ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਅਤੇ ਸਾਡਾ ਜੀਵਨ


ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਨਸਾਨ ਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਆਪਣੀ ਬਾਣੀ ਰਾਹੀਂ ਸਿਖਾਇਆ ਇੱਕ ਵਧੀਆ ਮਨੁੱਖ ਬਣਨ ਲਈ ਪਰੇਰਿਆ,ਜੀਵਨ ਵਿੱਚੋਂ ਕਰਮ ਕਾਂਡ ਅਤੇ ਝੂਠ ਕੱਢ ਕੇ ਸੱਚ ਨਾਲ ਜੁੜਨ ਤੇ ਸੱਚ ਨੂੰ ਹਿਰਦੇ ਵਿੱਚ ਵਸਾਉਣ ਦਾ ਉਪਦੇਸ ਦਿਤਾ ਅਕਾਲ ਪੁਰਖ ਪ੍ਰਮਾਤਮਾ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਉਸਦਾ ਸਿਮਰਨ ਉਸਦੀ ਯਾਦ ਨੂੰ ਮਨ ਵਿਚ ਵਸਾ ਕੇ ਉਸਦੀ ਬਨਾਈ ਖਲਕਤ ਦੇ ਹਰ ਜੀਵ ਵਿੱਚੌਂ ਪ੍ਰਭੂ ਦੇ ਦਰਸ਼ਨ ਕਰਨ ਦਾ ਹੁਕਮ ਕੀਤਾ ਪਰ ਗੁਰਮੁਖੋ ਧਿਆਨ ਦੇਣਾ ਅੱਜ ਅਸੀ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੇ ਮੁਕਾਬਲੇ ਹੋਰ ਬਹੁਤ ਸਾਰੇ ਦੇਵੀ ਦੇਵਤੇ ਖੜੇ ਕੀਤੇ ਹਨ ਸਤਿਗੁਰੂ ਜੀ ਨੇ ਸਾਨੂੰ ਇਕ ਨੂੰ ਮੰਨਣ ਲਈ ਪਰੇਰਿਆ ਅਤੇ ਸਭ ਤੋਂ ਪਹਿਲਾ ਨਾਹਰਾ ਹੀ ਇਹ ਦਿਤਾ ਕਿ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ  ਸ਼ੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾ ਲੋਕ ਅਕਾਲ ਪੁਰਖ ਨੂੰ ਛੱਡ ਕੇ ਬਹੁ ਕਿਸਮ ਦੀ ਪੂਜਾ ਵਿੱਚ ਫਸੇ ਹੋਏ ਸਨ ਇਥੇ ਮੜੀਆਂ ਮਸਾਣਾ, ਪੱਥਰਾਂ, ਕੁਦਰਤੀ ਸ਼ਕਤੀਆਂ, ਜਾਨਵਰਾਂ ਅਤੇ ਦਰੱਖਤਾਂ ਦੀ ਪੂਜਾ ਕੀਤੀ ਜਾਦੀਂ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਇਸ ਕਰਮ ਕਾਂਡ ਤੌਂ ਹਟਾ ਕੇ ਨਿਰਭਉ, ਨਿਰਵੈਰ ਤੇ ਸਚ ਸਦੀਵੀ ਹੋਂਦ ਦੇ ਮਾਲਕ ਅਕਾਲ ਪੁਰਖ ਨਾਲ ਨਾਲ ਜੁੜਨ ਦਾ ਸ਼ੰਦੇਸ਼ ਦਿਤਾ ਅਤੇ ਇਹ ਗੱਲ ਸ਼ਮਝਾਈ ਕੇ ਉਸ ਦੀ ਪਰਾਪਤੀ ਲਈ ਘਰ ਬਾਰ ਤਿਆਗਣ ਦੀ ਲੋੜ ਨਹੀਂ,ਸਗੋਂ ਸੱਚੇ ਗੁਰੂ ਦੀ ਸ਼ਰਨ ਵਿੱਚ ਜਾਣ ਦੀ ਲੋੜ ਹੈ ਕਿਉਂਕਿ ਉਸ ਦੀ ਪਰਾਪਤੀ ਗੁਰੂ ਦੇ ਦਸੇ ਮਾਰਗ ਤੇ ਚਲਕੇ ਹੀ ਹੋ ਸਕਦੀ ਗੁਰੂ ਹੀ ਇਕ ਅਜਿਹਾ ਗਿਆਨ ਦਾ ਚਾਨਣ ਹੈ ਜੋ ਮਨੁਖ ਦੇ ਮਨ ਵਿਚੌਂ ਅਗਿਆਨਤਾ ਦਾ ਹਨੇਰ੍ਹਾ ਖਤਮ ਕਰਕੇ ਗਿਆਨ ਦਾ ਚਾਨਣ ਫੈਲਾ ਸਕਦਾ ਹੈ ਜੀਵਨ ਦੇ ਸਹੀ ਮਾਰਗ ਤੌਂ ਭਟਕੇ ਇਨਸਾਨ ਨੂੰ ਸਚ ਦੇ ਮਾਰਗ ਨਾਲ ਜੋੜ ਸਕਦਾ ਹੈ ,ਗੁਰੂ ਦੀ ਜੀਵ ਦੇ ਜੀਵਨ ਵਿਚ ਬਹੁਤ ਲੋੜ ਹੈ ਬਾਣੀ ਦਾ ਵੀ ਪਾਵਨ ਬਚਨ ਹੈ ਕਿ “ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵਈ“ ਪਰ ਇਸ ਗੱਲ ਦਾ ਵੀ ਧਿਆਨ ਦੇਣ ਦੀ ਲੋੜ ਕਿ ਗੁਰੂ ਕਿਸ ਨੂੰ ਬਨਾਉਣਾ ਹੈ ਕਿਉਂਕਿ ਨਕਲੀ ਗੁਰੂਆਂ ਦੇ ਵੀ ਵਗ ਤੁਰੇ ਫਿਰਦੇ ਹਨ ਸਚਾ ਗੁਰੂ ਕੇਵਲ ਸ਼ਬਦ ਗੁਰੂ ,ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਸਤਿਗੁਰੂ ਜੀ ਨੇ ਆਪ ਸ਼ਬਦ ਨੂੰ ਹੀ ਗੁਰੂ ਕਿਹਾ ਹੈ ਸਿਧਾਂ ਦੇ ਪੁਛਣ ਤੇ ਇਹ ਹੀ ਕਿਹਾ ਸੀ ਕਿ “ਸ਼ਬਦ ਗੁਰੂ ਸੁਰਤਿ ਧੁਨਿ ਚੇਲਾ” ਸ਼ਬਦ ਹੀ ਜਨਮ- ਮਰਨ, ਦੁਖ-ਸੁਖ, ਡਰ-ਭਉ, ਵੈਰ-ਵਿਰੋਧ, ਵਿਕਾਰਾਂ-ਬੰਧਨਾਂ ਤੋਂ ਮੁਕਤ ਹੈ ਸੋ ਸ਼ਬਦ ਗੁਰੂ ਦੀ ਸਿਖਿਆ ਤੇ ਚਲ ਕੇ ਆਪਣਾ ਜੀਵਨ ਸਫਲ ਕਰੀਏ ਪ੍ਰਮਾਤਮਾ ਨੂੰ ਪਾਉਣ ਲਈ ਇਕ ਹੋਰ ਕਰਮ ਕਾਂਡ ਸੰਸਾਰ ਦੇ ਧਾਰਮਿਕ ਆਗੂਆਂ ਵਲੌਂ ਸ਼ੁਰੂ ਹੋਏਆ ਉਹ ਸੀ ਲੋਕਾਂ ਨੂੰ ਤੀਰਥ ਯਾਤਰਾ ਕਰਨ ਦੇ ਵਹਿਮ ਵਿਚ ਪਾ ਕੇ ਉਨ੍ਹਾਂ ਦੀ ਲੁਟ ਖਸੁਟ ਕਰਨੀ ਸਤਿਗੁਰੂ ਜੀ ਨੇ ਇਸ ਫੋਕਟ ਕਰਮ ਤੌਂ ਵੀ ਵਰਜਿਆ ਅਤੇ ਮਨ ਨੂੰ ਪਵਿੱਤਰਕਰਨ ਦਾ ਉਪਦੇਸ਼ ਦਿਤਾ ਆਪ ਜੀ ਦਾ ਪਾਵਨ ਬਚਨ ਹੈ ਕਿ “ਤੀਰਥ ਨਾਤਾ ਕਿਆ ਕਰੇ,ਮਨ ਮਹਿ ਮੈਲੁ ਗੁਮਾਨ“ ਇਹ ਦਸਿਆ ਕਿ ਮਨ ਦੀ ਪਵਿੱਤਰਤਾ ਚਾਹੀਦੀ ਹੈ ਤਨ ਧੋਣ ਨਾਲ ਮਨ ਸਾਫ ਨਹੀ ਹੁੰਦਾ ਜਰਾ ਸੋਚ ਕੇ ਵੇਖੀਏ ਗੁਰਮੁਖੋ ਕਿਤੇ ਅਸੀ ਵੀ ਇਸ ਕਰਮ ਕਾਂਡ ਵਿੱਚ ਫਸ ਤਾਂ ਨਹੀ ਗਏ  ਅਸੀ ਤੀਰਥ ਯਾਤਰਾ ਦੇ ਨਾਂ ਤੇ ਗਡੀਆਂ,ਟਰਾਲੀਆਂ ਭਰ ਕੇ ਤੀਰਥ ਇਸ਼ਨਾਨ ਲਈ ਤਾਂ ਨਹੀ ਜਾ ਰਹੇ ਇਸ ਫੋਕਟ ਕਰਮ ਦਾ ਕੋਈ ਲਾਭ ਨਹੀ ਸਿੱਖ ਲਈ ਗੁਰੂ ਦਾ ਸ਼ਬਦ ਹੀ ਸੱਚਾ ਤੀਰਥ ਹੈ ਸ਼ਬਦ ਨਾਲ ਜੁੜੀਏ ਇਸ ਤੌਂ ਬਾਅਦ ਗੱਲ ਆਉਂਦੀ ਤਪ ਸਾਧਣ ਜੋ ਲੋਕ ਘਰ ਬਾਰ ਛੱਡ ਕੇ ਜੰਗਲਾਂ ਵਿਚ ਤਪ ਸਾਧਦੇ ਸਨ ਉਨਾਂ ਨੂੰ ਸਮਝਾਇਆਕੇ ਇਸ ਸਰੀਰ ਗਾਲਣ ਦਾ ਕੋਈ ਲਾਭ ਨਹੀ ਪ੍ਰਭੂ ਨੂੰ ਆਪਣੇ ਅੰਦਰ ਦੇਖੋ ਆਪ ਜੀ ਦਾ ਪਾਵਨ ਬਚਨ ਹੈ
“ਤਨੁ ਨ ਤਪਾਇ ਤਨੂਰ ਜਿਉ ਬਾਲਣ ਹਡ ਨਾ ਬਾਲਿ,
ਸਿਰਿ ਪੈਰੀ ਕਿਆ ਫੇੜਿਆ ਅੰਦਰ ਪਿਰੀ ਸਮਾਲਿ“
ਹੁਣ ਇਹ ਵੇਖੀਏ ਕੇ ਕਿਤੇ ਅਸੀ ਵੀ ਇਸ ਕਰਮ ਕਾਂਡ ਵਿਚ ਫਸੇ ਹੋਏ ਤਾਂ ਨਹੀ ਅਸੀ ਗੁਰਬਾਣੀ ਵਿਚਾਰ ਛੱਡ ਕੇ ਮੰਤਰਾਂ ਦੇ ਭਰਮ ਵਿਚ ਪੈ ਕੇ ਚਾਲੀਹੇ ਤਾਂ ਨਹੀ ਕਟ ਰਹੇ ਸਹਜ ਪਾਠ ਛਡਕੇ ਅਸੀ ਸਪਟ ਪਾਠ ਦੇ ਚਕਰ ਵਿਚ ਤੇ ਨਹੀਂ ਫਸ ਗਏ ਗੁਣਾਂ ਨਾਲ ਜੁੜਣ ਦੀ ਜਗ੍ਹਾ ਤੋਤਾ ਰਟਨ ਰੂਪੀ ਕਰਮ ਕਾਂਡ ਤਕ ਸੀਮਤ ਤਾਂ ਨਹੀ ਹੋਗੇ ਅਸੀ ਆਪਣੇ ਗਿਆਨ ਇੰਦਰਿਆ ਨੂੰ ਮਾੜੇ ਪਾਸੇ ਤੌਂ ਰੋਕਣ ਦੀ ਜਗ੍ਹਾ ਵਰਤ ਰੂਪੀ ਵਹਿਮ ਤਾਂ ਨਹੀ ਪਾਲ ਲਿਆ ਅੰਨ ਨ ਖਾਣਾ ਧਰਮ ਦਾ ਹਿੱਸਾ ਤਾਂ ਨਹੀ ਬਣਾ ਲਿਆ ਇਸ ਕਰਮ ਕਾਂਡ ਤੌਂ ਛੁਟਕਾਰਾ ਪਾਈਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇਵ ਜੀ ਨੇ ਧਨਾਸਰੀ ਜਿਸ ਰਾਗ ਵਿਚ ਜਿਸ ਸ਼ਬਦ ਰਾਹੀਂ ਕੀਤੀ ਜਾਂਦੀ ਵਿਖਾਵੇ ਦੀ ਆਰਤੀ ਦਾ ਖੰਡਨ ਕੀਤਾ ਅਸੀ ਉਸੇ ਸ਼ਬਦ ਨੂੰ ਲੈਕੇ ਉਨਾਂ੍ਹ ਦੀ ਫੋਟੋ (ਮੂਰਤੀ) ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੀਵੇ ਜਗਾ੍ਹ ਕੇ ਆਰਤੀ ਕਰਨੀ ਸ਼ੁਰੂ ਕਰ ਦਿਤੀ ਮੂਰਤੀ ਪੂਜਾ ਵਿਚ ਫਿਰ ਤੌਂ ਫਸਦੇ ਜਾ ਰਹੇ ਹਾਂ ਭਾਈ ਗੁਰਦਾਸ ਜੀ ਦੇ ਇਸ ਬਚਨ ਨੂੰ ਭੁਲਾ ਦਿਤਾ ਕੇ “ਗੁਰ ਮੂਰਤ ਗੁਰਸ਼ਬਦ ਹੈ “ ਸ਼ਬਦ ਨਾਲ ਜੁੜੀਏ ਮੂਰਤੀ ਪੂਜਾ ਵਿਚੌਂ ਨਿਕਲੇਏ, ਪਰ ਮਾਫ ਕਰਨਾ ਸਾਨੂੰ ਤਾਂ ਕਰਮ ਕਾਂਡ ਨੇ ਇਥੋਂ ਤਕ ਜਕੜ੍ਹ ਲਿਆ ਹੈ ਕਿ ਅਸੀਂ ਗੁਰੂ ਸਾਹਿਬ ਦੀ ਸਿਖਿਆ ਦੇ ਉਲਟ ਅੱਜ ਸ਼ਰਾਧ ਵੀ ਕਰਾਉਣੇ ਸ਼ੁਰੂ ਕਰ ਦਿਤਾ ਹੈ ,ਗੁਰੂ ਨਾਨਕ ਸਾਹਿਬ ਦੀਵਿਚਾਰਧਾਰਾ ਦੇ ਕਾਤਲ ਖੁਦ ਬਣਦੇ ਜਾ ਰਹੇ ਹਾਂ ਜਿਸ ਇਸਤਰੀ ਦੇ ਹਕ ਵਿਚ ਅਵਾਜ਼ ਬੁਲੰਦ ਕਰਦਿਆਂ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਸੀ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ“ ਅੱਜ ਅਸੀਂ ਉਸ ਔਰਤ ਕੋਲੋ ਜਨਮ ਲੈਣ ਦਾ ਅਧਿਕਾਰ ਹੀ ਖੋਹ ਲਿਆ ਹੈ ਸਭ ਤੌਂ ਵਧ ਭਰੂਣ ਹੱਤਿਆ ਪੰਜਾਬ ਦੇ ਵਿਚ ਹੋ ਰਹੀ ਹੈ ਇਥੌਂ ਤਕ ਸਾਡੀ ਮਤ ਦਾ ਦਿਵਾਲਾ ਨਿਕਲ ਚੁਕਾ ਹੈ ਕਿ ਅਸੀਂ ਆਪਣੇ ਕੇਂਦਰੀ ਅਸਥਾਨਾਂ ਤੌਂ ਸੇਵਾ ਕਰਨ ਦਾ,ਕੀਰਤਨ ਕਰਨ ਦਾ ਅਧਿਕਾਰ ਹੀ ਬੀਬੀਆਂ ਤੌਂ ਖੋਹ ਲਿਆ ਹੈ ਜਰਾ ਸੋਚੀਏ ਅਸੀਂ ਕੀ ਕਰ ਰਹੇ ਹਾਂ ,ਹੁਣ ਜੇ ਕਿਤੇ ਆਪਣੇ ਸਰੂਪ ਦੀ ਗਲ ਕਰੀਏ ਤਾਂ 95% ਕੌਮ ਪਤਿਤ ਹੋ ਚੁਕੀ ਹੈ ਆਪਣੀ ਪਛਾਣ ਕੇਸ ਅਸੀ ਗਵਾ ਲਏ ਹਨ ,ਸਾਡੀ ਜਵਾਨੀ ਨਸ਼ਿਆਂ ਦੇ ਹੜ੍ਹ ਵਿਚ ਰੁੜਦੀ ਜਾ ਰਹੀ  ,ਗੁਰੂ ਸਾਹਿਬ ਦੀ ਸਿਖਿਆ ਤਾਂ ਇਹ ਸੀ ਕਿ “ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ,ਮੈ ਦਿਵਾਨਾ ਭਇਆ ਅਤੀਤ“ ਕੇ ਮੇਰੇ ਲਈ ਪ੍ਰਮਾਤਮਾ ਦਾ ਪਿਆਰ ਸਭ ਤੌਂ ਵਡਾ ਨਸ਼ਾ ਹੈ ਪਰ ਮਾਫ ਕਰਨਾ ਅੱਜ ਆਪਣੇ ਆਪ ਪੰਥਕ ਕਹਾਉਣ ਵਾਲੀਆ ਜਥੇਬੰਦੀਆਂ ਭੰਗ ਦੇ ਨਸ਼ੇ ਨੂੰ ਸੁਖ ਨਿਧਾਨ ਦਾ ਨਾਂ ਦੇ ਕੇ ਕੌਮ ਨੂੰ ਇਸ ਨਸ਼ੇ ਦੇ ਦਰਿਆ ਵਿਚ ਡੋਬ ਰਹੀਆ ਹਨ ਪੰਜਾਬ ਦੀ ਜਵਾਨੀ ਨਸ਼ੇ ਦੇ ਛੇਵੇਂ ਦਰਿਆ ਵਿਚ ਰੁੜ੍ਹਦੀ ਜਾ ਰਹੀ ਹੈ ਸਾਡੇ ਧਾਰਮਿਕ ਤੇ ਰਾਜਨੀਤਕ ਆਗੂਆਂ ਨੂੰ ਆਪਣੀ ਕੁਰਸੀ ਤੌਂ ਇਲਾਵਾ ਹੋਰ ਕਿਸੇ ਕੌਮੀ ਮਸਲੇ ਬਾਰੇ ਸੌਚਣ ਦਾ ਸਮਾਂ ਨਹੀਂ ਹੈ,ਅੱਜ ਸਾਨੂੰ ਸਾਰਿਆ ਨੂੰ ਮਿਲ ਬੈਠ ਕੇ ਆਪਣੀ ਹੋਂਦ ਬਚਾਉਣ ਬਾਰੇ ਸੋਚਣ ਦੀ ਲੋੜ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਤੇ ਨਿਆਰਾ ਪੰਥ ਦੀ ਵਿਚਾਰਧਾਰਾ ਨੂੰ ਮੰਨਣ ਦੀ ਅਤੇ ਲੋਕਾਂ ਤਕ ਪਰਚਾਰਨ ਲੋੜ ਹੈ ਫੇਰ ਹੀ ਅਸੀਂ ਗੁਰੂ ਸਾਹਿਬ ਦੀਆਂ ਬਖ਼ਸ਼ਸ਼ਾਂ ਦੇ ਪਾਤਰ ਬਣ ਸਕਦੇ ਹਾਂ ਅਤੇ ਸਾਡੇ ਗੁਰਪੁਰਬ ਮਨਾਏ ਸਫਲ ਹੋ ਸਕਦੇ ਹਨ।

ਹੈੱਡ ਗ੍ਰੰਥੀ ਗੁਰਦੁਆਰਾ ਸਿੱਖ ਲਹਿਰ ਸੈਂਟਰ,
ਬਰੈਂਮਟਨ, ਕਨੇਡਾ।
905-451-3335