ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰਾਜਸੀ ਲੀਡਰਾਂ ਤੇ ਜਥੇਦਾਰਾਂ ਵੱਲੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨਾਲ ਕੀਤਾ ਜਾ ਰਿਹਾ ਖਿਲਵਾੜ


ਸ੍ਰੀ ਅਕਾਲ ਤਖਤ ਸਾਹਿਬ ਜੀ ਸਿੱਖ ਕੌਮ ਦੀ ਸਰਵਉੱਚਤ ਸੰਸਥਾ ਹੈ। ਸਿੱਖ ਪੰਥ ਦੇ ਗੰਭੀਰ ਮਸਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਰਬੱਤ ਖਾਲਸਾ ਸੱਦ ਕੇ, ਉਹਨਾਂ ਤੇ ਵੀਚਾਰ ਕਰਕੇ, ਉਹਨਾਂ ਨੂੰ ਗੁਰਮਤੇ ਦੇ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੌਮ ਦੇ ਨਾਮ ਜਾਰੀ ਹੋਏ ਆਦੇਸ਼ ਨੂੰ ਹਰ ਸਿੱਖ ਖਿੜੇ ਮੱਥੇ ਪ੍ਰਵਾਨ ਕਰਦਾ ਰਿਹਾ ਹੈ ਤੇ ਕਰਨ ਨੂੰ ਤਿਆਰ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਤੇ ਸਰਬੱਤ ਖਾਲਸਾ ਦੀਆਂ ਪ੍ਰਪੰਰਾ ਨੂੰ ਖਤਮ ਕਰਨ ਲਈ ਅੱਜ ਇਨ੍ਹਾਂ ਧਾਰਮਿਕ ਸੰਸਥਾਵਾਂ ਦਾ ਰਾਜਨੀਤਿਕ ਲੀਡਰਾਂ ਨੇ ਰਾਜਸੀਕਰਨ ਕਰ ਦਿੱਤਾ ਗਿਆ ਤੇ ਸਿੱਖਾਂ ਦੀਆਂ ਮਹਾਨ ਪਦਵੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਰਾਜਨੀਤਿਕ ਲੋਕਾਂ ਦੀਆਂ ਕੱਠਪੁਤਲੀਆਂ ਬਣ ਕੇ ਰਹਿ ਗਈਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਰਾਸਜੀ ਲੋਕਾਂ ਦੇ ਇਸ਼ਾਰਿਆਂ 'ਤੇ ਕੌਮ ਨੂੰ ਖੇਰੂੰ-ਖੇਰੂੰ ਕਰਨ ਵਾਲੇ ਹੁਕਮਨਾਮੇ ਜਾਰੀ ਕੀਤੇ ਗਏ ਤੇ ਕੀਤੇ ਜਾ ਰਹੇ ਹਨ। ਰਾਜਸੀ ਲੋਕਾਂ ਦੇ ਹਿੱਤ ਵਿਚ ਵਾਪਸ ਜਾਂ ਫਿਰ ਉਹਨਾਂ 'ਤੇ ਕੋਈ ਅਮਲ ਨਹੀਂ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਦੀ ਪਹਿਰਦਾਰੀ ਕਰਨ ਵਾਲੇ ਜਥੇਦਾਰ ਹੀ ਇਹਨਾਂ ਸਿਧਾਂਤਾਂ ਨਾਲ ਖਿਲਵਾੜ ਕਰਕੇ ਕੌਮ ਨੂੰ ਖੇਰੂੰ-ਖੇਰੂੰ ਕਰਨ ਵਾਲੇ ਹੁਕਮਨਾਮੇ ਜਾਰੀ ਕਰਕੇ ਫਿਰ ਕੌਮ ਨੂੰ ਇਕ ਮੁੱਠ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਮੰਨਣ ਦੀ ਦੁਹਾਈ ਪਾ ਰਹੇ ਹਨ। ਜਿਵੇਂ ਕਿ ਪਹਿਰੇਦਾਰ ਚੋਰਾਂ ਨਾਲ ਰਲ ਕੇ ਚੋਰੀ ਵੀ ਕਰਵਾਏ ਤੇ ਫਿਰ ਬਾਅਦ ਵਿਚ ਚੋਰੀ ਹੋ ਗਈ ਦੀ ਦੁਹਾਈ ਵੀ ਪਾਵੇ ਸਿੱਖ ਕੌਮ ਵਿਚ ਨਿੱਜੀ ਸਵਾਰਥਾਂ, ਚੌਧਰ ਦੀਆਂ ਲਾਲਸਾਵਾਂ ਤੇ ਸਿੱਖ ਵਿਰੋਧੀਆਂ ਦੇ ਹੱਥਾਂ ਵਿਚ ਖੇਡਣ ਤੇ ਮਰੀ ਹੋਈ ਜ਼ਮੀਰ ਵਾਲੇ ਲੀਡਰ ਭੋਲੀ ਭਾਲੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਗਲਤ ਫੈਸਲਿਆਂ ਨੂੰ ਮੰਨਣ ਦੀ ਦੁਹਾਈ ਪਾਉਂਦੇ ਹਨ ਤੇ ਕਈ ਵਾਰੀ ਸੰਗਤਾਂ ਗੁੰਮਰਾਹ ਹੋ ਕੇ ਇਨ੍ਹਾਂ ਦੇ ਮਗਰ ਵੀ ਲੱਗ ਵੀ ਜਾਂਦੀਆਂ ਹਨ। ਸੋ ਗੁਰੂ ਪਿਆਰੀਆਂ ਸੰਗਤਾਂ ਦੀ ਜਾਣਕਾਰੀ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੋਏ ਕੁਝ ਹੁਕਮਨਾਮੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ, ਇਸ ਦੀਆਂ ਚਰਨ ਸੇਵਕ ਫੈਡਰੇਸ਼ਨਾਂ,  ਸੰਤ ਸਮਾਜ ਤੇ ਵਿਦੇਸ਼ਾਂ ਵਿਚ ਬਾਦਲ, ਰਾਸ਼ਟਰੀ ਸਿੱਖ ਸੰਗਤ ਤੇ ਕਾਂਗਰਸੀ ਸੇਵਕ ਅਖੌਤੀ ਖਾਲਿਸਤਾਨੀ  ਜਿਹੜੇ ਆਪਣੇ ਨਿਸ਼ਾਨੇ ਤੋਂ ਥਿੜਕ ਗਏ ਹਨ। ਜਿਹੜੇ ਹੁਕਮਨਾਮੇ ਇਹਨਾਂ ਦੇ ਹੱਕ ਵਿਚ ਹੋਣ ਉਸ ਵਕਤ ਇਹਨਾਂ ਵਾਸਤੇ ਸ੍ਰੀ ਅਕਾਲ ਤਖਤ ਦਾ ਜਥੇਦਾਰ ਮਹਾਨ ਹੈ ਤੇ ਜੋ ਇਹਨਾਂ ਦੇ ਹੱਕ ਵਿਚ ਨਾ ਹੋਣ ਉਸ ਵਕਤ ਜਥੇਦਾਰ ਬਾਦਲ ਦੀ ਕੱਠਪੁਤਲੀ ਹੋ ਜਾਂਦਾ ਹੈ ਕੀ ਉਸ ਵਕਤ ਇਹਨਾਂ ਹੁਕਮਨਾਮਿਆਂ ਨੂੰ ਮੰਨਣ ਤੋਂ ਇਨਕਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਨਹੀਂ ਹੁੰਦਾ? ਕੀ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਇਲਾਹੀ ਨਹੀਂ ਸਨ? ਸਿੱਖ ਪੰਥ ਨੂੰ ਅੱਖਾਂ ਮੀਟ ਕੇ ਹੁਕਮਨਾਮੇ ਪ੍ਰ੍ਰਵਾਨ ਕਰ ਲੈਣ ਦੇ ਉਪਦੇਸ਼ ਕਰਨ ਵਾਲਿਆਂ ਲਈ ਹੇਠ ਲਿਖੇ ਹੁਕਮਨਾਮੇ ਤੇ ਅਕਾਲ ਤਖਤ ਮਹਾਨ ਨਜ਼ਰ ਕਿਉਂ ਨਹੀਂ ਆਉਂਦਾ। ਗੁਰੂ ਪਿਆਰੀ ਸੰਗਤ ਜੀ ਹਿੰਦੋਸਤਾਨ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਜੂਨ '84 ਵਿਚ ਹਮਲਾ ਕਰਕੇ ਬੱਜਰ ਗੁਨਾਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਸ਼ਹੀਦ ਕੀਤਾ ਸੀ। ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਕਾਬਜ਼ ਧਿਰਾਂ ਬਾਦਲ, ਮੱਕੜ, ਇਹਨਾਂ ਦੇ ਤਾਬਿਆਦਾਰ ਜਥੇਦਾਰ, ਸੰਤ ਸਮਾਜੀਏ, ਅਖੌਤੀ ਫੈਡਰੇਸ਼ਨੀਏ ਤੇ ਇਹਨਾਂ ਦੀ ਝੋਲੀ ਪਏ ਅਖੌਤੀ ਖਾਲਿਸਤਾਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤਾਂ ਨਾਲ ਖਿਲਵਾੜ ਕਰਕੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ ਤੇ ਨਾ ਹੀ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਤੇ ਪੰਥਕ ਰਹਿਤ ਮਰਿਯਾਦਾ ਤੋਂ ਇਨਕਾਰੀ ਆਏ ਨਵੇਂ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਗੁਰੂ ਸਿਧਾਂਤਾਂ ਨੂੰ ਸ਼ਹੀਦ ਕਰ ਰਹੇ ਹਨ। ਬਹੁਤਾ ਪਿਛੋਕੜ ਵਿਚ ਨਾ ਵੀ ਜਾਈਏ ਸਿਰਫ ਪਿਛਲੇ ਸਮੇਂ ਦੀ ਗੱਲ ਕਰੀਏ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸਦਾ ਜਥੇਦਾਰ ਮਹਾਨ ਨਹੀਂ ਸੀ।
1. ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ ਪੰਥਕ ਏਕਤਾ ਦਾ ਹੁਕਮਨਾਮਾ ਜਾਰੀ ਕੀਤਾ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਬਾਗੀ ਹੋ ਗਿਆ ਸੀ ਤੇ ਇਸ ਨੂੰ ਅਕਾਲ ਤਖਤ 'ਤੇ ਤਲਬ ਕੀਤਾ ਤਾਂ ਇਹ ਆਪਣੀ ਗੁੰਡਾ ਬ੍ਰਿਗੇਡ ਨਾਲ ਕੀ ਅਕਾਲ ਤਖਤ ਤੇ ਨਿਮਾਣੇ ਸਿੱਖ ਵਜੋਂ ਗਿਆ ਸੀ ਜਾਂ ਫਿਰ ਸਿੰਘ ਸਾਹਿਬਾਨਾਂ ਨੂੰ ਡਰਾਉਣ ਲਈ ਤੇ ਇੱਥੋਂ ਤੱਕ ਕਿ ਇਸਦੇ ਚਰਨ ਸੇਵਕਾਂ ਨੇ ਜਥੇਦਾਰਾਂ ਨੂੰ ਗਾਲੀ ਗਲੋਚ ਕਰਨ ਲੱਗਿਆ ਅਕਾਲ ਤਖਤ ਮਹਾਨ ਕਿਉਂ ਨਹੀਂ ਲੱਗਾ ।
2. ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 30 ਦਸੰਬਰ 1998 ਨੂੰ ਆਦੇਸ਼ ਜਾਰੀ ਕਰਕੇ ਬਾਦਲ ਤੇ ਟੌਹੜੇ ਦੀ ਆਪਸੀ ਲੜਾਈ ਨੂੰ ਖਾਲਸੇ ਦੀ ਤੀਜੀ ਆ ਰਹੀ ਸ਼ਤਾਬਦੀ ਤੱਕ ਏਕਤਾ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ ਤੇ ਬਾਦਲ ਨੇ ਇਹਨਾਂ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਕੇ ਜਥੇਦਾਰ ਨੂੰ ਅਪਮਾਨਿਤ ਕਰਕੇ ਘਰ ਨੂੰ ਤੋਰ ਦਿੱਤਾ ਸੀ।  
3. ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਦੀਆ ਹੱਕੀ ਮੰਗਾਂ ਵਾਲੇ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਵਾਸਤੇ ਸ਼ੁਰੂ ਕੀਤੇ ਧਰਮ ਯੁੱਧ ਮੋਰਚੇ ਦਾ ਹਿਸਾਬ ਕਿਤਾਬ ਕਰਨ ਬਦਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਇਸ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਤੋਂ ਪਹਿਲਾਂ ਜਥੇਦਾਰ ਦੀ ਛੁੱਟੀ ਕਰਾ ਦਿੱਤੀ ਕਿÀੁਂ।
4. ਸਿੱਖ ਕੌਮ ਨੂੰ ਲਵ ਕੁਸ਼ ਦੀ ਔਲਾਦ ਕਹਿਣ ਵਾਲੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ 20 ਜਨਵਰੀ 2000 ਨੂੰ ਹੁਕਮਨਾਮਾ ਜਾਰੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਤਖਤ ਕੇਸਗੜ੍ਹ ਦੇ ਜਥੇਦਾਰ ਭਾਈ ਮਨਜੀਤ ਸਿੰਘ, ਜਥੇਦਾਰ ਕੇਵਲ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ। ਇਹ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਕਿਉਂ ਨਹੀਂ ਹੋਏ? ਇਹਨਾਂ ਨੇ ਕੀ ਮੁਆਫੀ ਮੰਗੀ ਸੀ ਜਾਂ ਫਿਰ ਉਲਟ 29 ਮਾਰਚ 2000 ਨੂੰ ਪੂਰਨ ਸਿੰਘ ਦੀ ਛੁੱਟੀ ਕਰਾ ਦਿੱਤੀ ਸੀ।
6. ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ਨੇ ਸੰਨ 2004 ਵਿਚ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਕੀ ਬਾਦਲ ਨੇ ਇਸ ਨਾਲੋਂ ਨਾਤਾ ਤੋੜਿਆ ਸਗੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੰਜਵੀਂ ਸ਼ਹੀਦੀ ਸਤਾਬਦੀ ਮਨਾਉਂਦਿਆਂ ਸ਼ੁਸ਼ਮਾ ਸਵਰਾਜ ਨੇ ਸਟੇਜ ਤੋਂ ਚੰਦੂ ਨੂੰ ਨਿਰਦੋਸ਼ ਕਿਹਾ ਤੇ ਇਨ੍ਹਾਂ ਨੇ ਉਨ੍ਹਾਂ ਨੂੰ ਸਿਰੋਪਾਉ ਦਿੱਤੇ ਕਿਉ?
7. ਤਖਤ ਪਟਨਾ ਦੇ ਜਥੇਦਾਰ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੇ ਹੋਏ ਇਸ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਤੀ, ਕੇਸਗੜ੍ਹ ਦੇ ਭਾਈ ਤਰਲੋਚਨ ਸਿੰਘ ਦਮਦਮਾ ਸਾਹਿਬ ਦੇ ਭਾਈ ਬਲਵੰਤ ਸਿੰਘ ਨੰਦਗੜ੍ਹ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਹੁਣ ਜਥੇਦਾਰ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਕਿਉ?
8. ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 6.6.2008 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ ਹੁਕਮਨਾਮੇ ਦੀ ਉਲੰਘਣ ਕਰਨ ਵਾਲੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਸੰਤ ਸਮਾਜੀਆਂ ਲਈ ਕੀ ਸ੍ਰੀ ਅਕਾਲ ਤਖਤ ਤੇ ਹੁਕਮਨਾਮੇ ਮਹਾਨ ਨਹੀਂ ਕਿਉ?
ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 2004 ਵਿਚ ਦਸਮ ਗ੍ਰੰਥ ਬਾਰੇ ਚਰਚਾ ਨਾ ਕਰਨ ਦੇ ਆਦੇਸ਼ਾਂ ਦੀਆਂ ਨਵੰਬਰ 2006 ਵਿਚ ਫਤਹਿ ਦਿਵਸ ਤੇ ਜਵੱਦੀ ਕਲਾਂ ਵਿਚ ਸੈਮੀਨਾਰ ਕਰਾਉਣ ਵਾਲੇ ਸੰਤ ਸਮਾਜੀਏ ਤੇ ਇਹਨਾਂ ਵਿਚ ਸ਼ਾਮਲ ਹੋਣ ਵਾਲੇ ਜਥੇਦਾਰਾਂ ਲਈ ਕੀ ਅਕਾਲ ਤਖਤ ਸਾਹਿਬ ਤੇ ਇਸ ਦੇ ਹੁਕਮਨਾਮੇ ਮਹਾਨ ਨਹੀਂ ਸਨ ਕੀ ਦਸਮ ਗ੍ਰੰਥ ਦਾ ਪਾਠਬੋਧ ਕਰਾਉਣ ਤੇ ਇਸ ਦਾ ਸਹਿਜ ਪਾਠ ਦਾ ਭੋਗ ਪਾਉਣ ਵਾਲਿਆਂ ਲਈ ਕੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਜਾਂ ਹੁਕਮਨਾਮੇ ਮਹਾਨ ਨਹੀਂ ਕਿਉ?
9. ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸਿਰਸੇ ਵਾਲੇ ਸਾਧ ਦੇ ਡੇਰੇ ਬੰਦ ਕਰਾਉਣ ਲਈ 17 ਮਈ 2007 ਜਾਰੀ ਕੀਤਾ, ਹੁਕਮਨਾਮਾ ਇਲਾਹੀ ਹੁਕਮਨਾਮਾ ਨਹੀਂ ਸੀ। ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਮੰਨਣ ਦੀ ਬਜਾਏ ਜੋ ਇਹਨਾਂ ਆਦੇਸ਼ਾਂ 'ਤੇ ਅਮਲ ਕਰਨ ਵਾਲੇ ਸਿੰਘਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਤੇ ਸਿਰਸੇ ਵਾਲੇ ਸਾਧ ਦੇ ਡੇਰੇ ਸਕਿਉਰਟੀ ਦੇ ਕੇ ਖੁਲ੍ਹਵਾ ਰਿਹਾ ਹੈ ਕਿਉ?
10. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 2008 ਵਿਚ ਆਦੇਸ਼ ਜਾਰੀ ਕੀਤਾ ਸੀ ਕਿ ਕਿਸੇ ਸਾਬਕਾ ਜਥੇਦਾਰ ਦੇ ਖਿਲਾਫ਼ ਹੁਕਮਾਨਾਮਾ ਜਾਰੀ ਨਹੀਂ ਹੋਵੇਗਾ ਦੀ ਉਲੰਘਣਾ ਕਰਨ ਵਾਲੇ ਜਥੇਦਾਰ ਕਿਵੇਂ ਮਹਾਨ ਹਨ।
11. ਪੰਥਕ ਰਹਿਤ ਮਰਿਯਾਦਾ ਵਿਚ ਸਿੱਖ ਦੀ ਪ੍ਰੀਭਾਸ਼ਾ ਅਨੁਸਾਰ ਸਿੱਖ ਦਾ ਸੀਸ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀ ਝੁਕ ਸਕਦਾ ਦੀਆਂ ਉਲੰਘਣਾ ਕਰਨ ਵਾਲੇ ਬਾਦਲ ਪਰਿਵਾਰ ਤੇ ਇਸ ਦੀ ਜੁੰਡਲੀ, ਸਿਰਸੇ ਵਾਲੇ, ਵਿਰਸੇ ਸਾਧ, ਨਾਮਧਾਰੀਆਂ, ਆਸ਼ੂਤੋਸ਼, ਮੱਥੇ ਟਿੱਕੇ ਲਵਾਉਣ, ਮੁਕਟ ਪਾਉਣ, ਹਵਨ ਕਰਾਉਣ, ਸ਼ਿਵਲਿੰਗ ਦੀ ਪੂਜਾ ਕਰਨ ਵਾਲਿਆ ਲਈ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸ ਦੇ ਹੁਕਮਨਾਮੇ ਮਹਾਨ ਨਹੀਂ ਕਿਉਂ?
12. ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਹੋਇਆ ਧਰਮ ਮੋਰਚਾ ਤੇ ਇਸ ਲਈ ਆਪਾਂ ਵਾਰ ਗਏ ਸ਼ਹੀਦ ਸਿੰਘਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਤਰੱਕੀਆਂ ਦੇਣ ਵਾਲੇ ਬਾਦਲ ਲਈ ਕੀ ਅਕਾਲ ਤਖਤ ਸਾਹਿਬ ਜੀ ਮਹਾਨ ਨਹੀਂ ਕਿÀੁਂ?
13. ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਧਰਮ ਯੁੱਧ ਮੋਰਚਾ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਤੱਕ ਬਦਲ ਗਿਆ ਵਿਚ ਸ਼ਹੀਦ ਹੋ ਗਏ ਸਿੰਘਾਂ ਦੇ ਪਰਿਵਾਰਾਂ ਤੇ ਵੀਹ ਵੀਹ ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਸਿੰਘਾਂ ਦੀ ਰਿਹਾਈ ਬਾਰੇ ਮੱਕੜ ਤੇ ਇਸਦੇ ਜਥੇਦਾਰਾਂ ਨੂੰ ਉਹਨਾਂ ਦੀ ਯਾਦ ਕਿਉਂ ਨਹੀਂ ਆਉਂਦੀ ਕੀ ਉਹਨਾਂ ਨੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾਂ ਤੇ ਸਿੱਖ ਕੌਮ ਦੀ ਅਣਖ ਤੇ ਗੈਰਤ ਨੂੰ ਬਰਕਰਾਰ ਰੱਖਣ ਲਈ ਨਹੀਂ ਵਾਰਿਆ।
14. ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਲਈ ਆਰੰਭੇ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਅਕਾਲ ਤਖਤ ਦੇ ਸਨਮੁੱਖ ਭਾਰਤੀ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਨੂੰ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ 20 ਸਾਲ ਤੱਕ ਸ਼ਹਾਦਤ ਬਾਰੇ ਝੂਠ ਬੋਲਣ ਵਾਲਿਆਂ ਨੇ ਕੀ ਅਕਾਲ ਤਖਤ ਸਾਹਿਬ ਤੇ  ਕੌਮ ਕੋਲੋਂ ਅੱਜ ਤੱਕ ਮੁਆਫੀ ਨਹੀਂ ਮੰਗੀ ਕਿਉਂ?
15. ਸ੍ਰੀ ਅਕਾਲ ਤਖਤ ਸਾਹਿਬ ਤੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਦੁਆਰਾ ਚੁਣੀ ਪੰਥਕ ਕਮੇਟੀ ਤੇ ਉਸ ਵੱਲੋਂ 29 ਅਪ੍ਰੈਲ 1986 ਨੂੰ ਕੀਤੇ ਖਾਲਿਸਤਾਨ ਦੇ ਐਲਾਨ 'ਤੇ ਅਮਲ ਕਿਉਂ ਨਹੀਂ ਤੇ ਉਸੇ ਅਕਾਲ ਤਖਤ ਦੇ ਸਨਮੁੱਖ ਐਲਾਨੇ ਗਦਾਰਾਂ ਨਾਲ ਸਾਂਝਾਂ ਕਿਉ? ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਦੇ ਵਾਰਿਸ ਅਖਵਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਸੈਂਬਲੀ ਵਿਚ ਅੱਤਵਾਦੀ ਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਬਾਲਿਆਂ ਵਿਚ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਤੇ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਤੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਤੇ ਕਰਾਉਣ ਵਾਲੀ ਭਾਜਪਈ ਤੇ ਅਕਾਲੀ ਦਲ ਬਾਦਲ ਨਾਲ ਸਾਂਝਾਂ ਕਿਉ?
16. ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸੇ ਵਾਲੇ ਸਾਧ ਦੀਆਂ ਝੂਠ ਦੀਆਂ ਦੁਕਾਨਾਂ (ਡੇਰੇ) ਬੰਦ ਕਰਾਉਣ ਲਈ ਜਾਰੀ ਹੋਏ ਹੁਕਮਨਾਮੇ ਨੂੰ ਪਿੱਠ ਦਿਖਾਉਣ ਤੇ ਵੋਟਾਂ ਦੀ ਖਾਤਰ ਬਲਾਤਕਾਰੀ ਸਾਧ ਅੱਗੇ ਨੱਕ ਰੰਘੜਨ ਵਾਲਿਆਂ ਪ੍ਰਤੀ ਅਕਾਲ ਤਖਤ ਦਾ ਜਥੇਦਾਰ ਚੁੱਪ ਕਿÀੁਂ ਤੇ ਹੁਕਮਨਾਮੇ ਨੂੰ ਮੰਨ ਕੇ ਡੇਰੇ ਬੰਦ ਕਰਾਉਣ ਲਈ ਸੰਘਰਸ਼ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਨੂੰ ਜੇਲ੍ਹ ਵਿਚ ਡੱਕਣ ਬਾਰੇ ਜਥੇਦਾਰਾਂ ਦੀ ਜ਼ੁਬਾਨ ਬੰਦ ਕਿਉ?
17. ਲੁਧਿਆਣੇ ਆਸ਼ੂਤੋਸ਼ ਦੇ ਚੇਲੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਚਹੇਤੇ ਹਰੀਸ਼ ਢਾਂਡੇ ਵੱਲੋਂ ਆਸ਼ੂਤੋਸ਼ ਦੇ ਸਮਾਗਮ ਵਿਚ ਮੱਦਦ ਕਰਨੀ ਤੇ ਮੱਕੜ ਵੱਲੋਂ ਉਸ ਨੂੰ ਸਿਰੋਪਾਉ ਦੇਣਾ ਤੇ ਆਸ਼ੂਤੋਸ਼ ਦਾ ਵਿਰੋਧ ਕਰਨ ਵਾਲੇ ਸਿੰਘਾਂ 'ਤੇ ਗੋਲੀ ਚਲਾਉਣੀ ਤੇ ਇਕ ਸਿੰਘ ਨੂੰ ਸ਼ਹੀਦ ਕਰਨ ਤੇ ਅਨੇਕਾਂ ਸਿੰਘ ਨੂੰ ਫੱਟੜ ਕਰਨ ਵਾਲਿਆਂ ਪ੍ਰਤੀ ਜਥੇਦਾਰਾਂ ਦੀ ਚੁੱਪ ਕਿÀੁਂ?
18. ਸਿੱਖ ਸਿਧਾਂਤਾਂ ਦਾ ਘਾਣ ਕਰਨ ਪੰਜਾਬ ਅੰਦਰ ਆਪਣੀ ਸਤਾ ਬਣਾਈ ਰੱਖਣ ਲਈ ਪੰਜਾਬ ਨਸ਼ਈ ਬਣਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸਿੱਖੀ ਨੂੰ ਸਿੱਖੀ ਦੇ ਸੁਨਹਿਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਫਖਰੇ ਕੌਮ, ਪੰਥ ਰਤਨ  ਨਾਲ ਸਨਮਾਨਿਤ ਕਰਨਾ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਦੀ ਘੋਰ ਉਲੰਘਣਾ ਕਰਨ ਦੇ ਦੋਸ਼ੀ ਹਨ ਇਹ ਜਥੇਦਾਰ। ਇਸ ਕਰਕੇ ਸਤੰਬਰ 2001 ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜਰਮਨ ਵਿਚ ਉਠਾਏ ਇੱਥੋਂ ਦੀਆਂ ਪੰਥਕ ਜਥੇਬੰਦੀਆਂ ਨੇ ਸਟੇਜ ਤੋਂ ਸਵਾਲ ਪੁੱਛੇ ਤਾਂ ਕਿਹਾ ਸੀ ਕਿ ਤੁਸੀਂ ਸਿੱਖ ਕੌਮ ਦੇ ਜਥੇਦਾਰ ਨਹੀਂ ਹੋ ਬਾਦਲ ਵੱਲੋਂ ਸਿੱਖ ਕੌਮ ਤੇ ਥੋਪੇ ਹੋਏ ਜਥੇਦਾਰ ਹੋ ਤੋਂ ਉਹਨਾਂ ਨੇ ਇਕ ਸੱਚ ਕਿਹਾ ਸੀ ਕਿ ਮੈਂ ਜਥੇਦਾਰੀ ਤੋਂ ਅਸਤੀਫਾ ਦੇ ਦਿੰਦਾ ਹਾਂ ਮੇਰੇ ਮਗਰੋਂ ਜਥੇਦਾਰ ਬਣਨ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਤੇ ਜੋ ਅਗਲਾ ਜਥੇਦਾਰ ਬਣੇਗਾ ਉਹ ਮੇਰੇ ਤੋਂ ਵੀ ਮਾੜਾ ਹੋਵੇਗਾ ਜੋ ਕਿ ਬਿਲਕੁਲ ਸੱਚ ਸਾਬਤ ਹੋਇਆ ਤੇ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਪੰਥ ਪ੍ਰਮਾਣਿਤ ਰਹਿਤ ਮਰਿਯਾਦਾ ਨਾਲ ਖਿਲਵਾੜ ਕਰਨ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਤੇ ਦਿੱਲੀ ਦੇ ਤਖਤ ਨਾਲ ਟਕਰਾਉਣ ਵਾਲੇ ਸ੍ਰੀ ਅਕਾਲ ਤਖਤ  ਸਾਹਿਬ ਜੀ ਦੇ ਪਹਿਰੇਦਾਰ ਦੀ ਮਹਾਨ ਪਦਵੀ ਜਥੇਦਾਰੀ ਨੂੰ ਕੇਸਾਧਾਰੀ ਕਲੰਕ ਏ ਕੌਮ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿਚ ਰੋਲ ਦੇਣ ਦਾ ਬੱਜਰਗੁਨਾਹ ਕਰ ਰਹੇ ਹਨ। ਇਸੇ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਪ੍ਰਤੀ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ।
ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਰੱਖਣ ਵਾਲੇ ਗੁਰਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕਾਬਜ਼ ਧਿਰਾਂ ਵੱਲੋਂ ਇਸ ਮਹਾਨ ਤਖਤਾਂ ਦੀਆਂ ਪਦਵੀਆਂ ਦੀ ਕੀਤੀ ਜਾ ਰਹੀ ਅਪਮਾਨਜਨਕ ਵਰਤੋਂ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ। ਇਨ੍ਹਾਂ ਦੇ ਗੰਮਰਾਕੁੰਨ ਪ੍ਰਚਾਰ ਤੋਂ ਸੁਚੇਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਕਾਇਮ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਪ੍ਰਚਾਰ ਲਈ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹੰਤ ਨਰੈਣੂ ਦੀ ਰੂਹ ਵਾਲੀਆਂ ਕਾਬਜ਼ ਧਿਰਾਂ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਆਰੰਭਣਾ ਚਾਹੀਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਨਿੰਦਕ ਤੇ ਪੰਥ ਦੋਖੀ ਕੌਣ ਹਨ। ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਮੰਨਣ, ਉਸ ਅਨੁਸਾਰ ਜੀਵਨ ਢਾਲਣ ਤੇ ਇਸਦਾ ਪ੍ਰਚਾਰ ਕਰਨ ਤੇ ਪੰਥਕ ਰਹਿਤ ਮਰਿਯਾਦਾ ਨੂੰ ਮੰਨਣ ਵਾਲੇ ਗੁਰੂ ਨਿੰਦਕ ਹਨ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਦੀ ਉਲੰਘਣਾ ਤੇ ਪੰਥ ਪ੍ਰਮਾਣਿਤ ਰਹਿਤ ਮਰਿਯਾਦਾ ਤੋਂ ਇਨਕਾਰੀ ਗੁਰੂ ਨਿੰਦਕ ਤੇ ਪੰਥ ਦੋਖੀ ਹਨ।                          
- ਭਾਈ ਗੁਰਚਰਨ ਸਿੰਘ ਗੁਰਾਇਆ  
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ