ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਰਬ ਸ੍ਰੇਸ਼ਟ ਵਿਸ਼ਵ ਗ੍ਰੰਥ : ਸ੍ਰੀ ਗੁਰੂ ਗ੍ਰੰਥ ਸਾਹਿਬ


'ਸ੍ਰੀ ਗੁਰੂ ਗ੍ਰੰਥ ਸਾਹਿਬ' ਹਰ ਸਾਲ ਪਹਿਲੀ ਸਤੰਬਰ ਨੂੰ ਸਿੱਖ ਸਮਾਜ ਆਪਣੇ ਗੁਰੂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਜੀ ਦਾ ਪ੍ਰਕਾਸ਼ ਦਿਵਸ ਮਨਾਉਂਦਾ ਹੈ ਜਿਸ ਵਿਚ ਸਮਾਜ ਦੇ ਕਲਿਆਣ ਲਈ ਦਿੱਤੇ ਗਏ ਆਦੇਸ਼ਾਂ ਉੱਤੇ ਪੁਨਰ-ਵੀਚਾਰ ਕਰਦਾ ਹੈ ਅਤੇ ਸਮਾਜ ਦੇ ਹੋਰ ਜੀਵਾਂ ਨਾਲ ਉਹਨਾਂ ਆਦੇਸ਼ਾਂ ਬਾਰੇ ਆਪਣੇ ਵੀਚਾਰ ਸਾਂਝੇ ਕਰਦਾ ਆ ਰਿਹਾ ਹੈ। ਅੱਜ ਆਪਾਂ ਇਸੇ ਲੜੀ ਅਨੁਸਾਰ ਗੁਰੂ ਸ਼ਬਦ ਦੀ ਵੀਚਾਰ ਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡ ਕੇ ਕਰਾਂਗੇ : (1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਦਾ ਸਮਾਜ (2) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ (ਭਾਵ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ) ਦੇ ਸਮੇਂ ਦਾ ਸਮਾਜ, ਅਤੇ (3) ਅਜੋਕਾ ਵਰਤਮਾਨ ਸਮਾਜ।
(1) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਦਾ ਸਮਾਜ : ਜਦ ਤੋਂ ਮਨੁੱਖਾ ਜੂਨੀ ਨੇ ਸਾਰੀਆਂ ਹੀ ਜੂਨਾਂ ਵਿਚੋਂ ਆਪਣੇ ਆਪ ਨੂੰ ਸਿਰਮੌਰ ਸਮਝਣਾ ਸ਼ੁਰੂ ਕੀਤਾ ਹੈ ਤਦ ਤੋਂ ਹੀ ਮਨੁੱਖ ਦੀ ਭਾਲ ਪਰਮਾਤਮਾ ਦੀ ਖੋਜ ਬਾਰੇ ਸ਼ੁਰੂ ਹੋ ਚੁੱਕੀ ਸੀ। ਆਰੰਭਕ ਦੌਰ ਵਿਚ ਜੀਵ ਨੇ ਕਿਸੇ ਚੰਗੇ ਵਿਅਕਤੀ ਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਰੱਬ ਦਾ ਰੂਪ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਲਈ ਕਿਸੇ ਵਿਅਕਤੀ ਦਾ ਉੱਚ ਪਦਾਂ 'ਤੇ ਬਿਰਾਜਮਾਨ ਹੋਣਾ ਜੀਵ ਨੂੰ ਜਲਦੀ ਪ੍ਰਭਾਵਿਤ ਕਰਦਾ ਸੀ। ਇਸ ਸੋਚ ਦੀ ਉਪਜ ਤੋਂ ਹੀ ਜੀਵਾਂ ਨੇ ਰਾਜੇ-ਮਹਾਰਾਜਿਆਂ ਨੂੰ ਰੱਬ (ਦੇਵਤੇ) ਰੂਪ ਵਿਚ ਪੂਜਣਾ ਸ਼ੁਰੂ ਕਰ ਦਿੱਤਾ। ''ਜੁਗਹ ਜੁਗਹ ਕੇ ਰਾਜੇ ਕੀਏ, ਗਾਵਹਿ ਕਰਿ ਅਵਤਾਰੀ£ ੪੨੩£'' ਆਮ ਦੁਨੀਆਵੀ ਰਾਜਿਆਂ ਨੂੰ ਪਰਮਾਤਮਾ ਦੇ ਪ੍ਰਤੀ ਬਹੁਤਾ ਬੋਧ ਨਾ ਹੋਣ ਦੇ ਕਾਰਨ ਉਹ ਰਾਜੇ (ਦੇਵਤੇ) ਸਮਾਜ ਅੱਗੇ ਪਰਮਾਤਮਾ ਦੇ ਵਿਧਾਨ (ਨਿਯਮ) ਬਾਰੇ ਬਹੁਤੀ ਉੱਤਮ ਦਲੀਲ ਪੇਸ਼ ਨਹੀਂ ਕਰ ਸਕੇ, ਜੀਵ ਨੂੰ ਕੁਦਰਤੀ ਆਫਤਾਂ ਜਿਵੇਂ ਕਿ ਤੂਫਾਨ, ਅਸਮਾਨੀ ਬਿਜਲੀ, ਭਿਆਨਕ ਵਰਖਾ, ਸਮੁੰਦਰੀ ਹੜ੍ਹ, ਅੱਗ ਦਾ ਕਹਿਰ ਆਦਿਕ ਪ੍ਰਕਿਰਤੀ ਦੇ ਬਝਵੇਂ ਨਿਯਮ ਦੀ ਸੋਝੀ ਨਾ ਮਿਲ ਸਕੀ। ਆਖਿਰ ਜੀਵ ਨੇ ਇਹਨਾਂ ਨੂੰ ਭੀ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੱਤਾ¸''ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ£'' ੬੧੩£ ਭਾਵ ਪਰਮਾਤਮਾ ਦੁਆਰਾ ਪੈਦਾ ਕੀਤੀ ਗਈ ਪ੍ਰਕਿਰਤੀ (ਆਕਾਰ) ਦੀ ਸ਼ਕਤੀ ਨੂੰ ਹੀ ਸਮਾਜ ਨੇ ਮੇਰੂ ਪਰਬਤ ਦੀ ਤਰ੍ਹਾਂ ਬਹੁ-ਆਕਾਰੀ ਮੰਨ ਲਿਆ ਜਿਸ ਦੇ ਪਰਦੇ (ਅਗਿਆਨਤਾ) ਪਿੱਛੇ ਅਸਲ ਪ੍ਰਭੂ ਜੀ ਦੀ ਸ਼ਕਤੀ ਘਾਹ ਦੀ ਤੀਲੀ ਵਾਂਗ ਮਾਮੂਲੀ ਪ੍ਰਤੀਤ ਹੋਣ ਲੱਗੀ (ਲੋਕਾਂ ਨੇ ਅਸਲੀ ਰੱਬ ਦੀ ਸ਼ਕਤੀ ਨੂੰ ਮੰਨਣਾ-ਸਮਝਣਾ ਹੀ ਬੰਦ ਕਰ ਦਿੱਤਾ) ਅਸਲ ਪ੍ਰਭੂ ਦੀ ਯਾਦ (ਭਗਤੀ) ਤੋਂ ਜੀਵਾਂ ਦੀ ਪਈ ਹੋਈ ਦੂਰੀ ਕਾਰਨ ਇਨਸਾਨ ਦੀ ਜ਼ਿੰਦਗੀ ਰੂਪ ਕਿਸ਼ਤੀ ਦੁੱਖਾਂ ਰੂਪ ਲਹਿਰਾਂ ਵਿਚ ਫਸੀ ਰਹੀ। ਬੋਧੀ, ਈਸਾਈ ਆਦਿਕ ਮਤਿ ਨੇ ਪ੍ਰਭੂ ਦੀ ਬੰਦਗੀ ਨਾਲੋਂ ਕੇਵਲ ਆਮ ਲੋਕਾਂ ਦੀ ਮਦਦ ਕਰਨ ਨੂੰ ਹੀ ਕੇਵਲ 'ਸੱਚਾ ਧਰਮ' ਕਬੂਲ ਲਿਆ। ਜੋਗੀ, ਜੈਨੀ, ਸਰੇਵੜੇ ਆਦਿਕ ਜੀਵਾਂ ਨੇ ਤਿਆਗੀ ਜੀਵਨ ਨੂੰ ਹੀ ਧਰਮ ਮੰਨ ਲਿਆ। ਮੁਸਲਿਮ ਸਮਾਜ ਅੱਲ੍ਹਾ ਦੀ ਸਰਬ ਵਿਆਪਕ ਸ਼ਕਤੀ ਤੋਂ ਮੁਨਕਰ ਹੋ ਅੱਲ੍ਹਾ ਦੀ ਹੋਂਦ ਸਤਵੇਂ ਆਕਾਸ਼ ਉੱਪਰ ਮੰਨ ਬੈਠਾ। ਹਿੰਦੂ ਵੀਰਾਂ ਨੇ ਆਪਣੀ ਸਨਾਤਨ (ਰੂੜ੍ਹੀਵਾਦੀ) ਵਿਚਾਰਧਾਰਾ (ਆਕਾਰ ਦੇਵ ਪੂਜਾ) ਨੂੰ ਜਾਰੀ ਹੀ ਨਹੀਂ ਰੱਖਿਆ ਸਗੋਂ ਇਸ ਸੋਚ ਵਿਚ ਹੋਰ ਵਾਧਾ ਕਰਦਿਆਂ ਧਰਮ ਦੇ ਨਾਂ 'ਤੇ ਸਮਾਜ ਦੀ ਵਰਣ-ਵੰਡ, ਜਾਤ-ਪਾਤ, ਸੂਤਕ-ਪਾਤਕ, ਜੋਤਿਸ਼ ਕਰਮਕਾਂਡ, ਟੂਣੇ (ਜੰਤ੍ਰ, ਮੰਤ੍ਰ, ਤੰਤ੍ਰ) ਵਹਿਮ-ਭਰਮ, ਇਸਤ੍ਰੀ-ਮਰਦ ਦੀ ਕਰਮ-ਵੰਡ ਆਦਿਕ ਰੀਤੀ-ਰਿਵਾਜ ਬਣਾ ਸਮਾਜ ਨੂੰ ਅੰਧ-ਵਿਸ਼ਵਾਸ ਵਿਚ ਉਲਝਾ ਦਿੱਤਾ ਅਤੇ ਅਸਲ ਪਰਮਾਤਮਾ ਦੀ ਹੋਂਦ ਤੋਂ ਅੰਨ੍ਹਾ ਕਰ ਦੇਵ (ਪੱਥਰ) ਪੂਜਾ ਵੱਲ ਮੋੜ ਦਿੱਤਾ¸''ਹਿੰਦੂ ਅੰਨਾ ਤੁਰਕੂ ਕਾਣਾ£ ਦੁਹਾ ਤੇ
ਗਿਆਨੀ ਸਿਆਣਾ£'' ੮੭੫£ ਇਸ ਅੰਨੇ ਅਤੇ ਕਾਣੇ ਸਮਾਜ ਨੇ ਜੀਵਾਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਉਣ ਦੀ ਥਾਂ ਸਮਾਜ ਵਿਚ ਅਨੇਕਤਾ ਦਾ ਪ੍ਰਚਾਰ ਕਰ ਸਮਾਜੀ ਜੀਵਾਂ ਨੂੰ ਆਪਸੀ ਕਲਹ-ਕਲੇਸ਼ਾਂ ਵੱਲ ਧਕੇਲ ਦਿੱਤਾ। ਜੀਵ ਪਰਮਾਤਮਾ ਦੀਆਂ ਦਾਤਾਂ ਪ੍ਰਾਪਤ ਕਰਦਿਆਂ ਵੀ ਪਰਮਾਤਮਾ ਪ੍ਰਤੀ ਨਾ-ਸ਼ੁਕਰਾ (ਅਕ੍ਰਿਤਘਨ) ਬਣਦਾ ਗਿਆ। ਭਾਈ ਗੁਰਦਾਸ ਜੀ ਅਨੁਸਾਰ ਪ੍ਰਿਥਵੀ ਇਸ ਅਕ੍ਰਿਤਘਨ ਸਮਾਜ ਦੇ ਭਾਰ ਨੂੰ ਨਾ ਸਹਾਰਦੀ ਹੋਈ ਪਰਮਾਤਮਾ ਅੱਗੇ ਪੁਕਾਰ ਕਰਦੀ ਹੈ ਕਿ ਹੇ ਪ੍ਰਭੂ ਜੀ! ਮੈਨੂੰ ਵੱਡੇ ਪਹਾੜਾਂ, ਵੱਡੇ ਕਿਲ੍ਹੇ-ਘਰ, ਸਮੁੰਦਰਾਂ, ਨਦੀ-ਨਾਲੇ, ਪੇੜ-ਪੌਦਿਆਂ, ਅਨੇਕਾਂ ਜੀਵ-ਜੰਤਾਂ ਦਾ ਭਾਰ ਨਹੀਂ ਲਗਦਾ। ਮੈਂ ਕੇਵਲ ਅਕ੍ਰਿਤਘਣਾਂ ਦੇ ਭਾਰ ਤੋਂ ਪਰੇਸ਼ਾਨ ਹਾਂ ਕਿਉਂਕਿ ਉਹ ਚੰਗੇ ਇਨਸਾਨ ਨਹੀਂ। ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ। ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ। ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ। ਨਾ ਤਿਸੁ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ। ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ£ ੮£ ੩੫£
ਪ੍ਰਿਥਵੀ ਦੀ ਇਸ ਪੁਕਾਰ ਨੂੰ ਸੁਣ ਕੇ ਹੀ ਪਰਮਾਤਮਾ ਨੇ ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਮਾਜ ਦੇ ਕਲਿਆਣ ਲਈ ਭੇਜਿਆ।
(2) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ (ਭਾਵ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ) ਦੇ ਸਮੇਂ ਦਾ ਸਮਾਜ : ਗੁਰੂ ਜੀ ਨੇ ਇਸ ਅੰਨੇ-ਕਾਣੇ ਭਿਆਨਕ ਗੰਧਲੇ ਸਮਾਜ ਦੀ ਸਫਾਈ ਲਈ ਆਪਣੇ ਜੀਵਨ ਕਾਲ (10 ਜਾਮਿਆਂ) ਨੂੰ ਦੋ ਭਾਗਾਂ ਵਿਚ ਵੰਡ ਦਿੱਤਾ ਜਿਸ ਵਿਚੋਂ ਪਹਿਲੇ ਪੰਜ ਜਾਮੇ ਵਿਚ ਆਪਣੇ ਸ਼ਰਧਾਲੂ (ਸਿੱਖਾਂ) ਵਿਚ ਪੀਰੀ (ਅਧਿਆਤਮਕ ਗੁਣ) ਭਰੇ ਅਤੇ ਬਾਕੀ ਪੰਜ ਜਾਮਿਆਂ ਰਾਹੀਂ ਪੀਰੀ ਦੇ ਨਾਲ-ਨਾਲ ਮੀਰੀ (ਹੋਰ ਸਮਾਜ ਦੀ ਸਫਾਈ) ਵਾਲਾ ਦੂਜਾ ਪੱਖ ਮੁਕੰਮਲ ਕੀਤਾ।
ਪਹਿਲੇ ਪੜਾਉ (ਪੀਰੀ) ਦੀ ਅਰੰਭਤਾ ਵਿਚ ਗੁਰੂ ਨਾਨਕ ਦੇਵ ਜੀ ਨੇ 35 ਹਜ਼ਾਰ ਮੀਲ ਦਾ ਪੈਦਲ ਬਿਖੜਾ ਮਾਰਗ ਸ਼ੁਰੂ ਕਰ ਸਮਾਜ ਨੂੰ 'ਏਕੁ ਪਿਤਾ ਏਕਸ ਕੇ ਹਮ ਬਾਰਿਕ''£ ੬੧੧। ਵਾਲੇ ਸਿਧਾਂਤ ਰਾਹੀਂ ਸੱਚੇ-ਧਰਮ ਦਾ ਮੁੱਢ ਬੰਨ੍ਹਿਆ। ਸਮਾਜ ਦੇ ਆਪਸੀ ਪ੍ਰੇਮ ਲਈ ਜ਼ਰੂਰੀ ਸੀ ਕਿ ਆਕਾਰ ਰੂਪ ਪੂਜਾ ਤੋਂ ਸਮਾਜ ਨੂੰ ਵਰਜ ਕੇ ਇਕ ਨਿਰਾਕਾਰ ਪ੍ਰਭੂ ਜੀ ਦੀ ਬੰਦਗੀ ਵਿਚ ਜੋੜਿਆ ਜਾਵੇ। ''ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ£' (੧੧੩੯) ਕਿਉਂਕਿ ਆਕਾਰ ਪੂਜਾ ਰਾਹੀਂ ਇਨਸਾਨ ਤੋਂ ਇਨਸਾਨ ਦੀ ਦੂਰੀ ਵਧਦੀ ਜਾ ਰਹੀ ਸੀ। ਇਸ ਏਕੁ ਪਿਤਾ...£ ਦੇ ਵਿਸ਼ੇ ਨੂੰ ਪ੍ਰਧਾਨ ਮੰਨਦਿਆਂ ਗੁਰੂ ਜੀ ਨੇ ਇਕ ਸ਼ਬਦ ''ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ, ਜਿਤੁ ਬਹਿ ਸਰਬ ਸਮਾਲੇ£ ਮ: ੧£ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਿੰਨ ਵਾਰੀ ਦਰਜ ਕੀਤਾ। ਸੁਭ੍ਹਾ ਅਤੇ ਸ਼ਾਮ ਦੀਆਂ ਨਿਤਨੇਮ ਬਾਣੀਆਂ ਦਾ ਭਾਗ ਬਣਾਇਆ ਕਿਉਂਕਿ ਇਸ ਪਾਵਨ ਸ਼ਬਦ ਵਿਚ ਸਾਰੇ ਹੀ ਦੇਵੀ-ਦੇਵਤੇ, ਅੱਗ, ਪਾਣੀ, ਹਵਾ ਆਦਿਕ ਸਮਾਜ ਦੀਆਂ ਪੂਜਨੀਕ ਸ਼ਕਤੀਆਂ ਪ੍ਰਭੂ ਨਿਰਾਕਾਰ ਦੀ ਉਸਤਤ ਕਰਦੀਆਂ ਦਰਸਾਈਆਂ ਗਈਆਂ ਸਨ/ਹਨ। ਇਹਨਾਂ ਸ਼ਬਦਾਂ ਵਿਚ ਅੰਕਿਤ ਕੀਤੇ ਪੀਰ, ਦੇਵਤਿਆਂ (ਪੁਰਾਤਨ ਰਾਜਿਆਂ) ਕਾਰਨ ਹੀ ਸਮਾਜ ਅੰਧਾ-ਕਾਣਾ ਹੋਇਆ ਸੀ। ਗੁਰੂ ਜੀ ਨੇ ਉਸ ਸੋਚ ਲਈ ਹੁਕਮ ਕੀਤਾ¸''ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ£ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ£'' (ਪੰਨਾ ੭੬੭)
ਸਮਾਜ ਵਿਚ ਆਪਸੀ ਪ੍ਰੇਮ ਦੀ ਸ਼ੁਰੂਆਤ ਗ੍ਰਿਹਸਤੀ ਜੀਵਨ ਤੋਂ ਕਰਦਿਆਂ ਗੁਰੂ ਜੀ ਨੇ ਹੁਕਮ ਕੀਤਾ¸''ਬਿੰਦੁ ਰਾਖਿ ਜੌ ਤਰੀਐ ਭਾਈ£ ਖੁਸਰੈ ਕਿਉ ਨ ਪਰਮ ਗਤਿ ਪਾਈ£'' (੩੨੪) ਗ੍ਰਿਹਸਤੀ ਲਈ ਜ਼ਰੂਰੀ ਸੀ ਕਿ ਕਿਰਤੀ ਹੋਣਾ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਸਮਾਜ ਦੇ ਭਲੇ ਲਈ ਵਰਤਨਾ ''ਘਾਲਿ ਖਾਇ ਕਿਛੁ ਹਥਹੁ ਦੇਇ£'' (੧੨੪੫) ਪਰ ਹੱਥੀਂ ਸੇਵਾ ਪਰਉਪਕਾਰ ਕਰਦਿਆਂ ਸਾਹਮਣੇ ਵਾਲੇ ਦੀ ਜਾਤਿ, ਨਸਲ ਨਾ ਵੇਖੀ ਜਾਏ¸''ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ£ (੧੦੯੪) ਭਾਵ ਜਾਤਿ ਨਾਲੋਂ ਕਿਰਤ ਸ੍ਰੇਸ਼ਟ ਹੈ। ਸਮਾਜ ਦੇ ਵਿਕਾਸ ਲਈ ਬਾਧਾ (ਰੁਕਾਵਟ) ਬਣੇ ਅਖੌਤੀ ਪੁਜਾਰੀ ਸ਼੍ਰੇਣੀ (ਬ੍ਰਾਹਮਣ) ਲਈ ਸਾਫ ਸੰਕੇਤ ਦਿੱਤੇ ਕਿ ''ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ£ ਤਉ ਆਨ ਬਾਟ ਕਾਹੇ ਨਹੀ ਆਇਆ£ (੩੨੪) ਭਾਵ¸ਜੇ ਤੇਰੀ ਪੈਦਾਇਸ਼ ਸਾਡੀ ਤਰ੍ਹਾਂ ਮਾਤਾ ਦੇ ਪੇਟ ਦੀ ਰਾਹੀਂ ਹੀ ਹੋ ਰਹੀ ਹੈ ਤਾਂ ਤੂੰ ਸਾਡੀ ਤਰ੍ਹਾਂ ਮਿਹਨਤ ਦੀ ਕਮਾਈ ਕਿਉਂ ਨਹੀਂ ਖਾ ਰਿਹਾ। ਪਰ ਜੇ ਤੂੰ ਸਾਡੇ ਕਲਿਆਣ ਲਈ ਹੀ ਪੈਦਾ ਹੋਇਆ ਹੈਂ ਤਾਂ ਕੀ ਕਾਰਨ ਹੈ ਕਿ ਸਾਨੂੰ ਕਦੇ ਮੰਜ਼ਿਲ ਪ੍ਰਭੂ-ਮਿਲਾਪ ਨਸੀਬ ਨਹੀਂ ਹੋਇਆ ਅਸੀਂ ਤਾਂ ਹਮੇਸ਼ਾ ਹੀ ਗਾਈਆਂ ਦੀ ਤਰ੍ਹਾਂ ਤੇਰੇ ਹੁਕਮ ਅੱਗੇ ਸਿਰ ਝੁਕਾਇਆ ਸੀ¸''ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ£ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ£'' (੪੮੨) ਜੇ ਸਾਨੂੰ ਮੰਜ਼ਿਲ ਨਸੀਬ ਨਹੀਂ ਹੋਈ ਤਾਂ ਸਾਡਾ ਪੁੱਛਣਾ ਜਾਇਜ਼ ਹੈ ਕਿ ''ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ£'' (੩੨੪) ਭਾਵ ਪੈਦਾ ਹੋਣ ਦਾ ਤਰੀਕਾ (ਮਾਂ ਦਾ ਪੇਟ) ਤਾਂ ਇਕ ਸੀ ਫਿਰ ਤੁਸੀਂ ਬ੍ਰਾਹਮਣ ਅਸੀਂ ਤੇਰੇ ਸੇਵਕ ਕਿਵੇਂ?
ਅਖੌਤੀ ਪੁਜਾਰੀ ਦੁਆਰਾ ਸਮਾਜ ਵਿਚ ਫੈਲਾਈ ਕਰਮ ਕਾਂਡ ਰੂਪ ਅਮਰ ਵੇਲ ਨੂੰ ਇਕ ਇਕ ਕਰਕੇ ਨੰਗਾ ਕਰਦਿਆਂ ਗੁਰੂ ਜੀ ਨੇ ਤੀਰਥਾਂ ਦੇ ਇਸ਼ਨਾਨ ਦੀ ਤੁਲਨਾ ਡੱਡੂ ਨਾਲ ਕੀਤੀ ਜੋ ਹਮੇਸ਼ਾ ਪਾਣੀ ਵਿਚ ਰਹਿਣ ਦੇ ਬਾਵਜੂਦ ਵੀ ਆਪਣੀ ਮੰਜ਼ਿਲ (ਪ੍ਰਭੂ ਚਰਨਾਂ) ਤੱਕ ਕਦੇ ਨਹੀਂ ਪਹੁੰਚ ਸਕਿਆ¸''ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੂਕ ਨਾਵਹਿ£ ਜੈਸੇ ਮੇਂਡੂਕ ਤੈਸੇ ਓਇ ਨਰ, ਫਿਰਿ ਫਿਰਿ ਜੋਨੀ ਆਵਹਿ£ (੪੮੪) ਵਿਖਾਵੇ ਲਈ ਧਾਰਮਿਕ ਚਿੰਨ੍ਹਾਂ ਰੂਪ ਪਹਿਰਾਵੇ ਬਾਰੇ ਗੁਰੂ ਸਿਧਾਂਤ ''ਮਾਥੇ ਤਿਲਕੁ, ਹਥਿ ਮਾਲਾ ਬਾਨਾ£ ਲੋਗਨ ਰਾਮ ਖਿਲਉਨਾ ਜਾਨਾ£'' (੧੧੫੮) ਵਰਤ ਨੇਮ, ਬਾਹਰੀ ਸੁੱਚ ਆਦਿਕ ਪੂਜਾ ਰੱਖਣ ਨੂੰ ਗੁਰੂ ਜੀ ਨੇ ਪਾਖੰਡ ਦੀ ਸੰਗਿਆ ਦਿੱਤੀ¸''ਵਰਤ ਨੇਮੁ ਸੁਚ ਸੰਜਮੁ ਪੂਜਾ, ਪਾਖੰਡਿ ਭਰਮ ਨ ਜਾਇ£'' (੧੪੨੩) ਕਿਉਂਕਿ ਗੁਰੂ ਜੀ ਅਨੁਸਾਰ ਪਰਮਾਤਮਾ ਇਨ੍ਹਾਂ ਕਰਮਾਂ ਦਾ ਅੱਧੀ ਕੌਡੀ ਮੁੱਲ ਵੀ ਨਹੀਂ ਪਾਉਂਦਾ¸''ਬਰਤ ਨੇਮ ਸੰਜਮ ਮਹਿ ਰਹਤਾ, ਤਿਨ ਕਾ ਆਢੁ ਨ ਪਾਇਆ£'' (੨੧੬) ਕੁਝ ਕੁ ਧਾਰਮਿਕ ਰਸਮਾਂ (ਕਰਮਕਾਂਡਾਂ) ਨੂੰ ਗੁਰੂ ਜੀ ਇਕ ਵਾਕ ਵਿਚ ਹੀ ਪੇਸ਼ ਕਰਕੇ ਸਮਾਜ ਨੂੰ ਇਹਨਾਂ ਬਾਰੇ ਸੁਚੇਤ ਕਰ ਰਹੇ ਹਨ¸''ਤੀਰਥੁ ਤਪੁ ਦਇਆ ਦਤੁ ਦਾਨ£ ਜੇ ਕੋ ਪਾਵੈ ਤਿਲ ਕਾ ਮਾਨੁ£'' (ਜਪੁ)
ਨਰੋਏ ਸਮਾਜ ਦੀ ਸਿਰਜਣਾ ਲਈ ਔਰਤ ਨੂੰ ਸਮਾਜ ਸੁਧਾਰ ਦੇ ਅਹਿਮ ਅੰਗ ਵਜੋਂ ਪੇਸ਼ ਕਰਦਿਆਂ ਗੁਰ-ਵਾਕ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ''£ (੪੭੩) ਰਾਹੀਂ ਸਮਾਜ ਨੂੰ ਆਪਣੀ ਭਲਾਈ ਲਈ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਨੂੰ ਤਰਜੀਹ ਦਿੱਤੀ। ਗੁਰੂ ਜੀ ਨੇ ਹੀ ਸਮਾਜ ਵਿਚੋਂ ਸਤੀ ਪ੍ਰਥਾ ਖਤਮ ਕਰਨ ਲਈ ਪਹਿਲ ਕਰਦਿਆਂ ਆਪਣੀ ਆਵਾਜ਼ ਬੁਲੰਦ ਕੀਤੀ¸''ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਸੰਗਿ ਜਲੰ੍ਰਨਿ£ ਨਾਨਕ ਸਤੀਆ ਜਾਣੀਅਨ੍ਰਿ ਜਿ ਬਿਰਹੇ ਚੋਟ ਮਰੰਨਿ£'' ਭਾਵ ਪਤੀ ਦੀ ਮੌਤ ਤੋਂ ਬਾਅਦ ਅੱਗ ਵਿਚ ਜਲਨ ਵਾਲੀ ਔਰਤ ਪ੍ਰਭੂ-ਮਿਲਾਪ ਪ੍ਰਾਪਤ ਨਹੀਂ ਕਰ ਸਕਦੀ ਸਗੋਂ ਜਿਊਂਦਿਆਂ ਹੀ ਪ੍ਰਭੂ ਜੀ ਤੋਂ ਪਏ ਵਿਛੋੜੇ ਦੇ ਗ਼ਮ ਵਿਚ ਜਲ ਕੇ ਹੀ ਪ੍ਰਭੂ ਦੀ ਭਗਤੀ ਵਿਚ ਲੀਨ ਹੁੰਦਿਆਂ ਪ੍ਰਭੂ-ਮਿਲਾਪ ਪ੍ਰਾਪਤ ਕਰੇਗੀ। ਇਸ ਸਤੀ ਹੋਣਾ (ਡਰ) ਰੂਪ ਮਾਨਸਿਕਤਾ ਤੋਂ ਉੱਪਰ ਉਠਣ ਲਈ ਹੀ ਔਰਤ ਨੇ ਕਰਵਾ ਚੌਥ (ਪਤੀ ਦੀ ਲੰਬੀ ਉਮਰ ਲਈ) ਵਰਤ ਰੱਖਣਾ ਅਰੰਭ ਕੀਤਾ ਸੀ ਕਿਉਂਕਿ ਪਤੀ ਦੀ ਲੰਬੀ ਉਮਰ ਹੀ ਔਰਤ ਦੀ ਲੰਬੀ ਉਮਰ ਕਰ ਸਕਦੀ ਸੀ¸ਗੁਰੂ ਜੀ ਨੇ ''ਛੋਟਹਿ ਅੰਨੁ ਕਰਹਿ ਪਾਖੰਡ£ ਨਾ ਸੋਹਾਗਨਿ ਨਾ ਓਇ ਰੰਡ£'' (੮੭੩) ਉਪਦੇਸ਼ ਦੇ ਕੇ ਸਿੱਖ ਸਮਾਜ ਨੂੰ ਹਮੇਸ਼ਾ ਲਈ ਇਸ ਬੀਮਾਰੀ ਤੋਂ ਬਚਾ ਲਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਮਾਜ ਦੀ ਭਲਾਈ ਲਈ ਅਨੇਕਾਂ ਅਧਿਆਤਮਕ, ਸਮਾਜਿਕ, ਰਾਜਨੀਤਿਕ, ਮਿਥਿਹਾਸਕ, ਵਿਗਿਆਨਕ ਆਦਿਕ ਵਿਸ਼ਿਆਂ ਨੂੰ ਲਿਆ ਗਿਆ ਹੈ। ਵਿਸਥਾਰ ਦੇ ਡਰ ਕਾਰਨ ਕੁਝ ਕੁ ਵਿਸ਼ਿਆਂ ਨੂੰ ਹੀ ਆਪਣੀ ਬੁੱਧੀ ਅਨੁਸਾਰ ਸਾਂਝਾ ਕੀਤਾ ਗਿਆ ਹੈ ਸਮਾਜ ਵਿਚ ਐਸਾ ਕੋਈ ਵੀ ਗ੍ਰੰਥ ਨਹੀਂ, ਜਿਸ ਨੇ ਇਤਨੇ ਵਿਸ਼ਿਆਂ ਨੂੰ ਇਕ ਗ੍ਰੰਥ ਵਿਚ ਸਾਂਭਿਆ ਹੋਵੇ। 35 ਮਹਾਂਪੁਰਖਾਂ ਦੀ ਰਚਨਾ ਜਿਨ੍ਹਾਂ ਵਿਚ ਸਮਾਜ ਵਿਚ ਨੀਚ ਕਹੇ ਜਾਂਦੇ ਸ਼ੂਦਰ ਰਵਿਦਾਸ ਤੋਂ ਪੰਡਿਤ ਰਾਮਾਨੰਦ ਤੱਕ, ਸੂਫੀ ਸੰਤ ਬਾਬਾ ਫਰੀਦ ਜੀ, ਗੁਰਸਿੱਖਾਂ, ਭੱਟਾਂ ਦੀ ਰਚਨਾ ਨੂੰ ਸ਼ਾਮਿਲ ਕੀਤਾ, ਫਿਲਮੀ ਤਰਜ ਦੀ ਰੰਗਤ ਤੋਂ ਇਸ ''ਧੁਰ ਕੀ ਬਾਣੀ'' ਨੂੰ ਨਿਰਲੇਪ ਰੱਖਣ ਲਈ ਰਾਗਾਂ ਦੀ ਵਰਤੋਂ ਕੀਤੀ ਗਈ। ਜ਼ਿੰਦਗੀ ਰੂਪੀ ਰਾਤ ਦੀ ਤਰ੍ਹਾਂ, ਰਾਗਾਂ ਦੀ ਤਰਤੀਬ ਸ੍ਰੀ ਰਾਗੁ ਤੋਂ ਸ਼ੁਰੂ ਕਰ 30ਵੇਂ ਰਾਗ ਪ੍ਰਭਾਤੀ (ਅੰਮ੍ਰਿਤ ਵੇਲਾ, ਰੌਸ਼ਨੀ) ਨੂੰ ਇਉਂ ਵਰਣਨ ਕੀਤਾ ਕਿ ਜਿਸ ਦੀ ਜ਼ਿੰਦਗੀ ਵਿਚ ਪ੍ਰਭਾਤ ਆ ਗਿਆ, ਉਸ ਦੀ ਲੋਕ-ਪਰਲੋਕ ਵਿਚ ਜੈ ਜੈਕਾਰ ਹੋ ਜਾਵੇਗੀ। ਇਸ ਲਈ 31ਵਾਂ ਰਾਜ ਜੈਜਾਵੰਤੀ ਰਾਗ ਦਰਜ ਕੀਤਾ ਗਿਆ ਹੈ।
(3) ਅਜੋਕਾ ਵਰਤਮਾਨ ਸਮਾਜ : ਅਜੋਕੇ ਵਿਗਿਆਨਕ ਯੁੱਗ ਵਿਚ ਗੁਰਬਾਣੀ ਨੂੰ ਸਮਝਣਾ ਅਤੇ ਹੋਰਾਂ ਨਾਲ ਇਹਨਾਂ ਵਿਸ਼ਿਆਂ ਨੂੰ ਸਾਂਝਾ ਕਰਨਾ ਦਿਨ-ਬ-ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਡੇ ਘਰਾਂ ਵਿਚੋਂ ਪੰਜਾਬੀ ਭਾਸ਼ਾ ਅਲੋਪ ਹੁੰਦੀ ਜਾ ਰਹੀ ਹੈ। ਪੰਜਾਬੀ ਅਤੇ ਗੁਰਮੁਖੀ ਦੀ ਲਿਖਣ-ਸ਼ੈਲੀ ਵਿਚ ਕੁਝ ਭਿੰਨਤਾ ਵੀ ਹੈ ਜਿਸ ਨੂੰ ਸਮਝਣ ਲਈ ਗੁਰਮੁਖੀ ਲਿਪੀ (ਵਿਆਕਰਨ) ਨੇਮਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਦਾ ਵਜ਼ੀਰ (ਪਾਠੀ ਵਰਗ) ਗੁਰਮੁਖੀ ਵਿਆਕਰਨ ਦੇ ਗਿਆਨ ਤੋਂ ਸੱਖਣਾ ਹੈ ਜਿਸ ਵਜ਼ੀਰ (ਪਾਠੀ) ਨੂੰ ਸਮਝ ਹੈ। ਸਮਾਜ ਉਸ ਨੂੰ ਯੋਗ ਮਾਨ (ਦਰਜਾ) ਨਹੀਂ ਦੇ ਰਿਹਾ ਹੈ। ਸੰਗਤਿ ਗੁਰਬਾਣੀ ਦੀ ਸ਼ਬਦ-ਵੀਚਾਰ ਵੱਲ ਧਿਆਨ ਦੇਣ ਦੀ ਬਜਾਏ ਗਿਣਤੀ-ਮਿਣਤੀ ਦੇ ਪਾਠਾਂ ਨੂੰ ਤਰਜੀਹ ਦੇ ਰਹੀ ਹੈ। ਗੁਰੂ-ਘਰਾਂ ਵਿਚ ਕੀਰਤਨ, ਕਥਾ, ਹੁੰਦਿਆਂ ਵੀ ਸੰਗਤਿ ਗੁਟਕਾ ਸਾਹਿਬ ਲੈ ਕੇ ਚੌਪਈ, ਸੁਖਮਨੀ, ਦੁਖ ਭੰਜਨੀ ਆਦਿਕ ਪਾਠਾਂ ਵਿਚ ਮਗਨ ਦੇਖੀ ਜਾ ਸਕਦੀ ਹੈ। ਅਰਥ ਦਾ ਬੋਧ ਨਾ ਮਾਤ੍ਰ ਹੈ, ਸ਼ੁੱਧ ਪਾਠ ਦੀ ਸਮਝ ਨਹੀਂ, 40 ਸਾਲਾਂ ਬਾਅਦ ਵੀ ਨਿਤਨੇਮ ਦੀਆਂ ਬਾਣੀਆਂ ਦੇ ਅਰਥ ਨਹੀਂ ਆ ਰਹੇ, ਨਿਤਨੇਮ ਦੀਆਂ ਬਾਣੀਆਂ ਕੰਠ ਨਹੀਂ ਹੈ, ਮੂਲ-ਮੰਤਰ ਕਿੱਥੋਂ ਤੱਕ ਹੈ, ਸਮਝ ਨਹੀਂ। ਨਾਮ ਕੀ ਹੈ ਕਿਵੇਂ ਜਪੀਏ? ਪਤਾ ਨਹੀਂ। ਕੱਚੀ ਪੱਕੀ ਬਾਣੀ ਦੀ ਸਮਝ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਪਤਾ ਨਹੀਂ। ਸੰਗਤ ਗੁਰੂ-ਘਰ ਲੰਗਰ ਤਿਆਰ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪਹੁੰਚਦੀ ਹੈ। ਗੁਰੂ ਦੇ ਵਜ਼ੀਰਾਂ (ਪਾਠੀਆਂ) ਰਾਹੀਂ ਸਪੀਕਰਾਂ ਦੀ ਆਵਾਜ਼ ਉੱਚੀ-ਉੱਚੀ ਕਰਕੇ ਗੁਰਬਾਣੀ ਨਾ ਸੁਣਨ ਵਾਲੇ ਸਮਾਜ ਤੱਕ ਗੁਰਬਾਣੀ ਪਹੁੰਚਾਈ ਜਾ ਰਹੀ ਹੈ। ਜਾਤ-ਪਾਤ ਦੇ ਨਾਮ 'ਤੇ ਗੁਰਦੁਆਰੇ ਬਣਦੇ ਜਾ ਰਹੇ ਹਨ। ਪ੍ਰਬੰਧਕ ਆਪਣੀ ਹਉਮੈ ਨੂੰ ਪਠੇ ਪਾ ਰਹੇ ਹਨ। ਕੁਝ ਪ੍ਰਬੰਧਕ ਨਸ਼ਾ ਵੀ ਕਰਦੇ ਹਨ ਜਿਸ ਦਾ ਗੁਰਬਾਣੀ ਵਿਰੋਧ ਕਰਦੀ ਹੈ।
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ£
ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ£
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ£
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ£ ੫੫੪£
ਭਾਵ : ਸ਼ਰਾਬ ਬਿਲਵੁਲ ਵੀ ਨਹੀਂ ਪੀਣੀ ਚਾਹੀਦੀ ਕਿਉਂਕਿ ਸ਼ਰਾਬੀ ਪ੍ਰਭੂ ਮਿਲਾਪ ਤੋਂ ਦੂਰ ਚਲਾ ਜਾਂਦਾ ਹੈ। ਪ੍ਰਚਾਰਕਾਂ ਨੇ ਪ੍ਰਚਾਰ ਨੂੰ ਪੈਸਾ ਇਕੱਠਾ ਕਰਨ ਦਾ ਜ਼ਰੀਆ ਬਣਾ ਲਿਆ ਹੈ, ਪੰਜਾਬ ਵਿਚ ਇਤਨੀ ਅਗਿਆਨਤਾ ਹੋਣ ਦੇ ਬਾਵਜੂਦ ਪ੍ਰਚਾਰਕ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ, ਅਲੱਗ-ਅਲੱਗ ਸੰਸਥਾਵਾਂ ਇਕ ਗੁਰੂ, ਇਕ ਪ੍ਰਭੂ, ਇਕ ਨਿਸ਼ਾਨ ਸਾਹਿਬ ਚਿੰਨ੍ਹ, ਇਕ ਅਕਾਲ ਤਖਤ (ਸੁਪਰੀਮ ਕੋਰਟ) ਇਕ ਮਰਯਾਦਾ, ਇਕ ਸਿਧਾਂਤ ਦੇ ਹੁੰਦਿਆਂ ਗੁਰੂ ਨਾਲੋਂ ਆਪਣੀ ਸੰਸਥਾ ਦੇ ਵਡੇਰਿਆਂ ਦਾ ਪ੍ਰਚਾਰ ਕਰਨ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਹਨ, ਉਨ੍ਹਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ। ਗੁਰਪੁਰਬਾਂ ਨਾਲੋਂ ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿਕ ਦਿਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਗੁਰੂ ਵਾਕ ''ਚਉਦਸ ਅਮਾਵਸ ਰਚਿ ਰਚਿ ਮਾਂਗਹਿ, ਕਰ ਦੀਪਕੁ ਲੈ ਕੂਪਿ ਪਰਹਿ£'' (੯੭੦) ਭਾਵ¸ਹੇ ਪੰਡਿਤ! ਚੌਦੇ, ਮੱਸਿਆ, ਸੰਗਰਾਂਦਾਂ ਆਦਿ ਵਿਸ਼ੇਸ਼ ਦਿਨ ਮੁਕੱਰਰ ਕਰਨ ਕਾਰਨ ਤੂੰ ਗਿਆਨਵਾਨ ਹੋ ਕੇ ਵੀ ਅਗਿਆਨਤਾ ਦੇ ਖੂਹ ਵਿਚ ਡਿੱਗਿਆ ਪਿਆ ਹੈਂ। ਗੁਰੂ ਜੀ ਤਾਂ ਉਪਦੇਸ਼ ਦੇ ਰਹੇ ਹਨ ਕਿ ''ਥਿਤੀ ਵਾਰ ਸੇਵਹਿ ਮੁਗਧ ਗਵਾਰ£'' (੮੪੩) ਭਾਵ ਚੰਗੇ-ਮੰਦੇ ਦਿਨਾਂ ਦੀ ਵੀਚਾਰ, ਮੂਰਖ ਆਦਮੀ ਦੀ ਪਹਿਚਾਨ ਹੈ। ਇਤਨਾ ਸਭ ਕੁਝ ਗੁਰ-ਉਪਦੇਸ਼ ਹੋਣ ਦੇ ਬਾਵਜੂਦ ਵੀ ਨਾ ਸਮਝ ਪਾਠੀ (ਗੁਰੂ ਵਜ਼ੀਰ) ਸੰਗਤਿ ਨੂੰ ਬ੍ਰਾਹਮਣ ਬਣ ਕੇ ਗੁਰ ਉਪਦੇਸ਼ ਦੇ ਉਲਟ ਆਪਣੀ ਮਤਿ ਅਨੁਸਾਰ ਪ੍ਰੇਰਨਾ ਦੇ ਰਿਹਾ ਹੈ, ਮੱਧ ਦੀ ਅਰਦਾਸ ਜੈਸੀ ਮਰਯਾਦਾ ਸਿੱਖ ਸਮਾਜ ਵਿਚ ਲਿਆਉਣ ਵਾਲਾ ਵੀ ਗੁਰੂ-ਵਜ਼ੀਰ ਵਰਗ ਹੀ ਹੈ।
ਅੱਜ ਜ਼ਰੂਰਤ ਹੈ ''ਅਕਲੀ ਸਾਹਿਬੁ ਸੇਵੀਐ'' (੧੨੪੫) ਦੀ, ਸੰਗਤ ਨੂੰ ਚੰਗੇ ਪੜ੍ਹੇ ਲਿਖੇ ਜੀਵਨ ਵਾਲੇ ਗੁਰੂ-ਵਜ਼ੀਰਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ। ਯੋਗ ਵਿਅਕਤੀ ਨੂੰ ਉਚਿਤ ਮਾਣ ਮਿਲਣਾ ਚਾਹੀਦਾ ਹੈ। ਘੱਟ ਗਿਆਨਵਾਨ
ਨੂੰ ਗਿਆਨ ਰਾਹੀਂ ਯੋਗ ਬਣਾਉਣਾ ਚਾਹੀਦਾ ਹੈ। ਪੈਸਾ ਕੇਵਲ ਲੰਗਰਾਂ, ਗੁਰਦੁਆਰਿਆਂ 'ਤੇ ਹੀ ਖਰਚ ਕਰੀ ਜਾਣਾ ਅਕਲ ਦੀ ਵਰਤੋਂ ਨਹੀਂ, ਗੁਰੂ ਜੀ ਵੀ ਦਾਨਾਂ ਵਿਚੋਂ ਸ੍ਰੇਸ਼ਟ ਦਾਨ ਗੁਰੂ-ਸ਼ਬਦ ਦੀ ਵੀਚਾਰ ਰੂਪੀ ਦਾਨ ਨੂੰ ਹੀ ਮੰਨਦੇ ਹਨ¸''ਦਾਨਾ ਕੈ ਸਿਰਿ ਦਾਨੁ ਵੀਚਾਰਾ£'' (ਮ: ੧, ੧੦੩੫)
ਪਰ ਸਿੱਖ ਸਮਾਜ ਗੁਰੂ ਸ਼ਬਦ ਗਿਆਨ ਵੰਡਣ ਲਈ ਅਵੇਸਲਾ ਬਣਿਆ ਰਹਿੰਦਾ ਹੈ ਅਤੇ ਚਾਹ, ਸਬਜ਼ੀ-ਪ੍ਰਸ਼ਾਦੇ ਦੇ ਲੰਗਰ ਜਾਂ ਗੁਰੂ-ਘਰ ਬਣਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਮਾਇਆ ਖ਼ਰਚ ਕਰ ਰਿਹਾ ਹੈ।
 - ਅਵਤਾਰ ਸਿੰਘ 'ਗਿਆਨੀ'