ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨਾਮ ਕੀ ਹੈ ਤੇ ਕਿਵੇਂ ਜਪੀਏ?


ਗੁਰੂ ਕਿਰਪਾ ਨਾਲ ਮੈਂ ਪਿਛਲੇ ਲਗਭਗ 15 ਕੁ ਸਾਲਾਂ ਤੋਂ ਗੁਰਬਾਣੀ ਵਿਆਕਰਣ ਅਤੇ ਸ਼ੁੱਧ ਉਚਾਰਨ ਵਿਸ਼ਿਆਂ ਰਾਹੀਂ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਆ ਰਿਹਾ ਹਾਂ। ਮੈਨੂੰ ਆਪਣੀਆਂ ਕਲਾਸਾਂ ਵਿਚ ਵਿਚਾਰ-ਵਟਾਂਦਰਾ ਕਰਦਿਆਂ ਸਭ ਤੋਂ ਵੱਧ ਨਾਮ ਕੀ ਹੈ ਤੇ ਕਿਵੇਂ ਜਪੀਏ? ਪ੍ਰਸ਼ਨਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀ, ਹੁਣ ਵੀ ਸੰਗਤਾਂ ਵਾਰ-ਵਾਰ ਇਸ ਵਿਸ਼ੇ ਨੂੰ ਵਿਸਥਾਰ ਦੇਣ ਵਾਸਤੇ ਮੈਨੂੰ ਕੁਝ ਸੁਝਾਅ ਦੇ ਰਹੀਆਂ ਹਨ। ਬੇਸ਼ੱਕ ਸਿੱਖ ਸਮਾਜ ਵਿਚ ਉਪਰੋਕਤ ਪ੍ਰਸ਼ਨ ਬਹੁਤ ਹੀ ਵੱਡਾ ਹੈ ਪ੍ਰੰਤੂ ਮੇਰੇ ਮਨ ਵਿਚ ਆਪਣੇ ਲਈ ਇਸ ਵਿਸ਼ੇ 'ਤੇ ਕੋਈ ਪ੍ਰਸ਼ਨ ਕਦੇ ਖੜ੍ਹਾ ਨਹੀਂ ਹੋਇਆ। ਅੱਜ ਦੇ ਵਿਸ਼ੇ ਵਿਚ ਮੈਂ ਪਾਠਕਾਂ ਨਾਲ ਆਪਣੀ ਸੀਮਿਤ ਬੁੱਧੀ ਰਾਹੀਂ ਇਸ ਵਿਸ਼ੇ ਉੱਤੇ ਹੀ ਆਪਣੇ ਵਿਚਾਰ ਰੱਖਾਂਗਾ।
ਸਬੰਧਤ ਵਿਸ਼ੇ ਬਾਰੇ ਮੈਂ ਕੁਝ ਕੁ ਵੀਰਾਂ ਦੇ ਵਿਚਾਰ ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਰਾਹੀਂ ਪੜ੍ਹੇ ਸਨ। ਹਰੇਕ ਵੀਰ ਦਾ ਇਸ ਵਿਸ਼ੇ ਬਾਰੇ ਆਪਣਾ ਇਕ ਅਲੱਗ ਹੀ ਨਜ਼ਰੀਆ ਹੈ ਮੈਂ ਕਿਸੇ ਨੂੰ ਗਲਤ ਜਾਂ ਠੀਕ ਨਹੀਂ ਕਹਿਣਾ ਚਾਹਾਂਗਾ ਪਰ ਇਕ ਸਿਧਾਂਤ ਜੋ ਕੁਝ ਵੀਰਾਂ ਨੇ ਆਪਣੇ ਵੀਚਾਰਾਂ ਰਾਹੀਂ ਰੱਖਿਆ ਉਹ ਪਾਠਕਾਂ ਅੱਗੇ ਰੱਖਣਾ ਚਾਹਾਂਗਾ। ''ਰਾਮ ਜਪਉ ਜੀਅ ਐਸੇ ਐਸੇ£ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੈ''£ ੩੩੭£ ਕਬੀਰ ਜੀ ਦੇ ਇਸ ਸ਼ਬਦ ਨੂੰ ਵੀ ਆਧਾਰ ਬਣਾਇਆ ਗਿਆ ਹੈ। ਹੁਣ ਇਹ ਸਿਧਾਂਤ ਪਾਠਕਾਂ ਸਾਹਮਣੇ ਰੱਖਣ ਤੋਂ ਬਾਅਦ ਵੀ ਉਪਰੋਕਤ ਸਬੰਧਤ ਸਵਾਲ ਦਾ ਉੱਤਰ ਨਹੀਂ ਮਿਲਦਾ ਕਿਉਂਕਿ ਧ੍ਰੂ ਭਗਤ ਅਤੇ ਪ੍ਰਹਲਾਦ ਜੀ ਦੀ ਹੋਂਦ ਸਤਿਯੁਗ ਨਾਲ ਸਬੰਧਤ ਮੰਨੀ ਜਾਂਦੀ ਹੈ ਉਹਨਾਂ ਨੇ ਕਿਵੇਂ ਨਾਮ ਜਪਿਆ ਸੀ? ਇਤਨਾ ਕੁ ਸ਼ਬਦ ਵੀਚਾਰ ਗੋਚਰੇ ਰੱਖਣ ਨਾਲ ਪ੍ਰਸ਼ਨ ਦਾ ਉੱਤਰ ਨਹੀਂ ਮਿਲ ਸਕਦਾ, ਇਸ ਲਈ ਸੰਗਤਿ ਵਿਚ ਇਹ ਪ੍ਰਸ਼ਨ ਵਾਰ-ਵਾਰ ਉਠਦਾ ਰਹਿੰਦਾ ਹੈ। ਇਸ ਵਿਸ਼ੇ ਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਮੈਂ ਇਕ ਬਹੁਤ ਹੀ ਆਸਾਨ ਜਿਹਾ ਤਰੀਕਾ (ਫਾਰਮੂਲਾ) ਪਾਠਕਾਂ ਸਾਹਮਣੇ ਰੱਖਣਾ ਚਾਹਾਂਗਾ। ਕੋਈ ਪਾਠਕ ਅੰਕਾਂ ਦੀ ਵੰਡ ਨੂੰ ਆਧਾਰ ਨਾ ਬਣਾਏ, ਕੇਵਲ ਅੰਕਾਂ ਵਿਚ ਦਰਸਾਈ ਰਮਜ਼ ਨੂੰ ਧਿਆਨ ਗੋਚਰੇ ਰੱਖੇ ਕਿਉਂਕਿ ਅੰਕ-ਵੰਡ ਵਿਚ ਹਰੇਕ ਗੁਰਸਿੱਖ ਦਾ ਆਪਣਾ ਨਜ਼ਰੀਆ ਅਲੱਗ ਹੋ ਸਕਦਾ ਹੈ। ਹੁਣ ਇਸ ਵਿਸ਼ੇ ਨੂੰ ਅੱਗੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇਕ ਸਾਖੀ ਪਾਠਕਾਂ ਸਾਹਮਣੇ ਰੱਖਣਾ ਚਾਹਾਂਗਾ।
ਅਗਰ ਦੋ ਬਰਾਬਰ ਦੇ ਬਹੁਤ ਹੀ ਅਮੀਰ ਆਦਮੀਆਂ ਬਾਰੇ ਸਾਨੂੰ ਖਬਰ ਮਿਲੇ, ਜੋ ਕਿ ਪੂੰਜੀ ਵਿਚ ਦੋਵੇਂ ਹੀ ਬਰਾਬਰ ਦੇ ਅਰਥ-ਖਰਬ ਪਤੀ ਹੋਣ। ਉਹਨਾਂ ਦੋਵਾਂ ਵਿਚੋਂ ਸਾਨੂੰ ਇਕ ਦੇ ਘਰ ਜਾਣ ਅਤੇ ਉਸ ਨਾਲ ਉਸਦੇ ਵਡੱਪਣ ਬਾਰੇ ਵੀਚਾਰਾਂ ਕਰਨ ਦਾ ਮੌਕਾ ਪ੍ਰਾਪਤ ਹੋ ਜਾਵੇ ਅਸੀਂ ਕੁਝ ਦਿਨ ਉਸ ਕੋਲ ਰਹਿ ਕਰ ਉਸਦੇ ਨੌਕਰ, ਗੱਡੀਆਂ, ਹੋਰ ਬੰਗਲੇ ਆਦਿਕ ਪ੍ਰਾਪਰਟੀ ਦੀ ਬਾਰੀਕੀ ਨਾਲ ਹੋਰ ਸਮਝ ਪ੍ਰਾਪਤ ਕਰ ਲਈਏ। ਵਾਪਸ ਆਪਣੇ ਘਰ ਆਉਣ ਤੋਂ ਬਾਅਦ ਅਸੀਂ ਉਹਨਾਂ ਦੋਵਾਂ ਅਮੀਰਾਂ ਵਿਚੋਂ ਉਸ ਤੋਂ ਜ਼ਿਆਦਾ ਪ੍ਰਭਾਵਤ ਹੋਵਾਂਗੇ ਜਿਸ ਦਾ ਵਿਸਥਾਰ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਆਏ ਹਾਂ। ਬੇਸ਼ੱਕ ਦੂਸਰਾ ਵਿਅਕਤੀ ਵੀ ਉਤਨਾ ਹੀ ਅਮੀਰ ਅਤੇ ਮਾਇਕ ਖਿਲਾਰੇ ਦਾ ਮਾਲਕ ਸੀ। ਫਿਰ ਵੀ ਅਸੀਂ ਉਸ ਤੋਂ ਉਤਨਾ ਪ੍ਰਭਾਵਿਤ ਨਹੀਂ ਹੋ ਸਕਦੇ ਜਿਤਨਾ ਪ੍ਰਭਾਵਿਤ ਅਸੀਂ ਪਹਿਲੇ ਵਾਲੇ ਦੇ ਸਨਮੁਖ ਰਹਿ ਕੇ ਹੋਏ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹਨ। ਇਹਨਾਂ ਵਿਚ ਦਰਸਾਏ ਗਏ ਸਿਧਾਂਤ ਨੂੰ ਮੈਂ ਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡ ਰਿਹਾ ਹਾਂ। (1) ਪਰਮਾਤਮਾ ਨਾਲ ਸਬੰਧਤ ਗਿਆਨ, (2) ਗੁਰੂ ਨਾਲ ਸਬੰਧਤ ਗਿਆਨ, (3) ਸਮਾਜ ਨਾਲ ਸਬੰਧਤ ਗਿਆਨ। ਤੀਸਰਾ ਭਾਗ ਕਿਰਤ ਨਾਲ ਸਬੰਧਤ ਹੈ, ਸਮੇਂ ਨਾਲ ਸਬੰਧਤ ਹੈ ਇਸ ਲਈ ਇਸ ਕਿਰਤ ਨੂੰ ਵੀ ਅੱਗੇ ਦੋ ਭਾਗਾਂ ਵਿਚ ਵੰਡ ਰਿਹਾ ਹਾਂ¸(À) ਘਰੇਲੂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਗਿਆਨ ਅਤੇ (ਅ) ਗੁਰੂ ਅਤੇ ਪਰਮੇਸ਼ਰ ਬਾਰੇ ਵੀ ਕੁਝ ਸਮਾਂ ਕੱਢਣਾ ਜ਼ਰੂਰੀ ਹੈ, ਦਾ ਗਿਆਨ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਗਿਆਨ (1430 ਅੰਗ) ਨੂੰ 100% ਵਿਚ ਵੰਡ ਲੈਂਦੇ ਹਾਂ। ਇਹਨਾਂ ਦੀ ਵੰਡ ਆਪਾਂ ਉਪਰੋਕਤ ਦੱਸੀ ਵਿਧੀ ਰਾਹੀਂ ਮੁੱਖ ਤੌਰ ਤੇ ਤਿੰਨ ਭਾਗਾਂ ਵਿਚ ਵੰਡ ਲੈਂਦੇ ਹਾਂ ਜਿਨ੍ਹਾਂ ਵਿਚੋਂ ਕ੍ਰਮਵਾਰ ਨੰ. 1. 10% ਉਹ ਗਿਆਨ ਹੈ ਜਿਸ ਨੂੰ ਪੜ੍ਹਨ ਨਾਲ ਸੁਰਤ ਸਿੱਧੀ ਪਰਮਾਤਮਾ ਨਾਲ ਜੁੜਦੀ ਹੈ। ਨੰ: 2 : 1% ਉਹ ਗਿਆਨ ਹੈ ਜਿਸ ਨੂੰ ਪੜ੍ਹਨ ਨਾਲ ਸੁਰਤ ਗੁਰੂ ਨਾਲ ਜੁੜਦੀ ਹੈ (ਇਹਨਾਂ ਵਿਚ ਸੱਤੇ ਬਲਵੰਡ ਦੀ ਵਾਰ 2 ਅੰਗ+ਭੱਟਾਂ ਦੇ ਸਵੱਈਏ ਅੰਗ ੧੩੮੯ ਤੋਂ ੧੪੦੯ ਤੱਕ। ਅੰਗ ਕੁੱਲ 2+11=13) ਬਾਕੀ ਬਚੇ 89% ਗਿਆਨ ਵਿਚੋਂ ਲਗਭਗ 19% ਗਿਆਨ ਸਾਨੂੰ ਸਮਾਜਿਕ ਜ਼ਿੰਮੇਵਾਰੀਆਂ ਦੀ ਸੋਝੀ ਦਿੰਦਾ ਹੈ (ਜਿਸ ਰਾਹੀਂ ਪੈਸਾ ਕਮਾਉਣ ਦੇ ਤਿੰਨ ਤਰੀਕੇ, ਨੌਕਰੀ ਕਿਵੇਂ ਕਰਨੀ ਹੈ, ਖੇਤੀ ਕਿਵੇਂ ਕਰਨੀ ਹੈ, ਵਪਾਰ ਕਿਵੇਂ ਕਰਨਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੂੰ ਕਿਵੇਂ ਸੀਮਾ ਵਿਚ ਰੱਖਣਾ ਹੈ, ਵਹਿਮਾਂ-ਭਰਮਾਂ, ਕਰਮ-ਕਾਂਡਾਂ, ਪਾਖੰਡਾਂ ਆਦਿਕ ਤੋਂ ਕਿਵੇਂ ਸੁਚੇਤ ਰਹਿਣਾ ਹੈ, ਪਰਉਪਕਾਰ ਕਿਵੇਂ ਕਰਨਾ ਹੈ, ਆਪਸੀ ਪ੍ਰੇਮ ਕਿਵੇਂ ਰੱਖਣਾ ਹੈ, ਨਸ਼ਿਆਂ ਤੋਂ ਕਿਵੇਂ ਬਚ ਕੇ ਰਹਿਣਾ ਹੈ ਆਦਿਕ) ਬਾਕੀ ਬਚਿਆ 70% ਗਿਆਨ ਜੋ ਪਰਮਾਤਮਾ ਬਾਰੇ ਨੰ. 1 ਵਿਚ ਦਰਸਾਏ 10% ਗਿਆਨ ਦੀ ਉਪਮਾ ਨਾਲ ਸਬੰਧਤ ਹੈ ਜਿਸ ਕਾਰਨ ਮੈਂ ਇਸ 70% ਗਿਆਨ ਨੂੰ ਉਪਰੋਕਤ ਬਿਆਨ ਕੀਤੇ ਨੰ. 3 ਦੇ ਭਾਗ 'ਅ' ਵਿਚ ਰੱਖ ਰਿਹਾ ਹਾਂ।
ਹੁਣ ਇਸ ਵਿਸ਼ੇ ਨਾਲ ਸਬੰਧਤ ਪ੍ਰਸ਼ਨ ਵੱਲ ਆਉਂਦੇ ਹਾਂ ਜਿਵੇਂ ਇਕ ਅਮੀਰ ਦੇ ਸਨਮੁਖ ਹੋ ਕੇ ਅਸੀਂ ਦੂਸਰੇ ਅਮੀਰ ਨਾਲੋਂ ਜ਼ਿਆਦਾ ਪ੍ਰਭਾਵਤ ਹੋ ਗਏ ਸੀ, ਇਉਂ ਪਰਮਾਤਮਾ ਦੇ ਸਨਮੁਖ ਹੋ ਕੇ ਉਚਾਰਨ ਕੀਤੀ 10% ਬਾਣੀ ਨਾਲ ਅਸੀਂ ਪਰਮਾਤਮਾ ਤੋਂ ਜ਼ਿਆਦਾ ਪ੍ਰਭਾਵਿਤ ਹੋਵਾਂਗੇ। ਇਹੀ 10% ਬਾਣੀ ਜੋ ਕਿ ਗੁਰੂ ਜੀ ਨੇ ਨਿਤਨੇਮ ਦੀਆਂ ਬਾਣੀਆਂ ਰਾਹੀਂ ਸਾਡੇ ਸਨਮੁਖ ਰੱਖੀ ਸੀ ਤਾਂ ਕਿ ਜੀਵ ਪਰਮਾਤਮਾ ਦੇ ਵਡੱਪਣ ਤੋਂ ਵੱਧ ਤੋਂ ਵੱਧ ਪ੍ਰਭਾਵਿਤ ਹੋ ਸਕਣ, ਨਾਮ ਹੈ।
ਅਸੀਂ ਆਮ ਤੌਰ ਤੇ ਇਹ ਵਿਚਾਰ ਵੀ ਰੱਖਦੇ ਹਾਂ ਕਿ ਜਪੁ ਜੀ ਸਾਹਿਬ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਸਾਰ ਹੈ, ਭਾਵ ਪੂਰਾ ਗੁਰੂ ਗ੍ਰੰਥ ਸਾਹਿਬ 'ਜਪੁ' ਬਾਣੀ ਦਾ ਹੀ ਵਿਸਥਾਰ ਹੈ ਇਸ ਦਾ ਇਹੀ ਮਤਲਬ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਜਪੁ ਜੀ ਸਾਹਿਬ' ਪੜ੍ਹਨ ਲਈ ਪ੍ਰੇਰਨਾ ਦੇ ਰਹੀ ਹੈ।
ਮੈਂ ਇਕ ਉਦਾਹਰਨ ਦੇਣਾ ਉਚਿਤ ਸਮਝਾਂਗਾ 'ਸੁਖਮਨੀ ਸਾਹਿਬ' ਜੀ ਦੀ ਪਹਿਲੀ ਅਸ਼ਟਪਦੀ ਵਿਚ ਹੀ ਨਾਮ ਸਿਮਰਨ ਦੀ ਮਹਿਮਾ ਹੈ ''ਪ੍ਰਭ ਕੈ ਸਿਮਰਨਿ ਗਰਭਿ ਨ ਬਸੈ''£ ਭਾਵ ਪ੍ਰਭੂ ਜੀ ਦਾ ਸਿਮਰਨ (ਜਾਪੁ, ਜਪੁ) ਕੀ ਤਿਆਂ ਜੀਵ ਜੂਨਾਂ ਵਿਚ ਨਹੀਂ ਪੈਂਦਾ, ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਹੁਣ 'ਜਪੁ' ਜੀ ਸਾਹਿਬ ਦਾ ਅਰਥ ਹੈ ਸਿਮਰਨ, 'ਜਾਪੁ' ਸਾਹਿਬ ਦਾ ਅਰਥ ਹੈ ਸਿਮਰਨ 'ਸੁਖਮਨੀ ਸਾਹਿਬ' ਬਾਣੀ ਦੀ ਦੂਜੀ ਅਸਟਪਦੀ ਵਿਚ ਪਾਵਨ-ਵਾਕ ਹੈ 'ਜਹ ਮਾਤ ਪਿਤਾ ਸੁਤ ਮੀਤ ਨ ਭਾਈ£ ਉਹਾ ਨਾਮੁ ਤੇਰੈ ਸੰਗਿ ਸਹਾਈ£ ਭਾਵ¸ਹੇ ਮਨ! ਲੋਕ-ਪਰਲੋਕ ਦੇ ਬਿਖੜੇ ਮਾਰਗ ਵਿਚ ਤੇਰਾ ਅਸਲੀ ਮਦਦਗਾਰ ਪ੍ਰਭੂ-ਨਾਮ ਹੈ ਇਹੀ ਰਾਹ ਦੀ ਅਸਲ ਪੂੰਜੀ ਹੈ। ਹੁਣ 'ਰਹਿਰਾਸ' ਸਾਹਿਬ ਦਾ ਅਰਥ ਵੀ ਰਾਹ ਦੀ ਪੂੰਜੀ (ਸਿਮਰਨ) ਹੈ। ਹੁਣ ਵੇਖਣਾ ਇਹ ਹੈ ਕਿ ਜੋ ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਬਾਣੀ ਰਾਹੀਂ ਭਗਤਾਂ ਅੱਗੇ ਜੋ ਆਪਣੇ ਵੀਚਾਰ ਪੇਸ਼ ਕਰ ਰਹੇ ਹਨ, ਉਹਨਾਂ ਉੱਤੇ ਅਸੀਂ ਕਿੰਨਾ ਕੁ ਅਮਲ ਕਰਦੇ ਹਾਂ ਇਸ ਸਵਾਲ ਦਾ ਜਵਾਬ ਮੈਂ ਪਾਠਕਾਂ 'ਤੇ ਛੱਡਣਾ ਉਚਿਤ ਸਮਝਦਾ ਹਾਂ। ਕਿਉਂਕਿ ਪ੍ਰਭੂ ਜੀ ਦੇ ਸਨਮੁਖ ਹੋ ਕੇ ਆਪਣੇ ਮਨ ਦੀ ਵੇਦਨਾ (ਪੀੜਾ) ਰੱਖਣ ਨਾਲ ਪਰਮਾਤਮਾ ਜੀ ਅੱਗਿਓਂ ਆਖਦੇ ਹਨ 'ਤੂੰ ਕੁਨ ਰੇ'£ ੬੯੪£ ਭਾਵ : ਮੇਰੇ ਦਰ 'ਤੇ ਪੁਕਾਰ ਕਰਨ ਵਾਲਾ ਤੂੰ ਕੌਣ ਹੈਂ? ਤਾਂ ਸੇਵਕ ਅੱਗੋਂ ਨਿਮਰਤਾ ਵਿਚ ਬੇਨਤੀ ਕਰਦਾ ਹੈ ''ਮੈ ਜੀ ਨਾਮਾ''£ ੬੯੪£ ਭਾਵ ਆਪ ਜੀ ਦਾ ਦਾਸ ਹਾਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੀ ਬਾਣੀ ਹੀ ਪਰਮਾਤਮਾ ਦੀ ਉਸਤਤਿ ਬਾਰੇ ਰਚੀ ਗਈ ਹੈ ਪਰ 10% ਬਾਣੀ ਉਸ ਅਮੀਰ ਦੀ ਤਰ੍ਹਾਂ ਹੈ ਜਿਸ ਦੇ ਘਰ ਅਸੀਂ ਗਏ ਸੀ। 70% ਬਾਣੀ ਉਸ ਅਮੀਰ ਦੀ ਤਰ੍ਹਾਂ ਹੈ ਜਿਸ ਦੇ ਘਰ ਅਸੀਂ ਨਹੀਂ ਗਏ ਸੀ। ਅਮੀਰ ਦੋਵੇਂ ਹੀ ਬਰਾਬਰ ਸਨ। ਇਸ ਤਰ੍ਹਾਂ ਬਾਣੀ ਸਾਰੀ ਹੀ ਇਕ ਬਰਾਬਰ ਹੈ ਪਰ ਇਕ ਉਹ ਹੈ ਜਿਸ ਨੂੰ ਪੜ੍ਹਨ ਨਾਲ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਸਨਮੁਖ ਰੱਖਦੇ ਹਾਂ। ਇਸ ਭਾਵਨਾ ਨੂੰ ਅਸੀਂ ਵਿਆਕਰਣ ਨੇਮਾਂ ਅਨੁਸਾਰ ਇਉਂ ਆਖ ਸਕਦੇ ਹਾਂ ਕਿ 10% ਬਾਣੀ ਰਾਹੀਂ ਅਸੀਂ ਪ੍ਰਭੂ ਨੂੰ ਸੰਬੰਧਨ ਦੂਜਾ ਪੁਰਖ (Second Person) ਵਿਚ ਰੱਖ ਕੇ ਉਚਾਰਨ ਕਰਦੇ ਹਾਂ ਅਤੇ 70% ਬਾਣੀ ਵਿਚ ਪਰਮਾਤਮਾ ਨੂੰ ਅਨਯ ਪੁਰਖ (“hird Person) ਵਿਚ ਰੱਖਦੇ ਹਾਂ ਜਾਂ ਇਉਂ ਵੀ ਆਖ ਸਕਦੇ ਹਾਂ ਕਿ 10% ਬਾਣੀ ਰਾਹੀਂ ਅਸੀਂ ਪ੍ਰਭੂ ਨਾਲ ਸਨਮੁਖ ਹੋ ਕੇ ਗੱਲਾਂ ਕਰਦੇ ਹਾਂ ਪਰ 70% ਬਾਣੀ ਰਾਹੀਂ ਅਸੀਂ ਪ੍ਰਭੂ ਜੀ ਬਾਰੇ ਗੱਲਾਂ ਕਰਦੇ ਹਾਂ। ਹੁਣ ਤੱਕ ਦੀ ਵੀਚਾਰ ਦਾ ਸਾਰੰਸ਼ ਇ ਹ ਹੈ ਕਿ ਉਹ ਬਾਣੀ ਜਿਸ ਦੇ ਪੜ੍ਹਨ ਨਾਲ ਜੀਵ ਦੀ ਸੁਰਤਿ ਪ੍ਰਭੂ ਨਾਲ ਜੁੜ ਜਾਏ, ਨਾਮ ਹੈ। ਉੱਚੇ ਪ੍ਰਭੂ ਜੀ ਨਾਲ ਸੁਰਤਿ ਜੁੜਨ ਕਾਰਨ ਹੀ ਜੀਵ ਦੀ ਅਵਸਥਾ 'ਮਨ ਨੀਵਾ ਮਤਿ ਉਚੀ' ਵਾਲੀ ਬਣੇਗੀ। ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਆਂ ਵਿਚੋਂ ਉਸ ਬਾਣੀ ਨੂੰ ਹੀ ਨਿਤਨੇਮ ਦਾ ਵੱਧ ਤੋਂ ਵੱਧ ਭਾਗ ਬਣਾਇਆ ਗਿਆ ਸੀ/ਹੈ। ਪਰ ਅੱਜ ਅਸੀਂ 10% ਅਤੇ 70% ਗਿਆਨ ਨੂੰ ਮਿਲਾ ਕੇ ਨਿਤਨੇਮ ਆਪਣੀ ਮਰਜ਼ੀ ਨਾਲ ਬਣਾ ਲਿਆ ਹੈ ਜਿਸ ਕਾਰਨ ਅਸਾਂ ਨੂੰ ਉਸ 10% ਬਾਣੀ ਦੀ ਵਿਸ਼ੇਸ਼ਤਾ ਦਾ ਬੋਧ ਨਾ ਰਿਹਾ।
ਹੁਣ ਦੂਸਰਾ ਪ੍ਰਸ਼ਨ ਉਠਦਾ ਹੈ ਕਿ ਨਾਮ ਕਿਵੇਂ ਜਪੀਏ? ਇਸ ਵਿਸ਼ੇ ਨੂੰ ਕ੍ਰਮਵਾਰ ਇਉਂ ਲੈਣਾ ਉਚਿਤ ਰਹੇਗਾ। ਗੁਰਬਾਣੀ ਪੜ੍ਹਨੀ, ਗੁਰਬਾਣੀ ਸ਼ੁੱਧ ਪੜ੍ਹਨੀ, ਗੁਰਬਾਣੀ ਦੇ ਅਰਥ ਯਾਦ ਕਰਨੇ, ਗੁਰਬਾਣੀ ਕੰਠ ਕਰਨੀ, ਗੁਰਬਾਣੀ ਦਾ ਅੰਤਰੀਵ ਭਾਵ ਸਮਝਣਾ, ਧਿਆਨ ਦੀ ਇਕਾਗਰਤਾ (ਭਾਵ ਜੋ ਰਸਨਾ ਆਖ ਰਹੀ ਹੈ, ਕੰਨਾਂ ਰਾਹੀਂ ਉਸ ਨੂੰ ਸੁਣਨਾ) ਜਿਸ ਸ਼ਬਦ ਤੋਂ ਧਿਆਨ ਦੀ ਇਕਾਗਰਤਾ ਟੁੱਟੇ, ਉਸ ਬਾਣੀ ਦਾ ਉਚਾਰਨ ਦੁਬਾਰਾ ਕਰਨਾ ਚਾਹੀਦਾ ਹੈ (ਪਰ ਇਹ ਵੀ ਜ਼ਰੂਰੀ ਹੈ ਕਿ ਇਹ ਨਿਯਮ ਸੰਗਤੀ ਤੌਰ 'ਤੇ ਕੀਤੇ ਗਏ ਪਾਠ 'ਤੇ ਲਾਗੂ ਨਹੀਂ ਹੁੰਦੇ ਕਿਉਂਕਿ ਸੰਗਤ ਵਿਚ ਧਿਆਨ ਸਭ ਦਾ ਇਕ ਸ਼ਬਦ 'ਤੇ ਨਹੀਂ ਟੁੱਟਦਾ ਹੈ), ਸ਼ਾਂਤ ਵਾਤਾਵਰਣ ਦਾ ਹੋਣਾ, ਮੱਧਮ ਰੌਸ਼ਨੀ ਦਾ ਇਸਤੇਮਾਲਾ ਕਰਨਾ, ਰਸਨਾ ਤੋਂ ਉਤਨੀ ਹੀ ਆਵਾਜ਼ ਕੱਢਣੀ ਜਿਸ ਨੂੰ ਕੰਨ ਸੁਣ ਸਕਣ, ਅੱਖਾਂ ਦਾ ਬੰਦ ਰੱਖਣਾ (ਕਿਉਂਕਿ ਗੁਣ ਉਸ ਦੇ ਗਾਏ ਜਾ ਰਹੇ ਹਨ ਜੋ ਇਹਨਾਂ ਅੱਖਾਂ ਨਾਲ ਵਿਖਾਈ ਨਹੀਂ ਦੇ ਰਿਹਾ, ''ਬਿਨੁ ਦੇਖੇ ਉਪਜੈ ਨਹੀ ਆਸਾ£ ਜੋ ਦੀਸੈ, ਸੋ ਹੋਇ ਬਿਨਾਸਾ£'' ਭਾਵ ਅੱਖਾਂ ਨਾਲ ਦਿਖਾਈ ਦੇਣ ਵਾਲੀ ਹਰੇਕ ਵਸਤੂ ਨਾਸ਼ਵਾਨ ਹੈ, ਸੁਰਤ ਉਸ 'ਤੇ ਟਿਕਾਉ ਜੋ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦੇਂਦਾ 'ਸੇ ਅਖੜੀਆਂ ਬਿਅੰਨਿ ਜਿਨ੍ਰੀ ਡਿਸੰਦੋ ਮਾ ਪਿਰੀ''£ (ਮ: ੫) ਭਾਵ ਉਹਨਾਂ ਅੱਖਾਂ ਨੂੰ ਹਰਕਤ ਵਿਚ ਲੈ ਕੇ ਆਉ ਜਿਨ੍ਹਾਂ ਅੱਖਾਂ (ਤੀਸਰੇ ਨੇਤ੍ਰ) ਨਾਲ ਅਦ੍ਰਿਸ਼ਟ ਪ੍ਰਭੂ ਜੀ ਨਾਲ ਗੱਲਾਂ ਕਰਨ ਦਾ ਅਹਿਸਾਸ ਅਨੁਭਵ ਹੋਵੇ।
ਪਾਠਕਾਂ ਦੇ ਦੋਵੇਂ ਪ੍ਰਸ਼ਨਾਂ ਦਾ ਉੱਤਰ ਮੈਂ ਆਪਣੀ ਤੁੱਛ ਅਤੇ ਭੁੱਲਣਹਾਰ ਬੁੱਧੀ ਰਾਹੀਂ ਦੇ ਚੁੱਕਾ ਹਾਂ ਪਰ ਇਕ ਸਵਾਲ ਦਾ ਜਵਾਬ ਜੋ ਆਮ ਤੌਰ 'ਤੇ ਪਾਠਕ ਨਹੀਂ ਪੁੱਛਦੇ ਅਤੇ ਹੈ ਵੀ ਬੜਾ ਜ਼ਰੂਰੀ, ਉਹ ਇਸ ਪ੍ਰਸ਼ਨ ਦੇ ਨਾਲ ਤੀਸਰਾ ਪ੍ਰਸ਼ਨ ਇਹ ਵੀ ਹੋਣਾ ਚਾਹੀਦਾ ਹੈ ਕਿ ਨਾਮ ਕਿਉਂ ਜਪੀਏ? ਉੱਤਰ : ਨਾਮ ਇਸ ਲਈ ਜਪਣਾ ਚਾਹੀਦਾ ਹੈ ਕਿ ਇਨਸਾਨ ਭੂਤਕਾਲ ਦੀਆਂ ਯਾਦਾਂ ਅਤੇ ਭਵਿੱਖਕਾਲ ਦੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਵਰਤਮਾਨ ਵਿਚ ਰਹਿਣਾ ਸਿੱਖ ਜਾਵੇ ਕਿਉਂਕਿ ਵਰਤਮਾਨ ਵਿਚ ਵਿਚਰਨ ਵਾਲੇ ਜੀਵ ਲਈ ਹੀ ਪਰਮਾਤਮਾ ਦੇ ਭਾਣੇ (ਰਜ਼ਾ) ਵਿਚ ਚੱਲਣਾ ਆਸਾਨ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਇਸ ਰਮਜ਼ ਨੂੰ ਇਉਂ ਖੋਲ੍ਹਦੇ ਹਨ¸''ਵਰਤਮਾਨ ਵਿਚਿ ਵਰਤਦਾ ਹੋਵਣਹਾਰ ਸੋਈ ਪਰਵਾਣਾ'' (ਵਾਰ ੧੮ : ਪਾ: ੧) ਭਾਵ¸ਜੋ ਜੀਵ ਵਰਤਮਾਨ ਵਿਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ ਹੈ, ਉਹ ਪ੍ਰਭੂ ਦੇ ਭਾਣੇ (ਹੁਕਮ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਅਤੇ ਉਸ ਦੇ ਹੁਕਮ ਵਿਚ ਚੱਲਦਾ ਹੈ। ਗੁਰੂ ਨਾਨਕ ਦੇਵ ਜੀ 'ਜਪੁ' ਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਜੀਵ ਵਲੋਂ ਪੁੱਛੇ ਸਵਾਲ ''ਕਿਵ ਸਚਿਆਰਾ ਹੋਈਐ'' ਦਾ ਉੱਤਰ ਵੀ ਗੁਰੂ ਜੀ ਨੇ ਇਹੀ ਦਿੱਤਾ ਹੈ ਕਿ ''ਹੁਕਮਿ ਰਜਾਈ ਚਲਣਾ'' ਭਾਵ¸ਹੁਕਮ ਵਿਚ ਚੱਲਣਾ ਹੀ ਸਭ ਤੋਂ ਉੱਚੀ ਆਤਮਿਕ ਅਵਸਥਾ ਹੈ। ਵਰਤਮਾਨ ਵਿਚ ਰਹਿਣ ਵਾਲਾ ਵਿਅਕਤੀ ਦੁਨੀਆਦਾਰੀ ਹਾਦਸਿਆਂ ਤੋਂ ਵੀ ਬਚਿਆ ਰਹਿੰਦਾ ਹੈ। ਕਿਰਤਿ ਵਿਰਤਿ ਜਗ ਵਰਤਮਾਨ, ਸਭ ਸਨਬੰਧਨ ਮੁਕਤਿ ਕਰਾਏ£
(ਵਾਰ-੧੭ ਪਾ: ੬, ਭਾਈ ਗੁਰਦਾਸ)

ਅਵਤਾਰ ਸਿੰਘ ਗਿਆਨੀ 98140-35202