ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਦਲ ਸਾਬ੍ਹ! ਚੱਪੜਚਿੜੀ ਦੇ ਸੁਨੇਹੇ ਦਾ ਕੀ ਕਰੋਗੇ?


ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਅਸੀਂ ਉਨ੍ਹਾਂ ਨੂੰ ਪੰਜਾਬ ਦੇ ਸਭ ਛੋਟੀ ਉਮਰ ਦੇ ਅਤੇ ਸਭ ਤੋਂ ਵੱਡੀ ਉਮਰ ਦੇ ਵੀ ਮੁੱਖ ਮੰਤਰੀ ਬਣਨ ਤੇ ਵਧਾਈ ਦਿੰਦੇ ਹਾਂ। ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਸਾਫ਼ ਕੀਤਾ ਹੈ ਕਿ 'ਪਹਿਰੇਦਾਰ' ਦੀ ਕਿਸੇ ਨਾਲ ਨਾ ਕੋਈ ਦੋਸਤੀ ਹੈ ਅਤੇ ਅਤੇ ਨਾ ਹੀ ਦੁਸ਼ਮਣੀ। 'ਪਹਿਰੇਦਾਰ' ਸਿੱਖੀ ਸਿਧਾਂਤਾਂ ਦਾ 'ਪਹਿਰੇਦਾਰ' ਹੈ ਅਤੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦਾ ਰਹੇਗਾ ਅਤੇ ਜਿਥੇ ਕਿਤੇ ਵੀ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ ਉਸ ਵਿਰੁਧ ਹੋਕਾ ਦੇ ਕੇ ਕੌਮ ਨੂੰ ਜਗਾਉਣ ਦਾ ਯਤਨ ਕਰਦਾ ਰਹੇਗਾ। ਕੌਮ ਨੇ ਘਰ ਨੂੰ ਸੰਨ੍ਹ ਲੱਗੀ ਤੋ ਜਾਗਣ ਹੈ ਜਾਂ ਨਹੀਂ, ਇਹ ਕੌਮ ਦੀ ਮਰਜ਼ੀ। ਖੈਰ! ਅਸੀਂ ਗੱਲ ਕਰ ਰਹੇ ਸੀ ਸੂਬੇ 'ਚ ਅਕਾਲੀ ਭਾਜਪਾ ਨੇ 1962 ਤੋਂ ਬਾਅਦ ਕਿਸੇ ਸਰਕਾਰ ਦਾ ਦੁਰਹਾ ਕਰਵਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਅਕਾਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਇਸ ਵਾਰ ਇਤਿਹਾਸਿਕ ਚੱਪੜਚਿੜੀ ਦੇ ਮੈਦਾਨ 'ਚ ਕੀਤਾ ਜਾ ਰਿਹਾ ਹੈ। ਬਾਦਲ ਦਲ ਆਪਣੀ ਇਸ ਸਿਆਸੀ ਜਿੱਤ ਨੂੰ ਇਤਿਹਾਸਿਕ ਬਣਾਉਣਾ ਚਾਹੁੰਦਾ ਹੈ, ਸਾਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ, ਪਰੰਤੂ ਜਿਸ ਚੱਪੜਚਿੜੀ ਮੈਦਾਨ ਨੂੰ ਇਸ ਸਮਾਗਮ ਲਈ ਅਸਥਾਨ ਵਜੋਂ ਚੁਣਿਆ ਗਿਆ ਹੈ, ਸਾਨੂੰ ਉਸ ਬਾਰੇ ਜ਼ਰੂਰ ਇਤਰਾਜ਼ ਹੈ, ਕਿਉਂਕਿ ਚੱਪੜਚਿੜੀ ਦੀ ਇਤਿਹਾਸਿਕ ਜਿੱਤ ਪਹਿਲੇ ਸਿੱਖ ਰਾਜ ਦਾ ਮੁੱਢ ਸੀ, ਪਰੰਤੂ ਬਾਦਲ ਦਲ ਨੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ, ਪੰਥਕ ਮੁੱਦਿਆਂ ਤੇ ਸਿੱਖ ਸਿਧਾਂਤਾਂ ਦਾ ਭੋਗ ਪਾ ਦਿੱਤਾ ਹੈ, ਇਹ ਤੱਤ ਕਿਸੇ ਤੋਂ ਲੁਕੇ ਛਿਪੇ ਨਹੀਂ, ਇਸ ਲਈ ਬਾਦਲ ਦਲ ਨੂੰ ਆਪਣੇ ਇਸ ਮਹਾਨ ਵਿਰਸੇ ਦਾ ਵਾਰਸ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਨੰਇਨ੍ਹਾਂ ਚੋਣਾਂ 'ਚ ਪੰਥਕ ਮੁਦੇ ਪੂਰੀ ਤਰ੍ਹਾਂ ਅਲੋਪ ਕਰ ਦਿੱਤੇ, ਪੰਥ ਦੇ ਨਾਮ ਦੇ ਵੋਟਾਂ ਮੰਗਣ ਦਪਿਕੀਰਤ ਖ਼ਤਮ ਕਰਨ ਲਈ ਉਨ੍ਹਾਂ ਲੋਕਾਂ ਨੂੰ ਬਾਦਲ ਦਲ ਨੇ ਪਾਰਟੀ ਉਮੀਦਵਾਰ ਬਣਾਇਆ ਜਿਹੜੇ ਸਿੱਖੀ ਸਰੂਪ ਦੇ ਕਾਤਲ ਸਨ। ਭਾਵੇਂ ਕਿ ਬਾਦਲ ਸਾਬ੍ਹ ਨੇ ਪੰਥ ਰਤਨ ਤੇ ਫਖ਼ਰੇ ਕੌਮ ਅਵਾਰਡ ਵੀ ਚੋਣਾਂ ਤੋਂ ਪਹਿਲਾਂ ਆਪਣੇ ਲਈ ਲਏ, ਪਰੰਤੂ ਉਨ੍ਹਾਂ ਚੋਣਾਂ ਦੌਰਾਨ ਕਦੇ ਵੀ ਆਪਣੇ ਫ਼ਖਰੇ ਕੌਮ ਤੇ ਪੰਥ ਰਤਨ ਹੋਣ ਦਾ ਅਹਿਸਾਸ ਨਹੀਂ ਕਰਵਾਇਆ। ਉਨ੍ਹਾਂ ਵੋਟਾਂ ਲਈ ਸਿੱਖੀ ਸਿਧਾਂਤਾਂ, ਪੰਪਰਾਵਾਂ ਤੇ ਮਰਿਆਦਾ ਦੀ ਕਦੇ ਵੀ ਪਾਲਣਾ ਨਹੀਂ ਕੀਤੀ, ਸਗੋਂ ਜੇ ਵੋਟਾਂ ਲਈ ਇਨ੍ਹਾਂ ਮਹਾਨ ਪੰਪਰਾਵਾਂ ਦੇ ਘਾਣ ਦੀ ਲੋੜ ਪਈ ਤਾਂ ਉਹ ਨਿਰਸੰਕੋਚ ਕੀਤੀਆਂ ਗਈਆਂ। ਚੱਪੜਚਿੜੀ ਦਾ ਮੈਦਾਨ, ਜ਼ੁਲਮ ਜ਼ਬਰ ਦੇ ਖਾਤਮੇ ਦਾ ਪ੍ਰਤੀਕ ਹੈ। ਕੀ ਚੱਪੜਚਿੜੀ 'ਚ ਸਹੁੰ ਚੁੱਕਣ ਵਾਲੀ ਸਰਕਾਰ ਸਿੱਖ ਰਾਜ ਦੀ ਸਥਾਪਤੀ ਲਈ ਸੁਪਨੇ ਵਿਚ ਵੀ ਸੋਚ ਸਕਦੀ? ! ੀ ਇਹ ਸਰਕਾਰ ਪੰਜਾਬ 'ਚ ਮਾਫੀਏ ਦੇ ਕਬਜ਼ੇ ਨੂੰ ਖਤਮ ਕਰੇਗੀ? ਕੀ ਇਹ ਸਰਕਾਰ ਨਸ਼ਿਆਂ ਦੇ ਸੁਦਾਗਰਾਂ ਨੂੰ ਨੱਥ ਪਾਊਗੀ? ਕੀ ਇਹ ਸਰਕਾਰ ਧੱਕੇਸ਼ਾਹੀ ਦਾ ਖ਼ਾਤਮਾ ਕਰ ਸਕੇਗੀ? ਕੀ ਇਹ ਸਰਕਾਹ ਗਰੀਬ, ਮਜ਼ਲੂਮ, ਲੋੜਵੰਦ, ਦੁਖੀ ਦੀ ਬਾਂਹ ਫੜ੍ਹੇਗੀ? ਸ਼ਾਇਦ ਇਹ ਸੰਭਵ ਨਹੀਂ, ਇਸ ਲਈ ਚੱਪੜਚਿੜੀ ਦੇ ਚੜ੍ਹਦੀਕਲਾ, ਬਹਾਦਰੀ, ਕੁਰਬਾਨੀ ਤੇ ਕੌਮੀ ਜ਼ਜ਼ਬੇ ਪ੍ਰਤੀ ਲਬਰੇਜ਼ ਇਤਿਹਾਸਿਕ ਅਸਥਾਨ ਨੂੰ ਕਿਸੇ ਸਿਆਸੀ ਘਟਨਾ ਦਾ ਗਵਾਨਹੀਂ ਹ ਬਣਾਇਆ ਜਾ ਸਕਦਾ ਹੈ? ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦਾ ਉਹ ਮਹਾਨ ਕੌਮੀ ਨਾਇਕ ਹੈ ਜਿਸ ਨੇ ਜਿੱਥੇ ਜੁਲਮ ਜ਼ਬਰ ਦਾ ਨਾਸ਼ ਕੀਤਾ ਉਥੇ ਉਸਨੇ ਦੁਨੀਆਂ ਦੇ ਪਹਿਲੇ ਲੋਕਤੰਤਰੀ ਨਿਜ਼ਾਮ ਵਾਲੇ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਗਰੀਬ ਲੋਕਾਂ ਨੂੰ ਆਪਣੀ ਹੋਣੀ ਦਾ ਖੁਦ ਮਾਲ ੁਬਣਾÎਇਆ ਸੀ। ਇਸ ਤੋਂ ਪਿਂਲਾ 1997 ਵਿਚ ਬਾਦਲ ਦਲ ਨੇ ਆਪਣੀ ਸਰਕਾਰ ਲਈ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੀ ਵਰਤੋਂ ਕੀਤੀ ਸੀ, ਪਰੰਤੂ ਪ੍ਰਾਪਤੀਆਂ ਦੇ ਨਾਮ ਤੇ ਸਿਰਫ਼ ਨਮੋਸ਼ੀ ਹੀ ਕੌਮ ਦੇ ਪੱਲੇ ਪਾਈ ਸੀ। ਸਿੱਖੀ ਦੀਆਂ ਮਹਾਨ ਪ੍ਰੰਪਰਾਵਾਂ ਦੀ ਸਥਾਪਤੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਤੇ ਕਾਰਨਾਮੇ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਕਈ ਗੁਣਾਂ ਉੱਚੇ ਸੁੱਚੇ ਸਨ, ਫਿਰ ਉਸ ਮਹਾਨ ਜਰਨੈਲ ਨੂੰ ਗਵਾਹ ਬਣਾ ਕੇ, ਬਣਾਈ ਸਰਕਾਰ ਜੇ ਗਰੀਬ ਦੀ ਰਾਖੀ ਨਾ ਕਰ ਸਕੀ, ਸਿੱਖੀ ਦੇ ਬੋਲ ਬਾਲੇ ਲਈ ਕੁਝ ਨਾ ਕਰ ਸਕੀ ਤਾਂ ਇਹ ਉਸ ਮਹਾਨ ਸ਼ਹੀਦ ਜਰਨੈਲ ਨਾਲ ਵੀ ਸਿੱਧੀ ਗਦਾਰੀ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਬਾਦਲ ਸਰਕਾਰ ਕਿਉਂਕਿ ਇਹ ਦਾਅਵਾ ਠੋਕ ਵਜਾ ਕੇ ਕਰ ਰਹੀ ਹੈ ਉਸਨੂੰ ਵਿਕਾਸ ਦੇ ਨਾਮ ਤੇ ਮੁੜ ਸੱਤਾ ਹਾਸਿਲ ਹੋਈ ਹੈ ਇਸ ਲਈ ਹੁਣ ਉਹ ਆਪਣਾ ਸਾਰਾ ਧਿਆਨ ਸਿਰਫ ਵਿਕਾਸ ਤੇ ਲਾਵੇ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਿੱਖੀ ਦੇ ਮਹਾਨ ਵਿਰਸੇ ਨੂੰ ਆਪਣੇ ਸਿਆਸੀ ਲਾਹੇ ਲਈ ਵਰਤਣ ਵਾਲੇ ਡਰਾਮੇ ਛੱਡ ਦਿੱਤੇ ਜਾਣੇ ਚਾਹੀਦੇ ਹਨ। ਬਾਦਲ ਦਲ ਨੂੰ ਆਪਣੇ ਆਪ ਨੂੰ ਰਸਮੀ ਤੌਰ ਤੇ ਬਾਦਲ ਪਾਰਟੀ ਐਲਾਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਥ ਦਰਦੀ ਇਨ੍ਹਾਂ ਤੋਂ ਸਿੱਖੀ ਦੀ ਚੜ੍ਹਦੀਕਲਾ ਵਾਲੀ ਨਾ ਤਾਂ ਆਸ ਹੀ ਕਰਨ ਅਤੇ ਨਾ ਹੀ ਸਿੱਖੀ ਦੀ ਆਨ, ਸ਼ਾਨ ਨੂੰ ਪੁੱਜਦੀ ਠੇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਗਰਦਾਨ ਕਿ ਉਨ੍ਹਾਂ ਨੂੰ ਦੋਸ਼ੀਆਂ ਦੀ ਕਤਾਰ 'ਚ ਖੜ੍ਹੇ ਕਰਨ ਦਾ ਯਤਨ ਕਰਨ। ਅਸੀਂ ਇਕ ਵਾਰ ਬਾਦਲ ਸਾਬ੍ਹ ਨੂੰ ਇਹ ਅਪੀਲ ਵੀ ਜ਼ਰੂਰ ਕਰਾਂਗੇ ਕਿ ਜੇ ਕੁਦਰਤ ਨੇ ਉਨ੍ਹਾਂ ਨੂੰ ਇਨ੍ਹਾਂ ਵੱਡਾ ਇਤਿਹਾਸ ਸਿਰਜਣ ਦਾ ਮੌਕਾ ਦਿੱਤਾ ਹੈ ਤਾਂ ਉਹ ਚੱਪੜਚਿੜੀ ਦੇ ਮੈਦਾਨ 'ਚ ਸਹੁੰ ਚੁੱਕਣ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ, ਪੰਜਾਬ 'ਚ ਘੱਟੋ-ਘੱਟ ਧੱਕੇਸ਼ਾਹੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ਦੇ ਵਪਾਰ ਦਾ ਖਾਤਮਾ ਕਰਨ ਦਾ ਵਾਅਦਾ ਜ਼ਰੂਰ ਕਰ ਲੈਣ ਅਤੇ ਉਸ ਵਾਅਦੇ ਨੂੰ ਪੂਰਾ ਕਰਕੇ ਪੰਜਾਬ ਦੇ ਇਤਿਹਾਸ 'ਚ ਅਮਰ ਹੋ ਜਾਣ।

 ਜਸਪਾਲ ਸਿੰਘ ਹੇਰਾਂ