ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਾਚਨ ਪ੍ਰਾਣੀ ਠੀਕ ਤਾਂ ਸਭ ਠੀਕ


ਪਾਚਨ ਤੰਤਰ ਸਾਡੇ ਸਰੀਰ ਦੇ ਅੰਦਰ ਸਥਿਤ ਮਹੱਤਵਪੂਰਨ ਅੰਗ ਹੈ। ਇਹ ਸਾਡੇ ਭੋਜਨ ਨੂੰ ਪਚਾਉਂਦਾ ਹੈ ਅਤੇ ਉਸ ਵਿਚੋਂ ਮਿਲੇ ਪੌਸ਼ਟਿਕ ਤੱਤ ਸਰੀਰ ਨੂੰ ਪ੍ਰਦਾਨ ਕਰਦਾ ਹੈ। ਇਹੀ ਸਾਰੇ ਤੱਤ ਸਾਡੇ ਸਭ ਦੇ ਕੰਮ ਆਉਂਦੇ ਹਨ ਇਸ ਲਈ ਪਾਚਨ ਤੰਤਰ ਦਾ ਸਦਾ ਸਹੀ ਰਹਿਣਾ ਜ਼ਰੂਰੀ ਹੁੰਦਾ ਹੈ। ਇਸ ਦੀ ਕਾਰਜ ਸ਼ਕਤੀ ਦੀ ਤੀਬਰਤਾ ਜਾਂ ਹੌਲੀ ਗਤੀ ਸਰੀਰਕ ਰੋਗਾਂ 'ਤੇ ਉਲਟ ਪ੍ਰਭਾਵ ਪੈਂਦਾ ਹੈ। ਉਮਰ ਦੇ ਨਾਲ ਪਾਚਨ ਤੰਤਰ ਕਾਰਜਪ੍ਰਣਾਲੀ ਵਿਚ ਰੁਕਾਵਟ ਦੇ ਚਲਦਿਆਂ ਉਸ ਦੀ ਪਾਚਨ ਤਾਕਤ ਘੱਟ ਹੋਣ ਲਗਦੀ ਹੈ। 40 ਸਾਲ ਦੀ ਉਮਰ ਦੇ ਬਾਅਦ ਔਰਤ ਮਰਦ ਦੋਵਾਂ ਦੀ ਪਾਚਨ ਤੰਤਰ ਕਾਰਜਪ੍ਰਣਾਲੀ ਦੇ ਘੱਟ ਹੋਣ ਦੇ ਕਾਰਨ ਭੋਜਨ ਠੀਕ ਤਰ੍ਹਾਂ ਨਾਲ ਪਚਦਾ ਨਹੀਂ ਅਤੇ ਸਰੀਰ ਵਿਚ ਵਾਧੂ ਚਰਬੀ ਚੜ੍ਹਨ ਲੱਗਦੀ ਹੈ। ਇਸ ਉਮਰ ਦਾ ਵਿਅਕਤੀ ਆਪਣੀ ਰੁਝੇਵੇਂ ਭਰੀ ਜੀਵਨ ਸ਼ੈਲੀ ਅਤੇ ਉਮਰ ਦੇ ਕਾਰਨ ਕਸਰਤ ਦੇ ਲਈ ਸਮਾਂ ਨਹੀਂ ਕੱਢ ਪਾਉਂਦਾ ਹੈ, ਪਰ ਖਾਣਪੀਣ ਵਿਚ ਸਹੀ ਬਦਲਾਅ ਕਰਕੇ ਅਤੇ ਪਾਚਨ ਤੰਤਰ ਨੂੰ ਸਹੀ ਰੱਖ ਕੇ ਸਰੀਰ ਸੁਡੌਲ ਬਣਾਇਆ ਜਾ ਸਕਦਾ ਹੈ।
ਭੋਜਨ ਰੇਸ਼ੇਦਾਰ ਹੋਵੇ : ਪਾਲਸ਼ ਚਾਵਲ ਅਤੇ ਮੈਦੇ ਦੀਆਂ ਚੀਜ਼ਾਂ ਦੀ ਜਗ੍ਹਾ ਮੋਟੇ ਤੇ ਸਾਬਤ ਅਨਾਜ ਅਤੇ ਚੋਕਰਦਾਰ ਆਟੇ ਦੀ ਵਰਤੋਂ ਕਰੋ। ਭੋਜਨ ਵਿਚ ਸਬਜ਼ੀ ਤੇ ਸਲਾਦ ਨੂੰ ਜ਼ਿਆਦਾ ਮਹੱਤਵ ਦੇਵੋ। ਮੌਸਮੀ ਫਲਾਂ ਦਾ ਪ੍ਰਯੋਗ ਕਰੋ। ਤਲੀਆਂ ਭੁੰਨੀਆਂ ਚੀਜ਼ਾਂ ਦੀ ਜਗ੍ਹਾ ਸਾਦਾ ਭੋਜਨ ਕਰੋ। ਇਸ ਤਰ੍ਹਾਂ ਦੇ ਭੋਜਨ ਨਾਲ ਪੇਟ ਨਹੀਂ ਵਧੇਗਾ, ਕਬਜ਼ ਨਹੀਂ ਹੋਵੇਗੀ। ਸਰੀਰ ਹਲਕਾ ਲੱਗੇਗਾ।
ਨਮਕ ਨੂੰ ਨਾਂਹ ਕਰੋ : ਸੋਡੀਅਮ ਦੀ ਵਧੇਰੇ ਮਾਤਰਾ ਕਾਰਨ ਪੇਟ ਨਿਕਲਦਾ ਹੈ। ਇਹ ਗੋਗੜ ਹੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਸੋਡੀਅਮ ਸਾਨੂੰ ਨਮਕ ਦੇ ਮਾਧਿਅਮ ਵਿਚ ਜ਼ਿਆਦਾ ਮਿਲਦਾ ਹੈ, ਘੱਟ ਨਮਕ ਵਾਲਾ ਭੋਜਨ ਕਰੋ। ਭੋਜਨ ਵਿਚ ਵਾਧੂ ਨਮਕ ਨਾ ਪਾਵੋ। ਨਮਕ ਦੀ ਵਧੇਰੇ ਮਾਤਰਾ ਵਾਲੀਆਂ ਵਸਤੂਆਂ ਅਚਾਰ, ਪਾਪੜ, ਜੰਕ ਫੂਡ, ਡੱਬਾਬੰਦ, ਬੋਤਲ ਬੰਦ ਵਸਤੂਆਂ ਪ੍ਰਯੋਗ ਨਾ ਕਰੋ। ਸਾਰੇ ਖਾਧ ਪਦਾਰਥਾਂ ਵਿਚ ਨਮਕ ਕੁਦਰਤੀ ਤੌਰ 'ਤੇ ਹੁੰਦਾ ਹੈ ਜੋ ਸਾਨੂੰ ਰੋਜ਼ਾਨਾ ਜ਼ਰੂਰਤ ਦੇ ਨਮਕ ਦੀ ਪੂਰਤੀ ਲਈ ਆਪਣੇ ਆਪ ਹਾਸਲ ਹੁੰਦਾ ਹੈ।
ਮਿੱਠੇ ਤੋਂ ਤੌਬਾ ਕਰੋ : ਸ਼ੱਕਰ ਤੋਂ ਹਾਸਲ ਅਸਲੀ ਮਿਠਾਸ ਅਤੇ ਕੋਲਡ ਡ੍ਰਿੰਕਸ ਦੀ ਨਕਲੀ ਮਿਠਾਸ ਦੋਵੇਂ ਕੈਲੋਰੀ ਦੇ ਭੰਡਾਰ ਹਨ। ਇਹ ਸਿਹਤ ਲਈ ਹਾਨੀਕਾਰਕ ਹਨ। ਸ਼ੱਕਰ ਪਾਚਨ ਕਿਰਿਆ ਵਿਗਾੜਦੀ ਹੈ ਅਤੇ ਹੱਡੀਆਂ ਨੂੰ ਕਮਜ਼ੋਰ ਬਣਾਉਂਦੀ ਹੈ ਜਦੋਂ ਕਿ ਨਕਲੀ ਮਿਠਾਸ ਮੁਸੀਬਤ ਲਿਆਉਂਦੀ ਹੈ। ਇਨ੍ਹਾਂ ਤੋਂ ਬਣੀਆਂ ਚੀਜ਼ਾਂ, ਕੋਲਡ ਡ੍ਰਿੰਕਸ, ਮਠਿਆਈ, ਟਾਫੀ, ਚਾਕਲੇਟ, ਜੈਮ ਜੈਲੀ ਆਦਿ ਤੋਂ ਦੂਰ ਰਹੋ। ਅਸਲੀ ਮਿਠਾਸ ਸਰੀਰ ਦੇ ਅੰਦਰ ਪਹੁੰਚ ਕੇ ਵੱਡੀ ਆਂਤ ਵਿਚ ਮੌਜੂਦ ਬੈਕਟਰੀਆ ਨੂੰ ਵਧਾਉਂਦੀ ਹੈ ਜਿਸ ਨਾਲ ਪਾਚਨ ਗੜਬੜਾ ਕੇ ਕਬਜ਼ ਅਤੇ ਡਾਇਰੀਆ ਹੁੰਦਾ ਹੈ। ਮਿੱਠੇ ਨਾਲ ਵਜ਼ਨ ਤੇ ਮੋਟਾਪਾ ਵੀ ਵਧਦਾ ਹੈ। ਮੇਵਿਆਂ ਅਤੇ ਫਲਾਂ ਤੋਂ ਪ੍ਰਾਪਤ ਮਿੱਠੇ ਦਾ ਪ੍ਰਯੋਗ ਕਰੋ।
ਪੋਟਾਸ਼ੀਅਮ ਵਾਲੀਆਂ ਚੀਜ਼ਾਂ ਲਓ : ਸੋਡੀਅਮ ਦੀ ਤਰ੍ਹਾਂ ਘੱਟ ਮਾਤਰਾ ਵਿਚ ਪੋਟਾਸ਼ੀਅਮ ਵੀ ਜ਼ਰੂਰੀ ਹੈ। ਇਹ ਪਪੀਤਾ, ਸੰਤਰਾ, ਕੇਲਾ, ਆਲੂ, ਸੇਬ ਆਦਿ ਤੋਂ ਮਿਲਦਾ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ। ਦਿਲ ਤੇ ਖੂਨ ਦਬਾਅ ਸਹੀ ਰੱਖਦਾ ਹੈ। ਇਹ ਪੇਟ ਨਹੀਂ ਨਿਕਲਣ ਦਿੰਦਾ ਹੈ।
ਕੈਂਡੀ, ਸੋਡਾ, ਗਮ ਕਰੋ ਘੱਟ : ਅੱਜਕਲ੍ਹ ਕੈਂਡੀ ਸੋਡਾ ਅਤੇ ਗਮ ਵਰਗੀਆਂ ਪੱਛਮੀ ਚੀਜ਼ਾਂ ਦਾ ਸੇਵਨ ਵਧ ਗਿਆ ਹੈ। ਇਨ੍ਹਾਂ ਨੂੰ ਚੂਸਣ, ਚਬਾਉਣ, ਖਾਣ ਨਾਲ ਪਾਚਨ ਪ੍ਰਬੰਧ ਵਿਗੜਦਾ ਹੈ। ਹਾਰਡ ਕੈਂਡੀ ਨੂੰ ਚੂਸਣ, ਚਿੰਗੁਮ ਨੂੰ ਚਬਾਉਣ, ਪਾਈਪ ਨਾਲ ਪੀਣ ਵਾਲੇ ਪਦਾਰਥ, ਜਲਦੀ-ਜਲਦੀ ਖਾਣ ਅਤੇ ਤੇਜ਼ੀ ਦੇ ਨਾਲ ਪਾਣੀ ਪੀਣ ਨਾਲ ਪੇਟ ਦੇ ਅੰਦਰ ਬਾਹਰ ਹਵਾ ਪਹੁੰਚ ਜਾਂਦੀ ਹੈ। ਇਹੀ ਹਵਾ ਪਾਚਨ ਤੰਤਰ ਦੇ ਅੰਦਰ ਪਹੁੰਚ ਕੇ ਪਾਚਨ ਨੂੰ ਗੜਬੜਾਉਂਦੀ ਹੈ। ਕਬਜ਼ ਦਾ ਕਾਰਨ ਬਣਦੀ ਹੈ ਅਤੇ ਪੇਟ ਬਾਹਰ ਨਿਕਲ ਆਉਂਦਾ ਹੈ। ਪੱਛਮੀ ਚੀਜ਼ਾਂ ਤੋਂ ਦੂਰ ਰਹੋ। ਭੋਜਨ ਤੇ ਪਾਣੀ ਹੌਲੀ-ਹੌਲੀ ਗ੍ਰਹਿਣ ਕਰੋ।
ਪੀਣ ਵਾਲੇ ਪਦਾਰਥ ਲਵੋ : ਸਾਨੂੰ ਹਰ ਮੌਸਮ ਵਿਚ ਸਰੀਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਪਾਣੀ ਪੀਂਦੇ ਰਹਿਣਾ ਚਾਹੀਦਾ। ਪਾਣੀ ਹੌਲੀ-ਹੌਲੀ ਪੀਓ ਇਹ ਕਬਜ਼ ਦੂਰ ਕਰਦਾ ਹੈ, ਸਰੀਰ ਨੂੰ ਸੁਡੌਲ ਰੱਖਦਾ ਹੈ। ਪਾਣੀ ਦੀ ਜ਼ਿਆਦਾ ਮਾਤਰਾ ਵਾਲੇ ਸੂਪ, ਫਲ ਅਤੇ ਸਬਜ਼ੀਆਂ ਜ਼ਰੂਰ ਖਾਓ। ਪਰੰਪਰਾਗਤ ਪੀਣ ਵਾਲੇ ਜੂਸ ਪੀਓ।
ਨਤੀਜਾ : ਭੁੱਖ ਲੱਗਣ 'ਤੇ ਹੀ ਸੀਮਿਤ ਮਾਤਰਾ ਵਿਚ ਤਾਜ਼ਾ, ਗਰਮ, ਸਾਦਾ ਭੋਜਨ ਕਰੋ। ਜ਼ਿਆਦਾ ਸਮੇਂ ਤੱਕ ਭੁੱਖੇ ਨਾ ਰਹੋ। ਤੇਲ, ਘਿਓ, ਨਮਕ, ਸ਼ੱਕਰ, ਤਲੀਆਂ ਭੁੰਨੀਆਂ ਅਤੇ ਜੰਕ ਫੂਡ ਆਦਿ ਘੱਟ ਵਰਤੋਂ ਕਰੋ। ਫਲ, ਸਬਜ਼ੀ, ਸਲਾਦ ਖਾਓ। ਰਾਇਤਾ, ਸੂਪ, ਜੂਸ ਤੇ ਪਰੰਪਰਾਗਤ ਪੀਣ ਵਾਲੇ ਪਦਾਰਥ ਪੀਓ। ਮਿਹਨਤ ਤੇ ਕਸਰਤ ਕਰੋ ਪਰ ਪੇਟ ਦੇ ਲਈ ਦਵਾਈ ਪ੍ਰਯੋਗ ਨਾ ਕਰੋ। ਰਾਤ ਨੂੰ ਜਲਦੀ ਸੌਵੋਂ ਅਤੇ ਸਵੇਰੇ ਜਲਦੀ ਜਾਗੋ। ਤਣਾਅ, ਚਿੰਤਾ ਤੋਂ ਮੁਕਤ ਆਪਣਿਆਂ ਵਿਚਾਲੇ ਹਾਸੇ-ਖੁਸ਼ੀ ਨਾਲ ਜੀਵਨ ਬਿਤਾਓ।