ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਿਆਨਕ ਰੋਗਾਂ ਦਾ ਸੂਰਜ ਦੀਆਂ ਕਿਰਨਾਂ ਨਾਲ ਇਲਾਜ


ਅੱਜ ਦਾ ਯੁੱਗ ਆਧੁਨਿਕਤਾ ਅਤੇ ਆਪਾਧਾਪੀ ਦਾ ਯੁੱਗ ਹੈ। ਆਰਥਿਕ ਅਤੇ ਸਮਾਜਿਕ ਸ਼ੋਸ਼ੇਬਾਜੀ 'ਚ ਅੱਗੇ  ਲੰਘਣ ਦੀ ਦੌੜ ਵਿੱਚ ਲੋਕਾਂ ਨੂੰ ਆਪਣੇ ਖਾਣ ਪੀਣ ਅਤੇ ਸਰੀਰਕ ਕਸਰਤਾਂ ਲਈ ਸਮਾਂ ਨਹੀਂ। ਸਿੱਟੇ ਵਜੋਂ ਕੰਪਿਊਟਰੀਕਰਨ ਦੇ ਇਸ ਯੁੱਗ ਵਿੱਚ ਗਲਤ ਖਾਣ ਪਾਣ, ਰਹਿਣ ਸਹਿਣ, ਉੱਠਣ ਬੈਠਣ ਕਾਰਨ ਲੋਕਾਂ ਨੂੰ ਸਰਵਾਈਕਲ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਚਮੜੀ, ਅੱਖਾਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਅਧਰੰਗ, ਕੈਂਸਰ, ਟੀ.ਬੀ., ਹਾਰਟ ਅਟੈਕ ਵਰਗੀਆਂ ਬਿਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜੀਆਂ ਹੋਈਆਂ ਹਨ। ਬੇਸ਼ੱਕ ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਅਤੀ ਆਧੁਨਿਕ ਮਲਟੀਪਰਪਜ਼ ਹਸਪਤਾਲ ਸਥਾਪਤ ਹਨ, ਪਰ ਇਥੇ ਇਲਾਜ ਮਹਿੰਗੇ ਭਾਅ ਹੋਣ ਕਾਰਨ ਸਮਾਜ ਦੇ ਆਮ ਲੋਕਾਂ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਇਨਾਂ ਲੋਕਾਂ ਲਈ ਸਿਰਫ ਕੁਦਰਤੀ ਇਲਾਜ ਪ੍ਰਣਾਲੀ ਇਨਾਂ ਦੇ ਹਨੇਰੇ ਜੀਵਨ ਵਿੱਚ ਰੌਸ਼ਨੀ ਦੀ ਕਿਰਨ ਨਜ਼ਰ ਆਉਂਦੀ ਹੈ। ਸਿੱਧ ਅੰਮ੍ਰਿਤ ਸੂਰਜ ਕਿਰਿਆ ਯੋਗ ਇੱਕ ਅਜਿਹੀ ਕ੍ਰਾਂਤੀਕਾਰੀ ਸਾਧਨਾ ਹੈ, ਜਿਸ ਨੂੰ ਅਪਣਾ ਕੇ ਮਨੁੱਖ ਸੂਰਜ ਦੀਆਂ ਤੇਜ਼ਮਈ ਕਿਰਨਾਂ ਤੋਂ ਸ਼ਕਤੀ ਲੈਂਦੇ ਹੋਏ, ਬਿਨਾਂ ਕੁਝ ਖਰਚਾ ਕੀਤਿਆਂ ਥੋੜ੍ਹਾ ਸਮਾਂ ਕੱਢ ਕੇ ਭਿਆਨਕ ਤੋਂ ਭਿਆਨਕ ਰੋਗਾਂ 'ਤੇ ਮ੍ਰਿੱਤੂਜਿੱਤ ਮੋਰਚਾ ਲਾਉਣ 'ਚ ਕਾਮਯਾਬ ਹੋ ਜਾਂਦਾ ਹੈ। ਇਸ ਕ੍ਰਾਂਤੀਕਾਰੀ ਸਾਧਨਾ ਸਿੱਧ ਅੰਮ੍ਰਿਤ ਸੂਰਜ ਕਿਰਿਆ ਯੋਗ ਦੀ ਖੋਜ ਪ੍ਰਮਯੋਗੀ ਸਵਾਮੀ ਬੁੱਧ ਪੁਰੀ ਜੀ ਵੱਲੋਂ ਪਿਛਲੇ 35 ਸਾਲਾਂ 'ਚ ਹਿਮਾਲਿਆ ਵਿਚ ਖਤਰਨਾਕ ਸਾਧਨਾ ਕਰ ਕੇ ਅਤੇ ਰਿਸ਼ੀਆਂ ਮੁੰਨੀਆਂ ਦੀ ਰਹੱਸਮਈ ਬਾਣੀ ਦਾ ਖੋਜ ਪੂਰਵਕ ਅਨੁਭਵ ਕਰਕੇ ਕੀਤੀ ਹੈ। ਸਵਾਮੀ ਬੁੱਧ ਪੁਰੀ ਅਨੁਸਾਰ ਬ੍ਰਹਿਮੰਡ ਵਿੱਚ ਬਿਰਾਜਮਾਨ ਸੂਰਜ ਦੀ ਮੌਜੂਦਗੀ ਵਿੱਚ ਸਾਧਨਾ ਕਰਨ ਨਾਲ ਪੀਲੀਆ, ਦਿਲ ਦੇ ਰੋਗ, ਕੋਹੜ, ਚਮੜੀ, ਅੱਖਾਂ, ਜੋੜਾਂ ਦੇ ਰੋਗ, ਡਿਪਰੈਸ਼ਨ, ਫੁਲਵਹਿਰੀ, ਬਲੱਡ ਪ੍ਰੈਸ਼ਰ, ਸਰਵਾਈਕਲ, ਟੀ.ਬੀ., ਅਧਰੰਗ, ਕੈਂਸਰ ਵਰਗੇ ਰੋਗ ਬਿਨਾਂ ਕੁਝ ਖਰਚਾ ਕੀਤਿਆਂ ਠੀਕ ਹੁੰਦੇ ਹਨ। ਉਪਰੋਕਤ ਕਥਨ ਜੇਕਰ ਮੈਂ ਵੀ ਕੇਵਲ ਪੜਿਆ ਜਾਂ ਸੁਣਿਆ ਹੁੰਦਾ ਸ਼ਾਇਦ ਮੈਂ ਖੁਦ ਵੀ ਜ਼ਿਆਦਾ ਯਕੀਨ ਨਾ ਕਰਦਾ। ਜੇਕਰ ਮੈਂ ਇਸ ਸਾਧਨਾ ਦਾ ਕੈਂਪ ਖੁਦ ਅਟੈਂਡ ਨਾ ਕੀਤਾ ਹੁੰਦਾ। ਇਸ ਕੈਂਪ ਦੌਰਾਨ ਜਿਥੇ ਮੈਂ ਖੁਦ ਡਿਪਰੈਸ਼ਨ, ਹੱਥ ਪੈਰ ਸੁੰਨ ਹੋਣ ਅਤੇ ਸਰਵਾਈਕਲ ਤੋਂ ਮਹਿਜ਼ ਇੱਕ ਹਫਤੇ ਵਿੱਚ ਛੁਟਕਾਰਾ ਪਾਇਆ, ਬਲਕਿ ਸਰੀਰ ਵਿੱਚ ਵੀ ਅਨੋਖੇ ਤੇਜ਼ ਅਤੇ ਊਰਜਾ ਦਾ ਅਨੁਭਵ ਕੀਤਾ। ਅਨੁਭਵ ਕਰਨ ਦੇ ਨਾਲ ਨਾਲ ਕੈਂਪ ਲਾਉਣ ਵਾਲੇ ਹੋਰ ਸਾਧਕਾਂ ਨੂੰ ਵੀ ਬਿਮਾਰੀਆਂ ਤੋਂ ਹੈਰਾਨੀਜਨਕ ਢੰਗ ਨਾਲ ਲਾਭ ਹੁੰਦਾ ਵੇਖਿਆ। ਇਥੇ ਹੀ ਬੱਸ ਨਹੀਂ ਸੂਰਜ ਅਤੇ ਪ੍ਰਕਾਸ਼ਮਈ ਕਿਰਨਾਂ ਤੋਂ ਰੋਗ ਮੁਕਤ ਹੋਣ ਦੀ ਇਸ ਸਾਧਨਾ ਦੇ ਨਾਲ ਆਪਣੇ ਪਿਤਾ ਜੀ ਦਾ ਕੈਂਸਰ ਅਤੇ ਬੈਡਸੂਲ ਦੇ ਭਿਆਨਕ ਜਖਮ ਵੀ ਠੀਕ ਹੁੰਦੇ ਵੇਖੇ ਹਨ।
ਸਿੱਧ ਅੰਮ੍ਰਿਤ ਸੂਰਜ ਕਿਰਿਆਯੋਗ ਇੱਕ ਅਜਿਹੀ ਸਾਧਨਾ ਹੈ ਜਿਸ ਨੂੰ ਕਿਸੇ ਵੀ ਧਰਮ ਜਾਂ ਵਰਗ ਸ੍ਰੇਣੀ ਦਾ ਮਨੁੱਖ ਇਸਤਰੀ ਕਰ ਸਕਦਾ ਹੈ। ਖੁੱਲ੍ਹੇ ਗਰਾਊਂਡ ਵਿਚ ਸੂਰਜ ਦੇ ਅਕਾਸ਼ ਵਿੱਚ ਪ੍ਰਕਾਸ਼ਮਾਨ ਹੋਣ 'ਤੇ ਕੀਤੀ ਜਾਂਦੀ ਹੈ। ਇਸ ਸਾਧਨਾ ਨੂੰ ਸਵਾਮੀ ਬੁੱਧ ਪੁਰੀ ਜੀ ਦੇ ਸ਼ਬਦ ਸੂਰਤ ਸੰਗਮ ਆਸ਼ਰਮ ਮੱਲ ਕੇ ਜ਼ਿਲ੍ਹਾ ਮੋਗਾ ਤੋਂ ਟਰੇਂਡ ਸਾਧਕਾਂ ਵੱਲੋਂ ਸਿਖਾਇਆ ਜਾਂਦਾ ਹੈ। ਇਸ ਸਾਧਨਾ ਦੀ ਸ਼ੁਰੂਆਤ ਵਿੱਚ ਸੂਰਜ ਦੀ ਰੌਸ਼ਨੀ ਦਾ ਸਬੰਧ ਵਿਸ਼ੇਸ਼ ਯੋਗ ਮੁਦਰਾਵਾਂ ਰਾਹੀਂ ਮਨੁੱਖ ਦੀਆਂ ਅੱਖਾਂ ਨਾਲ ਜੋੜ ਕੇ ਤੇਜ਼ਮਈ ਕਿਰਨਾਂ ਨੂੰ ਉਸ ਦੇ ਸਰੀਰ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ਅਤੇ ਸਵਾਸਾਂ ਦੀਆਂ ਕਿਰਿਆਵਾਂ ਨਾਲ ਦੀ ਨਾਲ ਕਰਦੇ ਹੋਏ ਸੂਰਜ ਗਾਇਤਰੀ ਮੰਤਰਾਂ ਸਮੇਤ ਅੱਠ ਯੋਗ ਮੁਦਰਾਵਾਂ ਨਮਨ ਮੁਦਰਾ, ਆਵਾਹਨ ਮੁਦਰਾ, ਸਿੰਘਾਕ੍ਰਾਂਤ ਮੁਦਰਾ, ਪੰਕਜ ਮੁਦਰਾ, ਆਲਿੰਗਨ ਮੁਦਰਾ, ਉਥਾਨ ਮੁਦਰਾ, ਅਰਗ ਮੁਦਰਾ, ਯੋਗ ਨਿੰਦਰਾ ਕਰਦੇ ਹੋਏ ਸਰੀਰ ਵਿਚੋਂ ਰੋਗਾਂ ਦਾ ਖਾਤਮਾ ਕੀਤਾ ਜਾਂਦਾ ਹੈ।
ਇਹ ਸਾਧਨਾ ਕੁੱਲ ਸੱਤ ਚਰਣਾਂ ਦੀ ਹੈ। ਜਿਸ ਦੇ ਪਹਿਲੇ ਤਿੰਨ ਚਰਣਾ ਦੇ ਅਭਿਆਸ ਦੇ ਨਾਲ ਮਾਨਸਿਕ ਰੋਗਾਂ ਤੋਂ ਪੂਰੀ ਮੁਕਤੀ ਮਿਲਦੀ ਹੈ, ਬਲਕਿ ਬਾਕੀ ਚਾਰ ਚਰਣ ਅਧਿਆਤਮਕ ਉਥਾਨ ਦਾ ਰਾਹ ਪ੍ਰਕਾਸ਼ਤ ਕਰਦੇ ਹਨ। ਸਾਧਨਾ ਨੂੰ ਸਿੱਖਣ ਉਪਰੰਤ ਨਿਰਦੇਸ਼ ਲੈ ਕੇ ਹੀ ਸਾਧਨਾ ਸ਼ੁਰੂ ਕਰਨੀ ਚਾਹੀਦੀ ਹੈ। ਕੋਈ ਵੀ ਇਸ ਸਾਧਨਾ ਨੂੰ ਪੂਰਨ ਰੂਪ ਵਿੱਚ ਸਿੱਖ ਕੇ ਅੱਗੇ ਹੋਰਨਾਂ ਲੋਕਾਂ ਨੂੰ ਵੀ ਸਾਧਨਾ ਵਿਧੀ ਸਮਝਾਕੇ ਸੂਰਜ ਦੀਆਂ ਤੇਜ਼ਮਈ ਕਿਰਨਾਂ ਰਾਹੀਂ ਰੋਗਾਂ ਤੋਂ ਮੁਕਤੀ ਪਾਉਣ ਦਾ ਰਹੱਸ ਸਮਝਾ ਸਕਦਾ ਹੈ। 3 ਤੋਂ 7 ਮਾਰਚ ਤੱਕ ਸੁਵਾਮੀ ਬੁੱਧ ਪੁਰੀ ਦੀ ਰਹਿਨੁਮਾਈ ਹੇਠ ਸ਼ਬਦ ਸੂਰਤ ਸੰਗਮ ਆਸ਼ਰਮ ਮੱਲ ਕੇ ਮੋਗਾ ਵਿਖੇ ਮੁਫਤ ਸਾਧਨਾ ਕੈਂਪ ਲਾਇਆ ਜਾ ਰਿਹਾ ਹੈ।
ਸਿੱਖਣ ਵਾਲੇ ਜਗਿਆਸੂਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਹ ਸਾਧਨਾ ਸਿੱਖ ਕੇ ਸਮਾਜ ਨੂੰ ਇਸ ਕ੍ਰਾਂਤੀਕਾਰੀ ਸਾਧਨਾ ਰਾਹੀਂ ਰੋਗ ਰਹਿਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।