ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗਿ੍ਰਹਸਤ ਜੀਵਨ ਤਿਆਗਣ ਦਾ ਵਿਰੋਧ


ਪ੍ਰਚੱਲਤ ਭਾਰਤੀ ਵਿਚਾਰਾ ਅਨੁਸਾਰ ਸੰਨਿਆਸ ਤੋਂ ਭਾਵ ਹੈ ਗਿ੍ਰਹਸਤ ਜੀਵਨ-ਇਸਤਰੀ,ਧੀਆਂ,ਪੁੱਤਰਾਂ ਭਾਵ ਸਭ ਕੁਝ ਤਿਆਗ ਕੇ ਭਿਖਿਆ ਦੁਆਰਾ ਜੀਵਨ ਨਿਰਭਾਅ ਕਰਨਾ। ਇਸਨੂੰ ਮਨੁੱਖੀ ਜੀਵਨ ਦਾ ਚੋਥਾ ਜਾਂ ਆਖ਼ਰੀ ਆਸਰਮ ਵੀ ਮੰਨਿਆਂ ਜਾਂਦਾ ਰਿਹਾ ਹੈ। ਪ੍ਰੰਤੂ ਗੁਰਮਤਿ ਗਿ੍ਰਹਸਤੀ ਜੀਵਨ ਦਾ ਚੋਥਾ ਜਾਂ ਆਖਰੀ ਆਸ਼ਰਮ ਵੀ ਮੰਨਿਆ ਜਾਂਦਾ ਰਿਹਾ ਹੈ ਪ੍ਰੰਤੂ ਗਿ੍ਰਹਸਤੀ ਜੀਵਨ ਤਿਆਗਣ ਦਾ ਵਿਰੋਧੀ ਹੈ। ਪ੍ਰਾਣੀ ਨੇ ਜੋ ਤਿਆਗ ਕਰਨਾ ਹੈ ਉਹ ਹੈ ਵਿਸੇ ਵਿਕਾਰਾ ਦਾ ਤਿਆਗ। ਗੁਰਬਾਣੀ ਅਨੁਸਾਰ ਪਰਿਵਾਰਕ ਜੀਵਨ ਭੋਗਦੇ ਹੋਏ,ਸੱਚੇ ਮਾਰਗ ਦੇ ਪਾਂਧੀ ਬਣ ਕੇ, ਪਰਮਾਤਮਾ ਨਾਲ ਇਕ-ਮਿਕ ਹੋਣਾ ਹੀ ਮਨੁੱਖੀ ਜੀਵਨ ਦਾ ਮੁੱਖ ਉਦੇਸ ਹੈ।
ਨਾਨਕ ਘਰ ਹੀ ਬੈਠਿਆ ਸਹੁ ਮਿਲੈ
ਜੇ ਨੀਅਤਿ ਰਾਸਿ ਕਰੇਇ॥
    ਪੰਚਮ ਗੁਰਦੇਵ ਦੇ ਰਾਗੁ ਮਾਰੂ ਵਿਚ ਬਚਨ ਹਨ ਕਿ ਬ੍ਰਹਮਚਾਰੀ ਕਾਮ-ਵਾਸ਼ਨਾ ਤੇ ਕਾਬੂ ਪਾਉਣ ਦਾ ਦਿਖਾਵਾ ਕਰਕੇ ਹੳਮੈ ਵਿਚ ਗ੍ਰਸਿਆ ਰਹਿੰਦਾ ਹੈ। ਤਪੱਸਵੀ ਤਪ ਦੁਆਰਾ ਸਰੀਰ ਨੂੰ ਕਸਟ ਦਿੰਦਾ ਹੈ। ਇਸੇ ਤਰਾਂ ਸੰਨਿਆਸੀ ਤੀਰਥਾਂ ਤੇ ਭਉਦਾ ਹੈ ਪਰ ਉਸ ਦੇ ਮਨ ਵਿਚੋ ਚੰਡਾਲ ਕ੍ਰੋਧ ਨਹੀ ਜਾਂਦਾ। ਮਨੁੱਖ ਦੀ ਇਹ ਹਾਲਤ ਦੇਖ ਕੇ ਗੁਰੂ ਜੀ ਸੋਧ ਬਖਸ਼ਿਸ਼ ਕਰ ਰਹੇ ਹਨ ਕਿ ਇਹ ਸਭ ਕੁਝ ਵਿਅਰਥ ਹੈ। ਅਜਿਹੇ ਭੇਖੀ ਜਦੋ ਆਪ ਮੁਕਤ ਨਹੀ ਹੋ ਸਕਦੇ ਤਾਂ ਦੂਜਿਆਂ ਦਾ ਬੇੜਾ ਕਿਵੇ ਪਾਰ ਲਾ ਸਕਦੇ ਹਨ। ਉਨ੍ਹਾਂ ਦਾ ਤਾਂ ਆਪਣਾ ਮਨ ਆਪ ਇਧਰ-ਉਧਰ ਭਟਕਦਾ ਰਹਿੰਦਾ ਹੈ:
ਜੀਅ ਕੀ ਕੈ ਪਹਿ ਬਾੜ ਕਹਾ॥
ਆਪ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥ ੧॥ ਰਹਾਉ ॥
ਤਪਸਿ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ
 ਉਸੁ ਮਹਿ ਕ੍ਰੋਧ ਬਿਗਾਨਾ॥ ੨॥(ਅੰਗ ੧੦੦੩)
    ਅਥਵਾ :
ਸੰਨਿਆਸ ਬਿਭੂਤਿ ਲਾਇ ਦੇਹ ਸਵਾਰੀ॥
ਪਰ ਤਿ੍ਰਅ ਤਿਆਗੁ ਕਰੀ ਬ੍ਰਹਮਚਾਰੀ॥
ਮੈ ਮੂਰਖ ਹਰਿ ਆਸ ਤੁਮਾਰੀ॥ (ਰਾਗੁ ਗਉੜੀ ਮਹਲਾ ੪, ਅੰਗ ੧੬੪)
    ਭਾਵ ਸੰਨਿਆਸੀ ਸਰੀਰ ਤੇ ਸੁਆਹ ਮਲ ਕੇ ਆਪਣੇ ਆਪ ਨੂੰ ਤਿਆਗ ਸਮਝਦਾ ਹੈ ਅਤੇ ਕੋਈ ਇਸਤ੍ਰੀ ਦਾ ਤਿਆਗ ਕਰਕੇ ਬ੍ਰਹਮਚਾਰੀ। ਅਜਿਹੇ ਪ੍ਰਾਣੀ ਇਨ੍ਹਾਂ ਭੇਖਾਂ ਨੂੰ ਹੀ ਆਤਮਿਕ ਜੀਵਨ ਦਾ ਸਾਧਨ ਸਮਝੀ ਬੈਠੇ ਹਨ ਪਰ ਹਰੀ ਦੇ ਸੇਵਕ-ਜਨਾਂ ਲਈ ਤਾਂ ਪ੍ਰਭੂ ਦਾ ਨਾਮ ਹੀ ਉਨ੍ਹਾਂ ਦਾ ਆਸਰਾ ਤੇ ਆਧਾਰ ਹੈ।
    ਰਾਗੁ ਗੂਜਰੀ ਵਿਚ ਭਗਤ ਤਿ੍ਰਲੋਚਨ ਜੀ ਨੇ ਬੜਾ ਸੰੁਦਰ ਵਿਚਾਰ ਦਿੱਤਾ ਹੈ ਕਿ ਜੇਕਰ ਪ੍ਰਾਣੀ ਦਾ ਬਾਹਰੋਂ ਭੇਖ ਉਦਾਸੀਆਂ ਵਾਲਾ ਹੈ ਪਰ ਅੰਦਰਲਾ ਸ਼ੱਧ ਨਹੀਂ, ਮੈਲ ਨਾਲ ਭਰਿਆ ਹੋਇਆ ਹੈ ਜਿਸ ਕਾਰਨ ਆਪਣੇ ਅੰਦਰ ਵਸ ਰਹੇ ਪਰਮਾਤਮਾ ਨੂੰ ਅਨੁਭਵ ਕਰਨ ਦੇ ਅਸਮਰੱਥ ਹੈ ਤਾਂ ਉਹ ਸੰਨਿਆਸੀ ਕਿਵੇਂ ਹੋ ਸਕਦਾ ਹੈ? :
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਾ ਕਾਹੇ ਭਇਆ ਸੰਨਿਆਸੀ॥
(ਅੰਗ ੫੨੫)
ਰਾਗੁ ਮਾਰੂ ਵਿਚ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ ਕਿ ਸਰੀਰ ਤੇ ਸੁਆਹ ਮਲ ਕੇ ਜੋ ਉਦਾਸੀ ਹੋਣ  ਦਾ ਵਿਖਾਵਾ ਕਰਦੇ ਹਨ ਉਹ ਦਰਅਸਲ ਖਾਕ ਹੀ ਛਾਣਦੇ ਫਿਰਦੇ ਹਨ ਕਿਉਕਿ ਉਨ੍ਹਾਂ ਦੇ ਅੰਦਰੋਂ ਮਾਇਆ ਦੀ ਭੁੱਖ ਨਹੀਂ ਮਿਟਦੀ। ਉਹ ਸਦਾ ਇਸ ਤਾਕ ਵਿਚ ਰਹਿੰਦੇ ਹਨ ਕਿ ਕੋਈ ਆ ਕੇ ਉਨ੍ਹਾਂ ਨੂੰ ਮਾਇਆ ਭੇਟ ਕਰੇ। ਇੰਜ ਉਹ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੰੁਦੇ ਹਨ ਜਿਸ ਕਾਰਨ ਉਹ ਪਰਮਾਤਮਾ ਦੇ ਭੇਦਾਂ ਨੂੰ ਸਮਝ ਨਹੀਂ ਸਕਦੇ :
ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ॥
ਅੰਤਰਿ ਬਾਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ॥(ਅੰਗ ੧੦੧੩)
    ਪ੍ਰਾਣੀ ਧੀਆਂ, ਪੁੱਤਰਾਂ ਭਾਵ ਪਰਿਵਾਰ ਨੂੰ ਤਿਆਗ ਕੇ ਭਾਵ ਸੰਨਿਆਸ ਤਾਂ ਬਣ ਜਾਂਦਾ ਹੈ ਪਰ ਤਿ੍ਰਸ਼ਨਾਵਾਂ ਕਦੀ ਖ਼ਤਮ ਨਹੀਂ ਹੰੁਦੀਆਂ। ਇਛਾਵਾਂ ਉਸਦਾ ਪਿੱਛਾ ਨਹੀਂ ਛੱਡਦੀਆਂ। ਗੁਰਵਾਕ ਹੈ :
ਧੀਆ ਪੂਤ ਛੋਡਿ ਸੰਨਿਆਸਾ ਆਸਾ ਆਸ ਮਨਿ ਬਹੁਤੁ ਕਰਈਆ॥ (ਰਾਗੁ ਬਿਲਾਵਲੁ ਮਹਲਾ ੪, ਅੰਗ ੮੩੫)
    ਇਨ੍ਹਾਂ ਤਿ੍ਰਸ਼ਨਾਵਾਂ ਅਤੇ ਇਛਾਵਾਂ ਨੂੰ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਹੀ ਮਾਰਿਆ ਜਾ ਸਕਦਾ ਹੈ ਜਿਸ ਨਾਲ ਆਤਮਿਕ ਅਨੰਦ ਦੀ ਪ੍ਰਾਪਤੀ ਹੰੁਦੀ ਹੈ :
ਆਸਾ ਆਸ ਕਰੈ ਨਹੀ ਬੂਝੈ
ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ॥(ਅੰਗ ੮੩੫)
    ਆਪਣੀ ਇਸਤ੍ਰੀ ਦੇ ਤਿਆਗ ਦੇ ਬਾਵਜੂਦ ਭਟਕੇ ਹੋਏ ਪ੍ਰਾਣੀ ਦੀ ਕਾਮ-ਵਾਸ਼ਨਾ ਨਹੀਂ ਜਾਂਦੀ। ਫਲਸਰੂਪ ਪਰਾਈਆਂ ਵੱਲ ਤੱਕਦਾ ਹੈ ਕਿਉਕਿ ਮਨ ਅੰਦਰੋਂ ਕਾਮ-ਵਾਸ਼ਨਾ ਤਾਂ ਗਈ ਹੀ ਨਹੀਂ :
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ
ਚਿਤੂ ਲਾਇਆ ਪਰ ਨਾਰੀ॥ (ਰਾਗੁ ਮਾਰੂ ਮਹਲਾ ੧, ਅੰਗ ੧੦੧੩)
    ਅਜਿਹਾ ਪਾਖੰਡੀ ਦੁਨੀਆ ਨੂੰ ਤਾਂ ਸਿਖਿਆ ਦਿੰਦਾ ਹੈ ਪਰ ਆਪ ਸ਼ਬਦ ਦੀ ਵਿਚਾਰ ਨਹੀਂ ਕਰਦਾ। ਵਿਖਾਵਾ ਇਹ ਕਰਦਾ ਹੈ ਕਿ ਉਸ ਅੰਦਰ ਕਿਸੇ ਪ੍ਰਕਾਰ ਦੀ ਮੇਰ-ਤੇਰ ਨਹੀਂ ਭਾਵ ਬੜੇ ਸੀਤਲ ਸੁਭਾਉ ਵਾਲਾ ਹੈ। ਅਸਲ ਵਿਚ ਉਸ ਅੰਦਰ ਜ਼ਹਿਰ ਭਰੀ ਹੰੁਦੀ ਹੈ ਅਤੇ ਆਤਮਿਕ ਤੌਰ ਤੇ ਅਜਿਹਾ ਉਦਾਸੀ ਮਰ ਚੁੱਕਾ ਹੁੰਦਾ ਹੈ। ਅੰਤ ਨੂੰ ਫਿਰ ਜਮਾਂ ਦੇ ਵਸ ਪੈਂਦਾ ਹੈ :
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ॥
ਅੰਤਰਿ ਬਿਖੁ ਬਾਹਰਿ ਨਿਭਾਰਾਤੀ ਤਾ ਜਮੁ ਕਰੇ ਖੁਆਰੀ॥
(ਰਾਗੁ ਮਾਰੂ ਮਹਲਾ ੧, ਅੰਗ ੧੦੧੩)
    ਗੁਰੂ ਅਮਰਦਾਸ ਜੀ ਦੇ ਰਾਗੁ ਗੂਜਰੀ ਕੀ ਵਾਰ ਵਿਚ ਬਚਨ ਹਨ ਕਿ ਜੋਗੀ, ਜੰਗਮ ਅਤੇ ਸੰਨਿਆਸੀ ਇਹ ਸਾਰੇ ਭੇਖਧਾਰੀ ਆਪਣੇ ਆਪ ਨੂੰ ਭਾਵੇਂ ਤਿਆਗੀ ਅਖਵਾਉਦੇ ਹਨ ਪਰ ਦਰਅਸਲ ਮਾਰਗ ਤੋਂ ਇਹ ਭਟਕੇ ਹੋਏ ਹਨ। ਜੇਕਰ ਸ਼ਰਧਾ ਵਜੋਂ ਉਨ੍ਹਾਂ ਨੂੰ ਕੋਈ ਕੱਪੜਾ ਜਾਂ ਭੋਜਨ ਦਿੰਦਾ ਹੈ ਤਾਂ ਉਹ  ਉਨ੍ਹਾਂ ਨੂੰ ਘੂਰਦੇ ਹਨ ਕਿ ਥੋੜ੍ਹੀ ਭਿਖਿਆ ਦਿੱਤੀ ਹੈ। ਇਹ ਤਿਆਗ ਨਹੀਂ ਸਗੋਂ ਮਨ ਦਾ ਹੱਠ ਹੈ ਜਿਸ ਕਾਰਨ ਉਹ ਆਪਣਾ ਜੀਵਨ ਅਜਾਈ ਗੁਆ ਲੈਂਦੇ ਹਨ। ਇਨ੍ਹਾਂ ਨਾਲੋਂ ਤਾਂ ਉਹ ਪ੍ਰਾਣੀ ਚੰਗੇ ਹਨ ਜਿਨ੍ਹਾਂ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੈ :
ਜੋਗੀ ਜੰਗਮ ਸੰਨਿਆਸੀ ਭੁਲੇ
ਓਨ੍ਾ ਅਹੰਕਾਰ ਬਹੁ ਗਰਬੁ ਵਧਾਇਆ॥
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ
ਮਨਹਠਿ ਜਨਮੁ ਗਵਾਇਆ॥
ਏਤੜਿਆ ਵਿਚਹੁ ਸੋ ਜਨੁ ਸਮਧਾ
ਜਿਨਿ ਗੁਰਮੁਖਿ ਨਾਮੁ ਧਿਆਇਆ॥(ਅੰਗ ੫੧੩)
    ਅਥਵਾ :
ਖਟੁ ਦਰਸਨ ਜੋਗੀ ਸੰਨਿਆਸੀ
ਬਿਨੁ ਗੁਰ ਭਰਮਿ ਭੁਲਾਏ॥
ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ
ਹਰਿ ਜੀਉ ਮੰਨਿ ਵਸਾਏ॥  (ਸਿਰੀਰਾਗੁ ਮਹਲਾ ੧, ਅੰਗ ੬੭)
    ਭਾਵ ਜੋਗੀ, ਸੰਨਿਆਸੀ ਜਾਂ ਛੇ ਭੇਖਾਂ ਵਾਲੇ ਸਾਧੂ (ਜੋਗੀ, ਜੰਗਮ,ਸੰਨਿਆਸੀ, ਸਰੇਵੜੇ, ਬੈਰਾਗੀ ਅਤੇ ਬੋਧੀ) ਜੇਕਰ ਗੁਰੂ ਦੀ ਸ਼ਰਨ ਨਹੀਂ ਆਏ ਤਾਂ ਮਾਇਆ ਦੇ ਭਰਮ-ਭੁਲੇਖਿਆਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ਪ੍ਰੰਤੂ ਜੇਕਰ ਉਹ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚਲਦੇ ਹਨ ਤਾਂ ਫਿਰ ਉਹ ਪ੍ਰਭੂ ਦਾ ਨਾਮ ਮਨ ਵਿਚ ਵਸਾ ਕੇ ਉੱਚ ਆਤਮਿਕ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ :
    ਗੁਰੂ ਨਾਨਕ ਦੇਵ ਜੀ ਨੇ ਸੰਨਿਆਸ ਸਬੰਧੀ ਰਾਗੁ ਮਾਰੂ ਵਿਚ ਇਕ ਪੂਰੀ ਅਸਟਪਦੀ (ਨੰਬਰ ੭) ਉਚਾਰੀ ਹੈ। ਆਪ ਜੀ ਦਾ ਫ਼ਰਮਾਨ ਹੈ ਕਿ ਅਸਲੀ  ਸੰਨਿਆਸੀ ਉਹ ਹੈ ਜਿਸਦੀ ਸੁਰਤ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਚਰਨਾਂ ਵਿਚ ਲੀਨ ਰਹਿੰਦੀ ਹੈ। ਫਿਰ ਉਸ ਨੂੰ ਨਾਮ ਦਾ ਅਜਿਹਾ ਰੰਗ ਚੜ੍ਹਦਾ ਹੈ ਕਿ ਉਸਦਾ ਮਨ ਤਿ੍ਰਪਤ ਹੋ ਜਾਂਦਾ ਹੈ ਅਤੇ ਉਸਦੀ ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ :
ਬਾਬਾ ਐਸੀ ਰਵਤ ਰਵੈ ਸੰਨਿਆਸੀ॥
ਗੁਰ ਕੈ ਸਬਦਿ ਏਕ ਲਿਵ ਲਾਗੀ
ਤੇਰੈ ਨਾਮਿ ਰਤੇ ਤਿ੍ਰਪਤਾਸੀ॥(ਅੰਗ ੧੦੧੨)
    ਪ੍ਰਭ ਦੇ ਸਿਮਰਨ ਸਦਕਾ ਜੋ ਸੰਸਾਰੀ ਜੀਵਨ ਬਤੀਤ ਕਰਦਾ ਹੋਇਆ ਆਪਣੇ ਅੰਦਰੋੋਂ ਹਉਮੈ ਨੂੰ ਮਾਰ ਕੇ ਆਪਾ-ਭਾਵ ਮੁਕਾ ਦਿੰਦਾ ਹੈ ਉਹ ਫਿਰ ਕਿਸੇ ਪਾਸੋਂ ਕੱਪੜੇ,ਭੋਜਨ ਜਾਂ ਹੋਰ ਕਿਸੇ ਚੀਜ ਦੀ ਆਸ ਨਹੀ ਰੱਖਦਾ। ਜੋ ਕੁਝ ਅਚਿੰਤ ਪ੍ਰਭੂ ਦਿੰਦਾ ਹੈ ਉਸ ਵਿਚ ਵੀ ਸੰਤੁਸਟ ਰਹਿੰਦਾ ਹੈ। ਉਸ ਦਾ ਮਨ ਹਣ ਟਿਕਾੳ ਵਿਚ ਆ ਜਾਂਦਾ ਹੈ ਅਤੇ ਉਹ ਵੱਧ ਘੱਟ ਵੀ ਨਹੀ ਬੋਲਦਾ। ਨਾਮ ਦੀ ਬਰਕਤ ਸਦਕਾ ਉਹ ਆਪਣੇ ਅੰਦਰੋ ਚੰਡਾਲ ਕ੍ਰੋਧ ਨੂੰ ਸਾੜ ਸੁੱਟਦਾ ਹੈ। ਅਜਿਹੇ ਵਿਅਕਤੀ ਨੂੰ ਹੀ ਗੁਰਮਤਿ ਨੇ ਸੱਚਾ ਸੰਨਿਆਸੀ ਗਰਦਾਨਿਆ ਹੈੇ। ਗੁਰਵਾਕ ਹੈ :
ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ॥
ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ॥
ਬਕੇ ਨ ਬੋਲੈ ਖਿਮਾ ਧਨ ਸੰਗ੍ਰਹੈ ਤਾਮਸੁ ਨਾਮਿ ਜਲਾਏ॥
ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤ ਲਾਏ॥    (ਅੰਗ ੧੦੧੩)
ਛਾਦਨ ਤੋਂ ਅਰਥ ਹੈ ਕੱਪੜਾ। ਤਾਮਸੁ-ਤਮੋ ਗੁਣ ਭਾਵ ਕ੍ਰੋਧ।
ਗੁਰੂ ਜੀ ਹੋਰ ਬਚਨ ਕਰ ਰਹੇ ਹਨ ਕਿ ਜੋ ਪ੍ਰਾਣੀ ਸਾਰੇ ਕਾਰ-ਵਿਹਾਰ ਕਰਦਾ ਹੋਇਆ,ਮੋਹ-ਮਾਇਆ ਤੋਂ ਨਿਰਲੋਪ ਰਹਿੰਦਾ ਹੋਇਆ ਇਕ ਪ੍ਰਭੂੂ ਤੇ ਟੇਕ ਰੱਖਦਾ ਹੈ,ਉਸ ਵਿਚ ਚਿਤ ਜੋੜਦਾ ਹੈ ਉਹ ਅਸਲੀ ਅਰਥਾਂ ਵਿਚ ਸੰਨਿਆਸੀ ਹੈ। ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਵਾਲੇ ਅਜਿਹੇ ਪ੍ਰਾਣੀ ਦਾ ਫਿਰ ਕਦੇ ਮਨ ਨਹੀ ਡੋਲਦਾ। ਉਸ ਨੂੰ ਅਜਿਹਾ ਸੰਨਿਆਸੀ ਪ੍ਰਭੂ ਨੂੰ ਬਾਹਰ ਢੰੂਡਣ ਦੀ ਬਜਾਏ ਫਿਰ ਆਪਣੇ ਹਿਰਦੇ-ਰੂਪੀ ਘਰ ਵਿਚੋਂ ਹੀ ਲੱਭ ਲੈਦਾਂ ਹੈ। ਅਜਿਹਾ ਸੰਨਿਆਸੀ ਪ੍ਰਭੂ ਨੂੰ ਬਾਹਰ ਢੁੰਡਣ ਦੀ ਬਜਾਏ ਫਿਰ ਆਪਣੇ ਹਿਰਦੇ-ਰੂਪੀ ਘਰ ਵਿਚੋਂ ਹੀ ਲੱਭ ਲੈਂਦਾ ਹੈ
ਆਸ ਨਿਰਾਸ ਰਹੈ ਸੰਨਿਆਸੀ
ਏਕਸੁ ਸਿਉ ਲਿਵ ਲਾਏ॥
ਹਰਿ ਰਸੁ ਪੀਵੈ ਤਾ ਸਾਤਿ ਆਵੈ
ਨਿਜ ਘਰ ਤਾੜੀ ਲਾਏ॥
ਮਨੂਆ ਨ ਡੋਲੈ ਗੁਰਮੁਖਿ ਬੂਝੈ
ਧਾਵਤੁ ਵਰਜਿ ਰਹਾਏ॥
ਗਿ੍ਰਹੁ ਸਰੀਰੁ ਗੁਰਮਤੀ ਖੋਜੇ
ਨਾਮੁ ਪਦਾਰਥੁ ਪਾਏ॥ (ਅੰਗ ੧੦੧੩)