ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੱਚਿਆਂ ਨੂੰ ਸ਼ੁਰੂ ਤੋਂ ਹੀ ਖਾਣ-ਪੀਣ ਦੀਆਂ ਵਧੀਆ ਆਦਤਾਂ ਪਾਓਜਿਵੇਂ ਦੁਨੀਆਂ ਵਿੱਚ ਸਾਡੇ ਅਮੀਰ ਸਭਿਆਚਾਰ ਅਤੇ ਵਿਰਸੇ ਦਾ ਅਹਿਮ ਸਥਾਨ ਹੈ, ਇਸੇ ਤਰ੍ਹਾਂ ਭਾਰਤੀ ਖਾਣ-ਪੀਣ ਦਾ ਵੀ ਆਪਣਾ ਵੱਖਰਾ ਹੀ ਸਥਾਨ ਹੈ। ਸਾਰੀ ਦੁਨੀਆਂ ਭਾਵ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬ ਦੀ ‘ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ’ ਬੜੇ ਹੀ ਚਾਅ ਅਤੇ ਸੁਆਦ ਨਾਲ ਖਾਧਾ ਜਾਂਦਾ ਹੈ। ਅੱਜ ਪੱਛਮ ਦਾ ਪ੍ਰਭਾਵ ਸਾਡੇ ਖਾਣ-ਪੀਣ ਉੱਪਰ ਵੀ ਹਾਵੀ ਹੋ ਚੁੱਕਿਆ ਹੈ। ਅੱਜ ਬੱਚਿਆਂ ਨੂੰ ਬਚਪਨ ਤੋਂ ਹੀ ਬਰਗਰ, ਨਿਊਡਲ, ਪੀਜ਼ਾ ਆਦਿ ਪਸੰਦ ਹੁੰਦੇ ਹਨ ਜੋ ਉਨ੍ਹਾਂ ਦੀ ਜਿੱਦ ਅੱਗੇ ਝੁਕ ਕੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਖਾਣ-ਪੀਣ ਦੀਆਂ ਵਧੀਆ ਆਦਤਾਂ ਪਾਓ
ਮਾਤਾ-ਪਿਤਾ ਲੈ ਕੇ ਵੀ ਦਿੰਦੇ ਹਨ। ਇੱਕ ਸਮਾਂ ਉਹ ਵੀ ਸੀ ਜਦੋਂ ਹਰ ਘਰ ਵਿੱਚ ਦੁੱਧ, ਦਹੀਂ, ਲੱਸੀ, ਮੱਖਣ ਆਮ ਮਿਲਦਾ ਸੀ। ਉਦੋਂ ਬੱਚਿਆਂ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਦੀ ਖੁਰਾਕ ਵਿੱਚ ਸੰਪੂਰਨ ਆਹਾਰ ਮਿਲਦਾ ਸੀ। ਸਾਡੇ ਬਜ਼ੁਰਗਾਂ ਦੀ ਖੁਰਾਕ ਸਾਦੀ ਤੇ ਵਧੀਆ ਹੁੰਦੀ ਸੀ ਜੋ ਸਰੀਰ ਦੇ ਸੰਪੂਰਨ ਵਿਕਾਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਸੀ। ਇਨ੍ਹਾਂ ਖੁਰਾਕਾਂ ਸਦਕਾ ਤਾਂ ਸਾਡੇ ਪੁਰਾਣੇ ਬਜ਼ੁਰਗ ਲੰਮੀ ਤੇ ਬੀਮਾਰੀਆਂ ਤੋਂ ਰਹਿਤ ਉਮਰ ਭੋਗਦੇ ਸਨ।  ਇਸ ਦੇ ਉਲਟ ਅੱਜ ਦੇ ਨੌਜਵਾਨ ਜਾਂ ਬੱਚੇ ਇਸ ਤਰ੍ਹਾਂ ਦੀਆਂ ਖੁਰਾਕਾਂ ਨੂੰ ਹਜ਼ਮ ਹੀ ਨਹੀਂ ਕਰ ਸਕਦੇ, ਕਾਰਨ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਦੁੱਧ, ਲੱਸੀ, ਹਰੀਆਂ ਸਬਜ਼ੀਆਂ, ਅਨਾਜ ਖਾਣ ਦੀ ਆਦਤ ਨਹੀਂ ਬਣਦੀ ਤੇ ਉਨ੍ਹਾਂ ਦਾ ਮਿਹਦਾ ਵੀ ਫਿਰ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਕਈ ਬੱਚੇ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਦੁੱਧ ਵਿੱਚੋਂ ਉਨ੍ਹਾਂ ਨੂੰ ਅਜੀਬ ਜਿਹੀ ‘ਬਦਬੂ’ ਆਉਂਦੀ ਹੈ। ਅੱਜ-ਕੱਲ੍ਹ ਬੱਚੇ ਅਕਸਰ ਹੀ ਆਪਣੇ ਮਾਂ-ਬਾਪ ਅੱਗੇ ਫਾਸਟ ਫੂਡ ਖਾਣ ਦੀ ਜਿੱਦ ਕਰਦੇ ਹਨ, ਜੇ ਉਨ੍ਹਾਂ ਨੂੰ ਬਰਗਰ ਜਾਂ ਪੀਜ਼ਾ ਨਾ ਲਿਆ ਕੇ ਦਿੱਤਾ ਜਾਵੇ ਤਾਂ ਉਹ ਖਾਣਾ ਹੀ ਨਹੀਂ ਖਾਂਦੇ। ਫਿਰ ਮਾਂ-ਬਾਪ ਵੀ ਜਿੱਦ ਮੰਨ ਕੇ ਫਾਸਟ ਫੂਡ ਲਿਆ ਕੇ ਦਿੰਦੇ ਹਨ।  ਕਈ ਘਰਾਂ ਵਿੱਚ ਤਾਂ ਮਾਂ-ਬਾਪ ਆਪ ਹੀ ਫਾਸਟ ਫੂਡ ਖਾਣ ਦੇ ਸ਼ੌਕੀਨ ਹਨ। ਇਸ ਤਰ੍ਹਾਂ ਦੇ ਮਾਹੌਲ ਵਿੱਚ ਬੱਚੇ ਕਿਵੇਂ ਪਿੱਛੇ ਹਟ ਸਕਦੇ ਹਨ। ਕੰਮਕਾਜੀ ਮਾਵਾਂ ਦੇ ਰੁਝੇਵੇਂ ਫਾਸਟ ਫੂਡ ਦੀ ਪ੍ਰਵਿਰਤੀ ਨੂੰ ਜ਼ਿਆਦਾ ਜਨਮ ਦੇ ਰਹੇ ਹਨ।
ਪੁਰਾਣੇ ਸਮੇਂ ਵਿੱਚ ਮਾਵਾਂ ਆਪ ਆਪਣੇ ਹੱਥ ਨਾਲ ਸਵੇਰੇ ਉੱਠ ਕੇ ਸਭ ਕੁਝ ਤਿਆਰ ਕਰਦੀਆਂ ਸਨ ਤੇ ਜੋ ਬਣਾਉਂਦੀਆਂ ਬੱਚੇ ਉਹ ਪੂਰੇ ਸ਼ੌਕ ਨਾਲ ਖਾਂਦੇ ਸਨ। ਉਦੋਂ ਬਚਪਨ ਤੋਂ ਹੀ ਬੱਚਿਆਂ ਨੂੰ ਦੁੱਧ, ਦਹੀਂ, ਲੱਸੀ, ਘਿਉ, ਹਰੀਆਂ ਸਬਜ਼ੀਆਂ ਖਾਣ ਦੀ ਆਦਤ ਪਾਈ ਜਾਂਦੀ ਸੀ, ਜਿਸ ਨਾਲ ਉਨ੍ਹਾਂ ਦੀ ਪਾਚਣ ਸ਼ਕਤੀ ਵਧੀਆ ਬਣ ਜਾਂਦੀ ਸੀ। ਉਦੋਂ ਬੱਚਿਆਂ ਨੂੰ ਸਕੂਲੋਂ ਵਾਪਸ ਆਉਣ ਉੱਪਰ ਲੱਸੀ, ਦੁੱਧ, ਨਿੰਬੂ ਪਾਣੀ ਦਿੱਤਾ ਜਾਂਦਾ ਸੀ ਪਰ ਅੱਜ-ਕੱਲ੍ਹ ਬੱਚੇ ਸਕੂਲੋਂ ਆਉਂਦੇ ਸਾਰ ਕੋਲਡ ਡਰਿੰਕ ਦੀ ਮੰਗ ਕਰਦੇ ਹਨ।  ਇਸ ਫਾਸਟ ਫੂਡ ਦੇ ਕਾਰਨ ਹੀ ਬੱਚਿਆਂ, ਨੌਜਵਾਨਾਂ ਆਦਿ ਸਭ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ। ਬੱਚਿਆਂ ਨੂੰ ਮੋਟਾਪਾ ਤਾਂ ਬਚਪਨ ਤੋਂ ਹੀ ਆਪਣੇ ਚੱਕਰ ਵਿੱਚ ਲਪੇਟ ਰਿਹਾ ਹੈ। ਅੱਜ-ਕੱਲ੍ਹ 10 ਤੋਂ 12 ਸਾਲ ਦੀ ਉਮਰ ਦੇ ਬੱਚੇ ਮੋਟਾਪਾ ਦੂਰ ਕਰਨ ਲਈ ਜਿਮ ਜਾਂਦੇ ਹਨ। ਇਹ ਇੱਕ ਬਹੁਤ ਹੀ ਘਾਤਕ ਸਫ਼ਰ ਸ਼ੁਰੂ ਹੋ ਚੁੱਕਿਆ ਹੈ। ਜੇ ਇਸ ਦਾ ਅੰਤ ਨਾ ਕੀਤਾ ਗਿਆ ਤਾਂ ਇਹ ਸਾਡਾ ਅੰਤ ਜ਼ਰੂਰ ਹੀ ਕਰ ਦੇਵੇਗਾ ਕਿਉਂਕਿ ਨੀਂਹ ਤਾਂ ਬਚਪਨ ਤੋਂ ਹੀ ਰੱਖੀ ਜਾਂਦੀ ਹੈ। ਜੇ ਸਾਡੀ ਨੀਂਹ ਹੀ ਕੱਚੀ ਰਹਿ ਗਈ ਤਾਂ ਮਨੁੱਖਤਾ ਦਾ ਨਾਸ਼ ਸ਼ੁਰੂ ਹੋ ਜਾਵੇਗਾ।
ਇਸ ਲਈ ਮਾਵਾਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਖਾਣ-ਪੀਣ ਦੀਆਂ ਵਧੀਆ ਆਦਤਾਂ ਦੇਣ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਬੱਚੇ ਤਾਂ ‘ਕੋਰੀ ਸਲੇਟ ਦੀ ਤਰ੍ਹਾਂ ਹਨ ਉਸ ਉਪਰ ਜੋ ਮਰਜ਼ੀ ਲਿਖ ਦੇਵੋ’। ਇਸ ਲਈ ਬੱਚਿਆਂ ਨੂੰ ਕੋਰੀ ਸਲੇਟ ਸਮਝ ਕੇ ਉਸ ਉੱਪਰ ਉਹ ਆਦਤਾਂ ਉਕਰੀਆਂ ਜਾਣ ਜੋ ਉਸ ਦੇ ਜੀਵਨ ਨੂੰ ਖ਼ੁਸ਼ਹਾਲ ਬਣਾਉਣ।
ਮਾਵਾਂ ਘਰ ਵਿੱਚ ਬਣਾਏ ਭੋਜਨ ਦੀ ਆਦਤ ਸ਼ੁਰੂ ਤੋਂ ਹੀ ਬੱਚਿਆਂ ਅੰਦਰ ਪਾਉਣ, ਬਚਪਨ ਤੋਂ ਹੀ ਹਰੀਆਂ ਸਬਜ਼ੀਆਂ, ਫਲ, ਅਨਾਜ, ਦੁੱਧ, ਦਹੀਂ ਆਦਿ ਖਾਣ ਦੀ ਆਦਤ ਪੱਕੀ ਕੀਤੀ ਜਾਵੇ।  ਇਸੇ ਤਰ੍ਹਾਂ ਸਕੂਲ ਅਧਿਆਪਕ ਵੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਬਾਰੇ ਜਾਗਰੂਕ ਕਰ ਸਕਦੇ ਹਨ। ਸਾਡੇ ਬੱਚਿਆਂ ਵਿਚਲੇ ਇਸ ਫਾਸਟ ਫੂਡ ਨਾਮੀ ਭੂਤ ਨੂੰ ਬਾਹਰ ਕੱਢ ਕੇ ਮਾਂ-ਬਾਪ ਉਨ੍ਹਾਂ ਦੇ ਜੀਵਨ ਨੂੰ ਬੀਮਾਰੀਆਂ ਤੋਂ ਰਹਿਤ ਖ਼ੁਸ਼ਹਾਲ ਬਣਾ ਸਕਦੇ ਹਨ ਤੇ ਬੱਚਿਆਂ ਦਾ ਸਹੀ ਵਿਕਾਸ ਕਰ ਸਕਦੇ ਹਨ। - ਹਰਪ੍ਰੀਤ ਕੌਰ, ਮੋਬਾਈਲ:99883-39827