ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਲਾਲਾ ਯੂਸਫ਼ਜ਼ਈ; ਕੁੱਝ ਸ਼ੱਕੀ ਹਕੀਕਤਾਂ


ਜਦੋਂ ਮਲਾਲਾ ਨੂੰ ਨੋਬਲ ਪੁਰਸਕਾਰ ਮਿਲਣ ਦਾ ਐਲਾਨ ਹੋਣ ’ਤੇ ਖ਼ਬਰਾਂ ਨਸ਼ਰ ਹੋਈਆਂ ਤਾਂ ਉਦੋਂ ਤੋਂ ਇਕ ਸਵਾਲ ਮੇਰੇ ਮਨ ਵਿਚ ਉਠਣਾ ਸ਼ੁਰੂ ਹੋਇਆ ਕਿ ਕੀ ਸੱਚਮੁੱਚ ਮਲਾਲਾ ਇਸ ਪੁਰਸਕਾਰ ਦੀ ਹੱਕਦਾਰ ਹੈ? ਇਸ ਨਾਲ ਸਬੰਧਿਤ ਮੈਂ ਆਪਣੀ ਪਹੁੰਚ ਮੁਤਾਬਿਕ ਬਹੁਤ ਸਾਰੇ ਆਮ ਲੋਕਾਂ ਤੋਂ ਲੈ ਕੇ ਵਿਦਵਾਨਾਂ ਨਾਲ ਚਰਚਾ ਕੀਤੀ ਪਰ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ ਪਰ ਮੇਰੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਨੂੰ ਉਦੋਂ ਬੂਰ ਪੈ ਗਿਆ, ਜਦੋਂ ਮਲੇਰਕੋਟਲਾ ਤੋਂ ਛਪਦੇ ਪੰਜਾਬੀ ਅਖ਼ਬਾਰ ਰੂਪੀ ਪੱਤਰ ‘ਫ਼ਾਰਾਨ’ ਨੇ ਹੈਦਰਾਬਾਦ ਤੋਂ ਛਪਣ ਵਾਲੇ ਉਰਦੂ ਦੇ ਪੇਪਰ ‘ਮੁਨਸਿਫ਼’ ਦੇ ਹਵਾਲੇ ਨਾਲ ਜੋ ਛਾਪਿਆ, ਉਸਨੂੰ ਪੜ੍ਹ ਕੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਪਾਠਕਾਂ ਦੀ ਸਾਂਝ ਵੀ ਇਸ ਨਾਲ ਪੁਆ ਦਿਆਂ।
ਪਹਿਲਾ ਸਵਾਲ ਤਾਂ ਇਹੀ ਉਠਦਾ ਹੈ ਕਿ ਮਲਾਲਾ ਨੂੰ ਇਹ ਪੁਰਸਕਾਰ ਕਿਉਂ ਦਿੱਤਾ ਗਿਆ। ਜੇਕਰ ਦੇਖਿਆ ਜਾਵੇ ਇਸ ਤਰ੍ਹਾਂ ਦੀਆਂ ਅੱਤਵਾਦ ਦੇ ਖਿਲਾਫ਼ ਆਵਾਜ਼ਾਂ ਬਹੁਤ ਉਠਦੀਆਂ ਰਹੀਆਂ ਹਨ ਅਤੇ ਉਠ ਰਹੀਆਂ ਹਨ। ਬਹੁਤ ਸਾਰੀਆਂ ਜਥੇਬੰਦੀਆਂ ਕੌਮਾਂਤਰੀ ਪੱਧਰ ’ਤੇ ਅੱਤਵਾਦ ਖਿਲਾਫ਼ ਆਵਾਜ਼ ਬੁ¦ਦ ਕਰ ਰਹੀਆਂ ਹਨ ਪਰ ਮਲਾਲਾ ਨੇ ਅਜਿਹਾ ਕੀ ਮਾਅਰਕਾ ਮਾਰਿਆ ਕਿ ਉਸਨੂੰ ਨੋਬਲ ਪੁਰਸਕਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਪੁਰਸਕਾਰਾਂ ਦੀਆਂ ਝੜੀਆਂ ਉਸ ਉ¤ਪਰ ਲਾ ਦਿੱਤੀਆਂ। ਕਦੇ ਉਸਨੂੰ ਵਾਈਟ ਹਾਊਸ ਵਿਚ, ਕਦੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਨਾਲ ਖੜ੍ਹਾ ਕੇ ਉਸਨੂੰ ਅਜਿਹਾ ਪ੍ਰਚਾਰਿਆ ਗਿਆ, ਜਿਸ ਪਿੱਛੇ ਗੋਰੀ ਸਿਆਸਤ ਦੇ ਮਨਸੂਬੇ ਛੁਪੇ ਹੋਏ ਹਨ, ਜਿਸਨੂੰ ਪ੍ਰਚਾਰਨ-ਪ੍ਰਸਾਰਨ ਲਈ ਮਲਾਲਾ ਨੂੰ ਮੋਹਰੇ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। 16 ਵਰ੍ਹਿਆਂ ਦੀ ਨਾਬਾਲਗ ਮਲਾਲਾ ‘ਮੈਂ ਹਾਂ ਮਲਾਲਾ’ ਨਾਂਅ ਦੀ ਕਿਤਾਬ ਵੀ ਲਿਖ ਸਕਦੀ ਹੈ, ਇਹ ਨਾਮੁਮਕਿਨ ਹੈ। ਇਸ ਪਰਦੇ ਪਿੱਛੇ ਕੰਮ ਕਰਦੇ ਚਿਹਰਿਆਂ ’ਤੇ ‘ਮੁਨਸਿਫ਼’ ਨੇ ਜੋ ਤੱਥ ਪੇਸ਼ ਕੀਤੇ ਹਨ, ਉਹ ਇਸ ਤਰ੍ਹਾਂ ਹਨ:-
12 ਜੁਲਾਈ 1997 ’ਚ ਸਵਾਤ ਘਾਟੀ ਵਿਚ ਜਨਮ ਲੈਣ ਵਾਲੀ ਮਲਾਲਾ ਯੂਸਫ਼ ਜ਼ਈ, ਉਸ ਵੇਲੇ ਕੌਮਾਂਤਰੀ ਪੱਧਰ ’ਤੇ ਧਿਆਨ ਦਾ ਕੇਂਦਰ ਬਣੀ, ਜਦੋਂ ਉਸਨੂੰ 9 ਅਕਤੂਬਰ 2012 ਨੂੰ ਸਕੂਲੋਂ ਪਰਤ ਕੇ ਘਰ ਆਉਂਦੀ ਨੂੰ ਅਖੌਤੀ ਤਾਲਿਬਾਨੀਆਂ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦਾ ਅਡੰਬਰ ਰਚਾਇਆ ਗਿਆ। ਉਸਤੋਂ ਪਿੱਛੋਂ ਇਕ 16 ਸਾਲਾ ਲੜਕੀ ਨੂੰ ਜੋ ਸਕੂਲੀ ਵਿਦਿਆਰਥਣ ਹੋਣ ਤੋਂ ਛੁੱਟ, ਆਪਣੇ ਅੰਦਰ ਹੋਰ ਕੋਈ ਵਿਸ਼ੇਸ਼ ਗੁਣ ਨਹੀਂ ਸੀ ਰੱਖਦੀ, ਨੂੰ ਏਨਾ ਉਭਾਰਿਆ ਗਿਆ ਕਿ ਉਸ ਨੂੰ ਇਲਾਜ ਲਈ ਬਰਤਾਨੀਆ ਆਪਣੇ ਵਿਸ਼ੇਸ਼ ਜਹਾਜ਼ ਦੁਆਰਾ ਲੈ ਕੇ ਗਿਆ ਅਤੇ ਅਤਿ ਸ਼ਾਹੀ ਠਾਠ-ਬਾਠ ਨਾਲ ਉਸਦਾ ਇਲਾਜ ਕਰਵਾਇਆ ਗਿਆ।
ਮਲਾਲਾ ਯੂਸਫ਼ ਜ਼ਈ ਦੀ ਪ੍ਰਸਿੱਧੀ ਦਾ ਆਰੰਭ 223 ਦੀ ਵਾਇਬ ਸਾਈਟ ’ਤੇ ਗੁਲ ਮਕਈ ਦੇ ਫ਼ਰਜ਼ੀ ਨਾਂ ਹੇਠ ਡਾਇਰੀ ਲਿਖਣ ਤੋਂ ਮਗਰੋਂ ਹੋਇਆ। ਉਸ ਡਾਇਰੀ ਨਾਲ ਜੁੜੀ ਇਹ ਹਕੀਕਤ ਵੀ ਉਜਾਗਰ ਹੋਈ ਕਿ ਉਸਨੂੰ ਮਲਾਲਾ ਨਹੀਂ, ਸਗੋਂ 223 ਦਾ ਪ੍ਰਤੀਨਿਧੀ ਅਬਦੁਲ ਹੱਯਈ ਲਿਖਿਆ ਕਰਦਾ ਸੀ, ਉਸਦੇ ਲਈ ਮਲਾਲਾ ਅਤੇ ਉਸਦੇ ਪਿਤਾ ਤੋਂ ਪੇਸ਼ਗੀ ਪ੍ਰਵਾਨਗੀ ਲੈ ਲਈ ਸੀ। ਪੱਛਮੀ ਦੇਸ਼ਾਂ ਵੱਲੋਂ ਮਲਾਲਾ ਨਾਲ ਏਨੇ ਡੂੰਘੇ ਮੋਹ ਦਾ ਭਾਂਡਾ ਉਦੋਂ ਫੁੱਟਿਆ, ਜਦੋਂ ਮਲਾਲਾ ਨਾਲ ਜੁੜੀ ‘ਆਈ ਐਮ ਮਲਾਲਾ’ ਨਾਂ ਦੀ ਕਿਤਾਬ ਬਾਜ਼ਾਰ ਵਿਚ ਆਈ, ਜਿਸ ਵਿਚ ਮਲਾਲਾ ਨੇ ਇਸਲਾਮ, ਇਸਲਾਮੀ ਸ਼ਰੀਅਤ (ਇਸਲਾਮ ਦੇ ਸਿਧਾਂਤ) ਅਤੇ ਇਸਲਾਮਿਕ ਜੀਵਨ ਪ੍ਰਣਾਲੀ ਦੇ ਬਾਰੇ ਉਹ ਜ਼ਹਿਰ ਕੱਢੀ, ਜਿਸ ਬਾਰੇ ਇਸਲਾਮ ਦੁਸ਼ਮਣ ਪੱਛਮ ਹਰ ਵੇਲੇ ਉਤਾਵਲਾ ਰਹਿੰਦਾ ਹੈ। ਉਸ ਕਿਤਾਬ ਨੂੰ ਪੜ੍ਹ ਕੇ ਸਭਨਾਂ ਦਾ ਇਹੀ ਵਿਚਾਰ ਸੀ ਕਿ ਇਹ ਇਸਲਾਮ ਵਿਰੋਧੀਆਂ ਦੀ ਆਵਾਜ਼ ਹੈ, ਕਿਤਾਬ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਗਏ, ਸਭ ਹੈਰਾਨ ਸਨ ਕਿ ਇਕ 16 ਸਾਲਾ ਨਿਆਣੀ ਉਮਰ ਦੀ ਬੱਚੀ ਨੇ ਉਹ ਕੁਝ ਲਿਖ ਦਿੱਤਾ, ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਅਸਲ ਵਿਚ ਇਸਲਾਮ ਦੁਸ਼ਮਣ ਪੱਛਮਵਾਦੀਆਂ ਦੇ ਵਿਚਾਰਾਂ ਦੀ ਤਰਜ਼ਮਾਨੀ ਸੀ, ਜੋ ਮਲਾਲਾ ਦੇ ਨਾਂ ਹੇਠ ਲੋਕਾਂ ਤੱਕ ਪਹੁੰਚਾਈ ਗਈ। ਕਿਤਾਬ ਦੀ ਅਸਲ ਲੇਖਿਕਾ, ਜਿਸਦੀ ਦੇਖ-ਰੇਖ ਵਿਚ ਇਹ ਕਿਤਾਬ ਤਿਆਰ ਕਰਵਾਈ ਗਈ, ਬਰਤਾਨਵੀ ‘ਸੰਡੇ ਟਾਈਮਜ਼’ ਦੀ ਵਿਸ਼ਲੇਸ਼ਕ ‘ਕਸ਼ਟੇਨਾ ਲੈਂਪ’ ਹੈ, ਜਿਸ ਨੂੰ ਬਕਾਇਦਾ ਇਸ ਕੰਮ ’ਤੇ ਲਗਾਇਆ ਗਿਆ।
ਕਿਤਾਬ ਵਿਚ ‘ਕਾਦੀਆਨੀ ਫਿਰਕੇ’ ਨੂੰ ਇਸਲਾਮ ’ਚੋਂ ਛੇਕਣ ਅਤੇ ‘ਪੈਗੰਬਰ ਹਜ਼ਰਤ ਮੁਹੰਮਦ ਦਾ ਅਪਮਾਨ ਵਿਰੋਧੀ ਕਾਨੂੰਨ’ ਬਣਾਉਣ ਦੀ ਭੱਦੀ ਸ਼ੈਲੀ ’ਚ ਨਿੰਦਾ ਕੀਤੀ ਗਈ ਹੈ ਅਤੇ ਦਾੜ੍ਹੀ ਤੇ ਬੁਰਕੇ ਦਾ ਘਟੀਆ ਤੇ ਨੀਚ ਸ਼ੈਲੀ ’ਚ ਠੱਠਾ ਉਡਾਉਂਦੇ ਹੋਏ ਦਾੜ੍ਹੀ ਨੂੰ ‘ਲਾਲਟੈਣ’ ਅਤੇ ਬੁਰਕੇ ਨੂੰ ‘ਕੇਤਲੀ’ ਦਾ ਨਾਂ ਦਿੱਤਾ ਗਿਆ ਹੈ। ਲਿਖਿਆ ਹੈ ਕਿ ਅੱਜ ਦੇ ਅਗਾਂਹਵਧੂ ਤੇ ਉ¤ਨਤਸ਼ੀਲ ਯੁੱਗ ਵਿਚ ‘ਦਾੜ੍ਹੀ ਤੇ ਬੁਰਕਾ’ ਰੂੜ੍ਹੀਵਾਦੀ ਯੁੱਗ ਦੇ ਚਿਨ੍ਹ ਹਨ ਅਤੇ ਹਰੇਕ ਦਾੜ੍ਹੀ ਤੇ ਬੁਰਕੇ ਵਾਲੇ ਨੂੰ ਵੇਖ ਕੇ ਮੈਨੂੰ ‘ਪੱਥਰਾਂ ਦਾ ਯੁੱਗ’ ਚੇਤੇ ਆ ਜਾਂਦਾ ਹੈ ਅਤੇ ਹਰ ਦਾੜ੍ਹੀ ਵਾਲਾ ਮੈਨੂੰ ਦਹਿਸ਼ਤਗਰਦ ਲੱਗਦਾ ਹੈ। ਮਲਾਲਾ, ਸਮੁੱਚੇ ਇਸਲਾਮੀ ਜਗਤ ਵੱਲੋਂ ਛੇਕੇ ਗਏ ਸਲਮਾਨ ਰਸ਼ਦੀ ਦੀ ‘ਸ਼ੈਤਾਨੀ ਆਇਤਾ’ ਨਾਂ ਦੀ ਕਿਤਾਬ ਦੇ ਹੱਕ ਵਿਚ ਭੁਗਤੀ ਹੈ।
ਜਿਸ ਵੇਲੇ ਇਹ ਕਿਤਾਬ ਮਾਰਕੀਟ ਵਿਚ ਆਈ ਸੀ ਤਾਂ ਇਕ ਪਾਕਿਸਤਾਨੀ ਲੇਖਕ ਨੇ ਉਸ ਕਿਤਾਬ ’ਤੇ ਟਿੱਪਣੀ ਕਰਦਿਆਂ ਲਿਖਿਆ ਸੀ, ‘‘ਇਲਾਜ ਕਰਵਾਉਣ ਲਈ ਬਰਤਾਨੀਆ ਜਾਣ ਵਾਲੀ ‘ਮਲਾਲਾ’ ਸਫ਼ਰ ਵਿਚਕਾਰ ਕਿਤੇ ਗੁੰਮ ਹੋ ਗਈ ਅਤੇ ਉਸ ਦੀ ਥਾਂ ਇਕ ਅਜਿਹੀ ਲੜਕੀ ਸਾਹਮਣੇ ਆਈ ਹੈ, ਜੋ ਆਪਣੀ ਮਾਸੂਮੀਅਤ ਖੋ ਕੇ ਅਜਿਹੇ ਲੋਕਾਂ ਦੇ ਹੱਥ ਚੜ੍ਹ ਗਈ ਹੈ, ਜੋ ਉਸਨੂੰ ਇਸਲਾਮ ਤੇ ਮੁਸਲਮਾਨਾਂ ਦੇ ਵਿਰੁੱਧ ਵਰਤ ਕੇ ਉਸ ਦੇ ਮੂੰਹੋਂ ਉਹ ਗੱਲਾਂ ਅਖਵਾਉਣਾ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸੋਚ ਨੂੰ ਧਰਵਾਸ ਦਿੰਦੀਆਂ ਹਨ। ਇਸ ਲਈ ਮਲਾਲਾ ’ਤੇ ਹੋਣ ਵਾਲੀ ਇਨਾਮਾਂ ਦੀ ਵਰਖਾ, ਉਸ ਦੀ ਵਿੱਦਿਅਕ ਜਾਂ ਸ਼ਾਂਤੀ ਸੇਵਾ ਦੇ ਆਧਾਰ ’ਤੇ ਨਹੀਂ, ਬਲਕਿ ਪੱਛਮ ਨੇ ਉਸਨੂੰ ਇਸਲਾਮ ਦੇ ਵਿਰੁੱਧ ਜਿਨ੍ਹਾਂ ਨੀਚ ਤੇ ਕਮੀਨ ਮਨੋਰਥਾਂ ਲਈ ਵਰਤਿਆ ਸੀ, ਇਹ ਉਸਦਾ ‘ਸੇਵਾਫਲ’ ਹੈ। ਇਹ ਬਿਲਕੁਲ ਸ਼ੁੱਧ ਸੱਚਾਈ ਹੈ ਕਿ ਮਲਾਲਾ ਯੂਸਫ਼ ਜ਼ਈ ਨੇ ਵਿੱਦਿਅਕ ਖੇਤਰ ਵਿਚ ਕੋਈ ਮੱਲ ਨਹੀਂ ਮਾਰੀ ਅਤੇ ਨਾ ਉਸਨੂੰ ਕੋਈ ‘ਅਮਨ-ਸ਼ਾਂਤੀ’ ਦੇ ਲਈ ਕੁਝ ਕੀਤਾ ਹੈ, ਸਵਾਤ ਘਾਟੀ ਜਾਂ ਪਾਕਿਸਤਾਨ ਵਿਚ ਮਲਾਲਾ ਦੇ ਨਾਂ ਨਾਲ ਜੋੜ ਜੋ ਜੱਕੜਾਂ ਛੱਡੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਰਤਾ ਵੀ ਸੱਚਾਈ ਨਹੀਂ ਹੈ, ਇਸਲਾਮ ਤੇ ਮੁਸਲਮਾਨਾਂ ਦੇ ਵਿਰੁੱਧ ਵਰਤਣ ਲਈ ਪੱਛਮ ਨੂੰ ਇਸਲਾਮੀ ਨਾਂ ਵਾਲਾ ਕੋਈ ਮੋਹਰਾ ਚਾਹੀਦਾ ਸੀ, ਸੋ ਉਹ ‘ਮਲਾਲਾ ਯੂਸਫ਼ ਜ਼ਈ’ ਦੇ ਨਾਂ ਨਾਲ ਮਿਲ ਗਿਆ ਹੈ।
ਅਸਲ ਗੱਲ ਇਹ ਹੈ ਕਿ ਖ਼ੁਦ ਨੋਬਲ ਪੁਰਸਕਾਰ ਅਤੇ ਇਸ ਨਾਲ ਸਬੰਧਿਤ ਅਦਾਰੇ ਸ਼ੱਕੀ ਹਨ ਅਤੇ ਇਸਲਾਮ ਦੁਸ਼ਮਣੀ ਇਸ ਦੇ ਲਈ ਮੁੱਢਲਾ ਮਿਆਰ ਹੈ, ਵਰਨਾ ਹੁਣ ਤੱਕ ਜਿਨ੍ਹਾਂ-ਜਿਨ੍ਹਾਂ ਸਖ਼ਸ਼ੀਅਤਾਂ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਹੈ, ਉਨ੍ਹਾਂ ਦਾ ਸੰਸਾਰ ਵਿਚ ‘ਅਮਨ-ਸ਼ਾਂਤੀ’ ਨਾਲ ਦੂਰ ਦਾ ਵੀ ਵਾਸਤਾ ਨਹੀਂ, ਸਗੋਂ ਉਨ੍ਹਾਂ ਨੇ ਅਸ਼ਾਂਤੀ ਅਤੇ ਤਬਾਹੀ ਫੈਲਾਉਣ ਵਿਚ ਉ¤ਘਾ ਰੋਲ ਨਿਭਾਇਆ ਹੈ। 2009 ’ਚ ਸ਼ਾਂਤੀ ਲਈ ਨੋਬਲ ਪੁਰਸਕਾਰ ਅਮਰੀਕੀ ਰਾਸ਼ਟਰਪਤੀ ਉਬਾਮਾ ਨੂੰ ਦਿੱਤਾ ਗਿਆ। ਇਹ ਉਹ ਸਖ਼ਸ਼ੀਅਤ ਹੈ ਕਿ ਜਿਸ ਦੀ ਅਗਵਾਈ ਵਿਚ ਉਸ ਵੇਲੇ ਸੱਤਵੇਂ ਮੁਸਲਿਮ ਦੇਸ਼ ’ਤੇ ਬੰਬਾਰੀ ਹੋ ਰਹੀ ਸੀ ਅਤੇ ਜਿਸ ਨੇ ਆਪਣੇ ਪਿਛਲਿਆਂ ਨੂੰ ਵੀ ਜ਼ੁਲਮ ਵਿਚ ਮਾਤ ਦੇ ਦਿੱਤੀ ਸੀ। ਜਿਸ ਵੇਲੇ ਨੋਬਲ ਇਨਾਮ ਲਈ ਉਬਾਮਾ ਦਾ ਐਲਾਨ ਹੋਇਆ ਸੀ, ਉਸ ਵੇਲੇ ‘ਗਾਰਜੈਨ’ ਦੇ ਟਿੱਪਣੀਕਾਰਾਂ ਨੇ ਟਿੱਪਣੀ ਇੰਝ ਕੀਤੀ ਸੀ ਕਿ ਅਮਨ-ਸ਼ਾਂਤੀ ਦਾ ਪੁਰਸਕਾਰ ਉਸ ਆਦਮੀ ਨੂੰ ਦਿੱਤਾ ਜਾ ਰਿਹਾ ਹੈ, ਜੋ ਇਸ ਵੇਲੇ ਦੋ ਜੰਗਾਂ ਲੜ ਰਿਹਾ ਹੈ। ਇਹੀ ਉਹ ਨੋਬਲ ਅਮਨ ਪੁਰਸਕਾਰ ਹੈ, ਜੋ ਇਜ਼ਰਾਈਲ ਦੇ ਤਿੰਨ ਪ੍ਰਧਾਨ ਮੰਤਰੀਆਂ ਬਿੰਜਾਮਿਨ ਨੇਤਨ ਯਾਹੂ, ਇਸਹਾਕ ਰਾਬਨ ਅਤੇ ਸ਼ਮਊਣ ਪੀਰਜ਼ ਨੂੰ ਦਿੱਤਾ ਗਿਆ, ਜੋ ਫ਼ਲਸਤੀਨ ਵਿਚ ਹਜ਼ਾਰਾਂ ਨਿਰਦੋਸ਼ ਮੁਸਲਮਾਨਾਂ ਦੇ ਕਾਤਲ ਹਨ।
ਪੱਛਮਵਾਦੀ ਨੋਬਲ ਪੁਰਸਕਾਰ ਕਿਸੇ ਅਧਿਕਾਰ ਦੇ ਆਧਾਰ ’ਤੇ ਨਹੀਂ ਦਿੰਦੇ, ਬਲਕਿ ਜੋ ਆਪਣਿਆਂ ਨਾਲ ਗੱਦਾਰੀ ਕਰੇ, ਉਹ ਉਨ੍ਹਾਂ ਨੂੰ ਹੀ ਪੁਰਸਕਾਰ ਦਾ ਹੱਕਦਾਰ ਠਹਿਰਾਉਂਦੇ ਹਨ। ਪੱਛਮ ਉਸਨੂੰ ਹੱਥਾਂ ’ਤੇ ਚੁੱਕੇਗਾ, ਜੋ ਕੋਈ ਇਸਲਾਮ ਨੂੰ ਨਿਸ਼ਾਨਾ ਬਣਾਏਗਾ ਅਤੇ ਇਸਲਾਮ ਦੇ ਵੈਰੀਆਂ ਦਾ ਡਿਫੈਂਸ ਕਰੇਗਾ, ਉਹ ਅਮਰੀਕਾ ਤੇ ਯੂਰਪ ਦਾ ‘ਹੀਰੋ’ ਅਖਵਾਏਗਾ, ਅਜਿਹੇ ਨੂੰ ਬਰਤਾਨੀਆ ਦੀ ਮਲਕਾ ਤੋਂ ਲੈ ਕੇ ਉਬਾਮਾ ਤੱਕ ਸਾਰੇ ਗਲ ਲਗਾਉਂਦੇ ਹਨ ਅਤੇ ਉਸਦੇ ਮੂਹਰੇ ¦ਮੇ ਵਿਛ ਜਾਂਦੇ ਹਨ। ਮਲਾਲਾ ਅਤੇ ਉਸਦੀ ਸਾਰੀ ਫੈਮਲੀ ਅਸਲ ਵਿਚ ਅਮਰੀਕੀਆਂ ਦੀ ਹੱਥ-ਠੋਕਾ ਬਣੀ ਹੋਈ ਹੈ। ਉਹ ਕਿਸੇ ਮੁਸਲਿਮ ਦੇਸ਼ ਦੀ ਨਹੀਂ, ਸਗੋਂ ਪੱਛਮੀ ਸੰਸਾਰ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਪੱਛਮੀ ਮਨੋਰਥਾਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ, ਵਰਨਾ ਮਲਾਲਾ ਨੂੰ ਸੰਸਾਰ ’ਚ ਸ਼ਾਂਤੀ, ਸਿੱਖਿਆ ਜਾਂ ਮਾਨਵੀ ਸੇਵਾਵਾਂ ਨਾਲ ਕੀ ਵਾਸਤਾ ਹੈ। ਜੇ ਮਲਾਲਾ ਅੰਦਰ ਸੱਚਮੁੱਚ ਇਨਸਾਨੀ ਹਮਦਰਦੀ ਹੁੰਦੀ ਤਾਂ ਇਜ਼ਰਾਈਲ ਦੀ ਵਹਿਸ਼ੀਆਨਾ ਬੰਬਾਰੀ ’ਚ ਹਜ਼ਾਰਾਂ ਸ਼ਹੀਦ ਹੋਣ ਵਾਲੇ ਫ਼ਲਸਤੀਨੀ ਬੱਚਿਆਂ ’ਤੇ ‘ਹਾਅ’ ਦਾ ਨਾਅਰਾ ਮਾਰਦੀ ਪਰ ਮਲਾਲਾ ਦੀ ਇਨਸਾਨੀ ਹਮਦਰਦੀ ਨੂੰ ਉਸ ਵੇਲੇ ਸੱਪ ਸੁੰਘ ਗਿਆ, ਜਦੋਂ ਫਲਸਤੀਨ ਵਿਚ ਸਕੂਲਾਂ ਤੇ ਹਸਪਤਾਲਾਂ ’ਤੇ ਇਜ਼ਰਾਈਲੀ ਜਹਾਜ਼ਾਂ ਨੇ ਬੰਬਾਰੀ ਕੀਤੀ।
ਮਲਾਲਾ ਦੀਆਂ ਹੁਣ ਤੱਕ ਦੀਆਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ। ਬਹੁਤ ਥੋੜ੍ਹੇ ਸਮੇਂ ਵਿਚ ਮਲਾਲਾ ਇਕ ਛੋਟੀ ਜਿਹੀ ਬੱਚੀ ਤੋਂ ਔਰਤ ਦਾ ਰੂਪ ਧਾਰਨ ਕਰ ਚੁੱਕੀ ਹੈ। ਇਹ ਵੀ ਸ਼ੰਕਾ ਹੈ ਕਿ ਕੀ ਇਹ ਉਹੀ ਮਲਾਲਾ ਹੈ, ਜਿਸਦੇ ਸਿਰ ਵਿਚ ਗੋਲੀ ਵੱਜੀ ਸੀ ਜਾਂ ਕੋਈ ਹੋਰ ਕੁੜੀ ਜਾਂ ਔਰਤ ਉਸਦੇ ਰੂਪ ਵਿਚ ਪੇਸ਼ ਕਰ ਦਿੱਤੀ ਗਈ ਹੈ? ਮਾਹਿਰ ਤਾਂ ਇਹ ਵੀ ਆਖਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਮਲਾਲਾ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਵੀ ਪੇਸ਼ ਕੀਤਾ ਜਾ ਸਕਦਾ ਹੈ, ਜੋ ਅਮਰੀਕਾ ਅਤੇ ਉਸਦੇ ਸਾਥੀਆਂ ਦਾ ਹੱਥ-ਠੋਕਾ ਬਣ ਕੇ ਉਨ੍ਹਾਂ ਦੇ ਹੱਕ ਵਿਚ ਭੁਗਤੇਗੀ।
-ਡਾ. ਅਮਨਦੀਪ ਸਿੰਘ ਟੱਲੇਵਾਲੀਆ
ਮੋਬਾ. 98146-99446
E-mail : tallewalia@gmail.com