ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਗਰਾਉਂ ‘ਫਤਿਹ ਰੈਲੀ’ ਪੰਜਾਬ ਦੀ ਧਰਤੀ ਨਾਲ ਰਾਖਿਆਂ ਦੀ ਅਕ੍ਰਿਤਘਣਤਾ


ਹਕੂਮਤੀ ਅਕਾਲੀ ਦਲ ਵੱਲੋਂ ਪੰਜਾਬ ਦੇ ਐਨ ਵਿਚਕਾਰ ਜਗਰਾਉਂ ਵਿਖੇ ਇਕ ਵੱਡਾ ਇਕੱਠ ਕਰਕੇ ਉਸ ਵਿਚ ਮੁੱਖ ਮਹਿਮਾਨ ਵੱਜੋਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਲਾਇਆ ਗਿਆ। ਇਸ ਇਕੱਠ ਨੂੰ ‘ਫਤਿਹ ਰੈਲੀ’ ਦਾ ਨਾਮ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵੱਲੋਂ ਉਥੇ ਪੁਹੰਚੇ ਲੋਕਾਂ ਕੋਲੋਂ ਅਹਿਦ ਲਿਆ ਗਿਆ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨ ਕੀਤੇ ਉਮੀਦਵਾਰ ਨਰਿੰਦਰ ਮੋਦੀ ਨੂੰ ਹਰ ਹਾਲਤ ਵਿਚ ਭਾਰਤ ਦੀ ਰਾਜ ਗੱਦੀ ’ਤੇ ਬਿਠਾਇਆ ਜਾਵੇ। ਇਸ ਮੌਕੇ ਭਾਵੇਂ ਹਕੂਮਤੀ ਅਕਾਲੀ-ਭਾਜਪਾ ਗਠਜੋੜ ਕੀਤੇ ਗਏ ਦਾਅਵਿਆਂ ਦੇ ਮੁਤਾਬਿਕ ਇਕੱਠ ਤਾਂ ਨਹੀਂ ਕਰ ਸਕਿਆ, ਪਰ ਉਥੇ ‘ਤੂੰ ਮੈਨੂੰ ਮੁੱਲਾਂ ਕਹਿ, ਮੈਂ ਤੈਨੂੰ ਕਾਜ਼ੀ ਕਹਿਨੈ’ ਦੀ ਤਰਜ਼ ’ਤੇ ਪ੍ਰਕਾਸ ਸਿੰਘ ਬਾਦਲ ਅਤੇ ਨਰਿੰਦਰ ਮੋਦੀ ਵੱਲੋਂ ਇਕ ਦੂਸਰੇ ਦੇ ਸੋਹਲੇ ਜਰੂਰ ਗਾਏ ਗਏ। ਸ਼੍ਰੋਮਣੀ ਅਕਾਲੀ ਦਲ (ਬ) ਪਿਛਲੇ ਸਮੇਂ ਤੋਂ ਐਨ. ਡੀ. ਏ ਗਠਜੋੜ ਵਿਚ ਵਾਰ ਵਾਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਪਤੀ-ਪਤਨੀ ਵਾਲਾ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਸਮੇਤ ਤਕਰੀਬਨ ਸਾਰੀਆਂ ਹੀ ਖੇਤਰੀ ਪਾਰਟੀਆਂ ਨੂੰ ਦੇਸ਼ ਦੀ ਰਾਜਨੀਤੀ ਵਿਚ ਕਿਸੇ ਨਾ ਕਿਸੇ ਧਿਰ ਨਾਲ ਜੁੜਨਾ ਹੀ ਪੈਣਾ। ਬਹੁਤੀਆਂ ਖੇਤਰੀ ਪਾਰਟੀਆਂ ਤੀਜੇ ਮੋਰਚੇ ਅਤੇ ਯੂ. ਪੀ. ਏ ਗਠਜੋੜ ਨਾਲ ਹਨ ਪਰ ਅਕਾਲੀ ਦਲ (ਬ) ਸਮੇਤ ਕੁਝ ਪਾਰਟੀਆਂ ਐਨ. ਡੀ. ਏ ਦਾ ਹਿੱਸਾ ਹਨ। ਇਹ ਵੀ ਸੱਚ ਕਿ ਬਹੁਤੀਆਂ ਖੇਤਰੀ ਪਾਰਟੀਆਂ ਆਪੋ ਆਪਣੇ ਮੁਫਾਦਾਂ ਲਈ ਪਾੜੇ ਬਦਲਦੀਆਂ ਵੀ ਰਹਿੰਦੀਆਂ ਹਨ। ਇਸ ਵਿਚ ਕੁਝ ਗਲਤ ਵੀ ਨਹੀਂ ਕਿ ਜੇਕਰ ਆਪੋ ਆਪਣੇ ਰਾਜਾਂ ਦੇ ਹਿੱਤਾਂ ਲਈ ਪਾੜਾ ਬਦਲ ਲਿਆ ਜਾਵੇ ਅਤੇ ਆਪਣੇ ਰਾਜ ਲਈ ਕੋਈ ਪ੍ਰਾਪਤੀ ਕਰ ਲਈ ਜਾਵੇ ਪਰ ਇਸ ਦੇ ਉਲਟ ਸ੍ਰ: ਬਾਦਲ ਦੀ ਪਾਰਟੀ ਨੇ ਜੋ ਨੀਤੀ ਅਖਤਿਆਰ ਕੀਤੀ ਹੋਈ , ਉਸ ਵਿਚ ਰਾਜ ਜਾਂ ਰਾਜ ਦੇ ਲੋਕਾਂ ਦੀ ਬਜ਼ਾਏ ਸਿਰਫ ਆਪਣੇ ਪਰਿਵਾਰ ਅਤੇ ਨਿੱਜੀ ਲਾਭ ਦਾ ਹਿਸਾਬ ਕਿਤਾਬ ਹੀ ਲਗਾਇਆ ਜਾ ਰਿਹਾ। ਜਗਰਾਓਂ ਵਿਖੇ ਕੀਤੀ ਗਈ ਰੈਲੀ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਜਿਸ ਨਰਿੰਦਰ ਮੋਦੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਪੱਬਾਂ ਭਾਰ ਹੋਇਆ ਫਿਰਦਾ ਹੈ ਉਸ ਨਰਿੰਦਰ ਮੋਦੀ ਨੇ ਪੰਜਾਬ ਦੀ ਸਮੱਸਿਆਵਾਂ ਬਾਰੇ ਇਕ ਸ਼ਬਦ ਤੱਕ ਨਹੀਂ ਬੋਲਿਆ। ਭਾਵੇਂ ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਬਾਰੇ ਅਰਵਿੰਦਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਗਏ ਕਦਮਾਂ ਕਰਕੇ ਹੀ ਸ੍ਰ: ਬਾਦਲ ਨੇ ਇਸ ਸਮੇਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਦੇ * ਉਠਾਇਆ ਪਰ ਸ਼੍ਰ: ਬਾਦਲ ਵੱਲੋਂ ਵੀ ਇਸ ਮੌਕੇ ਫੈਂਡਰਲ ਢਾਂਚੇ, ਪੰਜਾਬ ਦੇ ਪਾਣੀਆਂ ਸਬੰਧੀ, ਪੰਜਾਬੀ ਬੋਲਦੇ ਇਲਾਕਿਆਂ , ਚੰਡੀਗੜ ਪੰਜਾਬ ਨੂੰ ਦੇਣ ਸਬੰਧੀ ਜਾਂ ਪੰਜਾਬ ਸਿਰ ਚੜ੍ਹੇ ਕਰਜ਼ੇ ਸਬੰਧੀ ਕੋਈ ਵੀ ਮੁੱਦਾ ਨਹੀਂ ਛੋਹਿਆ। ਅਕਾਲੀਆਂ ਵੱਲੋਂ ਬਣਾਇਆ ਜਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕਰੀਬਨ ਹਰ ਰੋਜ਼ ਕਹਿ ਰਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦਾ ਤਾਂ ਸਭ ਤੋਂ ਪਹਿਲਾਂ ਕੰਮ ਦੇਸ਼ ਦੀਆਂ ਨਦੀਆਂ ਨੂੰ ਜੋੜਨ ਦਾ ਕਰੇਗਾ। ਖਦਸਾ ਹੀ ਨਹੀਂ, ਸਗੋਂ ਪੱਕਾ ਲੱਗ ਰਿਹਾ ਕਿ ਨਰਿੰਦਰ ਮੋਦੀ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਦਿਆਂ ਹੀ ਸਤਲੁਜ-ਜਮਨਾ ਲਿੰਕ ਨਹਿਰ ਦੀ ਉਸਾਰੀ ਲਈ ਕਵਾਇਦ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਪੰਜਾਬ ਦਾ ਪਾਣੀ ਖੋਹਣ ਦੇ ਯਤਨ ਤੇਜ਼ ਹੋ ਜਾਣਗੇ। ਇਸ ਸਮੇਂ ਪੰਜਾਬ ਕੋਲ ਕੇਵਲ 325 ਲੱਖ ਏਕੜ ਫੁੱਟ ਪਾਣੀ ਹੈ ਜੋ ਪੰਜਾਬ ਦੀ ਸਾਰੀ ਜਮੀਨ ਨੂੰ ਸਿੰਜਣ ਲਈ ਨਾ-ਕਾਫੀ ਹੈ। ਭੂਗੋਲ ਵਿਗਿਆਨੀਆਂ, ਖੇਤੀ ਮਾਹਿਰਾਂ ਦੀਆਂ ਖੋਜ਼ਾਂ ’ਤੇ ਅਧਾਰਿਤ ਇਹ ਵਿਚਾਰ ਬਣਦਾ ਹੈ ਕਿ ਗਆਂਢੀ ਸੂਬਿਆਂ ਨੂੰ ਪਾਣੀ ਦੇ ਕੇ ਪੰਜਾਬ ਬੰਜਰ ਅਤੇ ਬਰਬਾਦ ਹੋ ਜਾਵੇਗਾ। ਪਿਛਲੇ ਸਮੇਂ ਦੌਰਾਨ ਦੋ ਦਹਾਕੇ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਲਹੂ ਦਾ ਛੇਵਾਂ ਦਰਿਆ ਵਹਾ ਕੇ ਇਸ ਸਤਲੁਜ-ਜਮਨਾ ਲਿੰਕ ਨਹਿਰ ਨੂੰ ਰੋਕਿਆ ਸੀ। ਪੰਜਾਬ ਦੇ ਪਾਣੀਆਂ ਬਾਰੇ ਬੜੀ ਦਲੇਰੀ ਨਾਲ ਸਟੈਂਡ ਲੈਣ ਵਾਲੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪੇਸ਼ ਕਰਦੇ ਸਮੇਂ ਅੰਕੜੇ ਪੇਸ਼ ਕੀਤੇ ਸਨ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਵਿਚੋਂ ਹਰਿਆਣਾ ਪਹਿਲਾ ਹੀ 5.95 ਐਮ. ਏ. ਐਫ. ਮਿਲੀਅਨ ਏਕੜ ਫੁੱਟ ਪਾਣੀ ਵਰਤ ਰਿਹਾ। ਜਿਸ ਵਿਚੋਂ 4.33 ਐਮ. ਏ. ਐਫ. ਪਾਣੀ ਰਾਵੀ ਬਿਆਸ ਤੋਂ ਹਰਿਆਣਾ ਨੂੰ ਜਾਂਦਾ ਹੈ। ਪੰਜਾਬ ਰਾਵੀ ਬਿਆਸ ਦਾ ਰਿਪੇਰੀਅਨ ਸੂਬਾ ਹੋਣ ਦੇ ਬਾਵਜੂਦ ਇਹਨਾਂ ਦਰਿਆਵਾਂ ਦੇ 17.17 ਐਮ. ਏ. ਐਫ. ਵਾਧੂ ਪਾਣੀ ਵਿਚੋਂ ਪੰਜਾਬ ਨੂੰ ਸਿਰਫ 4. 2 ਐਮ. ਏ. ਐਫ. ਪਾਣੀ ਹੀ ਅਲਾਟ ਕੀਤਾ ਗਿਆ ਜਦੋ ਕਿ ਰਾਜਸਥਾਨ ਨੂੰ 8.60 ਐਮ. ਏ. ਐਫ ਪਾਣੀ ਜਾ ਰਿਹਾ ਹੈ। ਇਸ ਤਰਾਂ ਬਿਆਸ ਦੇ ਕੁੱਲ 11 ਐਮ. ਏ. ਐਫ. ਪਾਣੀ ਵਿਚੋਂ ਸਿਰਫ 2.69 ਐਮ. ਏ. ਐਫ ਪਾਣੀ ਹੀ ਅਲਾਟ ਕੀਤਾ ਗਿਆ। ਇਹ ਵਾਧੂ ਪਾਣੀ 1981 ਤੋਂ ਪਹਿਲਾਂ ਹੀ ਮਿਥਿਆ ਗਿਆ। ਤਾਜਾ ਸਥਿਤੀ ਇਹ ਕਿ ਹੁਣ ਪੰਜਾਬ ਕੋਲ ਵਾਧੂ ਪਾਣੀ 1981 ਦੇ ਮੁਕਾਬਲੇ ਅੱਧਾ ਹੀ ਰਹਿ ਗਿਆ, ਅਜਿਹੀ ਹਾਲਤ ਵਿਚ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਕਿਵੇਂ ਦਿੱਤਾ ਜਾ ਸਕਦਾ। ਅਜਿਹੀ ਹਾਲਤ ਵਿਚ ਵੀ ਪੰਜਾਬ ਦੇ ਮੁੱਖ ਮੰਤਰੀ ਸ੍ਰ: ਬਾਦਲ ਵੱਲੋਂ ਉਸ ਸਮੇਂ ਪੰਜਾਬ ਦੇ ਪਾਣੀਆਂ ਦੀ ਗੱਲ ਨਾ ਕਰਨਾ, ਜਦੋਂ ਭਾਰਤ ਦੀ ਕੁਰਸੀ ਨੂੰ ਸਾਂਭਣ ਲਈ ਤਰਲੋਮੱਛੀ ਹੋ ਰਹੀ ਭਾਜਪਾ ਨੂੰ ਬਾਦਲ ਦੀ ਪੈਰ ਪੈਰ ’ਤੇ ਲੋੜ, ਪੰਜਾਬ ਦੀ ਧਰਤੀ ਨਾਲ ਅਕ੍ਰਿਤਘਣਤਾ ਹੀ ਕਹੀ ਜਾ ਸਕਦੀ। ਅੱਜ ਦੇਸ਼ ਦੀ ਰਾਜਨੀਤੀ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ, ਕਿ ਕੋਈ ਵੀ ਖੇਤਰੀ ਪਾਰਟੀ ਆਪਣੇ ਖਿੱਤੇ ਦੀ ਰਾਖੀ ਲਈ ਕੋਈ ਵੀ ਸ਼ਰਤ ਰੱਖ ਸਕਦੀ, ਪਰ ਜੇ ਅਜਿਹੀ ਹਾਲਤ ਵਿਚ ਵੀ ਪੰਜਾਬ ਦੇ ਹਾਕਮਾਂ ਨੂੰ ਹੀ ਪੰਜਾਬ ਦੇ ਪਾਣੀਆਂ ਦੀ ਚਿੰਤਾ ਨਹੀਂ ਤਾਂ ਫਿਰ ਪੰਜਾਬ ਦੀ ਚਿੰਤਾਂ ਕੌਣ ਕਰੇਗਾ ?
ਜਗਰਾਉ ਦੀ ਰੈਲੀ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ * ਚਾਹੀਦਾ ਸੀ ਕਿ ਉਹ ਨਰਿੰਦਰ ਮੋਦੀ ਤੋਂ ਪਿਛਲੇ 60 ਸਾਲਾਂ ਵਿਚ ਠੋਸੇ ਗਏ ਸਾਰੇ ਗੈਰ ਕਾਨੂੰਨੀ ਸਮਝੌਤੇ ਰੱਦ ਕਰਕੇ 1950 ਵਾਲੀ ਹਾਲਤ ਨੂੰ ਲਾਗੂ ਕਰਵਾਉਣ ਦਾ ਵਾਅਦਾ ਲੈ ਕੇ ਪੰਜਾਬ ਦੇ ਵੋਟਰਾਂ * ਵੋਟ ਪਾਉਣ ਦੀ ਬੇਨਤੀ ਕਰਦੇ ਪਰ ਸ ਬਾਦਲ ਵੱਲੋਂ ਭਜਪਾ * ਸਿਰਫ ਆਪਣੇ ਨਿੱਜੀ ਹਿੱਤਾਂ ਲਈ ਮੁਫ਼ੳਮਪ;ਤੋ-ਮੁਫ਼ੳਮਪ;ਤੀ ਵੋਟਾਂ ਦੇਣੀਆਂ ਪੰਜਾਬ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ ।