ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਾਕਾਹਾਰੀ ਸਰਬੋਤਮ ਭੋਜਨ ਹੈ


ਭਾਰਤੀ ਸੱਭਿਆਚਾਰ ਵਿਚ ਸ਼ਾਕਾਹਾਰ ਨੂੰ ਸਭ ਤੋਂ ਉੱਤਮ ਭੋਜਨ ਮੰਨਿਆ ਗਿਆ ਹੈ। ਸ਼ਾਕਾਹਾਰ ਸਰੀਰ ਨੂੰ ਨਿਰੋਗ ਰੱਖਦਾ ਹੈ, ਜੀਵਨ ਨੂੰ ਵੀ ਵਧੀਆ ਬਣਾਉਂਦਾ ਹੈ। ਸ਼ਾਕਾਹਾਰ ਨਾਲ ਮਨ ਅਤੇ ਬੁੱਧੀ ਨਿਰਮਲ ਤੇ ਪਵਿੱਤਰ ਬਣਦੇ ਹਨ। ਜੀਵਨ ਵੀ ਸਦਾਚਾਰ ਕਾਰਨ ਸਰਲਤਾ ਅਤੇ ਸਹਿਜਤਾ ਦਾ ਰੂਪ ਬਣ ਜਾਂਦਾ ਹੈ। ਸ਼ਾਕਾਹਾਰ ਨੈਤਿਕ, ਅਧਿਆਤਮਕ ਅਤੇ ਸਮਾਜਿਕ ਤਰੱਕੀ ਵੱਲ ਵਧਦਾ ਹੈ।
ਸ਼ਾਕਾਹਾਰ ਵਧੇਗਾ ਤਾਂ ਫਲ ਵੱਡੇ ਹੋ ਕੇ ਦਰੱਖਤ ਬਣਨਗੇ ਜਿਸ ਨਾਲ ਹਰਿਆਲੀ ਵਧੇਗੀ, ਪ੍ਰਦੂਸ਼ਣ ਘਟੇਗਾ, ਬਾਰਸ਼ ਜ਼ਿਆਦਾ ਹੋਵੇਗੀ। ਜੀਵ-ਜੰਤੂਆਂ ਨੂੰ ਸੁਰੱਖਿਆ ਮਿਲੇਗੀ ਅਤੇ ਵਾਤਾਵਰਨ ਦਾ ਸੰਤੁਲਨ ਬਣਿਆ ਰਹੇਗਾ। ਧਰਤੀ 'ਤੇ ਜੀਵ ਅਤੇ ਬਨਸਪਤੀ ਦਾ ਹਮੇਸ਼ਾ ਸੰਤੁਲਨ ਰਿਹਾ ਹੈ। ਇਹੀ ਕੁਦਰਤ ਦਾ ਸਹਿਜ ਗੁਣ ਹੈ। ਮਨੁੱਖ ਹੀ ਇਸ ਕੁਦਰਤ ਦੀ ਸਭ ਤੋਂ ਵੱਡੀ ਵਡਮੁੱਲੀ ਰਚਨਾ ਹੈ। ਇਸ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਮਨੁੱਖੀ ਸਮਾਜ ਦੀ ਹੈ।
ਵਿਸ਼ਵ ਸ਼ਾਂਤੀ ਦੀ ਦਿਸ਼ਾ ਵਿਚ ਸ਼ਾਕਾਹਾਰੀ ਭੋਜਨ ਇਕ ਸ਼ਕਤੀਸ਼ਾਲੀ ਕਦਮ ਹੈ। ਜੇ ਸਾਡੇ ਦਿਲ ਵਿਚ ਮਾਨਵਤਾ ਦੀ ਸੰਵੇਦਨਾ ਹੈ ਅਤੇ ਅਸੀਂ ਸ਼ਾਂਤੀ, ਸਦਭਾਵਨਾ ਅਤੇ ਵਿਕਾਸ ਚਾਹੁੰਦੇ ਹਾਂ ਤਾਂ ਸ਼ਾਕਾਹਾਰ ਤੋਂ ਵਧ ਕੇ ਹੋਰ ਕੋਈ ਬਦਲ ਸਾਡੇ ਕੋਲ ਨਹੀਂ ਹੈ। ਸ਼ਾਕਾਹਾਰ ਸਾਨੂੰ ਤੰਦਰੁਸਤ ਜੀਵਨਸ਼ੈਲੀ ਪ੍ਰਦਾਨ ਕਰਦਾ ਹੈ। ਵਾਤਾਵਰਨ ਨੂੰ ਸੁਰੱਖਿਅਤ ਰੱਖਦਾ ਹੈ। ਆਪਸੀ ਪ੍ਰੇਮ ਅਤੇ ਮਿੱਤਰਤਾ ਭਾਵਨਾ ਨੂੰ ਵਧਾਉਂਦਾ ਹੈ। ਦੂਸਰਿਆਂ ਦੇ ਦੁੱਖ ਨੂੰ ਸਮਝਣ ਦੀ ਮਨੁੱਖੀ ਪ੍ਰਕਿਰਤੀ ਦਾ ਵਿਕਾਸ ਕਰਦਾ ਹੈ ਅਤੇ ਖਿਮਾ ਆਦਿ ਉੱਚਤਮ ਗੁਣਾਂ ਦਾ ਵਿਕਾਸ ਕਰਦਾ ਹੈ। ਸ਼ਾਕਾਹਾਰ ਸ਼ਕਤੀ, ਬੁੱਧੀ ਅਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ।
ਸ਼ਾਕਾਹਾਰੀ ਪ੍ਰਾਣੀ ਵਿਚ ਸਮਤਾ, ਸਹਿਣਸ਼ੀਲਤਾ ਅਤੇ ਹੌਸਲੇ ਦੇ ਗੁਣਾਂ ਦੀ ਸਿਰਜਣਾ ਕਰਦਾ ਹੈ, ਜਦੋਂ ਕਿ ਮਾਸਾਹਾਰੀ ਹਿੰਸਾ ਅਤੇ ਜ਼ੁਲਮ ਦੀ ਭਾਵਨਾ ਪੈਦਾ ਕਰਦਾ ਹੈ। ਅੱਜ ਵਿਸ਼ਵ ਵਿਚ ਅੱਤਵਾਦ, ਹੱਤਿਆ, ਬਲਾਤਕਾਰ ਦਾ ਰੁਝਾਨ ਵਧ ਰਿਹਾ ਹੈ, ਉਸ ਦਾ ਮੁੱਖ ਕਾਰਨ ਭੋਜਨ ਦੀ ਅਸ਼ੁੱਧੀ ਹੀ ਹੈ। ਵਿਸ਼ਵ ਸਵਾਦ ਅਤੇ ਸਵਾਰਥ ਦੇ ਵਸ ਹੋ ਕੇ ਲੋਕ ਮਾਸਾਹਾਰੀ ਬਣਦੇ ਜਾ ਰਹੇ ਹਨ।
ਮਾਸਾਹਾਰ ਦੇ ਉਲਟ ਪ੍ਰਭਾਵ
ਮਾਸਾਹਾਰ ਸਿਹਤ ਲਈ ਬਹੁਤ ਹਾਨੀਕਾਰਕ ਹੈ। ਸਰੀਰ ਦੀ ਪ੍ਰਣਾਲੀਆਂ ਅਤੇ ਤੰਤਰਾਂ 'ਤੇ ਉਲਟ ਪ੍ਰਭਾਵ ਪੈਂਦਾ ਹੈ। ਮਾਸ ਆਪਣੇ ਤਾਮਸੀ ਗੁਣਾਂ ਕਾਰਨ ਮਨੁੱਖ ਨੂੰ ਕਾਮ, ਕ੍ਰੋਧ, ਤਾਮਸੀ ਰੁਝਾਨ, ਦੁਸ-ਸਾਹਸੀ, ਉਤਾਵਲਾ, ਸੰਵੇਦਨਸ਼ੀਲ ਅਤੇ ਨਿਰਮਲ ਬਣਿਆ ਰਹਿੰਦਾ ਹੈ। ਮਾਸ ਜਿਗਰ ਵਿਚ ਵਿਟਾਮਿਨ ਬੀ-12 ਪੈਦਾ ਕਰਨ 'ਤੇ ਉਲਟ ਪ੍ਰਭਾਵ ਪਾਉਂਦਾ ਹੈ। ਸਿੱਟੇ ਵਜੋਂ ਖੂਨ ਸਬੰਧੀ ਰੋਗ ਹੋ ਜਾਂਦਾ ਹੈ।
ਮਾਸ ਵਿਚ ਅਨੇਕ ਅਜਿਹੇ ਤੱਤ ਹੁੰਦੇ ਹਨ, ਜੋ ਮਨੁੱਖੀ ਸਰੀਰ ਸਵੀਕਾਰ ਨਹੀਂ ਕਰਦਾ। ਇਹ ਤੱਤ ਸਰੀਰ ਵਿਚ ਪਾਵਨ ਸਬੰਧੀ ਰੋਗ ਪੈਦਾ ਕਰਦੇ ਹਨ। ਮਾਸ ਵਿਚ ਕੈਲਸ਼ੀਅਮ ਅਤੇ ਕਾਰਬੋਹਾਈਡ੍ਰੇਟਸ ਦੀ ਘਾਟ ਹੁੰਦੀ ਹੈ। ਇਸ ਕਾਰਨ ਇਹ ਪੇਟ ਵਿਚ ਪਹੁੰਚ ਕੇ ਸੜਦਾ ਹੈ, ਜਿਸ ਨਾਲ ਕੀਟਾਣੂ ਪੈਦਾ ਹੁੰਦੇ ਹਨ ਅਤੇ ਗੈਸ ਸਬੰਧੀ ਭਿਆਨਕ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਜੋ ਮਨੁੱਖ ਨੂੰ ਕ੍ਰੋਧੀ, ਅਸਹਿਣਸ਼ੀਲਤਾ ਅਤੇ ਚਿੜਚਿੜਾਪਨ ਬਣਾ ਦਿੰਦੀਆਂ ਹਨ। ਮਾਸ ਵਿਚ ਯੂਰਿਕ ਐਸਿਡ ਨਾਮੀ ਜ਼ਹਿਰ ਹੁੰਦਾ ਹੈ, ਜੋ ਖੂਨ ਵਿਚ ਮਿਲ ਕੇ ਦਿਲ ਦੀ ਜਲਣ, ਹਿਸਟੋਰੀਆ, ਸੁਸਤੀ, ਟੀ. ਬੀ., ਸਾਹ ਦੇ ਰੋਗ, ਖੂਨ ਦੀ ਘਾਟ ਅਤੇ ਅਜੀਰਣ ਵਰਗੀਆਂ ਬਿਮਾਰੀਆਂ ਪੈਦਾ ਕਰਦਾ ਹੈ।
ਕੁਦਰਤ ਨੇ ਮਨੁੱਖ ਨੂੰ ਸ਼ਾਕਾਹਾਰੀ ਬਣਾਇਆ ਹੈ, ਜੋ ਕਿ ਮਨੁੱਖ ਦੀ ਸਰੀਰਕ ਰਚਨਾ ਅਤੇ ਸੁਭਾਅ ਤੋਂ ਸਿੱਧ ਹੈ। ਕੁਦਰਤ ਨੇ ਮਾਸਾਹਾਰੀ ਪ੍ਰਾਣੀਆਂ ਦੇ ਅਗਲੇ ਦੰਦ ਤਿੱਖੇ ਅਤੇ ਮੁੜੇ ਹੋਏ ਬਣਾਏ ਹਨ ਜਿਸ ਨਾਲ ਉਹ ਸ਼ਿਕਾਰ ਨੂੰ ਆਸਾਨੀ ਨਾਲ ਫੜ ਕੇ ਪਾੜ ਕੇ ਖਾ ਸਕੇ। ਸ਼ਾਕਾਹਾਰੀ ਪ੍ਰਾਣੀਆਂ ਦੇ ਦੰਦ ਅਜਿਹੇ ਨਹੀਂ ਹੁੰਦੇ, ਜਿਵੇਂ ਗਾਂ, ਘੋੜਾ ਅਤੇ ਮਨੁੱਖ। ਮਾਸਾਹਾਰੀ ਪ੍ਰਾਣੀ ਜੀਭ ਰਾਹੀਂ ਪਾਣੀ ਪੀਂਦੇ ਹਨ, ਸ਼ਾਕਾਹਾਰੀ ਪ੍ਰਾਣੀ ਮੂੰਹ ਤੋਂ ਖਿੱਚ ਕੇ ਪਾਣੀ ਪੀਂਦੇ ਹਨ, ਮਾਸਾਹਾਰੀ ਪ੍ਰਾਣੀ ਖੁੰਖਾਰ ਰੁਚੀ ਵਾਲੇ ਹੁੰਦੇ ਹਨ। ਸ਼ਾਕਾਹਾਰੀ ਪ੍ਰਾਣੀ ਸ਼ਾਂਤ ਸੁਭਾਅ ਦੇ ਹੁੰਦੇ ਹਨ। ਦੋਵਾਂ ਦੇ ਪਾਚਣ ਤੰਤਰ ਵਿਚ ਫ਼ਰਕ ਹੁੰਦਾ ਹੈ।
ਉਪਰੋਕਤ ਸਾਰੇ ਤੱਥਾਂ ਦੇ ਆਧਾਰ 'ਤੇ ਇਹ ਸਿੱਧ ਹੈ ਕਿ ਸ਼ਾਕਾਹਾਰੀ ਭੋਜਨ ਹੀ ਮਨੁੱਖ ਦੀ ਰਚਨਾ ਲਈ ਸਹੀ ਹੈ। ਉਹ ਇਸ ਨੂੰ ਸ਼ਾਂਤੀ ਨਾਲ, ਵਿਵੇਕਸ਼ੀਲ, ਸਹਿਣਸ਼ੀਲਤਾ, ਮਿਹਨਤੀ, ਹੌਸਲੇ ਵਾਲਾ ਅਤੇ ਬੁੱਧੀਮਾਨ ਬਣਾਉਂਦਾ ਹੈ, ਨਾਲ ਹੀ ਉਹ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ, ਜੋ ਸਰੀਰ ਨੂੰ ਮਜ਼ਬੂਤ, ਤੰਦਰੁਸਤ ਅਤੇ ਨਿਰੋਗ ਬਣਾਉਂਦੇ ਹਨ। ਇਸ ਸਈ ਸਾਨੂੰ ਜੀਵਨ ਵਿਚ ਸ਼ਾਕਾਹਾਰ ਨੂੰ ਅਪਣਾਉਣ ਅਤੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਦੂਸਰਿਆਂ ਨੂੰ ਵੀ ਸ਼ਾਕਾਹਾਰੀ ਬਣਨ ਲਈ ਪ੍ਰੇਰਿਤ ਕਰੋ। ਖ਼ੁਦ ਜੀਓ ਅਤੇ ਦੂਸਰਿਆਂ ਨੂੰ ਜਿਊਣ ਦਾ ਅਧਿਕਾਰ ਦਿਓ।