ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅੰਤੜੀ ਅਤੇ ਜਿਗਰ ਦੀ ਸੋਜ ਕਿਉਂ ਅਤੇ ਇਲਾਜ


ਇਹ ਪੁਰਾਣੀ ਕਹਾਵਤ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸਾ ਹੁੰਦਾ ਹੈ। ਸਾਡੇ ਸਰੀਰ ਦਾ ਵਿਕਾਸ ਸਾਡੇ ਭੋਜਨ 'ਤੇ ਨਿਰਭਰ ਕਰਦਾ ਹੈ। ਭੋਜਨ ਸਾਡੇ ਸਰੀਰਕ ਵਿਕਾਸ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ। ਪੇਟ ਉਸ ਨੂੰ ਪਚਾ ਕੇ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡਾ ਪਾਚਣਤੰਤਰ ਠੀਕ ਹੈ ਤਾਂ ਤੁਸੀਂ ਜੋ ਕੁਝ ਵੀ ਖਾਓਗੇ, ਉਹ ਤੁਹਾਡੇ ਸਰੀਰ ਨੂੰ ਲੱਗੇਗਾ। ਕਿਹਾ ਵੀ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹਜ਼ਾਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਪਾਚਣਤੰਤਰ ਵਿਚ ਹੋਣ ਵਾਲੀ ਕਿਸੇ ਵੀ ਗੜਬੜੀ ਨੂੰ ਨਜ਼ਰਅੰਦਾਜ਼ ਨਾ ਕਰੋ ਨਹੀਂ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ।
ਦੂਸ਼ਿਤ ਵਾਤਾਵਰਨ ਦਾ ਸਿੱਧਾ ਅਸਰ ਸਿਹਤ 'ਤੇ ਪੈਂਦਾ ਹੈ। ਸਰੀਰ ਦਾ ਪੇਟ ਇਕ ਅਜਿਹਾ ਅੰਸ਼ ਹੈ ਜੋ ਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਆਮ ਤੌਰ 'ਤੇ ਲੋਕ ਪੇਟ ਵਿਚ ਗੈਸ ਬਣਨ, ਹਲਕਾ ਦਰਦ ਹੋਣ ਤੇ ਲੈਟਰੀਨ ਠੀਕ ਤਰ੍ਹਾਂ ਨਾ ਆਉਣ ਜਾਂ ਵਾਰ-ਵਾਰ ਆਉਣ ਤੇ ਕਮਜ਼ੋਰੀ ਮਹਿਸੂਸ ਹੋਣ ਦੀ ਸ਼ਿਕਾਇਤ ਕਰਦੇ ਹਨ। ਇਹ ਸਾਰੀਆਂ ਤਕਲੀਫ਼ਾਂ ਇਕ ਆਮ ਬਿਮਾਰੀ ਦੀ ਵਜ੍ਹਾ ਕਾਰਨ ਹੁੰਦੀਆਂ ਹਨ, ਜਿਸ ਨੂੰ ਏਕਬਿਊਸਿਸ ਕਹਿੰਦੇ ਹਨ।ੁੰ ਅਸਲ ਵਿਚ ਸਾਡੇ ਤੰਤਰ ਵਿਚ ਲਿਵਰ ਤੋਂ ਬਾਅਦ ਅੰਤੜੀਆਂ ਦਾ ਸਥਾਨ ਆਉਂਦਾ ਹੈ। ਵੱਡੀ ਤੇ ਛੋਟੀ ਅੰਤੜੀ ਤੋਂ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਪਹੁੰਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਅੰਤੜੀਆਂ ਵਿਚ ਤਕਲੀਫ਼ ਦੇ ਸਾਡੇ ਪੇਟ 'ਤੇ ਸਿੱਧਾ ਅਸਰ ਪੈਂਦਾ ਹੈ ਅਤੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਪੇਟ ਦੇ ਰੋਗ ਦਾ ਮੁੱਖ ਕਾਰਨ ਅੰਤੜੀਆਂ ਤੇ ਜਿਗਰ ਦੀ ਸੋਜ਼ ਹੈ : ਇਸ ਦੇ ਕਾਰਨ ਪੇਟ ਵਿਚ ਹਲਕਾ-ਹਲਕਾ ਦਰਦ ਅਤੇ ਵਾਰ-ਵਾਰ ਪਖਾਨਾ ਆਉਂਦਾ ਹੈ। ਹੌਲੀ-ਹੌਲੀ ਮਰੀਜ਼ ਨੂੰ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਭੁੱਖ ਘੱਟ ਲਗਦੀ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਰੀਜ਼ ਦਾ ਭਾਰ ਘਟ ਜਾਂਦਾ ਹੈ, ਅੰਤੜੀ ਤੇ ਜਿਗਰ ਵਿਚ ਸੋਜ਼ ਹੋਣ 'ਤੇ ਪੇਟ ਫੁੱਲਿਆ-ਫੁੱਲਿਆ ਨਜ਼ਰ ਆਉਂਦਾ ਹੈ।
ਅੰਤੜੀਆਂ ਦੀ ਸੋਜ਼ : ਅੰਤੜੀਆਂ ਦੀ ਸੋਜ਼ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਵਾਰ-ਵਾਰ ਲੈਟਰੀਨ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।
ਇਲਾਜ : ਇਸ ਬਿਮਾਰੀ ਦਾ ਇਲਾਜ ਬਹੁਤ ਆਸਾਨ ਹੈ। ਪੇਟ ਦੇ ਡਾਕਟਰ ਨਾਲ ਸੰਪਰਕ ਕਰੋ ਤੇ ਉਸ ਦੀ ਸਲਾਹ ਅਨੁਸਾਰ ਇਲਾਜ ਕਰਨ ਤੇ ਖਾਣ-ਪੀਣ ਦਾ ਧਿਆਨ ਰੱਖਣ ਨਾਲ ਥੋੜ੍ਹੇ ਦਿਨਾਂ ਵਿਚ ਹੀ ਬਿਮਾਰੀ ਖਤਮ ਹੋ ਜਾਂਦੀ ਹੈ।
ਲਿਵਰ ਦੀ ਸੋਜ਼ : ਲਿਵਰ ਸਾਡੇ ਪਾਚਣ-ਤੰਤਰ ਦਾ ਮੁੱਖ ਅੰਗ ਹੈ। ਇਸ ਵਿਚ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ।
ਲੱਛਣ : ਭੁੱਖ ਘੱਟ ਲਗਦੀ ਹੈ। ਉਲਟੀ ਆਉਣਾ ਤੇ ਜੀਅ ਕੱਚਾ ਹੋਣਾ, ਸੁਸਤੀ ਆਉਣਾ ਤੇ ਹਲਕਾ ਬੁਖਾਰ ਰਹਿਣਾ। ਕਈ ਵਾਰ ਮਰੀਜ਼ ਬੇਹੋਸ਼ੀ ਵਿਚ ਆ ਜਾਂਦਾ ਹੈ।
ਇਲਾਜ : ਇਸ ਦੇ ਇਲਾਜ ਲਈ ਬਹੁਤ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਦੇ ਕੇ ਤਲੀਆਂ ਤੇ ਖੱਟੀਆਂ ਚੀਜ਼ਾਂ ਦਾ ਪ੍ਰਹੇਜ਼ ਕਰਕੇ ਪੂਰਾ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਡਾਕਟਰ ਨਾਲ ਸੰਪਰਕ ਵੀ ਜ਼ਰੂਰੀ ਹੈ।
ਡਾ. ਜਸਵੰਤ ਸਿੰਘ