ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਫਿੱਕੀ ਚਾਹ ਪੀਣ ਵਾਲੇ ਨੂੰ ਸਮੋਸਾ ਖਾ ਲੈਣਾ ਚਾਹੀਦਾ ਹੈ


ਸਰੀਰ ਦੀ ਮੁੱਖ ਲੋੜ ਭੋਜਨ ਹੈ, ਭੋਜਨ ਦੀਆਂ ਕਈ ਕਿਸਮਾਂ ਹਨ। ਕਾਰਬੋ ਉਨ੍ਹਾਂ ਵਿਚੋਂ ਇਕ ਹੈ। ਖਾਧੇ ਗਏ ਕਾਰਬੋ ਗੁਲੂਕੋਸ ਤਿਆਰ ਕਰਸਕਦਾ ਹੈ। ਪੈਨਕਰੀਆਸ ਇਨਸੂਲੀਨ ਹਾਰਮੋਨ ਪੈਦਾ ਕਰਦਾ ਹੈ,ਜੋ ਲਹੂ ਵਿਚੋਂ ਗੁਲੂਕੋਸ ਕੱਢ ਕੇ ਸਰੀਰ ਦੇ ਵੱਖ-ਵੱਖ ਭਾਗਾਂ ਵਿਚ ਭੇਜਦਾ ਹੈ। ਸਰੀਰ ਦੇ ਸਾਰੇ ਅੰਗ ਜਿਵੇਂ ਪੱਠੇ, ਦਿਲ, ਦਿਮਾਗ ਆਦਿ ਨੂੰ ਗੁਲੂਕੋਸ ਦੀ ਲੋੜ ਹੁੰਦੀ ਹੈ। ਕਈ ਵਾਰ ਕੁਝ ਵਿਅਕਤੀ ਲੋੜੀਂਦੀ ਇਨਸੂਲੀਨ ਦੀ ਮਾਤਰਾ ਤਿਆਰ ਨਹੀਂ ਕਰ ਸਕਦੇ ਜਾਂ ਇਸ ਦੀ ਯੋਗ ਵਰਤੋਂ ਨਹੀਂ ਕਰ ਸਕਦੇ। ਗੁਲੂਕੋਸ ਲੋੜੀਂਦੇ ਭਾਗਾਂ ਵਿਚ ਪਹੁੰਚ ਨਹੀਂ ਸਕਦਾ ਅਤੇ ਖੂਨ ਵਿਚ ਹੀ ਰਹਿ ਜਾਂਦਾਹੈ। ਖੂਨ ਵਿਚ ਗੁਲੂਕੋਸ ਦੀ ਮਾਤਰਾ ਵਧ
ਜਾਂਦੀ ਹੈ। ਇਸ ਨੂੰ ਸ਼ੂਗਰ ਰੋਗ ਕਹਿੰਦੇ ਹਨ। ਸ਼ੂਗਰ ਰੋਗ ਵਿਸ਼ਵ ਵਿੱਚ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ।
        ਸਾਰੇ ਭੋਜਨ ਖੂਨ ਵਿਚ ਗੁਲੂਕੋਸ ਦੀ ਮਾਤਰਾ ਇਕੋ ਜਿਹੀ ਨਹੀਂ ਵਧਾਉਂਦੇ। ਕਿਹੜਾ ਭੋਜਨ ਗੁਲੂਕੋਸ ਦੀ ਕਿੰਨੀ ਮਾਤਰਾ ਵਧਾਉਂਦਾ ਹੈ, ਦੀ ਜਾਣਕਾਰੀ ਜੀ : ਅੰਕ ਤੋਂ ਪ੍ਰਾਪਤ ਹੁੰਦੀ ਹੈ, ਜਿਸ ਭੋਜਨ ਦਾ ਘੱਟ ਉਹ ਗੁਲੂਕੋਸ ਦਾ ਪੱਧਰ ਘਟ ਵਧਾਉਂਦਾ ਹੈ। ਵਧ ਜੀ: ਅੰਕ ਵਾਲੇ ਭੋਜਨ ਗੁਲੂਕੋਸ ਦਾ ਪੱਧਰ ਵਧਾਉਂਦੇ ਹਨ।
1. ਘਟ ਜੀ: ਅੰਕ ਵਾਲੇ ਭੋਜਨ :- ਤਰਬੂਜ ਅਤੇ ਆਲੂਆਂ ਨੂੰ ਛੱਡ ਕੇ ਸਾਰੇ ਫਲ, ਸਬਜ਼ੀਆਂ, ਦਾਲਾਂ, ਮੇਵੇ, ਅੰਡਾ, ਮੀਟ,
ਭੂਰੇ ਚਾਵਲ ਆਦਿ।
2. ਵਿਚਕਾਰਲਾ ਜੀ : ਅੰਕ ਵਾਲੇ ਭੋਜਨ : ਕਣਕ ਦਾ ਆਟਾ, ਖੰਡ
3. ਵਧ ਜੀ : ਅੰਕ ਵਾਲੇ ਭੋਜਨ : ਕਈ ਵਿਅਕਤੀ ਸ਼ੂਗਰ ਹੋਣ ਤੋਂ ਬਚਾਅ ਲਈ ਜਾਂ ਕੋਈ ਬਿਮਾਰੀ ਨੂੰ ਰੋਕਣ ਲਈ ਫਿੱਕੀ ਚਾਹ ਪੀਂਦੇ ਹਨ। ਚਾਹ ਦੇ ਇਕ ਕੱਪ ਵਿਚ ਇਕ ਟੀ ਸਪੂਨ ਖੰਡ ਦਾ ਪਾਇਆ ਜਾ ਸਕਦਾ ਹੈ, ਜਿਸ ਵਿਚ ਲਗਭਗ 20 ਕੈਲੋਰੀਸ ਹੋ ਸਕਦੀਆਂ ਹਨ। ਫਿੱਕੀ ਚਾਹ ਪੀਣ ਨਾਲ 20 ਕੈਲੋਰੀਸ ਦੀ ਖਪਤ ਘੱਟ ਜਾਂਦੀ ਹੈ। ਪ੍ਰੰਤੂ ਕਈ ਵਾਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਸਮੋਸੇ ਨੂੰ ਨਮਕੀਨ ਸਮਝ ਕੇ ਚਾਹ ਨਾਲ ਖਾ ਲਿਆ ਜਾਂਦਾ ਹੈ। ਇਕ ਸਮੋਸੇ ਵਿਚ ਤਕਰੀਬਨ 250 ਕੈਲੋਰੀਸ ਹੁੰਦੀਆਂ ਹਨ। ਸਮੋਸੇ ਬਨਾਉਣ ਲਈ 12 ਗ੍ਰਾਮ ਚਿਕਨਾਈ, 12 ਗ੍ਰਾਮ ਕੈਲੋਸਟਰੋਲ, ਕੁਝ ਕਾਰਬੋ (ਮੈਦਾ, ਆਲੂ 15 ਗ੍ਰਾਮ, ਖੰਡ 2, ਰੇਸਾ 2, ਪ੍ਰੋਟੀਨ 2 ਗ੍ਰਾਮ, ਨਮਕ 150 ਮਿਲੀਗ੍ਰਾਮ) ਆਦਿ ਹੁੰਦੇ ਹਨ। ਸਮੋਸੇ ਵਿਚ ਵਾਧੂ ਜੀ: ਅੰਕ ਵਾਲੇ ਭੋਜਨ ਮੈਦਾ ਅਤੇ ਆਲੂ (90) ਹੁੰਦੇ ਹਨ। ਖੰਡ ਦਾ ਜੀ: ਅੰਕ 39 ਹੈ। ਸਮੋਸਾ ਜਲਦੀ ਗੁਲੂਕੋਸ ਵਿਚ ਬਦਲ ਜਾਂਦਾ ਹੈ। ਇਸ ਤਰ੍ਹਾਂ ਫਿੱਕੀ ਚਾਹ ਪਿਛੇ 20 ਕਲੋਰੀਨ ਬਚਾ ਕੇ 150 ਕੈਲੋਰੀਸ ਵਾਲਾ ਸਮੋਸਾ ਖਾਣਾ ਕਿਸੇ ਤਰ੍ਹਾਂ ਉਚਿਤ ਨਹੀਂ ਮੰਨਿਆ ਜਾ ਸਕਦਾ।
ਮਹਿੰਦਰ ਸਿੰਘ ਵਾਲੀਆ
ਬਰੈਂਪਟਨ (ਕੈਨੇਡਾ)647-856-4280