ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੇਰੀਕਾਰਡੀਟਿਸ


ਛਾਤੀ 'ਚ ਦਰਦ, ਜੋ ਲੇਟਣ 'ਤੇ ਤੇਜ਼ ਹੋ ਜਾਏ ਪਰ ਬੈਠਣ ਜਾਂ ਅਗਾਂਹ ਝੁਕਣ 'ਤੇ ਘੱਟ ਹੋਣ ਲੱਗੇ, ਉਸ ਦਾ ਕਾਰਨ ਉਸ ਝਿੱਲੀ 'ਚ ਸੋਜ ਹੋ ਸਕਦੀ ਹੈ, ਜੋ ਦਿਲ ਨੂੰ ਸੰਭਾਲੀ ਰੱਖਦੀ ਹੈ। ਅਜਿਹਾ ਹੋਣ 'ਤੇ ਇਸ ਝਿੱਲੀ 'ਚ ਤਰਲ ਜਮ੍ਹਾ ਹੋ ਸਕਦਾ ਹੈ, ਜੋ ਦਿਲ 'ਤੇ ਦਬਾਅ ਪਾ ਕੇ ਇਸ ਦੇ ਕੰਮ ਨੂੰ ਰੋਕ ਸਕਦਾ ਹੈ।
ਦਿਲ ਪੇਰੀਕਾਰਡੀਅਮ ਨਾਮੀ ਇਕ ਝਿੱਲੀਨੁਮਾ ਹਿੱਸੇ 'ਚ ਸਥਿਤ ਹੁੰਦਾ ਹੈ। ਇਹ ਛਾਤੀ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜੇਕਰ ਇਸ 'ਚ ਸੋਜ ਆ ਜਾਏ ਤਾਂ ਛਾਤੀ ਦੇ ਇਸ ਹਿੱਸੇ 'ਚ ਦਰਦ ਹੋਣ ਲੱਗਦਾ ਹੈ।
ਇਸ ਝਿੱਲੀ 'ਚ ਸੋਜ ਦਾ ਕਾਰਨ ਆਮ ਤੌਰ 'ਤੇ ਵਾਇਰਲ ਇਨਫੈਕਸ਼ਨ ਹੁੰਦਾ ਹੈ। ਇਹ ਬੈਕਟੀਰੀਅਲ ਇਨਫੈਕਸ਼ਨ ਕਾਰਨ ਵੀ ਹੋ ਸਕਦਾ ਹੈ। ਇਹ ਇਨਫੈਕਸ਼ਨ ਫੇਫੜਿਆਂ 'ਚ ਕੈਂਸਰ ਕਾਰਨ ਜਾਂ ਗੁਰਦਿਆਂ ਦੇ ਫੇਲ ਹੋਣ 'ਤੇ ਖੂਨ 'ਚ ਬੇਕਾਰ ਪਦਾਰਥਾਂ ਦੇ ਫੈਲਣ, ਹਾਰਟ ਅਟੈਕ ਪਿੱਛੋਂ ਜਾਂ ਕੁਝ ਤਰ੍ਹਾਂ ਦੀਆਂ ਸਰਜਰੀਆਂ ਪਿੱਛੋਂ ਹੋ ਸਕਦਾ ਹੈ।
ਕੁਝ ਤਰ੍ਹਾਂ ਦੀਆਂ ਦਵਾਈਆਂ (ਪ੍ਰੋਕੇਨਾਮਾਇਡ ਹਾਈਡ੍ਰਾਲੇਜਾਇਨ, ਟੀ. ਬੀ. ਦੀ ਦਵਾਈ ਆਸੋਨਿਯਾਜਿਡ) ਕਾਰਨ ਵੀ ਲੁਪਸ-ਟਾਈਪ ਡਿਜ਼ੀਜ਼ ਹੋ ਜਾਂਦੀ ਹੈ, ਜਿਸ ਨਾਲ ਪੇਰੀਕਾਰਡੀਅਮ 'ਚ ਸੋਜ ਹੋ ਸਕਦੀ ਹੈ। ਇਸ ਸਥਿਤੀ ਕਾਰਨ ਛਾਤੀ 'ਚ ਹੋਣ ਵਾਲਾ ਦਰਦ ਜਿਸ ਨੂੰ ਪੇਰੀਕਾਰਡੀਟਿਸ ਕਿਹਾ ਜਾਂਦਾ ਹੈ, ਕਾਫੀ ਕੁਝ ਪਲੇਯੂਰਿਸੀ, ਨਿਮੋਨੀਆ ਜਾਂ ਹਾਰਟ ਅਟੈਕ 'ਚ ਹੋਣ ਵਾਲੇ ਦਰਦ ਵਾਂਗ ਹੀ ਹੁੰਦਾ ਹੈ। ਇਸ ਦਰਦ ਦੀ ਖਾਸੀਅਤ ਹੁੰਦੀ ਹੈ ਕਿ ਪਿੱਠ ਪਰਨੇ ਲੇਟਣ 'ਤੇ ਇਹ ਅਕਸਰ ਤੇਜ਼ ਹੋ ਜਾਂਦਾ ਹੈ, ਜਦਕਿ ਬੈਠਣ 'ਤੇ ਜਾਂ ਅਗਾਂਹ ਝੁਕਣ 'ਤੇ ਇਹ ਦਰਦ ਘੱਟ ਹੋਣ ਲੱਗਦਾ ਹੈ ਕਿਉਂਕਿ ਇਸ ਨਾਲ ਝਿੱਲੀ 'ਚ ਜੰਮੇ ਤਰਲ ਕਾਰਨ ਦਿਲ 'ਤੇ ਪੈਣ ਵਾਲਾ ਦਬਾਅ ਘੱਟ ਹੋ ਜਾਂਦਾ ਹੈ।
ਇਸ ਰੋਗ 'ਚ ਖਤਰਨਾਕ ਸਥਿਤੀ ਉਦੋਂ ਪੈਦਾ ਹੋ ਸਕਦੀ ਹੈ, ਜਦੋਂ ਇਸ ਝਿੱਲੀ 'ਚੋਂ ਤਰਲ ਬਾਹਰ ਵਹਿਣ ਲੱਗੇ ਅਤੇ ਦਿਲ ਦੇ ਆਲੇ-ਦੁਆਲੇ ਜਮ੍ਹਾ ਹੋ ਜਾਏ। ਜੇਕਰ ਇਸ ਤਰ੍ਹਾਂ ਬਹੁਤਾ ਤਰਲ ਦਿਲ ਦੇ ਨੇੜੇ ਜਮ੍ਹਾ ਹੋਵੇਗਾ ਤਾਂ ਇਹ ਦਿਲ 'ਤੇ ਬੇਹੱਦ ਦਬਾਅ ਪਾ ਕੇ ਉਸ ਦੀ ਧੜਕਣ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਖੂਨ ਦੀ ਠੀਕ ਢੰਗ ਨਾਲ ਸਪਲਾਈ ਨਹੀਂ ਹੁੰਦੀ ਅਤੇ ਸਰੀਰ ਦੇ ਬਾਕੀ ਅੰਗ ਕੰਮ ਕਰਨਾ ਬੰਦ ਕਰ ਸਕਦੇ ਹਨ। ਇਸ ਸਥਿਤੀ ਨੂੰ ਕਾਰਡੀਅਕ ਟੈਂਪੋਨੇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਂਝ ਪੇਰੀਕਾਰਡੀਟਿਸ ਕਾਰਨ ਛਾਤੀ 'ਚ ਹੋਣ ਵਾਲੇ ਦਰਦ ਦੇ ਇਨ੍ਹਾਂ ਲੱਛਣਾਂ 'ਚ ਕੁਝ ਅੰਤਰ ਹੋ ਸਕਦਾ ਹੈ, ਇਸ ਲਈ ਲੱਛਣ ਮਹਿਸੂਸ ਹੋਣ 'ਤੇ ਦਰਦ ਦਾ ਕਾਰਨ ਯਕੀਨੀ ਬਣਾਉਣ ਲਈ ਡਾਕਟਰ ਤੋਂ ਜਾਂਚ ਕਰਵਾਓ।