗਲ ਹਕੂਮਤ ਦਾ ਸਾਥ ਦੇਣ ਲਈ ਸਾਰੇ ਹਿੰਦੂ ਰਾਜਿਆਂ ਨੇ ਹਿਕ ਠੋਕ ਕੇ ਫੋਜਾਂ ਭੇਜੀਆਂ ।
੧੦. ਜਦੋਂ ਬਾਬਾ ਬੰਦਾ ਸਿੰਘ ਬਹਾਦਰ ਖਿਲਾਫ ਚੱਲੀ ਕਹਿਰੀ ਮਹਿੰੰਮ ਦੋਰਾਨ ਸਿਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਤਾਂ ਪਿੰਡਾਂ ਵਿਚ ਰਹਿੰਦੇ ਸਿੱਖਾਂ ਦੇ ਬੱਚਿਆਂ ਤੇ ਪਰਿਵਾਰਾਂ ਦੇ ਕਤਲ ਕਰਕੇ ਹਿੰਦੂਆਂ ਨੇ ਰੱਜ ਰੱਜ ਨੋਟ ਕਮਾਏ ।
੧੧. ਜਕਰੀਆਂ ਖਾਂ ਨੇ ਸਿਖਾਂ ਵਿਰੁੱਧ ਮੁਹਿੰਮ ਵਿਚੀ ਤਾਂ ਐਮਨਾਬਾਦ ਦੇ ਦੋ ਖਤਰੀ ਭਰਾਵਾਂ ਲਖਪਤ ਰਾਇ ਤੇ ਜਸਪਤ ਰਾਇ ਨੇ ਸਿਖਾਂ ਦੇ ਕਤਲੇਆਮ ਵਿਚ ਮੋਹਰੀ ਰੋਲ ਨਿਭਾਇਆ । ਇਸ ਮੁਹਿੰਮ ਮੌਕੇ ਅਮ੍ਰਿਤਸਰ ਦਾ ਚੂਹੜ ਮੱਲ ਓਹਰੀ, ਪੱਟੀ ਦਾ ਦੇਵਾ ਚੋਧਰੀ ਤੇ ਉਸਦਾ ਬ੍ਰਾਹਮਣ ਦੀਵਾਨ ਹਰ ਸਹਾਇ, ਕਰਮਾ ਛੀਨਾ, ਤਲਵੰਡੀ ਦਾ ਰਾਮਾ ਰੰਧਾਵਾ, ਨੌਸ਼ਹਿਰੇ ਦਾ ਸਹਿਬ ਰਾਇ ਸੰਧੂ, ਹਰਭਗਤ ਨਿਰੰਜਣੀਆ ਜੰਡਿਆਲੇ ਵਾਲਾ, ਜੋਧਨਗਰ ਦਾ ਧਰਮ ਦਾਸ ਟੋਪੀ, ਸਾਂਈ ਦਾਸ ਨੇ ਰਲ ਕੇ ਸਿੱਖਾਂ ਦਾ ਸ਼ਿਕਾਰ ਖੇਡਿਆ ਤੇ ਸਿਰਾਂ ਦੇ ਮੁੱਲ ਵੱਟੇ ।
੧੨. ਜਿਥੇ ਦੀਵਾਨ ਟੋਡਰ ਮੱਲ ਨੇ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜਾਦਿਆਂ ਦਾ ਸਰਹੰਦ ਵਿਚ ਸਸਕਾਰ ਕਾਰਨ ਲਈ ਸੋਨੇ ਦੀਆਂ ਮੋਹਰਾਂ ਦਿਤੀਆਂ ਉਸਦੇ ਪੋਤਰੇ ਪਹਾੜ ਮੱਲ ਨੇ ਜਕਰੀਆਂ ਖਾਂ ਨੂੰ ਸਿਖਾਂ ਖਿਲਾਫ ਮੁਹਿੰਮ ਚਲਾਉਣ ਲਈ ਖਜਾਨੇ ਦਾ ਮੂੰਹ ਖੋਲ ਦਿਤਾ ।
੧੩. ਵੱਡੇ ਘੱਲੂਘਾਰੇ ਮੌਕੇ ਸਰਹਿੰਦ ਦੇ ਦੀਵਾਨ ਲਛਮੀ ਨਰਾਇਣ ਨੇ ਸਿਖਾਂ ਦਾ ਬੇਕਿਰਕੀ ਨਾਲ ਕਤਲੇਆਮ ਕਰਵਾਇਆ । ਹਿੰਦੂ ਵਪਾਰੀ ਕਾਬੁਲੀ ਮੱਲ ਨੇ ਅਬਦਾਲੀ ਦੀ ਭਾਰੀ ਮੱਦਦ ਕੀਤੀ ਜਿਸ ਕਰਕੇ ਅਬਦਾਲੀ ਨੇ ਕਾਬਲੀ ਮੱਲ ਨੂੰ ਲਾਹੌਰ ਦਾ ਗਵਰਨਰ ਥਾਪਿਆ ।
੧੪. ੧੮ਵੀਂ ਸਦੀ ਵਿੱਚ ਬ੍ਰਾਹਮਣਾਂ ਨੇ ਜਦ ਵੇਖਿਆ ਕਿ ਸਿਖ ਆਪਣੇ ਇਤਿਹਾਸ ਦੇ ਸਭ ਤੋਂ ਔਖੇ ਸਮੇ ਵਿਚ ਫਸੇ ਹੋਏ ਹਨ ਤਾਂ ਉਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਤੇ ਕਿਤਾਬਾਂ ਲਿਖਕੇ ਲਿਖੀ ਉਪਰ ਮਨਮਤ ਦਾ ਰੰਗ ਚਾੜਨ ਦੀ ਸ਼ਾਦਿਸ਼ ਰਚੀ । ਜੋ ਅੱਜ ਤੱਕ ਕੌਮ ਦੇ ਸੰਘ ਵਿਚ ਹੱਡੀ ਵਾਂਗ ਫਸੀ ਹੈ।
੧੫. ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖਤਮ ਕਰਵਾਉਣ ਲਈ ਡੋਗਰਿਆਂ ਤੇ ਬ੍ਰਾਹਮਣਾਂ ਨੇ ਕੀ ਨਹੀ ਕੀਤਾ । ਅੰਤ ਸਾਰੇ ਭਾਰਤ ਦੇ ਹਿੰਦੂ ਰਾਜਿਆਂ ਨੇ ਅੰਗਰੇਜ਼ ਦੀ ਸਹਾਇਤਾ ‘ਤੇ ਆ ਕੇ ਸਿੱਖਾਂ ਨਾਲ ਜੰਗ ਛੇੜੀ ਬ੍ਰਾਹਮਣ ਤੇਜਾ ਸਿਹੁੰ ਤੇ ਬਾਣੀਏ ਲਾਲ ਸਿਹੁੰ ਨੇ ਜੰਗ ਵਿਚ ਬਰੂਦ ਦੀ ਥਾਂ ਸਰੋਂ ਭੇਜ ਦਿਤੀ ਤੇ ਸਿੱਖ ਰਾਜ ਨੂੰ ਮਲੀਆਮੇਟ ਕਰਵਾਕੇ ਹੀ ਸਾਹ ਲਿਆ ।
੧੬. ਸਿਖ ਧਰਮ ਅੰਦਰ ਬ੍ਰਾਹਮਣ ਨੇ ਮਨਮਤੀ ਪ੍ਰਚਾਰ ਇਸ ਢੰਗ ਨਾਲ ਕੀਤਾ ਕਿ ਬਾਬਾ ਰਾਮ ਸਿੰਘ ਦੀ ਅਗਵਾਈ ਹੇਠ ਚੱਲੀ ਇਨਕਲਾਬੀ ਲਹਿਰ ਸਿਖੀ ਤੋਂ ਦੂਰ ਹੁੰੰਦੀ ਹੁੰਦੀ ਵਿਰੋਧੀ ਹੀ ਹੋ  ਗਈ ।
੧੭. ਸਿਖ ਧਰਮ ਵਿਚ ਮੂਰਤੀ ਪੂਜਾ, ਜਾਤ-ਪਾਤ, ਕਰਮ-ਕਾਂਡ, ਆਦਿਕ ਹਿੰਦੂ ਸੰਕਲਪਾਂ ਨੂੰ ਲਾਗੂ ਕਰਨ ਲਈ ਬ੍ਰਾਹਮਣ ਨੇ ਹਰ ਹੀਲਾ ਵਰਤਿਆ । ਕਾਬੁਲ ਵਿਚ ਗਰੂਦੁਆਰਾ ਹਰਿਰਾਇ ਵਿਚ ਮੂਰਤੀਆਂ ਰੱਖਣ ਲਈ ਬਾਦਸ਼ਾਹ ਤਕ ਵੀ ਪਹੁੰਚ ਕੀਤੀ ।
੧੮. ਸਵਾਮੀ ਦਇਆ ਨੰਦ ਆਰੀਆ ਸਮਾਜੀ ਨੇ ਗੁਰੂ ਨਾਨਕ ਸਹਿਬ ਖਿਲਾਫ ਪ੍ਰਚਾਰ ਕੀਤਾ ਤੇ ਆਪਣੇ ਗ੍ਰੰਥ ਸਤਿਆਰਥ ਪ੍ਰਕਾਸ਼ ਵਿਚ ਸਿਖੀ ਉਪਰ ਹਮਲੇ ਕੀਤੇ। ਇੰਝ ਹੀ ਸ਼ਰਧਾ ਰਾਮ ਫਿਲੌਰੀ ਨੇ ਸਿਖ ਹਿਰਦਿਆਂ ਨੂੰ ਲਾਂਬੂ ਲਾਏ ।
੧੯. ਸਿਖਾਂ ਨੂੰ ਹਿੰਦੂ ਬਣਾਉਣ ਕਈ ‘ਸ਼ੁਧੀ’ ਦੀ ਰਸਮ ਕਰਨ ਵਾਲੇ ਹਿੰਦੂ ਹੀ ਸਨ ।
੨੦. ਜਦੋਂ ਸਿਖ ਅੰਗਰੇਜ਼ ਖਿਲਾਫ ਆਜ਼ਾਦੀ ਲਈ ਜੂਝ ਰਹੇ ਸਨ ਤਾਂ ਹਿੰਦੂ ਉਨ੍ਹਾਂ ਦੇ ਧਰਮ ਨੂੰ ਖਾਣ ਪੈ ਨਿਕਲੇ । ਮੈਕਾਲਿਫ ਨੇ ਸੱਚ ਹੀ ਲਿਖਿਆ ਹੈ “ਹਿੰਦੂ ਧਰਮ ਨੇ ਸਿਖ ਧਰਮ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਤੇ ਜੇ ਸਿਖ ਧਰਮ ਨੂੰ ਰਾਜਸੀ ਸਮਰਥਨ ਨਾ ਮਿਲਿਆ ਤਾਂ ਇਸ ਦਾ ਅੰਤ ਅਟੱਲ ਹੈ ।” ਸਿੱਖਾਂ ਨੇ ਜਿਵੇ ਕਿਵੇਂ ਹਿੰਦੂਆਂ ਤੋਂ ਬਚਾਅ ਕੀਤਾ ਪਰ ਕਈ ਕਮਜ਼ੋਰ ਥਾਵਾਂ ਤੇ ਹਿੰਦੂਆਂ ਨੇ ਸੰਨ੍ਹ ਲਾ ਹੀ ਲਈ ।
੨੧. ਜਦੋਂ ਸਿਖਾਂ ਨੇ ਆਪਣੇ ਗੁਰਦਵਾਰਿਆਂ ਦਾ ਪ੍ਰਬੰਧ ਆਪਦੇ ਹੱਥਾਂ ਵਿਚ ਲੈਣ ਲਈ ‘ਗੁਰਦੁਆਰਾ ਸੁਧਾਰ ਲਹਿਰ’ ਅਰੰਭੀ ਤਾਂ ਹਿੰਦੂਆਂ ਨੇ ਮਹੰਤ ਦਾ ਸਾਥ ਦਿਤਾ ਤੇ ਕਈ ਉਪੱਦਰ ਕੀਤੇ ।
੨੨. ਅੰਮ੍ਰਿਤਸਰ ਵਿਚ ਦਰਬਾਰ ਸਹਿਬ ਨੂੰ ਬ੍ਰਾਹਮਣ ਨੇ ਕਦੇ ਵੀ ਬਰਦਾਸ਼ਤ ਨਹੀ ਕੀਤਾ । ਦਰਬਾਰ ਸਾਹਿਬ ਦੇ ਮੁਕਾਬਲੇ ਬ੍ਰਾਹਮਣਾਂ ਨੇ ਦੁਰਗਿਆਣਾ ਮੰਦਰ ਬਣਵਾਇਆ ਜਿਸ ਦਾ ਕੋਈ ਇਤਿਹਾਸ ਨਹੀ ।
੨੩. ਗਾਂਧੀ ਕਦੇ ਸਿਖਾਂ ਨੂੰ ਹਿੰੰਦੂ ਆਖਦਾ ਸੀ ਤੇ ਕਦੇ ਦਸਮੇਸ਼ ਪਿਤਾ ਨੂੰ ਭੁੱਲੜ ਦੇਸ ਭਗਤ । ਇਹ ਪਤਾ ਨਹੀ ਕਿਤੋ ਜਿਹਾ ਮਹਾਤਮਾ ਸੀ ਜਿਸਨੇ ਦੂਜੇ ਧਰਮਾਂ ਨੂੰ ਹੜੱਪਣ ਲਈ ਤੇ ਲਤਾੜੇ ਹੋਏ ਲੋਕਾਂ ਨੂੰ ਹੋਰ ਨਪੀੜਨ ਲਈ ਕੋਈ ਕਸਰ ਨਹੀ ਛੱਡੀ । ਉਸਦੇ ਅਡੰਬਰਾਂ ਤੋਂ ਹਿੰਦੂ ਵੀ ਅੱਕ ਗਏ ਅਤੇ ਅਮਤ ਇਕ ਹਿੰਦੂ ਨੇ ਹੀ ਉਸਨੂੰ ‘ਮੁਕਤੀ’ ਦਿਤੀ ।
੨੪.  ਗਾਂਧੀ ਨੇ ਹੋਰਨਾਂ ਹਿੰਦੂ ਲੀਡਰਾਂ ਦੇ ਸਹਿਯੋਗ ਨਾਲ ਭਾਰਤੀ ਝੰਡੇ ਵਿਚ ਸਿਖਾਂ ਦਾ ਵੱਖਰਾ ਰੰਗ ਨਾ ਪੈਣ ਦਿਤਾ । ਉਸ ਅਨੁਸਾਰ ਸਿਖ, ਹਿੰਦੂ ਹੀ ਹਨ ਤੇ ਵੱਖਰੇ ਰੰਗ ਤੇ ਵਖਰੇ ਧਰਮ ਦੇ ਹੱਕਦਾਰ ਨਹੀ ।
੨੫. ਗਾਂਧੀ ਤੇ ਨਹਿਰੂ ਵਰਗੇ ਸਾਰੇ ਆਗੂ ਸਿੱਖਾਂ ਨੂੰ ਵੰਡ ਮੌਕੇ ਭਾਰਤ ਨਾਲ ਰੱਖਣ ਲਈ ਵਾਅਦੇ ਕਰਦੇ ਰਹੇ ਕਿ ਆਜ਼ਾਦ ਭਾਰਤ ਦਾ ਸੰਵਿਧਾਨ ਉਹੀ ਹੋਵੇਗਾ ਜੋ ਸਿਖਾਂ ਨੂੰ ਮੰਨਜੂਰ ਹੋਵੇਗਾ ਪਰ ਜਦ ਸਿਖਾਂ ਨੇ ੧੯੪੭ ਤੋਂ ਬਾਅਦ ਉਹ ਵਾਅਦੇ ਯਾਦ ਕਰਾਏ ਤਾਂ ਆਖ ਦਿਤਾ ਕਿ ਉਹ ਸਭ ਕੂਟ-ਨੀਤੀ ਸੀ, ਵਕਤ ਬਦਲ ਗਿਆ ਹੈ। ਭਾਰਤੀ ਸੰਵਿਧਾਨ ਵਿਚ ਸਿਖਾਂ ਨੂੰ ਹਿੰਦੂ ਲਿਖ ਦਿਤਾ । ਨਾਲ ਹੀ ‘ਹਿੰਦੂ ਵਿਆਹ ਕਾਨੂੰਨ’ ‘ਹਿੰਦੂ ਜਾਇਦਾਦ ਕਾਨੂੰਨ’ ਆਦਿਕ ਸਾਰੇ ਹਿੰਦੂ ਕਨੂੰਨ ਸਿਖਾਂ ‘ਤੇ ਮੜ੍ਹ ਦਿਤੇ । ਹੁਣ ਸਿੱਖਾਂ ਨੂੰ ਅਨੰਦ ਕਾਰਜ ਕਰਵਾਉਣ ਮਗਰੋਂ ਵੀ ਸਰਟੀਫਿਕੇਟ ਲੈਣ ਲਈ ਕਹਿਣਾ ਪੈਂਦਾ ਹੈ ਕਿ ਵਿਆਹ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਹੈ।
੨੬. ਹਾਲੇ ੧੫ ਅਗਸਤ ਨੂੰ ਬੀਤਿਆਂ ੫੫ ਦਿਨ ਹੀ ਹੋਏ ਸਨ ਜਦੋਂ ਸਿਖਾਂ ਨੇ ਹਿੰਦੂ ਲੀਡਰਾਂ ਦੇ ਵਾਅਦਿਆ ‘ਤੇ ਯਕੀਨ ਕਰਕੇ ਭਾਰਤ ਨਾਲ ਰਲਣ ਦਾ ਫੈਸਲਾ ਕੀਤਾ ਸੀ ਕਿ ਹਿੰਦੂ ਆਗੂਆਂ ਨੇ ੫੫ਵੇਂ ਦਿਨ ਹੀ ਆਪਣੀ ਖਸਲਤ ਦਿਖਾ ਦਿਤੀ ਅਤੇ ੧੦ ਅਕਤੂਬਰ ੧੯੪੭ ਨੂੰ ਭਾਰਤ ਦੀ ਬ੍ਰਾਹਮਣਵਾਦੀ ਹਕੂਮਤ ਨੇ ਹੁਕਮ ਜਾਰੀ ਕੀਤਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ ।
੨੭. ੨੭-੨੮ ਅਗਸਤ ੧੯੪੭ ਨੂੰ ਅੰਗਰੇਜ਼ਾਂ ਵਲੋਂ ਚਲਾਈ ਘਟ ਗਿਣਤੀਆਂ ਲਈ ਵੱਖਰੇ ਚੋਣ ਹਲਕਿਆਂ ਵਾਲੀ ਨੀਤੀ ਰੱਦ ਕਰਕੇ ਬ੍ਰਾਹਮਣਾਂ ਨੇ ਸਿਖਾਂ ਤੇ ਹੋਰਨਾਂ ਘਟਗਿਣਤੀਆਂ ਦੀ ਪਾਰਲੀਮੈਂਟ ਵਿਚ ਦਾਖਲੇ ਤੇ ਪਾਬੰਦੀ ਲਾਉਣੀ ਚਾਹੀ ।
੨੮. ੧੧ ਮਈ ੧੯੪੯ ਨੂੰ ਵਿਧਾਨਸਾਜ਼ ਅਸੈਂਬਲੀ ਨੇ ਹਿੰਦੂ ਦਲਿਤਾਂ ਤੋਂ ਬਿਨਾਂ ਬਾਕੀਆਂ ਲਈ ਭਾਖਵਾਂਕਰਨ ਰੱਦ ਕਰਨ ਦਾ ਫੈਸਲਾ ਕੀਤਾ । ਦਲਿਤਾਂ ਵਿਚੋਂ ਸਿਖਾਂ ਵਿਚ ਆਏ ਲੋਕਾਂ ਨੂੰ ਰਾਖਵਾਂਕਰਨ ਦਾ ਚੋਗਾ ਪਾਇਆ ਗਿਆ ਕਿ ਜੇ ਹਿੰਦੂ ਬਣਨਗੇ ਤਾਂ ਹੀ ਲਾਭ ਮਿਲੇਗਾ । ਇਸ ਦਾ ਮਾਰੂ ਅਸਰ ਇਹ ਹੋਇਆ ਕਿ ੨੦ ਹਜ਼ਾਰ ਦਲਿਤ ਸਿੱਖਾਂ ਨੇ ਖੁਦ ਨੂੰ ਹਿੰਦੂ ਲਿਖਵਾ ਦਿਤਾ ।
੨੮. ੧੯ ਫਰਵਰੀ ੧੯੪੯ ਨੂੰ ‘ਅਜ਼ਾਦ ਭਾਰਤ’ ਵਿਚ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੂੰ ਦਿਲੀ ਕੋਲ ਨਰੇਲਾ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਦੇਸ਼ਧਰੋਹ ਵਰਗੇ ਦੋਸ਼ ਲਾ ਕੇ ਜੇਲ ਵਿਚ ਸੁਟਿਆ ਗਿਆ ਕਿਉਂਕਿ ਉਹ ਗੁਰਦੁਆਰਾ ਰਕਾਬ ਗੰਜ ਸਹਿਬ ਵਿਖੇ ਨਨਕਾਣਾ ਸਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਹੋ ਰਹੇ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ੧੯੪੭ ਤੋਂ ਮਗਰੋਂ ਇਹ ਪਹਿਲੀ ਸਿਆਸੀ ਗ੍ਰਿਫਤਾਰੀ ਸੀ ਜੋ ਸਿੱਖਾਂ ਨੂੰ ਇਹ ਦੱਸਣ ਲਈ ਕੀਤੀ ਗਈ ਸੀ ਕਿ ਹੁਣ ਹਿੰਦੂ ਹਾਕਮ ਹਨ ਤੇ ਸਿੱਖ ਪਰਜਾ ।
੨੯. ਫਰਵਰੀ ੧੯੪੮ ਨੂੰ ਜਲੰਧਰ ਮਿਉਂਸਪਲ ਕਮੇਟੀ ਨੇ ਪੰਜਾਬੀ ਬੋਲੀ ਤੇ ਹਮਲਾ ਕਰਨ ਲਈ ਮਤਾ ਪਾਸ ਕੀਤਾ ਕਿ ਕਮੇਟੀ ਅਧੀਨ ਚੱਲਦੇ ਸਕੂਲਾਂ ਵਿਚ ਸਿਖਿਆ ਦਾ ਮਾਧਿਅਮ ਹਿੰਦੀ ਹੋਵੇਗਾ ।
੩੦. ਜੇ ਸਿਰਦਾਰ ਕਪੂਰ ਸਿੰਘ ਨੇ ਸਿਖਾਂ ਨੂੰ ਜਰਾਇਮ ਪੇਸ਼ਾ ਕੌਮ ਆਖੇ ਜਾਣ ਦਾ ਵਿਰੋਧ ਕੀਤਾ ਤਾਂ ਉਨਾਂ ਤੇ ਝੂਠੇ ਇਲਜ਼ਾਮ ਲਾ ਕੇ ਆਈ.ਸੀ.ਐਸ. ਦੀ ਨੌਕਰੀ ਤੋਂ ਲਾਹ ਦਿਤਾ ।
੩੧. ਹਿੰਦੂ ਲੀਡਰਾਂ ਨੇ ਸਿਖਾਂ ਨਾਲ ਵਾਅਦੇ ਕੀਤੇ ਸਨ ਕਿ ਭਾਰਤ ਦਾ ਸੰਵਿਧਾਨ ਉਹੀ ਹੋਵਗੇ ਜੋ ਸਿਖਾਂ ਨੂੰ ਮਨਜ਼ੂਰ ਹੋਵੇਗਾ ਪਰ ਜਦ ਸਿਖ ਹੱਕਾਂ ਦੀ ਰਾਖੀ ਨਾ ਕਰਨ ਵਾਲਾ ਸੰਵਿਧਾਨ ਵੇਖਕੇ ਸਿਖ ਨੁਮਾਇੰਦਿਆਂ ਨੇ ਵਿਰੋਧ ਕੀਤਾ ਤਾਂ ਕਿਸੇ ਨੇ ਨਾ ਸੁਣੀ । ਸਿੱਖਾਂ ਉੱਪਰ ਇਹ ਸੰਵਿਧਾਨ ਧੱਕੇ ਨਾਲ ਜਬਰੀ ਥੋਪ ਦਿਤਾ ਗਿਆ ।
੩੨. ਕਹਿਣ ਨੂੰ ਭਾਰਤ ਧਰਮ ਨਿਰਪੱਖ ਹੈ ਪਰ ਇਸ ਧਰਮ ਨਿਰਪੱਖ ਦੇਸ਼ ਦਾ ਸੰਵਿਧਾਨ ੨੬ ਜਨਵਰੀ ੧੯੫੦ ਨੂੰ ਹਿੰਦੂ ਮੰਤਰਾਂ ਨਾਲ ਲਾਗੂ ਕੀਤਾ ਗਿਆ । ਇਹੋ ਜਿਹਾ ਸੰਵਿਧਾਨ ਦੂਜੇ ਧਰਮਾਂ ਤੇ ਕਿਉਂ ਨਹੀ ਹਮਲੇ ਕਰੇਗਾ।
੩੩. ਪੰਜਾਬ ਵਿਚ ਵਸਦੇ ਹਿੰਦੂ ਚੰਗੀ-ਭਲੀ ਪੰਜਾਬੀ ਬੋਲਦੇ ਸਨ ਪਰ ਬ੍ਰਾਹਮਣਾਂ ਦੇ ਪ੍ਰਚਾਰ ਕਾਰਨ ੧੯੫੧ ਦੀ ਮਰਦਮ ਸ਼ੁਮਾਰੀ ਮੌਕੇ ਸਾਰੇ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾਈ ਸੀ ।
੩੪. ਜਵਾਹਰ ਲਾਲ ਨਹਿਰੂ ਨੇ ਪਹਿਲਾਂ ਤਾਂ ਬੜੇ ਐਲਾਨ ਕੀਤੇ, ਵਾਦੇ ਕੀਤੇ ਤੇ ਵਿਸ਼ਵਾਸ ਦਿਵਾਏ ਕਿ ਸਿਖਾਂ ਨੂੰ ਭਾਰਤ ਦੇ ਉਤਰ ਵੱਲ ਇਸ ਵਿਸ਼ੇਸ਼ ਖਿਤੇ ਵਿਚ ਆਜ਼ਾਦੀ ਦਾ ਨਿੱਘ ਮਾਨਣ ਦੇ ਉਪਰਾਲੇ ਕੀਤੇ ਜਾਣਗੇ ਪਰ ੧੯੪੭ ਤੋਂ ਮਗਰੋਂ ਨਹਿਰੂ ਸਾਫ਼ ਮੁੱਕਰ ਗਿਆ।
੩੫. ੧੯੫੩ ਵਿਚ ਪੈਪਸੂ ਵਿਚ ਅਕਾਲੀ ਦਲ ਦੀ ਸਰਕਾਰ ਨੂੰ ਨਹਿਰੂ ਨੇ ਧਾਰਾ ੩੫੬ ਲਾ ਕੇ ਭੰਗ ਕਰ ਦਿੱਤਾ । ਇਸ ਸ਼ਰੇਆਮ ਧੱਕੇ ਤੇ ਸੰਵਿਧਾਨ ਦੀ ਨੰਗੀ ਚਿੱਟੀ ਦੁਰਵਰਤੋਂ ਤੋਂ ਅੱਕੇ ਹੋਏ ਸੰਵਿਧਾਨ ਦੇ ਪਿਤਾ ਜਾਣੇ ਜਾਂਦੇ ਡਾ. ਅੰਬੇਦਕਰ ਨੇ ਰਾਜ ਸਭਾ ਵਿਚ ਆਖਿਆ—”ਮੇਰਾ ਦਿਲ ਕਰਦਾ ਹੈ ਮੈ ਇਸ ਸੰਵਿਧਾਨ ਨੂੰ ਅੱਗ ਲਾ ਕੇ ਸਾੜ ਸੁੱਟਾ।”
੩੬. ਸਾਰੇ ਭਾਰਤ ਵਿਚ ਅੱਡ ਅੱਡ ਬੋਲੀਆਂ ਦੇ ਅਧਾਰ ਤੇ ਸੂਬੇ ਬਣਾਏ ਗਏ ਪਰ ਪੰਜਾਬੀ ਬੋਲੀ ਨਾਲ ਦੁਸ਼ਮਣੀ ਹੋਣ ਕਰਕੇ ਬ੍ਰਾਹਮਣਵਾਦੀਆਂ ਨੇ ਹਰ ਤਰਾਂ ਪੰਜਾਬੀ ਸੂਬੇ ਦੇ ਵਿਰੋਧ ਕੀਤਾ ਨਹਿਰੂ ਤਾਂ ਸਿਧਾ ਹੀ ਆਖਦਾ ਸੀ ਕਿ ‘ਮੈ ਭਾਰਤ ਦੀ ਮੁੜ-ਵੰਡ ਨਹੀ ਹੋਣ ਦੇਣੀ ।’ ਪੰਜਾਬੀ ਬੋਲੀ ਦੇ ਆਧਾਰ ਤੇ ਬਣਨ ਵਾਲੇ ਸੂਬੇ ਨੂੰ ਨਹਿਰੂ ਪਾਕਿਸਤਾਨ ਬਨਣਾ ਮੰਨਦਾ ਸੀ । ਉਹ ਸਿੱਖਾਂ ਨੂੰ ਸ਼ਰੇਆਮ ਦੁਸ਼ਮਣ ਆਖਦਾ ਸੀ “ਕਿਆ ਮੈਂ ਤਾਕਤ ਦੁਸ਼ਮਣ ਕੇ ਹਾਥ ਮੇਂ ਦੇ ਦੂੰ ?”
੩੭. ਸਿਰਦਾਰ ਕਪੂਰ ਸਿੰਘ ਸਾਚੀ ਸਾਖੀ ਵਿਚ ਦਿਖਦੇ ਹਨ ਕਿ ਹੁਸ਼ਿਆਪੁਰ ਦੇ ਇਕ ਪਿੰਡ ਵਿਚ ਸਿਖ ਸੱਜਣ ਆਪਸ ਵਿਚ ਬੈਠੇ ਗੱਲਾਂਬਾਤਾਂ ਕਰ ਰਹੇ ਸਨ । ਉਧਰੋਂ ਇਕ ਹਿੰਦੂ ਪੁਲਸ ਅਫਸਰ ਆ ਨਿਕਲਿਆ ਜਿਸ ਦੀ ਕਹਿਰੀ ਨਿਗਾਹ, ਗੱਲਾਂ-ਬਾਤਾਂ ਕਰ ਰਹੇ ਸਿਖਾਂ ਦੇ ਵਿਚਕਾਰ, ਮੰਜੀ ਉੱਪਰ ਬੈਠੇ ਇਕ ਗੁਰਸਿਖ ਤੇ ਪਈ ਜਿਸਦਾ ਦਰਸ਼ਨੀ ਦਾੜਾ ਬੜਾ ਲੰਮਾਂ ਤੇ ਫਬਵਾਂ ਸੀ । ਪਤਾ ਨਹੀ ਕਿਵੇਂ ਉਸ ਹਿੰਦੂ ਪੁਲਸੀਏ ਅੰਦਰਲਾ ਬ੍ਰਾਹਮਣ ਜਾਗਿਆ ਤੇ ਬਿਨਾ ਕਿਸੇ ਕਾਰਨ ਉਸ ਗੁਰਸਿੱਖ ਨੂੰ ਕੁਟਾਪਾ ਚਾੜ ਦਿਤਾ ਤੇ ਉਸਦੀ ਦਾਹੜੀ ਠੋਡੀ ਤੋਂ ਪੁੱਟ ਕੇ ਪੈਰਾਂ ਥੱਲੇ ਰੋਲਕੇ ਅੱਗ ਲਾ ਦਿਤੀ ।
੩੮. ਅਕਤੂਬਰ ੧੯੪੮ ਵਿਚ ਮੁਕੇਰੀਆਂ ਵਿਚ ਦੁਸਹਿਰੇ ਮੌਕੇ ਇਕ ਹਿੰਦੂ ਨੂੰ ਗੰਦਗੀ ਨਾਲ ਲਬੇੜਕੇ ਸਿੱਖਾਂ ਦਾ ਸਵਾਂਗ ਬਣਾਇਆ ਗਿਆ ਜਿਸਦੇ ਹੱਥ ਗੋਹੇ ਨਾਲ ਭਰੀ ਇਕ ਥਾਲੀ ਸੀ ਤੇ ਉਹ ਹਰ ਇਕ ਨੂੰ ਆਖ ਰਿਹਾ ਸੀ—’ਭਗਤੋ, ਮੈ ਨਵਾਂ ਸਜਿਆ ਸਿਖ ਹਾਂ ਤੇ ਆਹ (ਗੋਹਾ) ਮੈ ਅੰਮ੍ਰਿਤਸਰ ਤੋਂ ਪ੍ਰਸਾਦ ਲਿਆਇਆ ਹਾਂ।’ ਦੁਸਹਿਰੇ ਦੀ ਇਸ ਝਾਕੀ ਦਾ ਵਿਰੋਧ ਕਰਨ ਵਾਲੇ ਸਿਖਾਂ ਉਪਰ ਅਮਨ ਭੰਗ ਦਾ ਇਲਜਾਮ ਕਰਕੇ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ ।
੩੯. ਅੰਗਰੇਜ਼ਾਂ ਨੇ ਸਿੱਖ ਫ਼ੌਜੀਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਕਰਨ ਲਈ ਕਈ ਸਖਤ ਨਿਯਮ ਕਾਨੂੰਨ ਲਾਗੂ ਕੀਤੇ ਹੋਏ ਸਨ ਜਿਨਾਂ ਨੂੰ ਬ੍ਰ੍ਰਾਹਮਣਵਾਦੀਆਂ ਨੇ ਤਿਆਗ ਦਿਤਾ ਤਾਂ ਜੋ ਸਿੱਖ ਫੌਜੀ ਪਤਿਤ ਹੋ ਜਾਣ । ਫੌਜ ਵਿਚ ਸਿਖਾਂ ਦੀ ਭਰਤੀ ਵੀ ਘਟਾਈ ਗਈ ਤੇ ਉਪਰਲੇ ਅਹੁਦਿਆਂ ਤੇ ਸਿਖਾਂ ਨੂੰ ਨਾ ਲਾਉਣ ਦੀ ਨੀਤੀ ਵੀ ਬਣਾਈ ।
੪੦. ਬ੍ਰਾਹਮਣਵਾਦੀਆਂ ਨੇ ਆਪਣੇ ਵਾਅਦੇ ਪੂਰੇ ਕਰਕੇ ਪੰਜਾਬੀ ਸੂਬਾ ਤਾਂ ਕੀ ਬਣਾਉਣਾ ਸੀ ਉਲਟਾ ‘ਪੰਜਾਬੀ ਸੂਬਾ ਜਿੰਦਾਬਾਦ’ ਆਖਣ ਤੇ ਵੀ ਪਾਬੰਦੀ ਲਾ ਦਿਤੀ । ਜੇ ਸਿਖਾਂ ਨੇ ਵਿਰੋਧ ਕੀਤਾ ਤਾਂ ੧੨੦੦ ਸਿਖਾਂ ਨੂੰ ਗ੍ਰਿਫਤਾਰ ਕਰਕੇ ਜੇਲੀਂ ਡੱਕਿਆ । ੪ ਜੁਲਾਈ ੧੯੫੫ ਨੂੰ ਪੁਲੀਸ ਨੇ ਦਰਬਾਰ ਸਾਹਿਬ ਤੇ ਹਮਲਾ ਬੋਲਿਆ।ਪਰਕਰਮਾਂ ਵਿਚ ਅਥਰੂ ਗੈਸ ਦੇ ਗੋਲੇ ਸੁੱਟੇ । ਗੁਰੂ ਕੇ ਲੰਗਰ ਦੇ ਭਾਂਡੇ ਵੀ ਪੁਲਿਸ ਚੁੱਕ ਕੇ ਲੈ ਗਈ । ਅਕਾਲ ਤਖਤ ਸਹਿਬ ਤੇ ਦਰਬਾਰ ਸਾਹਿਬ ਦੇ ਮੁਖ ਗਰੰਥੀ ਵੀ ਗ੍ਰਿਫਤਾਰ ਕਰ ਲਏ ਗਏ । ਸਿਖਾਂ ਨੂੰ ਹਰ ਤਰਾਂ ਯਕੀਨ ਕੀਤਾ। ੧੯੪੭ ਤੋਂ ਮਗਰੋਂ ‘ਹਿੰਦੂ ਭਾਰਤ’ ਨੇ ਪਹਿਲੀ ਵਾਰ ਸਿਖਾਂ ਦੇ ਸਭ ਤੋਂ ਪਵਿਤਰ ਅਸਥਾਨ ਤੇ ਹਮਲਾ ਬੋਲਿਆ। ਇਹ ੧੯੮੪ ਦੀ “ਰਿਹਰਸਲ” ਸੀ ?
੪੧. ਜਨਸੰਘ (ਹੁਣ ਭਾਜਪਾ) ਨੇ “ਹਿੰਦੂ ਰਖਸਾ ਸਮਿਤੀ” ਬਣਾਈ ਜਿਸਨੇ ਹਿੰਦੀ ਬਚਾਉ ਸੰਘਰਸ਼ ਸ਼ੁਰੂ ਕੀਤਾ । ਇਸ ਅੰਦਲੋਨ ਦੌਰਾਨ ਸਿੱਖਾਂ ਦੇ ਪਵਿਤਰ ਸਰੋਵਰਾਂ ਦੇ ਬੇਅਦਬੀ ਕਰਨ ਲਈ ਤੰਬਾਕੂ ਤੇ ਸਿਗਰਟਾਂ  ਸੁੱਟੀਆਂ ਗਈਆਂ । ਗੁਟਕਿਆਂ ਤੇ ਪੋਥੀਆਂ ਦੇ ਪੱਤਰੇ ਪਾੜੇ ਗਏ, ਮੌਕਾ ਪਾ ਕੇ ਸਿਖਾਂ ਦੇ ਕੇਸ ਵੀ ਕੱਟੇ ਗਏ । ਇਹ ਸਭ ਕੁਝ ਨਿਰਵਿਘਨ ਚੱਲਣ ਦਿੱਤਾ ਜਦਕਿ ਵਿਰੋਧ ਕਰਨ ਵਾਲੇ ਸਿਖਾਂ ਤੇ ਪਰਚੇ ਬਣੇ ।
੪੨. ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ੧੯੬੦ ਵਿਚ ਸਿਖਾਂ ਨੇ ਦਿੱਲੀ ਵਿਚ ਇਕ ਸ਼ਾਂਤਮਈ ਜਲੂਸ ਮੌਕੇ ਸ਼ਾਮਲ ਸਿਖਾਂ ਦਾ ਤਾਂ ਕੁਟਾਪਾ ਹੋਇਆ ਹੀ ਪਰ ਨਾਲ ਹੀ ਰਾਹ ਜਾਂਦੇ ਆਮ ਸਿਖਾਂ ਨੂੰ, ਦੁਕਾਨਾਂ ਤੇ ਹੋਟਲਾਂ ਵਿਚ ਬੈਠੇ ਸਿਖਾਂ ਨੂੰ ਨਾ ਬਖਸਿਆ ਗਿਆ । ਪੁਲੀਸ ਦੇ ਅਤਿਆਚਾਰਾਂ ਨੇ ਯੂ.ਐਨ.ਓ. ਤੱਕ ਨੂੰ ਸੋਚਣ ਲਾ ਦਿਤਾ । ੫੭੦੦੦ ਸਿਖ ਗ੍ਰਿਫਤਾਰ ਕੀਤੇ ਗਏ ।
੪੩. ੧੯੬੪ ਵਿਚ ਬਿਹਾਰ ਵਿਚ ਸਰਕਾਰੀ ਅਫਸਰਾਂ ਨੇ ਸਿਰਫ ਐਨੀ ਗੱਲ ਤੇ ਇਕ ਸਿਖ ਦੇ ਦਾਹੜੀ ਮੁੱਛਾਂ ਮੰਨ ਸੁੱਟੇ ਕਿ ਉਸਨੇ ਆਪਣੀ ਗੱਡੀ ਤੋਂ ਸਰਕਾਰੀ ਗੱਡੀ ਅੱਗੇ ਕਿਉਂ ਨਾ ਜਾਣ ਦਿਤੀ । ਸਾਰੇ ਭਾਰਤ ਨੂੰ ਦਰਸਾ ਦਿਤਾ ਗਿਆ ਕਿ ਸਿਖਾਂ ਨੂੰ ਜੋ ਮਰਜੀ ਕੁਟੋ, ਮਾਰੋ, ਬੇਇੱਜਤ ਕਰੋ, ਕੋਈ ਕਾਰਵਾਈ ਨਹੀ ਹੋਵੇਗੀ । ਨਵੰਬਰ ੧੯੮੪ ਵਿੱਚ ਇਹ ਸਭ ਕੁਝ ਵੱਡੇ ਪੱਧਰ ‘ਤੇ ਹੋਇਆ ।
੪੪. ੨੨ ਮਈ ੧੯੬੪ ਨੂੰ ਪੁਲੀਸ ਨੇ ਪਾਉਂਟਾ ਸਾਹਿਬ ਦੇ ਗੁਰਦੁਆਰਾ ਸਹਿਬ ਤੇ ਹਮਲਾ ਕਰ ਕੇ ੧੧ ਸਿਖ ਕਤਲ ਕਰ ਸੁੱਟੇ ।
੬੭. ਹਿੰਦੂ ਕਟੜਪੰਥੀ ਯੱਗ ਦੱਤ ਸ਼ਰਮਾ ਨੇ ਪੰਜਾਬੀ ਸੂਬੇ ਖਿਲਾਫ ਮਰਨ ਵਰਤ ਰਖਿਆ ।
੪੫. ਜੇ ਪੰਜਾਬੀ ਸੂਬਾ ੧੯੬੬ ਵਿਚ ਬਣਾਉਣਾ ਹੀ ਪੈ ਗਿਆ ਤਾਂ ਪੰਜਾਬ ਦੇ ਦਰਿਆਈ ਪਾਣੀ ਤੇ ਬਿਜਲੀ ਖੋਹ ਲਏ, ਰਾਜਧਾਨੀ ਤੇ ਹਾਈਕੋਰਟ ਹਰਿਆਣੇ ਨਾਲ ਜੋੜ ਦਿਤੇ, ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਖੋਹ ਲਏ ।
੪੬. ਸਰਸੇ, ਬਿਆਸ, ਭਨਿਆਰੇ, ਨੂਰਮਹਿਲੀਏ, ਕੂਕੇ ਤੇ ਨਕਲੀ ਨਿਰੰਕਾਰੀਆਂ ਜਿਹੇ ਦੇਹਧਾਰੀ ਗੁਰੂ, ਬ੍ਰਾਹਮਣਾਂ ਦੀ ਸ਼ਹਿ ਤੇ ਹੀ ਸਿੱਖੀ ਉਪਰ ਹਮਲੇ ਕਰਦੇ ਹਨ।
੪੭. ਸਨਅਤੀ ਲਾਇਸੈਂਸ ਤੇ ਸਰਕਾਰੀ ਨੌਕਰੀਆਂ ਮੌਕੇ ਸਿਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਿੱਖਾਂ ਦੀਆ ਜਮੀਨਾਂ ਤੇ ਸੀਲਿੰਗ ਲਾ ਕੇ ਲੁੱਟਿਆ ਜਾ ਰਿਹਾ ਹੈ । ਸਿੱਖਾਂ ਨੂੰ ਉਨਾਂ ਦੀ ਉਪਜ ਦਾ ਪੂਰਾ ਮੁੱਲ ਨਹੀ ਦਿੱਤਾ ਜਾਂਦਾ। ਸਿੱਖਾਂ ਨੂੰ ਆਰਥਿਕ ਪੱਖੋਂ ਘਸਿਆਰਾ ਬਣਾਇਆ ਜਾ ਰਿਹਾ ਹੈ।
੪੮. ਪੰਡਤ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਇਕ ਵਾਰ ਕਿਹਾ ਸੀ, “ਅੰਗਰੇਜ਼ਾਂ ਦੇ ਜਾਣ ਮਗਰੋਂ ਅਸੀਂ ਵਿਦਿਆ ਪ੍ਰਣਾਲੀ ਹੀ ਐਸੀ ਬਣਾਵਾਂਗੇ ਕਿ ਮੁਸਲਮਾਨਾਂ ਦੀ ਸਾਰੀ ਮੁਸਲਮਾਨੀ ਕੱਢ ਦਿਆਗੇ ।” ਇਹੋ ਸਭ ਕੁਝ ਸਿਖਾਂ ਨਾਲ ਹੋ ਰਿਹਾ ਹੈ। ਜੋ ਕੁਝ ਅੱਜ ਕਲ੍ਹ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ ਜਾ ਰਿਹਾ ਹੈ ਉਹ ਸਿੱਖਾਂ ਨੂੰ ‘ਹਿੰਦੂ’ ਬਣਾਉਣ ਦੀ ਮਨਸ਼ਾ ਨਾਲ ਪੜਾਇਆ ਜਾ ਰਿਹਾ ਹੈ ।
੪੯. ਬ੍ਰਾਹਮਣਵਾਦੀਆਂ ਨੇ ਆਪਣੇ ਏਜੰਡੇ ਅਨੁਸਾਰ ਦਰਬਾਰ ਸਹਿਬ ਦੇ ਆਲੇ ਦੁਆਲੇ ਨਿਕੇ ਨਿਕੇ ੪੦-੫੦ ਮੰਦਰ ਉਸਾਰ ਦਿਤੇ ਹਨ । ਭਾਰਤੀ ਮੀਡੀਆ ਜਦ ਦਰਬਾਰ ਸਾਹਿਬ ਦੀ ਗੱਲ ਕਰਦਾ ਹੈ ਤਾਂ ‘ਸਵਰਨ ਮੰਦਰ’ ਜਾਂ ਗੋਲਡਨ ਟੈਂਪਲ ਆਖਦਾ ਹੈ ਜਿਵੇ ਇਹ ਕੋਈ ‘ਹਿੰਦੂ ਮੰਦਰ’ ਹੋਵੇ।
੫੦. ਬ੍ਰਾਹਮਣੀ ਵਿਚਾਰਧਾਰਾ ਤੇ ਚੱਲਦਿਆਂ ਪੰਜਾਬੀ ਸਿਖਾਂ ਉਤੇ ਹਰਿਆਣਾ ਰਾਜਸਥਾਨ, ਹਿਮਾਚਲ ਤੇ ਉਤਰਾਚਲ ਵਿਚ ਵਾਹੀ ਵਾਲੀ ਜਮੀਨ ਖਰੀਦਣ ਤੇ ਪਾਬੰਦੀ ਲਾ ਦਿਤੀ ਗਈ ।
੫੧. ਪੰਜਾਬ ਵਿਚ ਸਿੱਖਾਂ ਦੀ ਆਬਾਦੀ ਨੂੰ ਘਟਾਉਣ ਲਈ ਦੂਜੇ ਸੂਬਿਆਂ ਦੇ ਲੋਕਾਂ ਨੂੰ ਵਸਾਇਆ ਜਾ ਰਿਹਾ ਹੈ ਜਿਸ ਕਰਕੇ ਇਥੇ ਪੰਜਾਬੀ ਬੋਲੀ ਉਪਰ ਮਾਰੂ ਪ੍ਰਭਾਵ ਪੈ ਰਿਹਾ ਹੈ।
੫੨. ਪੰਜਾਬੀ ਬੋਲੀ ਨੂੰ ਮਾਰਨ ਲਈ ਇਸ ਉਪਰ ਹਿੰਦੀ ਤੇ ਸੰਸਕ੍ਰਿਤ ਦਾ ਗਲਬਾ ਪਾਉਣ ਲਈ ਲਗਤਾਰ ਉਪਰਾਲੇ ਹੋ ਰਹੇ ਹਨ । ਰੇਡੀਓ ਤੇ ਟੀ.ਵੀ. ਰਾਹੀ ਅਜੀਬ ਜਿਹੀ ਪੰਜਾਬੀ ਪਰੋਸੀ ਜਾ ਰਹੀ ਹੈ, ਜਿਸ ਨੂੰ ਸਮਝਣ ਲਈ ਹਿੰਦੀ ਦੀ ਡਿਕਸ਼ਨਰੀ ਦੀ ਲੋੜ ਪੈਂਦੀ ਹੈ।
੫੪. ਜੇ ਗੁਰੂ ਨਾਨਕ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਨ ਦੀ ਗੱਲ ਤੁਰੀ ਤਾਂ ਬ੍ਰਾਹਮਣਵਾਦੀਆਂ ਨੇ ਇਸਦੇ ਮੁਕਾਬਲੇ ਸਵਾਮੀ ਦਇਆ ਨੰਦ ਦੇ ਨਾਂ ਤੇ ਵੀ ਯੂਨੀਵਰਸਿਟੀ ਬਣਾਉਣ ਦੀ  ਅੜੀ ਫੜ ਲਈ । ਜਨਸੰਘੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਮਲੇ ਤੇ ਅਕਾਲੀ ਸਰਕਾਰ ਤੋਂ ਅਸਤੀਫੇ ਦੇ ਦਿਤੇ । ਪਤਾ ਨਹੀਂ ਬਾਦਲ ਦਾ ਲਾਣਾ ਫਿਰ ਵੀ ਕਿਉਂ ਭਾਜਪਾਈਆਂ ਦਾ ਸਾਥ ਨਹੀਂ ਛੱਡਦਾ?
੫੩. ੧੩ ਅਪ੍ਰੈਰਲ ੧੯੭੮ ਨੂੰ ਬ੍ਰਾਹਮਣੀ ਹਕੂਮਤ ਦੀ ਸਹਿ ਤੇ ਨਕਲੀ ਨਿਰੰਕਾਰੀਆ ਨੇ ਅੰਮ੍ਰਿਤਸਰ ਵਿਚ ੧੪ ਸਿੱਖ ਕਤਲ ਕੀਤੇ ਪਰ ਇਕ ਵੀ ਦੋਸ਼ੀ ਨੂੰ ਸਜ਼ਾ ਨਹੀ ਹੋਈ ।
੫੫. ਵਰਿੰਦਰ, ਲਾਲਾ ਜਗਤ ਨਾਰਾਇਣ ਤੇ ਰਮੇਸ਼ ਚੰਦਰ ਨੇ ਸਦਾ ਹੀ ਸਿਖੀ ਬਾਰੇ ਹੋਛੇ ਲੇਖ ਲਿਖੇ । ਲਾਲੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਧੂ ਸਿੰਘ ਭੌਰਾ ਨੂੰ ਵੀ ‘ਗੱਦਾਰ’ ਆਖਿਆ ।
੬੭. ਐਮਰਜੈਂਮੀ ਮੌਕੇ ਜਨਸੰਘੀ ਲੀਡਰ ਦਰਬਾਰ ਸਾਹਿਬ ਆ ਕੇ ਲੁਕ ਗਏ। ਸਿੱਖਾਂ ਨੇ ਐਮਰਜੈਂਸੀ ਖਿਲਾਫ ਮੋਰਚਾ ਲਾਇਆ ਤਾਂ ਇਹ ਬ੍ਰਾਹਮਣਵਾਦੀ ਲੀਡਰ ਬੜੇ ਖੁਸ਼ ਹੋਏ । ਪਰ ਜਦ ਸਿੱਖਾਂ ਨੇ ਦਰਬਾਰ ਸਾਹਿਬ ਤੋਂ ੧੯੮੨ ਵਿੱਚ ਧਰਮ ਯੁੱਧ ਮੋਰਚਾ ਲਾਇਆ ਤਾਂ ਇਹੀ ਬ੍ਰਾਹਮਣਵਾਦੀ ਲੀਡਰ ਪਿਟ ਉਠੇ । ਅਖੇ “ਧਾਰਮਿਕ ਅਸਥਾਨ ਤੋਂ ਰਾਜਨੀਤਕ ਮੋਰਚਾ ਨਹੀਂ ਸ਼ੋਭਦਾ।”
੬੧. ੨੯ ਮਈ ੧੯੮੧ ਨੂੰ ਬ੍ਰਾਹਮਣਵਾਦੀਆਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਸਿੱਖਾਂ ਦੀ ਮੰਗ ਦੇ ਖਿਲਾਫ ਜਲੂਸ ਕੱਢਿਆ ਤੇ “ਬੀੜੀ ਸਿਗਰਟ ਪੀਏਂਗੇ, ਹਮ ਸ਼ਾਨ ਸੇ ਜੀਏਂਗੇ—ਕਛ, ਕੜਾ ਕਿਰਪਾਨ, ਭੇਜੋ ਪਾਕਿਸਤਾਨ—ਈੜੀ ਊੜੀ ਨਹੀ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ” ਆਦਿਕ ਨਾਅਰੇ ਲਾਏ। ਜਲੂਸ ਵਿਚ ਕਿਰਪਾਨਾਂ ਦੀਆਂ ਨੋਕਾਂ ਤੇ ਸਿਗਰਟਾਂ ਦੀਆਂ ਡੱਬੀਆਂ ਬੰਨ੍ਹੀਆਂ ਹੋਈਆਂ ਸਨ ।
੬੨. ਬ੍ਰਾਹਮਣਵਾਦੀਆਂ ਨੇ ਸਿੱਖਾਂ ਨੂੰ ਦਬਾਉਣ ਤੇ ਮਾਰਨ ਕੁੱਟਣ ਲਈ ਅਨੇਕਾਂ ਜਥੇਬੰਦੀਆਂ ਬਣਾਈਆਂ ਜਿਵੇ ਹਿੰਦੂ ਸੁਰਕਸ਼ਾ ਸੰਮਤੀ, ਹਿੰਦੂ ਸ਼ਿਵ ਸੈਨਾ, ਹਿੰਦੂ ਰਾਸ਼ਟਰੀਆਂ ਸੰਗਠਨ, ਜੈ ਸੰਘ ਆਦਿਕ। ਲੁਧਿਆਣੇ ਵਿੱਚ ਜਗਦੀਸ਼ ਤਾਂਘੜੀ, ਪਟਿਆਲੇ ਵਿੱਚ ਪਵਨ ਕੁਮਾਰ ਸ਼ਰਮਾ, ਅੰਮ੍ਰਿਤਸਰ ਵਿੱਚ ਸੁਰਿੰਦਰ ਕੁਮਾਰ ਬਿੱਲਾ, ਹਰਬੰਸ ਲਾਲ ਖੰਨਾ, ਬਲਦੇਵ ਪ੍ਰਕਾਸ਼ ਚਾਵਲਾ ਲਕਮਸ਼ੀ ਕਾਂਤਾ ਚਾਵਲਾ ਵਾਗੇ ਅਨੇਕਾਂ ਹਿੰਦੂ ਕਟੜਪੰਥੀ ਸਿੱਖੀ ਤੇ ਸਿੱਖਾਂ ਤੇ ਹਮਲੇ ਬੋਲਦੇ ਰਹੇ।
੬੬. ੧੯੮੨ ਦੇ ਮਈ ਮਹੀਨੇ ਅਰਨੁ ਸ਼ੋਰੀ ਨਾਂ ਦੇ ਹਿੰਦੂ ਫਿਰਕਾਪ੍ਰਸਤ ਨੇ ਸਿੱਖ ਕੌਮ ਵਿਰੁਧ ਜਹਿਰ ਉਗਲਦੇ ਲੇਖ ਇੰਡੀਅਨ ਐਕਸਪ੍ਰੈਸ ਵਿਚ ਛਪਵਾਏ ।
੬੩. ਗੰਗੂ ਬ੍ਰਾਹਮਣ ਖਾਨਦਾਨ ਵਿਚੋਂ ਪ੍ਰਧਾਨ ਮੰਤਰੀ ਬਣੀ ਇੰਦਰਾ ਗਾਂਧੀ ਨੇ ਐਲਾਨ ਕੀਤਾ ਸੀ ਕਿ ੩੫-੩੫ ਹਿੰਦੂਆਂ ਦੇ ਹਿਸੇ ਇਕ ਇਕ ਸਿੱਖ ਆਉਦਾ ਹੈ । ਉਸਨੇ ਕਿਹਾ ਕਿ ਸਿੱਖ ਸੋਚ ਲੈਣ ਕਿ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੀ ਬਣੇਗਾ । ਇੰਝ ਇੰਦਰਾ ਅਕਸਰ ਹੀ ਸਿੱਖਾਂ ਨੂੰ ਸ਼ਰੇਆਮ ਧਮਕੀਆਂ ਦਿੰਦੀ ਰਹਿੰਦੀ ਸੀ।
੫੬. ੧੯੮੨ ਦੀਆ ਏਸ਼ਿਆਈ ਖੇਡਾਂ ਮੌਕੇ ਸਿੱਖਾਂ ਨੂੰ ਭਜਨ ਲਾਲ ਦੀ ਗੁੰਡਾ ਫੋਰਸ ਨੇ ਰੱਜ ਕੇ ਜਲੀਲ ਕੀਤਾ। ਸਿੱਖਾਂ ਦੀ ਬੇਅਦਬੀ ਕਰਨ ਲਈ ਹਰ ਐਰਾ ਗੈਰਾ ਹਿੰਦੂ ਨਿੱਤਰ ਆਇਆ ।
੬੪. ੧੪ ਫਰਵਰੀ ੧੯੮੪ ਨੂੰ ਬ੍ਰਾਹਮਣਵਾਦੀਆਂ ਨੇ ਅੰਮ੍ਰਿਤਸਰ ਵਿਚ ਹਿੰਸਾ ਦਾ ਨੰਗਾ ਨਾਚ ਨੱਚਿਆ । ਰੇਲਵੇ ਸਟਸ਼ੇਨ ਤੇ ਬਣੇ ਹੋਏ ‘ਦਰਬਾਰ ਸਾਹਿਬ’ ਦੇ ਮਾਡਲ ਨੂੰ ਨਿਰਾਦਰੀ ਨਾਲ ਭੰਨ ਸੁਟਿਆ । ਰਾਹ ਜਾਂਦਿਆ ਸਿੱਖਾਂ ਦੀ ਪੱਗਾਂ ਲਾਹ ਲਈਆਂ ਤੇ ਹੋਰ ਕਈ ਉਪੱਦਰ ਕੀਤੇ।
੬੭. ਸਿੱਖ ਧਰਮ ਦੀ ਚੜ੍ਹਦੀ ਕਲਾ ਲੋਚਣ ਵਾਲੇ ਹਰ ਗੁਰਸਿੱਖ ਨੂੰ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਕਤਲ ਕਰ ਦੇਣ, ਅਣਪਛਾਤੇ ਕਹਿ ਕੇ ਸਾੜ ਦੇਣ ਵਰਗੇ ਅਮਲਾਂ ਨਾਲ ਸਿੱਖਾਂ ਦੀ ਨਸਲ ਕੁਸ਼ੀ ਦੀ ਮੁਹਿੰੰਮ ਤੋਰੀ ਗਈ ।
੫੮. ੧੯੮੪ ਵਿੱਚ ਭਾਰਤੀ ਫੌਜ ਨੇ ਆਪਣੇ ਪਰਚੇ ‘ਬਾਤਚੀਤ’ ਵਿਚ ਸਿੱਖਾਂ ਬਾਰੇ ਜੋ ਰਾਇ ਬਣਾਈ ਉਸ ਅਨੁਸਾਰ,”ਇਨਾਂ ਲੋਕਾਂ ਨੇ ਆਪਣੇ ਗਲ ਵਿਚ ਛੋਟੀ ਕਿਰਪਾਨ ਪਹਿਨੀ ਹੁੰਦੀ ਹੈ ਤੇ ਇਨਾਂ ਨੂੰ ‘ਅਮ੍ਰਿਤਧਾਰੀ’ ਕਿਹਾ ਜਾਂਦਾ ਹੈ । ਇਹ ਲੋਕ ਵੇਖਣ ਨੂੰ ਉਪਰੋਂ ਭਾਵੇਂ ਭੋਲੇ-ਭਾਲੇ ਲੱਗਦੇ ਹਨ ਪਰੰਤੂ ਉਹ ਬੁਨਿਆਦੀ ਤੌਰ ‘ਤੇ ਇਹ ਅੱਤਵਾਦ ‘ਤੇ ਤੁਲੇ ਹੋਏ ਹਨ।” ਇੰਝ ਫੌਜ ਨੇ ਹਰ ਗੁਰਸਿੱਖ ਨੂੰ ਖਤਰਨਾਕ ਦਹਿਸ਼ਤਗਰਦ ਮੰਨ ਲਿਆ ।
੪੯. ਜੂਨ ੧੯੮੪ ਵਿਚ ਭਾਰਤੀ ਫੌਜ ਨੇ ਸਿੱਖਾਂ ਉੱਪਰ ਹਮਲਾ ਬੋਲਿਆ । ਬ੍ਰਾਹਮਣੀ ਨਫਰਤ ਦਾ ਸ਼ਿਖ਼ਰ ਹੋ ਗਿਆ । ਦਰਬਾਰ ਸਾਹਿਬ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਗਿਆ । ਅਕਾਲ ਤਖ਼ਤ ਸਾਹਿਬ ਨੂੰ ਬੰਬਾਂ ਤੋਪਾਂ ਨਾਲ ਢਾਹ ਸੁੱਟਿਆ ਗਿਆ । ਹਜਾਰਾਂ ਸਿੱਖ ਕਤਲ ਕਰ ਦਿਤੇ ਗਏ । ਭਾਰਤੀ ਫੌਜ ਨੇ ਹੋਰਨਾ ੩੭ ਗੁਰਧਾਮਾਂ ਤੇ ਵੀ ਹਮਲਾ ਬੋਲਕੇ ਕਰਵਾਈ ਕੀਤੀ । ਪਿੰਡਾਂ ਵਿਚੋ ਅਮ੍ਰਿਤਧਾਰੀ ਸਿੱਖਾਂ ਨੂੰ ਫੜ-ਫੜ ਕੇ ਗੋਲੀਆਂ ਮਾਰੀਆਂ ਗਈਆਂ ।
੬੫. ਦਰਬਾਰ ਸਾਹਿਬ ਉਪਰ ਫੌਜੀ ਹਮਲੇ ਮੌਕੇ ਹਿੰਦੂਆਂ ਨੇ ਲੱਡੂ ਵੰਡੇ, ਭੰਗੜੇ ਪਾਏ ਤੇ ਖੁਸ਼ੀਆਂ ਮਨਾਈਆਂ । ਕਈ ਥਾਂਈ ਆਮ ਹਿੰਦੂਆਂ ਨੇ ਸਿੱਖਾਂ ਉਪਰ ਹਮਲੇ ਕੀਤੇ । ਹੁਣ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਪੈਂਟ ਅਵਿਨਾਸ਼ ਰਾਏ ਖੰਨਾ ਵੀ ਲੱਡੂ ਵੰਡਦਾ ਰਿਹਾ।
੬੦. ੧ ਤੋਂ ੪ ਨਵੰਬਰ ੧੯੮੪ ਵਿਚ ਭਾਰਤ ਵਿਚ ਸਿੱਖਾਂ ਦਾ ਕਤਲੇਆਮ ਹੋਇਆ । ਲਗਭਗ ੧੦,੦੦੦ ਹਜ਼ਾਰ ਸਿੱਖ ਹਿੰਦੂ ਫਿਰਕੂਵਾਦ ਦੀ ਭੇਟ ਚੜ੍ਹੇ, ੩੫੮ ਗੁਰਦਵਾਰੇ ਨਿਸ਼ਾਨਾ ਬਣੇ । ਬ੍ਰਾਹਮਣਵਾਦੀ ਪ੍ਰਧਾਨ ਮੰਤਰੀ ਰਾਜੀਵ ਨੇ ਆਖਿਆ, “ਜਦ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਕੰਬਦੀ ਹੈ ।”
੬੮. ਸੁਰਿੰਦਰ ਕੁਮਾਰ ਬਿੱਲੇ ਨੇ ਅੰੰਮ੍ਰਿਤਸਰ ਵਿਚ ੧੦੦੦ ਦੇ ਕਰੀਬ ਹਿੰਦੂਆਂ ਨੂੰ ਹਥਿਆਰਬੰਦ ਟਰੇਨਿੰਗ ਦਿਵਾਈ, ਜਿਨ੍ਹਾਂ ਨੇ ਦਾਹੜੇ ਕੇਸ ਵਧਾ ਕੇ, ਪੀਲੇ ਪਰਨੇ ਬੰਨ੍ਹ ਕੇ ਸਿੱਖ ਜੁਝਾਰੂਆਂ ਦੇ ਸਰੂਪ ਵਿਚ ਕਤਲਾਂ, ਬਲਾਤਕਾਰਾਂ ਤੇ ਲੁੱਟਾਂ ਦਾ ਸਿਲਸਿਲਾ ਅਰੰਭਿਆ । ਇਸ ਟਰੇਨਿੰਗ ਕੈਂਪ ਦੀ ੫.੧੧.੮੭ ਦੇ ਕਰੰਟ ਰਸਾਲੇ ਵਿਚ ਤਸਵੀਰਾਂ ਸਮੇਤ ਰਿਪਰੋਟ ਛਪੀ ।
੬੯. ਅਜੀਤ ਸਿੰਘ ਪਹੂਲਾ ਨਾਂ ਦੇ ਇਕ ਸਰਕਾਰੀ ਨਿਹੰਗ ਨੂੰ ਬ੍ਰਾਹਮਣਾਂ ਨੇ ਸਿੱਖਾਂ ਨੂੰ ਕਤਲ ਕਰਨ, ਬਲਾਤਕਾਰ ਤੇ ਲੁੱਟਾਂ ਖੋਹਾਂ ਅਤੇ ਗੁਰਦੁਆਰਿਆਂ ਉੱਤੇ ਨਜਾਇਜ਼ ਕਬਜ਼ੇ ਕਰਨ ਲਈ ਖੁੱਲੀ ਛੁੱਟੀ ਦਿਤੀ ਹੋਈ ਹੈ।
੭੦. ੧੯੮੮ ਵਿਚ ਬਟਾਲੇ ਦੇ ਐਸ.ਐਸ.ਪੀ. ਗੋਬਿੰਦ ਰਾਮ ਨੇ ਐਲਾਨ ਕੀਤਾ ਕਿ ਉਹ ਸਿੱਖਾਂ ਉਪਰ ਐਨੇ ਜੁਲਮ ਕਰੇਗਾ ਕਿ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਭੁਲ ਜਾਣਗੇ ਤੇ ਗੋਬਿੰਦ ਰਾਮ ਨੂੰ ਚੇਤੇ ਰਖਣਗੇ । ਉਸਨੇ ਤਸ਼ਦੱਦ ਦਾ ਅੰਤ ਕਰ ਦਿਤਾ । ਬਟਾਲੇ ਸ਼ਹਿਰ ਵਿਚ ਹਿੰਦੂ ਕਟੱੜ ਪੰਥੀਆਂ ਨੂੰ ਸਿਖਾਂ ਖਿਲਾਫ ਪੂਰੀ ਖੁੱਲ ਦੇਕੇ ਉਸਨੇ ਪਿੰਡਾਂ ਵਿਚ ਆਮ ਸਿਖਾਂ ਦਾ ਕੁਟਾਪਾ ਸ਼ੁਰੂ ਕਰ ਦਿਤਾ। ੨੧ ਫਰਵਰੀ ੧੯੮੯ ਨੂੰ ਉਸਨੇ ਗੁਰਦੇਵ ਕੌਰ ਤੇ ਗੁਰਮੀਤ ਕੌਰ ਨਾਮੀ ਬੀਬੀਆਂ ਨਾਲ ਰੱਜ ਕੇ ਦੁਰ ਤਿਆਰ ਕੀਤਾ । ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੋਬਿੰਦ ਰਾਮ ਸੰਘਰਸ਼ ਦੀ ਅਗਵਾਈ ਕੀਤੀ। ਪਰ ਬ੍ਰਾਹਮਣੀ ਸਰਕਾਰ ਗੋਬਿੰਦ ਰਾਮ ਦੀ ਪਿੱਠ ਤੇ ਰਹੀ ।
੮੯. ੧੯੮੮ ਦੇ ਹੜਾਂ ਮੌਕੇ ਬ੍ਰਾਹਮਣਵਾਦੀਆਂ ਨੇ ਭਾਖੜਾ ਡੈਮ ਦੇ ਪਾਣੀ ਨੂੰ ਸਿਖਾਂ ਖਿਲਾਫ ਇਕ ਹਥਿਆਰ ਵਜੋਂ ਵਰਤਿਆ। ੨੫੦੦ ਪਿੰਡ ਪੂਰੀ ਤਰਾਂ ਡੁੱਬ ਗਏ। ੩੪ ਲਖ ਲੋਕ ਪ੍ਰਭਾਵਿਤ ਹੋਏ ।
੯੩. ੧੪-੧੫ ਸਤੰਬਰ ੧੯੮੮ ਨੂੰ ਕਰਨਾਟਕ ਵਿਚ ਬਿਦਰ ਵਿਖੇ ਸਿੱਖ ਵਿਦਿਆਰਥੀਆਂ ਦਾ ਅੰਨ੍ਹੇਵਾਹ ਕਤਲੇਆਮ ਕੀਤਾ ਲਿਆ ।
੭੧. ਸਿੱਖ ਨੋਜਵਾਨਾਂ ਨੂੰ ਅਗਵਾ ਕਰ ਕੇ ਕਤਲ ਮਗਰੋਂ ਲਾਸ਼ਾਂ ਨੂੰ ਨਹਿਰਾਂ ਵਿਚ ਰੋੜ੍ਹਨਾ, ਲਾਵਾਰਸ  ਕਹਿ ਕੇ ਸਸਕਾਰ ਕਰਨਾ, ਸਿਖਾਂ ਦੇ ਮੂੰਹ ਸਿਰ ਜਬਰੀ ਮੁੰਨਣੇ, ਮੂੰਹ ਵਿਚ ਤੰਬਾਕੂ ਪਾਉਣਾ, ਇੰਟੈਰੋਗੇਸ਼ਨ ਮੌਕੇ ਸਿੱਖਾਂ ਦੇ ਹਰ ਅੰਗ ਨੂੰ ਤਸੀਹੇ ਦੇ ਕੇ ਪਾੜ ਸੁੱਟਣਾ, ਇਹੋ ਜਿਹੇ ਕਾਰੇ ਬ੍ਰਾਹਮਣਵਾਦੀ ਹਰ ਸਿੱਖ ਨਾਲ ਕਰਦੇ ਹਨ। ਇਹੋ ਜਿਹਾ ਬ੍ਰਾਹਮਣੀ ਤਸਦੱਦ ਸਾਬਕਾ ਜੱਜ, ਵਕੀਲ, ਪੱਤਰਕਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਆਦਿਕ ਹਰ ਸਿੱਖ ਨੂੰ ਸਹਿਣਾ ਪੈ ਰਿਹਾ ਹੈ।
੭੮. ਭਾਈ ਕੇਹਰ ਸਿੰਘ ਨੂੰ ਬੇਦੋਸ਼ੇ ਹੀ ਫ਼ਾਂਸੀ ਚਾੜ੍ਹ ਦਿੱਤਾ ਗਿਆ ।
੭੯. ਜਦੋਂ ਮੇਨਕਾ ਗਾਂਧੀ ਨੇ ਰਾਜੀਵ ਖਿਲਾਫ਼ ਚੋਣ ਲੜੀ ਤਾਂ ਬ੍ਰਾਹਮਣਵਾਦੀਆਂ ਨੇ ਨਾਅਰੇ ਲਾਏ, ‘ਬੇਟੀ ਹੈ ਸਰਦਾਰ ਕੀ, ਦੇਸ਼ ਕੇ ਗੱਦਾਰ ਕੀ’ । ਜਿਹੜੇ ਬ੍ਰਾਹਮਣਵਾਦੀ ਮੇਨਕਾ ਵਰਗੀ ਨੂੰ ਸਿਰਫ਼ ਸਰਦਾਰ ਦੀ ਧੀ ਹੋਣ ਕਰਕੇ ਗੱਦਾਰ ਕਹਿੰਦੇ ਹਨ, ਉਹ ਰਹਿਤ ਮਰਿਆਦਾ ਵਿੱਚ ਪ੍ਰਪੱਕ ਸਿੱਖ ਕੁੜੀਆਂ ਬਾਰੇ ਕੀ ਸੋਚਦੇ ਹੋਣਗੇ ?
੮੦. ੨੨ ਜੁਲਾਈ ੧੯੯੫ ਦੇ ਇਕਨਾਮਿਕ ਟਾਈਮਜ ਅਨੁਸਾਰ “ਨੈਸ਼ਨਲ ਸਕਿਉਰਿਟੀ ਗਾਰਡ ਦੇ ੭੪੦੦ ਕਮਾਂਡੋਆਂ ਵਿਚੋ ਇਕ ਵੀ ਗੈਰ-ਹਿੰਦੂ ਨਹੀ । ਕੱਟੜ ਹਿੰਦੂ-ਤਵੀ ਰੰਗ ਵਿਚੋ ਰੰਗਣ ਲਈ ਇਨਾਂ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਵੀ ਟਰੇਂਡ ਕਰਵਾਇਆ ਜਾਂਦਾ ਹੈ”। ਯਾਦ ਰਹੇ ਕਿ ਇਸੇ “ਨੈਸ਼ਨਲ ਸਕਿਉਰਟੀ ਗਾਰਡ ਨੂੰ ੧੯੮੮ ਵਿਚ ਹਰਿਆਣੇ ਵਿਚ ‘ਨੂਹ’ ਨਾਮੀ ਇਕ ਕਾਲਜ ਵਿਚ ਦਰਬਾਰ ਸਾਹਿਬ ਦੇ ਸਮੁੱਚੇ ਆਲੇ ਦੁਆਲੇ ਵਰਗੇ ਮਾਹੌਲ ਵਿੱਚ ਫੌਜੀ ਮਸ਼ਕ ਕਰਵਾਈ ਗਈ। ਸਾਰੇ ਕਮਾਂਡੋਆਂ ਨੂੰ ਹਫ਼ਤੇ ਦੇ ਅਖੀਰ ‘ਤੇ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਲਿਆਂਦਾ ਜਾਂਦਾ ਸੀ। ਇਨ੍ਹਾਂ ਕਮਾਂਡੋਆਂ ਨੂੰ ਦਾਹੜੇ, ਕੇਸ ਵਧਾਉਣ ਦੀ ਹਦਾਇਤ ਕੀਤੀ ਗਈ। ਇਹ ਸਭ ਕੁਝ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਕੀਤੇ ਗਏ ਅਪਰੇਸ਼ਨ ਬਲੈਕ ਥੰਡਰ ਦੀ ਤਿਆਰੀ ਸੀ।
੮੧. ੧੩ ਜਨਵਰੀ ੧੯੮੯ ਨੂੰ ਸਿੱਖ ਸਰਧਾਲੂਆਂ ਵਲੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾ ਰਹੇ ਨਗਰ ਕੀਰਤਨ ਉਪਰ ਹਿੰਦੂ ਹਜੂਮ ਨੇ ਹੱਲਾ ਬੋਲਿਆ । ੧੩ ਸਿੱਖ ਕਤਲ ਕੀਤੇ, ੧੪੫ ਗੱਡੀਆ ਤੇ ਦੁਕਾਨਾਂ ਸਾੜੀਆਂ ਗਈਆਂ ਤੇ ਪੁਲੀਸ ਖਾਮੋਸ਼ ਖੜ੍ਹੀ ਰਹੀ।
੮੨. ਹਿੰਦੂ ਕਟੜਪੰਥੀਆਂ ਵੱਲੋ ਥਾਂ-ਥਾਂ ਟਰੇਨਿੰਗ ਕੈਪਾਂ ਵਿਚ ਹਿੰਦੂ ਮੁੰਡੇ-ਕੁੜੀਆਂ ਨੂੰ ਸਿੱਖ ਤੇ ਹੋਰਨਾਂ ਘੱਟ ਗਿਣਤੀਆਂ ਖਿਲਾਫ ਲੈਸ ਕੀਤਾ ਜਾ ਰਿਹਾ ਹੈ। ਇਹ ਟਰੇਂਡ ਕੱਟੜਪੰਥੀ ਹਿੰਦੂ ਯੋਜਨਾਬੱਧ ਢੰਗ ਨਾਲ ਸਿਖਾਂ ਤੇ ਹਮਲੇ ਕਰ ਰਹੇ ਹਨ।
੮੪. ਜਨਵਰੀ ੧੯੯੧ ਨੂੰ ਲੋਪੋਕੋ (ਅੰਮ੍ਰਿ੍ਰਤਸਰ) ਵਿਚ ਇਕ ਆਮ ਸਭਾ ਵਿਚ ਭਾਰਤੀ ਫੌਜ ਦੇ ਬ੍ਰਿਗੇਡੀਅਰ ਸਿਨਹਾ ਨੇ ਕਿਹਾ ਕਿ ਸਿੱਖਾਂ ਦੀ ਨਸਲ ਬਦਲਣ ਲਈ ਅਸੀ ਸਿੱਖ ਔਰਤਾਂ ਨਾਲ ਜਬਰ-ਜਿਨਾਹ ਕਰਾਂਗੇ ।
੮੩. ੨੮ ਜੁਲਾਈ ੧੯੯੧ ਨੂੰ ਉਤਰ ਪ੍ਰਦੇਸ਼ ਵਿਚ ਦੇ ਤਰਾਈ ਖੇਤਰ ਵਿਚ ਵਸਦੇ ਸਿਖਾਂ ਨੂੰ ਖਿਲਾਫ ਦਮਨ ਚੱਕਰ ਚਲਾਇਆ । ਯੂ.ਪੀ. ਦੇ ਮਾਲ ਮੰਤਰੀ ਨੇ ਵੀ ਜਿਲਾ ਮੈਜਿਸਟ੍ਰੇਟਾਂ ਨੂੰ ਲਿਖਤੀ ਸੰਦੇਸ਼ ਭੇਜਿਆ, “ਸਿਖਾਂ ਨੂੰ ਨਚੋੜ ਸੁੱਟੋ ।”
੮੫. ੧੯੯੩ ਵਿਚ ਹਜੂਰ ਸਾਹਿਬ ਦੀ ਯਾਤਰਾ ਲਈ ਚੱਲੀ ਇਕ ਬੱਸ ਵਿਚੋਂ ਕੱਢ ਕੇ ਪੀਲੀ ਭੀਤ (ਯੂ.ਪੀ.) ਵਿਖੇ ੧੧ ਸਿਖਾਂ ਨੂੰ ਗੋਲੀ ਮਾਰ ਦਿਤੀ ਗਈ ।
੮੬. ਖਾਲਸਾ ਪੰਥ ਦੇ ੩੦੦ ਸਾਲਾ ਸਮਾਗਮਾਂ ਮੌਕੇ ਹਿੰਦੂ ਕੱਟੜ ਪੰਥੀ ਸੰਸਥਾ ਆਰ.ਐਸ.ਐਸ ਨੇ ਸਿਖ ਧਰਮ ਨੂੰ ਹਿੰਦੂਆਂ ਦਾ ਅੰਗ ਦੱਸਦਾ ਹੋਇਆ ਤੇ  ਹੋਰ ਗੁੰਮਰਾਹਕੂੰਨ ਸਾਤਿਤ ਛਪਵਾ ਕੇ ਸਿੱਖਾਂ ਨੂੰ ਲਲਕਾਰਿਆ ਕਿ ਅਸੀਂ ਤੁਹਾਡੇ ਧਰਮ ਦਾ ਇੰਝ ਹੀ ਹਿੰਦੂਕਰਨ ਕਰਾਂਗੇ, ਜੇ ਹਿੰਮਤ ਹੈ ਤਾਂ ਰੋਕੋ ।
੮੭. ੨੦੦੦ ਸੰਨ ਵਿਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਫੇਰੇ ਮੌਕੇ ਜੰਮੂ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿੱਚ ੩੫ ਬੇਦੋਸ਼ੇ ਸਿੱਖ ਬ੍ਰਾਹਮਣਵਾਦੀਆਂ ਨੇ ਸਾਜਿਸ਼ ਰਾਹੀਂ ਕਤਲ ਕਰਵਾ ਸੁੱਟੇ ਤਾਂ ਜੋ ਸਿੱਖਾ ਨੂੰ ਮੁਸਲਮਾਨਾਂ ਖਿਲਾਫ ਖੜ੍ਹਾ ਕੀਤਾ ਜਾ ਸਕੇ । ਇਸ ਤਰ੍ਹਾਂ ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਣ ਦੇ ਯਤਨ ਆਮ ਹੋ ਰਹੇ ਹਨ ।
੮੮. ਅਨੇਕਾਂ ਸਾਧ ਬਾਬਿਆਂ ਦੇ ਡੇਰਿਆਂ ਨੂੰ ਬ੍ਰਾਹਮਣਵਾਦੀਆਂ ਦੀ ਨੰਗੀ ਚਿਟੀ ਸ਼ਹਿ ਹੈ ਤਾਂ ਜੋ ਇਹ ਡੇਰੇ ਸਿਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਾਧਾਰਾ ਤੋਂ ਦੂਰ ਕਰ ਸਕਣ ।
੯੧. ਸਿਖਾਂ ਨੂੰ ਟੋਪੀਆਂ ਪਵਾਉਣ ਲਈ ਬ੍ਰਾਹਮਣੀ ਸੋਚ ਵਾਲਿਆਂ ਨੇ ਹੈਲਮੈਟ ਲਾਜਮੀ ਕਰ ਦਿਤਾ। ਅੰਮ੍ਰਿਤ ਧਾਰੀ ਕੇਸਕੀ ਧਾਰੀ ਬੀਬੀਆਂ ਤੇ ਸਿੰਘਾਂ ਦੇ ਚਲਾਨ ਕੱਟੇ ਕਿ ਹੈਲਮਟ ਨਾਮੀ ਟੋਪੀ ਪਹਿਨੋ।
੯੨. ਹਰ ਸਰਕਾਰੀ ਨੌਕਰੀ ਕਰਨ ਵਾਲੇ ਸਿਖ ਤੋਂ ਬ੍ਰਾਹਮਣੀ ਸੋਚ ਨੇ ‘ਸਿਖੀ’ ਖੋਹ ਲਈ ਹੈ । ਭਾਰਤੀ ਬ੍ਰਾਹਮਣੀ ਨਿਜਾਮ ਵਲੋਂ ਸਿੱਖੀ ਵਿਰੋਧੀ ਰੱਵਈਏ ਦੀ ਦਿਤੀ ਮਾਨਸਿਕ ਪੀੜ ਨੂੰ ਨਾ ਝੱਲ ਸਕਣ ਵਾਲੇ ਸ. ਬੇਅੰਤ ਸਿੰਘ, ਸ.ਸਤਵੰਤ ਸਿੰਘ, ਜਨਰਲ ਲਾਭ ਸਿੰਘ, ਭਾਈ ਦਿਲਾਵਰ ਸਿੰਘ ਵਾਂਗ ‘ਸ਼ਹੀਦ’ ਬਣ ਜਾਦੇ ਹਨ ਬਾਕੀ ‘ਮਾਤਾ ਦਾ ਮਾਲ’ ਬਣ ਕੇ ਟਾਈਮ ਕੱਢੀ ਜਾਂਦੇ ਹਨ । ਹਿੰਦੂਆਂ ਦਾ ਮੁੰਡਾ ਜਨੇਊ ਪਾ ਕੇ ਤੇ ਗੀਤਾ ਦਾ ਪਾਠ ਕਰਦਾ ਹੋਇਆ ਆਰਾਮ ਨਾਲ ਸਰਕਾਰੀ ਨੌਕਰੀ ਕਰ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਅਤੇ ਅੰਮ੍ਰਿਤਧਾਰੀ ਸਿੰਘ ਹਮੇਸ਼ਾਂ ਡਰਿਆ ਰਹਿੰਦਾ ਹੈ।
੯੨. ਸਿੱਖ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੋਕਣ ਲਈ ਬ੍ਰਾਹਮਣਵਾਦੀਆ ਨੇ ਟਿੱਲ ਦਾ ਜੋਰ ਲਾਇਆ ।
੯੪. ਬ੍ਰਾਹਮਣਾਂ ਨੇ ਸਿੱਖਾਂ ਦਾ ਮਜਾਕ ਉਡਾਉਣ ਲਈ ਬਾਦਲ ਤੇ ਹੋਰਨਾਂ ਅਕਾਲੀਆਂ ਤੋਂ ਹਵਨ ਕਰਵਾਏ, ਮੁਕਟ ਪਵਾਏ ਤੇ ਹੋਰ ਬ੍ਰਾਹਮਣੀ ਪਖੰਡ ਕਰਵਾਏ। ਨਵਜੋਤ ਸਿੱਧੂ ਤੇ ਤਰਲੋਚਨ ਸਿੰਘ ਨੇ ਹਵਨ ਕੀਤੇ । ਅਲਵਿੰਦਰ ਪਾਲ ਸਿੰਘ ਪਖੋਕੇ ਨੇ ਤਿਲਕ ਲਵਾ ਕੇ ਬ੍ਰਾਹਮਣਵਾਦੀ ਸ਼ਿਵ ਸੈਨਾ ਦੇ ਦਫਤਰ ਦਾ ਉਦਘਾਟਨ ਕੀਤਾ । ਇਹ ਸਭ ਕੁਝ ਕਰ ਕੇ ਸਿੱਖ ਧਰਮ ਦੀ ਚੜਦੀ ਕਲਾ ਲੋਚਣ ਵਾਲਿਆ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਤੁਹਾਡੇ ‘ਵੱਡੇ ਵੱਡੇ ਥੰਮੇ’ ਤਾਂ ਅਸੀ ਪੱਟ ਲਏ, ਕਰ ਲਉ ਕੀ ਕਰ ਸਕਦੇ ਹੋ ? ਬ੍ਰਾਹਮਣਾਂ ਨੇ ਅਕਾਲ ਤਖਤ ਸਾਹਿਬ ਦੇ ਇਕ ‘ਜਥੇਦਾਰ’ ਤੋਂ ਵੀ ਅਖਵਾ ਲਿਆ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ ।
੯੫. ਬ੍ਰਾਹਮਣਵਾਦੀਆਂ ਨੇ ਪੰਜਾਬ ਦੇ ਹਰ ਘਰ ਨਸ਼ੇ ਵਾੜ ਦਿਤੇ ਹਨ। ਸਮੈਕ, ਹੈਰੋਇਨ, ਨਸ਼ੀਲੇ ਕੈਪਸੂਲ, ਭੁਕੀ, ਸ਼ਰਾਬ ਤੇ ਹੋਰ ਖੇਹ-ਸੁਆਹ ਸਿੱਖ ਨੋਜਵਾਨਾਂ ਨੂੰ ਪਰੋਸੀ ਜਾ ਰਹੀ ਹੈ ।
੯੬. ਬ੍ਰਾਹਮਣਾਂ ਨੇ ‘ਸਹਿਜਧਾਰੀ’ ਸਿੱਖ ਦੇ ਨਾਂ ਹੇਠ ਸਿੱਖ ਧਰਮ ਅੰਦਰ ਘੁਸਪੈਠ ਦੀ ਸਾਜਿਸ਼ ਵੀ ਬਣਾਈ ਤਾਂ ਜੋ ਗੁਰਦੁਆਰਾ ਪ੍ਰਬੰਧ ਲਈ ਹੋਣ ਵਾਲੀਆਂ ਵੋਟਾਂ ਵੇਲੇ ਘਟੀਆ ਮੈਂਬਰ ਹੀ ਚੁਣੇ ਜਾਣ ।
੯੭. ਆਰ.ਐਸ.ਐਸ. ਨੇ ਐਲਾਨ ਕੀਤਾ ਕਿ ਮੰਦਰਾਂ ਵਿਚ ਗੁਰੂ ਗੰ੍ਰਥ ਸਹਿਬ ਦਾ ਪ੍ਰਕਾਸ਼ ਕਰਾਂਗੇ ।
੯੮. ਟੀ ਵੀ ਚੋਨਲਾਂ ਤੇ ਸਾਬਤ ਸੂਰਤ ਲਖਵੀਰ ਲੱਖੇ ਵਰਗੇ ਨਚਾਰਾਂ ਨੂੰ ਮਾਤਾ ਦੀਆਂ ਭੇਟਾ ਗਾਉਦੇ ਦਿਖਾਇਆ ਜਾਂਦਾ ਹੈ ਤਾਂ ਜੋ ਸਿੱਖਾਂ ਨੋਜਵਾਨਾਂ ਦੇ ਹੌਂਸਲੇ ਡਿੱਗਣ ਤੇ ਉਹ ਵੀ ਲੱਖੇ ਵਰਗੇ ਬਣਨ ਦੀ ਕੋਸ਼ਿਸ਼ ਕਰਨ । ਕ੍ਰਿਕਟਰ ਹਰਭਜਨ ਭਜੀ ਵਰਗਿਆਂ ਦੀ ਟੋਪੀ ਵਾਲੀ ਤਸਵੀਰ ਪ੍ਰਚਾਰੀ ਜਾਂਦੀ ਹੈ ਤਾਂ ਜੋ ਸਿੱਖ ਨੌਜਵਾਨਾਂ ਅੰਦਰ ਟੋਪੀਆਂ ਪਾਉਣ ਦਾ ਰੁਝਾਣ ਤੁਰੇ।
੯੯. ਫਿਲਮਾਂ ਰਾਹੀਂ ਸਿੱਖੀ ਦਾ ਮਜਾਕ ਉੜਾਉਣ ਹੀ ਲੜੀ ਜਾਰੀ ਹੈ । ਬੋਲੇ ਸੋ ਨਿਹਾਲ, ਸ਼ੂਟ ਆਊਟ ਐਟ ਲੋਹਖੰਡਵਾਲਾ ਆਦਿਕ ਫਿਲਮਾ ਵਿਚ ਸਿੱਖ ਧਰਮ ‘ਤੇ ਹਮਲੇ ਕਰਨ ਵਾਲੀ ਬ੍ਰਾਹਮਣਵਾਦੀ ਵਿਚਾਰਧਾਰਾ ਅਗੇ ਵੀ ਫਿਲਮਾਂ ਰਾਹੀਂ ਹਮਲੇ ਕਰਦੀ ਰਹੇਗੀ।
੧੦੦. ਬ੍ਰਾਹਮਣ ਨੇ ਆਈ.ਬੀ. ਰਾਅ, ਸੀ.ਆਈ.ਡੀ ਤੇ ਹੋਰਨਾਂ ਸੂਹੀਆਂ ਏਜੰਸੀਆਂ ਨੇ ਸਾਜਿਸ਼ਾਂ ਰਚ-ਰਚ ਕੇ ਹਰ ਸਿੱਖ ਨੂੰ ਦੂਜੇ ਸਿਖਾਂ ਲਈ ‘ਸ਼ੱਕੀ’ ਤੇ ‘ਸਰਕਾਰੀ ਏਜੰਟ’ ਬਣਾ ਦਿਤਾ ਹੈ ।
ਬ੍ਰਾਹਮਣ ਸਾਜਿਸ਼ਾਂ, ਧੱਕਿਆਂ ਤੇ ਜੁਲਮਾਂ ਦੀ ਦਾਸਤਾਨ ਦੀ ਕਹਾਣੀ ਅਮੁੱਕ ਤੇ ਅਰੁੱਕ ਹੈ । ਬ੍ਰਾਹਮਣਵਾਦੀਆਂ ਨੇ ਸਿੱਖੀ ਅਤੇ ਸਿੱਖਾਂ ਨੂੰ ਤੀਹੋ-ਕਾਲ ਬਖਸ਼ਣਾ ਨਹੀ । ਸਿੱਖ ਕਦੇ ਭੁੱਲ ਨਹੀਂ ਸਕਦੇ….ਕਿ…