ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'ਸਾਕਾ ਦਰਬਾਰ ਸਾਹਿਬ' ਨੇ ਭਾਰਤੀ ਸਰਕਾਰਾਂ ਨੂੰ ਮੁਗਲ ਸਾਸ਼ਕਾਂ ਬਰਾਬਰ ਖੜ੍ਹਾ ਕੀਤਾ


ਹਰ ਸਾਲ ਜੂਨ ਦਾ ਮਹੀਨਾ ਆਉਂਦਿਆਂ ਹੀ ਹਰ ਸਿੱਖ ਦੇ ਮਨ ਵਿਚ ਜੂਨ ਉਨੀ ਸੌ ਚੌਰਾਸੀ (1984) ਦੇ ਪਹਿਲੇ ਹਫ਼ਤੇ ਹੋਈਆਂ ਸਾਰੀਆਂ ਘਟਨਾਵਾਂ ਵਿਚ ਇੱਕ ਫਿਲਮ ਵਾਂਗ ਘੁੰਮ ਜਾਂਦੀਆਂ ਹਨ, ਹਰ ਜਾਗਰੂਕ ਸਿੱਖ ਦਾ ਮਨ ਹੋਈਆਂ ÎÂਹਨਾਂ ਘਟਨਾਵਾਂ ਨੂੰ ਵਾਚਣ ਲੱਗ ਜਾਂਦਾ ਹੈ ਕਿ ਆਖਰ ਅਜਿਹੀ ਕਿਹੜੀ ਸਥਿਤੀ ਪੈਦਾ ਹੋ ਗਈ ਸੀ ਕਿ ਭਾਰਤ ਦੀ ਸਰਕਾਰ ਨੂੰ ਦਰਬਾਰ ਸਾਹਿਬ 'ਤੇ ਫੌਜਾਂ ਚੜ੍ਹਾਉਣੀਆਂ ਪੈ ਗਈਆਂ ਅਤੇ ਸਿੱਖਾਂ ਦੀ ਆਨ ਅਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨਾ ਪਿਆ। ਇਸ ਸਬੰਧੀ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖੋ-ਵੱਖਰੇ ਕਾਰਨ ਗਿਣਾਏ ਹਨ , ਜਿਵੇਂ ਕਿ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕੇਂਦਰ ਦੀ ਸਰਕਾਰ ਵੱਲੋਂ ਧਰਮ ਯੁੱਧ ਮੋਰਚੇ ਨੂੰ ਫੇਲ ਕਰਨ ਲਈ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਗਿਆ ਹੈ। ਕੁਝ ਇਤਿਹਾਸਕਾਰ ਇਹ ਮੰਨਦੇ ਹਨ ਕਿ ਉਸ ਸਮੇਂ ਦੇ ਸਾਰੇ ਅਕਾਲੀ ਆਗੂਆਂ ਦੇ ਕੱਦ 'ਬਾਬਾ-ਏ-ਕੌਮ' ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਹਮਣੇ ਬਹੁਤ ਹੀ ਬੌਣੇ ਹੋ ਗਏ ਸਨ ਅਤੇ ਉਹਨਾਂ ਅਕਾਲੀ ਆਗੂਆਂ ਨੇ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਕੇਂਦਰ ਸਰਕਾਰ ਨਾਲ ਸਾਂਝ-ਗਾਂਠ ਕਰਕੇ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਵਾਇਆ ਅਤੇ ਉਹ ਆਪ ਹੱਥ ਖੜੇ ਕਰਕੇ ਬਾਹਰ ਨਿੱਕਲ ਗਏ। ਕੁਝ ਇਤਿਹਾਸਕਾਰ ਇਸ ਨੂੰ ਪੰਜ ਸਦੀਆਂ ਦੇ ਉਸ ਵੈਰ ਦਾ ਸਿੱਟਾ ਵੀ ਦਸਦੇ ਹਨ, ਜੋ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਨੇਉ ਪਾਉਣ ਤੋਂ ਇਨਕਾਰ ਕਰਨ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ।
                  ਇਤਿਹਾਸਕਾਰਾਂ ਦੇ ਵੱਖੋ ਵੱਖਰੇ ਮੱਤਾਂ ਕਾਰਨ ਅੱਜ ਵੀ ਸਿੱਖ ਕੌਮ ਨੂੰ ਸਾਕਾ ਦਰਬਾਰ ਸਾਹਿਬ ਦੇ ਅਸਲ ਕਾਰਨਾਂ ਸਬੰਧੀ ਉਹ ਜਾਣਕਾਰੀ ਮੁਹੱਈਆ ਨਹੀਂ ਹੋ ਸਕੀ, ਜੋ ਏਨਾ ਵੱਡਾ ਸਾਕਾ ਹੋਣ ਉਪਰੰਤ ਕਿਸੇ ਜਾਗਰੂਕ ਕੌਮ ਲਈ ਜਾਣਨਾ ਅਤਿ ਜਰੂਰੀ ਹੁੰਦਾ ਹੈ। ਦੂਸਰੇ ਪਾਸੇ 28 ਸਾਲ ਪਹਿਲਾਂ ਹੋਏ 'ਦਰਬਾਰ ਸਾਹਿਬ ਸਾਕੇ' ਸਮੇਂ ਅੱਜ ਨਾਲੋਂ ਹਾਲਤ ਬਹੁਤ ਵੱਖਰੇ ਸਨ ਅਤੇ ਉਸ ਸਮੇਂ ਮੀਡੀਆ ਪੂਰੀ ਤਰ੍ਹਾਂ ਸਰਕਾਰੀ ਸਰਪ੍ਰਸਤੀ ਹੇਠ ਕੰਮ ਕਰਦਾ ਹੋਣ ਕਰਕੇ ਇਸ ਸਾਕੇ ਦੀ ਸਹੀ ਜਾਣਕਾਰੀ ਅਤੇ ਅਸਲੀ ਤਸਵੀਰ ਜਨਤਾ ਦੇ ਸਾਹਮਣੇ ਪੇਸ਼ ਹੀ ਨਹੀਂ ਹੋ ਸਕੀ। ਉਸ ਮੌਕੇ ਰੇਡੀਓ, ਟੀ.ਵੀ. ਅਤੇ ਤਕਰੀਬਨ ਸਾਰੇ ਹੀ ਅਖ਼ਬਾਰਾਂ ਵੱਲੋਂ ਉਹੀ ਕੁਝ ਪੇਸ਼ ਕੀਤਾ ਗਿਆ, ਜੋ ਉਸ ਸਮੇਂ ਸਰਕਾਰ ਚਾਹੁੰਦੀ ਸੀ। ਇਹ ਸਰਕਾਰੀ ਮੀਡੀਏ ਦੀ ਹੀ ਕਰਾਮਾਤ ਹੈ ਕਿ ਪੰਜਾਬ ਵਿਚ ਵਸਦੇ ਇਕ ਫਿਰਕੇ ਦੇ ਲੋਕਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਛਵੀ ਨੂੰ ਇਕ ਖਲਨਾÂਕ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਉਸ ਸਮੇਂ ਇਹ ਪ੍ਰਚਾਰ ਬਹੁਤ ਜ਼ੋਰ-ਸ਼ੋਰ ਨਾਲ ਕੀਤਾ ਗਿਆ ਕਿ ਸੰਤ ਭਿੰਡਰਾਂਵਾਲਿਆਂ ਵੱਲੋਂ ਦਰਬਾਰ ਸਾਹਿਬ ਸਮੂਹ 'ਤੇ ਕਬਜ਼ਾ ਕਰ ਲਿਆ ਗਿਆ ਸੀ, ਉਥੇ ਹਥਿਆਰ ਇਕੱਠੇ ਕੀਤੇ ਜਾ ਰਹੇ ਸਨ, ਇਕ ਸਮਾਨਅੰਤਰ ਸਰਕਾਰ ਚਲਾਈ ਜਾ ਰਹੀ ਸੀ ਅਤੇ ਸੰਤ ਭਿੰਡਰਾਂਵਾਲਾ ਅਤੇ ਉਸਦੇ ਚੇਲੇ ਨਿਰਦੋਸ਼ ਲੋਕਾਂ ਦੀ ਹੱਤਿਆਵਾਂ ਕਰ ਰਹੇ ਹਨ। ਇਸ ਕੂੜ ਪ੍ਰਚਾਰ ਦਾ ਹੀ ਅਸਰ ਹੈ ਕਿ ਉਨੀ ਸੌ ਚੌਰਾਸੀ ਤੋਂ ਬਾਅਦ ਪੰਜਾਬ ਵਿੱਚ ਜਨਮੇ ਹਿੰਦੂ ਫਿਰਕੇ ਦੇ ਜਿਆਦਾਤਰ ਬੱਚੇ ਅੱਜ ਵੀ ਸੰਤ ਭਿੰਡਰਾਂਵਾਲਿਆਂ ਇਕ ਖਲਨਾਇਕ ਵਜੋਂ ਹੀ ਦੇਖਦੇ ਹਨ। ਸਿੱਖ ਕੌਮ ਕੋਲ ਸਮੇਂ ਦੇ ਅਨੁਸਾਰ ਆਪਣੇ ਪ੍ਰਚਾਰ ਸਾਧਨ ਨਾ ਹੋਣ ਕਰਕੇ ਅੱਜ ਤੱਕ ਵੀ ਸਾਕਾ ਦਰਬਾਰ ਦੇ ਅਸਲੀ ਕਾਰਨਾਂ ਅਤੇ ਅਸਲੀ ਹਾਲਾਤ ਬਾਰੇ ਦੁਨੀਆਂ ਨੂੰ ਤਾਂ ਕੀ, ਪੰਜਾਬ ਦੀ ਜਨਤਾ ਨੂੰ ਜਾਣੂ ਨਹੀਂ ਕਰਵਾਇਆ ਜਾ ਸਕਿਆ। ਹੁਣ ਵੀ ਭਾਵੇਂ 'ਸਾਕਾ ਦਰਬਾਰ ਸਾਹਿਬ' ਬਾਰੇ ਹੁਣ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਅਤੇ ਇਸ ਸਾਕੇ ਸਮੇਂ ਦੇ ਹਾਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਸਾਕੇ ਦੇ ਅਸਲ ਕਾਰਨਾਂ ਤੋਂ ਪਰਦਾ ਚੁੱਕਣ ਦੀ ਥਾਂ ਜਿਆਦਾਤਰ ਲੇਖਕਾਂ ਵੱਲੋਂ ਜਾਂ ਤਾਂ ਸਿੱਖੀ ਵੇਦਨਾ ਨੂੰ ਹੀ ਪੇਸ਼ ਕੀਤਾ ਜਾ ਰਿਹਾ ਹੈ  ਜਾਂ ਫੇਰ ਸਰਕਾਰੀ ਪੱਖ ਦੱਸਿਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ 'ਬਾਬਾ-ਏ-ਕੌਮ' ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਅਜਿਹੇ ਸਿੱਖ ਜਰਨੈਲ ਹੋਏ ਹਨ, ਜੋ ਸਿੱਖ ਕੌਮ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਬਾਰੇ ਪੂਰੀ ਤਰ੍ਹਾਂ ਚੇਤੰਨ ਸਨ। 'ਸਾਕਾ ਦਰਬਾਰ ਸਾਹਿਬ' ਦੇ ਹੋਰ ਭਾਵੇਂ ਜੋ ਵੀ ਕਾਰਨ ਹੋਣ, ਪਰ ਸਭ ਤੋਂ ਵੱਡਾ ਤੇ ਅਸਲ ਕਾਰਨ ਇਹ ਵੀ ਰਿਹਾ ਹੈ ਕਿ ਸੰਤ ਭਿੰਡਰਾਂਵਾਲਿਆਂ ਦੀ ਰਣਨੀਤੀ 'ਚ ਉਲਝੀ ਭਾਰਤੀ ਸਰਕਾਰ ਇਕ ਅਜਿਹੀ ਗਲਤੀ ਕਰ ਗਈ, ਜਿਸ ਨਾਲ ਭਾਰਤੀ ਨਿਜਾਮ ਉਹ ਕੰਮ ਕਰ ਬੈਠਾ, ਜਿਸ ਨੂੰ ਕਰਦਿਆਂ ਹੋਇਆ ਵੀ ਉਹ ਸਦੀਆਂ ਤੋਂ ਲਕੋ ਰਿਹਾ ਸੀ।  ਭਾਰਤੀ ਸਰਕਾਰ ਵੱਲੋਂ ਕੀਤੇ  'ਸਾਕਾ ਦਰਬਾਰ ਸਾਹਿਬ' ਦੇ ਕਾਰਨ ਹੀ ਸਿੱਖ ਕੌਮ ਅਤੇ ਹਿੰਦੂ ਕੌਮ ਦੇ ਵਿਚਕਾਰ ਇਕ ਲਕੀਰ ਖਿਚੀ ਗਈ ਹੈ, ਜਿਸ ਨੂੰ ਭਾਰਤੀ ਸਰਕਾਰ ਕਦੇ ਵੀ ਚਾਹੁੰਦੀ ਨਹੀਂ ਸੀ। 'ਬਾਬਾ-ਏ-ਕੌਮ' ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰਦੇ ਸਨ ਕਿ ਹੁਣ ਮੁਸਲਮਾਨ ਅਤੇ ਇਸਾਈ ਤਾਂ ਸਿੱਖੀ ਦੇ ਰਾਹ ਵਿਚ ਕੋਈ ਖਤਰਾ ਖੜਾ ਨਹੀਂ ਕਰ ਸਕਦੇ, ਕਿਉਂÎਕਿ ਸਿੱਖ ਕੌਮ ਆਪਣੇ ਨਿਆਰੇਪਣ ਨਾਲ ਇਹਨਾਂ ਕੌਮਾਂ ਤੋਂ ਬਿਲਕੁਲ ਵੱਖਰਾ ਅਤੇ ਨਿਆਰਾ ਰੂਪ ਲੈ ਕੇ ਬਹੁਤ ਅੱਗੇ ਨਿਕਲ ਚੁੱÎਕੀ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਭਲੀਭਾਂਤ ਚਾਨਣ ਸੀ ਕਿ ਸਿੱਖੀ ਦੇ ਨਿਆਰੇਪਣ ਨੂੰ ਖਤਰਾ ਸਿਰਫ ਬਹੁਗਿਣਤੀ ਤੋਂ ਹੈ ਜੋ ਸਦਾ ਹੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਲਈ ਤੱਤਪਰ ਰਿਹੀ ਹੈ ਭਿੰਡਰਾਂਵਾਲਿਆਂ ਦੀ ਰਣਨੀਤੀ ਦਾ ਵੱਡਾ ਮਨੋਰਥ ਇਹੀ ਰਿਹਾ ਹੈ ਕਿ ਉਹ ਚਾਹੁੰਦੇ ਸਨ ਕਿ ਹੁਣ ਭਾਰਤੀ ਹੂਕਮਤ ਵੀ ਸਿੱਖ ਵਿਰੋਧੀ ਆਪਣਾ ਚਿਹਰਾ ਦੁਨੀਆਂ ਸਾਹਮਣੇ ਨੰਗਾ ਕਰ ਦੇਵੇ ਤਾਂ ਕਿ ਸਿੱਖ ਕੌਮ ਅਤੇ ਹਿੰਦੂ ਕੌਮ ਵਿਚਲਾ ਇਹ ਵਿਖਰੇਵਾਂ ਸਪੱਸ਼ਟ ਹੋ ਸਕੇ। ਇਸ ਨਾਲ ਸਿੱਖ ਕੌਮ ਨੂੰ ਆਪਣੇ ਅਸਲ ਦੁਸਮਣਾਂ ਦੀ ਪਹਿਚਾਣ ਵੀ ਹੋ ਜਾਵੇਗੀ ਅਤੇ ਦੋਸਤ ਦੇ ਰੂਪ ਵਿਚ ਵਿਚਰਦੇ ਦੁਸ਼ਮਣ ਤੋਂ ਕੌਮ ਸੁਚੇਤ ਹੋਕੇ ਆਪਣੇ ਨਿਆਰੇਪਣ ਨੂੰ ਭਵਿੱਖ ਵਿਚ ਬਚਾ ਸਕੇਗੀ। ਸਿੱਖੀ ਦੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਦਿਆਂ 'ਬਾਬਾ-ਏ-ਕੌਮ' ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਪਣੀ ਸ਼ਹਾਦਤ ਦੇ ਕੇ ਆਖਰ ਭਾਰਤ ਦੀ ਹਿੰਦੂਤਵੀ ਸਰਕਾਰ ਕੋਲੋਂ ਉਹ ਗਲਤੀ ਕਰਵਾ ਦਿੱਤੀ ਗਈ , ਜਿਸ ਨੂੰ ਹੁਣ ਤੱਕ ਭਾਰਤੀ ਸਰਕਾਰ ਨਾ ਤਾਂ ਸਹੀ ਕਾਰਵਾਈ ਮੰਨ ਸਕਦੀ ਅਤੇ ਨਾ ਗਲਤ ਕਹਿਣ ਦੀ ਹਿੰਮਤ ਕਰ ਸਕਦੀ ਹੈ, ਪਰ ਭਾਰਤੀ ਸਰਕਾਰ ਵੱਲੋਂ ਕੀਤੇ 'ਦਰਬਾਰ ਸਾਹਿਬ ਸਾਕੇ' ਨੇ ਸਿੱਖ ਕੌਮ ਨੂੰ ਆਪਣੀ ਨਿਆਰੀ ਹਸਤੀ ਦੀ ਪਹਿਚਾਣ ਜਰੂਰ ਕਰਵਾ ਦਿੱਤੀ । ਭਾਰਤੀ ਸਰਕਾਰ ਵੱਲੋਂ ਤੋਪਾਂ, ਟੈਂਕਾਂ ਨਾਲ ਸਿੱਖ ਕੌਮ ਦੀ ਵੱਖਰੀ ਹਸਤੀ ਨੂੰ ਖਤਮ ਕਰਨ ਲਈ ਜੂਨ ਉਨੀ ਸੌ ਚੌਰਾਸੀ ਵਿਚ ਦਰਬਾਰ ਸਾਹਿਬ 'ਤੇ ਧਾਵਾ ਬੋਲਿਆ ਗਿਆ ਸੀ। ਇਸ ਤਰਾਂ 'ਸਾਕਾ ਦਰਬਾਰ ਸਾਹਿਬ ' ਨੇ ਭਾਰਤੀ ਸਰਕਾਰ ਨੂੰ ਵੀ ਸਿੱਖਾਂ ਲਈ ਮੁਗਲ ਸਾਸਕਾਂ ਅਬਦਾਲੀ ਅਤੇ ਮੱਸਾ ਰੰਘੜ ਦੇ ਬਰਾਬਰ ਖੜਾ ਕਰ ਦਿੱਤਾ ਹੈ। ਅੱਜ 28 ਬਾਅਦ ਅਸੀਂ ਜਦੋਂ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲ ਸਮਝਣੀ ਬਹੁਤ ਜਰੂਰੀ ਹੈ ਕਿ ਸਿੱਖਾਂ ਲਈ ਜਿਹੋ ਜਿਹਾ ਵਤੀਰਾ ਅਬਦਾਲੀ ਅਤੇ ਮੱਸੇ ਰੰਘੜ ਵਰਗੇ ਮੁਗਲ ਸਾਸਕਾਂ ਦਾ ਸੀ, 'ਸਾਕਾ ਦਰਬਾਰ ਸਾਹਿਬ' ਕਰਨ ਵਾਲੀ ਭਾਰਤੀ ਸਰਕਾਰ ਦਾ ਵੀ ਸਿੱਖ ਕੌਮ ਵਤੀਰਾ ਉਹਨਾਂ ਮੁਗਲ ਸਾਸਕਾਂ ਨਾਲੋਂ ਕਿਸੇ ਵੀ ਤਰਾਂ ਵੱਖਰਾ ਨਹੀਂ ਹੈ।
- ਜਗਸੀਰ ਸਿੰਘ ਸੰਧੂ, 98764-16009