ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਥਕਾਵਟ ਨੂੰ ਹਾਵੀ ਨਾ ਹੋਣ ਦਿਉ


ਥਕਾਵਟ ਅਤੇ ਤਣਾਅ ਦਾ ਚੋਲੀ-ਦਾਮਨ ਦਾ ਸਾਥ ਹੈ। ਜਿਵੇਂ ਹੀ ਮਨੁੱਖ ਤਣਾਅਗ੍ਰਸਤ ਹੁੰਦਾ ਹੈ, ਉਹ ਥੱਕਿਆ-ਹਾਰਿਆ ਮਹਿਸੂਸ ਕਰਦਾ ਹੈ। ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਤਣਾਅ ਮਨੁੱਖ ਦੇ ਜੀਵਨ ਦਾ ਅੰਗ ਬਣਦਾ ਜਾ ਰਿਹਾ ਹੈ। ਜਿਸ ਨਾਲ ਸਾਡੇ ਰੋਜ਼ਾਨਾ ਜੀਵਨ 'ਤੇ ਕਾਫ਼ੀ ਅਸਰ ਪੈਂਦਾ ਹੈ ਅਤੇ ਸਫ਼ਲਤਾ ਸਾਡੇ ਤੋਂ ਦੂਰ ਭੱਜਦੀ ਹੈ। ਅਖੀਰ ਅਸੀਂ ਥੱਕ-ਹਾਰ ਕੇ ਨਿਰਾਸ਼ ਹੋ ਜਾਂਦੇ ਹਾਂ ਤੇ ਜੀਵਨ ਜਿਊਣ ਦਾ ਮਜ਼ਾ ਘੱਟ ਹੋਣ ਲਗਦਾ ਹੈ।
ਆਓ, ਜੀਵਨ ਨੂੰ ਬਿਹਤਰ ਬਣਾਉਣ ਲਈ ਅਸੀਂ ਤਣਾਅ ਤੋਂ ਬਚੀਏ ਅਤੇ ਥਕਾਵਟ ਮਹਿਸੂਸ ਨਾ ਕਰੀਏ। ਇਸ ਲਈ ਕੁਝ ਗੱਲਾਂ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਸਰੀਰ ਵਿਚ ਚੁਸਤੀ-ਫੁਰਤੀ ਬਣੀ ਰਹੇ, ਇਸ ਲਈ ਸਵੇਰੇ ਜਲਦੀ ਉਠੋ ਅਤੇ ਥੋੜ੍ਹਾ ਘੁੰਮਣ ਲਈ ਜਾਓ। ਜੇਕਰ ਬਾਹਰ ਜਾਣਾ ਮੁਸ਼ਕਿਲ ਹੈ ਤਾਂ ਘਰੇਲੂ ਬਾਗ-ਬਗੀਚੇ ਵਿਚ ਕੁਝ ਕਸਰਤ ਜਾਂ ਆਸਣ ਕਰ ਲਓ ਤਾਂ ਕਿ ਸਰੀਰ ਦਿਨ ਭਰ ਦੀ ਦੌੜ ਲਈ ਤਿਆਰ ਹੋ ਜਾਵੇ। ਕਸਰਤ ਅਤੇ ਸੈਰ ਸਰੀਰ ਨੂੰ ਥਕਾਨ ਵਿਰੁੱਧ ਲੜਨ ਦੀ ਤਾਕਤ ਦਿੰਦੇ ਹਨ। ਵੈਸੇ ਵੀ ਸਵੇਰੇ ਜਲਦੀ ਉੱਠਣਾ ਸਿਹਤ ਲਈ ਚੰਗਾ ਹੈ। ਇਸ ਤਰ੍ਹਾਂ ਤੁਸੀਂ ਤਾਜ਼ੀ ਹਵਾ ਲੈ ਸਕਦੇ ਹੋ। ਕੁਦਰਤੀ ਨਜ਼ਾਰਿਆਂ ਦਾ ਅਨੰਦ ਲੈ ਸਕਦੇ ਹੋ। ਪੰਛੀਆਂ ਦੀ ਚਹਿਚਹਾਟ ਅਤੇ ਤਾਜ਼ੀ ਹਵਾ ਅਜੀਬ ਤਰ੍ਹਾਂ ਵੀ ਊਰਜਾ ਪੈਦਾ ਕਰਦੀ ਹੈ।
ਸਵੇਰੇ ਜਲਦੀ ਉੱਠ ਕੇ ਤੁਸੀਂ ਆਪਣਾ ਕੰਮ ਛੇਤੀ ਨਿਪਟਾ ਸਕਦੇ ਹੋ ਕਿਉਂਕਿ ਸਵੇਰੇ ਸਰੀਰ ਚੁਸਤ ਹੁੰਦਾ ਹੈ, ਕੰਮ ਕਰਨ ਨਾਲ ਥਕਾਵਟ ਮਹਿਸੂਸ ਨਹੀਂ ਹੁੰਦੀ। ਹਰਿਆਲੀ ਵੀ ਥਕਾਵਟ ਦੂਰ ਕਰਨ ਵਿਚ ਸਹਾਈ ਹੁੰਦੀ ਹੈ। ਘਰ ਵਿਚ ਕੁਝ ਗਮਲੇ ਜਾਂ ਕਿਚਨ ਗਾਰਡਨ ਦੀ ਵਿਵਸਥਾ ਕਰ ਲਓ। ਜਦੋਂ ਥਕਾਵਟ ਮਹਿਸੂਸ ਕਰੋ ਤਾਂ ਹਰਿਆਲੀ ਦੇ ਸਾਹਮਣੇ ਬੈਠ ਜਾਓ ਜਾਂ ਪੌਦਿਆਂ ਨੂੰ ਨਿਹਾਰੋ, ਸੁੱਕੇ ਪੱਤੇ ਵੱਖ ਕਰੋ, ਅਜਿਹਾ ਕਰਨ ਨਾਲ ਤੁਸੀਂ ਆਪਣੇ-ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।
ਥਕਾਵਟ ਦੂਰ ਕਰਨ ਲਈ ਜ਼ਰੂਰੀ ਨੀਂਦ ਲਉ, ਜੋ ਬਹੁਤ ਜ਼ਰੂਰੀ ਹੈ ਅਤੇ ਜਾਗਣ ਦਾ ਇਕ ਸਮਾਂ ਨਿਸ਼ਚਿਤ ਕਰ ਲਓ ਜੋ ਸਰੀਰ ਲਈ ਚੰਗਾ ਹੈ। ਥਕਾਵਟ ਮਹਿਸੂਸ ਹੋਣ 'ਤੇ ਇਸ ਦਾ ਕਾਰਨ ਪਤਾ ਕਰੋ। ਤੁਸੀਂ ਥਕਾਵਟ ਕਿਉਂ ਮਹਿਸੂਸ ਕਰਦੇ ਹੋ। ਬਿਮਾਰੀ ਦੇ ਬਾਅਦ ਦਾ ਕੰਮ ਵੀ ਮਾਤਰਾ ਵਧ ਹੋਣ ਤੇ ਥਕਾਵਟ ਮਹਿਸੂਸ ਕਰਨਾ ਕੁਦਰਤੀ ਗੱਲ ਹੈ। ਅਜਿਹੀ ਹਾਲਤ ਵਿਚ ਡਾਕਟਰ ਦੀ ਸਲਾਹ ਲਓ। ਕਈ ਵਾਰੀ ਮੌਸਮ ਤਬਦੀਲੀ ਕਾਰਨ ਵੀ ਮਹਿਸੂਸ ਹੁੰਦੀ ਹੈ। ਇਹ ਸਮੇਂ ਦੇ ਨਾਲ-ਨਾਲ ਠੀਕ ਹੋ ਜਾਂਦੀ ਹੈ।
ਤੁਸੀਂ ਆਪਣੇ ਸਰੀਰ ਦੀ ਮਾਲਿਸ਼ ਕਰਵਾ ਕੇ ਵੀ ਥਕਾਵਟ ਦੂਰ ਕਰ ਸਕਦੇ ਹੋ। ਮਾਲਿਸ਼ ਹਰ ਮੌਸਮ ਵਿਚ ਕੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਘਰ ਦੇ ਛੋਟੇ-ਮੋਟੇ ਕੰਮਾਂ ਵਿਚ ਹੱਥ ਵਟਾ ਕੇ ਥਕਾਨ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ-ਆਪ ਨੂੰ ਰੁੱਝੇ ਰੱਖਦੇ ਹੋ ਜਿਸ ਨਾਲ ਤਣਾਅ ਦੂਰ ਰਹਿ ਸਕਦਾ ਹੈ।
ਗਰਮੀ ਵਿਚ ਥਕਾਵਟ ਦੂਰ ਕਰਨ ਲਈ ਠੰਢੇ ਕਮਰੇ 'ਚ ਆਰਾਮ ਕਰੋ। ਥਕਾਵਟ ਹੋਣ 'ਤੇ ਆਪਣੀ ਮਰਜ਼ੀ ਮੁਤਾਬਿਕ ਕੰਮ ਕਰੋ। ਜੋ ਲੋਕ ਕੰਮ ਨੂੰ ਮਜਬੂਰੀ ਸਮਝ ਕੇ ਕਰਦੇ ਹਨ, ਉਨ੍ਹਾਂ ਨੂੰ ਕੰਮ ਵੀ ਬਹੁਲਤਾ ਨਾ ਹੋਣ ਦੇ ਬਾਵਜੂਦ ਥਕਾਵਟ ਹੋ ਜਾਂਦੀ ਹੈ। ਇਸ ਲਈ ਕੋਈ ਵੀ ਕੰਮ ਹੱਸਦੇ ਹੋਏ ਨਿਪਟਾਓ। ਬਹੁਤਾ ਸਮਾਂ ਖੜ੍ਹੇ ਰਹਿਣਾ ਜਾਂਤੁਰਨ ਨਾਲ ਥਕਾਵਟ ਹਣ ਤੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਪੈਰਾਂ 'ਤੇ ਪਾਓ, ਇਸ ਨਾਲ ਚੰਗਾ ਮਹਿਸੂਸ ਹੋਵੇਗਾ। ਥਕਾਵਟ ਤੋਂ ਰਾਹਤ ਪਾਉਣ ਦਾ ਤਰੀਕਾ ਹੈ ਕਿ ਜੇਕਰ ਤੁਸੀਂ ਥੱਕ ਜਾਓ ਤਾਂ ਕੰਮ ਛੱਡ ਕੇ ਸਰੀਰ ਢਿੱਲਾ ਛੱਡ ਦਿਓ। ਅੱਖਾਂ ਬੰਦ ਕਰ ਲਓ। ਜਲਦੀ ਹੀ ਚੰਗਾ ਮਹਿਸੂਸ ਕਰੋਗੇ। ਗਰਮੀ ਦੇ ਮੌਸਮ ਵਿਚ ਵਧੇਰੇ ਕੰਮ ਸਵੇਰੇ-ਸ਼ਾਮ ਜਾਂ ਰਾਤ ਨੂੰ ਕਰੋ।
ਗੁੱਸੇ ਵਿਚ ਆਉਣ ਨਾਲ ਥਕਾਵਟ ਵਧਦੀ ਹੈ। ਇਸ ਲਈ ਗੁੱਸਾ ਘਟਾ ਕੇ ਮਨ ਨੂੰ ਸ਼ਾਂਤ ਬਣਾਓ। ਸ਼ਾਂਤ ਸੁਭਾਅ ਵਾਲੇ ਲੋਕ ਥੱਕਦੇ ਘੱਟ ਹਨ। ਇਸ ਲਈ ਸੰਤੁਲਿਤ ਆਹਾਰ ਵੀ ਜ਼ਰੂਰੀ ਹੈ। ਇਸ 'ਤੇ ਖਾਸ ਧਿਆਨ ਦਿਉ। ਉਮਰ ਅਨੁਸਾਰ ਭੋਜਨ ਘੱਟ ਲਓ। ਭੋਜਨ ਵੱਖ-ਵੱਖ ਤਰ੍ਹਾਂ ਦਾ ਹੋਵੇ। ਕਦੀ ਵੀ ਟੀ. ਵੀ. ਦੇਖਦੇ, ਪੜ੍ਹਦੇ ਸਮੇਂ ਭੋਜਨ ਦਾ ਸੇਵਨ ਨਾ ਕਰੋ। ਭੋਜਨ ਵਿਚ ਦਲੀਆ, ਰੇਸ਼ੇਦਾਰ ਫਲ, ਤਾਜ਼ੇ ਫਲਾਂ ਦਾ ਰਸ, ਪੁੰਗਰੇ ਅਨਾਜ, ਦਾਲਾਂ, ਤਾਜ਼ੀ ਸਬਜ਼ੀ ਦਾ ਸਲਾਦ, ਹਰੀਆਂ ਪੱਤੇਦਾਰ ਸਬਜ਼ੀਆਂ, ਸੋਇਆਬੀਨ, ਪਨੀਰ, ਦੁੱਧ, ਦਾਲਾਂ ਨੂੰ ਆਪਣੇ ਆਹਾਰ ਦਾ ਮੁੱਖ ਅੰਗ ਬਣਾਓ। ਇਸ ਦੀ ਥਕਾਵਟ ਮਹਿਸੂਸ ਕਰਦੇ ਹੋ ਤਾਂ ਖੂਨ ਦੀ ਜਾਂਚ ਕਰਵਾਓ। ਕਿਤੇ ਤੁਸੀਂ ਅਨੀਮਿਕ ਤਾਂ ਨਹੀਂ ਹੋ? ਖੂਨ ਦੀ ਕਮੀ ਕਾਰਨ ਸਰੀਰ ਥੱਕਿਆ ਰਹਿੰਦਾ ਹੈ। ਗੁੱਸਾ ਵਧੇਰੇ ਆਉਂਦਾ ਹੈ। ਇਸ ਲਈ ਥਕਾਵਟ ਨੂੰ ਆਪਣੇ 'ਤੇ ਕਦੀ ਵੀ ਹਾਵੀ ਨਾ ਹੋਣ ਦਿਓ।