ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਲਵੰਤ ਸਿੰਘ ਰਾਜੋਆਣਾ, ਦਿਲਾਵਰ ਸਿੰਘ, ਭਗਤ ਸਿੰਘ ਤੇ ਬਟੁਕੇਸਵਰ ਦੱਤ


ਡਾਕਟਰ ਹਰਜਿੰਦਰ ਸਿੰਘ ਦਿਲਗੀਰ 
ਸਰ-ਫਰੋਸੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ
ਦੇਖਣਾ ਹੈ ਜੋਰ ਕਿਤਨਾ, ਬਾਜੂ-ਏ-ਕਾਤਿਲ ਮੇਂ ਹੈ
ਵਕਤ ਆਨੇ ਪਰ ਬਤਾ ਦੇਂਗੇ ਤੁਝੇ ਐ ਆਸਮਾਂ
ਹਮ ਅਭੀ ਸੇ ਕਿਆ ਬਤਾਏਂ, ਕਿਆ ਹਮਾਰੇ ਦਿਲ ਮੇਂ ਹੈ।
- (ਰਾਮ ਪ੍ਰਸਾਦ ਬਿਸਮਿਲ)
ਭਗਤ ਸਿੰਘ ਦੀ ਸਹੀਦੀ ਦਾ ਸੱਚ:
ਭਗਤ ਸਿੰਘ ਨੂੰ ਆਰੀਆ ਸਮਾਜ, ਕਮਿਊਨਿਸਟਾਂ ਅਤੇ ਭਾਜਪਾ (ਪਹਿਲੋਂ ਜਨਸੰਘ) ਨੇ ਬਹੁਤ ਮਸਹੂਰੀ ਦਿੱਤੀ; ਸਭ ਦੇ ਕਾਰਨ ਵੱਖ ਵੱਖ ਸਨ। ਭਗਤ ਸਿੰਘ ਆਰੀਆ ਸਮਾਜੀ ਕਾਰਕੁੰਨ ਕਿਸਨ ਸਿੰਘ ਦਾ ਪੁੱਤਰ ਸੀ; 1900 ਤੋਂ ਤਕਰੀਬਨ 1930 ਤਕ ਆਰੀਆ ਸਮਾਜ ਦੇ ਨੌਜਵਾਨਾਂ ਦਾ ਇਕ ਗਰੁਪ ਅੰਗਰੇਜ ਵਿਰੋਧੀ ਲਹਿਰ ਵਿਚ ਸਰਗਰਮ ਰਿਹਾ ਸੀ। ਇਸ ਲਹਿਰ ਵਿਚ ਰਾਮ ਪ੍ਰਸਾਦ ਬਿਸਮਿਲ ਤੇ ਭਗਤ ਸਿੰਘ ਵੀ ਸਨ। ਸੁਰੂ ਸੁਰੂ ਵਿਚ ਇਨ੍ਹਾਂ ਦਾ ਰੋਲ ਪ੍ਰਚਾਰ ਤਕ ਮਹਿਦੂਦ ਸੀ ਪਰ ਕਾਕੋਰੀ ਡਾਕੇ (9 ਅਗਸਤ 1925) ਤੋਂ ਇਸ ਲਹਿਰ ਦਾ ਹਥਿਆਰਬੰਦ ਰੋਲ ਵੀ ਸੁਰੂ ਹੋ ਗਿਆ (ਇਸ ਕੇਸ ਵਿਚ 4 ਨੌਜਵਾਨਾਂ, ਰਾਮ ਪ੍ਰਸਾਦ ਬਿਸਮਿਲ, ਅਸਫਕੁੱਲਾ ਖਾਨ, ਰੌਸਨ ਸਿੰਹ ਤੇ ਰਾਜੇਂਦਰ ਨਾਥ ਲਹਿਰੀ, ਨੂੰ 1927 ਵਿਚ ਫਾਂਸੀ ਦਿੱਤੀ ਗਈ ਸੀ)।
    ਇਸ ਲਹਿਰ ਦੇ ਦੋ ਹੀ ਮੁਖ ਕੇਂਦਰ ਸਨ: ਕਾਨਪੁਰ ਅਤੇ ਲਾਹੌਰ। ਇਨ੍ਹਾਂ ਨੌਜਵਾਨਾਂ ਨਾਲ ਹੋਰ ਵੀ ਸਾਥੀ ਕੌਮੀ ਜੋਸ ਕਾਰਨ ਜੁੜ ਗਏ ਸਨ ਪਰ ਉਹ ਆਰੀਆ ਸਮਾਜ ਨਾਲ ਸਬੰਧਤ ਨਹੀਂ ਸਨ। ਚੰਦਰ ਸੇਖਰ ਅਜਾਦ, ਸਿਵਰਾਮ ਰਾਜਗੁਰੂ, ਸੁਖਦੇਵ ਥਾਪਰ, ਜੈ ਗੋਪਾਲ, ਬਟੁਕੇਸਵਰ ਦੱਤ ਉਨ੍ਹਾਂ ਵਿਚੋਂ ਸਨ ਜਿਨ੍ਹਾਂ ਦਾ ਆਰੀਆ ਸਮਾਜ ਨਾਲ ਕੋਈ ਸਬੰਧ ਨਹੀਂ ਸੀ। ਇਨ੍ਹਾਂ ਸਾਰਿਆਂ ਨੇ ਅੰਗਰੇਜਾਂ ਦੇ ਖਿਲਾਫ ਖਾੜਕੂ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਿਸੇ ਇਕ ਦਾ ਰੋਲ ਦੂਜੇ ਤੋਂ ਘਟ ਨਹੀਂ ਸੀ। ਭਗਤ ਸਿੰਘ ਨੂੰ ਇਸ ਲਹਿਰ ਵਿਚ ਲਿਆਉਣ ਦਾ ਵੱਡਾ ਰੋਲ ਚੰਦਰ ਸੇਖਰ ਅਜਾਦ ਦਾ ਸੀ। ਰਾਮ ਪ੍ਰਸਾਦ ਬਿਸਮਿਲ (ਸਰ ਫਰੋਸੀ ਕੀ ਤਮੰਨਾ... ਵਾਲਾ) ਤੇ ਉਸ ਦਾ ਸਾਥੀ ਚੰਦਰ ਸੇਖਰ ਅਜਾਦ ਇਸ ਲਹਿਰ ਦੇ ਦਿਮਾਗ ਸਨ ਅਤੇ ਉਨ੍ਹਾਂ ਦਾ ਰੋਲ ਵੀ ਸਭ ਤੋਂ ਵਧ ਅਹਿਮ ਅਤੇ ਅਮਲੀ ਸੀ। ਸਕੌਟ ਦੀ ਜਗਹ ਸਾਂਡਰਸ (ਸਾਂਡਰਸ ਦਾ ਕੋਈ ਗੁਨਾਹ ਨਹੀਂ ਸੀ ਅਤੇ ਉਹ ਭਗਤ ਸਿੰਘ ਹੱਥੋਂ ਗਲਤੀ ਨਾਲ ਮਾਰਿਆ ਗਿਆ ਸੀ) ਦੇ ਕਤਲ (17 ਦਸੰਬਰ 1928) ਵਿਚ ਚੰਦਰ ਸੇਖਰ, ਭਗਤ ਸਿੰਘ, ਸਿਵਰਾਮ ਰਾਜਗੁਰੂ, ਸੁਖਦੇਵ ਥਾਪਰ, ਜੈ ਗੋਪਾਲ (ਜੋ ਵਾਅਦਾ ਮੁਆਫ ਗਵਾਹ ਬਣ ਗਿਆ ਸੀ) ਸਾਮਿਲ ਸਨ। ਅਸੈਂਬਲੀ ਵਿਚ ਬੰਬ ਸੁੱਟਣ (8 ਅਪ੍ਰੈਲ 1929)  ਦਾ ਐਕਸਨ ਭਗਤ ਸਿੰਘ ਅਤੇ ਬਟੁਕੇਸਵਰ ਦੱਤ ਦੋਹਾਂ ਦਾ ਸਾਂਝਾ ਸੀ।
    ਪਰ ਇਕ ਗੱਲ ਕਾਬਲੇ ਗੌਰ ਹੈ ਕਿ ਇਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਵਧ ਮਸਹੂਰੀ ਭਗਤ ਸਿੰਘ ਨੂੰ ਦਿੱਤੀ ਗਈ ਹੈ। ਰਾਮ ਪ੍ਰਸਾਦ ਬਿਸਮਿਲ ਤੇ ਚੰਦਰ ਸੇਖਰ ਦੇ ਬੁਤ ਉਨ੍ਹਾਂ ਦੇ ਸਹਿਰਾਂ ਵਿਚ ਲਗੇ ਹਨ ਤੇ ਪਾਰਕਾਂ ਦੇ ਨਾਂ ਉਨ੍ਹਾਂ ਦੇ ਨਾਂ ਤੇ ਰੱਖੇ ਹਨ ਪਰ ਭਗਤ ਸਿੰਘ ਦੇ ਨਾਂ ਤੇ ਜੋ ਕੁਝ ਕੀਤਾ ਗਿਆ ਹੈ ਉਹ ਹੈਰਾਨਕੁਨ ਹੈ ਅਤੇ ਉਸ ਦਾ ਪਿਛੋਕੜ ਉਸ ਦਾ ਆਰੀਆ ਸਮਾਜ ਨਾਲ ਸਬੰਧਤ ਹੋਣਾ ਹੈ ਨਾ ਕਿ ਖਾੜਕੂ ਰੋਲ ਕਾਰਨ।
ਭਗਤ ਸਿੰਘ ਕਿੰਨਾ ਕੂ ‘ਸਿਆਣਾ’ ਸੀ?
ਇਹ ਗਲਤ ਪਰਚਾਰ ਕੀਤਾ ਜਾਂਦਾ ਹੈ ਕਿ ਉਹ ਇਸ ਲਹਿਰ ਦਾ ‘ਦਿਮਾਗ’ ਸੀ; ਇਸ ਲਹਿਰ ਦਾ ਦਿਮਾਗ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰ ਸੇਖਰ ਅਜਾਦ ਸਨ। ਫਿਰ ਭਗਤ ਸਿੰਘ (ਤੇ ਰਾਜਗੁਰੂ ਤੇ ਸੁਖਦੇਵ) ਨੂੰ ਫਾਂਸੀ ਅਸੈਂਬਲੀ ਵਿਚ ਬੰਬ ਸੁੱਟਣ ਕਰ ਕੇ ਨਹੀਂ ਹੋਈ ਸੀ ਬਲਕਿ ਪੁਲਸ ਅਫਸਰ ਸਕੌਟ ਦੀ ਜਗਹ ਗਲਤੀ ਨਾਲ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ। ਬੰਬ ਸੁੱਟਣ ਦੇ ਕੇਸ ਵਿਚ ਤਾਂ ਭਗਤ ਸਿੰਘ ਨੂੰ ਤੇ ਬਟੁਕੇਸਵਰ ਦੱਤ ਨੂੰ ਸਿਰਫ ਉਮਰ ਕੈਦ ਹੋਈ ਸੀ। ਜੇ ਭਗਤ ਸਿੰਘ ਅਸੈਂਬਲੀ ਵਿਚ ਬੰਬ ਸੁੱਟਣ ਜਾਣ ਸਮੇਂ ਆਪਣਾ ਪਿਸਤੌਲ ਨਾਲ ਨਾ ਲਿਜਾਂਦਾ ਤਾਂ ਉਸ ਨੂੰ ਫਾਂਸੀ ਨਹੀਂ ਹੋਣੀ ਸੀ ਕਿਉਂ ਕਿ ਸਾਂਡਰਸ ਦੇ ਕਤਲ ਦਾ ਰਾਜ ਅਜੇ ਤਕ ਨਹੀਂ ਸੀ ਖੁਲ੍ਹਾ ਤੇ ਇਹ ਰਾਜ ਉਸ ਪਿਸਤੌਲ ਤੋਂ ਨਿਕਲਿਆ ਕਿਉਂ ਕਿ ਸਾਂਡਰਸ ‘ਤੇ ਗੋਲੀ ਉਸ ਪਿਸਤੌਲ ਨਾਲ ਚਲਾਈ  ਗਈ ਸੀ (ਉਂਞ ਗੱਲ ਤਾਂ ਕੌੜੀ ਹੈ ਪਰ ਇਸ ਤੋਂ ਇਹ ਵੀ ਪਤਾ ਵੀ ਲਗਦਾ ਹੈ ਕਿ ਭਗਤ ਸਿੰਘ ਕਿੰਨਾ ਕੂ ‘ਸਿਆਣਾ’ ਸੀ। ਭਗਤ ਸਿੰਘ ਨੇ ਸਾਫ ਕਿਹਾ ਸੀ ਕਿ ਉਹ ਅਸੈਂਬਲੀ ਵਿਚ ਕਿਸੇ ਨੂੰ ਮਾਰਨ ਨਹੀਂ ਆਏ ਸਨ ਪਰ ਸਿਰਫ ਧਮਾਕਾ ਕਰ ਕੇ ਅੰਗਰੇਜਾਂ ਦੇ ਕੰਨ ਖੋਲ੍ਹਣਾ ਚਾਹੁੰਦੇ ਸਨ ਤਾਂ ਫਿਰ ਭਗਤ ਸਿੰਘ ਸਾਂਡਰਸ ਦੇ ਕਤਲ ਵਾਲਾ ਪਿਸਤੌਲ ਨੰਬਰ 168096 ਕਿਉਂ ਲੈ ਕੇ ਗਿਆ?)।
    ਖੈਰ ਮੇਰਾ ਨੁਕਤਾ ਤਾਂ ਇਹ ਹੈ ਕਿ ਭਗਤ ਸਿੰਘ ਨੂੰ ਮਸਹੂਰੀ ਇਸ ਕਰ ਕੇ ਮਿਲੀ ਹੈ ਕਿ ਉਹ ਆਰੀਆ ਸਮਾਜੀ ਸੀ ਅਤੇ ਉਹ ਆਰੀਆ ਸਮਾਜੀ ਲੀਡਰ ਲਾਜਪਤ ਰਾਏ ਦੀ ਲਾਠੀਆਂ ਨਾਲ ਮੌਤ ਦੇ ਝੂਠੇ ਪਰਚਾਰ ਕਰ ਕੇ ਪੁਲਸ ਅਫਸਰ ਸਕਾਟ ਨੂੰ ਮਾਰਨ ਗਿਆ ਸੀ। ਜੇ ਅਸੈਂਬਲੀ ਵਿਚ ਬੰਬ ਸੁੱਟਣਾ ਵੱਡਾ ਐਕਸਨ ਸੀ ਤਾਂ ਬਟੁਕੇਸਵਰ ਦੱਤ ਦਾ ਵੀ  ਓਨਾ ਹੀ ਰੋਲ ਸੀ। ਪਰ ਦੱਤ ਵਿਚਾਰਾ, ਜੋ 1939 ਵਿਚ ਉਮਰ ਕੈਦ (10 ਸਾਲ) ਕਟ ਕੇ ਰਿਹਾ ਹੋਇਆ ਤੇ ਫਿਰ 1942 ਵਿਚ ‘ਭਾਰਤ ਛੱਡੋ’ ਲਹਿਰ ਵਿਚ ਫਿਰ 4 ਸਾਲ ਕੈਦ ਰਿਹਾ, ਉਸ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੂੰ ਕੌਣ ਹੈ ਅਤੇ ਉਹ 20 ਜੁਲਾਈ 1955 ਦੇ ਦਿਨ ਫਾਕੇ ਕੱਟਦਾ ਇਕ ਆਮ ਆਦਮੀ ਵਾਂਙ ਇਸ ਦੁਨੀਆਂ ਤੋਂ ਉਠ ਗਿਆ।
    ਸੋ ਭਗਤ ਸਿੰਘ ਬਾਰੇ ਤਿੰਨ ਗੱਲਾਂ ਅਹਿਮ ਹਨ ਕਿ (1) ਉਹ 1925-30 ਦੀ ਉਸ ਖਾੜਕੂ ਲਹਿਰ ਦਾ ਦਿਮਾਗ ਨਹੀਂ ਸੀ, ਇਸ ਲਹਿਰ ਦਾ ਦਿਮਾਗ ਰਾਮ ਪ੍ਰਸਾਦ ਬਿਸਮਿਲ ਅਤੇ ਚੰਦਰ ਸੇਖਰ ਅਜਾਦ ਸਨ (2) ਭਗਤ ਸਿੰਘ ਨੂੰ ਫਾਂਸੀ ਗਲਤੀ ਵਿਚ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ, ਅਸੈਂਬਲੀ ਦੇ ਬੰਬ ਕਾਰਨ ਨਹੀਂ; ਬੰਬ ਐਕਸਨ ਵਿਚ ਬਟੁਕੇਸਵਰ ਦੱਤ ਵੀ ਬਰਾਬਰ ਦਾ ਭਾਈਵਾਲ ਸੀ (3) ਉਸ ਦੀ ਮਸਹੂਰੀ ਆਰੀਆ ਸਮਾਜ ਨਾਲ ਸਬੰਧਤ ਹੋਣ ਕਰ ਕੇ ਕੀਤੀ ਗਈ ਹੈ ਨਾ ਕਿ ਇਨਕਲਾਬੀ ਹੋਣ ਕਰ ਕੇ। ਪੰਜਾਬ ਵਿਚ ਜੋ ਅਹਮੀਅਤ ਉਸ ਨੂੰ ਬਾਦਲ ਨੇ ਦਿੱਤੀ ਹੈ ਉਹ ਇਸ ਕਰ ਕੇ ਨਹੀਂ ਦਿੱਤੀ ਕਿ ਕਮਿਊਨਿਸਟਾਂ ਨੇ ਉਸ ‘ਤੇ ਜੋਰ ਪਾਇਆ ਸੀ ਬਲਕਿ ਇਹ ਸਾਰੀ ਕਾਰਵਾਈ ਆਰ.ਐਸ.ਐਸ. ਅਤੇ ਆਰੀਆ ਸਮਾਜ ਦੇ ਹੁਕਮਾਂ ਹੇਠ ਕੀਤੀ ਗਈ ਹੈ। ਉਪਰ ਜਿਕਰ ਕੀਤੇ ਕਿਸੇ ਹੋਰ ਇਨਕਲਾਬੀ ਦੇ ਨਾ ‘ਤੇ ਕੋਈ ਏਅਰਪੋਰਟ ਜਾਂ ਜਿਲ੍ਹੇ ਦਾ ਨਾ ਕਿਉਂ ਨਹੀਂ ਰੱਖਿਆ ਗਿਆ ਹਾਲਾਂ ਕਿ ਉਨ੍ਹਾਂ ਵਿਚੋਂ ਕੁਝ ਦਾ ਰੋਲ ਭਗਤ ਸਿੰਘ ਤੋਂ ਕਿਤੇ ਵੱਧ ਸੀ। ਇਸ ਦਾ ਕਾਰਨ ਇਹ ਹੈ ਕਿ ਉਹ (ਰਾਮ ਪ੍ਰਸਾਦ ਬਿਸਮਿਲ ਨੂੰ ਛੱਡ ਕੇ) ਆਰੀਆ ਸਮਾਜੀ ਨਹੀਂ ਸਨ।
ਕੀ ਭਗਤ ਸਿੰਘ ਸਹੀਦ ਨਹੀਂ ਸੀ?
ਭਾਵੇਂ ਭਗਤ ਸਿੰਘ ਨੂੰ ਫਾਂਸੀ ਸਾਂਡਰਸ ਦੇ ਕਤਲ ਕਰ ਕੇ ਹੋਈ ਸੀ (ਹਾਲਾਂ ਕਿ ਸਾਂਡਰਸ ਬੇਗੁਨਾਹ ਸੀ ਤੇ ਗਲਤੀ ਨਾਲ ਮਾਰਿਆ ਗਿਆ ਸੀ) ਪਰ ਫਿਰ ਵੀ ਮੈਂ ਸਮਝਦਾ ਹਾਂ ਕਿ ਭਗਤ ਸਿੰਘ ਸੀ ਤਾਂ ਆਖਰ ਇਨਕਲਾਬੀ ਲਹਿਰ ਦਾ ਇਕ ਹਿੱਸਾ ਸੀ ਅਤੇ ਅੰਗਰੇਜਾਂ ਨੇ ਜਿਸ ਵੀ ਇਨਕਲਾਬੀ ਨੂੰ ਕਤਲ ਕੀਤਾ ਜਾਂ ਫਾਂਸੀ ਦਿੱਤੀ ਉਹ ਸਾਰੇ ਸਹੀਦ ਹਨ : ਗਦਰ ਲਹਿਰ (1914-1919), ਬੱਬਰ ਅਕਾਲੀ (1921-26), ਅਕਾਲੀ ਲਹਿਰ (1920-25) ਤੇ ਹੋਰ ਸਾਰੀਆਂ ਲਹਿਰਾਂ ਹੀ ਨਹੀਂ ਬਲ ਕਿ ਨਿੱਜੀ ਤੌਰ ‘ਤੇ ਐਕਸਨ ਕਰਨ ਵਾਲੇ ਸਹੀਦ, ਯਾਨਿ ਸਾਰੇ ਹੀ, ਬਰਾਬਰ ਦੇ ਸਹੀਦ ਹਨ; ਕੋਈ ਵੱਡਾ ਨਹੀਂ ਤੇ ਕੋਈ ਛੋਟਾ ਨਹੀਂ; ਕਿਸੇ ਨੂੰ ਵੱਧ ਅਹਮੀਅਤ, ਮਾਣ ਦੇਣਾ ਜਾਂ ਨਾਂ ਦੇਣਾ ਬਾਕੀ ਸਹੀਦਾਂ ਦੀ ਬੇਇੱਜਤੀ ਹੈ (ਤੇ ਕਿਸੇ ਨੂੰ ਘੱਟ ਮਾਣ ਦੇਵਾ ਹੋਰ ਵੀ ਨੀਚਤਾ ਵਾਲੀ ਹਰਕਤ ਹੈ)।
ਸਹੀਦ ਕੌਣ ਹਨ ਤੇ ਲਾਸਾਨੀ ਸਹੀਦ ਕੌਣ ਹੁੰਦੇ ਹਨ:
    ਸਹੀਦ ਉਹ ਹੁੰਦਾ ਹੈ ਤਵਾਰੀਖ ਜਿਸ ਦਾ ਉਸ ਲਹਿਰ/ਇਨਕਲਾਬ/ਜੰਗ ਦੀ ਯਾਦਗਾਰੀ ਮਿਸਾਲ ਵਜੋਂ ਹਵਾਲਾ ਦਿਆ ਕਰੇ। ਸਹੀਦ ਦਾ ਮਾਅਨਾ ਹੈ ‘ਗਵਾਹ’; ਜੋ ਸਖਸ ਆਪਣੀ ਜਾਨ ਦੇ ਕੇ ਕਿਸੇ ਲਹਿਰ ਦਾ ‘ਗਵਾਹ’ ਬਣਿਆ ਹੋਣੇ। ਜਿਕਰ ਕਰ ਰਿਹਾ ਸੀ 1947 ਤੋਂ ਪਹਿਲਾਂ ਦੇ ਸਹੀਦਾਂ ਦਾ। ਹੁਣ ਗੱਲ 1947 ਤੋਂ ਮਗਰੋਂ ਦੇ ਸਹੀਦਾਂ ਦੀ। 1947 ਤੋਂ ਮਗਰੋਂ ਲੋਕ ਕਾਂਗਰਸ ਦੀ ਹਕੂਮਤ ਦੇ ਜੁਲਮ ਦਾ ਸਿਕਾਰ ਹੋਏ; ਭਾਵੇਂ ਉਹ ਪੁਲਸ ਗੋਲੀ ਨਾਲ ਮਰੇ ਜਾਂ ਜਿਹਲਾਂ ਵਿਚ; ਫਾਂਸੀ ‘ਤੇ ਚਾੜ੍ਹੇ ਹਏ ਜਾਂ ਨਕਲੀ/ਅਸਲੀ ਮੁਕਾਬਲਿਆਂ ਵਿਚ ਮਾਰੇ ਗਏ। ਭਾਵੇਂ ਉਹ ਬੋਲੀ ਦੇ ਅਧਾਰ ‘ਤੇ ਸੂਬਿਆਂ ਦੀ ਮੰਗ ਕਰਨ ਵਾਲੇ ਰੁਮੁਲੂ ਵਰਗੇ ਸਨ ਜਾਂ ਬਾਬਾ ਬੂਝਾ ਸਿੰਘ ਵਰਗੇ ਇਨਕਲਾਬੀ; ਭਾਵੇਂ 1978 ਤੋਂ 1984 ਤਕ ਦੇ ਸਹੀਦ ਸਨ ਜਾਂ ਜੂਨ 1984 ਵਿਚ ਦਰਬਾਰ ਸਾਹਿਬ ਵਿਚ ਸਹੀਦ ਹੋਏ ਜਾਂ ਇਸ ਤੋਂ ਬਾਅਦ ‘ਅਪਰੇਸਨ ਵੁੱਡ-ਰੋਜ’ ਦੇ ਸਹੀਦ; ਭਾਵੇਂ ਉਹ ‘ਖੂਨੀ ਨਵੰਬਰ 1984’ ਦੇ ਵਹਿਸੀਆਣਾ ਜੁਲਮ ਦਾ ਸਿਕਾਰ ਸਨ ਜਾਂ ਬਾਦਲ ਦੀਆਂ ਜੇਲ੍ਹਾਂ ਵਿਚ ਮਰਨ ਵਾਲੇ। ਹਾਂ, ਲੋਕਾਂ ਦੀ ਨਜਰ ਵਿਚ ਫਾਂਸੀ ‘ਤੇ ਚੜ੍ਹਨ ਵਾਲਿਆਂ ਦੀਆਂ ਗੱਲਾਂ ਕੁਝ ਹੋਰ ਕਿਸਮ ਦੀਆਂ ਹੁੰਦੀਆਂ ਹਨ; ਖਾਸ ਕਰ ਕੇ ਉਨ੍ਹਾਂ ਦੀਆਂ ਜੋ ਹੱਸ-ਹੱਸ ਕੇ ਫਾਂਸੀ ‘ਤੇ ਚੜ੍ਹਨ:  ਉਹ ਭਾਵੇਂ ਭਗਤ ਸਿੰਘ, ਰਾਜਗੁਰੂ ਜਾਂ ਸੁਖਦੇਵ ਹੋਣ ਤੇ ਭਾਵੇਂ ਸਤਵੰਤ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ (ਤੇ ਹੁਣ ਬਲਵੰਤ ਸਿੰਘ ਰਾਜੋਆਣਾ)। )। ਮੈਂ ਸਮਝਦਾ ਹਾਂ ਕਿ ਉਹ ਵੀ ਲਾਸਾਨੀ ਸਹੀਦ ਹੁੰਦੇ ਹਨ ਜੋ ਆਪਣੀ ਜਾਨ ਤਲੀ ‘ਤੇ ਰੱਖ ਕੇ ਸਹੀਦ ਹੋਣ ਵਾਸਤੇ ਜੂਝ ਜਾਂਦੇ ਹਨ ਤੇ ਕਿਸੇ ਜਾਲਮ ਦੇ ਜੁਲਮ ਨੂੰ ਨੱਥ ਪਾਉਂਦੇ ਹਨ: ਅਜਿਹੇ ਲਾਸਾਨੀ ਜਾਂਬਾਜ ਲੋਕਾਂ ਵਿਚ ਗਿਣੇ ਜਾ ਸਕਦੇ ਹਨ ਸਨ: 1947 ਤੋਂ ਪਹਿਲਾਂ ਮਦਨ ਲਾਲ ਢੀਂਗਰਾ (ਲੰਡਨ ਵਿਚ ਸਰ ਕਰਜਨ ਵਾਹਿਲੀ ਦਾ ਕਤਲ 1 ਜੁਲਾਈ 1909, ਸਹੀਦੀ 17 ਅਗਸਤ 1909), ਮੇਵਾ ਸਿੰਘ ਲੋਪੋਕੇ (ਵੈਨਕੂਵਰ ਵਿਚ ਹਾਪਕਿਨਸ ਦਾ ਕਤਲ 21 ਅਕਤੂਬਰ 1914, ਸਹੀਦੀ 11 ਜਨਵਰੀ 1915), ਧੰਨਾ ਸਿੰਘ ਬਹਿਬਲਪੁਰ (ਸਹੀਦੀ 25 ਅਕਤੂਬਰ 1923), ਊਧਮ ਸਿੰਘ (ਲੰਡਨ ਵਿਚ ਓਡਵਾਇਰ ਦਾ ਕਤਲ 13 ਮਾਰਚ 1940, ਸਹੀਦੀ 31 ਜੁਲਾਈ 1940), ਅਤੇ 1947 ਤੋਂ ਬਾਅਦ ਬੇਅੰਤ ਸਿੰਘ (ਦਿੱਲੀ ਵਿਚ ਇੰਦਰਾ ਗਾਂਧੀ ਕਤਲ 31 ਅਕਤੂਬਰ 1984), ਥੇਨਮੁੱਲੀ ਰਾਜਾਰਥਨਮ (ਸ੍ਰੀਪਰੁੰਬਦੁਰ ਵਿਚ ਰਾਜੀਵ ਗਾਂਧੀ ਕਤਲ 21 ਮਈ 1991), ਦਿਲਾਵਰ ਸਿੰਘ (ਚੰਡੀਗੜ੍ਹ ਵਿਚ ਬੇਅੰਤ ਸਿੰਘ ਕਤਲ 31 ਅਗਸਤ 1995)।)। ਇਨ੍ਹਾਂ ਸਾਰੇ ਕਾਰਨਾਮਿਆਂ ਵਿਚ ਇਨ੍ਹਾਂ ਸਾਰੇ ਸਹੀਦਾਂ ਨੂੰ ਪਤਾ ਹੈ ਕਿ ਉਹ ਕਾਰਨਾਮਾ ਤਾਂ ਕਰ ਜਾਣਗੇ ਪਰ ਨਾਲ ਹੀ ਆਪਣੀ ਜਾਨ ਵੀ ਦੇਣ ਜਾ ਰਹੇ ਹਨ। ਇਹੋ ਜਿਹੇ ਲੋਕ ਲਾਸਾਨੀ ਹੁੰਦੇ ਹਨ। ਇਨ੍ਹਾਂ ਸਹੀਦਾਂ ਦੇ ਕਾਰਨਾਮਿਆਂ ਨੇ ਤਵਾਰੀਖ ਬਦਲ ਦਿੱਤੀ ਸੀ ਤੇ ਉਹ ਆਪ ਵੀ ਤਵਾਰੀਖ ਦਾ ਸੁਨਹਿਰੀ ਤੇ ਲਾਸਾਨੀ ਵਰਕਾ ਬਣ ਗਏ ਸਨ।
 ਭਗਤ ਸਿੰਘ ਤੇ  ਹੋਰ ਕਾਰਨਾਮੇ
ਉਪਰ ਜਿਕਰ ਕੀਤੇ ਕਾਰਨਾਮਿਆਂ ਵਰਗੇ ਐਕਸਨ ਦੁਨੀਆਂ ਦੀ ਤਵਾਰੀਖ ਵਿਚ ਹੋਰ ਵੀ ਹਨ ਪਰ ਮੈਂ ਸਿਰਫ ਉਹ ਸੱਤ ਮਿਸਾਲਾਂ ਲਈਆਂ ਹਨ (ਰਾਜੀਵ ਗਾਂਧੀ ਕਤਲ ਕਾਂਡ ਛੱਡ ਕੇ) ਜਿਨ੍ਹਾ ਦਾ ਸਬੰਧ ਪੰਜਾਬ ਨਾਲ ਹੈ। ਕੁਝ ਹੋਰ ਕਾਰਨਾਮੇ ਵੀ ਅਜਿਹੇ ਕਮਾਲ ਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਆਸ ਸੀ ਕਿ ਉਹ ਸਾਇਦ ਬਚ ਕੇ ਨਿਕਲ ਜਾਣ ਅਤੇ ਕਈ ਬਚੇ ਵੀ ਤੇ ਕਈ ਸਹੀਦ ਹੋਏ ਵੀ: ਸੁੱਖਾ ਸਿੰਘ-ਮਹਿਤਾਬ ਸਿੰਘ, ਭਗਤ ਸਿੰਘ, ਬਲਵੰਤ ਸਿੰਘ ਰਾਜੋਆਣਾ ਇਨ੍ਹਾਂ ਵਿਚ ਗਿਣੇ ਜਾ ਸਕਦੇ ਹਨ)।)। ਭਗਤ ਸਿੰਘ ਤੇ ਬਟੁਕੇਸਵਰ ਦੱਤ ਨੂੰ ਪਤਾ ਸੀ ਕਿ ਬੰਬ ਚਲਾਉਣ ਕਰ ਕੇ ਉਨ੍ਹਾਂ ਨੂੰ ਵਧ ਤੋਂ ਵਧ ਸਜਾ ਉਮਰ ਕੈਦ ਹੋ ਸਕਦੀ ਹੈ (ਜਿਸ ਵਿਚ ਦਸ ਸਾਲ ਮਗਰੋਂ ਰਿਹਾਈ ਹੋ ਜਾਣੀ ਹੈ ਜਿਵੇਂ 1939 ਵਿਚ ਬਟੁਕੇਸਵਰ ਦੱਤ ਦੀ ਹੋਈ ਸੀ); ਭਗਤ ਸਿੰਘ ਨੂੰ ਫਾਂਸੀ ਸਾਂਡਰਸ ਕਤਲ ਕਾਂਡ ਵਿਚ ਹੋਈ ਸੀ ਤੇ ਉਹ ਵੀ ਉਸ ਦੇ ਪਿਸਤੌਲ ਕਾਰਨ।
    ਖੈਰ ਮੇਰਾ ਨੁਕਤਾ ਤਾਂ ਇਹ ਸੀ ਕਿ 1929 ਵਿਚ ਦਿੱਲੀ ਵਿਚ ਅਸੈਂਬਲੀ ਵਿਚ ਬੰਬ ਸੁੱਟਣ ਵੇਲੇ ਗਿ੍ਰਫਤਾਰੀ ਮਗਰੋਂ ਭਗਤ ਸਿੰਘ ਨੇ ਸਾਂਡਰਸ ਦਾ ਕਤਲ ਕਰਨਾ ਨਹੀਂ ਸੀ ਮੰਨਿਆ ਤੇ ਸਿਰਫ ਅਸੈਂਬਲੀ ਵਿਚ ਬੰਬ ਚਲਾਉਣਾ ਮੰਨਿਆ ਸੀ। ਸਾਂਡਰਸ ਕਤਲ ਵਿਚ ਜੈ ਗੋਪਾਲ ਦਾ ਵਾਅਦਾ ਮੁਆਫ ਗਵਾਹ ਬਣਨਾ ਅਤੇ ਭਗਤ ਸਿੰਘ ਦਾ ਪਿਸਤੌਲ ਪੁਲਸ ਵਾਸਤੇ ਮੁਖ ਸਬੂਤ ਸਨ।

hsdilgeer@yahoo.com
 (44) 797 560 8632