ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਘੱਲੂਘਾਰਾ ਜੂਨ 1984 ਦੀ ਲਹੂ ਭਿੱਜੀ ਦਾਸਤਾਨ


ਦਰਬਾਰ ਸਾਹਿਬ ਉਪਰ ਹਮਲਾ ਕਰਨ ਤੋਂ ਕੋਈ 5 ਮਹੀਨੇ ਪਹਿਲਾਂ ਹੀ ਦਿੱਲੀ ਦੀ ਫਿਰਕੂ ਹਕੂਮਤ ਨੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ । ਜਦੋਂ ਭਾਰਤੀ ਹਕੂਮਤ ਨੇ ਫੌਜ ਦੇ ਮੁਖੀ ਜਨਰਲ ਐਸ ਕੇ ਸਿੰਨਹਾਂ ਤੋਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਬਾਰੇ ਉਸਦੇ ਵਿਚਾਰ ਜਾਨਣੇ ਚਾਹੇ ਤਾਂ ਜਨਰਲ ਸਿੰਨਹਾਂ ਨੇ ਸਾਫ ਕਹਿ ਦਿੱਤਾ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਤਾਂ ਇਸਦਾ ਸਿੱਟਾ ਬਹੁਤ ਹੀ ਮਾੜਾ ਨਿਕਲ ਸਕਦਾ ਹੈ, ਇਸ ਗੱਲ ਦਾ ਪ੍ਰਗਟਾਵਾ ਜਨਰਲ ਐਸ ਕੇ ਸਿੰਨਹਾਂ ਨੇ ਆਪਣੀ ਲਿਖੀ ਕਿਤਾਬ “ਉਹ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਲੜੇ” ਵਿਚ ਵੀ ਕੀਤਾ ਹੈ। ਭਾਰਤੀ ਹਕੂਮਤ ਨੇ ਜਨਰਲ ਐਸ ਕੇ ਸਿੰਨਹਾਂ ਦੇ ਵਿਚਾਰ ਸੁਣਕੇ ਉਸਨੂੰ ਤੁਰੰਤ ਹੀ ਸੇਵਾ ਮੁਕਤ ਕਰ ਦਿੱਤਾ ਤੇ ਜਨਰਲ ਐਸ ਕੇ ਸਿੰਨਹਾਂ ਦੀ ਥਾਂ ਜਨਰਲ ਏ ਐਸ ਵੈਦਿਆ ਨੂੰ ਭਾਰਤੀ ਫੌਜ਼ ਦਾ ਨਵਾਂ ਫੌਜ਼ ਮੁਖੀ ਬਣਾਂ ਦਿੱਤਾ ਗਿਆ, ਜਨਰਲ ਏ ਐਸ ਵੈਦਿਆ ਜਿਸਨੇ ਭਾਰਤੀ ਹਕੂਮਤ ਦੇ ਹੁਕਮ ਤੇ ਸ਼੍ਰੀ ਦਰਬਾਰ ਸਾਹਿਬ ਓਪਰ ਹਮਲਾ ਕਰਨ ਦੀ ਇਜਾਜਤ ਦੇ ਦਿੱਤੀ, ਹੁਣ ਭਾਰਤੀ ਫੌਜ਼ ਦੇ ਸੀਨੀਅਰ ਅਧਿਕਾਰੀਆਂ ਦੀਆਂ ਗੁਪਤ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਜਿਸ ਵਿੱਚ ਜਨਰਲ ਕੇ ਐਸ ਬਰਾੜ, ਲੈਫਟੀਨੈਂਟ ਜਨਰਲ ਕੇ ਸੁੰਦਰ ਜੀ, ਜਨਰਲ ਓਬਰਾਏ, ਜਨਰਲ ਆਰ ਐਸ ਦਿਆਲ ਅਤੇ ਜਨਰਲ ਜੰਮਵਾਲ ਵਰਗੇ ਭਾਰਤੀ ਫੌਜ਼ ਦੇ ਸੀਨੀਅਰ ਅਧਿਕਾਰੀਆਂ ਨੇ ਸਿਰਕਤ ਕਰਨੀ ਸ਼ੁਰੂ ਕਰ ਦਿੱਤੀ ! ਭਾਰਤੀ ਫੌਜ਼ ਦੇ ਮੁਖੀ ਜਨਰਲ ਏ ਐਸ ਵੈਦਿਆ ਨੇ ਜਨਰਲ ਕੇ ਐਸ ਬਰਾੜ ਨੂੰ ਸ਼੍ਰੀ ਦਰਬਾਰ ਸਾਹਿਬ ਹਮਲੇ ਦਾ ਇੰਚਾਰਜ ਇਨ ਚੀਫ ਬਣਾ ਦਿਤਾ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਓਪਰ ਹਮਲੇ ਦੇ ਪੇਪਰ ਤਿਆਰ ਹੋਏ ਸਾਰੇ ਅਫਸਰਾਂ ਦੇ ਸਾਈਨ ਹੋਣ ਪਿੱਛੋਂ ਵਾਰੀ ਆਈ ਸ੍ਰੀ ਅਮ੍ਰਿਤਸਰ ਸਾਹਿਬ ਦੇ ਡੀ ਐਸ ਪੀ ਗੁਰਦੇਵ ਸਿੰਘ ਦੀ, ਡੀ ਐਸ ਪੀ ਗੁਰਦੇਵ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਓਪਰ ਹਮਲਾ ਕਰਨ ਦੀ ਪਰਮੀਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਡੀ ਐਸ ਪੀ ਗੁਰਦੇਵ ਸਿੰਘ ਨੂੰ ਜਾਲਮ ਹਕੂਮਤ ਵਲੋਂ ਜਬਰਨ ਛੁੱਟੀ ਤੇ ਭੇਜ ਦਿੱਤਾ ਗਿਆ ਅਤੇ ਗੁਰਦੇਵ ਸਿੰਘ ਦੀ ਥਾਂ ਰਮੇਸ਼ ਇੰਦਰ ਨਾਮ ਦੇ ਇਕ ਵਿਅਕਤੀ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਦਾ ਡੀ ਐਸ ਪੀ ਬਣਾ ਦਿੱਤਾ ਗਿਆ ਜਿਸਨੇ ਬਿਨਾਂ ਕਿਸੇ ਦੇਰੀ ਸ਼੍ਰੀ ਦਰਬਾਰ ਸਾਹਿਬ ਓਪਰ ਭਾਰਤੀ ਫੌਜ਼ ਨੂੰ ਹਮਲਾ ਕਰਨ ਦੀ ਆਗਿਆ ਦੇ ਦਿੱਤੀ ।
           ਤੀਜੇ ਘੱਲੂਘਾਰੇ ਨੂੰ ਅਮਲੀ ਜਾਮਾ ਪਹਿਨਾਂਉਣ ਲਈ ਭਾਰਤੀ ਹਕੂਮਤ ਨੇ ਜੋਰਾਂ ਸ਼ੋਰਾਂ ਨਾਲ ਰਾਹ ਪੱਧਰੇ ਕਰਨੇ ਸ਼ੁਰੂ ਕਰ ਦਿੱਤੇ ! ਬਲਿਉ ਸਟਾਰ ਉਪਰੇਸ਼ਨ ਲਈ ਇਹ ਇਕ ਧਰਾਤਲ ਤਿਆਰ ਕੀਤਾ ਜਾਣ ਲੱਗਾ, ਇਹੀ ਕਾਰਣ ਸੀ ਕਿ ਬਲਿਉ ਸਟਾਰ ਉਪਰੇਸ਼ਨ ਤੋਂ ਬਾਅਦ ਬੁੱਧਜੀਵੀ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਕਿ ਸੰਤ ਜਰਨੈਲ ਸਿੰਘ ਜੀ ਨੂੰ ਫੜਨਾ ਇਹ ਤਾਂ ਇਕ ਬਹਾਨਾ ਮਾਤਰ ਸੀ ਜੇ ਸੰਤ ਜਰਨੈਲ ਸਿੰਘ ਜੀ ਨੂੰ ਹੀ ਫੜਨਾ ਹੁੰਦਾ ਤਾਂ ਸੰਤ ਜੀ ਲੰਗਰ ਹਾਲ ਦੀ ਉਪਰਲੀ ਮੰਜਿਲ ਤੇ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਸਨ ਕੀ ਉਥੋਂ ਭਾਰਤੀ ਹਕੂਮਤ ਉਹਨਾਂ ਨੂੰ ਗਿਰਫਤਾਰ ਨਹੀ ਸੀ ਕਰ ਸਕਦੀਥਥ?  ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਚੁਣਨ ਦੀ ਕੀ ਲੋੜ ਸੀ, ਹਜਾਰਾਂ ਬੇਕਸੂਰ ਸ਼ਰਧਾਲੂਆਂ ਦੀ ਬਲੀ ਲੈਣ ਦੀ ਕੀ ਲੋੜ ਸੀਥਥ? ਇਸੇ ਹੀ ਦਿਨ 39 ਦੇ ਲਗਭਗ ਹੋਰ ਗੁਰੁਦੁਆਰਿਆਂ ਤੇ ਵੀ ਭਾਰਤੀ ਫੋਜ ਵਲੋਂ ਹਮਲੇ ਦੀ ਯੋਜਨਾ ਬਣਾਈ ਗਈ ਜਿਹਨਾਂ ਵਿੱਚ ਸ਼੍ਰੀ ਤਰਨ ਤਾਰਨ ਸਾਹਿਬ, ਦੂਖ ਨਿਵਾਰਨ ਸਾਹਿਬ ਪਟਿਆਲਾ, ਮੋਗਾ ਦੇ ਗੁਰੂਦਆਰਾ ਸਾਹਿਬ, ਫਤਹਿਗੜ ਸਾਹਿਬ ਸਰਹੰਦ, ਗੁਰੂਦੁਆਰਾ ਭੱਠਾ ਸਹਿਬ ਰੋਪੜ ਅਤੇ ਹੋਰ ਕਈ ਇਤਿਹਾਸਿਕ ਗੁਰੂਦੁਆਰਾ ਸਾਹਿਬ ਜਿੰਨਾਂ ਵਿੱਚ ਭਾਰਤੀ ਫੌਜ ਵਲੋਂ ਬਹੁਤ ਨੁਕਸਾਨ ਕੀਤਾ ਗਿਆ !
        ਹਮਲੇ ਤੋਂ ਪਹਿਲਾਂ ਦਿੱਲੀ ਦੀ ਫਿਰਕੂ ਹਕੂਮਤ ਵਲੋਂ ਪੂਰੀ ਤਿਆਰੀ ਕੀਤੀ ਗਈ, ਕਿਵੇਂ ਦਰਬਾਰ ਸਾਹਿਬ ਤੇ ਅਟੈਕ ਕਰਨਾ ਹੈ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਹੈ ਤੇ ਕਿਵੇਂ ਸਿੱਖ ਕੌਮ ਦਾ ਸਭ ਤੋਂ ਵੱਧ ਘਾਣ ਕਰਨਾ ਹੈ ਭਾਰਤੀ ਫੌਜ ਨੂੰ ਇਸ ਸਭ ਦੀ ਬਾਕਾਇਦਾ ਟ੍ਰੈਨਿੰਗ ਦੇਣ ਵਾਸਤੇ ਦਰਬਾਰ ਸਾਹਿਬ ਕੰਪਲੈਕਸ ਦਾ ਇਕ ਮਾਡਲ ਤਿਆਰ ਕੀਤਾ ਗਿਆ ਤੇ ਮਾਡਲ ਤਿਆਰ ਕਰਨ ਉਪਰੰਤ ਜਦੋਂ ਟ੍ਰੈਨਿੰਗ ਦਿੱਤੀ ਇਸ ਉਪਰੇਸ਼ਨ ਦਾ ਨਾਂਅ ਬਲਿਉ ਸਟਾਰ ਉਪਰੇਸ਼ਨ ਰੱਖਿਆ ਗਿਆ ! ਪੰਜਾਬ ਦੀ ਧਰਤੀ ਤੇ ਵਿਸ਼ੇਸ਼ ਕਰਕੇ ਅਮ੍ਰਿੰਤਸਰ ਸਾਹਿਬ ਵਿੱਚ ਉਚੇਚੇ ਤੋਰ ਤੇ ਸੀ ਆਰ ਪੀ ਪਹੁੰਚਣੀ ਸ਼ੁਰੂ ਹੋ ਗਈ, ਜਿਸ ਸਿੱਖ ਕੌਮ ਨੇ ਭਾਰਤ ਦੀ ਆਜ਼ਾਦੀ ਵਾਸਤੇ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਉਸੇ ਸਿੱਖ ਕੌੰਮ ਨੂੰ ਉਸੇ ਦੇ ਘਰ ਵਿੱਚ ਘੇਰ ਕੇ ਖਤਮ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ, ਹਰ ਸਿੱਖ ਨੂੰ ਉਸੇ ਦੇ ਘਰ ਵਿੱਚ ਬੇਗਾਨਗੀ ਦਾ ਇਹਸਾਸ ਕਰਵਾਇਆ ਜਾਣ ਲੱਗਾ !
         31 ਮਈ 1984 ਦਾ ਦਿਨ ਆਇਆ ਚੰਡੀਗੜ ਚੰਡੀ ਮੰਦਰ ਦੇ ਨੇੜੇ ਟੂ ਕੋਰ ਹੇਡ ਕਵਾਰਟਰ ਵਿੱਚ ਭਾਰਤੀ ਫੌਜ਼ ਦੇ ਵੱਡੇ ਅਫਸਰਾਂ ਦੀ ਇੱਕ ਮੀਟਿਂਗ ਹੋਈ ਇਸ ਮੀਟਿਂਗ ਵਿੱਚ ਜਨਰਲ ਕੇ ਐਸ ਬਰਾੜ, ਲੈਫਟੀਨੈਟ ਜਨਰਲ ਕੇ ਸੁੰਦਰ ਜੀ, ਜਨਰਲ ਆਰ ਐਸ ਦਿਆਲ ਅਤੇ ਹੋਰ ਅਨੇਕਾਂ ਹੀ ਭਾਰਤੀ ਫੌਜ ਦੇ ਵੱਡੇ ਅਫਸਰਾਂ ਨੇ ਸ਼ਿਰਕੱਤ ਕੀਤੀ, ਭਾਰਤੀ ਫੌਜ ਦੇ ਇਹ ਅਫਸਰ ਵੱਡੀਆਂ ਵੱਡੀਆਂ ਡੀਗਾਂ ਮਾਰ ਮਾਰ ਕੇ ਕਹਿ ਰਹੇ ਸਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਦੋਆਂ ਘੰਟਿਆਂ ਦੇ ਵਿੱਚ ਵਿੱਚ ਕਬਜਾ ਕਰ ਲੈਣਾ ਹੈ ਤੇ ਸੰਤ ਜਰਨੈਲ ਸਿੰਘ ਅਤੇ ਉਹਨਾ ਦੇ ਸਾਥੀਆਂ ਦੇ ਦੋਆਂ ਘੰਟਿਆਂ ਦੇ ਵਿੱਚ ਵਿੱਚ ਗੋਡੇ ਟਿਕਾ ਦੇਣੇ ਨੇ । ਸ਼ਾਮ ਪੈੰਦੇ ਪੈੰਦੇ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਭਾਰਤੀ ਫੌਜ ਵਲੋਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਭਾਰਤੀ ਫੌਜ ਦੀ ਜਲ ਥਲ ਅਤੇ ਹਵਾਈ ਫੌਜ ਦੇ ਓੱਚ ਅਧਿਕਾਰੀ ਅੰਮ੍ਰਿਤਸਰ ਸ਼ਹਿਰ ਵਿੱਚ ਪਹੁੰਚਣੇ ਸ਼ੁਰੂ ਹੋ ਗਏ, ਅੰਮ੍ਰਿਤਸਰ ਹਾਲ ਬਾਜ਼ਾਰ ਦੀਆਂ ਸੜਕਾਂ ਤੇ ਕੁਝ ਫਿਰਕੂ ਲੋਕਾਂ ਵਲੋਂ ਭਾਰਤੀ ਫੌਜ ਦੇ ਅਮ੍ਰਿੰਤਸਰ ਸ਼ਹਿਰ ਵਿੱਚ ਦਾਖਲ ਹੋਣ ਤੇ ਤਖਤਿਆਂ ਚੁੱਕ ਕੇ ਵੇਲਕਮ ਟੂ ਇੰਡੀਅਨ ਆਰਮੀ ਯਾਨੀ ਭਾਰਤੀ ਫੌਜ ਨੁੰ ਜੀ ਆਇਆਂ ਆਖ ਕੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ਼ ਪਹੁੰਚਾਈ ਗਈ
         1 ਜੂਨ 1984 ਦਾ ਦਿਨ ਆਇਆ, ਜਨਰਲ ਕੇ ਐਸ ਬਰਾੜ ਆਪਣੇ ਸਾਥੀ ਐਨ ਕੇ ਤਲਵਾਰ ਨੂੰ ਲੈਕੇ ਤੜਕਸਾਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਤੇ ਪਵਿਤਰ ਧਰਤੀ ਤੇ ਪਹੁੰਚ ਗਿਆ, ਇਹਨੇ ਆਪਣੀਆਂ ਫੌਜਾ ਨੂੰ ਇਹ ਹੁਕਮ ਕੀਤਾ ਕਿ ਪੂਰੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾ ਬੰਦੀ ਕੀਤੀ ਜਾਵੇ, ਭਾਰਤੀ ਫੋਜ ਵੱਲੋਂ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰੇ ਵਿੱਚ ਲੈ ਕੇ ਬਾਕਾਇਦਾ ਪੁਜੀਸਨਾ ਲੈ ਲਈਆਂ ਗਈਆਂ, ਦੁਪਹਿਰ 12 ਵਜੇ ਦੇ ਲਗਭਗ ਬਗੈਰ ਕਿਸੇ ਭੜਕਾਹਟ ਦੇ ਬਗੈਰ ਕਿਸੇ ਸੂਚਨਾ ਦੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਕੰਪਲੈਕਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਆਈਆਂ ਸਿੱਖ ਸੰਗਤਾਂ ਵਿੱਚੋਂ ਕਈ ਸਿੱਖ ਸਰਧਾਲੂ ਸ਼ਹੀਦ ਹੋਏ, ਬੀਬੀਆਂ ਅਤੇ ਬੱਚੇ ਸ਼ਹੀਦ ਹੋਏ, ਰਾਤ ਕਰੀਬ 9:30 ਵਜੇ ਤਕ ਲਗਾਤਾਰ 9 ਘੰਟੇ ਲਗਾਤਾਰ ਇਹ ਫਾਈਰਿਂਗ ਚਲਦੀ ਰਹੀ। ਦਰਬਾਰ ਸਾਹਿਬ ਦੀ ਇਤਿਹਾਸਿਕ ਇਮਾਰਤ ਜਿਸਦੀ ਨੀਂਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸਾਂਈ ਮੀਆਂ ਮੀਰ ਜੀ ਪਾਸੋਂ ਰਖਵਾਈ ਸੀ ਤੇ ਜਿਥੋਂ ਸਾਰੀ ਮਨੁਖਤਾ ਦੇ ਭਲੇ ਦੀਆਂ ਆਵਾਜ਼ਾਂ ਵਾਤਾਵਰਣ ਵਿੱਚ ਇੱਕ ਅਗੰਮੀ ਰਸ ਘੋਲਦੀਆਂ ਸਨ ਉਸ ਇਤਿਹਾਸਿਕ ਇਮਾਰਤ ਤੇ ਵੀ ਭਾਰਤੀ ਫੌਜ ਨੇ ਲਗਾਤਾਰ ਗੋਲੀਆਂ ਚਲਾਈਆਂ, 37 ਗੋਲੀਆਂ ਸ੍ਰੀ ਦਰਬਾਰ ਸਾਹਿਬ ਜੀ ਦੇ ਸੁਨਹਿਰੀ ਕਲਸ਼ ਉਪਰ ਜਾ ਕੇ ਲਗੀਆਂ ਜੀਹਦੇ ਨਾਲ ਇੱਕ ਵੱਡਾ ਮ•ਗੋਰਾ ਵੀ ਹੋ ਗਿਆ, ਬਾਦ ਵਿੱਚ 40 ਘੰਟਿਆਂ ਵਾਸਤੇ ਸ਼੍ਰੀ ਅਮ੍ਰਿਤਸਰ ਸਾਹਿਬ ਵਿੱਚ ਕਰਫਿਉ ਲਗਾ ਦਿੱਤਾ ਗਿਆ !
            2 ਜੂਨ 1984 ਦਾ ਦਿਨ ਆ ਚੜਿਆ, ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਬਾਕੀ ਦੇਸ਼ ਨਾਲੋ ਵੱਖ ਕਰ ਦਿੱਤਾ ਗਿਆ, ਇਸੇ ਤਰੀਕੇ ਨਾਲ ਪੂਰੇ ਅਮ੍ਰਿਤਸਰ ਸ਼ਹਿਰ ਨੂੰ ਸਾਰੇ ਪੰਜਾਬ ਨਾਲੋਂ ਵੱਖ ਕਰ ਦਿੱਤਾ ਗਿਆ ਅਤੇ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਸਾਰੇ ਅਮ੍ਰਿਤਸਰ ਸ਼ਹਿਰ ਨਾਲੋਂ ਤੋੜ ਦਿੱਤਾ ਗਿਆ !  ਪੂਰੇ ਪੰਜਾਬ ਵਿੱਚ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਤੇ ਦਿੱਲੀ ਦੀ ਜਾਲਮ ਹਕੂਮਤ ਵਲੋਂ ਰੋਕ ਲਗਾ ਦਿੱਤੀ ਗਈ, ਆਪਸੀ ਸਾਂਝ ਬਰਕਰਾਰ ਰੱਖਣ ਦੇ ਸਾਰੇ ਸਾਧਨ ਜਿਨਾਂ ਵਿੱਚ ਦੂਰਸੰਚਾਰ ਵਿਭਾਗ ਅਤੇ ਡਾਕ ਤਾਰ ਵਿਭਾਗ ਸ਼ਾਮਿਲ ਸਨ ਇਹਨਾਂ ਸਾਰੇ ਸਾਧਨਾ ਨੂੰ ਭਾਰਤੀ ਫੌਜ਼ ਨੇ ਆਪਣੇ ਕਬਜੇ ਵਿੱਚ ਲੈ ਲਿਆ, ਪੂਰੇ ਪੰਜਾਬ ਵਿੱਚ ਦੋ ਮਹੀਨਿਆਂ ਲਈ ਇੱਕ ਕਰੜੀ ਸੈਂਸਰਸ਼ਿਪ ਲਗਾ ਦਿੱਤੀ ਗਈ ! ਵਿਦੇਸੀ ਪੱਤਰਕਾਰਾਂ ਨੂੰ ਇੱਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਉਹ ਪੰਜਾਬ ਵਿੱਚੋਂ ਬਾਹਰ ਚਲੇ ਜਾਂਣ ! ਲਗਭਗ 70 ਹਜਾਰ ਦੇ ਕਰੀਬ ਭਾਰਤੀ ਫੌਜ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਨੂੰ ਆਪਣੇ ਬੂਟਾਂ ਹੇਠ ਲਿਤਾੜਨ ਲਈ ਇਕੱਠੀ ਹੋ ਗਈ!
               3 ਜੂਨ 1984 ਦਾ ਦਿਨ ਆਇਆ, ਪੰਜਾਬ ਦਾ ਬਾਰਡਰ ਸੀਲ ਕਰ ਦਿੱਤਾ ਗਿਆ, ਅੱਜ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰੁਪੁਰਬ ਦਾ ਦਿਨ ਹੈ, ਭਾਰਤੀ ਫੌਜ਼ ਵੱਲੋਂ ਸਵੇਰੇ 9:30 ਵਜੇ ਤੋਂ ਲੈਕੇ 11:30 ਵਜੇ ਤਕ ਸਿਰਫ 2 ਘੰਟੇ ਕਰਫਿਉ ਵਿੱਚ ਢਿੱਲ ਦਿੱਤੀ ਗਈ ਇੱਹ ਇੱਕ ਐਸਾ ਕਰਫਿਉ ਸੀ ਜਿੱਸ ਵਿੱਚ ਸਿੱਖ ਸਰਧਾਲੂ ਦਰਬਾਰ ਸਾਹਿਬ ਆ ਤਾਂ ਸਕਦੇ ਨੇ ਪਰ ਬਾਹਰ ਜਾਣ ਦੀ ਜਾਲਮ ਹਕੂਮਤ ਵਲੋਂ ਕਿਸੇ ਨੂੰ ਇਜਾਜਤ ਨਹੀ ਹੈ ! ਗੁਰੂ ਰਾਮਦਾਸ ਸਾਹਿਬ ਸਰਾਂ ?ਤੇ ਗੁਰੂ ਨਾਨਕ ਨਿਵਾਸ ਸਿੱਖ ਸੰਗਤਾਂ ਦੇ ਨਾਲ ਪੂਰੀ ਤਰਾਂ ਭਰੇ ਗਏ ! ਜੇ ਆਪ ਜੀ ਨੂੰ ਯਾਦ ਹੋਵੇ ਜਦੋਂ 1999 ਵਿੱਚ ਕਾਰਗਿਲ ਦੀ ਜੰਗ ਹੋਈ ਤਾਂ ਭਾਰਤੀ ਫੌਜ਼ ਵਲੋਂ 13 ਜੁਲਾਈ ਤੋਂ ਲੈ ਕੇ 16 ਜੁਲਾਈ ਤਕ ਚਾਰ ਦਿਨ ਘੁਸਪੈਠੀਆਂ ਨੂੰ ਦਿੱਤੇ ਗਏ ਕਿ ਉਹ ਆਪਣੇ ਹਥਿਆਰਾਂ ਸਮੇਤ ਕਾਰਗਿਲ ਦੀ ਧਰਤੀ ਚੋਂ ਬਾਹਰ ਚਲੇ ਜਾਂਣ ਉਹਨਾਂ ਨੂੰ ਕੁਝ ਵੀ ਨਹੀ ਕਿਹਾ ਜਾਵੇਗਾ, ਪਰ ਹਿੰਦੁਸਤਾਂਨ ਦੀ ਆਜ਼ਾਦੀ ਲਈ ਆਪਣਾ ਆਪਾ ਵਾਰ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਾ ਸੁਖ ਦੇਣ ਵਾਲੇ ਸਿੱਖਾਂ ਨੂੰ 4 ਦਿਨ ਤਾਂ ਕੀ 4 ਘੰਟਿਆਂ ਦੀ ਵੀ ਮੁਹਲਤ ਨਹੀ ਦਿੱਤੀ ਗਈ, ਸਿੱਖਾਂ ਨੂੰ ਇਹਨੀ ਵੀ ਇਜਾਜਤ ਨਹੀ ਕਿ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਜਾ ਸਕਣ, ਇੱਹ ਕਰਫਿਉ ਵੀ ਐਸਾ ਕਿ ਜਿਸ ਵਿੱਚ ਕੋਈ ਦਰਬਾਰ ਸਾਹਿਬ ਆ ਤਾਂ ਸਕਦਾ ਹੈ ਪਰ ਬਾਹਰ ਜਾਂਣ ਦੀ ਕਿਸੇ ਨੂੰ ਵੀ ਇਜਾਜਤ ਨਹੀ, ਹਿੰਦੁਸਤਾਂਨ ਦੀ ਜਾਲਮ ਹਕੂਮਤ ਨੇ  ਇਹ ਪੱਕੀ ਸੋਚ ਬਣਾਂ ਲਈ ਸੀ ਕਿ ਗੁਰੂ ਅਰਜਨ ਸਾਹਿਬ ਜੀ ਦਾ ਸਹੀਦੀ ਗੁਰੂ ਪੁਰਬ ਮਨਾਉਣ ਆਈਆਂ ਸੰਗਤਾਂ ਨੂੰ ਸਮੂਹਿਕ ਰੂਪ ਵਿੱਚ ਮੌਤ ਦੀ ਨੀਂਦ ਕਿਵੇਂ ਸੁਲਾਉਣਾਂ ਹੈ ! ਸ਼ਾਮ ਪੈਣ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਕੇ ਸੁੰਦਰ ਜੀ ਅਤੇ ਜਨਰਲ ਆਰ ਐਸ ਦਿਆਲ ਇਹ ਸਾਰੇ ਵੀ ਆਪਣਿਆਂ ਸਾਥੀਆਂ ਸਮੇਤ ਅੰਮ੍ਰਿਤਸਰ ਸਾਹਿਬ ਪਹੁੰਚ ਗਏ !
            4 ਜੂਨ 1984 ਦਾ ਦਿਨ ਆ ਗਿਆ, ਕਰਫਿਉ ਹੋਣ ਕਰਕੇ ਗੁਰੁ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰੂ ਪੁਰਬ ਮਨਾਂਉਣ ਆਈਆਂ ਸੰਗਤਾਂ ਘਰਾਂ ਨੂੰ ਵਾਪਸ ਨਾ ਜਾ ਸਕੀਆਂ ਜੋ ਗੁਰੁ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਵਿੱਚ ਠਹਿਰੀਆਂ ਹੋਈਆਂ ਸਨ ! ਅਮ੍ਰਿਤ ਵੇਲਾ ਹੋਇਆ ਸ੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਕੁਝ ਗੁਰਮੁੱਖ ਸ੍ਰੀ ਦਰਬਾਰ ਸਾਹਿਬ ਅੰਦਰ ਬੈਠ ਸਤਿਗੁਰਾਂ ਦੀ ਇਲਾਹੀ ਬਾਂਣੀ ਦਾ ਰਸ ਪਏ ਮਾਣਦੇ ਨੇ, ਕੁਝ ਪਾਵਨ ਪਵਿੱਤਰ ਅਮ੍ਰਿਤ ਸਰੋਵਰ ਵਿੱਚ ਇਸਨਾਨ ਪਏ ਕਰਦੇ ਨੇ,  ਦਰਬਾਰ ਸਾਹਿਬ ਦੇ ਵਿੱਚ ਇਲਾਹੀ ਗੁਰਬਾਣੀ ਦੀਆਂ ਧੁਨਾਂ ਗੂੰਜਦੀਆਂ ਪਈਆਂ ਨੇ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਨੂੰ 15 ਹਜ਼ਾਰ ਭਾਰਤੀ ਫੌਜ਼ਾਂ ਨੇ ਘੇਰਾ ਪਾਇਆ ਹੋਇਆ ਹੈ,  ਅਚਾਨਕ ਅਮ੍ਰਿਤ ਵੇਲੇ ਸਵੇਰੇ 4 ਵਜੇ ਲਾਲ ਰੋਸ਼ਨੀ ਦੇ ਨਾਲ ਇੱਕ ਜਬਰਦਸਤ ਧਮਾਕਾ ਹੋਇਆ, ਇੱਕ 25 ਪਾਓਂਡ ਦਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਨਹਿਰੀ ਗੁੰਬਦ ਓੱਤੇ ਆ ਕੇ ਵੱਜਾ ਜਿਸਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਹਿੱਲ ਗਈ, ਇੱਹ ਗੋਲਾ ਭਾਰਤੀ ਫੌਜ਼ ਵਲੋਂ ਬਿਨਾ ਕਿਸੇ ਸੂਚਨਾ ਦੇ ਚਲਾਇਆ ਗਿਆ ਸੀ, ਇੱਸ ਧਮਾਕੇ ਨੇ ਸਾਰੇ ਰਸਭਿੱਨੇ ਵਾਤਾਵਰਣ ਨੂੰ ਗੰਧਲਾ ਕਰ ਕੇ ਰੱਖ ਦਿੱਤਾ, ਦਰਬਾਰ ਸਾਹਿਬ ਪ੍ਰਕਰਮਾ ਵਿੱਚ ਇਸਨਾਨ ਕਰਦੇ ਸਿੰਘਾਂ ਦੇ ਉਪਰ ਫਾਈਰਿੰਗ ਹੋਈ, ਗੁਰਬਾਣੀ ਦਾ ਕੀਰਤਨ ਸੁਣ ਰਹੇ ਸਿੰਘਾਂ ਦੇ ਉਪਰ ਗੋਲੀਆਂ ਚਲਾਈਆਂ ਗਈਆਂ !  ਸੰਤ ਬਾਬਾ ਜਰਨੈਲ ਸਿੰਘ ਜੀ ਨੇ ਅਰਦਾਸ ਤੋਂ ਬਾਦ ਬੜੇ ਪਿਆਰ ਨਾਲ ਸਤਿਗੁਰੂ ਜੀ ਦਾ ਹੁਕਮਨਾਮਾ ਸਰਵਣ ਕੀਤਾ, ਅਤੇ ਫਿਰ ਬੜੇ ਪਿਆਰ ਨਾਲ ਆਪਣੇ ਸਾਰੇ ਸਾਥੀਆਂ ਨੂੰ ਮੋਰਚਾਬੰਦੀ ਸਮਝਾ ਦਿੱਤੀ, ਸਾਰੇ ਸਿੰਘ ਆਪੋ ਆਪਣਿਆਂ ਮੋਰਚਿਆਂ ਵਿੱਚ ਚਲੇ ਗਏ, ਸਭ ਨੇ ਆਪੋ ?ਪਣੀਆਂ ਪੁਜੀਸ਼ਨਾ ਲੈ ਲਈਆਂ ! ਹੁਣ ਭਾਰਤੀ ਫੌਜ ਜਿਵੇਂ ਜਿਵੇਂ ਫਾਈਰਿਂਗ ਕਰਦੀ ਹੈ ਸਿੰਘ ਬੜੀ ਦਲੇਰੀ ਅਤੇ ਬੜੀ ਸੂਝਬੂਝ ਨਾਲ ਉਸ ਦਾ ਜਵਾਬ ਦਿੰਦੇ ਪਏ ਨੇ ! ਹੁਣ ਭਾਰਤੀ ਫੌਜ਼ ਵਲੋਂ ਸਭ ਤੋਂ ਪਹਿਲਾ ਇਹ ਕੀਤਾ ਗਿਆ ਕਿ ਜੋ ਗੁਰੂ ਰਾਮਦਾਸ ਸਾਹਿਬ ਸਰਾਂ ਦੇ ਨਾਲ ਦੀ ਪਾਣੀ ਵਾਲੀ ਟੈਕੀ ਸੀ ਉਸ ਵਿੱਚ ਤੋਪ ਦਾ ਗੋਲਾ ਦਾਗਿਆ ਗਿਆ ਜਿੱਸ ਨਾਲ ਟੈਕੀ ਵਿੱਚ ਇੱਕ ਵੱਡਾ ਮਗੋਰਾ ਹੋ ਗਿਆ ਅਤੇ ਸਾਰਾ ਪਾਣੀ ਵਹਿ ਤੁਰਿਆ, ਹੁਣ ਜੋ ਸੰਗਤਾਂ ਗਰੂ ਰਾਮਦਾਸ ਸਾਹਿਬ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਗੁਰੁ ਨਾਨਕ ਨਿਵਾਸ ਪ੍ਰਕਰਮਾ ਦੇ ਕਮਰਿਆਂ ਵਿੱਚ ਬੈਠੀਆਂ ਨੇ ਸਾਰਿਆਂ ਨੂੰ ਪਾਣੀ ਮਿਲਨਾ ਬੰਦ ਹੋ ਗਿਆ ! ਸਿੱਖ ਸੰਗਤਾਂ ਪਿਆਸ ਨਾਲ ਤੜਪਦੀਆਂ ਨੇ, ਉਹ ਸਿੱਖ ਸੰਗਤਾਂ ਜੋ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਅਮ੍ਰਿਤ ਵਰਗਾ ਠੰਡਾ ਮਿੱਠਾ ਜਲ ਦੁਨੀਆਂ ਨੂੰ ਪਿਲਾਓਂਦੀਆਂ ਰਹੀਆਂ ਅੱਜ ਖੁਦ ਪਾਣੀ ਦੀ ਇੱਕ ਇੱਕ ਬੰਦ ਵਾਸਤੇ ਤਰਸ ਰਹੀਆਂ ਨੇ ! ਦੁਨੀਆਂ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਉਥੇ ਲਿਜਾ ਕੇ ਮਾਰੋ ਜਿੱਥੇ ਉਸਨੂੰ ਪੀਣ ਨੂੰ ਪਾਣੀ ਤੱਕ ਨਸੀਬ ਨਾ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਇੱਹ ਮੰਗ ਕਰਦੀ ਹੈ ਕਿ ਦੁਸਮਣ ਨੂਮ ਉਸ ਥਾਂ ਤੇ ਲਿਜਾ ਕੇ ਮਾਰੋ ਜਿੱਥੇ ਭਾਈ ਘਨੱਈਆ ਪਾਣੀ ਵਾਲੀ ਮਸ਼ਕ ਲੈ ਕੇ ਖੜਾ ਹੋਵੇ, ਭਾਵ ਗੁਰੂ ਖਾਲਸਾ ਜੁਲਮ ਦਾ ਵਿਰੋਧੀ ਹੈ ਮਨੁਖਤਾ ਦਾ ਵਿਰੋਧੀ ਨਹੀ ਹੈ ! ਸਾਰਾ ਵਾਤਾਵਰਣ ਭੱਠੇ ਵਾਂਗੂੰ ਤਪਦਾ ਪਿਆ ਹੈ, ਗੁਰੂ ਨਾਨਕ ਦੀਆਂ ਸਿੱਖ ਸੰਗਤਾਂ ਨੂੰ ਪਾਣੀ ਵਿਹੂਣਾਂ ਕਰ ਦਿੱਤਾ ਗਿਆ, ਜੇ ਕਿਸੇ ਸਿੱਖ ਬੀਬੀ ਨੇ ਕਿਸੇ ਫੌਜੀ ਦਾ ਤਰਲਾ ਕਰਕੇ ਕਿਹਾ ਕਿ ਮੇਰਾ ਬੱਚਾ ਪਿਆਸ ਵਿੱਚ ਤੜਪਦਾ ਹੈ ਦੋ ਘੁੱਟ ਪਾਣੀ ਦੇ ਦੇ ਦਿਉ, ਅਗ਼ੋਂ ਉਸ ਫੌਜੀ ਨੇ ਬੀਬੀ ਕੋਲੋਂ ਬੱਚੇ ਨੂੰ ਖੋਇਆ ਤੇ ਪਟਕਾ ਕੇ ਜਮੀਨ ਤੇ ਮਾਰਕੇ ਆਖਿਆ ਲੈ “ਸਰਦਾਰਨੀ ਮੈਨੇ ਤੇਰੇ ਬੱਚੇ ਕੀ ਪਿਆਸ ਹਮੇਸ਼ਾ ਹਮੇਸ਼ਾ ਲਿਏ ਬੁਝਾ ਦੀ ਹੈ ਅਬ ਇਸ ਕੋ ਕਭੀ ਪਿਆਸ ਨਹੀ ਲਗੇਗੀ“ ! ਭਾਰਤੀ ਫੌਜ਼ ਵਲੋਂ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਗੋਲਾ ਬਾਰੀ ਹੁੰਦੀ ਰਹੀ, ਇਸ ਗੋਲਾ ਬਾਰੀ ਵਿੱਚ ਸੈਂਕੜਿਆਂ ਦੀ ਗਿੜਤੀ ਵਿੱਚ ਸਿੱਖ ਸਰਧਾਲੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਨਾਂ ਵਿੱਚ ਵੱਡੀ ਤਾਦਾਤ ਸਿੱਖ ਬੱਚਿਆਂ ਅਤੇ ਸਿੱਖ ਬੀਬੀਆ ਦੀ ਸੀ, ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ, ਸੇਵਾਦਾਰ ਜੋ ਸੇਵਾ ਦੀ ਡਿਉਟੀ ਕਰਦੇ ਪਏ ਸਨ ਉਹਨਾਂ ਨੂੰ ਗੋਲੀਆਂ ਮਾਰਕੇ ਭਾਰਤੀ ਫੌਜ਼ ਵਲੋਂ ਸ਼ਹੀਦ ਕੀਤਾ ਗਿਆ, ਦਰਬਾਰ ਸਾਹਿਬ ਜਿੱਥੇ ਕਦੇ ਅਮ੍ਰਿਤਮਈ ਬਾਣੀ ਦੀ ਵਰਖਾ ਹੁੰਦੀ ਸੀ ਤੇ ਮੁਰਦਿਆਂ ਨੂੰ ਜਿੰਦਗੀ ਮਿਲਦੀ ਸੀ ਅੱਜ ਇਸ ਪਾਵਨ ਸਥਾਂਨ ਤੇ ਗੋਲੀਆਂ ਦੀ ਵਰਖਾ ਹੋ ਰਹੀ ਹੈ ਅੱਜ ਭਾਰਤੀ ਫੋਜ ਵਲੋਂ ਇਸ ਪਾਵਨ ਸਥਾਂਨ ਉਤੇ ਮੌਤ ਵੰਡੀ ਜਾ ਰਹੀ ਸੀ ! ਅਖੀਰ ਇਸੇ ਸ਼ਾਮ ਨੂਂ ਮਰਿਆਦਾ ਵਿੱਚ ਵੀ ਫਰਕ ਪਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਸਨੂੰ ਹਰ ਰੋਜ ਸ੍ਰੀ ਅਕਾਲ ਤਖਤ ਸਾਹਿਬ ਉਪਰ ਸੁਸੋਭਿਤ ਕੀਤਾ ਜਾਂਦਾਂ ਸੀ ਅੱਜ ਭਾਰਤੀ ਫੌਜ਼ ਵਲੋਂ ਲਗਾਤਾਰ ਹੋ ਰਹੀ ਗੋਲਾ ਬਾਰੀ ਦੇ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਦਰਬਾਰ ਸਾਹਿਬ ਦੀ ਉਪਰਲੀ ਮੰਜਿਲ ਤੇ ਸੁਸੋਭਿਤ ਕਰਨਾ ਪਿਆ !
         5 ਜੂਨ 1984 ਦਾ ਦਿਨ ਆਇਆ ਦਿਨ ਦੇ ਚੜਨ ਸਾਰ ਹੀ ਭਾਰਤੀ ਫੌਜ਼ ਨੇ ਦਰਬਾਰ ਸਾਹਿਬ ਕੰਪਲੈਕਸ ਓੱਤੇ ਗੋਲਾ ਬਾਰੀ ਹੋਰ ਤੇਜ ਕਰ ਦਿੱਤੀ ਜੀਹਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆਂ ਪ੍ਰਪਤ ਕਰ ਗਈ, ਜਿੱਥੇ ਭਾਰਤੀ ਫੌਜ਼ ਵਲੋਂ ਗੋਲਾ ਬਾਰੀ ਕੀਤੀ ਜਾ ਰਹੀ ਸੀ ਉਤੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ਼ ਵਲੋਂ ਕੀਤੀ ਜਾ ਰਹੀ ਫਾਈਰਿਂਗ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ, ਫੌਜ ਨੇ ਸਰੋਵਰ ਵਿੱਚ ਜਹਿਰ ਮਿਲਾ ਦਿੱਤਾ ਸੀ , ਇੱਕ ਸਿੱਖ ਬੀਬੀ ਜਿਸਦੇ ਬੱਚਾ ਹੋਣ ਵਾਲਾ ਹੈ ਪਿਆਸ ਵਿੱਚ ਪਈ ਤੜਫਦੀ ਹੈ ਇੱਕ ਸਿੱਖ ਨੌਜਵਾਨ ਵਰਦੀਆਂ ਗੋਲੀਆਂ ਵਿੱਚ ਪਾਣੀ ਦੀ ਬਾਲਟੀ ਸਰੋਵਰ ਵਿੱਚੋਂ ਭਰਕੇ ਲੈਕੇ ਗਿਆ, ਪਾਣੀ ਦਾ ਘੁੱਟ ਉਸ ਸਿੱਖ ਬੀਬੀ ਦੇ ਮੂੰਹ ਵਿੱਚ ਪਇਆ ਪਾਣੀ ਦਾ ਘੁੱਟ ਮੂੰਹ ਵਿੱਚ ਪੈਂਦੇ ਸਾਰ ਉਹ ਸਿੱਖ ਬੀਬੀ ਆਪਣੇ ਹੋਣ ਵਾਲੇ ਬੱਚੇ ਸਮੇਤ ਦਮ ਤੋੜ ਗਈ, ਇੱਕ ਸਿੱਖ ਨੌਜਵਾਨ ਨੇ ਉਹੀ ਪਾਣੀ ਜਦੋਂ ਆਪਣੇ ਮੂੰਹ ਵਿੱਚ ਪਇਆ ਤਾਂ ਉਸ ਦੇ ਵੀ ਪ੍ਰਾਂਣ ਪਖੇਰੂ ਉਡ ਗਏ ! ਜਦੋਂ ਸਾਰਿਆਂ ਨੇ ਸਰੋਵਰ ਵੱਲ ਧਿਆਨ ਮਾਰਿਆ ਸਰੋਵਰ ਵਿੱਚ ਪਾਣੀ ਉਪਰ ਮਰੀਆਂ ਹੋਈਆਂ ਮੱਛੀਆਂ ਤੇਰਦੀਆ ਪਈਆਂ ਨੇ ਪਤਾ ਲੱਗ ਗਿਆ ਸਭ ਨੂੰ ਕਿ ਸਰੋਵਰ ਵਿੱਚ ਵੀ ਜ਼ਹਿਰ ਮਿਲਾ ਦਿੱਤਾ ਗਿਆ ਹੈ, ਸਿੱਖ ਸੰਗਤਾਂ ਦੇ ਪੀਣ ਵਾਸਤੇ ਕਿਤੇ ਪਾਣੀ ਨਹੀ ਹੈ, ਸਿੱਖ ਸੰਗਤ ਪਿਆਸ ਵਿੱਚ ਤੜਫਦੀ ਹੈ, ਗੰਦਾ ਮੰਦਾ ਟੋਇਆਂ ਨਾਲੀਆਂ ਵਿੱਚ ਭਰਿਆ ਪਾਣੀ ਪੀ ਕੇ ਸਿਖ ਸੰਗਤਾਂ ਗੁਜ਼ਾਰਾ ਕਰ ਰਹੀਆਂ ਨੇ, ਬੱਚਿਆਂ ਅਤੇ ਬੁਜੁਰਗਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੋ ਗਈ, ਕਈ ਬੁਜੁਰਗਾਂ ਨੇ ਪਿਆਸ ਅਤੇ ਗਰਮੀ ਦੇ ਕਾਰਣ ਦਮ ਤੋੜ ਦਿੱਤਾ, ਕਈ ਬੱਚਿਆਂ ਨੇ ਭੁੱਖ ਪਿਆਸ, ਗੋਲਿਆਂ ਦੀ ਧਮਕ, ਲੋਹੜੇ ਦੀ ਗਰਮੀ ਅਤੇ ਜਗਾਹ ਜਗਾਹ ਪਈਆਂ ਲਾਸ਼ਾਂ ਚੋਂ ਆ ਰਹੀ ਸੜਿਆਂਦ ਕਾਰਣ ਮਾਵਾਂ ਦੇ ਹੱਥਾਂ ਵਿੱਚ ਹੀ ਦਮ ਤੋੜ ਦਿੱਤਾ ! ਇਸੇ ਰਾਤ ਸਰਾਂ ਦੇ 61 ਨੰਬਰ ਕਮਰੇ ਵਿੱਚ 60 ਸਿੱਖਾਂ ਨੂੰ ਭਾਰਤੀ ਫੌਜ਼ ਵਲੋਂ ਬੰਦ ਕਰ ਦਿੱਤਾ ਗਿਆ, ਚਾਰੇ ਪਾਸੇ ਅੱਗ ਦੀ ਤਰਾਂ ਗੋਲਿਆਂ ਦੀ ਬਰਸਾਤ ਹੋ ਰਹੀ ਹੈ ਇਹ ਕਮਰਾ ਜੋ ਭੱਠੇ ਵਾਂਗ ਤਪਦਾ ਪਿਆ ਹੈ ਭੁਖੇ ਪਿਆਸੇ 60 ਗੁਰੂ ਕੇ ਸਿੱਖ ਜਿਨਾਂ ਵਿੱਚੋਂ ਕਿਸੇ ਨੇ ਜੇ ਕਿਸੇ ਫੌਜੀ ਕੋਲੋਂ ਪਾਣੀ ਦੀ ਮੰਗ ਕੀਤੀ ਤਾਂ ਅੱਗੋ ਉਸ ਫੌਜੀ ਦਾ ਜਵਾਬ ਸੀ ਬਾਹਰ ਕੇਵਲ ਮਸ਼ੀਨ ਗੰਨਾਂ ਨੇ ਪਾਣੀ ਤਾਂ ਤੁਹਾਡੇ ਭਿੰਡਰਾਂਵਾਲੇ ਨੂੰ ਪਿਆਇਆ ਜਾ ਰਿਹਾ ਹੈ ! ਸਾਰੀ ਰਾਤ ਇਹ ਗੁਰੂ ਕੇ ਲਾਲ ਇੱਸ ਕਮਰੇ ਵਿੱਚ ਕੈਦ ਰੱਖੇ ਗਏ ਜਦੋਂ ਸਵੇਰੇ ਕਮਰਾ ਖੋਲਿਆ ਗਿਆ 60 ਵਿਚੋਂ 55 ਖਤਮ ਹੋ ਚੁਕੇ ਨੇ ਤੇ ਬਾਕੀ 5 ਬੇਹੋਸ਼ ਪਏ ਨੇ ! ਸ਼ਾਮ ਦਾ ਵਕਤ ਘਮਾਸਾਨ ਜੰਗ ਹੋ ਰਹੀ ਹੈ, ਇਧਰ ਕੇ ਐਸ ਬਰਾੜ ਨੇ 60 ਕਮਾਂਡੋ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਭੇਜੇ ਪਹਿਲੇ ਹੱਲੇ ਹੀ ਗੁਰੂ ਕੇ ਸਿੰਘਾਂ ਨੇ 59 ਨੂੰ ਉੜਾ ਦਿੱਤਾ ! ਜਨਰਲ ਕੇ ਐਸ ਬਰਾੜ ਕੰਬ ਗਿਆ,  ਬਰਾੜ ਸੋਚਦਾ ਕਿ ਮੈ ਅੱਜ ਤਕ ਸਿਰਫ ਤੇ ਅਪਣੀ ਹੀ ਫੋਜ਼ ਮਰਵਾਈ ਹੈ, ਮੈ ਸਰਕਾਰ ਨੂੰ ਕਹਿ ਕਿ ਆਇਆਂ ਸਾਂ ਕਿ ਦੋ ਘੰਟਿਆਂ ਵਿੱਚ ਭਿੰਡਰਾਂ ਵਾਲੇ ਨੂੰ ਫੜ ਲਵਾਂਗਾ ਅੱਜ ਪੰਜਵਾਂ ਦਿਨ ਹੈ ਅਜੇ ਤਕ ਭਿੰਡਰਾਂ ਵਾਲਾ ਫੜਿਆ ਨਹੀ ਗਿਆ ਤੇ ਸਵੇਰੇ ਮੇਰੀ ਅਸਫਲਤਾ ਜੱਗ ਜਾਹਿਰ ਹੋ ਜਾਵੇਗੀ ਮੈ ਸਰਕਾਰ ਨੂੰ ਕੀ ਮੂੰਹ ਦਿਖਾਵਾਂਗਾ ਸੋ ਇਸ ਪਾਪੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਨਾਲ ਉਡਾਂਉਣ ਦਾ ਫੈਸਲਾ ਕਰ ਲਿਆ ! 5 ਜੂਨ ਦੀ ਰਾਤ 11 ਵੱਜ ਕੇ 55 ਮਿੰਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਤੇਜ ਰੋਸ਼ਨੀ ਹੋਈ ਜਿਸਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕ ਦਮ ਅੱਖਾਂ ਧੁੰਦਲਾ ਗਈਆਂ, ਇਸ ਤੇਜ ਰੋਸ਼ਨੀ ਵਿੱਚ ਇਸ ਤਰਾਂ ਲਗਿਆ ਜਿਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਆ ਰਹੀਆਂ ਹੋਣ ਜੋ ਦਰਬਾਰ ਸਾਹਿਬ ਕੰਪਲੈਕਸ਼ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਬੁਲਾਈਆਂ ਗਈਆਂ ਹੋਣ ਪਰ ਅਸਲ ਵਿੱਚ ਐਸਾ ਕੁਝ ਵੀ ਨਹੀ ਸੀ ਇਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਇਹ ਤਾਂ ਭਾਰਤੀ ਫੌਜ਼ ਦੇ ਟੈਂਕ ਸਨ ਜੋ ਦਿੱਲੀ ਦੀ ਜਾਲਮ ਹਕੂਮਤ ਨੇ ਸਿੱਖਾਂ ਦੀ ਸਰਵ ਓੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ  ਉਡਾਉਣ ਵਾਸਤੇ ਭੇਜੇ ਸਨ ! ਰਾਤ 12 ਵਜੇ ਦੇ ਲਗਭਗ ਭਾਰਤੀ ਫੌਜ਼ ਨੇ ਪਹਿਲਾ ਟੈਂਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਉ ਪ੍ਰਕਰਮਾ ਦੇ ਵਿੱਚ ਦਾਖਲ ਕੀਤਾ, ਇਸਦੇ ਨਾਲ ਹੀ ਟੈਂਕ ਨਾਲ ਪਉੜੀਆਂ ਤੋੜਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੋਜ਼ ਵਲੋਂ ਪ੍ਰਕਰਮਾ ਵਿੱਚ ਉਤਾਰੀ ਗਈ, ਰਾਤ ਕਰੀਬ 12 ਵੱਜ ਕੇ 30 ਮਿੰਟ ਤੱਕ 13 ਟੈਂਕ ਅਤੇ ਦੋ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆਂ ਜਾ ਚੁੱਕੀਆਂ ਸਨ, ਟੈਂਕਾ ਨੇ ਅੰਦਰ ਦਾਖਲ ਹੁੰਦੇ ਸਾਰ ਹੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅੰਨੇ ਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਹਨਾਂ ਗੋਲਿਆਂ ਵਿੱਚੋਂ ਇੱਕ ਗੋਲਾ ਆ ਕੇ ਤੋਸ਼ੇ ਖਾਨੇ ਨੂੰ ਆ ਕੇ ਲਗਿਆ ਜਿੱਸ ਕਾਰਨ 80 ਲੱਖ ਰੁਪਏ ਦੀ ਕੀਮਤ ਵਾਲੀ ਚਾਂਨਣੀ ਸੜ ਕੇ ਸਵਾਹ ਹੋ ਗਈ ਪਰ ਅਰਬਾਂ ਖਰਬਾ ਦਾ ਹੋਰ ਬੇਸ਼ਕੀਮਤੀ ਸਮਾਨ ਲੋਹੇ ਦੇ ਮਜਬੂਤ ਦਰਵਾਜੇ ਹੋਣ ਕਰਕੇ ਬਚ ਗਿਆ ਪਰ ਇੱਹ ਬੇਸ਼ਕੀਮਤੀ ਸਮਾਨ ਧੁਵਾਖਿਆ ਜਰੂਰ ਗਿਆ ! ਗੋਲਿਆਂ ਦੀ ਧਮਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸ਼ਹੀਦੀ ਬੀੜ ਜਮੀਨ ਤੇ ਆ ਡਿੱਗੀ ਇੱਹ ਉਹ ਸ਼ਹੀਦੀ ਬੀੜ ਹੈ ਜਿਸਨੇ ਕਦੇ ਨਨਕਾਣਾ ਸਾਹਿਬ ਦਾ ਸਾਕਾ ਵੇਖਿਆ ਸੀ ਅੱਜ ਫਿਰ ਇਸਨੇ ਦਰਬਾਰ ਸਾਹਿਬ ਤੇ ਚੜਕੇ ਆਈ ਭਾਰਤੀ ਫੌਜ਼ ਦਾ ਕਹਿੱਰ ਅੱਖੀਂ ਤੱਕਿਆ ਹੈ, ਇੱਹ ਪਾਵਨ ਸ਼ਹੀਦੀ ਬੀੜ ਅੱਜ ਵੀ ਪੰਥ ਕੋਲ ਮੌਜੂਦ ਹੈ !
           ਗੁਰੂ ਰਾਮਦਾਸ ਸਾਹਿਬ ਸਰਾਂ ਦੇ ਬਹਰ ਬਰਾਮਦੇ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਬੀਬੀਆਂ ਬੱਚੇ ਬੁਜੁਰਗ ਭਾਰਤੀ ਫੌਜ ਦੇ ਸ਼ਖਤ ਪਹਿਰੇ ਹੇਠ ਜਾਨ ਤਲੀ ਤੇ ਧਰਕੇ ਬੈਠੇ ਸਨ, ਭਾਰਤੀ ਫੌਜ ਦੇ ਟੈਕਾਂ ਵਲੋਂ ਸੁੱਟੇ ਜਾ ਰਹੇ ਬੰਬਾਂ ਵਿੱਚੋਂ ਇੱਕ ਬੰਬ ਇਸ ਭੱਖੀ ਪਿਆਸੀ ਸਿੱਖ ਸੰਗਤ ਉਪਰ ਆ ਕੇ ਡਿੱਗਾ, ਬੰਬ ਇਤਨਾ ਜਬਰਦਸਤ ਸੀ ਕਿ ਬਰਾਮਦੇ ਵਿੱਚ ਬੈਠੀ ਸਿੱਖ ਸੰਗਤ ਵਿਚੋਂ ਬਹੁਤਿਆਂ ਦੇ ਮਾਸ ਦੇ ਲੋਥੜੇ ਸਰਾਂ ਦੀਆਂ ਕੰਧਾਂ ਨਾਲ ਜਾ ਚਿੰਬੜੇ ਤੇ ਜੋ ਬਚ ਗਏ ਉਹਨਾ ਵਿੱਚ ਭਗਦੜ ਮਚ ਗਈ, ਇਧਰ ਉਧਰ ਭੱਜੀ ਫਿਰਦੀ ਸਿੱਖ ਸੰਗਤ ਉਪਰ ਫੌਜੀਆਂ ਵਲੋਂ ਫਾਈਰਿੰਗ ਖੋਲ ਦਿਤੀ ਗਈ ਜਿਸ ਵਿੱਚ ਬੇਦੋਸੇ ਬੀਬੀਆਂ ਬੱਚੇ ਅਤੇ ਬੁਜੁਰਗ ਸ਼ਹੀਦ ਹੋ ਗਏ, ਭਾਰਤੀ ਫੌਜ ਵਲੋਂ ਇਹ ਇਕ ਕਾਇਰਤਾ ਪੂਰਣ ਕਾਰਵਾਈ ਸੀ !
           ਦਰਬਾਰ ਸਾਹਿਬ ਕੰਪਲੈਕਸ਼ ਅੰਦਰ ਦਾਖਲ ਹੋਈ ਭਾਰਤੀ ਫੌਜ਼ ਨੇ ਉਚੇਚੇ ਤੌਰ ਤੇ ਸਿੱਖ ਰੈਫਰੈਂਸ ਲਾਈਬਰੇਰੀ ਵਿੱਚੋਂ ਕੁਝ ਕੀਮਤੀ ਸਮਾਨ ਬਾਹਰ ਕੱਢ ਕੇ ਇੱਸ ਲਾਈਬਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ, ਜਿੱਸ ਕਾਰਣ 2200 ਤੋ ਵੱਧ ਹੱਥ ਲਿਖਤਾਂ, ਹੁਕਮਨਾਮੇ ਜੋ ਗੁਰੁ ਸਾਹਿਬਾਨਾਂ ਨੇ ਅਪਣੇ ਹੱਥੀ ਲਿਖੇ ਸਨ, ਸਿੱਖ ਇਤਹਾਸ ਨਾਲ ਸੰਬੰਧਤ ਕੀਮਤੀ ਪੁਸਤਕਾਂ, ਪੁਰਾਤਨ ਸੋਮੇ, ਦੁਰਲੱਭ ਸਾਹਿੱਤ ਅਤੇ ਪੁਰਾਣਾ ਰਿਕਾਰਡ ਭਾਰਤੀ ਫੌਜ਼ ਨੇ ਤਬਾਹ ਕਰਕੇ ਰੱਖ ਦਿੱਤਾ, 20,000 ਤੋਂ ਵੱਧ ਧਾਰਮਿਕ ਪੁਸਤਕਾਂ ਦਾ ਕੋਈ ਥੁਹ ਪਤਾ ਨਹੀ ਹੈ, ਅੱਜ ਉਹ ਲੋਕ ਸਿੱਖ ਰੈਫਰੈਂਸ ਲਾਈਬਰੇਰੀ ਵਿੱਚੋਂ ਲੁੱਟੀ ਹੋਈ ਸਾਮਗਰੀ ਜੇ ਵਾਪਸ ਵੀ ਕਰਨਾ ਚਾਹੁਣ ਤਾਂ ਹੋ ਸਕਦਾ ਹੈ ਉਸ ਸਮਗਰੀ ਵਿੱਚ ਬਹੁਤ ਕੁਜ ਘੱਟ ਵੱਧ ਕਰ ਦਿੱਤਾ ਹੋਵੇ, ਰਲਾ ਦਿੱਤਾ ਹੋਵੇ ।
ਅੱਧੀ ਰਾਤ ਨੂੰ  ਗੁਰੂ ਰਾਮਦਾਸ ਸਾਹਿਬ ਸਰਾਂ ਦੇ ਪਿਛਲੇ ਪਾਸਿਓਂ 2000 ਤੋ ਵੱਧ ਭਾਰਤੀ ਫੌਜ਼ ਦੇ ਸਪੇਸ਼ਲ ਕਮਾਂਡੋ ਫੋਰਸ ਦਾ ਦਸਤਾ ਜਿਹਨਾ ਨੇ ਬੁਲਟ ਪ੍ਰੂਫ ਜੈਕਟਾਂ ਪਹਿਨੀਆਂ ਹੋਈਆਂ ਨੇ ਭਾਰਤੀ ਫੌਜ਼ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਭੇਜਿਆ ਗਿਆ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਦੁਖ ਭੰਜਣੀ ਬੇਰੀ ਨੇੜੇ ਜਬਰਦਸਤ ਜੰਗ ਛਿੜੀ ਹੋਈ ਹੈ, ਫੋਜ਼ੀਆਂ ਦੀਆਂ ਚੀਕਾਂ ਸੁਣਦੀਆਂ ਪਇਆਂ ਨੇ ਤੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਹੋਏ ਵੀ ਜੈਕਾਰਿਆਂ ਨਾਲ ਆਸਮਾਨ ਗੁੰਜਾ ਦਿੰਦੇ ਨੇ, ਇੱਕ ਪਾਸੇ ਭਾਰਤੀ ਫੋਜ਼ ਹੈ ਜਿਸਦੇ ਪਿਛੇ ਪੂਰੇ ਦੇਸ ਦੀ ਸਰਕਾਰ ਹੈ ਤੇ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਦੂਜੇ ਪਾਸੇ ਭੁੱਖੇ ਤਿਹਾਏ 40 ਕੁ ਗੁਰੂ ਕੇ ਸਿੰਘ ਜਿਂਨਾਂ ਤੇ ਹੱਥ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ, ਇੱਕ ਪਾਸੇ ਹਾਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ਼ ਤੇ ਦੁਸਰੇ ਪਾਸੇ 40 ਸਿੰਘ ਪਰ ਟੱਕਰ ਬਰਾਬਰ ਦੀ ਹੈ, ਜੱਸਾ ਸਿੰਘ ਰਾਮਗੜੀਆ ਬੁੰਗਾ ਜਿਸਦੇ ਤਹਿਖਾਨੇ ਵਿਚੋਂ ਸਿੰਘ ਜਬਰਦਸਤ ਫਾਈਰਿਂਗ ਕਰਦੇ ਨੇ ਤੇ ਇਥੇ ਭਾਰਤੀ ਫੌਜ਼ ਦੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਜੋ ਬਚਕੇ ਅੱਗੇ ਵੱਧਦਾ ਪ੍ਰਕਰਮਾ ਵਿੱਚ ਸਿੰਘਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾਂ ਹੈ, ਹੁਣ ਕੇ ਐਸ ਬਰਾੜ, ਕੇ ਸੰਦਰ ਜੀ ਅਤੇ ਆਰ ਐਸ ਦਿਆਲ ਨੇ ਪਰਕਰਮਾ ਵਿੱਚਲੇ ਕਮਰੇ ਜਿਨਾਂ ਵਿੱਚ ਸਿੱਖ ਸੰਗਤਾਂ ਭਰੀਆਂ ਪਈਆਂ ਨੇ ਇੱਕ ਇੱਕ ਦੋ ਦੋ ਬੰਬ ਸੁਟੋਣੇ ਸ਼ੁਰੂ ਕਰ ਦਿੱਤੇ, ਬੇਦੋਸ਼ੇ ਸਿੱਖਾਂ ਨੂੰ ਕਮਰਿਆਂ ਵਿੱਚ ਬੰਬ ਸੁੱਟ ਸੁੱਟ ਕੇ ਸ਼ਹੀਦ ਕਰਨਾ ਸ਼ਰੂ ਕਰ ਦਿੱਤਾ, ਕਰੀਬ 1500 ਦੇ ਲਗਭੱਗ ਸਿੱਖਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ । ਜੁਲਮ ਦੀ ਇੰਤਹਾ ਹੋ ਗਈ ਗੁਰੂ ਰਾਮਦਾਸ ਸਾਹਿਬ ਸਰਾਂ ਜੋ ਕਿ ਤਿੰਨ ਮੰਜਿਲਾ ਬਣੀ ਹੋਈ ਹੈ ਜਿਸ ਸਿੱਖ ਬੀਬੀਆਂ ਬੱਚੇ ਤੇ ਬਜੁਰਗ ਠਹਿਰੇ ਹੋਏ ਸਨ ਭਾਰਤੀ ਫੌਜ਼ ਵਲੋਂ ਅੰਨੇਵਾਹ ਹੈਂਡ ਗ੍ਰਿਨੇਡ ਸੁਟਣੇ ਸ਼ੁਰੂ ਕਰ ਦਿੱਤੇ ਗਏ, ਇੱਥੇ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਸ਼ਹੀਦੀਆਂ ਹੋਈਆਂ !
              6 ਜੂਨ ਸਵੇਰ ਸਮੇਂ  ਭਾਰਤੀ ਫੌਜ਼ ਵਲੋਂ ਕੁਝ ਸਿੱਖ ਆਗੂ ਗ੍ਰਿਫਤਾਰ ਕਰ ਲਏ, ਦੁਨੀਆਂ ਦੇ ਇਸ ਅਦੁੱਤੀ ਜੰਗ ਵਿੱਚ ਜਿੱਥੇ ਗੁਰੂ ਕੇ ਸਿੰਘਾਂ ਨੇ ਵੱਧ ਚੜ ਕੇ ਹਿੱਸਾ ਲਿਆ ਉਥੇ ਹੀ ਗੁਰੂ ਦੀਆਂ ਨਾਦੀ ਧੀਆਂ ਵੀ ਪਿੱਛੇ ਨਹੀ ਰਹੀਆਂ, ਬੀਬੀ ਉਪਕਾਰ ਕੌਰ ਅਤੇ ਉਹਨਾ ਦੇ ਨਾਲ ਹੋਰ ਕਈ ਸਿੰਘਣੀਆਂ ਨੇ ਦੁਸ਼ਮਣ ਭਾਰਤੀ ਫੋਜ਼ ਨਾਲ ਡੱਟਕੇ ਟੱਕਰ ਲਈ ! ਜਨਰਲ ਸ਼ੁਬੇਗ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਨਾਲ ਦੇ ਕਈ ਹੋਰ ਸਿੰਘ ਬਾਬਾ ਠਾਹਰਾ ਸਿੰਘ ਵਰਗੇ ਬੱਬਰ ਸ਼ਹੀਦੀਆਂ ਪ੍ਰਾਪਤ ਕਰ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੇ 30 ਕੁ ਸ਼ਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚੇ ਛੱਡ ਬਾਹਰ ਮੈਦਾਂਨ ਵਿੱਚ ਆ ਡਟੇ, ਜੰਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਿਵੇ ਪਰਲੋ ਆ ਗਈ ਹੋਵੇ, ਭਾਈ ਅਮਰੀਕ ਸਿੰਘ ਜੀ ਪ੍ਰਧਾਂਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਹਾਦਤ ਦਾ ਜਾਮ ਪੀ ਗਏ, ਸੰਤ ਭਿੰਡਰਾਂ ਵਾਲਿਆਂ ਦੇ ਨਾਲ ਦੇ ਹੋਰ ਕਈ ਸਿੰਘ ਵਾਰੀ ਵਾਰੀ ਸ਼ਹਾਦਤ ਦਾ ਜਾਮ ਪੀ ਗਏ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੈਦਾਨ ਵਿੱਚ ਡਟੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਹਨ ਉਸ ਜਗਾਹ ਉਪਰ ਸੰਤ ਭਿੰਡਰਾਂਵਾਲਿਆਂ ਨੇ ਜਮੀਨ ਉਪਰ ਪੇਟ ਦੇ ਬਲ ਲੇਟ ਕੇ ਮੋਰਚਾ ਲਾਇਆ ਸੀ , ਇੱਕੋ ਦਮ ਇੱਕ ਬ੍ਰਸਟ ਸੰਤ ਜਰਨੈਲ ਸਿੰਘ ਜੀ ਨੂੰ ਆ ਕੇ ਵੱਜਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਸ਼ਹਾਦਤ ਦਾ ਜਾਮ ਪੀ ਗਏ । ਸਿੱਖਾਂ ਨੂੰ ਮਾਰਨ ਲਈ ਭਾਰਤੀ ਫੋਜਾਂ ਨੇ 1965 ਅਤੇ 1971 ਦੀ ਭਾਰਤ ਪਾਕ ਜੰਗ ਨਾਲੋਂ ਵੱਧ ਅਸਲਾ ਵਰਤਿਆ , ਸਭ ਤੋਂ ਵੱਧ ਫੌਜ਼ੀ ਨੁਕਸਾਨ ਵੀ ਭਾਰਤੀ ਫੌਜ਼ ਨੂੰ ਇਥੇ ਹੀ ਉਠਾਉਣਾਂ ਪਿਆ, ਸ਼ਾਮ 4 ਵਜੇ ਤੱਕ ਇਹ ਫਾਈਰਿਂਗ ਅਤੇ ਗੋਲਾ ਬਾਰੀ ਚਲਦੀ ਰਹੀ, ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀ ਦਲੇਰ ਸੂਰਮੇ ਆਪਣੀਆਂ ਜਾਨਾ ਹੂਰ ਕੇ ਲੜੇ, ਜੀਉਦੇ ਜੀ ਕਿਸੇ ਵੀ ਭਾਰਤੀ ਫੌਜ਼ੀ ਦੇ ਨਾਪਾਕ ਕਦਮ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਾ ਪੈਣ ਦਿੱਤੇ, ਚਮਕੌਰ ਸਾਹਿਬ ਵਿੱਚ ਲੜੀ ਹੋਈ ਜੰਗ ਨੂੰ ਇਕ ਵਾਰ ਫਿਰ ਇਹਨਾਂ ਬੱਬਰ ਸ਼ੇਰਾਂ ਨੇ ਦੋਹਰਾ ਦਿੱਤਾ, ਸਿੱਖਾਂ ਨੇ ਆਪਣੇ ਅਣਖੀ ਇਤਹਾਸ ਨੂੰ ਇਕ ਵਾਰ ਫਿਰ ਦੁਹਰਾ ਕੇ ਦੁਨੀਆਂ ਨੂੰ ਦਿਖਾ ਦਿੱਤਾ, ਜਨਰਲ ਕੇ ਐਸ ਬਰਾੜ ਆਪਣੀ ਕਿਤਾਬ ਵਿਚ ਵੀ ਇਸ ਸਚਾਈ ਨੂੰ ਕਬੂਲ ਕਰਦਾ ਹੋਇਆ ਲਿਖਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਆਪਣੇ ਸਾਥੀਆਂ ਸਮੇਤ ਬੜੀ ਸੁਰਮਤਾਈ ਅਤੇ ਦਲੇਰੀ ਨਾਲ ਲੜੇ ! ਜੰਗ ਬੰਦ ਹੋਣ ਉਪਰੰਤ ਭਾਰਤੀ ਫੌਜ਼ ਨੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ।
ਤਿਰਲੋਕ ਸਿੰਘ ਖਾਲਸਾ