ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ


ਕਲਯੁਗ ਦੇ ਕਾਲ ਚੱਕਰ ਵਿਚ ਜਦੋਂ ਚਾਰੇ ਪਾਸੇਕੂੜ ਦਾ ਪਸਾਰਾ ਹੋ ਗਿਆ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਰਾਇ ਭੋਇ ਦੀ ਤਲਵੰਡੀ ਵਿਖੇ (ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਰੁ) ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇਵੀ ਦੀ ਕੁੱਖੋਂ ਹੋਇਆ। ਭਾਈ ਗੁਰਦਾਸ ਜੀ ਨੇ ਬੜੇ ਖੂਬਸੂਰਤ ਢੰਗ ਨਾਲ ਗੁਰੂ ਮਹਾਰਾਜ ਜੀ ਦੇ ਆਗਮਨ ਦਾ ਵਰਨਣ ਕੀਤਾ ਹੈ :
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।
(ਭਾਈ ਗੁਰਦਾਸ ਜੀ, ਵਾਰ)
ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਹਰ ਪਾਸੇ ਛਾਏ ਹਨ੍ਹੇਰੇ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ:
ਰਾਜੇ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ£
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ£
ਹਉ ਭਾਲਿ ਵਿਕੁੰਨੀ ਹੋਈ£ ਆਧੇਰੈ ਰਾਹੁ ਨ ਕੋਈ£
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ£
ਉਸ ਸਮੇਂ ਹਿੰਦੁਸਤਾਨ ਤੇ ਲੋਧੀ ਖਾਨਦਾਨ ਦੇ ਪਠਾਨ ਬਾਦਕਾਹਾਂ ਦਾ ਰਾਜ ਸੀ ਅਤੇ ਦੇਸ਼ ਵਿੱਚ ਉਸ ਸਮੇਂ ਹਿੰਦੂ ਅਤੇ ਮੁਸਲਮਾਨ ਦੋ ਕੌਮਾਂ ਹੀ ਸਨ। ਇਨ੍ਹਾਂ ਵਿੱਚ ਮਿਲਵਰਤਨ ਬੁਤ ਘੱਟ ਸੀ। ਇਸ ਤੋਂ ਇਲਾਵਾ ਹਿੰਦੂ ਆਪੋ ਵਿੱਚ ਵੀ ਚਾਰ ਸ਼੍ਰੈਣੀਆਂ ਬ੍ਰਾਹਮਣ, ਖੱਤਰੀ, ਵੈਦ ਅਤੇ ਸ਼ੂਦਰ ਵਿੱਚ ਵੰਡੇ ਹੋਏ ਸਨ। ਬ੍ਰਾਹਮਣ ਜਾਤੀ ਸਭ ਤੋਂ ਉੱਚੀ ਸਮਝੀ ਜਾਂਦੀ ਸੀ ਅਤੇ ਸੂਦਰ ਜਾਤੀ ਦੇ ੋਲਕਾਂ ਨੂੰ ਬਾਣੀ ਪੜ੍ਹਨਾ ਤੇ ਸੁਣਨਾ ਪੂਰੀ ਤਰ੍ਹਾਂ ਵਰਜਿਤ ਸੀ। ਬਾਣੀ ਪੜ੍ਹਨ ਜਾਂ ਸੁਣਨ ਤੇ ਉਨ੍ਹਾਂ ਦੀ ਜੀਭ ਕੱਟ ਦੇਣ ਜਾਂ ਸਿੱਕਾ ਢਾਲ ਕੇ ਕੰਨਾਂ ਵਿੱਚ ਪਾ ਦਿੱਤਾ ਜਾਂਦਾ ਸੀ। ਇਸਤਰੀ ਭਾਵੇਂ ਕਿਸੇ ਜਾਤੀ ਦੇ ਹੋਵੇ, ਉਸ ਦਾ ਵੀ ਸ਼ੂਦਰ ਵਾਂਗ ਮੰਦਰ ਜਾਣਾ ਤੇ ਪੂਜਾ ਕਰਨੀ ਮਨ੍ਹਾਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਭ ਤੋਂ ਪਹਿਲਾਂ ਉਸ ਸਮੇਂ ਔਰਤ ਦੇ ਪੱਖ ਵਿੱਚ ਆਵਾਜ਼ ਉਠਾਈ। ਉਨ੍ਹਾਂ ਨੇ ਫੁਰਮਾਇਆ:
ਭੰਡਿ ਜੰਮੀਐ ਭੰਡਿ ਨਿਮੀਐ ਭੰਡਿ ਮੰਗਣੁ ਵੀਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹ£
ਭੰਡੁ ਮੁਆ ਭੰਡ ਭਾਲੀਐ ਭੰਡਿ ਹੋਵੈ ਬੰਧਾਨ£
ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ£
ਭਾਵ ਜਿਸ ਔਰਤ ਨੇ ਪੀਰਾਂ-ਪੈਗੰਬਰਾਂ ਅਤੇ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦਿੱਤਾ, ਉਹ ਨਿੰਦਣਯੋਗ ਨਹਖ ਰੁ। ਜਪੁ ਜੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ਗਈ ਪਾਵਨ ਬਾਣੀ ਰੁ। ਜਪੁ ਬਾਣੀ ਦੀਆਂ 38 ਪਾਉੜੀਆਂ ਵਿੱਚ ਪੂਰਾ ਸਿੱਖ ਫਲਸਫਾ ਹੀ ਵਿਦਮਾਨ ਹੈ। ਉਨ੍ਹਾਂ ਦੀ ਪਰਮਾਤਮਾ ਬਾਰੇ ਵਿਚਾਰਧਾਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਸੰਕਲਿਤ ਮੂਲ ਮੰਤਰ ਤੋਂ ਸਾਫ ਪਤਾ ਚਲਦੀ ਹੈ। ਉਨ੍ਹਾਂ ਨੇ ਮੂਲ ਮੰਤਰ ਵਿੱਚ ਕਿਹਾ ਹੈ ਕਿ ਪਰਮਾਤਮਾ ਇੱਕ ਹੈ, ਉਸ ਦਾ ਨਾਂ ਸੱਚਾ ਹੈ। ਉਹ ਸੰਸਾਰ ਦਾ ਸਿਰਜਣਹਾਰ ਹੈ ਅਤੇ ਉਹ ਸਭ ਕੁਝ ਕਰਨ ਵਾਲਾ ਹੈ। ਉਸ ਨੂੰ ਕਿਸੇ ਦਾ ਡਰਨ ਹੀਂ ਹੈ। ਉਨ੍ਹਾਂ ਅਨੁਸਾਰ ਰੱਬ ਅਮਰ ਹੈ। ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੈ। ਜੋ ਵਿਅਕਤੀ ਰੱਬੀ ਹੁਕਮ ਨੂੰ ਸਮਝ ਲੈਂਦਾ ਹੈ, ਉਹ ਗੁਰਮੁਖ ਹੈ।
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਦਾ ਸ੍ਰੇਸ਼ਟ ਫਰਮਾਨ ਦੇ ਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲੇ ਆਮ ਮਨੁੱਖ ਨੂੰ ਨਿਮਰਤਾ ਤੇ ਹਲੀਮੀ ਭਰਿਆ ਮਿਠਾ ਬੋਲੜਾ ਸੁਭਾਅ ਗ੍ਰਹਿਣ ਕਰਨ ਤੇ ਜੋਰ ਦਿੱਤਾ। ਗੁਰੂ ਜੀ ਨੇ ਗ੍ਰਹਿਸਤ ਜੀਵਨ ਨੂੰ ਸਰਵ ਸ੍ਰੇਸ਼ਟ ਦਸਿਆ ਹੈ। ਆਤਮਿਕ ਤ੍ਰਿਪਤੀ ਲਈ ਨਾਮ ਜਪਣ ਦੀ ਜੁਗਤ ਦਸਦਿਆਂ ਬੜੇ ਸ਼ਕਤੀਸ਼ਾਲੀ ਢੰਗ ਨਾਲ ਫੁਰਮਾਇਆ ਕਿ ਇਸ ਲਕਸ਼ ਦੀ ਪ੍ਰਾਪਤੀ ਗ੍ਰਹਿਸਤ ਜੀਵਨ ਵਿੱਚ ਰਹਿ ਕੇ ਹੀ ਕੀਤੀ ਜਾਣੀ ਹੈ। ਸੰਸਾਰ ਤਿਆਗ ਕੇ ਨਹੀਂ। ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਨੱਠ ਜਾਣਾ ਨਹੀਂ ਹੈ। ਉਨ੍ਹਾਂ ਦੇ ਸਿਧਾਂਤ ਵਿੱਚ ਊਚ-ਨੀਚ ਦੇ ਵਿਤਕਰੇ ਦੀ ਕੋਈ ਥਾਂ ਨਹੀਂ ਹੈ। ਕਿਉਂਕਿ ਪ੍ਰਭੂ ਦੀ ਜੋਤ ਹੀ ਸਾਰੇ ਪਸਰੀ ਹੋਈ ਹੈ। ਗੁਰੂ ਜੀ ਫੁਰਮਾਉਂਦੇ ਹਨ :
ਸਭੇ ਸਾਂਝੀਵਾਲ ਸਦਾਇਨ ਕੋਈ ਨ ਦਿਸਹਿ ਬਾਹਰਾ ਜੀਉ£
ਗੁਰੂ ਨਾਨਕ ਦੇਵ ਜੀ ਨੇ ਫੋਕੀ ਪੂਜਾ-ਪਾਠ ਨੂੰ ਪ੍ਰਵਾਨਗੀ ਨਹੀਂ ਦਿੱਤੀ। ਉਹ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਧਰਮ ਦੀ ਕਮਾਈ ਨਾਲ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਗੁਰੂ ਜੀ ਅਨੁਸਾਰ ਮਾਇਆ ਵਿਸ਼ਵ ਦਾ ਭਰਮ ਹੈ। ਮਾਇਆ ਝੂਠ ਰੁ ਤੇ ਸਚਾਈ ਦੀ ਵਿਰੋਧੀ ਹੈ। ਮਾਇਆ ਦੇ ਕਾਰਨ ਹੀ ਮਨੁੱਖ ਰੱਬ ਕੋਲੋਂ ਦੂਰ ਹੈ। ਬੈਕਾਂ ਭਰਨ ਲਈ ਤਾਂ ਉਸ ਨੂੰ ਪਾਪ ਦੀ ਕਮਾਈ ਕਰਨੀ ਪਵੇਗੀ।
ਪਾਪਾ ਬਾਝਹੁ ਹੋਵੈ ਨਾਹੀਂ, ਮੁਇਆ ਸਾਥਿ ਨ ਜਾਈ£
    ਹੁਕਮ ਨੂੰ ਪਛਾਨਣ ਵਾਲਾ ਵਿਅਕਤੀ ਉਸ ਪਰਮਾਤਮਾ ਦੇ ਦਰ ਤੋਂ ਅਸੀਸਾਂ ਹਾਸਲ ਕਰਦਾ ਹੈ ਤੇ ਉਸ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ। ਉਨ੍ਹਾਂ ਨੇ ਸਰਮਾਏਦਾਰੀ ਦਾ ਸਾਥ ਨਹੀਂ ਦਿੱਤਾ, ਗਰੀਬਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਨੇ ਮਲਕ ਭਾਰੀ ਨੂੰ ਠੁਕਰਾ ਕੇ ਭਾਈ ਲਾਲੋ ਨੂੰ ਗਲ ਨਾਲ ਲਾਇਆ ਅਤੇ ਫੁਰਮਾਇਆ :
ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ£
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ£
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ£
ਗੁਰੂ ਨਾਨਕ ਜੀ ਆਪ ਹਿੰਦੂਆਂਦੀ ਇੱਕ ਉੱਚੀ ਕੁੱਲ ਬੇਦੀ ਖੱਤਰੀ ਵਿੱਚ ਪੈਦਾ ਹੋਏ ਸਨ, ਪਰ ਉਨ੍ਹਾਂ ਨੇ ਸਾਰੀ ਉਮਰ ਮਰਾਸੀ ਜਾਤ ਦੇ ਭਾਈ ਮਰਦਾਨੇ ਨੂੰ ਸਾਰੀ ਜ਼ਿੰਦਗੀ ਨਾਲ ਰੱਖਿਆ। ਉਸ ਵੇਲੇ ਪੂਰੇ ਭਾਰਤ ਵਿੱਚ ਨਾਥਾਂ-ਸਿੱਧਾਂ ਦੀ ਧਾਕ ਪਈ ਹੋਈ ਸੀ, ਲੋਕਾਂ ਨੂੰ ਕੋਈ ਗਿਆਨ ਦੀ ਗੱਲ ਨਹੀਂ ਸੀ ਦਸੀ ਜਾਂਦੀ। ਜਦ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਕਿ ਸੰਸਾਰ ਝੂਠ ਅਤੇ ਪਾਖੰਡ ਵਿੱਚ ਡੁੱਬਿਆ ਹੋਇਾ ਹੈ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਦੇਸ਼ ਭਰ ਦੇ ਕੋਨੇ-ਕੋਨੇ ਅਤੇ ਨਾਲ ਲਗਦੇ ਪ੍ਰਦੇਸਾਂ ਵਿੱਚ ਵੀ ਚੱਕਰ ਲਾਏ, ਜਿਨ੍ਹਾਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਗਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਵੱਡੇ-ਵੱਡੇ ਸਾਧੂਆਂ ਦੇ ਮੱਠਾਂ, ਤਕੀਏ, ਜਿੱਥੇ-ਜਿੱਥੇ ਵੀ ਅਖੌਤੀ ਸਾਧੂ ਰਹਿੰਦੇ ਸਨ, ਉਨ੍ਹਾਂ ਤਾਵਾਂ ਤੇ ਪੁੱਜ ਕੇ ਗੁਰੂ ਜੀ ਨੇ ਉਨ੍ਹਾਂ ਦੇ ਮਨਾ ਵਿਚੋਂ ਹਨ੍ਹੇਰਾ ਦੂਰਕੀਤਾ। ਲਾਹੌਰ ਵਿਖੇ ਦੁਨੀ ਚੰਦ ਨੂੰ ਗੁਰੂ ਜੀ ਨੇ ਸਮਝਾਇਆ ਸੀ ਕਿ ਪਿਤਰ ਲੋਕ ਨਾਮ ਦੀ ਕੋਈ ਨਗਰੀ ਨਹੀਂ ਤੇ ਸਰਾਧ ਕਰਨੇ ਕਰਾਉਣੇ ਵਿਅਰਥ ਕੰਮ ਹੈ। ਬ੍ਰਾਹਮਣਾਂ ਭਾਈਆਂ ਦਾ ਖਾਧਾ ਹੋਇਆ ਭੋਜਨ ਤੇ ਦਾਨ ਪੁੰਨ ਦੀਆਂ ਵਸਤੂਆਂ ਮਰ ਚੁੱਕੇ ਪ੍ਰਾਣੀ ਨੂੰ ਨਹੀਂ ਮਿਲਦੀਆਂ। ਜੀਵ ਸੰਸਾਰ ਵਿੱਚ ਆਇਆ ਤੇ ਤਰ ਗਿਆ। ਉਸ ਦੇ ਮਰਨ ਪਿੱਛੋ ਪੱਤਲਾਂ ਉੱਤੇ ਪਿੰਡ ਭਰਾ ਕੇ ਕਾਵਾਂ ਨੂੰ ਹੀ ਸੱਦੀਦਾ ਹੈ। ਉਸ ਪ੍ਰਾਣੀ ਨੂੰ ਕੁਝ ਨਹੀਂ ਪਹੁੰਚਦਾ। ਗੁਰੂ ਜੀ ਫੁਰਮਾਉਂਦੇ ਹਨ :
ਆਇਆ ਗਾਇਆ ਮੁਇਆ ਨਾਉ£
ਪਿਛੈ ਪਤਲਿ ਸਦਿਹੁ ਕਾਵ£
ਨਾਨਕ ਮਨਮੁਖਿ ਅੰਧ ਪਿਆਰ£
ਬਾਝ ਗੁਰੂ ਡੂਬਾ ਸੰਸਾਰ£
ਗੁਰੂ ਜੀ ਨੇ ਬਾਬਰ ਵਰਗੇ ਜਾਲਮ ਬਾਦਸ਼ਾਹ ਦੇ ਜੁਲਮਾਂ ਵਿਰੁੱਧ ਆਵਾਜ਼ ਉਠਾਈ। ਬਾਬਰ ਨੇ ਜਦੋਂ ਪੰਜਾਬ ਉਤੇ ਆਪਣਾ ਚੌਥਾ ਹੱਲਾ ਕੀਤਾ ਤਾਂ ਇੰਨੀ ਲੁੱਟ ਮਾਰ ਤੇ ਕਤਲੇਆਮ ਕੀਤਾ ਕਿ ਲੋਕਾਈ ਤ੍ਰਾਸ-ਤ੍ਰਾਸ ਕਰ ਉਠੀ। ਬਾਬਰ ਦੇ ਇਨ੍ਹਾਂ ਅਤਿਆਚਾਰਾਂ ਦਾ ਗੁਰੂ ਨਾਨਕ ਦੇ ਕੋਮਲ ਮਨ ਉਤੇ ਇੰਨਾ ਤਿੱਖਾ ਪ੍ਰਭਾਵ ਪਿਆ ਤੇ ਉਨ੍ਹਾਂ ਭਾਈ ਲਾਲੋ ਨੂੰ ਸੰਬੋਧਨ ਕਰ ਕੇ ਇਹ ਸ਼ਬਦ ਉਚਾਰਿਆ :
ਜੈਸੀ ਮੈ ਆਵੈ ਖਸਮ ਕੀ ਬਾਣੀ,
ਤੈਸੜਾ ਕਰੀ ਗਿਆਨ ਵੇ ਲਾਲੋ।
ਪਾਪ ਕੀ ਜੰਞ ਲੈ ਕਾਬਲਹੁ ਧਾਇਆ,
ਜੋਰੀ ਮੰਗੈ ਦਾਨ ਵੇ ਲਾਲੋ।
ਗੁਰੂ ਜੀ ਕਹਿੰਦੇ ਹਨ ਕਿ ਜਿਸ ਜੀਵ ਆਤਮਾ ਦੇ ਹਿਰਦੇ ਦੇ ਹਿਰਦੇ ਵਿੱਚ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਹ ਸਾਰੇ ਭਰਮ ਭੁਲੇਖਿਆਂ ਤੋਂ ਦੂਰ ਹੋ ਜਾਂਦਾ ਹੈ। ਉਸ ਲਈ ਸਾਰੇ ਦਿਨ ਤੇ ਮਹੀਨੇ ਇਕੋ ਜਿਹੇ ਹੁੰਦੇ ਹਨ। ਗੁਰਬਾਣੀ ਅਨੁਸਾਰ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੈ, ਪਰ ਅਸੀਂ ਫਿਰ ਵੀ ਹਰ ਮਹੀਨੇ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਮਨਾਉਂਦੇ ਹਾਂ ਜੋ ਕਿ ਮਨਮਤਿ ਹੈ। ਗੁਰੂ ਜੀ ਨੇ ਅਧਿਆਤਮਕ ਉਨਤੀ ਦੀਆਂ ਪੰਜ ਅਵਸਥਾਵਾਂ ਦਾ ਜਿਕਰ ਕੀਤਾ ਹੈ, ਜਿਨ੍ਹਾਂ ਅਵਸਥਾਵਾਂ ਨੂੰ ਖੰਡ ਕਿਹਾ ਗਿਆ ਹੈ। ਧਰਮ ਖੰਡ ਪਹਿਲਾ ਖੰਡ ਹੈ ਜਿਹੜਾ ਭੋਤਿਕ ਸੰਸਾਰ ਦੇ ਉਸ ਵਿਅਕਤੀ ਤੇ ਲਾਗੂ ਹੁੰਦਾ ਹੈ, ਜਿਹੜਾ ਕਿ ਮੁਢਲੀ ਅਵਸਥਾ ਤੇ ਪੁੱਜ ਜਾਂਦਾ ਹੈ। ਸਰਮ ਖੰਡ ਮਾਨਵਤਾ ਤੇ ਆਤਮ-ਸਮਰਪਣ ਦਾ ਖੇਤਰ ਹੈ। ਇਸ ਤੋਂ ਬਾਅਦ ਕਰਮ ਖੰਡ ਆਉਂਦਾ ਹੈ। ਸਰਮ ਖੰਡ ਮਾਨਵਤਾ ਤੇ ਆਤਮ-ਸਮਰਪਣ ਦਾ ਖੇਤਰ ਹੈ। ਅਨੂਠੀ ਅਵਸਥਾ ਸੱਚ ਖੰਡ ਦੀ ਹੈ ਜਿਸ ਵਿੱਚ ਮਨੁੱਖ ਦਾ ਈਸ਼ਵਰ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ। 2 ਸਤੰਬਰ 1539 (2 ਅਸੂ 1596 ਬਿਕਰਮੀ, ਅੱਸੂ ਵਦੀ 5) ਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਅਤੇ ਉਨ੍ਹਾਂ ਨੂੰ ਗੁਰਗੱਦੀ ਬਖਸ਼ੀ ਅਤੇ 1539 ਈ. ਵਿੱਚ ਗੁਰੂ ਨਾਨਕ ਜੀ ਜੋਤੀ ਜੋਤ ਸਮਾਂ ਗਏ। ਗੁਰੂ ਜੀ ਨੇ ਆਪਣਾ ਸੁਨੇਹਾ ਲੋਕ ਬੋਲੀ ਵਿੱਚ ਦਿੱਤਾ। ਉਨ੍ਹਾਂ ਦੇ ਜੋਤੀ ਜੋਤ ਸਮਾਉਣ ਵੇਲੇ ਹਿੰਦੂ ਤੇ ਮੁਸਲਮਾਨ ਦੋਨੋਂ ਹੀ ਇੱਕ ਸਮਾਨ ਪੁਜ ਰਹੇ ਸਨ। ਪੁਰਾਤਨ ਜਨਮਸਾਖੀ ਅਨੁਸਾਰ ਜਦ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ, ਉਸ ਵੇਲੇ ਅੰਮ੍ਰਿਤ ਵੇਲਾ ਸੀ ਅਤੇ ਆਪ ਤੁਖਾਰੀ ਰਾਗ ਬਾਰਾਮਾਂਹ ਉਚਾਰ ਰਹੇ ਸਨ :
ਤੂ ਸੁਣਿ ਕਿਰਤ ਕਰੰਮਾ, ਪੁਰਬ ਕਮਾਇਆ।
ਸਿਰਿ ਸਿਰਿ ਸੁਖ ਸਹੰਮਾ, ਦੇਹਿ ਸੁ ਤੂ ਭਲਾ।
ਗੁਰੂ ਜੀ ਦੀ ਪਹਿਲੀ ਉਦਾਸੀ 12 ਸਾਲ (1497-1509) ਤੱਕ ਦੀ ਸੀ। ਇਸ ਸਮੇਂ ਆਪ ਜਿਨ੍ਹਾਂ ਵਿਸ਼ੇਸ਼ ਥਾਵਾਂ 'ਤੇ ਗਏ ਉਹ ਸੈਦਪੁਰ, ਤੁਲੰਬਾ, ਕੁਰੂਕਸ਼ੇਤਰ, ਹਰਦੁਆਰ, ਪਾਣੀਪਤ, ਦਿੱਲੀ, ਪਾਕਪਟਨ ਅਤੇ ਬਹੁਤ ਸਾਰੀਆਂ ਥਾਵਾਂ ਤੇ ਗਏ। ਉਨ੍ਹਾਂ ਦੀ ਦੂਜੀ ਉਦਾਸੀ 1510 ਤੋਂ 1515 ਤੱਕ ਦੱਖਣ ਵੱਲ ਪੰਜ ਸਾਲ ਦੀ ਸੀ। ਤੀਜੀ ਉਦਾਸੀ 1516 ਤੋਂ 1518 ਤੱਕ ਉੱਤਰ ਵੱਲ ਕੀਤੀ, ਜਿਸ ਵਿੱਚ ਉਨ੍ਹਾਂ ਦੀ ਚਰਚਾ ਸਿੱਧਾਂ-ਜੋਗੀਆਂ ਨਾਲ ਹੋਈ। ਚੌਥੀ ਉਦਾਸੀ ਪੱਛਮ ਵੱਲ ਮੁਸਲਮਾਨੀ ਦੇਸ਼ਾਂ ਅੰਦਰ 1519 ਤੋਂ 1523 ਤੱਕ ਦੀ ਸੀ ਅਤੇ ਪੰਜਵੀਂ 1523 ਤੋਂ 1529 ਤੱਕ ਪੰਜਾਬ ਦੀਆਂ ਕੁਝ ਵਿਸ਼ੇਸ਼ ਥਾਵਾਂ ਦੀ ਸੀ।
ਉਸ ਦਾ ਵੀ ਸ਼ੂਦਰ ਵਾਂਗ ਮੰਦਰ ਜਾਣ ਤੇ ਪੂਜਾ ਕਰਨੀ ਮਨ੍ਹਾ ਸੀ ਤੇ ਉਸ ਸਮੇਂ ਹਿੰਦੁਸਤਾਨ ਵਿੱਚ ਔਰਤ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ। ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿੱਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਔਰਤ ਨੂੰ ਮਰਦ ਦੇ ਬਰਾਬਰ ਸਨਮਾਨ ਜਨਕ ਰੁਤਬਾ ਪ੍ਰਦਾਨ ਕਰਨ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਹੀ ਆਈ।
ਆਮ ਮਨੁੱਖ ਨੂੰ ਨਿਮਰਤਾ ਤੇ ਹਲੀਮੀ ਭਰਿਆ ਮਿਠ ਬੋਲੜਾ ਸੁਭਾਅ ਗ੍ਰਹਿਣ ਕਰਨ ਤੇ ਜ਼ੋਰ ਦਿੱਤਾ। ਗੁਰੂ ਜੀ ਨੇ ਸੰਸਾਰ ਨੂੰ ਤਿਆਗਣ ਅਤੇ ਤ੍ਰਿਸਕਾਰਨ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ। ਉਨ੍ਹਾਂ ਨੇ ਗ੍ਰਹਿਸਥ ਨੂੰ ਪ੍ਰਮੁੱਖਤਾ ਦੇ ਕੇ, ਦਸਾਂ-ਨਹੁੰਆਂ ਦੀ ਕਿਰਤ ਕਮਾਈ ਕਰਕੇ ਜਿਊਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਜੀਵਨ ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ 'ਚ ਇਕਾਂਤ ਵਾਸ ਹੋਣ ਨੂੰ ਨਿੰਦਿਆ ਅਤੇ ਗ੍ਰਹਿਸਥ ਵਿੱਚ ਰਹਿ ਕੇ ਸੇਵਾ-ਸਿਮਰ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ :
ਹਸੱਦਿਆਂ ਖੇਲਦਿਆਂ ਪੈਨਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤਿ£ (ਪੰਨਾ 522)
ਗੁਰੂ ਨਾਨਕ ਦੇਵ ਜੀ ਨੇ ਫੋਕੀ ਪੂਜਾ ਪਾਠ....
ਉਹ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਆਦੇਸ਼ ਦਿੰਦੇ ਹਨ।
ਘਾਲਿ ਖਾਇ ਕਿਛੁ ਹਥਹੁ ਦੇਇ£
ਨਾਨਕ ਗਹੁ ਪਛਾਣਹਿ ਸੇਇ£ (ਪੰਨਾ-1345)
ਗੁਰੂ ਜੀ ਦੀਆਂ ਸਿੱਖਿਆਵਾਂ ਦੀ ਮਹੱਤਤਾ ਅੱਜ ਦੇ ਸਮਾਜ ਵਿੱਚ ਵੀ ਉਸੇ ਤਰ੍ਹਾਂ ਹੈ, ਜਿਵੇਂ ਉਸ ਸਮੇਂ ਸੀ, ਸਗੋਂ ਅੱਜ ਤਾਂ ਸਾਨੂੰ ਇਨ੍ਹਾਂ ਸਿੱਖਿਆਵਾਂ ਦੀ ਹੋਰ ਵੀ ਲੋੜ ਹੈ ਜਦੋਂ ਕਿ ਮਨੁੱਖ ਦੁਨਿਆਵੀ ਪਦਾਰਥਾਂ ਤੇ ਮੋਹ-ਮਾਇਾ ਵਿੱਚ ਗਲਤਾਨ ਹੋਈ ਜਾ ਰਿਹਾ ਹੈ। ਅੱਜ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅੱਜ ਗੁਰੂ ਜੀ ਦੇ ਉਪਦੇਸ਼ਾਂ ਉੱਪਰ ਕਿੰਨਾ ਕੁ ਚੱਲ ਰਹੇ ਹਾਂ?

ਡਾ. ਸੰਦੀਪ ਕੌਰ ਸੇਖੋਂ
ਐਮ.ਏ., ਪੀ.ਐਚ. ਡੀ.