ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਆਓ ਜਾਣੀਏ ਗੁਰੂ ਨਾਨਕ ਜੀ ਬਾਰੇ


? ਸ੍ਰੀ ਗੁਰੂ ਨਾਨਕ ਜੀ ਦਾ ਜਨਮ ਕਿੱਥੇ ਹੋਇਆ?
-  ਨਨਕਾਣਾ ਸਾਹਿਬ (ਪਾਕਿਸਤਾਨ)
? ਗੁਰੂ ਨਾਨਕ ਜੀ ਦੇ ਮਾਤਾ-ਪਿਤਾ ਦਾ ਨਾਮ ਕੀ ਸੀ?
- ਮਾਤਾ ਤ੍ਰਿਪਤਾ ਦੇਵੀ ਜੀ ਤੇ ਪਿਤਾ ਮਹਿਤਾ ਕਾਲੂ (ਕਲਿਆਣ ਦਾਸ) ਜੀ।
? ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਕੀ ਸੀ?
- ਪਾਪ ਗਰਦੀ, ਲੁੱਟ-ਖਸੁੱਟ, ਬਹੁ-ਬੇਟੀਆਂ ਦੀ ਬੇਪਤੀ।
? ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਕਿਸ ਗੁਰੂ ਬਾਰੇ ਹੈ?
-ਗੁਰੂ ਨਾਨਕ ਸਾਹਿਬ ਜੀ ਬਾਰੇ।
? ਗੁਰੂ ਨਾਨਕ ਜੀ ਦੇ ਕਿੰਨੇ ਭੈਣ ਭਰਾ ਸਨ?
- ਭਰਾ ਕੋਈ ਨਹੀਂ ਤੇ ਇੱਕ ਭੈਣ ਸੀ।
? ਗੁਰੂ ਨਾਨਕ ਜੀ ਦੀ ਭੈਣ ਦਾ ਕੀ ਨਾਂਅ ਸੀ?
- ਬੀਬੀ ਨਾਨਕੀ (ਬੇਬੇ ਨਾਨਕੀ)
? ਬੇਬੇ ਨਾਨਕੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
- ਸੰਮਤ 1521, ਸੰਨ 1464 ਈ. ਪਿੰਡ ਚਾਹਲ ਤਹਿਸੀਲ ਲਾਹੌਰ।
? ਗੁਰੂ ਜੀ ਨੇ ਮੋਦੀਖਾਨੇ ਵਿੱਚ ਕਿਸ ਕੋਲ ਨੌਕਰੀ ਕੀਤੀ?
-ਨਵਾਬ ਦੌਲਤ ਖਾਂ ਲੋਧੀ ਕੋਲ।
? ਗੁਰੂ ਨਾਨਕ ਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ?
- 24 ਜੇਠ ਸੰਮਤ 1544 ਬਿੱਕਰਮੀ ਸੰਨ 1487 ਈ. ਨੂੰ ਬਟਾਲੇ (ਗੁਰਦਾਸਪੁਰ) ਪਿੰਡ ਦੇ ਵਸਨੀਕ ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ।
? ਗੁਰੂ ਜੀ ਦੇ ਘਰ ਕਿੰਨੇ ਬੱਚੇ ਪੈਦਾ ਹੋਏ?
- ਦੋ
? ਦੋਵੇਂ ਬੱਚਿਆਂ ਦੇ ਕੀ ਨਾਂਅ ਸਨ?
- ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ।
? ਗੁਰੂ ਨਾਨਕ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ?
- ਚਾਰ
? ਗੁਰੂ ਨਾਨਕ ਜੀ ਨੇ ਕਿੰਨਾ ਨੂੰ ਸਿੱਧੇ ਰਸਤੇ ਪਾਇਆ?
- ਸੱਜਣ ਠੱਗ, ਵਲੀ ਕੰਧਾਰੀ,  ਬਾਬਰ, ਮਲਕ ਭਾਗੋ, ਸਾਲਸਰਾਇ, ਕੌਡਾ ਰਾਖਸ਼ ਆਦਿ।
? ਗੁਰੂ ਨਾਨਕ ਜੀ ਦੇ ਕਿੰਨੇ ਸ਼ਬਦ, ਕਿੰਨੇ ਰਾਗਾਂ ਵਿੱੇਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ।
- 947 ਸ਼ਬਦ, 19 ਰਾਗਾਂ ਵਿੱਚ।
? ਗੁਰੂ ਨਾਨਕ ਜੀ ਦੀਆਂ ਪ੍ਰਮੁੱਖ ਰਚਨਾਵਾਂ ਕਿਹੜੀਆਂ-ਕਿਹੜੀਆਂ ਹਨ?
- ਜਪੁਜੀ, ਸਿਧ ਗੋਸ਼ਟਿ, ਆਸਾ ਕੀ ਵਾਰ, ਬਾਰਹ ਮਾਹ ਰਾਗੁ ਤੁਖਾਰੀ, ਪਟੀ, ਮਾਝ ਤੇ ਮਲਾਰ ਦੀ ਵਾਰ।
? ਕਰਤਾਰਪੁਰ ਵਿਚ ਗੁਰੂ ਜੀ ਨੇ ਕਿੰਨੇ ਸਾਲ ਬਿਤਾਏ?
- 18 ਸਾਲ।
? ਗੁਰੂ ਨਾਨਕ ਜੀ ਜੋਤੀ-ਜੋਤ ਕਦੋਂ ਸਮਾਏ?
- ਅੱਸੂ ਸੁਦੀ 10, ਸੰਮਤ 1596 ਬਿੱਕਰਮੀ,
22 ਸਤੰਬਰ ਸੰਨ 1539 ਈ. ਕਰਤਾਰਪੁਰ (ਪਾਕਿਸਤਾਨ)      

- ਕਰਨੈਲ ਸਿੰਘ ਐੱਮ.ਏ.