ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗਲਤ ਡਾਈਟ ਤੋਂ ਬਚੋ


ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਨਾਸ਼ਤਾ ਕਰਨ ਵਾਲਿਆਂ ਦੇ ਮੁਕਾਬਲੇ ਨਾਸ਼ਤਾ ਸਕਿੱਪ ਕਰਨ ਵਾਲਿਆਂ ਦਾ ਭਾਰ ਵਧੇਰੇ ਵਧਦਾ ਹੈ। ਲੋਕਾਂ ’ਚ ਇਹ ਗਲਤ ਧਾਰਨਾ ਪ੍ਰਚੱਲਿਤ ਹੈ ਕਿ ਨਾਸ਼ਤਾ ਜਾਂ ਹੋਰ ਕੋਈ ਵੀ ਭੋਜਨ ਸਕਿੱਪ ਕਰਨ ਨਾਲ ਕੈਲੋਰੀਜ਼ ਦੀ ਬੱਚਤ ਹੁੰਦੀ ਹੈ।
    ਤੁਸੀਂ ਆਪਣਾ ਭਾਰ ਘੱਟ ਕਰਨ ਦਾ ਯਤਨ ਤਾਂ ਕਰ ਰਹੇ ਹੋ ਪਰ ਕੋਈ ਲਾਭ ਨਹੀਂ ਹੋ ਰਿਹਾ? ਮਾਹਿਰਾਂ ਦਾ ਕਹਿਣੈ ਕਿ ਭਾਵੇਂ ਅਸੀਂ ਰੁਟੀਨ ‘ਚ ਇਹ ਦੇਖਣਾ ਸ਼ੁਰੂ ਕਰ ਦੇਈਏ ਕਿ ਅਸੀਂ ਕੀ ਖਾ ਰਹੇ ਹਾਂ ਅਤੇ ਕੀ ਕਸਰਤ ਕਰ ਰਹੇ ਹਾਂ, ਫਿਰ ਵੀ ਕਈ ਵਾਰ ਡਾਈਟ ਸੰਬੰਧੀ ਕੁਝ ਗਲਤੀਆਂ ਕਰ ਜਾਂਦੇ ਹਾਂ, ਜੋ ਫੈਟ ਨੂੰ ਬਰਨ ਕਰਨ ‘ਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਇਥੇ ਅਸੀਂ ਕੁਝ ਜ਼ਰੂਰੀ ਗੱਲਾਂ ਦੱਸ ਰਹੇ ਹਾਂ, ਜੋ ਤੁਹਾਡੇ ਡਾਈਟ ਪ੍ਰੋਗਰਾਮ ‘ਚ ਕਾਫੀ ਸਹਾਇਕ ਹੋ ਸਕਦੀਆਂ ਹਨ।
 ਤੇਜ਼ੀ ਨਾਲ ਭੋਜਨ ਖਤਮ ਕਰਨਾ
ਰਿਕਾਰਡ ਸਮੇਂ ’ਚ ਆਪਣਾ ਭੋਜਨ ਖਤਮ ਕਰਨ ‘ਤੇ ਤੁਹਾਨੂੰ ਕੋਈ ਇਨਾਮ ਨਹੀਂ ਮਿਲਣ ਵਾਲਾ। ਸਾਡਾ ਬਿਜ਼ੀ ਸ਼ੈਡਿਊਲ ਅਕਸਰ ਸਾਨੂੰ ਛੇਤੀ-ਛੇਤੀ ਖਾਣਾ ਖਾਣ ਦਾ ਆਦੀ ਬਣਾ ਦਿੰਦਾ ਹੈ। ਐਸਕਾਰਟਸ ਹਸਪਤਾਲ ਦੀ ਨਿਊਟ੍ਰੀਸ਼ੀਨਿਸਟ ਇਸ਼ੀ ਖੋਸਲਾ ਦਾ ਕਹਿਣੈ, ‘‘ਸਾਨੂੰ ਆਰਾਮ ਨਾਲ ਬੈਠ ਕੇ ਖਾਣ ਦੀ ਯੂਰਪੀ ਸ਼ੈਲੀ ਨੂੰ ਅਪਣਾਉਣਾ ਚਾਹੀਦੈ ਤਾਂਕਿ ਅਸੀਂ ਬਹੁਤੇ ਖਾਣੇ ਤੋਂ ਪਹਿਲਾਂ ਹੀ ਭਰ ਪੇਟ ਹੋਣ ਦਾ ਅਹਿਸਾਸ ਕਰ ਸਕੀਏ।’’
   ਭੋਜਨ ਸਕਿੱਪ ਕਰਨਾ
ਇਕ ਅਧਿਐਨ ‘ਚ ਦੇਖਿਆ ਗਿਆ ਹੈ ਕਿ ਨਾਸ਼ਤਾ ਕਰਨ ਵਾਲਿਆਂ ਦੇ ਮੁਕਾਬਲੇ ਨਾਸ਼ਤਾ ਸਕਿੱਪ ਕਰਨ ਵਾਲਿਆਂ ਦਾ ਭਾਰ ਵਧੇਰੇ ਵਧਦਾ ਹੈ। ਲੋਕਾਂ ‘ਚ ਇਹ ਗਲਤ ਧਾਰਨਾ ਪ੍ਰਚੱਲਿਤ ਹੈ ਕਿ ਨਾਸ਼ਤਾ ਜਾਂ ਹੋਰ ਕੋਈ ਵੀ ਭੋਜਨ ਸਕਿੱਪ ਕਰਨ ਨਾਲ ਕੈਲੋਰੀਜ਼ ਦੀ ਬੱਚਤ ਹੁੰਦੀ ਹੈ। ਸੱਚ ਇਹ ਹੈ ਕਿ ਅਕਸਰ ਤਿੰਨ ਸਮੇਂ ਖਾਣ ਵਾਲਿਆਂ ਦੇ ਉਲਟ, ਜੋ ਘੱਟ ਖਾਂਦੇ ਹਨ, ਉਹ ਪੂਰੇ ਦਿਨ ਦੌਰਾਨ ਵਧੇਰੇ ਕੈਲੋਰੀਜ਼ ਦਾ ਸੇਵਨ ਕਰਦੇ ਹਨ। ਦਿਨ ‘ਚ ਤਿੰਨ ਵਾਰ ਖਾਣਾ ਖਾਣ ਦੀ ਕੋਸ਼ਿਸ਼ ਕਰੋ। ਆਪਣੇ ਦਿਨ ਦੀ ਸ਼ੁਰੂਆਤ ਇਕ ਸਿਹਤਮੰਦ ਨਾਸ਼ਤੇ ਨਾਲ ਕਰੋ, ਜਿਸ ਦੀ ਚੋਣ ਧਿਆਨ ਨਾਲ ਕੀਤੀ ਜਾਏ।
    ਡਾਇਟੀਸ਼ੀਅਨ ਸ਼ਿਖਾ ਸ਼ਰਮਾ ਦਾ ਕਹਿਣੈ, ‘‘ਇਕ ਲੋਅ ਫੈਟ ਮਫਿਨ ‘ਚ ਵੀ 400 ਕੈਲੋਰੀਜ਼ ਅਤੇ 5 ਗ੍ਰਾਮ ਫੈਟ ਹੋ ਸਕਦੀ ਹੈ। ਸਿਹਤਮੰਦ ਨਾਸ਼ਤੇ ‘ਚ ਪ੍ਰੋਟੀਨ ਅਤੇ ਫਾਈਬਰਸ ਹੋਣੇ ਚਾਹੀਦੇ ਹਨ। ਇਕ ਅੰਡਾ, ਇਕ ਟੋਸਟ ਦਾ ਟੁਕੜਾ ਅਤੇ ਅੱਧੀ ਮੌਸੰਮੀ ਨਾਸ਼ਤੇ ਲਈ ਬਹੁਤ ਹੈ, ਜਿਸ ‘ਚ ਸਿਰਫ 250 ਕੈਲੋਰੀਜ਼ ਹੁੰਦੀ ਹੈ ਅਤੇ ਇਹ ਤੁਹਾਨੂੰ ਲੰਚ ਤਕ ਫੁੱਲ ਰੱਖੇਗਾ।
 ਵੱਡੇ-ਵੱਡੇ ਬਾਊਲ ਜਾਂ ਬਰਤਨਾਂ ’ਚ ਖਾਣਾ
ਮਾਹਿਰਾਂ ਮੁਤਾਬਿਕ ਲੋਕ ਰੈਸਟੋਰੈਂਟਾਂ ਆਦਿ ‘ਚ ਵੱਡੀਆਂ-ਵੱਡੀਆਂ ਪਲੇਟਾਂ ਅਤੇ ਬਾਊਲ ਜਾਂ ਕਟੋਰੀਆਂ ਆਦਿ ‘ਚ ਖਾਣਾ ਖਾਂਦੇ ਹਨ, ਜਿਸ ਦੀ ਨਕਲ ਉਹ ਘਰ ‘ਚ ਵੀ ਕਰਦੇ ਹਨ। ਉਨ੍ਹਾਂ ਮੁਤਾਬਿਕ ਭੋਜਨ ‘ਚ ਛੋਟੇ-ਛੋਟੇ ਬਰਤਨ, ਕਟੋਰੀਆਂ ਹੀ ਹੋਣੀ ਚਾਹੀਦੀਆਂ ਹਨ। ਛੋਟੀਆਂ ਪਲੇਟਾਂ ਅਤੇ ਕਟੋਰੀਆਂ ਦੀ ਹੀ ਵਰਤੋਂ ਕਰੋ।
ਖਰਾਬ ਭੋਜਨ ਦੀ ਚੋਣ
ਅਸੀਂ ਨਾ ਸਿਰਫ ਵੱਡੇ ਬਰਤਨਾਂ ‘ਚ ਖਾਂਦੇ ਹਾਂ, ਸਗੋਂ ਨਾਲ ਹੀ ਆਪਣੇ ਮਨਪਸੰਦ ਪਕਵਾਨਾਂ ਅਤੇ ਸਲਾਦਾਂ ਨੂੰ ਪਨੀਰ ਅਤੇ ਕ੍ਰੀਮ ਦੀ ਟੌਪਿੰਗ ਨਾਲ ਸਜਾਉਂਦੇ ਹਾਂ। ਇਹ ਆਮ ਤੌਰ ‘ਤੇ ਬਰਗਰ ਤੋਂ ਵਧੇਰੇ ਬੇਹਤਰ ਨਹੀਂ ਹੁੰਦਾ। ਇਸ ਤੋਂ ਬਚੋ।
ਬਿਨਾਂ ਸੋਚੇ-ਸਮਝੇ ਖਾਣਾ
‘ਈਟਿੰਗ ਐਮਨੀਸ਼ੀਆ‘ ਟੈਲੀਵਿਜ਼ਨ ਦੇਖਦਿਆਂ ਜਾਂ ਕੋਈ ਕਿਤਾਬ ਪੜ੍ਹਦਿਆਂ ਖਾਣੇ ਨੂੰ ਚੁੱਕ ਕੇ ਮੂੰਹ ‘ਚ ਪਾਉਣ ਦੀ ਆਦਤ ਹੈ। ਅਜਿਹਾ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ। ਬੈਠਣ ਜਾਂ ਆਰਾਮ ਕਰਨ ਵੇਲੇ ਖਾਣੇ ਦੀ ਆਦਤ ਤੋਂ ਛੁਟਕਾਰਾ ਪਾਓ। ਚਾਹ, ਪਾਣੀ ਜਾਂ ਸ਼ੂਗਰ ਰਹਿਤ ਗਮ ਦੀ ਵਰਤੋਂ ਕਰੋ।
ਤਰਲ ਕੈਲੋਰੀਜ਼ ਦੀ ਵਧੇਰੇ ਵਰਤੋਂ
ਅਲਕੋਹਲ, ਸਮੂਦੀਜ਼, ਕ੍ਰੀਮ ਅਤੇ ਸ਼ੂਗਰ ਵਾਲੀ ਕੌਫੀ ਡੱਬਾਬੰਦ ਜੂਸ, ਚਾਹ ਜਾਂ ਸੋਡੇ ਦੇ ਸੇਵਨ ਨਾਲ ਭਾਰ ਵਧਦਾ ਹੈ। ਕੈਲੋਰੀਜ਼ ਨਾਲ ਲੱਦੇ ਇਨ੍ਹਾਂ ਡਰਿੰਕਸ ਦੀ ਬਜਾਏ ਪਾਣੀ, ਸੋਡਾ, ਕਲੱਬ ਸੋਡਾ, ਸਕਿਮਡ ਮਿਲਕ, ਵੈਜੀਟੇਬਲ ਜੂਸ ਅਤੇ ਫਲਾਂ ਦੇ ਜੂਸ ਦੀ ਹਲਕੀ ਮਾਤਰਾ ਨੂੰ ਪਹਿਲ ਦਿਓ।