ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖਾਣਾ ਖਾਣ ਵੇਲੇ ਕਿੰਨਾ ਪਾਣੀ ਪੀਣਾ ਚਾਹੀਦੈ?


ਇਹ ਜਾਣਨ ਲਈ ਕਿ ਕੀ ਤੁਸੀਂ ਲੋੜੀਂਦੀ ਮਾਤਰਾ 'ਚ ਪਾਣੀ ਪੀ ਰਹੇ ਹੋ, ਅਕਸਰ ਇਹ ਮਹਿਸੂਸ ਕਰਨ ਲਈ ਕਿਹਾ ਜਾਂਦਾ ਹੈ ਕਿ ਕੀ ਤੁਹਾਨੂੰ ਪਿਆਸ ਲੱਗ ਰਹੀ ਹੈ। ਜੇਕਰ ਤੁਸੀਂ ਪਿਆਸੇ ਨਹੀਂ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ 'ਚ ਪਾਣੀ ਦੀ ਲੋੜੀਂਦੀ ਮਾਤਰਾ ਮੌਜੂਦ ਹੋਵੇਗੀ।
ਪਰ ਕੁਝ ਲੋਕਾਂ ਨੂੰ ਖਾਣਾ ਖਾਣ ਦੌਰਾਨ ਵੀ ਖੂਬ ਪਾਣੀ ਪੀਣ ਦੀ ਆਦਤ ਹੁੰਦੀ ਹੈ, ਜਦਕਿ ਖਾਣਾ ਖਾਂਦਿਆਂ ਵਾਰ-ਵਾਰ ਪਾਣੀ ਪੀਣਾ ਠੀਕ ਨਹੀਂ ਹੁੰਦਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਹਿਰ ਦੱਸਦੇ ਹਨ ਕਿ ਇੰਝ ਕਿਉਂ ਨਹੀਂ ਕਰਨਾ ਚਾਹੀਦਾ। ਜ਼ਿਆਦਾਤਰ ਭਾਰਤੀ ਲੋਕ ਖਾਣੇ ਦੌਰਾਨ ਪਾਣੀ ਪੀਂਦੇ ਹਨ। ਆਮ ਤੌਰ 'ਤੇ ਅਜਿਹਾ ਭੋਜਨ ਨਿਗਲਣ 'ਚ ਅਸਾਨੀ ਲਈ ਕੀਤਾ ਜਾਂਦਾ ਹੈ ਪਰ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਇਹ ਆਦਤ ਕਿੰਨੀ ਕੁ ਬੁਰੀ ਹੈ ਅਤੇ ਉਨ੍ਹਾਂ ਦਾ ਪਾਚਨ ਤੰਤਰ ਲਈ ਇਸ ਨਾਲ ਕਿੰਨੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜੋ ਲੋਕ ਪਹਿਲਾਂ ਹੀ ਬਦਹਜ਼ਮੀ  ਦਾ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਲਈ ਤਾਂ ਇਹ ਆਦਤ ਹੋਰ ਵੀ ਕਈ ਪਰੇਸ਼ਾਨੀਆਂ ਦਾ ਸਬੱਬ ਬਣ ਸਕਦੀ ਹੈ।
ਪਾਚਕ ਤਰਲ ਬੇਅਸਰ ਹੋ ਜਾਂਦੇ ਹਨ
ਸਾਡੇ ਪੇਟ ਨੂੰ ਪਤਾ ਹੁੰਦੈ ਕਿ ਅਸੀਂ ਕਦੋਂ ਖਾਣਾ ਖਾਣ ਵਾਲੇ ਹਾਂ ਅਤੇ ਪਾਚਨ ਲਈ ਜ਼ਰੂਰੀ ਤਰਲ ਪੇਟ 'ਚੋਂ ਰਿਸਣ ਲੱਗਦੇ ਹਨ।  ਜੇਕਰ ਤੁਸੀਂ ਖਾਣੇ ਦੇ ਨਾਲ ਹੀ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਨਾਲ ਇਨ੍ਹਾਂ ਜ਼ਰੂਰੀ ਤਰਲਾਂ ਦਾ ਅਸਰ ਖਤਮ ਹੋ ਜਾਂਦਾ ਹੈ, ਜਿਸ ਨਾਲ ਭੋਜਨ ਪਚਾਉਣ 'ਚ ਮੁਸ਼ਕਿਲ ਪੇਸ਼ ਆਉਂਦੀ ਹੈ।
ਖੋਜ 'ਚ ਵੀ ਸਿੱਧ ਹੋਇਆ
ਖੋਜ 'ਚ ਦੇਖਿਆ ਗਿਆ ਹੈ ਕਿ ਭੋਜਨ ਦੌਰਾਨ ਹਲਕਾ ਜਿਹਾ ਪਾਣੀ ਪੀਣਾ ਵਧੇਰੇ ਪਰੇਸ਼ਾਨੀ ਪੈਦਾ ਨਹੀਂ ਕਰਦਾ ਪਰ ਇਕ ਜਾਂ ਦੋ ਗਲਾਸ ਪਾਣੀ ਪੀਣ ਨਾਲ ਪਾਚਨ ਪ੍ਰਕਿਰਿਆ 'ਚ ਰੁਕਾਵਟ ਪੈਦਾ ਹੋ ਸਕਦੀ ਹੈ। ਖਾਣਾ ਖਾਣ ਤੋਂ ਪਹਿਲਾਂ ਜਾਂ ਦੋ ਘੰਟਿਆਂ ਪਿੱਛੋਂ ਪਾਣੀ ਪੀਣਾ ਚੰਗਾ ਹੁੰਦਾ ਹੈ ਕਿਉਂਕਿ ਇਸ ਨਾਲ ਪੋਸ਼ਕ ਤੱਤਾਂ ਨੂੰ ਪਚਾਉਣ 'ਚ ਪਾਚਨ ਤੰਤਰ ਨੂੰ ਅਸਾਨੀ ਹੁੰਦੀ ਹੈ।
ਕੀ ਹੁੰਦਾ ਹੈ ਪੇਟ 'ਚ?
ਜਦੋਂ ਅਸੀਂ ਭੋਜਨ ਦੌਰਾਨ ਪਾਣੀ ਪੀਂਦੇ ਹਾਂ ਤਾਂ ਇਹ ਪੇਟ ਦੀ ਸਤ੍ਹਾ ਵੱਲੋਂ ਸੋਖ ਲਿਆ ਜਾਂਦਾ ਹੈ। ਇਹ ਪ੍ਰਕਿਰਿਆ ਉਦੋਂ ਤਕ ਚਲਦੀ ਰਹਿੰਦੀ ਹੈ, ਜਦੋਂ ਤਕ ਕਿ ਪੇਟ 'ਚ ਪਾਚਨ ਲਈ ਜ਼ਰੂਰੀ ਤਰਲ ਇੰਨੇ ਸੰਘਣੇ ਨਾ ਹੋਣ ਜਾਣ ਕਿ ਉਹ ਭੋਜਨ ਨੂੰ ਪਚਾਉਣ ਲਈ ਤਿਆਰ ਨਾ ਹੋ ਜਾਣ।
ਪਰ ਕਿਉਂਕਿ ਖੂਬ ਸਾਰੇ ਪਾਣੀ 'ਚ ਮਿਲਣ ਕਾਰਨ ਇਹ ਤਰਲ ਪੇਟ 'ਚ ਮੌਜੂਦ ਭੋਜਨ ਤੋਂ ਵਧੇਰੇ ਸੰਘਣਾ ਹੋ ਚੁੱਕਾ ਹੁੰਦਾ ਹੈ, ਅਜਿਹੇ 'ਚ ਭੋਜਨ ਪਚਾਉਣ ਲਈ ਘੱਟ ਮਾਤਰਾ 'ਚ ਗੈਸਟ੍ਰਿਕ ਤਰਲ ਰਿਸਦਾ ਹੈ। ਨਤੀਜੇ ਵਜੋਂ ਨਾ ਪੱਚ ਸਕੇ ਭੋਜਨ ਕਾਰਨ ਐਸਿਡ ਅਤੇ ਗੈਸ ਬਣਦੀ ਹੈ ਅਤੇ ਛਾਤੀ 'ਚ ਜਲਣ ਹੁੰਦੀ ਹੈ।
ਇੰਸੁਲਿਨ ਦਾ ਪੱਧਰ ਵੀ ਵਧਦਾ ਹੈ
ਭੋਜਨ ਦੌਰਾਨ ਪਾਣੀ ਪੀਣ ਨਾਲ ਸਰੀਰ 'ਚ ਇੰਸੁਲਿਨ ਦੇ ਪੱਧਰ 'ਚ ਵੀ ਵਾਧਾ ਹੋ ਜਾਂਦਾ ਹੈ। ਜਾਣਕਾਰ ਚਿਤਾਵਨੀ ਦਿੰਦੇ ਹਨ ਕਿ ਜਿੰਨਾ ਜ਼ਿਆਦਾ ਇੰਸੁਲਿਨ ਖੂਨ ਦੇ ਸੰਚਾਰ 'ਚ ਪ੍ਰਵੇਸ਼ ਕਰੇਗਾ, ਸਰੀਰ 'ਚ ਚਿਕਨਾਈ ਇਕੱਠੀ ਹੋਣ ਦੀਆਂ ਸੰਭਾਵਨਾਵਾਂ ਵੀ ਓਨੀਆਂ ਹੀ ਜ਼ਿਆਦਾ ਹੋਣਗੀਆਂ।
ਭੋਜਨ ਦੌਰਾਨ ਪਾਣੀ ਪੀਣ ਦੀ ਆਦਤ ਤੋਂ ਬਚਣ ਲਈ ਟਿਪਸ-
* ਯਕੀਨੀ ਬਣਾਓ ਕਿ ਤੁਹਾਡੇ ਭੋਜਨ 'ਚ ਨਮਕ ਦੀ ਮਾਤਰਾ ਬਹੁਤੀ ਨਾ ਹੋਵੇ, ਜਿਸ ਨਾਲ ਪਿਆਸ ਵਧੇਰੇ ਮਹਿਸੂਸ ਨਾ ਹੁੰਦੀ ਹੋਵੇ ਅਤੇ ਤੁਸੀਂ ਖਾਣੇ ਦੌਰਾਨ ਵਧੇਰੇ ਪਾਣੀ ਪੀਂਦੇ ਹੋ।
* ਕਾਹਲੀ 'ਚ ਖਾਣਾ ਨਾ ਖਾਓ। ਅਕਸਰ ਕਾਹਲੀ-ਕਾਹਲੀ ਖਾਣਾ ਖਤਮ ਕਰਨ ਦੇ ਚੱਕਰ 'ਚ ਅਸੀਂ ਗਰਾਹੀਆਂ ਨੂੰ ਪਾਣੀ ਨਾਲ ਨਿਗਲਣ ਲੱਗਦੇ ਹਾਂ, ਜਿਸ ਨਾਲ ਪੇਟ 'ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ।
* ਗਰਾਹੀਆਂ ਨੂੰ ਵੱਧ ਤੋਂ ਵੱਧ ਚਿੱਥ ਕੇ ਖਾਓ। ਚਿੱਥਣ ਨਾਲ ਸਾਡੇ ਪੇਟ 'ਚ ਵਧੇਰੇ ਮਾਤਰਾ 'ਚ ਜ਼ਰੂਰੀ ਤਰਲ ਰਿਸਦੇ ਹਨ, ਜਿਸ ਨਾਲ ਸਾਡੇ ਪਾਚਨ ਤੰਤਰ ਦਾ ਕੰਮ ਸੌਖਾ ਹੋ ਜਾਂਦਾ ਹੈ ਅਤੇ ਇਸ 'ਤੇ ਬਹੁਤਾ ਦਬਾਅ ਵੀ ਨਹੀਂ ਪੈਂਦਾ।