ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿੰਨੇ ਦੁਸ਼ਮਣ ਹਨ ਸਵਾਦੀ ਭੋਜਨ


ਜੰਕ ਫੂਡ ਖਾਣ ਵਿਚ ਸਵਾਦੀ, ਬਣਾਉਣ ਵਿਚ ਆਸਾਨ ਅਤੇ ਘੱਟ ਸਮੇਂ ਵਿਚ ਤਿਆਰ ਹੋਣ ਵਾਲਾ ਭੋਜਨ ਹੈ। ਇਹ ਸਵਾਦੀ ਭੋਜਨ ਹਰ ਉਮਰ ਦੇ ਲੋਕਾਂ ਦੀ ਪਸੰਦ ਬਣ ਗਿਆ ਹੈ। ਸਵਾਦ ਵਿਚ ਤਾਂ ਲਾਜਵਾਬ ਲਗਦਾ ਹੀ ਹੈ ਪਰ ਇਸ ਦੇ ਖਾਣ ਦੇ ਨੁਕਸਾਨ ਏਨੇ ਹਨ ਕਿ ਸਿਹਤ ਵਿਗੜਦਿਆਂ ਦੇਰ ਨਹੀਂ ਲਗਦੀ।
ਜੰਕ ਫੂਡ ਕਾਰਬੋਹਾਈਡ੍ਰੇਟਸ ਨਾਲ ਭਰਿਆ ਹੁੰਦਾ ਹੈ ਪਰ ਨਿਊਟ੍ਰੀਸ਼ੀਅਨ ਰਹਿਤ ਹੁੰਦਾ ਹੈ ਜੋ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ, ਜਿਵੇਂ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਮੋਟਾਪਾ ਅਤੇ ਕੋਲੈਸਟ੍ਰੋਲ ਵਿਚ ਵਾਧਾ ਆਦਿ। ਜੰਕ ਫੂਡ ਖਾਣ ਨੂੰ ਹਰ ਕਿਸੇ ਦਾ ਮਨ ਕਰਦਾ ਹੈ ਪਰ ਖਾਂਦੇ ਸਮੇਂ ਇਸ ਦੇ ਔਗੁਣਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਆਂਡੇ ਦੀ ਭੁਰਜੀ-ਆਂਡੇ ਦੀ ਭੁਰਜੀ ਦਾ ਸਵਾਦ ਪਰਾਂਠੇ ਅਤੇ ਬ੍ਰੈੱਡ ਨਾਲ ਬਹੁਤ ਚੰਗਾ ਲਗਦਾ ਹੈ। ਆਂਡੇ ਦਾ ਸਫੈਦ ਹਿੱਸਾ ਤਾਂ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਪਰ ਪੀਲਾ ਹਿੱਸਾ ਫੈਟ ਨਾਲ ਭਰਿਆ ਹੁੰਦਾ ਹੈ। ਇਸ ਲਈ ਇਸ ਦਾ ਮਜ਼ਾ ਤਾਂ ਜ਼ਰੂਰ ਲਓ ਪਰ ਘੱਟ ਮਾਤਰਾ ਵਿਚ। ਹੋ ਸਕੇ ਤਾਂ ਆਂਡੇ ਦਾ ਸਫੈਦ ਹਿੱਸਾ ਹੀ ਵਰਤੋ। ਪੀਲੇ ਹਿੱਸੇ ਨੂੰ ਸੁੱਟ ਦਿਉ ਜਾਂ ਬਹੁਤ ਘੱਟ ਮਾਤਰਾ ਵਿਚ ਪ੍ਰਯੋਗ ਕਰੋ।
ਬਰਗਰ-ਬਰਗਰ ਦਾ ਮਜ਼ਾ ਤਾਂ ਸਾਰੇ ਉਮਰ ਵਾਲੇ ਲੋਕ ਉਠਾਉਂਦੇ ਹਨ ਕਿਉਂਕਿ ਇਸ ਦਾ ਸਵਾਦ ਹੀ ਏਨਾ ਚੰਗਾ ਹੁੰਦਾ ਹੈ। ਬਰਗਰ ਦਾ ਸਵਾਦ ਵਧਾਉਣ ਲਈ ਮੱਖਣ ਅਤੇ ਆਲੂ ਦੀ ਟਿੱਕੀ ਦਾ ਸਹਿਯੋਗ ਬਹੁਤ ਹੁੰਦਾ ਹੈ। ਬਰਗਰ ਬੰਸ ਨੂੰ ਤੇਲ ਵਿਚ ਤਲ ਕੇ ਕਰਾਰਾ ਕੀਤਾ ਜਾਂਦਾ ਹੈ। ਆਲੂ ਦੀ ਟਿੱਕੀ, ਮੱਖਣ ਅਤੇ ਤਲਿਆ ਹੋਇਆ ਬਨ, ਸਭ ਸਿਹਤ ਪੱਖੋਂ ਠੀਕ ਨਹੀਂ ਹਨ। ਇਨ੍ਹਾਂ ਵਿਚ ਫੈਟ ਜ਼ਿਆਦਾ ਹੁੰਦੀ ਹੈ ਅਤੇ ਵਿਟਾਮਿਨ ਬੀ ਦੀ ਮਾਤਰਾ ਬਹੁਤ ਘੱਟ ਹੈ ਜੋ ਮੋਟਾਪਾ ਤਾਂ ਲਿਆਉਂਦੇ ਹਨ ਪਰ ਸਿਹਤ ਨੂੰ ਕੁਝ ਚੰਗਾ ਨਹੀਂ ਦਿੰਦੇ। ਬਸ ਜੀਭ ਦਾ ਸਵਾਦ ਵਧਾਉਂਦੇ ਹਨ। ਇਸ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਇਸ ਦੇ ਲਈ ਆਲੂ ਦੀ ਟਿੱਕੀ ਅਤੇ ਮੱਖਣ ਦੀ ਥਾਂ 'ਤੇ ਸਬਜ਼ੀਆਂ ਭਰ ਕੇ ਖਾਓ ਅਤੇ ਨਾਨ- ਸਟਿੱਕ 'ਤੇ ਹਲਕੇ ਤੇਲ 'ਚ ਗਰਮ ਕਰੋ।
ਚਿਪਸ ਅਤੇ ਵੇਫਰਸ-ਚਿਪਸ ਅਤੇ ਵੇਫਰਸ ਜ਼ਿਆਦਾਤਰ ਆਲੂ ਤੋਂ ਜਾਂ ਹੋਰ ਸਟਾਰਚੀ ਖਾਧ-ਪਦਾਰਥਾਂ ਤੋਂ ਤਿਆਰ ਕੀਤੇ ਜਾਂਦੇ ਹਨ। ਤਲੇ ਅਤੇ ਨਮਕ ਵਾਲੇ ਹੋਣ ਕਾਰਨ ਬਲੱਡ ਪ੍ਰੈਸ਼ਰ ਨੂੰ ਵਧਾਉਂਦੇ ਹਨ।
ਫ੍ਰੈਂਚ ਫਾਈਜ਼-ਆਲੂ ਉਂਜ ਤਾਂ ਉਬਲਿਆ ਹੋਇਆ ਖਾਣਾ ਚਾਹੀਦਾ ਹੈ ਪਰ ਤਲਿਆ ਹੋਇਆ ਆਲੂ ਸਾਲਟ ਦੇ ਨਾਲ ਖਾਣਾ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਦੋਵੇਂ ਵਧਦੇ ਹਨ।
ਮੀਟ-ਮੀਟ ਉਂਜ ਤਾਂ ਪ੍ਰੋਟੀਨਯੁਕਤ ਖਾਧ-ਪਦਾਰਥ ਹੈ ਪਰ ਇਸ ਵਿਚ ਆਇਰਨ ਦੀ ਮਾਤਰਾ ਘੱਟ ਹੋਣ ਕਰਕੇ ਇਹ ਸਿਹਤ ਦਾ ਦੁਸ਼ਮਣ ਹੈ।
ਪਾਸਤਾ ਅਤੇ ਪੀਜ਼ਾ-ਪਾਸਤਾ, ਪੀਜ਼ਾ ਖਾਣ ਵਿਚ ਬਹੁਤ ਸਵਾਦ ਲਗਦੇ ਹਨ ਪਰ ਪੌਸ਼ਕ ਤੱਤ ਨਦਾਰਦ ਹੁੰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇ ਖਾਣਾ ਵੀ ਹੋਵੇ ਤਾਂ ਬਹੁਤ ਸਾਰੀਆਂ ਤਾਜ਼ੀਆਂ ਸਬਜ਼ੀਆਂ ਪਾ ਕੇ ਖਾਓ। ਮੱਖਣ ਦੀ ਵਰਤੋਂ ਵੀ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਆਈਸਕ੍ਰੀਮ, ਕੁਲਫੀ-ਆਈਸਕ੍ਰੀਮ, ਕੁਲਫੀ ਦੁੱਧ, ਚੀਨੀ ਅਤੇ ਕ੍ਰੀਮ ਦੇ ਮਿਸ਼ਰਣ ਨਾਲ ਤਿਆਰ ਕੀਤੀ ਜਾਂਦੀ ਹੈ। ਫੁੱਲ ਕ੍ਰੀਮ, ਦੁੱਧ ਚੀਨੀ ਅਤੇ ਕ੍ਰੀਮ ਹੋਣ ਕਾਰਨ ਮੋਟਾਪਾ ਵਧਦਾ ਹੈ। ਕਦੇ-ਕਦੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬਿਰਆਨੀ-ਚੌਲ ਸਰੀਰ ਵਿਚ ਸਟਾਰਚ ਦੀ ਮਾਤਰਾ ਨੂੰ ਸੰਤੁਲਿਤ ਰੱਖਦਾ ਹੈ ਪਰ ਜ਼ਿਆਦਾ ਤੇਲ ਵਿਚ ਬਣਾਏ ਚੌਲ ਨਾਲ ਤਿਆਰ ਕੀਤੀ ਬਿਰਆਨੀ ਨੁਕਸਾਨ ਪਹੁੰਚਾਉਂਦੀ ਹੈ ਜੇ ਇਸ ਨੂੰ ਘੱਟ ਤੇਲ ਵਿਚ ਕਈ ਸਬਜ਼ੀਆਂ ਨਾਲ ਬਣਾਇਆ ਜਾਏ ਤਾਂ ਇਹ ਸਿਹਤਮੰਦ ਹੁੰਦੀ ਹੈ।
ਚਾਕਲੇਟ-ਥੋੜ੍ਹੇ ਚਾਕਲੇਟ ਦੀ ਵਰਤੋਂ ਖੋਜ ਮਾਹਿਰਾਂ ਅਨੁਸਾਰ ਦਿਲ ਲਈ ਚੰਗੀ ਹੁੰਦੀ ਹੈ। ਜ਼ਿਆਦਾ ਚਾਕਲੇਟ ਸਿਹਤ ਲਈ ਨੁਕਸਾਨ ਪਹੁੰਚਾਉਂਦਾ ਹੈ। ਡਾਰਕ ਚਾਕਲੇਟ ਵਿਚ ਮੈਗਨੀਸ਼ੀਅਮ ਵਧੇਰੇ ਹੁੰਦਾ ਹੈ, ਜਿਸ ਨਾਲ ਡਿਪ੍ਰੈਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਕਿਵੇਂ ਕੰਟਰੋਲ ਕਰੀਏ-ਜੰਕ ਫੂਡ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨਾ ਤਾਂ ਔਖਾ ਹੈ ਪਰ ਅਸੰਭਵ ਨਹੀਂ। ਜੇ ਜੰਕ ਫੂਡ ਅਤੇ ਨਿਊਟ੍ਰੀਸ਼ੀਅਨ ਫੂਡ ਵਿਚ ਇਕ ਛੋਟ ਹੋਵੇ ਤਾਂ ਜੰਕ ਫੂਡ ਦੇ ਨੇੜੇ ਜਾਣਾ ਹੀ ਨਹੀਂ ਚਾਹੀਦਾ।
J ਬੇਕਰੀ ਪਦਾਰਥ, ਬਿਸਕੁਟ, ਕੇਕ, ਪੇਸਟਰੀ ਦੀ ਵਰਤੋਂ ਘੱਟ ਤੋਂ ਘੱਟ ਕਰੋ, ਇਨ੍ਹਾਂ ਵਿਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
J ਭੋਜਨ ਵਿਚ ਸਲਾਦ ਦੀ ਵਰਤੋਂ ਜ਼ਿਆਦਾ ਕਰੋ।
J ਨਮਕ ਵਿਚ ਰਾਕ ਸਾਲਟ ਦੀ ਵਰਤੋਂ ਕਰੋ। ਅਲੱਗ ਤੋਂ ਨਮਕ ਸਲਾਦ, ਫਰੂਟ 'ਤੇ ਨਾ ਪਾਓ। ਨਾ ਹੀ ਆਚਾਰ, ਪਾਪੜ ਦੀ ਵਰਤੋਂ ਕਰੋ।
J ਭੋਜਨ ਤੋਂ ਬਾਅਦ ਮਿੱਠਾ ਖਾਣ ਦਾ ਮਨ ਹੋਵੇ ਤਾਂ ਮਿਠਾਈ ਜਾਂ ਚਾਕਲੇਟ ਦੀ ਥਾਂ 'ਤੇ ਕੇਲਾ, ਸੇਬ ਖਾਓ ਜਾਂ ਗੁੜ ਦਾ ਛੋਟਾ ਟੁਕੜਾ ਮੁੰਹ ਵਿਚ ਟਾਫੀ ਦੀ ਤਰ੍ਹਾਂ ਰੱਖ ਕੇ ਚੂਸੋ।
J ਨਮਕੀਨ ਖਾਣ ਦਾ ਮਨ ਕਰੇ ਤਾਂ ਫਰਾਈਡ ਨਮਕੀਨ ਦੀ ਥਾਂ 'ਤੇ ਰੋਸਟੇਡ ਨਮਕੀਨ ਵਿਚ ਭੁੰਨੇ ਛੋਲੇ ਪਾ ਕੇ ਖਾਓ।
J ਸਾਫਟ ਡ੍ਰਿੰਕ ਦਾ ਮਨ ਕਰੇ ਤਾਂ ਨਿੰਬੂ ਪਾਣੀ ਵਿਚ ਹਲਕਾ ਨਮਕ ਮਿਲਾ ਜਾਂ ਸ਼ਹਿਦ ਮਿਲਾ ਲਓ ਜਾਂ ਪਤਲੀ ਲੱਸੀ ਦੀ ਵਰਤੋਂ ਕਰੋ।
J ਚਾਕਲੇਟ ਖਾਣ ਦਾ ਮਨ ਕਰੇ ਤਾਂ ਇਕ ਛੋਟਾ ਜਿਹਾ ਟੁਕੜਾ ਲਓ।