ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁੰਭ ਮੇਲੇ ਤੇ ਲੰਗਰ ਲਾਉਣ ਦੀ ਥਾਂ ਮੌਜੂਦਾ ਪੰਥਕ ਹਾਲਾਤਾਂ ਦੀ ਪ੍ਰਦਰਸ਼ਨੀ ਲਾਵੇਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਾਹਾਬਾਦ ਵਿਚ ਕੁੰਭ ਮੇਲੇ ਤੇ ਲੰਗਰ ਲਾਉਣ ਦਾ ਫੈਸਲਾ ਮੂਲੋਂ ਹੀ ਗਲਤ ਹੈ। ਇਸ ਕਮੇਟੀ ਦੇ ਪਾਸ ਜ਼ਿਹੜ੍ਹਾ ਪੈਸਾ ਪੁਜ਼ਦਾ ਹੈ ਉਹ ਸਿੱਖ ਸੰਗਤ ਵੱਲੋਂ ਸ਼ਰਧਾ ਨਾਲ ਗੁਰਦੁਆਰਾ ਸਾਹਿਬਾਨਾ ਨੂੰ ਚੜ੍ਹਾਇਆ ਦਸਬੰਧ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਤੋਂ ਵੀ ਸ਼੍ਰੋਮਣੀ ਕਮੇਟੀ ਦਸਬੰਧ ਦੇ ਰੂਪ ਵਿਚ ਪੈਸੇ ਵਸੂਲ ਕਰਦੀ ਹੈ। ਇਹ ਪੈਸਾ ਵੀ ਕੌਮ ਦਾ ਹੀ ਹੁੰਦਾ ਹੈ, ਜਿਸ ਨੂੰ ਕੌਮ ਦੇ ਵਿਕਾਸ ਲਈ ਵਰਤਨਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ। ਦੂਸਰਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਵੀ ਗੁਰਦੁਆਰਾ ਸਾਹਿਬਾਨ ਦਾ ਸੁਚੱਜਾ ਪ੍ਰਬੰਧ ਕਰਨ ਹਿਤ ਕੀਤੀ ਗਈ ਸੀ। ਜੇ ਇਹ ਕਮੇਟੀ ਸਿੱਖ ਕੌਮ ਦਾ ਪੈਸਾ ਗੈਰ ਸਿੱਖ ਕਾਰਜਾ ਲਈ ਵਰਤੇਗੀ ਤਾਂ ਇਸ ਦਾ ਵਿਰੋਧ ਹੋਣਾ ਚਹੀਦਾ ਹੈ। ਕਮੇਟੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਿੱਖ ਕੌਮ ਦੇ ਪੈਸੇ ਦੀ ਵਰਤੋਂ ਸਿੱਖ ਧਰਮ ਵਿਚ ਰੱਦ ਕੀਤੇ ਗਏ ਕਰਮਕਾਂਡਾਂ ਵਿਚ ਸ਼ਾਮਲ ਹੋਣ ਆਏ ਲੋਕਾਂ ਦੀ ਖਾਤਰਦਾਰੀ ਲਈ ਵਰਤੇ। ਭਾਵੇਂ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੰਭ ਮੇਲੇ ਤੇ ਲੰਗਰ ਚਲਾਉਣ ਨੂੰ ਬਹਾਨੇ ਵਜੋਂ ‘ਸਿੱਖ ਇਹਿਾਸ ਦੀ ਪ੍ਰਦਰਸ਼ਨੀ ’ ਲਾਉਣਾ ਵੀ ਕਿਹਾ ਹੈ ਪਰ ਸਭ ਇਸ ਗੱਲ ਤੋਂ ਅਸਲ ਵਿਚ ਜਾਣੂ ਹਨ ਕਿ ਇਹ ਸਿਰਫ਼ ਬਹਾਨਾ ਹੀ ਹੈ। ਕੁੰਭ ਮੇਲੇ ਤੇ ਲੰਗਰ ਚਲਾਉਣ ਪਿੱਛੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸੋਚ ਕੰਮ ਕਰਦੀ ਹੈ। ਸਤੰਬਰ 2012 ਦੇ ਅਖੀਰ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸ਼੍ਰੀ ਅਸ਼ੋਕ ਸਿੰਘਲਾ ਵੱਲੋਂ ਨਵੀਂ ਦਿੱਲੀ ਵਿਚ ਕੀਤੀ ਗਈ ਉਸ ਮੀਟਿੰਗ ਦਾ ਫੈਸਲਾ ਹੈ ਜਿਹੜੀ ਸੁਖਬੀਰ ਬਾਦਲ ਦੀ ਸਫਦਰਜੰਗ ਰੋਡ ਵਾਲੀ ਰਹਾਇਸ਼ ਤੇ ਹੋਈ ਸੀ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਅਕਾਲੀ ਦਲ ਵਿਚ ਵਾਪਸ ਪਰਤੇ ਬਲਵੰਤ ਸਿੰਘ ਰਾਮੂਵਾਲੀਆ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ ਸਨ। ਉਸ ਸਮੇਂ ਮੀਟਿੰਗ ਤੋਂ ਬਾਅਦ ਭਾਵੇਂ ਸ਼੍ਰੀ ਅਸ਼ੋਕ ਸਿੰਘਲ ਨੇ ਸਿਰਫ਼ ਇਨ੍ਹਾਂ ਹੀ ਕਿਹਾ ਸੀ ਕਿ ਉਹ ਪੰਜਾਬ ਦੇ ਨੇਤਾਵਾਂ ਨੂੰ ਕੁੰਭ ਮੇਲੇ ਤੇ ਪ੍ਰਦਰਸ਼ਨੀ ਲਾਉਣ ਲਈ ਸੱਦਾ ਦੇਣ ਆਏ ਹਨ ਪਰ ਸਿੱਖ ਵਿਚਾਰਧਵਾਨਾ ਦਾ ਮੱਥਾ ਉਸੇ ਸਮੇਂ ਠਣਕ ਗਿਆ ਸੀ ਕਿ ਇਸ ਦੇ ਪਿੱਛੇ ਜ਼ਰੂਰ ਕੋਈ ਗੁੱਝੇ ਭੇਦ ਹਨ। ਹੁਣ ਜਦੋਂ ਦਿੱਲੀ ਵਾਲੀ ਮੀਟਿੰਗ ਦਾ ਭੇਦ ਖੁੱਲ੍ਹਿਆ ਹੈ ਤਾਂ ਦੱਸਣਾ ਜਰੂਰੀ ਹੈ ਕਿ ਉਹ ਕੁੰਭ ਵਾਲਾ ਮੇਲਾ ਦੋ ਮਹੀਨੇ ਚਲਦਾ ਹੈ ਜਿਸ ਵਿਚ ਦਸ ਕਰੋੜ ਦੇ ਕਰੀਬ ਲੋਕ ਸ਼ਾਮਲ ਹੁੰਦੇ ਹਨ। ਇਨ੍ਹਾਂ ਸ਼ਰਧਾਲੂਆਂ ਦੇ ਖਾਣ-ਪੀਣ ਦੇ ਅਰਬਾ ਰੁਪਈਆਂ ਖਰਚ ਆਉਦਾ ਹੈ। ਮੇਲੇ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਨੂੰ ਭੋਜਨ ਦਾ ਪ੍ਰਬੰਧ ਕਰਨ ਵਿਚ ਬਹੁਤ ਮੁਸ਼ਕਲ ਆਉਦੀ ਹੈ। ਸੋ ਉਹਨਾਂ ਨੇ ਇਸ ਸਮੱਸਿਆ ਦਾ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਦਾ ਫ਼ਾਇਦਾ ਉਠਾਉਣ ਲਈਂ ਇਹ ਖਰਚੇ ਨੂੰ ਸਿੱਖਾਂ ਸਿਰ ਪਾਉਣ ਦਾ ਤਰੀਕਾ ਲੱਭਿਆ ਹੈ। ਸ਼ੋ੍ਰਮਣੀ ਕਮੇਟੀ , ਸ਼੍ਰੋਮਣੀ ਅਕਾਲੀ ਦਲ ਦੀ ਨੌਕਰਾਣੀ ਵਾਂਗੂ ਕੰਮ ਕਰ ਰਹੀ ਹੈ ਜਦਕਿ ਸ਼ੋ੍ਰਮਣੀ ਅਕਾਲੀ ਦਲ ਦਾ ਭਾਜਪਾ ਨਾਲ ਨੂੰਹ-ਸੱਸ ਦਾ ਰਿਸ਼ਤਾ ਖੁਦ ਬਾਦਲ ਸਾਹਿਬ ਹੀ ਮੰਨਦੇ ਹਨ। ਅੱਗੋਂ ਭਾਜਪਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹੀ ਰੂਪ ਹੈ। ਸੋ ਕੜੀ ਦਾਰ ਕੜੀ ਸਿੱਖਾਂ ਦੀ ਕੌਮ ਦੇ ਵਿਕਾਸ ਲਈ ਇਕੱਤਰ ਹੋਏ ਪੈਸੇ ਨੂੰ ਸਿੱਖ ਧਰਮ ਦੇ ਵਿਰੋਧ ਵਿਚ ਵਰਤ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੂਹਰਾ ਫ਼ਾਇਦਾ ਉਠਾ ਰਿਹਾ ਹੈ। ਪਹਿਲਾਂ ਇਹ ਕਿ ਉਹ ਆਪਣੀ ਹਿੰਦੂ ਕੌਮ ਦੇ ਸ਼ਰਧਾਲੂਆਂ ਲਈ ਸਿੱਖ ਕੌਮ ਦਾ ਪੈਸਾ ਵਰਤੇਗਾ ਦੂਸਰਾ ਸਿੱਖ ਕੌਮ ਦਾ ਵਿਕਾਸ ਰੁਕੇਗਾ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਆਪਣੇ ਬਿਆਨ ਅਨੁਸਾਰ ਜੇ ਮਨੁੱਖੀ ਭਾਈਚਾਰੇ ਦੀ ਏਕਤਾ ਸਿੱਖ ਧਰਮ ਵਿਚ ਸਰਬੱਤ ਦੇ ਭਲੇ ਦੀ ਗੱਲ ਨੂੰ ਮੁੱਖ ਰੱਖ ਕੇ ਹੀ ਲੰਗਰ ਤੇ ਪਰਦਰਸ਼ਨੀ ਲਾ ਰਿਹਾ ਹੈ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਕੁੰਭ ਮੇਲੇ ਤੇ ਲੰਗਰ ਲਾਉਣ ਦੀ ਥਾਂ ਸਿੱਖ ਪ੍ਰਦਰਸ਼ਨੀ ਜ਼ਰੂਰ ਲਾਉਣ ਇਸ ਪ੍ਰਦਰਸ਼ਨੀ ਵਿਚ ਰਵਾਇਤੀ ਤਸਵੀਰਾਂ ਨੂੰ ਪ੍ਰਦਰਸ਼ਤ ਕਰਨ ਦੀ ਬਜਾਏ ਭਾਰਤੀ ਖਾਸੇ ਵੱਲੋਂ ਸ਼੍ਰੀ ਅਕਾਲ ਤਖ਼ਤ ਨੂੰ ਢਾਹ ਦੇਣ, ਦਿੱਲੀ ਸਿੱਖ ਕਤਲੇਆਮ ਅਤੇ ਪੰਜਾਬ ਵਿਚ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਾਉਣ। ਯਕੀਨਣ ਸ਼ੋ੍ਰਮਣੀ ਕਮੇਟੀ ਦੇ ਇਸ ਉੱਦਮ ਦੀ ਸਭ ਸਿੱਖ ਸੰਸਥਾਵਾਂ ਪ੍ਰਸ਼ੰਸਾ ਕਰਨਗੀਆਂ ਪਰ ਜੇ ਸਿਰਫ਼ ਕੌਮ ਦਾ ਪੈਸਾ ਬਰਬਾਦ ਕਰਨਾ ਹੀ ਮੁੱਖ ਸੰਭਵ ਹੈ ਤਾਂ ਇਸ ਦਾ ਭਾਰੀ ਵਿਰੋਧ ਕਰਨਾ ਸਿੱਖ ਕੌਮ ਦਾ ਫ਼ਰਜ਼ ਬਣਦਾ ਹੈ।