ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


...ਤਾਂ ਕਿ ਬੁਢਾਪੇ ਵਿਚ ਵੀ ਹੋਵੇ ਜਵਾਨੀ ਦਾ ਅਹਿਸਾਸ


ਤੁਸੀਂ ਸੰਤੁਲਿਤ ਭੋਜਨ ਲਉਗੇ ਅਤੇ ਰੋਜ਼ਾਨਾ ਕਸਰਤ ਕਰੋਗੇ ਤਾਂ ਤੁਹਾਡਾ ਸਰੀਰ ਚੁਸਤ-ਦਰੁਸਤ ਰਹੇਗਾ। ਪਰ ਜੇ ਤੁਸੀਂ ਸਰੀਰ 'ਤੇ ਧਿਆਨ ਨਹੀਂ ਦਿਉਗੇ ਤਾਂ ਉਹ ਹੜਤਾਲ 'ਤੇ ਚਲਾ ਜਾਏਗਾ ਅਤੇ ਤੁਸੀਂ ਤੇਜ਼ੀ ਨਾਲ ਬੁੱਢੇ ਹੋਣ ਲੱਗੋਗੇ। ਕਰਨਾ ਕੀ ਹੈ? ਇਹ ਤੁਸੀਂ ਖ਼ੁਦ ਚੰਗੀ ਤਰ੍ਹਾਂ ਜਾਣਦੇ ਹੋ। ਕਿਉਂਕਿ ਚਾਲਕ ਦੀ ਸੀਟ 'ਤੇ ਤੁਸੀਂ ਹੀ ਬੈਠੇ ਹੋ। ਤੁਸੀਂ ਬੁਢਾਪੇ ਦੀ ਗਤੀ ਨੂੰ ਹੌਲੀ ਕਰ ਸਕਦੇ ਹੋ। ਜੇ ਚਾਹੋ ਤਾਂ ਕੇਵਲ 24 ਘੰਟੇ ਵਿਚ ਆਪਣੀ ਉਮਰ 'ਚ ਕਈ ਵਰ੍ਹਿਆਂ ਦਾ ਵਾਧਾ ਕਰ ਸਕਦੇ ਹੋ ਅਤੇ ਦੇਰ ਤੱਕ ਜਵਾਨ ਵੀ ਰਹਿ ਸਕਦੇ ਹੋ। ਯੋਜਨਾ ਇਹ ਹੈ:
ਸਭ ਤੋਂ ਪਹਿਲੀ ਗੱਲ ਇਹ ਹੈ ਕਿ ਰਾਤ ਨੂੰ ਤੁਹਾਨੂੰ ਚੰਗੀ ਅਤੇ ਲੋੜੀਂਦੀ ਨੀਂਦ ਮਿਲਣੀ ਚਾਹੀਦੀ ਹੈ ਕਿਉਂਕਿ ਯੋਜਨਾ ਦੀ ਸ਼ੁਰੂਆਤ ਸਵੇਰੇ 6 ਵਜੇ ਤੋਂ ਹੁੰਦੀ ਹੈ, ਜਦੋਂ ਤੁਹਾਨੂੰ 10-15 ਮਿੰਟ ਲਈ ਯੋਗ ਕਰਨਾ ਹੋਵੇਗਾ। ਜਦ ਤੱਕ ਤੁਸੀਂ 50 ਸਾਲ ਦੇ ਹੁੰਦੇ ਹੋ ਤਾਂ ਤੁਹਾਡਾ ਦਿਲ ਲਗਭਗ 2 ਬਿਲੀਅਨ ਵਾਰ ਧੜਕ ਚੁੱਕਾ ਹੁੰਦਾ ਹੈ। ਯੋਗ ਨਾਲ ਇਸ ਹਾਨੀ ਦੀ ਪੂਰਤੀ ਹੁੰਦੀ ਹੈ ਕਿਉਂਕਿ ਤੁਹਾਡੇ ਦਿਲ ਦੀ ਦਰ ਨੂੰ ਘੱਟ ਕਰਦਾ ਹੈ। ਯੋਗ ਨਾ ਸਿਰਫ ਤੁਹਾਡੀਆਂ ਲਹੂ ਧਮਨੀਆਂ ਨੂੰ ਆਰਾਮ ਪਹੁੰਚਾਉਂਦਾ ਹੈ ਸਗੋਂ ਤਣਾਅ ਨੂੰ ਵੀ ਘਟਾਉਂਦਾ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਤਣਾਅ ਹੀ ਜ਼ਿਆਦਾ ਬਿਮਾਰੀਆਂ ਦੀ ਜੜ੍ਹ ਹੈ। ਹਾਲ ਵਿਚ ਹੋਈ ਇਕ ਖੋਜ ਮੁਤਾਬਿਕ ਐਤਵਾਰ ਦੀ ਤੁਲਨਾ ਸੋਮਵਾਰ ਨੂੰ 36 ਫ਼ੀਸਦੀ ਜ਼ਿਆਦਾ ਹਾਰਟ ਅਟੈਕ ਹੁੰਦੇ ਹਨ ਕਿਉਂਕਿ ਲੋਕ ਜਦੋਂ ਛੁੱਟੀ ਤੋਂ ਬਾਅਦ ਦਫ਼ਤਰ ਜਾਂਦੇ ਹਨ ਤਾਂ ਤਣਾਅਗ੍ਰਸਤ ਹੁੰਦੇ ਹਨ।
ਸਮੇਂ 'ਤੇ ਨਾਸ਼ਤਾ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਤੁਸੀਂ ਨੌਜਵਾਨ ਦਿਖਾਈ ਦਿਉ। ਨਾਸ਼ਤਾ ਠੀਕ-ਠਾਕ ਹੋਣਾ ਚਾਹੀਦਾ ਹੈ ਕਿਉਂਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸਰੀਰ ਨੂੰ ਊਰਜਾ ਦੀ ਲੋੜ ਹੁੰਦੀ ਹੈ। ਵਿਅਕਤੀ ਉਦੋਂ ਬੁਢਾਪਾ ਮਹਿਸੂਸ ਕਰਦਾ ਹੈ ਜਦੋਂ ਉਸ ਦੇ ਸਰੀਰ ਵਿਚ ਝੁਰੜੀਆਂ ਪੈਣ ਲਗਦੀਆਂ ਹਨ। ਦਰਅਸਲ, ਚਮੜੀ ਨੂੰ ਕੱਸਿਆ ਹੋਇਆ ਰੱਖਣ ਲਈ ਦੋ ਪਦਾਰਥ ਕੋਲਾਜਿਨ ਅਤੇ ਇਲਾਸਟਿਨ ਮਹੱਤਵਪੂਰਨ ਹੁੰਦੇ ਹਨ। ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਇਹ ਪਦਾਰਥ ਢਿੱਲੇ ਪੈਣ ਜਾਂ ਟੁੱਟਣ ਲਗਦੇ ਹਨ।
ਸਵੇਰੇ 10 ਵਜੇ ਦੇ ਕਰੀਬ ਬੇਰੀ ਖਾਓ ਤਾਂ ਕਿ ਕੈਂਸਰ ਤੋਂ ਬਚੇ ਰਹੋ। ਕੈਂਸਰ ਬਹੁਤ ਹੀ ਭਿਆਨਕ ਚੀਜ਼ ਹੈ, ਪਰ ਕਿਸਮਤ ਨਾਲ ਕੈਂਸਰ ਤੋਂ ਬਚਣ ਦੀ ਜ਼ਿਆਦਾਤਰ ਚੀਜ਼ਾਂ ਤੁਹਾਡੇ ਰੈਫਰੀਜਰੇਟਰ ਵਿਚ ਹੁੰਦੀਆਂ ਹਨ। ਸਰੀਰ ਦੀਆਂ ਸਾਰੀਆਂ ਕੋਸ਼ਿਕਾਵਾਂ ਨੂੰ, ਕੈਂਸਰ ਕੋਸ਼ਿਕਾਵਾਂ ਨੂੰ ਵੀ ਬਲੱਡ ਸਪਲਾਈ ਦੀ ਲੋੜ ਹੁੰਦੀ ਹੈ। ਦਿਨ ਦੇ 12 ਵਜੇ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਤੇਜ਼ ਵਾਕਿੰਗ ਕਰੋ ਤਾਂ ਕਿ ਮਾਸਪੇਸ਼ੀਆਂ ਵਿਕਸਿਤ ਹੋ ਸਕਣ। ਉਮਰ ਵਧਣ ਦੇ ਨਾਲ ਸਾਡੀਆਂ ਮਾਸਪੇਸ਼ੀਆਂ ਘੱਟ ਹੋਣ ਲਗਦੀਆਂ ਹਨ ਜਿਸ ਨਾਲ ਕਮਜ਼ੋਰੀ ਹੁੰਦੀ ਹੈ ਅਤੇ ਹੱਡੀਆਂ ਵੀ ਆਪਣੀ ਸ਼ਕਤੀ ਗੁਆਉਣ ਲਗਦੀਆਂ ਹਨ।
ਸ਼ਾਮ 6 ਵਜੇ ਰਾਤ ਦੇ ਖਾਣੇ ਵਿਚ ਮੱਛੀ ਲਉ ਅਤੇ ਆਪਣੀ ਦਿਮਾਗੀ ਸਿਹਤ ਨੂੰ ਬਿਹਤਰ ਬਣਾਓ। ਮੱਛੀ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰ ਖਾਣੀ ਚਾਹੀਦੀ ਹੈ। ਮੱਛੀ ਤੇਲੀਆ ਹੋਣੀ ਚਾਹੀਦੀ ਹੈ ਜਿਵੇਂ ਸੈਲਮਨ, ਟੂਨਾ ਜਾਂ ਸਾਰਡਿਨ ਕਿਉਂਕਿ ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਜੋ ਤੁਹਾਡੀ ਯਾਦਦਾਸ਼ਤ ਨੂੰ ਵਧਾਉਂਦਾ ਹੈ। ਧਿਆਨ ਰਹੇ ਕਿ ਯਾਦਦਾਸ਼ਤ ਦਾ ਕਮਜ਼ੋਰ ਹੋਣਾ ਬੁਢਾਪੇ ਦੇ ਆਗਮਨ ਦੀ ਨਿਸ਼ਾਨੀ ਹੈ। ਮੱਛੀ ਤਾਂ ਤੁਸੀਂ ਜ਼ਰੂਰ ਖਾਓ ਪਰ ਪ੍ਰੋਸੈਸਡ ਮੀਟ ਜਿਵੇਂ ਬੈਕਨ, ਸਾਸੇਜ, ਹਾਟ ਡਾਗ ਦੀ ਮਾਤਰਾ ਘੱਟ ਕਰ ਦਿਓ। ਇਨ੍ਹਾਂ ਵਿਚ ਨਾਇਟਰਾਈਸ ਹੁੰਦੇ ਹਨ ਜਿਨ੍ਹਾਂ ਕਾਰਨ ਐਲਜ਼ਾਇਮਰ ਹੋ ਸਕਦਾ ਹੈ।
ਰਾਤ ਨੂੰ 10 ਵਜੇ ਸੌਂ ਜਾਓ ਅਤੇ ਆਪਣੀ ਅੰਦਰੂਨੀ ਘੜੀ ਨੂੰ ਰੀਸੈਟ ਕਰੋ। ਜੀਵਨ ਨੂੰ ਵਧਾਉਣ ਦਾ ਸਭ ਤੋਂ ਵੱਡਾ ਤਰੀਕਾ ਇਹ ਹੈ ਕਿ ਤੁਹਾਨੂੰ ਢੁਕਵੀਂ ਨੀਂਦ ਮਿਲਣੀ ਚਾਹੀਦੀ ਹੈ।
ਦਰਅਸਲ, ਜਦ ਬੁਢਾਪੇ ਨੂੰ ਟਾਲਣ ਜਾਂ ਉਮਰ ਨੂੰ ਵਧਾਉਣ ਦੀ ਗੱਲ ਹੋਵੇ ਤਾਂ ਦਿਨ ਭਰ ਵਿਚ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਹੀ ਤਰੀਕੇ ਨਾਲ ਕਰਨਾ ਹੀ ਮਹੱਤਵਪੂਰਨ ਹੁੰਦਾ ਹੈ। ਉਮਰ ਇਹ ਨਹੀਂ ਹੈ ਕਿ ਤੁਸੀਂ ਕਿੰਨਾ ਸਮਾਂ ਗੁਜ਼ਾਰਿਆ, ਸਗੋਂ ਇਹ ਹੈ ਕਿ ਤੁਹਾਡੀ ਮਾਨਸਿਕ ਅਵਸਥਾ ਕੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਜਵਾਨ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਸੀਂ ਜਵਾਨ ਹੋ ਤਾਂ ਤੁਸੀਂ ਅਸਲ ਵਿਚ ਹੀ ਹੋ।