ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਥੇਦਾਰਾਂ ਦੇ ਫੈਸਲੇ ਰਾਜਨੀਤਿਕ ਪਾਰਟੀਆਂ ਤੇ ਲਾਗੂ ਕਿਉ ਨਹੀਂ ਹੁੰਦੇ ?


ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਾਹਿਬਾਦਿਆਂ ਦੀ ਸ਼ਹੀਦੀ ਸਭ ਤੋ ਪਹਿਲਾਂ ਰਾਜ਼ਸੀ ਪਾਰਟੀਆਂ ਦੇ ਆਗੂਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸ਼ਹੀਦੀ ਸਮਾਗਮਾਂ ਤੇ ਸਿਰਫ ਸਿੱਖ ਇਤਿਹਾਸ ਨਾਲ ਸਬੰਧਿਤ ਵਿਚਾਰ ਵਟਾਦਰਾਂ ਹੀ ਕਰਨ ਆਪਣੇ ਇਸ ਹੁਕਮ ਵਿਚ ਉਹਨਾਂ ਨੇ ਵਿਰੋਧੀ ਪਾਰਟੀਆਂ ਨੇ ਚਿੱਕੜ ਉਛਾਲਣ ਦੀ ਮਨਾਹੀ ਵੀ ਕੀਤੀ ਸੀ। ਇਸ ਹੁਕਮ ਤੋਂ ਬਾਅਦ ਰਾਜਸੀ ਪਾਰਟੀਆਂ ਨੇ ਜਥੇਦਾਰਾਂ ਦੇ ਹੁਕਮ ਨੂੰ ਬੇਧਿਆਨਾ ਕਰਕੇ ਦੂਸਣਬਾਜੀ ਕੀਤੀ। ਹੁਕਮਾਂ ਦੀ ਅਣਦੇਖੀ ਤੋਂ ਬਾਅਦ ਜਥੇਦਾਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਹ ਹੁਕਮਾਂ ਦੀ ਕੀਤੀ ਗਈ ਉਲੰਘਣਾ ਬਾਰੀ ਕਾਰਵਾਈ ਕਰਨਗੇ ਤਾਂ ਗਿਆਨੀ ਗੁਰਬਚਨ ਸਿੰਘ ਨੇ ਹੱਸ ਕੇ ਟਾਲਦਿਆਂ ਆਖ ਦਿੱਤਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਇਸ ਲਈ ਉਹਨਾਂ  ਨੂੰ ਇਸ ਵਾਰ ਮਾਫ਼ ਕੀਤਾ ਜਾਂਦਾ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਝੂਠ ਸੀ ਕਿਉਕਿ ਪਿਛਲੇ ਵਰ੍ਹੇ ਵੀ ਜਥੇਦਾਰ ਸਹਿਬਾਨਾ ਨੇ ਅਜਿਹੇ ਹੀ ਹੁਕਮ ਕੀਤੇ ਸਨ ਪਰ ਪਿਛਲੀ ਵਾਰ ਵੀ ਸਾਰੀਆਂ ਰਾਜਸੀ ਪਾਰਟੀਆਂ ਨੇ ਇਹਨਾਂ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ। ਉਸ ਸਮੇਂ ਵੀ ਕੁਝ ਦਿਨ ਗੱਲ ਚਰਚਾ ਵਿਚ ਰਹਿਣ ਤੋਂ ਬਾਅਦ ਭੁਲ-ਭੁਲਾ ਦਿੱਤੀ ਗਈ ਸੀ। ਇਸ ਸਾਲ ਦੇ ਸ਼ਹੀਦੀ ਸਮਾਗਮਾਂ ਵਿਚ ਜਥੇਦਾਰਾਂ ਦੇ ਹੁਕਮਾਂ ਦੀ ਬੇਪ੍ਰਵਾਹੀ ਤੋਂ ਬਾਅਦ ਮੁਕਤਸਰ ਸਾਹਿਬ ਦੇ ‘ਮਾਘੀ ਸਮਾਗਮਾਂ’ ਸਮੇਂ ਵੀ ਰਾਜਸੀ ਪਾਰਟੀਆਂ ਨੇ ਫਿਰ ਇਕ-ਦੂਜੇ ਤੇ ਦੋਸ਼ ਲਾ ਕੇ ਜਥੇਦਾਰਾਂ ਦੇ ਹੁਕਮ ਨੂੰ ਅਣਦੇਖਿਆਂ ਕਰ ਦਿੱਤਾ। ਅਤਿ ਨਿਮੋਸੀ ਵਿਚ ਜਥੇਦਾਰਾਂ ਨੂੰ ਰਾਜਸ਼ੀ ਸ਼ਕਤੀ ਅੱਗੇ ਫਿਰ ਚੁੱਪ ਕਰਨਾ ਪਿਆ। ਜਥੇਦਾਰਾਂ ਵੱਲੋਂ ਰਾਜਸ਼ੀ ਪਾਰਟੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਪਿੱਛੋਂ ਉਹਨਾਂ ਦੀ ਮਜ਼ਬੂਰੀ ਸਾਫ ਦਿਸਦੀ ਹੈ। ਸਭ ਲੋਕ ਇਹ ਗੱਲ ਜਾਣਦੇ ਹਨ ਕਿ ਜਥੇਦਾਰਾਂ ਦੇ ਆਪਣੇ ਹੱਥ-ਵੱਸ ਕੁਝ ਵੀ ਨਹੀਂ ਹੈ। ਇਹਨਾਂ ਨੂੰ ਤਾਂ ਉਹ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜਿਹੜੇ ਹੁਕਮ ਖੁਦ ਰਾਜਸ਼ੀ ਪਾਰਟੀਆਂ ਜਥੇਦਾਰਾਂ ਨੂੰ ਦਿੰਦੀਆਂ ਹਨ ਇਸ ਲਹੀ ਇਹ ਸੰਭਵ ਹੀ ਨਹੀਂ ਕਿ ਉਹ ਰਾਜਸ਼ੀ ਆਗੂਆਂ ਨੂੰ ਕਿਸੇ ਵੀ ਅਵੱਗਿਆ ਬਦਲੇ ਤਲਬ ਕਰ ਸਕਣ। ਜਥੇਦਾਰਾਂ ਦੇ ਹੁਕਮਾਂ ਦੀ ਅਵੱਗਿਆ ਕਰਨ ਵਾਲੀਆਂ ਰਾਜਸੀ ਪਾਰਟੀਆਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ੍ਰੋਮਣੀ ਅਕਾਲੀ ਦਲ ਵੀ ਹੈ ਜਿਹੜਾ ਕਿ ਆਪ ਜਥੇਦਾਰਾਂ ਦੀ ਨਿਯੁਕਤੀ ਕਰਦਾ ਹੈ। ਜੇ ਤਖਤ ਦੇ ਜਥੇਦਾਰ ਸਾਹਿਬ ਸ੍ਰੋਮਣੀ ਅਕਾਲੀ ਦਲ ਖਿਲਾਫ ਕਾਰਵਾਈ ਕਰਦੇ ਹਨ ਤਾਂ ਉਹਨਾਂ ਦੀ ਆਪਣੀ ਪਦਵੀ ਖੁੱਸ ਜਾਵੇਗੀ ਪਰ ਜੇ ਉਹ ਵਿਰੋਧੀ ਪਾਰਟੀ ਕਾਂਗਰਸ ਖਿਲਾਫ ਕਾਰਵਾਈ ਕਰਦੇ ਹਨ ਤਾਂ ਤਰਫਦਾਰੀ ਕਰਕੇ ਵਿਰੋਧ ਝੱਲਣਾ ਪੈਣਾ ਹੈ। ਇਸ ਲਈ ਉਹਨਾ ਨੂੰ ਮਜਬੂਰੀ ਬੱਸ ਚੁੱਪ ਕਰ ਜਾਣ ਨੂੰ ਹੀ ਪਹਿਲ ਦੇਣੀ ਪੈਂਦੀ ਹੈ। ਸਿੱਖ ਸਿਧਾਤਾਂ ਅਤੇ ਆਪਣੇ ਨਿਰਦੇਸ਼ਾਂ ਦੇ ਖਿਲਾਫ ਮਜ਼ਬਰੀ ਵੱਸ ਚੁੱਪ ਕਰ ਜਾਣ ਵਾਲੇ ਜਥੇਦਾਰ ਉਸ ਸਮੇਂ ਫਿਰ ਸਹੀ ਬਣ ਜਾਂਦੇ ਹਨ ਜਦੋਂ ਉਹਨਾਂ ਨੂੰ ਕੋਈ ਧਾਰਮਿਕ ਪ੍ਰਚਾਰਕ ਜਾ ਸਿੱਖ ਵਿਦਾਵਾਨ ਆਪਣੀ ਨਿੱਜੀ ਸੋਚ ਤੋਂ ਉਲਟ ਕੋਈ ਵਿਚਾਰ ਪੇਸ਼ ਕਰਦਾ ਲਗਦਾ ਹੈ। ਕਿਉਕੇ ਜਿਆਦਾਤਰ ਜਥੇਦਾਰ ਸਪ੍ਰਦਾਇ ਟਕਸਾਲਾਂ ਤੋਂ ਪੜ੍ਹ ਕੇ ਆਏ ਹੁੰਦੇ ਹਨ ਇਸ ਲਈ ਉਹਨਾਂ ਦੀ ਆਪਣੀ ਸੋਚ ਵੀ ਨਿਰੋਲ ਗੁਰਮਤਿ ਅਨੁਸਾਰ ਹੋਣ ਦੀ ਥਾਂ ਸੰਪਦਾਇ ਵਿਚਾਰਧਾਰਾ ਵਾਲੀ ਹੋ ਗਈ ਹੁੰਦੀ ਹੈ। ਉਹ ਕਿਸੇ ਵੀ ਸਿੱਖ ਵਿਦਵਾਨ ਜਾ ਪ੍ਰਚਾਰਕ ਨੂੰ ਆਪਣੀ ਨਿੱਜੀ ਸੋਚ ਤੋਂ ਬਾਹਰ ਸੋਚਣ ਲਈ ਇਜ਼ਾਜਤ ਨਹੀਂ ਦਿੰਦੇ। ਦੂਸਰਾ ਉਹ ਅਜਿਹੇ ਹੁਕਮ ਵੀ ਜਾਰੀ ਕਰਦੇ ਹਨ ਜਿਸ ਦਾ ਫਾਇਦਾ ਉਹਨਾਂ ਦੀ ਰਾਜਸ਼ੀ ਪਾਰਟੀ ਨੂੰ ਪਹੁੰਚਦਾ ਹੋਵੇ। ਪਿਛਲੇ ਸਮਿਆਂ ਵਿਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ.ਦਰਸ਼ਨ ਸਿੰਘ, ਸਰਬਜੀਤ ਸਿੰਘ ਧੂੰਦਾ, ਗੁਰਬਖਸ ਸਿੰਘ ਕਾਲਾ ਅਫਗਾਨਾ, ਸ. ਜੋਗਿੰਦਰ ਸਿੰਘ ਚੰਡੀਗੜ੍ਹ ਆਦਿ ਉੱਤੇ ਜਥੇਦਾਰਾਂ ਦੀ ਹੋਈ ਕਰੋਪੀ ਪਿੱਛੇ ਅਜਿਹੇ ਰਾਜਸ਼ੀ ਅਤੇ ਨਿੱਜਵਾਦੀ ਕਾਰਨ ਹੀ ਸਨ। ਆਪਣੇ ਰਾਜਸ਼ੀ ਆਗੂਆਂ ਦੀ ਸੋਚ ਨੂੰ ਪੱਤੇ ਪਾਉਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਵੀ ਕਈ ਵਾਰ ਧਮਕਾਇਆ ਗਿਆ ਹੈ।
    ਜਦੋਂ ਜਥੇਦਾਰਾਂ ਦੇ ਫੈਸਲੇ ਸਿੱਖ ਸਿਧਾਂਤ ਦੀ ਤਰਜਮਾਰੀ ਕਰਨ ਵਾਲੇ ਨਾਂ ਹੋਣਗੇ ਜਾਂ ਜਿਨ੍ਹਾਂ ਹੁਕਮਾਂ ਵਿਚੋਂ ਜਥੇਦਾਰਾਂ ਦੀ ਜਿੰਮੇਵਾਰੀ ਦੀ ਥਾਂ ਰਾਜਸ਼ੀ ਤਰਫਦਾਰੀ ਹੋਵੇਗੀ ਤਾਂ ਉਸ ਦਾ ਵਿਰੋਧ ਕੀਤਾ ਹੀ ਜਾਵੇਗਾ। ਇਸ ਦੀ ਇਕ ਤਾਜ਼ਾ ਮਸਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਾਹਾਵਾਦ ਵਿਚ ਹਿੰਦੂ ਭਾਈਚਾਰੇ ਦੇ ਪ੍ਰਸਿੱਧ ਤੀਰਥ ਸਥਾਨ ਕੁੰਪ ਮੇਲੇ ਤੇ ਲਾਏ ਜਾ ਰਹੇ ਲੰਗਰ ਦੀ ਵੀ ਹੈ। ਸਿੱਖ ਧਰਮ ਦਾ ਲੱਖਾਂ ਰੁਪਈਆਂ ਸ੍ਰੋਮਣੀ ਕਮੇਟੀ ਇਸ ਲੰਗਰ ਦੇ ਨਾਮ ਤੇ ਖਰਚ ਕਰ ਰਹੀ ਹੈ। ਇਸ ਪਿੱਛੇ ਵੀ ਸ੍ਰੋਮਣੀ ਅਕਾਲੀ ਦਨ ਦੀ ਭਾਜਪਾ ਨਾਲ ਰਾਜ਼ਸੀ ਸਾਂਝ ਹੀ ਨੁਕਸਾਨਦਾਇਕ ਸਿੱਧ ਹੋ ਰਹੀ ਹੈ। ਦੁਨੀਆਂ ਭਰ ਵਿਚ ਵਸਣ ਵਾਲੇ ਸਿੱਖਾਂ ਨੇ ਸ੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਜੋਰਾਦਾਰ ਵਿਰੋਧ ਕੀਤਾ ਹੈ ਪਰ ਇਸ ਦੇ ਬਾਵਜ਼ੂਦ ਵੀ ਸੋ੍ਰਮਣੀ ਕਮੇਟੀ ਆਪਣੇ ਫੈਸਲੇ ਤੇ ਢੀਠਤਾ ਨਾਲ ਅੜੀ ਹੋਈ ਹੈ। ਉਹ ਬੇਤੁਕੀਆਂ ਦਲੀਲਾਂ ਦੇ ਕੇ ਆਪਣੀ ਗਲਤ ਗੱਲ ਨੂੰ ਸਹੀ ਸਿੱਧ ਕਰਨ ਦੀ ਕੋਸਿਸ਼ ਵਿਚ ਹੈ। ਸਿੱਖ ਜਥੇਦਾਰਾਂ ਪਾਸੋ ਮੰਗ ਕਰ ਰਹੇ ਹਨ ਕਿ ਉਹ ਸ੍ਰੋਮਣੀ ਕਮੇਟੀ ਨੂੰ ਨਿਰਦੇਸ਼ ਜਾਰੀ ਕਰਕੇ ਕੌਮ ਦਾ ਰੁਪਈਆਂ ਬਰਬਾਦ ਹੋਣ ਤੋਂ ਬਚਾਣੇ ਪਰ ਜਥੇਦਾਰ ਇਹ ਕੌਮ ਦੇ ਹਿੱਤ ਵਿਚ ਕੀਤਾ ਜਾਣ ਵਾਲਾ ਫੈਸਲਾ ਵੀ ਸਹੀ ਕਰ ਸਕਦੇ ਕਿਉਕਿ ਇਸ ਫੈਸਲੇ ਨਾਲ ਉਹਨਾਂ ਦੇ ਰਾਜ਼ਸੀ ਆਗੂ ਨਿਰਾਜ਼ ਹੋ ਸਕਦੇ ਹਨ। ਕੀ ਇਹ ਸੋਚ ਨਹੀਂ ਕਿ ਜਥੇਦਾਰਾਂ ਦੇ ਹੁਕਮ ਨਾਲੋਂ ਰਾਜਸੀ ਆਗੂਆਂ ਦਾ ਹੁਕਮ ਵੱਧ ਸਕਤੀਸ਼ਾਲੀ ਹੋ ਗਿਆ ਹੈ। ਕੋਈ ਵੀ ਰਾਜ਼ਸੀ ਆਗੂ ਧਰਮ ਦੇ ਨਿਯਮਾਂ ਦੀ ਅਣਦੇਖੀ ਕਰਕੇ ਵੀ ਸੱਚਾ ਰਹਿੰਦਾ ਹੈ ਜਦਕਿ ਧਾਰਮਿਕ ਜਥੇਦਾਰ ਜਿਨਾਂ ਦੇ ਹੁਕਮਾਂ ਨੂੰ ਰੱਬੀ ਫੁਰਮਾਨ ਵੀ ਅਖਿਆ ਜਾਂਦਾ ਹੈ। ਰਾਜਸੀ ਆਗੂਆ ਦਾ ਹੁਕਮ ਨਹੀਂ ਮੋੜ ਸਕਦੇ। ਇਸ ਸਥਿੱਤੀ ਵਿਚ ਸਿੱਖ ਕੌਮ ਨੂੰ ਅਜਿਹੇ ਵਾਤਾਵਰਨ ਸਿਰਜਨ ਦੀ ਤੁਰੰਤ ਲੋੜ ਬਣ ਗਈ ਹੈ ਜਿਸ ਨਾਲ ਤਖਤਾਂ ਦੇ ਜਥੇਦਾਰਾਂ ਦੀ ਸ਼ਕਤੀ ਦੇ ਨਾਮ ਤੇ ਕੌਮ ਨੂੰ ਕੀਤੇ ਜਾ ਰਹੇ ਨੁਕਸਾਨ ਤੋਂ ਬਚਣ ਦਾ ਢੰਗ ਭਾਲਿਆ ਜਾਵੇ। ਜਿਨ੍ਹਾਂ ਚਿਰ ਤਖ਼ਤਾਂ ਦੇ ਜਥੇਦਾਰਾਂ ਦੀ ਸ਼ਕਤੀ ਅਤੇ ਵਿਧਾਨ ਬਾਰੇ ਕੌਮ ਫੈਸਲਾ ਨਹੀਂ ਕਰ ਲੈਦੀ ਉਸ ਸਮੇਂ ਤੱਕ ਤਖ਼ਤਾਂ ਨੂੰ ਰਾਜ਼ਸੀ ਸ਼ਕਤੀਆਂ ਤੋਂ ਮੁਕਤ ਕਰਵਾਉਣ ਲਈ ਹੰਭਲਾ ਮਾਰਨਾ ਪਵੇਗਾ। ਜਿਨ੍ਹਾਂ ਚਿਰ ਜਥੇਦਾਰ ਸਹਿਬਾਨ ਰਾਜਸੀ ਆਗੂਆਂ ਤੇ ਆਪਣੀ ਸ਼ਕਤੀ ਨਹੀਂ ਵਰਤਦੇ ਉਹਨਾਂ ਨੂੰ ਕੋਈ ਹੱਕ ਨਹੀਂ ਕਿ ਧਾਰਮਿਕ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ ਸਿੱਖ ਕੌਮ ਵਿਚੋਂ ਛੇਕਣ ਜਾਂ ਤਲਬ ਕਰਨ ਦੇ ਫੈਸਲੇ ਕਰਨ।