ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਮਾਗ ਦੀਆਂ ਰਸੌਲੀਆਂ


ਦਿਮਾਗ ਵਿਚ ਰਸੌਲੀ ਕਿਵੇਂ ਪੈਦਾ ਹੁੰਦੀ ਹੈ? ਬਹੁਤ ਵਾਰ ਇਹਨਾ ਦੇ ਹੋਣ ਵਾਲੇ ਕਾਰਨਾਂ ਬਾਰੇ ਪਤਾ ਨਹੀਂ ਲੱਗਦਾ। ਹੇਠ ਲਿਖੇ ਕੁਝ ਕਾਰਨਾਂ ਦਾ ਹੀ ਪਤਾ ਲੱਗਿਆ ਹੈ:
ਨਸਲੀ ਤੇ ਕੌਮੀ ਪ੍ਰਭਾਵ :- ਕੁਝ ਕੌਮਾਂ ਵਿਚ ਕੁਝ ਕਿਸਮ ਦੀਆਂ ਦਿਮਾਗ ਦੀਆਂ ਰਸੌਲੀਆਂ ਬਿਲਕੁਲ ਨਹੀਂ ਹੁੰਦੀਆਂ। ਜਿਵੇਂ ਕਿ ਸੁਣਨ ਵਾਲੀ ਨਰਵ ਤੋਂ ਪੈਦਾ ਹੋਣ ਵਾਲੀ ਦਿਮਾਗ ਦੀ ਰਸੌਲੀ ਕਾਲੇ ਅਫਰੀਕੀਆਂ ਵਿਚ ਲਗਪਗ ਨਾਮਾਤਰ ਪਾਈ ਜਾਂਦੀ ਹੈ। ਇਕ ਹੋਰ ਕਿਸਮ ਦੀ ਦਿਮਾਗ ਦੀ ਰਸੌਲੀ ਜਿਸ ਨੂੰ ਪਿਨਿਉਲੋਮਾ ਕਹਿੰਦੇ ਹਨ, ਜਪਾਨੀਆਂ ਵਿਚ ਬਹਤੁ ਪਾਇਆ ਜਾਂਦਾ ਹੈ।
ਜਮਾਂਦਰੂ ਪ੍ਰਭਾਵ :- ਕੁਝ ਕਿਸਮ ਦੀਆਂ ਦਿਮਾਗ ਦੀਆਂ ਰਸੌਲੀਆਂ ਦੇ ਕਾਰਨ ਜਮਾਂਦਰੂ ਹੁੰਦੇ ਹਨ ਅਤੇ ਜੀਨਸ ਵਿਚ ਖਰਾਬੀ ਆਉਣ ਨਾਲ ਕੁਝ ਤਰਾਂ ਦੀਆਂ ਦਿਮਾਗ ਦੀਆਂ ਰਸੌਲੀਆਂ ਬਣ ਸਕਦੀਆਂ ਹਨ।
ਉਮਰ ਅਤੇ ਸੈਕਸ ਦਾ ਪ੍ਰਭਾਵ :- ਕੁਝ ਕਿਸਮ ਦੀਆਂ ਰਸੌਲੀਆਂ ਬੱਚਿਆਂ ਵਿਚ ਜ਼ਿਆਦਾ ਹੁੰਦੀਆਂ ਹਨ ਜਿਵੇਂ ਕਿ ਮੈਡੂਲੋਬਲਾਸਟੋਮਾ (Meduloblastoma) ਅਤੇ ਐਸਟਰੋਸਾਈਟੋਮਾ (Astrocytoma) ਕਿਸਮ ਦੀਆਂ ਰਸੌਲੀਆਂ ਬੱਚਿਆਂ ਵਿਚ ਵਧੇਰੇ ਪਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮੇਨਿਨਜਿਉਮਾ (Meningioma) ਕਿਸਮ ਦੀ ਦਿਮਾਗ ਦੀ ਰਸੌਲੀਆਂ ਔਰਤਾਂ ਵਿਚ ਜਿਆਦਾ ਪਾਈਆਂ ਜਾਂਦੀਆਂ ਹਨ।
ਕਿਰਣਾਂ ਦਾ ਪ੍ਰਭਾਵ :- ਬਹੁਤ ਘੱਟ ਵਾਰ ਕੈਂਸਰ ਤੋਂ ਬਾਅਦ ਦਿਮਾਗ ਵਿਚ ਕਿਰਨਾਂ (ਰੇਡੀਉਥਰੈਪੀ) ਲਾਉਣ ਤੋਂ ਬਾਅਦ ਦਿਮਾਗ ਵਿਚ ਸਾਰਕੋਮਾ (Sarcoma) ਕਿਸਮ ਦੀ ਰਸੌਲੀ ਬਣ ਸਕਦੀ ਹੈ।
ਸਰੀਰ ਦੇ ਹੋਰ ਹਿੱਸਿਆਂ ਤੋਂ ਆਉਂਦੇ ਕੈਂਸਰ ਦੇ ਅੰਸ਼ ਦਿਮਾਗ ਵਿਚ ਵੀ ਫੈਲ ਸਕਦੇ ਹਨ। ਪਰ ਦਿਮਾਗ ਦੇ ਵਿਚੋਂ ਪੈਦਾ ਹੋਣ ਵਾਲੇ ਕੈਸਰ ਆਮ ਤੌਰ 'ਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਨਹੀਂ ਫੈਲਦੇ।
ਦਿਮਾਗ ਦੀਆਂ ਰਸੌਲੀਆਂ ਦੇ ਲੱਛਣ :- ਬਰੇਨ ਟਿਊਮਰਾਂ ਦਾ ਪਹਿਲਾਂ ਅਤੇ ਸਹੀ ਪਤਾ ਲਾਉਣਾ ਤੇ ਉਸਨੂੰ ਆਪਣੀ ਸਿਆਣਪ ਤੇ ਸਮਝਦਾਰੀ ਨਾਲ ਅਪ੍ਰੇਸ਼ਨ ਕਰਕੇ ਮਰੀਜ਼ ਦੇ ਸਰੀਰ ਦੇ ਅੰਗਾਂ ਨੂੰ ਬਿਨਾਂ ਨੁਕਸਾਨ ਪਹੁੰਚਾਇਆਂ (Neurological deficit) ਦਿਮਾਗ ਵਿਚੋਂ ਬਾਹਰ ਕੱਢਣਾ ਇਕ ਨਿਊਰੋ ਸਰਜਨ ਦਾ ਮੁੱਖ ਕੰਮ ਹੋਣਾ ਚਾਹੀਦਾ ਹੈ। ਨਿਊਰੋ ਸਰਜਨ ਲਈ ਇਹ ਬਰੇਨ ਟਿਊਮਰ ਦਾ ਕੰਮ ਬਹੁਤ ਔਖਾ ਹੁੰਦਾ ਹੈ ਕਿਉਂਕਿ ਬਰੇਨ ਟਿਊਮਰ ਨਾਲ ਦਿਮਾਗ ਵਿਚ ਇਕ ਦਮ ਸੋਜ਼ਿਸ ਆ ਕੇ ਮਰੀਜ਼ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ। ਹੁਣ ਬਹੁਤ ਸਾਰੀਆਂ ਕਾਢਾਂ ਨਾਲ ਦਿਮਾਗ ਦੇ ਟਿਊਮਰ ਦਾ ਅਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ।
ਧਿਆਨ ਨਾਲ ਮਰੀਜ਼ ਦੀ ਹਿਸਟਰੀ, ਲੱਛਣ ਵੇਖ ਕੇ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਟਿਊਮਰ ਦਿਮਾਗ ਦੇ ਕਿਸ ਹਿੱਸੇ ਵਿਚ ਸਥਿਤ ਹੈ। ਇਹ ਬਹੁਤ ਸਾਰੇ ਕੇਸਾਂ ਵਿਚ ਸਹੀ ਪਾਇਆ ਜਾਂਦਾ ਹੈ। ਪਰੰਤੂ ਕੁਝ ਕੇਸਾਂ ਵਿਚ ਜਦੋਂ ਟਿਊਮਰ ਦਿਮਾਗ ਦੇ ਖਮੋਸ਼ (Silent area) ਹਿੱਸੇ ਵਿਚ ਸਥਿਤ ਹੁੰਦਾ ਹੈ ਤਾਂ ਟਿਊਮਰ ਕੋਈ ਵੀ ਹਿਸਟਰੀ ਜਾਂ ਲੱਛਣ ਨਹੀੰ ਦਿੰਦਾ। ਫਿਰ ਜਦੋਂ ਇਹ ਵੱਡਾ ਹੋ ਕੇ ਆਸੇ-ਪਾਸੇ ਦਿਮਾਗ ਵਿਚ ਦਬਾਅ ਪਾਉਂਦਾ ਹੈ ਤਾਂ ਫਿਰ ਕਿਤੇ ਜਾ ਕੇ ਲੱਛਣ ਦਿੰਦਾ ਹੈ। ਪਰੰਤੂ ਅੱਜ-ਕੱਲ੍ਹ ਸੀ.ਟੀ. ਸਕੈਨ ਜਾਂ ਐਮ.ਆਰ. ਆਈ. ਨਾਲ ਇਸ ਦਾ ਸਹਿਜੇ ਹੀ ਪਤਾ ਲਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ ਮਰੀਜ਼ ਬਹੁਤ ਸਾਰੇ ਗੈਰ ਜ਼ਰੂਰੀ ਟੈਸਟਾਂ ਤੋਂ ਬਚ ਜਾਂਦਾ ਹੈ। ਨਿਊਰੋਸਰਜਨ ਨੂੰ ਆਪਣੇ ਦਿਮਾਗ ਵਿਚ ਇਸ ਪ੍ਰਸ਼ਨ ਦਾ ਜਵਾਬ ਜ਼ਰੂਰ ਲੈਣਾ ਚਾਹੀਦਾ ਹੈ ਕਿ ਟਿਊਮਰ ਕਿਥੇ ਹੈ ਤੇ ਇਹ ਕਿਸ ਪ੍ਰਕਾਰ ਦਾ ਹੋ ਸਕਦਾ ਹੈ।
ਦਿਮਾਗ ਦਾ ਅੰਦਰਲਾ ਪ੍ਰੈਸ਼ਰ ਵੱਧ ਜਾਣਾ (Raised 9ntracranial Prassure) : ਛੋਟੇ ਬੱਚਿਆਂ ਨੂੰ ਛੱਡ ਕੇ ਬਾਕੀਆਂ ਦੇ ਦਿਮਾਗ ਵਿਚ ਐਨੀ ਜਗ੍ਹਾ ਨਹੀਂ ਹੁੰਦੀ ਕਿ ਉਹ ਕਿਸੇ ਚੀਜ਼ ਨੂੰ ਆਪਣੇ ਅੰਦਰ ਸਮੋ ਲੈਣ। ਸ਼ੁਰੂ-ਸ਼ੁਰੂ ਵਿਚ ਦਿਮਾਗ ਵਿਚ ਆਈ ਕੋਈ ਚੀਜ਼ ਦਿਮਾਗ ਦੇ ਅੰਦਰਲੇ ਪਾਣੀ ਜਾਂ ਖ਼ੂਨ ਨੂੰ ਧੱਕ ਕੇ ਆਪਣੀ ਜਗ੍ਹਾ ਬਣਾ ਲੈਂਦੀ ਹੈ। ਲੇਕਿਨ ਦਿਮਾਗ ਬਹੁਤ ਥੋੜੀ ਜਿਹੀ ਹੀ ਕੋਈ ਬਾਹਰਲੀ  ਚੀਜ਼ ਨੂੰ ਹੀ ਸਮਾ ਸਕਦਾ ਹੈ। ਜਦੋਂ-ਜਦੋਂ ਦਿਮਾਗ ਵਿਚ ਅਣਚਾਹੀ ਚੀਜ਼ ਵੱਧਣੀ ਸ਼ੁਰੂ ਹੁੰਦੀ ਹੈ ਤਾਂ ਉਸੇ ਹਿਸਾਬ ਨਾਲ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਵੱਧਣਾ ਸ਼ੁਰੂ ਹੋ ਜਾਂਦਾ ਹੈ। ਇਹ ਪ੍ਰੈਸ਼ਰ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ। ਹੇਠ ਲਿਖੇ ਤੱਤ/ਕਾਰਨ ਦਿਮਾਗ ਦੇ ਅੰਦਰਲੇ ਪ੍ਰੈਸ਼ਰ 'ਤੇ ਪ੍ਰਭਾਵ ਪਾਉਂਦੇ ਹਨ:-
ਟਿਊਮਰ ਦਾ ਸਾਈਜ਼ ਜਾਂ ਇਸ ਦਾ ਵੱਧਣਾ :- ਕਈ ਟਿਊਮਰ ਬਹੁਤ ਹੀ ਹੌਲੀ-ਹੌਲੀ ਵੱਧਦੇ ਹਨ। ਜਿਵੇਂ ਕਿ ਮੈਨਿਨਜੋਮਾ (Meningioma) ਟਿਊਮਰ – ਜਿੰਨਾ ਚਿਰ ਤੱਕ ਇਹ ਵੱਧ ਕੇ ਵੱਡੇ ਨਾ ਹੋ ਜਾਣ, ਉਨਾਂ ਚਿਰ ਤੱਕ ਇਹ ਲੱਛਣ ਨਹੀਂ ਦਿੰਦੇ। ਕਈ ਮਹੀਨੇ, ਕਈ ਸਾਲਾਂ ਤੱਕ ਇਹ ਦਿਮਾਗ ਵਿਚ ਬਿਨਾਂ ਕੋਈ ਲੱਛਣ ਜਾ ਨੁਕਸਾਨ ਪਹੁੰਚਾਇਆ ਬੈਠੇ ਰਹਿੰਦੇ ਹਨ। ਪ੍ਰੰਤੂ ਕੁਝ ਬਰੇਨ ਟਿਊਮਰ ਐਨੀ ਜਲਦੀ ਵੱਧਦੇ ਹਨ ਕਿ ਉਹ ਜਦੋਂ ਛੋਟੇ ਸਾਈਜ਼ ਦੇ ਹੀ ਹੁੰਦੇ ਹਨ ਤਾਂ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਵਧਾ ਦਿੰਦੇ ਹਨ।
ਟਿਊਮਰ ਕਰਕੇ ਦਿਮਾਗ ਦੀ ਆਪਣੀ ਸੋਜਿਸ਼ :- ਕੁਝ ਬਰੇਨ ਟਿਊਮਰ ਦਿਮਾਗ ਦੀਆਂ ਖ਼ੂਨ ਦੀਆਂ ਨਾੜੀਆਂ ਨੂੰ ਤੋੜ ਦਿੰਦੇ ਹਨ ਤੇ ਇਸ ਤਰ੍ਹਾਂ ਦਿਮਾਗ ਵਿਚ ਸੋਜਿਸ਼ ਕਰ ਦਿੰਦੇ ਹਨ। ਜਿਵੇਂ ਕਿ ਕੈਂਸਰ ਦੇ ਕੁਝ ਟਿਊਮਰ glioblastoma, ਟੀ. ਬੀ. ਦੇ ਟਿਊਮਰ, ਦਿਮਾਗੀ ਕੀੜਾ (ਨਿਊਰੋਸਿਸਟੀਸਰਕੋਸਿਸ-Neurocysticercosis) ਦਾ ਅੰਦਰਲਾ ਪ੍ਰੈਸ਼ਰ ਬਹੁਤ ਜਲਦੀ ਵੱਧ ਜਾਂਦਾ ਹੈ।
ਟਿਊਮਰ ਦਾ ਦਿਮਾਗ ਦੇ ਪਾਣੀ ਨਾਲ ਸੰਬੰਧ :- ਜੇਕਰ ਟਿਊਮਰ ਦਿਮਾਗ ਦੇ ਪਾਣੀ ਨੂੰ ਬਲਾਕ ਕਰ ਦੇਵੇ ਤਾਂ ਦਿਮਾਗ ਵਿਚ ਪਾਣੀ ਭਰ ਜਾਂਦਾ ਹੈ। ਜਿਸ ਨੂੰ 8ydrocephalous ਕਹਿੰਦੇ ਹਨ। ਇਸ ਤਰ੍ਹਾਂ ਇਕ ਛੋਟਾ ਜਿਹਾ ਟਿਊਮਰ ਵੀ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਵਧਾ ਦਿੰਦਾ ਹੈ।
ਦਿਮਾਗ ਦੇ ਅੰਦਰਲੇ ਪ੍ਰੈਸ਼ਰ ਕਰਕੇ ਦਿਮਾਗ ਦੇ ਦੂਸਰੇ ਹਿੱਸਿਆਂ 'ਤੇ ਅਸਰ
ਦਿਮਾਗ ਦੀ ਤਹਿ ਤੇ ਅਸਰ :- ਦਿਮਾਗ ਦੇ ਅੰਦਰਲੇ ਪ੍ਰੈਸ਼ਰ ਕਰਕੇ ਦਿਮਾਗ ਦੀ ਤਹਿ 'ਤੇ ਅਸਰ ਪੈਣ ਕਰਕੇ ਉਹ ਖਿੱਚੀ ਜਾਂਦੀ ਹੈ ਤੇ ਉਸ ਜਗ੍ਹਾ ਸਿਰਦਰਦ ਹੋਣ ਲਗ ਪੈਂਦੀ ਹੈ।
ਨਾੜੀਆਂ (Veins) ਤੇ ਅਸਰ : ਦਿਮਾਗ ਦੇ ਅੰਦਰਲੇ ਪ੍ਰੈਸ਼ਰ ਵੱਧਣ ਕਰਕੇ ਦਿਮਾਗ ਦੀਆਂ ਕਈ ਖ਼ੂਨ ਦੀਆਂ ਨਾੜੀਆਂ ਰੁਕ ਜਾਂਦੀਆਂ ਹਨ। ਜੇਕਰ ਕੋਈ ਨਾੜੀ ਅੱਖ ਤੋਂ ਆ ਰਹੀ ਹੈ ਤੇ ਉਹ ਰੁਕ ਜਾਵੇ ਤਾਂ Proptosis ਅਰਥਾਤ ਪਲਕ ਡਿੱਗ ਜਾਂਦੀ ਜਾਂ ਅੱਖ ਇਕ ਪਾਸੇ ਹੀ ਘੁੰਮ ਜਾਂਦੀ ਹੈ।
ਸਾਫ਼ ਖੂਨ (Major 1rteries) ਤੇ ਅਸਰ : ਜਦੋਂ- ਜਦੋਂ ਟਿਊਮਰ ਵੱਡਾ ਹੁੰਦਾ ਜਾਂਦਾ ਹੈ ਤਾਂ ਉਹ ਸਾਫ਼ ਖੂਨ ਦੀਆਂ ਨਾੜੀਆਂ 'ਤੇ ਦਬਾਅ ਪਾਉਦਾ ਹੈ। ਮੱਥੇ ਦੀਆਂ ਨਾੜੀਆਂ 'ਤੇ ਦਬਾਅ ਕਾਰਨ ਮੱਥੇ ਵਿਚ ਦਰਦ ਹੋ ਸਕਦੀ ਹੈ। ਬਹੁਤ ਤੇਜੀ ਨਾਲ ਵਧਿਆ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਕਈ ਵਾਰ ਦਿਲ ਵੱਲੋਂ ਆਉਦੀਆਂ ਮੁੱਖ ਨਾੜੀਆਂ carotid ਤੇ vertebral arteries  ਦੇ ਵਹਾਅ ਨੂੰ ਰੋਕ ਲੈਂਦਾ ਹੈ ਤੇ ਇਸ ਤਰ੍ਹਾਂ ਮਰੀਜ਼ ਗਹਿਰੀ ਬੇਹੋਸ਼ੀ ਵਿਚ ਚਲਿਆ ਜਾਂਦਾ ਹੈ।
ਨਰਵ 'ਤੇ ਅਸਰ : ਦਿਮਾਗ ਦੇ ਅੰਦਰਲੇ ਪ੍ਰੈਸ਼ਰ ਕਰਕੇ ਮੁੱਖ ਰੂਪ ਵਿਚ ਛੇਵੀਂ ਨਰਵ 'ਤੇ ਜ਼ਿਆਦਾ ਅਸਰ ਹੁੰਦਾ ਹੈ ਕਿਉਂਕਿ ਦੂਸਰੀਆਂ ਨਰਵਜ਼ ਨਾਲੋਂ ਜ਼ਿਆਦਾ ਲੰਬੀ ਹੁੰਦੀ ਹੈ। ਇਸ 'ਤੇ ਪ੍ਰੈਸ਼ਰ ਪੈਣ ਕਰਕੇ ਅੱਖ ਦੇ ਘੁੰਮਣ ਵਿਚ ਮੁਸ਼ਕਲ  ਹੋ ਸਕਦੀ ਹੈ, ਜਿਸਨੂੰ ਮੈਡੀਕਲ ਲਾਈਨ ਵਿਚ Rectus Palsy ਕਹਿੰਦੇ ਹਨ। ਜੇਕਰ ਤੀਸਰੀ ਨਰਵ ਦੱਬੀ ਜਾਵੇ ਤਾਂ ਅੱਖਾਂ ਦੀਆਂ ਪੁਤਲੀਆਂ ਚੌੜੀਆਂ ਹੋ ਜਾਂਦੀਆਂ ਹਨ। ਕੁਝ ਬਰੇਨ ਟਿਊਮਰਾਂ ਕਰਕੇ ਸੁਣਨਾ ਵੀ ਬੰਦ ਹੋ ਜਾਂਦਾ ਹੈ। ਜੇਕਰ ਟਿਊਮਰ ਦਿਮਾਗ ਦੇ ਪਿਛਲੇ ਹਿੱਸੇ ਵਿਚ ਹੋਵੇ ਤਾਂ ਪਹਿਲੀ ਤੇ ਦੂਜੀ ਸਪਾਈਨਲ ਨਰਵ ਦੱਬੀ ਜਾਂਦੀ ਹੈ। ਜਿਸ ਕਰਕੇ ਦਿਮਾਗ ਦੇ ਪਿਛਲੇ ਹਿੱਸੇ ਵਿਚ ਸੋਜਿਸ਼ ਤੇ ਦਰਦ ਹੋਣ ਲੱਗ ਪੈਂਦੀ ਹੈ।
ਬਰੇਨ ਟਿਊਮਰ ਦੇ ਲੱਛਣ : ਦਿਮਾਗ ਵਿਚ ਟਿਊਮਰ ਦੇ ਹੇਠ ਲਿਖੇ ਲੱਛਣ ਪਾਏ ਜਾਂਦੇ ਹਨ:-
ਸਿਰਦਰਦ : ਟਿਊਮਰ ਕਰਕੇ ਦਿਮਾਗ ਦਾ ਅੰਦਰਲੇ ਪ੍ਰੈਸ਼ਰ ਕਰਕੇ ਸਿਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸਿਰ ਦਰਦ ਕੋਈ ਕੰਮ ਕਰਕੇ ਵੱਧ ਜਾਂਦੀ ਹੈ। ਸੁੱਤੇ ਹੋਏ ਮਰੀਜ਼ ਨੂੰ ਜਗਾ ਦਿੰਦੀ ਹੈ। ਦਰਦ ਨਿਵਾਰਕ ਗੋਲੀਆਂ ਖਾਣ ਕਰਕੇ ਕੁਝ ਚਿਰ ਲਈ ਦਰਦ ਦੱਬੀ ਜਾਂਦੀ ਹੈ। ਕੁਝ 10% ਮਰੀਜ਼ਾਂ ਵਿਚ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਵਧਿਆ ਵੀ ਹੋਵੇ ਤਾਂ ਵੀ ਮਰੀਜ਼ ਦੇ ਸਿਰਦਰਦ ਨਹੀਂ ਹੁੰਦੀ।
ਉਲਟੀਆਂ : ਜਦੋਂ ਅੰਦਰਲਾ ਪ੍ਰੈਸ਼ਰ ਵੱਧਦਾ ਹੈ ਤਾਂ Medulla (ਦਿਮਾਗ ਦਾ ਇਕ ਸੈਂਟਰ) ਵਿਚ ਸਥਿਤ ਉਲਟੀਆਂ ਦੇ ਸੈਂਟਰ ਨੂੰ ਪ੍ਰਭਾਵਿਤ ਕਰਕੇ ਉਲਟੀਆਂ ਲਿਆ ਦਿੰਦੀ ਹੈ।
ਚੱਕਰ : ਜੇਕਰ ਟਿਊਮਰ ਦਿਮਾਗ ਦੇ ਪਿਛਲੇ ਹਿੱਸੇ ਵਿਚ ਸਥਿਤ ਹੈ ਤਾਂ ਮਰੀਜ਼ ਨੂੰ ਚੱਕਰ ਆ ਸਕਦੇ ਹਨ।
2rain Stem (ਦਿਮਾਗ ਦਾ ਤਣਾ) 'ਤੇ ਪ੍ਰੈਸਰ ਪੈਣ ਕਰਕੇ ਮਰੀਜ਼ ਨੂੰ ਇਕ ਦੇ ਦੋ-ਦੋ ਵੀ ਦਿਸ ਸਕਦੇ ਹਨ ਜਾਂ ਅੱਖਾਂ ਅੱਗੇ ਅੰਧੇਰਾ ਆ ਸਕਦਾ ਹੈ।
ਅੱਖਾਂ 'ਤੇ ਅਸਰ : ਜੇਕਰ ਕੁਝ ਸਮੇਂ ਲਈ ਦਿਮਾਗ ਦਾ ਅੰਦਰਲਾ ਪ੍ਰੈਸ਼ਰ ਬਣਿਆ ਰਹੇ ਤਾਂ ਇਹ ਅੱਖ ਨੂੰ ਜਾਣ ਵਾਲੀ ਅੋਪਟਿਕ ਨਰਵ (optic nerve) 'ਤੇ ਦਬਾਅ ਪਾ ਕੇ ਉਸਦੇ ਕੰਮ-ਕਾਜ ਨੂੰ ਪ੍ਰਭਾਵਿਤ ਕਰਦਾ ਹੈ। ਜਦੋਂ ਖੂਨ ਅੱਖਾਂ ਵਿਚੋਂ ਨਹੀਂ ਮੁੜਦਾ, ਉਦੋਂ ਇਹ ਅੱਖਾਂ ਦੇ ਅੰਦਰ ਸੋਜਿਸ਼ ਕਰ ਦਿੰਦਾ ਹੈ। ਦਿਮਾਗ ਦੇ ਪਿੱਛੇ ਜੇਕਰ ਟਿਊਮਰ ਹੋਵੇ ਤਾਂ ਅੱਖਾਂ ਦੇ ਅੰਦਰ ਡਿਸਕ ਵਿੱਚ ਸੋਜਿਸ਼ (papilloedema) ਛੇਤੀ ਹੋ ਸਕਦੀ ਹੈ। ਜੇਕਰ ਜ਼ਿਆਦਾ ਚਿਰ ਤੱਕ ਅੰਦਰਲਾ ਪ੍ਰੈਸ਼ਰ ਬਣਿਆ ਰਹੇ ਤਾਂ ਮਰੀਜ਼ ਦੀ ਨਜ਼ਰ ਹੌਲੀ-ਹੌਲੀ ਘੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਡਿਸਕ ਸੁਕਣੀ (disc atrophy) ਸ਼ੁਰੂ ਹੋ ਜਾਂਦੀ ਹੈ ਤੇ ਮਰੀਜ਼ ਅੰਨ੍ਹਾ ਹੋ ਜਾਂਦਾ ਹੈ।
ਦੋ-ਦੋ ਚੀਜ਼ਾਂ ਦਾ ਦਿੱਸਣਾ : ਕਈ ਵਾਰ ਮਰੀਜ਼ ਨੂੰ ਇਕ ਦੀਆਂ ਦੋ-ਦੋ ਚੀਜ਼ਾਂ ਦਿੱਸਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਛੇਵੀਂ ਨਰਵ 'ਤੇ ਦਬਾਅ ਪੈਣ ਕਰਕੇ ਹੁੰਦੀ ਹੈ।
ਅੱਖਾਂ ਦੀ ਪਲਕ ਦਾ ਡਿੱਗ ਜਾਣਾ (Proptosis) : ਦਿਮਾਗ ਦਾ ਅੰਦਰਲੇ ਪ੍ਰੈਸ਼ਰ ਦੇ ਵੱਧਣ ਕਰਕੇ ਕਈ ਵਾਰ ਪਲਕਾਂ ਡਿੱਗ ਪੈਂਦੀਆਂ ਹਨ। ਜੇਕਰ ਇਕ ਪਾਸੇ ਦੀ ਪਲਕ ਡਿੱਗੇ ਤਾਂ ਉਸ ਪਾਸੇ ਟਿਊਮਰ ਹੋ ਸਕਦਾ ਹੈ।
ਦਿਮਾਗ ਦੇ ਮੁੱਖ ਕੰਮਾਂ 'ਤੇ ਅਸਰ : ਟਿਊਮਰ ਕਰਕੇ ਅੰਦਰਲੇ ਪ੍ਰੈਸ਼ਰ ਵੱਧਣ ਕਰਕੇ ਮਰੀਜ਼ ਦੀ ਯਾਦਾਸ਼ਤ, ਕਿਸੇ ਨੂੰ ਪਰਖਣ ਦੀ ਸ਼ਕਤੀ , ਧਿਆਨ ਨਾਲ ਕੰਮ ਕਰਨ 'ਤੇ ਅਸਰ ਪੈਂਦਾ ਹੈ। ਮਰੀਜ਼ ਨੂੰ ਪਛਾਣਨ ਵਿਚ ਔਖ ਮਹਿਸੂਸ ਹੁੰਦੀ ਹੈ।
ਗੁਰਦਿਆਂ ਦੇ ਕੰਮ-ਕਾਜ 'ਤੇ ਅਸਰ : ਦਿਮਾਗ ਦੇ ਅੰਦਰਲੇ ਦਬਾਅ ਵੱਧਣ ਕਰਕੇ ਗੁਰਦਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ। ਬਲੱਡ ਯੂਰੀਆ (2lood ”rea) ਵੱਧ ਜਾਂਦਾ ਹੈ। ਪਰੰਤੂ ਪਿਸ਼ਾਬ ਠੀਕ ਆਉਂਦਾ ਰਹਿੰਦਾ ਹੈ। ਮਰੀਜ਼ ਥੋੜ੍ਹਾ ਜਿਹਾ ਨੀਮ-ਬੇਹੋਸ਼ ਹੋ ਜਾਂਦਾ ਹੈ। ਦਿਲ ਦੀ ਗਤੀ ਵੱਧ ਜਾਂਦੀ ਹੈ। ਪਿਸ਼ਾਬ ਵਿਚ albumin ਵੱਧ ਜਾਂਦੀ ਹੈ ਅਤੇ sodium (ਨਮਕ) ਤੇ chlorides (ਕਲੋਰਾਈਡਜ਼) ਘੱਟ ਜਾਂਦੇ ਹਨ। ਕਿਉਂਕਿ ਪਿਸ਼ਾਬ ਠੀਕ ਆਉਂਦਾ ਰਹਿੰਦਾ ਹੈ। ਇਸ ਲਈ ਕਈ ਵਾਰ ਬੀਮਾਰੀ ਦਾ ਪਤਾ ਨਹੀਂ ਲਗਦਾ।
ਦਿਲ 'ਤੇ ਅਸਰ : ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਜੇਕਰ ਜ਼ਿਆਦਾ ਚਿਰ ਤੱਕ ਦਿਮਾਗ ਦਾ ਅੰਦਰਲਾ ਦਬਾਅ ਬਣਿਆ ਰਹੇ ਤਾਂ ਦਿਲ ਦੀ ਗਤੀ ਫਿਰ ਘੱਟਣੀ ਸ਼ੁਰੂ ਹੋ ਜਾਂਦੀ ਹੈ।
ਫੇਫੜਿਆਂ 'ਤੇ ਅਸਰ : ਸਾਹ ਤੇਜ਼-ਤੇਜ਼ ਚੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਹੌਲੀ-ਹੌਲੀ ਸਾਹ ਰੁੱਕਣਾ ਸ਼ੁਰੂ ਹੋ ਜਾਂਦਾ ਹੈ।
ਮਿਰਗੀ : ਟਿਊਮਰ ਕਰਕੇ ਮਰੀਜ਼ ਨੂੰ ਮਿਰਗੀ ਦੇ ਦੌਰ੍ਹੇ ਪੈ ਸਕਦੇ ਹਨ।
ਇਲਾਜ : ਉਪਰੋਕਤ ਜੇਕਰ ਕੋਈ ਲੱਛਣ ਦਿੱਸਦਾ ਹੈ ਤਾਂ ਫੌਰਨ ਨਿਊਰੋਸਰਜਨ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ। ਨਿਊਰੋਸਰਜਨ ਮਰੀਜ਼ ਦੀ ਪੂਰੀ ਹਿਸਟਰੀ ਲੈ ਕੇ, ਫਿਰ ਉਸਦਾ ਪੂਰਾ ਚੈੱਕ-ਅੱਪ ਕਰਦਾ ਹੈ। ਸਰੀਰ ਵਿੱਚ ਕੋਈ ਕਮੀ ਪੇਸ਼ੀ ਹੋਵੇ ਤਾਂ ਨੋਟ ਕਰ ਲੈਂਦਾ ਹੈ। ਫਿਰ  ਸੀ.ਟੀ ਸਕੈਨ (3“ Scan) ਜਾਂ ਐਮ. ਆਰ. ਆਈ. (MR9) ਕਰਾਉਂਦਾ ਹੈ। ਜੇਕਰ ਮਰੀਜ਼ ਦੇ ਦਿਮਾਗ ਵਿਚ ਰਸੌਲੀ ਆ ਜਾਏ ਤਾਂ ਫਿਰ ਜ਼ਰੂਰੀ ਟੈਸਟ ਕਰਕੇ ਮਰੀਜ਼ ਦਾ ਅਪ੍ਰੇਸ਼ਨ ਇਕ ਅਤੀ ਆਧੁਨਿਕ ਦੂਰਬੀਨ (ਮਾਈਕਰੋਸਕੋਪ) ਰਾਹੀਂ ਕੀਤਾ ਜਾਂਦਾ ਹੈ। ਫਿਰ ਰਸੌਲੀ ਨੂੰ ਕੱਢ ਕੇ ਉਸਦੀ ਲੈਬਾਰਟਰੀ ਤੋਂ ਜਾਂਚ ਕਰਾਈ ਜਾਂਦੀ ਹੈ। ਅਗਰ ਰਸੌਲੀ ਸਾਦੀ ਹੋਵੇ ਤਾਂ ਕੁਝ ਚਿਰ ਦਵਾਈਆਂ ਦੇ ਕੇ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਜੇਕਰ ਰਸੌਲੀ ਕੈਂਸਰ ਦੀ ਹੋਵੇ ਤਾਂ ਫਿਰ ਦਵਾਈ ਜ਼ਿਆਦਾ ਚਿਰ ਖਾਣੀ ਪੈਂਦੀ ਹੈ। ਅਪ੍ਰੇਸ਼ਨ ਤੋਂ ਪਹਿਲਾਂ ਜੇਕਰ ਕੋਈ ਕਮੀ-ਪੇਸ਼ੀ ਹੋਵੇ ਤਾਂ ਬਹੁਤ ਸਾਰੇ ਕੇਸਾਂ ਵਿੱਚ ਉਹ ਦੂਰ ਹੋ ਜਾਂਦੀ ਹੈ।
ਡਾ. ਅਜੀਤ ਸਿੰਘ ਰੰਧਾਵਾ