ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਨਾਨਕ ਜੀ ਦੀ ਬਾਣੀ ਵਿਚ ਸੱਚ ਦੀ ਪ੍ਰਧਾਨਤਾ


ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਇਸ ਧਰਤੀ ਤੇ ਆਗਮਨ ਨੂੰ 'ਸੂਰਜ' ਦੇ ਚੜ੍ਹਨ ਦੀ ਉਪਮਾ ਦੇ ਕੇ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਮਹਾਨਤਾ ਨੂੰ ਵਿਅਕਤ ਕੀਤਾ ਹੈ। ਜਿਵੇਂ ਸੂਰਜ ਚੜ੍ਹਨ ਨਾਲ ਧਰਤੀ ਤੇ ਛਾਇਆ ਹਨੇਰਾ ਦੂਰ ਹੋ ਜਾਂਦਾ ਹੈ। ਤਿਵੇਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਨਾਲ ਸੰਸਾਰ ਤੋਂ ਭਰਮ ਰੂਪੀ ਹਨੇਰਾ ਦੂਰ ਹੋ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸੱਚ ਦੀ ਪ੍ਰਧਾਨਤਾ ਹੈ।
ਸੱਚ ਕੀ ਬਾਣੀ ਨਾਨਕੁ ਆਖੈ
ਸਚੁ ਸੁਣਾਇਸੀ ਸਚ ਕੀ ਬੇਲਾ। (ਪੰਨਾ : 723)
ਉਨ੍ਹਾਂ ਦੀ ਬਾਣੀ ਅਨੁਸਾਰ ਅਕਾਲ ਪੁਰਖ ਹੀ ਪਰਮ-ਸੱਚ ਹੈ ਅਤੇ ਇਸ ਪਰਮ-ਹਸਤੀ ਦੀ ਸਦੀਵੀ ਸਤਿ ਹੋਂਦ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ :
ਆਦਿ ਸਚੁ ਜੁਗਾਦਿ ਸਚੁ£
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ£
ਮਾਨਵ ਵਾਦ ਅਜੋਕੇ ਸੰਸਾਰ ਦੀ ਇੱਕ ਆਦਰਸ਼ ਕਲਪਨਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਦਰਜ ਛੇ ਗੁਰੂਆਂ ਦੀ ਸਾਰੀ ਬਾਣੀ ਮ : 1, ਮ : 2, ਮ : 3, ਮ : 4, ਮ : 5 ਤੇ ਮ : 9 ਦੇ ੰਕ-ਸੰਕੇਤਾਂ ਕਾਰਨ ਨਿਖੇੜੀ ਤਾਂ ਜਾ ਸਕਦੀ ਹੈ ਪਰ ਗੁਰੂ ਸਾਹਿਬਾਨ ਦੀ ਸਾਰੀ ਬਾਣੀ ਨਾਨਕ ਕਾਵਿ ਮੁਹਰ ਨਾਲ ਹੀ ਸ਼ਿੰਗਾਰੀ ਹੋਣ ਕਰਕੇ ਸਿੱਖ ਪੰ੍ਰਪਰਾ ਅਨੁਸਾਰ 'ਗੁਰੂ ਬਾਣੀ' ਜਾਂ ਨਾਨਕ ਬਾਣੀ ਅਖਵਾਉਂਦੀ ਹੈ, ਪਰ ਚੂੰ ਕਿ ਜੋਤਿ ਇੱਕ ਹੈ, ਧੁਰ ਮੰਡਲ ਇੱਕ ਹੈ, ਬਾਣੀ ਸਰੋਤ ਇੱਕ ਹੈ, ਬਾਣੀ ਦਾ ਚਿੰਤਨ ਅਤੇ ਆਦਰਸ਼ ਇੱਕ ਹੈ, ਇਸ ਲਈ ਸਾਰੀ ਬਾਣੀ ਦਾ ਕੇਂਦਰ ਬਿੰਦੂ 'ਮਾਨਵਵਾਦ' ਹੈ। ਦੂਸਰੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਾਨਵ ਦੀ ਸੰਪੂਰਨ ਤੇ ਆਦਰਸ਼ਕ ਉਸਾਰੀ ਵਾਸਤੇ ਹੀ ਗੁਰੂ ਬਾਣੀ ਦੀ ਸਿਰਜਨਾ ਹੋਈ ਹੈ। ਗੁਰੂ ਨਾਨਕ ਬਾਣੀ ਵਿੱਚ 'ਮਾਨਵ' ਨੂੰ ਜਿੱਥੇ 'ਰੱਬ-ਰੂਪ' ਸਿਰਜਕੇ ਪੇਸ਼ ਕੀਤਾ ਗਿਆ ਹੈ, ਉਥੇ 'ਮਾਨਵਵਾਦ' ਦੇ ਧਾਰਮਕ, ਸਮਾਜਕ, ਸਦਾਚਾਰਕ, ਸੱਭਿਆਚਾਰਕ ਤੇ ਰਾਜਨੀਤਕ ਚਰਿੱਤਰ ਨੂੰ ਵੀ ਸਥਾਪਤ ਤੇ ਉਜਾਗਰ ਕਰਨ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਪ੍ਰਮਾਤਮਾ ਦਾ ਜੋ ਸਰੂਪ ਹੈ ਉਹ ਮਨੁੱਖਤਾ ਨੂੰ ਪ੍ਰਾਪਤ ਹੋ ਜਾਣਾ ਹੈ, ਅੰਤਤਾ ਮਨੁੱਖ ਨੇ ਪ੍ਰਮਾਤਮਾ ਵਿੱਚ ਸਮਾਂ ਜਾਣਾ ਹੈ, ਪਰ ਇਹ ਉਦੋਂ ਹੀ ਹੋਵੇਗਾ ਜਦ ਪ੍ਰਮਾਤਮਾ ਦੇ ਸਾਰੇ ਗੁਣ ਮਨੁੱਖ ਵਿੱਚ ਪ੍ਰਵੇਸ਼ ਕਰ ਜਾਣਗੇ। ਉਹ ਕੋਨ ਜਿਹਨਾਂ ਰਾਹੀਂ ਇਹ ਸੰਭਵਨ ਹੈ ਇਹ ਹਨ : ੴ (ਏਕਤਾ), ਸਤਿਨਾਮ (ਸੱਚ), ਕਰਤਾ ਪੁਰਖੁ (ਕਿਰਤ), ਨਿਰਭਉ ਨਿਰਵੈਰੁ (ਸਮਾਨਤਾ) ਅਕਾਲ ਮੂਰਤਿ (ਸੁੰਦਰਤਾ), ਅਜੂਨੀ ਸੱਭੰ (ਸਵਾਧੀਨਤਾ) ਅਤੇ ਗੁਰ ਪ੍ਰਸਾਦਿ (ਸ਼ੀਲ)। ੴ - ਏਕੰਕਾਰ ਇੱਕ ਪਰਮ-ਸਤਿ ਦਾ ਲਖਾਇਕ ਹੈ, ਪਰ ਅਸਲ ਵਿੱਚ ਇਹ ਉਸ ਮਾਨਵੀ ਸੁਪਨੇ ਦਾ ਚਿੰਨ੍ਹ ਹੈ ਜਿੱਥੇ ਸਾਰੀ ਮਨੁੱਖਤਾ ਤੇ ਬ੍ਰਹਮੰਡ ਇੱਕ ਹੋ ਜਾਂਦੇ ਹਨ।
ਸੱਚ : ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੇ ਹਿਰਦੇ ਵਿੱਚ ਦੂਜੀ ਮਹਾਨ ਲਗਨ ਨੂੰ ਸਤਿਨਾਮ ਕਿਹਾ ਹੈ। ਇਹ ਜਗਤ ਸਤਿ ਹੈ। ਇਸ ਦੁਨੀਆਂ ਦੇ ਖੰਡਾਂ ਬ੍ਰਹਮੰਡਾਂ, ਲੋਕਾਂ ਅਕਾਰਾਂ ਨੂੰ ਸੱਚ ਮੰਨਿਆ ਹੈ, ਅਸਲੀਅਤ ਨੂੰ ਠਹਿਰਾਇਆ ਹੈ, ਜਿੱਥੇ ਰੂਪਾਂ ਰੰਗਾਂ, ਪੌਣਾਂ ਪਾਣੀਆਂ, ਸੂਰਜਾਂ ਚੰਦਾਂ, ਧਰਤੀਆਂ ਖਾਣੀਆਂ ਦਾ ਵਿਸਮਾਦ ਦੇਖਿਆ ਜਾ ਸਕਦਾ ਹੈ। ਇਸ ਦੁਨੀਆਂ ਦੇ ਕਰਮਾਂ ਦਾ ਲੇਖਾ ਹੈ ਸਭ ਦੀ ਜੀਵਨ ਪ੍ਰਤੀ ਜਿੰਮੇਵਾਰੀ ਹੈ।
ਕਿਰਤ : ਕਿਹਾ ਜਾਂਦਾ ਹੈ ਕਿ ਜਦ ਕਦੇ ਗੁਰੂ ਨਾਨਕ ਦੇਵ ਜੀ ਕਿਸੇ ਤੇ ਦਿਆਲ ਹੁੰਦੇ ਤਾਂ ਉਸ ਨੂੰ ਅਸੀਸ ਦੇਂਦੇ ਕਿ ਤੈਨੂੰ ਕਰਤਾਰ ਚਿਤ ਆਵੈ ਕਿਉਂਕਿ ਕਰਤਾਰ ਦੀ ਮੁੱਖ ਬਿਰਤੀ ਹੀ ਕਰਤਾਰੀ ਹੈ। ਅਰਥਾਤ ਰਚਨਾ ਕਰਨ ਵਾਲੀ ਬਿਰਤੀ, ਘੜਨ ਉਸਾਰਨ ਦੀ ਬਿਰਤੀ, ਨਿੱਤ ਉੱਨਤੀ ਕਰਨ ਦੀ ਬਿਰਤੀ, ਵਿਕਾਸ ਦੀ ਬਿਰਤੀ, ਅੱਗੇ ਵਧਣ ਦੀ ਲਗਨ। ਮਨੁੱਖਤਾ ਦੀ ਮਹਾਨ ਲਗਨ ਕਰਤਾਰੀ ਹੀ ਹੈ ਤਦੇ ਹੀ ਉਹ ਹਰ ਪੱਖੋਂ ਵਿਕਾਸ ਕਰ ਸਕਦੀ ਹੈ।
ਸਮਾਨਤਾ : ਮਨੁੱਖਤਾ ਦਾ ਇੱਕ ਹੋਰ ਸੁਪਨਾ ਇਹ ਹੈ ਕਿ ਕਾਸ਼ ਕੋਈ ਅਜਿਹਾ ਦਿਨ ਆਵੇ ਜਦ ਮਨੁੱਖੀ ਸਮਾਜ ਵਿੱਚ 'ਭੈ' ਨਾ ਰਹੇ। ਪ੍ਰਮਾਤਮਾ ਦਾ ਇੱਕ ਰੂਪ 'ਨਿਰਭਉ' ਮੰਨਿਆ ਹੈ। ਭੈ-ਰਹਿਤ ਸਮਾਜ ਮਨੁੱਖਤਾ ਦਾ ਆਦਰਸ਼ ਹੈ।
ਸੁੰਦਰਤਾ : ਹਰ ਮਨੁੱਖ ਦੀ ਇੱਕ ਹੋਰ ਲਗਨ ਲੋਚਾ ਹੈ। ਗੁਰੂ ਜੀ ਨੇ ਇਸ ਲੋਚਾ ਨੂੰ ਵੀ ਪਰਮਾਤਮਾ ਦਾ ਰੂਪ ਮੰਨਿਆ ਹੈ। ਸੁੰਦਰਤਾ ਧਰਮ ਹੈ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਕਲਾਤਮਕ ਹਰ ਪ੍ਰਕਾਰ ਦੀ ਸੁੰਦਰਤਾ ਮਨੁੱਖ ਨੂੰ ਸੰਪੂਰਨਤਾ ਦਿੰਦੀ ਹੈ ਅਤੇ ਪ੍ਰਮਾਤਮਾ ਨਾਲ ਅਭੇਦ ਕਰਦੀ ਹੈ। ਧਰਮ ਉਹ ਹੀ ਕਮਾ ਸਕਦਾ ਹੈ ਜਿਸ ਦੀ ਸੁਰਤ, ਮਤ, ਮਨ, ਬੁੱਧੀ ਵਿੱਚ ਸੁੰਦਰਤਾ ਹੈ, ਜੋ ਸੁੰਦਰ ਵਿਚਾਰ ਸੋਚਦਾ ਹੈ, ਜੋ ਸੁੰਦਰ ਵਿਹਾਰ ਕਰਦਾ ਹੈਰ ਜੋ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਂਦਾ ਹੈ। ਜਿਸ ਦੀ ਰਹਿਣੀ ਵਿੱਚ ਸੁੰਦਰਤਾ ਹੈ, ਜਿਸ ਦੇ ਬਚਨਾਂ ਵਿੱਚ ਸੁੰਦਰਤਾ ਹੈ। ਸੁੰਦਰਤਾ ਕਾਇਮ ਰੱਖਣ ਦੀ ਲਗਨ ਧਰਮ ਪਾਲਣ ਦੀ ਲਗਨ ਹੈ।
ਸਵਾਧੀਨਤਾ : ਪ੍ਰਮਾਤਮਾ ਅਜੂਨੀ ਸੱਭੰ ਹੈ ਅਤੇ ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖਤਾ ਦੀ ਇੱਕ ਮਹਾਨ ਡੂੰਘੀ ਲੋਚਾ ਸਵਾਧੀਨਤਾ ਦੀ ਹੈ। ਸੁਤੰਤਰ, ਆਜ਼ਾਦ ਰਹਿਣ ਦੀ ਹੈ।
ਅਜੂਨੀ ਸੱਭੰ ਦਾ ਭਾਵ ਹੈ ਕਿ ਪਰਮਾਤਮਾ ਕਿਸੇ ਤੇ ਆਧਾਰਤ ਨਹੀਂ ਹੈ, ਕਿਸੇ ਤੇ ਨਿਰਭਰ ਨਹੀਂ ਹੈ, ਉਸ ਦੀ ਹੋਂਦ ਸੁਤੰਤਰ ਹੈ। ਕੇਵਲ ਸੱਚ ਹੈ ਜੋ ਕਿਸੇ ਤੇ ਨਿਰਭਰ ਨਹੀਂ ਹੈ। ਜਿਵੇਂ ਜਿਵੇਂ ਕੋਈ ਸਚਿਆਰ ਹੁੰਦਾ ਜਾਂਦਾ ਹੈ, ਉਹ ਸਵਾਧੀਨ ਹੁੰਦਾ ਜਾਂਦਾ ਹੈ। ਉਹ ਕਿਸੇ ਦਾ ਮੁਥਾਜਨ ਹੀਂ ਰਹਿੰਦਾ।
ਸ਼ੀਲ : ਮਨੁੱਖਤਾ ਦੀ ਇੱਕ ਹੋਰ ਇੱੰਛਾ ਹੈ, ਕਿ ਸਾਰੀ ਮਨੁੱਖਤਾ ਨੂੰ ਸ਼ੀਲ-ਸੰਜਮ ਪ੍ਰਾਪਤ ਹੋਵੇ ਤਾਂ ਜੋ ਮਨੁੱਖੀ ਸਮਾਜ ਵਿੱਚ ਮਿਠਾਸ, ਕੋਮਲਤਾ ਅਤੇ ਸਲੀਕਾ ਵੱਸੇ। ਪ੍ਰਮਾਤਮਾ ਵਿੱਚ ਗੁਰੂ ਅਤੇ ਪ੍ਰਸਾਦਿ ਦੇ ਦੋ ਵਿਸ਼ੇਸ਼ ਗੁਣ ਹਨ। ਗੁਰ ਦਾ ਭਾਵ ਗਿਆਨ ਹੈ, ਜਿਸ ਨਾਲ ਮਨੁੱਖ ਸਭਿਆਚਾਰ ਵਾਲਾ ਬਣਦਾ ਹੈ। 'ਪ੍ਰਸਾਦਿ' ਮਿਠਾਸ, ਕ੍ਰਿਪਾ, ਦਇਆ ਤੇ ਸੰਤੋਖ ਦਾ ਸੂਚਕ ਹੈ।
ਭਾਰਤੀ ਸੰਸਕ੍ਰਿਤੀ ਨੂੰ ਨਵੀਂ ਸੇਧ : ਜੇਕਰ ਇਹ ਕਿਹਾ ਜਾਵੇ ਕਿ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਸੰਸਕ੍ਰਿਤੀ ਨੂੰ ਨਵੀਂ ਸੇਧ ਦਿੱਤੀ ਤਾਂ ਇਹ ਗਲਤ ਨਹੀਂ ਹੋਵੇਗਾ। ਉਨ੍ਹਾਂ ਦੇ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਅਸਲ ਅਰਥਾਂ ਵਿੱਚ ਕਲਜੁਗ ਵਰਤ ਰਿਹਾ ਸੀ। ਭਾਰਤਵਾਸੀ ਅਧਿਆਤਮ, ਆਰਥਕ, ਸਦਾ ਚਾਰਕ ਅਤੇ ਸਾਂਸਕ੍ਰਿਤਕ ਵਿਰਸੇ ਨੂੰ ਭੁੱਲ ਚੁੱਕਾ ਸੀ। ਧਰਮ ਵਿੱਚ ਗਿਲਾਣੀ ਆ ਚੁੱਕੀ ਸੀ। ਭਾਰਤੀਆਂ ਪਾਸ ਉਸ ਸਮੇਂ ਗੁਲਾਮੀ ਦੀ ਦਸ਼ਾ ਵਿੱਚ ਨਾ ਤਾਂਕੋਈ ਜੀਵਨ ਦਰਸ਼ਨ ਰਹਿ ਗਿਆ ਸੀ ਅਤੇ ਨਾ ਹੀ ਜੀਵਨ ਮਾਰਗ ਲਈ ਕੋਈ ਸੂਝ ਸੀ। ਅੱਜ ਵਾਂਗ ਗੁਰੂ ਸਾਹਿਬ ਦੇ ਸਮੇਂ ਵਿੱਚ ਵੀ ਹਿੰਦੁਸਤਨ ਵਿੱਚ ਦੋ ਮੇਨ ਫਿਰਕੇ ਸਨ, ਹਿੰਦੂ ਅਤੇ ਮੁਸਲਮਾਨ ਦੋਵਾਂ ਫਿਰਕਿਆਂ ਵਿੱਚ ਧਾਰਮਿਕ ਖਿੱਚੋਤਾਣ ਸੀ। ਇਸ ਖਿੱਚੋਤਾਣ ਵਿੱਚ ਧਰਮ ਦੇ ਅਸਲੀ ਅਰਥ ਗੁਆਚ ਗਏ ਸਨ। ਝਗੜਿਆਂ ਦਾ ਕਾਰਨ ਵਿਖਾਵਾ ਤੇ ਭੇਖਸੀ ਜੋ ਗੁਰੂ ਜੀ ਨੇ ਮਹਿਸੂਸ ਕੀਤਾ। ਉਨ੍ਹਾਂ ਆਪਣੀ ਬਾਣੀ ਵਿੱਚ ਦੋਹਾਂ ਧਰਮਾਂ ਦੇ ਬਾਹਰਲੇ ਚਿੰਨ੍ਹਾਂ ਤੇ ਟਿੱਪਣੀ ਕਰਦਿਆਂ ਉਨ੍ਹਾਂ ਨੂੰ ਚੰਗਾ ਤੇ ਨੇਕ ਹਿੰਦੂ ਅਤੇ ਮੁਸਲਮਾਨ ਬਣਨ ਦੀ ਪ੍ਰੇਰਨਾ ਦਿੱਤੀ।
ਗੁਰੂ ਨਾਨਕਿ ਦੇ ਸਮੇਂ ਇਸਤਰੀ ਦੀ ਦੁਰਦਸ਼ਾ ਸਿਖਰਾਂ ਤੇ ਸੀ। ਉਸ ਦਾ ਜਨਮ ਬਦਸ਼ਗਨ ਸਮਝਿਆ ਜਾਂਦਾ ਸੀ, ਬਾਲ ਵਿਆਹ ਤੇ ਪਰਦੇ ਦਾ ਰਿਵਾਜ ਸੀ। ਪੈਸੇ ਦੇ ਜੋਰ ਤੇ ਬੇਜੋੜ ਸ਼ਾਦੀਆਂ ਹੁੰਦੀਆਂ ਸਨ, ਵਿਧਵਾ ਵਿਆਹ ਮਨ੍ਹਾ ਸੀ। ਇਸਤਰੀ ਹਰ ਪੱਖੋਂ ਮੁਥਾਜ ਸੀ। ਵਿਦਿਅਕ, ਸਮਾਜਕ, ਧਾਰਮਕ ਅਤੇ ਰਾਜਸੀ ਤੌਰ ਤੇ ਇਸਤਰੀ ਸਦਾ ਘਟੀਆ ਮੰਨੀ ਜਾਂਦੀ ਸੀ। ਉਹ ਆਰਥਕ ਤੌਰ ਤੇ ਵੀ ਗੁਲਾਮ ਸੀ। ਲੇਕਿਨ ਗੁਰੂ ਨਾਨਕ ਦੇਵ ਜੀ ਨੇ ਜੋ ਸੰਦੇਸ਼ ਦਿੱਤਾ ਉਹ ਇਹ ਸੀ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀ ਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ£
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ£
ਜੋ ਕਿਉ ਮੰਦਾ ਆਖੀਐ ਜਿਤੂ ਜੰਮਹਿ ਰਾਜਾਨ£
(ਪੰਨਾ : 473)
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਸਤਰੀ ਦੇ ਖੁੱਸੇ ਹੋਏ ਸਨਮਾਨ ਨੂੰ ਮੁੜ ਸੁਰਜੀਤ ਕਰਨ ਦਾ ਠੋਸ ਕਦਮ ਪੁੱਟਿਆ। ਅੱਜ ਵੀ ਇਸਤਰੀ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ। ਆਨਰ ਕਿਲਿੰਗ ਦੇ ਨਾਂ ਤੇ ਸ਼ਰੇਆਮ ਉਸ ਦਾ ਕਤਲ ਕਰ ਦਿਤਾ ਜਾਂਦਾ ਹੈ, ਪਰ ਜਿਸ ਵਕਤ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿੱਚ ਆਵਾਜ਼ ਉਠਾਈ ਉਹ ਆਪਣੇ ਆਪ ਵਿੱਚ ਬਹੁਤ ਕ੍ਰਾਂਤੀਕਾਰੀ ਕਦਮ ਸੀ।
ਇਸੇ ਤਰ੍ਹਾਂ ਆਪਨੇ ਸੂਤਕ ਪਾਤਕ, ਸਰਾਪ, ਸੂਰਜ ਨੂੰ ਪਾਣੀ ਦੇਣ, ਲਹਿੰਦੇ ਵੱਲ ਪੈਰ ਨਾ ਕਰਨ ਆਦਿ ਫੋਕੇ ਵਿਚਾਰਾਂ ਦੀ ਨਿਖੇਧੀ ਕੀਤੀ। ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਨੂੰ ਕੇਵਲ ਦੋ ਵਰਗਾਂ ਵਿੱਚ ਵੰਡਿਆ-ਗੁਰਮੁੱਖ ਤੇ ਮਨ ਮੁੱਖ। ਗੁਰਮੁਖ ਉਹ ਜਿਹੜੇ ਗੁਰੂ ਦੀ ਦੱਸੀ ਜੀਵਨ ਜਾਚ ਅਨੁਸਾਰ ਚਲਦੇ ਹਨ, ਭਾਵੇਂ ਉਹ ਕਿਸੇ ਦੇ ਘਰ ਵੀ ਜੰਮਣ ਤੇ ਮਨਮੁਖ ਉਹ ਜਿਹੜੇ ਆਪਣੀ ਮੱਤ ਅਨੁਸਾਰ ਕਾਰਜ ਕਰਦੇ ਹਨ ਚਾਹੇ ਉਹ ਬ੍ਰਾਹਮਣਾਂ ਘਰ ਜੰਮੇ ਹੋਣ। ਇਸ ਤਰ੍ਹਾਂ ਅਖੌਤੀ ਨੀਵੀਆਂ ਜਾਤੀਆਂ ਦਾ ਮਨੋਬਲ ਉੱਚਾ ਹੋਇਆ।
ਗੁਰੂ ਜੀ ਰਾਜਨੀਤਕ, ਆਰਥਕ, ਸਮਾਜਕ ਅਤੇ ਸਭਿਆਚਾਰਕ ਖੇਤਰਾਂ ਵਿੱਚ ਹਰ ਪ੍ਰਕਾਰ ਦੇ ਸੋਸ਼ਨ ਦੇ ਵਿਰੁੱਧ ਸਨ। ਉਹ ਸਮਾਂ ਰਜਵਾੜਾ ਸ਼ਾਹੀ ਦਾ ਸੀ। ਆਪ ਰਾਜਕਾਜ ਦੇ ਢਾਂਚੇ ਤੋਂ ਅਸੰਤੁਸ਼ਟ ਸਨ। ਆਪਦੇ ਵਿਚਾਰਾਂ ਵਿੱਚ ਇਨ੍ਹਾਂ ਰਜਵਾੜਿਆਂ, ਰਾਜਿਆਂ, ਬਾਦਸ਼ਾਹਾਂ ਅਤੇ ਰਾਜਕਾਜ ਚਲਾਉਣ ਵਾਲੇ ਕਰਮਚਾਰੀਆਂ ਪ੍ਰਤੀ ਘ੍ਰਿਣਾ ਪ੍ਰਤੱਖ ਦਿਸਦੀ ਹੈ। ਆਪਨੇ ਬੜੀ ਜੁਅਰਤ ਨਾਲ ਕਿਹਾ :
ਰਾਜੇ ਸੀਹ ਮੁਕਦਮ ਕੁਤੇ£
ਜਾਇ ਜਗਾ ਇਨਿ ਬੈਠੇ ਸੁਤੇ£
ਚਾਕਰ ਨਹ ਦਾ ਪਾਇਨਿ ਘਾਉ£
ਰਤੁ ਪਿਤੁ ਕੁਤਿਹੋ ਚਟਿ ਜਾਹੁ£
ਜਿਥੈ ਜੀਆਂ ਹੋਸੀ ਸਾਰ£
ਨੱਕੀ ਨੱਕੀ ਵੱਢੀ ਲਾਇਤਬਾਰ£ (ਪੰਨਾ : 1288)
ਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਜੋ ਦੇਣ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਭਾਈ ਗੁਰਦਾਸ ਜੀ ਨੂੰ ਆਪਣੀ ਪਹਿਲੀ ਵਾਰ ਦੀ 21ਵੀਂ ਪਉੜੀ ਵਿੱਚ ਇਹ ਲਿਖਣਾ ਪਿਆ :
''ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਜਾਨਣ ਹੋਇਆ।
ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ।
ਜਿਥੇ ਬਾਬਾ ਪੈਰੁ ਧਰਿ ਪੂਜਾ ਆਸਣ ਥਾਪਣਿ ਸੋਆ।
ਸਿਧਾਸਣਿ ਸਭ ਜਗਤ ਦੇ ਨਾਨਕ ਆਦਿ ਮਤੇ ਜੋ ਕੋਆ।
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਨਿ ਨਉ ਖੰਡਿ ਪ੍ਰਿਥਵੀ ਸਦਾ ਢੋਆ।
ਗੁਰਮੁਖਿ ਕਲਿ ਵਿੱਚ ਪਰਗਟੁ ਹੋਆ।
ਗਲੋਬਲਾਈਜੇਸ਼ਨ ਦੇ ਅਜੋਕੇ ਜੁੱਗ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, ਉਪਦੇਸ਼, ਵਿਚਾਰ ਅੱਜ ਵੀ ਪਰਾਸੰਗਕ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਸੱਚ ਨੂੰ ਪਛਾਣੋ ਕਿਉਂਕਿ ਸੱਚ ਹੀ ਸਭ ਤੋਂ ਉੱਪਰ ਹੈ। ਜੀਵਨ ਦੀ ਹਰ ਘਟਨਾ ਵਿੱਚ ਸੱਚ ਤਲਾਸ਼ ਕਰੋ। ਗੁਰੂ ਜੀ ਦੇ ਜੀਵਨ ਤੇ ਸਰਸਰੀ ਝਾਤ ਮਾਰਿਆਂ ਇਸ ਸੱਚ ਦੀ ਸਮਝ ਪੈਂਦੀ ਹੈ।
ਰਾਜਸੀ ਖੇਤਰ : ਬਾਬਰ ਭਾਰਤ ਤੇ ਹਮਲਾ ਕਰਦਾ ਹੈ। ਐਮਨਾਬਾਦ ਵਿੱਚ ਲਾਸ਼ਾਂ ਦੇ ਡੇਰ ਲਗ ਜਾਂਦੇ ਹਨ। ਉਸ ਮੌਕੇ ਗੁਰੂ ਉਥੇ ਸਨ। ਉਹ ਬਾਬਰ ਨੂੰ ਜਾਬਰ ਕਹਿੰਦੇ ਹਨ, ਉਸ ਦੀਆਂ ਫੌਜਾਂ ਨੂੰ ਪਾਪ ਕੀ ਜੰਞ ਆਖਦੇ ਹਨ। ਆਪ ਜੀ ਜਾਣਦੇ ਸਨ ਕਿ ਇਸ ਸੱਚ ਦੇ ਹੱਕ ਵਿੱਚ ਖੁੱਲੀ ਆਵਾਜ਼ ਦਾ ਨਤੀਜਾ ਮੌਤ ਵੀ ਹੋ ਸਕਦਾ ਹੈ, ਕਿਉਂਕਿ ਉਸ ਸਮੇਂ ਕੋਈ ਦਲੀਲ, ਵਕੀਲ ਤੇ ਅਪੀਲ ਨਹੀਂ ਹੁੰਦੀ ਸੀ, ਪਰ ਗੁਰੂ ਜੀ ਨੇ ਸੱਚ ਦਾ ਲੜ ਫੜਿਆ ਜੀਵਨ ਦਾ ਨਹੀਂ। ਕਾਸ਼ ਅੱਜ ਦਾ ਮਨੁੱਖ ਐਟਮੀ ਹਥਿਆਰਾਂ ਦੇ ਵਿਕਾਸੀ ਸੱਚ ਨੂੰ ਸਮਝੇ ਤੇ ਇਸ ਦੀ ਤਿਆਰੀ, ਦੇਖ ਰੇਖ ਤੇ ਵਰਤੋਂ ਦੇ ਵਿਰੁੱਧ ਆਵਾਜ਼ ਉਠਾਏ।
ਧਾਰਮਿਕ ਖੇਤਰ : ਗੁਰੂ ਜੀ ਨੂੰ ਬਚਪਨ ਵਿੱਚ ਪੜ੍ਹਨ ਭੇਜਿਆ ਗਿਆ ਤਾਂ ਆਪ ਜੀ ਨੇ ਕਿਹਾ ''ਮੈਨੂੰ ਉਹ ਪੜ੍ਹਾਓ ਜਿਸ ਦੇ ਪੜ੍ਹਨ ਬਾਅਦ ਹੋਰ ਕੁਝ ਪੜ੍ਹਨ ਲਈ ਨਹੀਂ ਬਚਦਾ।'' ਇਹ ਸੀ ਸੱਚ ਦੀ ਤਲਾਸ਼। ਆਪ ਜੀ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਪਰ ਇਹ ਆਪ ਜੀ ਦੀ ਸੱਚ ਦੀ ਕਸਵੱਟੀ ਉੱਪਰ ਪੂਰਾ ਨਾ ਉਤਰਿਆ। ਆਪ ਜੀ ਨੇ ਕਿਹਾ ਕਿ ''ਇਹ ਸੱਲਾ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਹੋਰ ਪਾਉਣਾ ਪੈਂਦਾ ਹੈ, ਮੈਨੂੰ ਉਹ ਜਨੇਊ ਪਾਓ ਜਿਹੜਾ ਦਇਆ, ਸੰਤੋਖ, ਜਤ ਤੇ ਸਤ ਨਾਲ ਬਣਿਆ ਹੋਵੇ।''
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ£
ਏਹੁ ਜਨੇਊ ਜੀਆ ਕਾ ਹਈ 3 ਪਾਡੇ ਘਤੁ£
ਨਾ ਏਹੁ ਤੁਟੈ ਨ ਮਲੁ ਲਗੈ ਨ ਏਹੁ ਜਲੈ ਨ ਜਾਇ£
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ£
(ਵਾਰ ਆਸਾ, ਸਲੋਕ ਮ: 1 ਪੰਨਾ 471)
ਧੁਰੀ ਵਿੱਚ ਜਗਨ ਨਾਥ ਭਗਵਾਨ ਦੀ ਹੋ ਰਹੀ ਆਰਤੀ ਨੂੰ ਵੇਖ ਕੇ ਸਮਝਾਉਂਦੇ ਹਨ ਕਿ ਹੇ ਮਨੁੱਖ-ਕਿਰਤ ਆਰਤੀ ਨੂੰ ਭੁੱਲ ਕੇ ਉਸ ਵਿਸ਼ਾਲ ਆਰਤੀ ਨੂੰ ਵੇਖੋ ਜਿਹੜੀ ਸਾਰਾ ਬ੍ਰਹਮੰਡ ਕਰ ਰਿਹਾ ਹੈ। ਇਹ ਹੀ ਸੱਚ ਹੈ ਬਾਕੀ ਨਿਰਾ ਕਰਮਕਾਂਡ ਹੈ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ£
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਾਗਲ ਬਨ ਰਾਇ ਫੂਲੰਤ ਜੋਤੀ£
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ£
ਅਨਹਤਾ ਸਬਦ ਵਾਜੰਤ ਭੇਰੀ£
(ਧਨਾਸਰੀ ਮਹੱਲਾ 1 ਆਰਤੀ ਪੰਨਾ 663)
ਧਰਮ ਨਿਰਪੇਖਤਾ : ਅੱਜ ਕੱਲ੍ਹ ਧਰਮਨਿਰਪੇਖਤਾ ਦੀ ਗੱਲ ਦੁਨੀਆਂ ਭਰ ਵਿੱਚ ਹੋ ਰਹੀ ਹੈ, ਲੇਕਿਨ ਇਹ ਹੈ ਕੀ? ਗੁਰੂ ਜੀ ਫੁਰਮਾਉਂਦੇ ਹਨ ਠੀਕ ਧਰਮ ਨਿਰਪੇਖਤਾ 'ਸ਼ੁਭ ਕਰਮ' ਹਨ। ਜਿਹੜਾ ਸੱਚਾ ਆਚਰਨ ਰਖਦਾ ਹੈ, ਉਹੀ ਧਰਮ ਨਿਰਪੇਖਤਾ ਨੂੰ ਸਮਝਦਾ ਹੈ, ਪਾਲਦਾ ਹੈ।
ਮਦੀਨੇ ਵਿੱਚ ਕਾਜ਼ੀ ਰੁਕਨਦੀਨ ਪੁੱਛਦਾ ਹੈ :
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ?
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।
(ਭਾਈ ਗੁਰਦਾਸ ਵਾਰ 1 : 33)
ਸਮਾਜਿਕ ਉਪਦੇਸ਼ : (À) ਜਾਤਪਾਤ : ਅੱਜ ਸਾਰਾ ਸੰਸਾਰ ਊਚ ਨੀਚ, ਜਾਤ ਪਾਤ, ਰੰਗ ਨਸਲ ਦੀ ਬੀਮਾਰੀ ਨਾਲ ਗ੍ਰਸਤ ਹੈ। ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਜਾਤ ਵੰਡ ਨੇ ਸਮਾਜ ਨੂੰ ਬਰਬਾਦੀ ਦੇ ਡੂੰਘੇ ਖੂਹ ਵਿੱਚ ਸੁੱਟ ਦਿੱਤਾ ਹੈ। ਇਸ ਵਿਚਾਰਧਾਰਾ ਉੱਪਰ ਗੁਰੂ ਜੀ ਨੇ ਉਦੋਂ ਪਹਿਲੀ ਸੱਟ ਮਾਰੀ ਜਦੋਂ ਆਪਣੀ ਸੰਸਾਰ ਯਾਤਰਾ ਲਈ ਨੀਵੀਂ ਜਾਤ (ਮਰਾਸੀ) ਦੇ ਮਰਦਾਨਾ ਨੂੰ ਆਪਣਾ ਸਾਥੀ ਚੁਣਿਆ। ਹਿੰਦੂ ਹੋਣ ਦੇ ਬਾਵਜੂਦ ਉਹ ਮਸੀਤ ਵਿੱਚ ਨਮਾਜ ਪੜ੍ਹਨ ਗਏ ਇਹ ਦੂਸਰੀ ਚੋਟ ਸੀ। ਤੀਸਰੀ ਸੱਟ ਉਦੋਂ ਮਾਰੀ ਜਦ ਆਪ ਜੀ ਨੇ ਕਿਹਾ ''ਨਾ ਕੋ ਹਿੰਦੂ ਨ ਮੁਸਲਮਾਨ''। ਚੌਥੀ ਸੱਟ ਇਹ ਸੀ ਕਿ ਉਹ ਹਿੰਦੂਆਂ ਦੇ ਮਹਾਨ ਤੀਰਥਾਂ ਤੇ ਵੀ ਗਏ ਅਤੇ ਮੁਸਲਮਾਨਾਂ ਦੇ ਪਵਿੱਤਰ ਅਸਥਾਨ ਕਾਬਾ ਵੀ।
(ਅ) ਅਮੀਰ-ਗਰੀਬ ਵੰਡ ਤੇ ਪ੍ਰਥਾਏ : ਆਪ ਜੀ ਨੇ ਐਮਨਾਬਾਦ ਦੇ ਅਮੀਰ ਪਹਿਲਕਾਰ ਮਲਕ ਭਾਗੋ ਦੇ ਪਕਵਾਨ ਠੁਕਰਾ ਕੇ ਗਰੀਬ ਕਿਰਤੀ ਭਾਈ ਲਾਲੋ ਦੀ ਸੁੱਕੀ ਰੋਟੀ ਖਾਣੀ ਪ੍ਰਵਾਨ ਕੀਤੀ।
ਆਰਥਿਕ ਖੇਤਰ : ਬੁਨਿਆਦੀ ਤੌਰ 'ਤੇ ਮਨੁੱਖ ਖੁਦਗਰਜ਼ ਹੈ। ਦੂਸਰਿਆਂ ਨੂੰ ਲੁੱਟ ਕੇ ਆਪ ਅਮੀਰ ਬਣਨ ਵਿੱਚ ਇਸ ਨੂੰ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਕੁਝ ਸਰਕਾਰਾਂ ਨੇ ਆਪਣੇ ਦੇਸ਼ ਦੀ ਆਰਥਕ ਉੱਨਤੀ ਲਈ ਸਰਮਾਏਦਾਰੀ ਨੂੰ ਮਾਡਲ ਬਣਾਇਆ ਹੈ। ਇਸ ਵਿੱਚ ਧਨ ਕਮਾਉਣ ਤੇ ਬਹੁਤਾ ਜੋਰ ਹੈ ਤੇ ਵੰਡਣ ਵਿੱਚ ਘੱਟ। ਇਸ ਅਨੁਸਾਰ ਕੁਝ ਲੋਕ ਬਹੁਤ ਅਮੀਰ ਹੋ ਜਾਂਦੇ ਹਨ ਪਰ ਜਿਆਦਾਤਰ ਆਮ ਜਨਤਾ ਗਰੀਬ ਰਹਿੰਦੀ ਹੈ। ਦੂਸਰਾ ਮਾਡਲ ਕਮਿਊਨਿਜ਼ਮ ਹੈ। ਜਿਸ ਵਿੱਚ ਦੇਸ਼ ਦੀ ਪੈਦਾਵਾਰ ਦਾ ਕੰਟਰੋਲ ਸਰਕਾਰ ਕਰਦੀ ਹੈ। ਇਸ ਵਿੱਚ ਅਮੀਰ ਮਿਟ ਜਾਂਦੇ ਹਨ, ਪਰ ਗਰੀਬਾਂ ਦੀ ਹਾਲਤ ਬਹੁਤ ਸੁਧਰਦੀ ਨਹੀਂ। ਗੁਰੂ ਜੀ ਨੇ ਸੱਚ ਨੂੰ ਪਛਾਣਿਆ ਅਤੇ ਆਰਥਕ ਸੁਧਾਰ ਦਾ ਨਾਅਰਾ ਦਿੱਤਾ 'ਘਾਲਿ ਖਾਇ ਕਿਛੁ ਹਥਹੁ ਦੇਇ'£ ਅਰਥਾਤ ਹਰ ਆਦਮੀ ਕੰਮ ਕਰੇ ਤੇ ਵਿਹਲਾ ਰਹਿਣਆ ਆਪ ਸਮਝੇ। ਜਦ ਸਭ ਕੰਮ ਕਰਨਗੇ ਤਾਂ ਦੇਸ਼ ਜਾਂ ਸਮਾਜ ਆਪੇ ਅਮੀਰ ਹੋ ਜਾਏਗਾ ਅਤੇ ਦਸਵੰਧ ਦੀ ਵਰਤੋਂ ਲੋੜਵੰਦਾਂ ਅਰਥਾਤ ਸਰਬੱਤ ਦੇ ਭਲੇ ਲਈ ਹੋਏਗੀ। ਇਸ ਮਾਡਲ ਨੂੰ ਇੱਕ ਅਰਥ ਸ਼ਾਸਤਰੀ ਨੇ ਸਿਖੋਨੋਮਿਕਸ ਕਿਹਾ ਹੈ। ਇਸ ਮਾਡਲ ਵਿੱਚ ਸੰਸਾਰ ਦਾ ਕਲਿਆਣ ਛੁਪਿਆ ਹੈ ਕਿਉਂਕਿ ਇਹ ਸੱਚ ਅਤੇ ਪਿਆਰ ਤੇ ਆਧਾਰਤ ਹੈ।
ਜੇ ਸੰਸਾਰ ਨੇ ਤਬਾਹੀ ਤੋਂ ਬਚਣਾ ਹੈ, ਸੁੱਖ ਦਾ ਸਾਹ ਲੈਣਾ ਹੈ, ਸਰਬ ਸਾਂਝੀ ਵਾਲਤਾ ਦਾ ਝੰਡਾ ਬੁਲੰਦ ਕਰਨਾ ਹੈ, ਸਾਰੀ ਦੁਨੀਆਂ ਨੂੰ ਇੱਕ ਪਰਿਵਾਰ ਸਮਝਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸਮਝਣਾ ਪਏਗਾ ਅਤੇ ਅਪਨਾਉਣਾ ਪਏਗਾ।
ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰੁ£
(ਸਿਰੀ ਰਾਗ ਮ: 1 ਪੰਨਾ 62)

ਡਾ. ਦਰਸ਼ਨ ਸਿੰਘ ਖਾਲਸਾ