ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਕਦੀ ‘ਨੀਲਾ ਤਾਰਾ ਸਾਕੇ’ ਦਾ ਸੱਚ ਸਾਹਮਣੇ ਆਇਗਾ?


ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਅਠਾਈ (28) ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਗਿਆ ਹੈ, ਫਿਰ ਵੀ ਇਸਦੀ ਯਾਦ ਸਿੱਖਾਂ ਦੇ ਦਿਲਾਂ ਵਿਚ ਅਜੇ ਕਲ ਹੀ ਵਾਪਰੀ ਘਟਨਾ ਵਾਂਗ ਤਾਜਾ ਬਣੀ ਚਲੀ ਆ ਰਹੀ ਹੈ। ਜਦੋਂ ਕਦੀ ਵੀ ਇਸ ਸਾਕੇ ਦੀ ਯਾਦ ਆਉਂਦੀ ਹੈ, ਤਾਂ ਸਾਰੇ ਸਰੀਰ ਵਿਚ ਇਕ ਕਾਂਬਾ-ਜਿਹਾ ਛਿੜ ਜਾਂਦਾ ਹੈ। ਦਰਬਾਰ ਸਾਹਿਬ ਪੁਰ ਤੋਪਾਂ ਨਾਲ ਲੈਸ ਟੈਂਕ ਇਸ ਤਰ੍ਹਾਂ ਚਾੜ੍ਹੇ ਗਏ ਜਿਵੇਂ ਕਿਸੇ ਵਿਦੇਸੀ ਹਮਲਾਵਰ ਨੂੰ ਖਦੇੜਿਆ ਜਾਣਾ ਹੋਵੇ। ਇਸ ਕਾਰਵਾਈ ਦੌਰਾਨ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਤੋਪਾਂ ਦੇ ਗੋਲੇ ਦਾਗੇ ਗਏ। ਹਜਾਰਾਂ ਬੇਗੁਨਾਹ ਬੀਬੀਆਂ, ਬੱਚੇ-ਬੱੁਢੇ ਅਤੇ ਜਵਾਨ ਸਹੀਦ ਹੋ ਗਏ। ਪਿਆਰ ਤੇ ਸਾਂਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਮੀਰੀ-ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ-ਢੇਰੀ ਕਰ ਦਿੱਤਾ ਗਿਆ। ਜਿਸ ਕਿਸੇ ਸਿੱਖ ਨੇ ਇਸ ਸਾਕੇ ਬਾਰੇ ਸੁਣਿਆ, ਭਾਵੇਂ ਉਹ ਦੇਸ ਦੇ ਕਿਸੇ ਕੋਨੇ ਵਿਚ ਜਾਂ ਵਿਦੇਸ ਦੇ ਕਿਸੇ ਹਿੱਸੇ ਵਿਚ ਵਸ ਰਿਹਾ ਸੀ, ਉਸਦਾ ਦਿਲ ਛਲਨੀ-ਛਲਨੀ ਹੋ ਗਿਆ ਅਤੇ ਉਹ ਖੂਨ ਦੇ ਅਥਰੂ ਰੋ ਉਠਿਆ। ਪ੍ਰੰਤੂ ਹੈਰਾਨੀ ਦੀ ਗਲ ਇਹ ਹੈ ਕਿ ਸੰਸਾਰ ਦੇ ਕਿਸੇ ਵੀ ਹਿੱਸੇ ਵਿਚੋਂ ਇਸ ਘਟਨਾ ਤੇ ਅਫਸੋਸ ਕਰਨ ਦੀ ਆਵਾਜ ਸੁਣਾਈ ਦਿਤੀ ਅਤੇ ਨਾ ਹੀ ਕਿਸੇ ਪਾਸੋਂ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਦੋ ਸਬਦ ਸੁਣਨ ਨੂੰ ਮਿਲੇ।
    ਇਹ ਦੁਖਦਾਈ ਸਾਕਾ ਸਿੱਖ ਇਤਿਹਾਸ ਦਾ ਇਕ ਅਭੱੁਲ ਕਾਂਡ ਬਣ ਗਿਆ ਹੈ, ਜੋ ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਦਾ ਇਹ ਯਾਦ ਕਰਾਉਂਦਾ ਰਹੇਗਾ ਕਿ ਇਹ ਸਾਕਾ ਕਿਸੇ ਵਿਦੇਸੀ ਹਾਕਮ ਦੀ ਫੌਜ ਨੇ ਨਹੀਂ, ਸਗੋਂ ਉਸ ਆਜਾਦ ਦੇਸ ਦੀ ਸਰਕਾਰ ਦੀ ਫੌਜ ਨੇ ਬਪਰਾਇਆ, ਜਿਸ ਦੇਸ ਦੀ ਆਜਾਦੀ ਲਈ ਸਿੱਖਾਂ ਨੇ ਸਮੁੱਚੇ ਦੇਸ ਦੀ ਆਬਾਦੀ ਦਾ ਦੋ ਪ੍ਰਤੀਸਤ ਹੋਣ ਦੇ ਬਾਵਜੂਦ, ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਹਨ। ਇਹੀ ਕਾਰਣ ਹੈ ਕਿ ਇਸ ਸਾਕੇ ਨੂੰ ਸਿੱਖ ਭੁਲਾਇਆਂ ਵੀ ਨਹੀਂ ਭੁਲਾ ਪਾਣਗੇ। ਆਖਿਰ ਅਜਿਹੇ ਹਾਲਾਤ ਕਿਵੇਂ ਤੇ ਕਿਉਂ ਪੈਦਾ ਹੋਏ, ਜਿਸ ਕਾਰਣ ਇਸ ਦੁਖਦਾਈ ਘਟਨਾ ਪੁਰ, ਸੰਸਾਰ ਭਰ ਵਿਚੋਂ ਕੋਈ ਵੀ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਗੇ ਨਹੀਂ ਆ ਸਕਿਆ। ਇਨ੍ਹਾਂ ਅਠਾਈ ਵਰ੍ਹਿਆਂ ਵਿਚ, ਇਸ ਸਾਕੇ ਨਾਲ ਸੰਬੰਧਤ, ਜੋ ਵੀ ਰਿਕਾਰਡ ਅਤੇ ਸਾਹਿਤ ਸਾਹਮਣੇ ਆਇਆ ਹੈ, ਉਸ ਨਾਲ ਸਚਾਈ ਤੋਂ ਪਰਦਾ ਨਹੀਂ ਉੱਠ ਸਕਿਆ। ਇਸਦਾ ਕਾਰਣ ਇਹ ਹੈ ਕਿ ਇਹ ਰਿਕਾਰਡ ਤੇ ਸਾਹਿਤ ਨਿਰਪਖ ਸੂਤਰਾਂ ਰਾਹੀਂ ਪੇਸ ਨਹੀਂ ਹੋਇਆ, ਸਗੋਂ ਉਨ੍ਹਾਂ ਵਲੋਂ ਪੇਸ ਕੀਤਾ ਗਿਆ ਹੈ, ਜਿਨ੍ਹਾਂ ਦੀ ਵਫਾਦਾਰੀ ਇਕ ਜਾਂ ਦੂਜੇ ਪਾਸੇ ਨਾਲ ਜੁੜੀ ਹੋਈ ਸੀ ਜਾਂ ਜਿਨ੍ਹਾਂ ਨੂੰ ਪਰਦੇ ਪਿੱਛੇ ਦੀਆਂ ਸਰਗਰਮੀਆਂ ਬਾਰੇ ਕੁਝ ਵੀ ਪਤਾ ਨਹੀਂ ਸੀ। ਜਿਸ ਕਾਰਣ ਜਿਨ੍ਹਾਂ ਦੀਆਂ ਵਫਾਦਾਰੀਆਂ ਇਕ ਜਾਂ ਦੂਜੇ ਪਾਸੇ ਸਨ, ਉਨ੍ਹਾਂ ਨੇ ਆਪਣੀਆਂ ਰਿਪੋਰਟਾਂ ਤੇ ਲਿਖਤਾਂ ਵਿਚ ਇਸ ਘਟਨਾ ਦੇ ਲਈ ਸਾਰੀ ਜਿੰਮੇਵਾਰੀ ਇਕ-ਦੂਜੇ ਤੇ ਸੱੁਟ ਕੇ ਆਪਣੀ ਕੋਤਾਹੀ ਅਤੇ ਹਾਲਾਤ ਨੂੰ ਸਮਝਣ ਵਿਚ ਹੋਈ ਭੁਲ ਨੂੰ ਸਵੀਕਾਰਨ ਦੀ ਬਜਾਏ ਛੁਪਾਣ ਦੇ ਜਤਨ ਕੀਤੇ ਗਏ ਹਨ। ਸਾਇਦ ਇਹੀ ਕਾਰਣ ਹਨ ਕਿ ਸਮੇਂ-ਸਮੇਂ ਇਸ ਸਾਕੇ ਦੇ ਸਹੀਦਾਂ ਦੀ ਯਾਦ ਵਿਚ ਜੋ ਸਮਾਗਮ ਕੀਤੇ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿਚ ਕਈ ਵਿਦਵਾਨਾਂ ਵਲੋਂ ਇਹ ਮੰਗ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ ਇਸ ਸਾਕੇ ਦੇ ਨਾਲ ਸੰਬੰਧਤ ਪਹਿਲਾਂ ਅਤੇ ਬਾਅਦ ਵਿਚ ਹੋਈਆਂ ਘਟਨਾਵਾਂ ਦੀ ਉੱਚਪੱਧਰੀ ਤੇ ਨਿਰਪੱਖ ਜਾਂਚ ਕਰਵਾਕੇ ਸਚਾਈ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
    ਜਿੰਮੇਵਾਰੀਆਂ ਬਾਰੇ ੳੱਠੇ ਕੁਝ ਸੁਆਲ : ਅਜੇ ਤੱਕ ਇਸ ਕਾਂਡ ਦੇ ਵਾਪਰਨ ਲਈ ਮੁੱਖ ਰੂਪ ਵਿਚ ਇਹੀ ਕਾਰਣ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ ਐਮਰਜੈਂਸੀ ਵਿਰੱੁਧ ਲਾਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ ਵਿਚ ਆਪਣੀ ਪਾਰਟੀ ਦੀ ਹਾਰ ਲਈ ਮੁੱਖ ਰੂਪ ਵਿਚ ਜਿੰਮੇਵਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਦੇ ਨਾਲ ਸਬੰਧਤ ਜੋ ਪਰਤਾਂ ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪੱਸਟ ਹੋਣ ਲੱਗੀ ਹੈ, ਕਿ ਇਸ ਸਾਕੇ ਦੇ ਵਾਪਰਨ ਲਈ, ਕੇਵਲ ਸ੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ ਜਿੰਮੇਵਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜੁੜੇ ਹੋਏ ਸਨ।
    ਬੀਤੇ ਸਮੇਂ ਵਿਚ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿਚ ਭਾਜਪਾ ਦੇ ਇਕ ਸੀਨੀਅਰ ਨੇਤਾ, ਸਾਬਕਾ ਉਪ-ਪ੍ਰਧਾਨ ਮੰਤਰੀ ’ਤੇ ‘ਪੀ. ਐਮ. ਇਨ ਵੇੰਿਟੰਗ’ ਸ੍ਰੀ ਲਾਲ ਕਿ੍ਰਸਨ ਅਡਵਾਨੀ ਨੇ, ਲਿਖਤ ਰੂਪ ਵਿਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸਿਸ ਕਰਦੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਹੀ ਕੁਝ ਵਰ੍ਹੇ ਪਹਿਲਾਂ ‘ਖਾਲੜਾ ਮਿਸਨ ਆਗੇਨਾਈਜੇਸਨ’ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ ਇੰਦਰਾ ਗਾਂਧੀ ਦੇ ਨਿੱਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ ਸਿੰਘ ਬਾਦਲ ਦੀ ਵੀ ਮੁੱਖ ਭਾਈਵਾਲੀ ਰਹੀ ਹੈ।
ਇਸ ਤਰ੍ਹਾਂ ਕੁਝ ਨਵੇਂ ਤੱਥਾ ਦੇ ਸਾਹਮਣੇ ਆ ਜਾਣ ਕਾਰਣ ਇਸ ਕਾਂਡ ਨਾਲ ਸੰਬੰਧਿਤ ਸਾਰੇ ਪਹਿਲੂਆਂ ਦੀ ਨਿਰਪੱਖ ਜਾਂਚ ਕਰਵਾਕੇ ਛੇਤੀ ਤੋਂ ਛੇਤੀ ਸਚਾਈ ਸਾਹਮਣੇ ਲਿਆਉਣੀ ਜਰੂਰੀ ਹੋ ਗਈ ਹੈ।
    ਕੀ ਅਜਿਹਾ ਸੰਭਵ ਹੋ ਸਕੇਗਾ? ਕੁਝ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਇਦ ਅਜਿਹਾ ਸੰਭਵ ਨਾ ਹੋ ਸਕੇ, ਕਿਉਂਕਿ ਉਨ੍ਹਾਂ ਅਨੁਸਾਰ ਇਸ ਕਾਂਡ ਨਾਲ ਸੰਬੰਧਤ ਕਈ ਸੁਆਲ ਅਜਿਹੇ ਹਨ, ਜਿਨ੍ਹਾਂ ਦਾ ਕੋਈ ਵੀ ਧਿਰ ਜਵਾਬ ਦੇਣ ਲਈ ਤਿਆਰ ਨਹੀਂ ਹੋਵੇਗੀ।
ਇਕ ਸਭ ਤੋਂ ਵਡਾ ਤੇ ਕੌੜਾ ਸੁਆਲ :
    ਸਿੱਖ ਇਤਿਹਾਸ ਇਸ ਗੱਲ ਦਾ ਗੁਆਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੀ ਪਵਿੱਤ੍ਰਤਾ ਅਤੇ ਸਤਿਕਾਰ ਦਾ ਖਿਆਲ ਰਖਦਿਆਂ, ਆਪਣੇ ਪੁਰ ਹੋਏ ਹਰ ਹਮਲੇ ਦਾ ਟਾਕਰਾ ਦਰਬਾਰ ਸਾਹਿਬ ਤੋਂ ਬਾਹਰ ਕੀਤਾ। ਜਦੋਂ ਸਿੱਖਾਂ ਨੇ ਉਨ੍ਹਾਂ ਪਾਸੋਂ ਇਸ ਬਾਰੇ ਪੱੁਛਿਆ ਤਾਂ ਉਨ੍ਹਾਂ ਕਿਹਾ, ਕਿ ਉਹ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਨਹੀਂ ਹੋਣ ਦੇਣਾ ਚਾਹੁੰਦੇ। ਇਤਿਹਾਸ ਦਾ ਇਹ ਮਹੱਤਵਪੂਰਣ ਪ੍ਰਮਾਣ ਸਾਹਮਣੇ ਹੋਣ ਦੇ ਬਾਵਜੂਦ, ਇਸਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਤੇ ਕਿਸਨੇ ਅਜਿਹਾ ਕਰਨ ਲਈ ਮਜਬੂਰ ਕੀਤਾ?
    ਇਸੇ ਤਰ੍ਹਾਂ ਸਰਕਾਰ ਦੇ ਉਸ ਸਮੇਂ ਦੇ ਜਿੰਮੇਵਾਰ ਅਧਿਕਾਰੀਆਂ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਦੇ ਜਿੰਮੇਵਾਰ ਵਜੀਰਾਂ ਪਾਸੋਂ ਵੀ ਪੱੁਛਿਆ ਜਾ ਸਕਦਾ ਹੈ ਕਿ ਕੁਝ ਜਿਮੇਂਦਾਰ ਤੇ ਸਿੱਖ ਇਤਿਹਾਸ ਦੇ ਜਾਣੂਆਂ ਵੱਲੋਂ ਦਿੱਤੀ ਗਈ ਇਸ ਸਲਾਹ ਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਕਿ ਦਰਬਾਰ ਸਾਹਿਬ ਪੁਰ ਫੌਜ ਚਾੜ੍ਹਨ ਦੀ ਬਜਾਏ ਕੰਪਲੈਕਸ ਦੇ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਲੋੜੀਂਦੇ ਵਿਅਕਤੀਆਂ ਨੂੰ ਬਾਹਰ ਨਿਕਲਣ ਤੇ ਮਜਬੂਰ ਕੀਤਾ ਜਾ ਸਕਦਾ ਹੈ? ਧਰਮ-ਯੁੱਧ, ਜਿਸਨੂੰ ਸਿੱਖ ਮਾਨਤਾਵਾਂ ਅਨੁਸਾਰ ਗਰੀਬ-ਮਜਲੂਮ ਦੀ ਰੱਖਿਆ ਅਤੇ ਅਨਿਆਇ ਵਿਰੁਧ ਸੰਘਰਸ ਵਜੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਸੀ, ਉਸ ਵਿਚ ਕਿਵੇਂ ਬੇਗੁਨਾਹਵਾਂ ਦੇ ਕਤਲਾਂ ਨੇ ਆਪਣੀ ਜਗ੍ਹਾ ਬਣਾ ਲਈ? ਇਸ ਗੱਲ ਦਾ ਵੀ ਵਿਸਲੇਸਣ ਕਰਨਾ ਹੋਵੇਗਾ, ਕਿ ਧਰਮ-ਯੁੱਧ ਮੋਰਚੇ ਦੌਰਾਨ ਸਮਾਜ-ਵਿਰੋਧੀ ਤੱਤਾਂ ਦੀਆਂ ਸਰਗਰਮੀਆਂ ਕਿਵੇਂ ਉਸਦਾ ਅੰਗ ਬਣਦੀਆਂ ਚਲੀਆਂ ਗਈਆਂ? ਇਥੋਂ ਤੱਕ ਕਿ ਛੋਟੀਆਂ-ਮੋਟੀਆਂ ਲੁੱਟ-ਖੋਹ ਦੀਆਂ ਘਟਨਾਵਾਂ ਵੀ ਧਰਮ-ਯੁੱਧ ਮੋਰਚੇ ਨਾਲ ਕਿਉਂ ਜੋੜੀਆਂ ਜਾਣ ਲਗ ਪਈਆਂ ਸਨ? ਇਹ ਭੇਦ ਵੀ ਤਾਂ ਤਲਾਸਣਾ ਹੀ ਹੋਵੇਗਾ, ਕਿ ਉਹ ਕਿਹੜੇ ਤੱਤ ਸਨ, ਜੋ ਸੁਰੱਖਿਆ ਬਲਾਂ ਦੇ ਸਖਤ ਘੇਰੇ ਵਿਚ ਹੁੰਦਿਆਂ ਹੋਇਆਂ ਵੀ, ਦਰਬਾਰ ਸਾਹਿਬ ਵਿਚ ਹਥਿਆਰ ਤੇ ਅਸਲਾ ਪਹੁੰਚਾਣ ਵਿਚ ਵੀ ਸਫਲ ਹੁੰਦੇ ਰਹੇ ਸਨ ਅਤੇ ਲੱੁਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਈ ਜ?ਿਮੇਂਦਾਰ ਤੱਤ, ਕਿਵੇਂ ਇਤਨੇ ਸਖਤ ਘੇਰੇ ਵਿਚੋਂ ਨਿਕਲ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਚਲੇ ਜਾਂਦੇ ਅਤੇ ਸੁਰੱਖਿਅਤ ਹੀ ਮੁੜ ਆਉਂਦੇ ਰਹੇ ਸਨ? ਆਖਿਰ ਇਸ ਸਭ ਕੁਝ ਦੇ ਪਿੱਛੇ ਭੇਦ ਕੀ ਸੀ?
    ਅੰਤ ਵਿਚ : ਸਪੱਸਟ ਹੈ ਕਿ ਇਨ੍ਹਾਂ ਸੁਆਲਾਂ ਦੇ ਜਵਾਬ ਦੋਹਾਂ ਧਿਰਾਂ ਵਿਚੋਂ ਕੋਈ ਵੀ ਦੇਣ ਲਈ ਤਿਆਰ ਨਹੀਂ ਹੋਵੇਗਾ। ਜਦੋਂ ਤੱਕ ਇਨ੍ਹਾਂ ਅਤੇ ਅਜਿਹੇ ਕੁਝ ਹੋਰ ਸੁਆਲਾਂ ਦੇ ਜਵਾਬ ਨਹੀਂ ਮਿਲਣਗੇ ਤਦ ਤੱਕ ਸੱਚਾਈ ਸਾਹਮਣੇ ਨਹੀਂ ਆ ਸਕੇਗੀ   : + 91 986891773