ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੱਤਕ–ਵਿਸਾਖ ਦਾ ਝਮੇਲਾ


ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਪੋ. ਕਰਤਾਰ ਸਿੰਘ ਜੀ ਐਮ. ਏ ਦੀ ਲਿਖਤ 'ਸਿੱਖ ਇਤਿਹਾਸ ਭਾਗ ੧' ਅਤੇ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਤਾਰੀਖ 'ਚ 15 ਅਪ੍ਰੈਲ 1469 ਲਿਖੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਇਸ ਦਿਹਾੜੇ ਨੂੰ ਮਨਾਉਂਦੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੈ। ਇਸ ਦਾ ਕਾਰਨ ਤਾਂ ਸ਼ਾਇਦ ਪ੍ਰਬੰਧਕ ਖ਼ੁਦ ਵੀ ਨਾ ਜਾਣਦੇ ਹੋਣ। 'ਜਨਮ ਸਾਖੀ ਪਰੰਪਰਾ' ਦੇ ਕਰਤਾ ਡਾ ਕਿਰਪਾਲ ਸਿੰਘ ਜੀ ਵੀ ਵੈਸਾਖ ਸੁਦੀ 3, 15 ਅਪ੍ਰੈਲ 1469 ਹੀ ਸਹੀ ਸਿੱਧ ਕਰਦੇ ਹਨ। ਇਸੇ ਸਬੰਧ 'ਚ ਹੀ ਡਾ. ਹਰਜਿੰਦਰ ਸਿੰਘ ਦਿਲਗੀਰ ਜੀ ਦਾ 'ਗੁਰੂ ਨਾਨਕ ਸਾਹਿਬ ਦੀ ਅਸਲ ਜਨਮ ਤਾਰੀਖ' ਅੰਤਰ ਰਾਸ਼ਟਰੀ ਪੰਜਾਬੀ ਦੀ ਹਫਤਾਵਾਰੀ ਅਖ਼ਬਾਰ 'ਸਿੱਖ ਸਪੋਕਸਮੈਨ' ਵੀ ਪੜ੍ਹਿਆ ਹੈ ਜਿਸ 'ਚ ਵਿਦਵਾਨ ਲੇਖਕ ਨੇ ਗੁਰੂ ਜੀ ਦਾ ਜਨਮ ਕੱਤਕ ਦਾ ਸਿਧ ਕੀਤਾ ਹੈ।
ਗੁਰੂ ਜੀ ਦਾ ਜਨਮ  ਕੱਤਕ 'ਚ ਸਾਬਤ ਕਰਨ ਵਾਲੇ ਵਿਦਵਾਨ ਭਾਈ ਬਾਲੇ ਦੀ ਜਨਮ ਸਾਖੀ ਦਾ ਹੀ ਹਵਾਲਾ ਦਿੰਦੇ ਆਏ ਹਨ ਪਰ ਡਾ ਦਿਲਗੀਰ ਜੀ ਭਾਈ ਬਾਲੇ ਵਾਲੀ ਪ੍ਰਚੱਲਤ ਜਨਮ ਸਾਖੀ ਨੂੰ  ਸਪੱਸ਼ਟ ਸ਼ਬਦਾਂ 'ਚ ਰੱਦ ਕਰਦੇ ਹਨ। ਦਿਲਗੀਰ ਜੀ ਦੇ ਬਚਨ, “ਜਿਹੜੀ 'ਭਾਈ ਬਾਲੇ ਵਾਲੀ ਜਨਮ ਸਾਖੀ' ਅੱਜ ਮਿਲਦੀ ਹੈ ਉਹ ਅਸਲੀ ਜਨਮ ਸਾਖੀ ਵਿਚ ਜੰਡਿਆਲਾ ਕਸਬੇ ਦੇ ਹੰਦਾਲੀਆਂ (ਬਿਧੀਚੰਦੀਆਂ) ਵੱਲੋਂ ਮਿਲਾਏ ਗਏ ਖੋਟ ਨਾਲ ਭਰਪੂਰ ਹੈ, ਉਨ੍ਹਾਂ ਕੋਲ ਅਸਲ ਜਨਮ ਸਾਖੀ ਮੌਜੂਦ ਸੀ ਜਿਸ ਨੂੰ ਉਨ੍ਹਾਂ ਨੇ ਵਿਗਾੜ ਕੇ ਤੇ ਉਸ ਵਿਚ ਖੋਟ ਸਾਮਿਲ ਕਰ ਕੇ, ਅਸਲ ਜਨਮ ਸਾਖੀ ਕਹਿ ਕੇ ਪ੍ਰਚਾਰਿਆ”।  ਹੁਣ ਜਦੋਂ ਡਾ. ਦਿਲਗੀਰ ਜੀ ਨੇ ਬਾਲੇ ਦੀ ਜਨਮ ਸਾਖੀ ਨੂੰ ਰੱਦ ਕਰ ਦਿੱਤਾ ਤਾਂ ਆਪਣੀ ਦਲੀਲ ਨੂੰ ਸਹੀ ਸਾਬਤ ਕਰਨ ਲਈ ਇਕ ਹੋਰ ਜਨਮ ਸਾਖੀ, 'ਭਾਈ ਬਾਲੇ ਵਾਲੀ ਅਸਲੀ ਜਨਮ ਸਾਖੀ' ਪੈਦਾ ਕਰ ਲਈ। ਡਾ. ਦਿਲਗੀਰ ਜੀ ਦੀ ਖੋਜ ਮੁਤਾਬਕ  ਇਹ ਬਾਲਾ ਖਡੂਰ ਦਾ ਵਾਸੀ ਸੀ।
ਹੈਰਾਨੀ ਦੀ ਗੱਲ ਹੈ ਕਿ ਡਾ ਦਿਲਗੀਰ ਜੀ ਨੇ ਆਪਣੀ  ਨਵੀ ਖੋਜ ਦਾ ਕੋਈ ਵੇਰਵਾ ਨਹੀਂ ਦਿੱਤਾ ਬਲਕਿ ਆਪ ਜੀ ਨੇ ਸਿਰਫ ਏਨਾ ਹੀ ਲਿਖਿਆ ਹੈ, “ਇੱਥੇ 'ਭਾਈ ਬਾਲੇ ਵਾਲੀ ਜਨਮ ਸਾਖੀ' ਦੀ ਗੱਲ ਕਰਨੀ ਵੀ ਬਣਦੀ ਹੈ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਤਵਾਰੀਖ (ਜਨਮ ਸਾਖੀ) ਲਿਖਵਾਈ ਸੀ। ਇਹ ਵਖਰੀ ਗੱਲ ਹੈ ਕਿ ਜੰਗਾਂ ਤੇ ਜੁਲਮਾਂ ਦੀ ਹੰਗਾਮੀ ਹਾਲਤ ਕਾਰਨ ਸਿੱਖ ਕੌਮ ਉਸ ਤਵਾਰੀਖ    (ਅਸਲ ਜਨਮ ਸਾਖੀ) ਨੂੰ  ਸੰਭਾਲ ਨਹੀਂ ਸਕੀ”। ਡਾ: ਦਿਲਗੀਰ ਜੀ, ਤੁਸੀਂ ਇਤਿਹਾਸਕਾਰ ਹੋ, ਜੇ ਕੋਈ ਹੋਰ ਸੱਜਣ ਅਜੇਹੀ ਹਾਸੋ ਹੀਣੀ ਦਲੀਲ ਦੇਵੇ ਕਿ “ਇਹ ਗੱਲ ਫਲਾਣੀ ਕਿਤਾਬ 'ਚ ਲਿਖੀ ਹੋਈ ਸੀ, ਉਹ ਕਿਤਾਬ ਹੁਣ ਗੁਆਚ ਚੁਕੀ ਹੈ”  ਤਾਂ ਕੀ ਤੁਸੀਂ ਮੰਨ ਲਓਗੇ? ਕੀ ਅਜੇਹਾ ਤਾਂ ਨਹੀਂ ਕਿ ਆਪ ਜੀ ਨੇ ਕੱਤਕ ਨੂੰ ਠੀਕ ਸਾਬਤ ਕਰਨ ਲਈ ਹੀ ਇਹ ਨਵੀਂ ਜਨਮ ਸਾਖੀ ਪੈਦਾ ਕੀਤੀ ਹੈ? ਇਸ ਤੋਂ ਪਹਿਲਾ ਕਿ ਕੋਈ ਸਬੂਤ ਮੰਗ ਲਵੇਂ, ਆਪ ਨੇ ਉਸ ਜਨਮ ਸਾਖੀ ਨੂੰ ਗੁੰਮ ਵੀ ਕਰ ਦਿੱਤਾ!  ਦੂਜੀਆਂ ਜਨਮ ਸਾਖੀਆਂ ਤਾਂ ਇਨ੍ਹਾਂ ਨੇ ਇਹ ਕਹਿ ਕੇ ਹੀ ਰੱਦ ਕਰ ਦਿੱਤੀਆਂ  ਕਿ ਇਨ੍ਹਾਂ ਦਾ ਆਧਾਰ ਮਿਹਰਬਾਨ ਦੀ ਜਨਮ ਸਾਖੀ ਹੈ। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਅੰਗਦ ਦੇਵ ਜੀ ਦੀ ਜਨਮ ਸਾਖੀ ਲਿਖਵਾਈ ਸੀ? ਫੇਰ ਇਸ ਦਾ ਕੀ ਕਾਰਨ ਹੈ ਕਿ ਸਿਰਫ ਗੁਰੂ ਅੰਗਦ ਦੇਵ ਜੀ ਨੇ ਹੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ ?
ਡਾ: ਦਿਲਗੀਰ ਜੀ ਨੇ ਮੈਕਾਲਿਫ਼ ਦੀ ਲਿਖਤ ਨੂੰ ਗਲਤ ਸਾਬਤ ਕਰਨ ਲਈ ਇਹ ਵੀ ਲਿਖ ਦਿਤਾ ਹੈ, “ਉਂਞ ਮੈਕਾਲਿਫ਼ ਨੇ ਤਾਂ ਛੇਵੇਂ ਪਾਤਸ਼ਾਹ ਦੇ ਪੁੱਤਰ ਅਟਲ ਰਾਏ ਅਤੇ ਗੁਰਦਿੱਤਾ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ। ਉਹ ਤਾਂ ਇਕ ਥਾਂ ਇਹ ਵੀ ਲਿਖ ਬੈਠਾ ਸੀ: “ਸੰਮਤ 1670 ਬੁਧਵਾਰ ਕੱਤਕ ਦੀ ਪੁਰਨਮਾਸ਼ੀ ਦੀ ਰਾਤ ਨੂੰ ਮਾਤਾ ਜੀ ਦੇ ਇਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਂ ਪਿੱਛੋਂ ਗੁਰਦਿੱਤਾ ਰਖਿਆ ਗਿਆ। ਉਸ ਦੀ ਸ਼ਕਲ ਗੁਰੂ ਨਾਨਕ ਨਾਲ ਹੂਬਹੂ ਮਿਲਦੀ ਸੀ।” ਡਾ ਦਿਲਗੀਰ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਿਉਂਕਿ ਮੈਕਾਲਿਫ਼ ਨੇ ਇਹ ਉਪਰੋਕਤ ਝੂਠ (?) ਲਿਖਿਆ ਹੈ ਸੋ ਇਸ ਲਈ ਉਸ ਨੇ ਜੋ ਗੁਰਪੁਰਬ ਮਨਾਉਣ ਵਾਰੇ ਲਿਖਿਆ ਹੈ ਉਹ ਵੀ ਝੂਠ ਹੀ ਹੈ? ਡਾ ਦਿਲਗੀਰ ਜੀ, ਮੈਕਾਲਿਫ ਨੇ ਜੋ ਬਾਬਾ ਗੁਰਦਿੱਤਾ ਬਾਰੇ ਲਿਖਿਆ ਹੈ ਉਹ ਸੱਚ ਹੈ। ਪੜ੍ਹੋ ਗੁਰਬਿਲਾਸ ਪਾਤਸ਼ਾਹੀ ੬। “ਜਨਮ ਭਯੋ ਸੁਤ ਕੋ ਤਬ ਹੀ ਗੁਰ ਨਾਨਕ ਕੇ ਸਮ ਰੂਪ ਅਪਾਰਾ” (ਪੰਨਾ 329) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਖੋਜ ਮੁਤਾਬਕ ਇਹ ਕਿਤਾਬ 1718 'ਚ ਲਿਖੀ ਗਈ ਸੀ।
ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਕੱਤਕ 'ਚ ਮਨਾਉਣ  ਸਬੰਧੀ ਡਾ: ਦਿਲਗੀਰ ਜੀ ਗੁਰੂ ਕੀਆਂ ਸਾਖੀਆਂ 'ਚ ਸਾਖੀ 24 ਅਤੇ 51 ਦਾ ਹਵਾਲਾ ਦਿੱਤਾ ਹੈ । ਸ਼ਾਇਦ ਉਨ੍ਹਾਂ ਦਿ ਇਹ ਇੱਛਾ ਹੋਵੇ ਕਿ ਪਾਠਕ ਇਨ੍ਹਾਂ ਸਾਖੀਆਂ ਤੇ ਅੱਖਾਂ ਮੀਟ ਕੇ ਯਕੀਨ ਕਰ ਲੈਣਗੇ । ਡਾ: ਦਿਲਗੀਰ ਜੀ ਨੇ ਸਾਖੀ ਨੰ: 24 ਅਤੇ 51 ਦਾ ਹਵਾਲਾ ਤਾ ਦੇ ਦਿੱਤਾ ਹੈ ਪਰ ਸਾਖੀ ਨੰ: 45 ਦਾ ਜਿਕਰ ਨਹੀ ਕਿਤਾ । ਇਸ ਸਾਖੀ ਵਿੱਚ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਕੱਤਕ 'ਚ ਮਨਾਉਣ ਦੀ ਹੀ ਜਿਕਰ ਹੈ। “ਸਾਖੀ ਪਾਂਵਟਾ ਨਗਰ ਸੇ ਕਪਾਲਮੋਚਨ ਤੀਰਥ ਆਨੇ ਕੀ ਚਾਲੀ:- “ਕਾਰਤਕ ਸੁਦੀ ਤ੍ਰੋਸਦੀਸ਼ਨੀਵਾਰ ਕੇ ਦਿੰਹੁਪਾਂਵਟਾਜੁਧ ਸੇ ਏਕ ਮਹੀਨਾ ਦਸ ਦਿਵਸ ਬਾਦ ਪਾਂਵਟੇ ਠਹਿਰ ਕੇ ਕਪਾਲ ਮੋਚਨ ਤੀਰਥ ਆਇ ਬਿਰਾਜੇ। ਯਹਾਂਸਿਤਗੁਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਾਂ ਪਵਾਨ ਗੁਰਪੁਰਬ ਜਾਨ ਕੇ ਪੂਰਨਮਾ ਕੇ ਦਿੰਹੁ ਮੁਖੀ ਸਿੱਖਾਂ ਕੋ ਸਿਰੋਪਾਇ ਦੀਏ। ਅਗਲੇ ਦਿਵਸ ਕਪਾਲ ਮੋਚਨ ਤੀਰਥ ਸੇ ਅਨੰਦਪੁਰ ਕੀ ਤਰਫ ਜਾਨੇ ਕੀ ਤਿਆਰੀ ਹੋਈ”। (ਪੰਨਾ 102)
ਇਹ ਸਾਖੀ ਅਖੌਤੀ ਦਸਮ ਗ੍ਰੰਥ ਦੇ ਚਰਿਤਰ 71 ਵੱਲ ਵੀ ਇਸ਼ਾਰਾ ਕਰਦੀ ਹੈ ਜਿਸ ਨੂੰ ਪਿਆਰਾ ਸਿੰਘ ਪਦਮ ਨੇ ਵੀ ਗੁਰੂ ਗੋਬਿੰਦ ਸਿੰਘ ਦੀ ਦੀ ਆਪ ਬੀਤੀ ਲਿਖਿਆ ਹੈ। (ਦਸਮ ਗ੍ਰੰਥ ਦਰਸਨ ਪੰਨਾ 125)
ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ।
ਨਗਰ ਪਾਵਟਾਛੋਰਿਹਮ ਆਏ ਤਹਾਉਤਾਲ। 2।
...
ਪ੍ਰਾਤ ਲੇਤ ਸਭ ਧੋਇਮਗਾਈ।
ਸਭ ਹੀ ਸਿਖਨਯ ਕੋ ਬੰਧਵਾਈ।
ਬਚੀ ਸੂ ਬੇਚਿਤਰੁਤਤਹ ਲਈ।
ਬਾਕੀ ਬਚੀ ਸਿਪਾਹਿਨਦਈ। 9।
ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨ ਲਹਿਯੋ ਕਹਾ ਗਯੋਕਰਿ ਰਾਇ। 10।
(ਚਰਿਤਰ 71)
ਡਾ: ਦਿਲਗੀਰ ਜੀ ਹੁਣ ਸਾਰੀ ਸਾਖੀ ਨੂੰ ਹੀ ਸੱਚ ਮੰਨੋਗੇ ਜਾਂ “ਮਿੱਠਾ-ਮਿੱਠਾ ਹਜਮ , ਕੌੜਾ-ਕੌੜਾ ਥੂਹ” ਦੀ ਨੀਤੀ ਤੇ ਅਮਲ ਕਰੋਗੇ?
        ਭਾਈ ਬਾਲੇ ਵਾਲੀ ਜਨਮ ਸਾਖੀ ਸਮੇਤ ਸਾਰੀਆਂ ਹੀ ਜਨਮ ਸਾਖੀਆਂ ਤਾ ਡਾ ਦਿਲਗੀਰ ਜੀ ਨੇ ਰੱਦ ਕਰ ਦਿੱਤੀਆਂ ਅਤੇ ਅਸਲ ਜਨਮ ਸਾਖੀ ਗੁੰਮ ਹੋ ਗਈ ਹੈ। 'ਗੁਰੂ ਕੀਆਂ ਸਾਖੀਆਂ' ਵੀ ਸ਼ੱਕੀ ਹੋ ਗਈਆਂ ਹਨ (ਪੜ੍ਹੋ ਸਾਖੀ 45)
ਆਓ ਹੁਣ  'ਗੁਰ ਪ੍ਰਣਾਲੀਆਂ' ਤੇ ਵਿਚਾਰ ਕਰਦੇ ਹਾਂ ਜਿਸ ਦਾ ਹਵਾਲਾਂ ਕੱਤਕ ਦਾ ਜਨਮ ਸਾਬਤ ਕਰਨ ਵਾਲੇ ਵਿਦਵਾਨ ਲੇਖਕ ਡਾ ਦਿਲਹਿਰ ਜੀ ਨੇ ਦਿੱਤਾ ਹੈ। ਸ਼ਾਇਦ ਇਸ ਲਿਖਤ ਤੋਂ ਸਾਡੀ ਸਮੱਸਿਆ ਦੇ ਹੱਲ ਦੀ ਕੋਈ ਸੰਭਾਵਨਾ ਬਣ ਜਾਵੇ
(1) ਸਭ ਤੋਂ ਪਹਿਲੀ 'ਗੁਰ-ਪ੍ਰਣਾਲੀ' 'ਚ  ਭਾਈ ਕੇਸਰ ਸਿੰਘ ਜੀ ਲਿਖਦੇ ਹਨ:
“ਕਲਿਆਣ ਦਾਸ ਕੇ ਘਰ ਮਹਲ ਬੀਬੀ ਜੀ। ਤਿਨ ਕੇ ਘਰ ਸ੍ਰੀ ਸਤਿਗੁਰੂ ਬਾਬਾ ਨਾਨਕ ਦੇਵ ਜੀ ਜਨਮੇ ਰਾਇ ਭੋਏ ਭੱਟੀ ਦੀ ਤਲਵੰਡੀ ਬਾਰ ਵਿੱਚ। ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ ਦੁਇਓ ਪਹਿਰ ਅਤੇ ਇਕ ਘੜੀ ਰਾਤ ਗਈ।... ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਤੀ। ਸੰਮਤ 1596, ਅੱਸੂ ਵਦੀ 10, ਸ੍ਰੀ ਗੁਰੂ ਬਾਬਾ ਨਾਨਕ ਦੇਵ ਜੀ ਸਮਾਏ, ਡੇਹਰੇ ਵਿਚ। (ਗੁਰ ਪ੍ਰਣਾਲੀਆਂ, ਸਿੱਖ ਹਿਸਰਟੀਸੋਸਾਇਟੀ, ਪੰਨਾ 3)
ਇਥੇ ਡਾ ਦਿਲਗੀਰ ਜੀ ਦੇ ਇਹ ਬਚਨ ਵੀ ਧਿਆਨ ਮੰਗਦੇ ਹਨ, “ ਇਕ ਹੋਰ ਗੱਲ ਅਹਿਮ ਇਹ ਵੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਵੀ ਲਿਖਤ ਵਿਚ ਗੁਰੂ ਨਾਨਕ ਸਾਹਿਬ ਨੂੰ “ਦੇਵ”ਨਹੀਂ ਲਿਖਿਆ ਬਲਕਿ ਗੁਰੂ ਨਾਨਕ ਜਾਂ ਬਾਬਾ ਨਾਨਕ ਹੀ ਲਿਖਿਆ ਹੈ” ਪਾਠਕ ਨੋਟ ਕਰਨ ਕਿ ਭਾਈ ਕੇਸਰ ਸਿੰਘ ਜੀ ਵੱਲੋਂ ਲਿਖਿਆਂ ਗਈਆਂ ਉਪ੍ਰੋਕਤ ਪੰਗਤੀਆਂ ਵਿਚ ਹੀ ਤਿੰਨ ਵਾਰੀ 'ਦੇਵ' ਸ਼ਬਦ ਦੀ ਵਰਤੋ ਕੀਤੀ ਗਈ ਹੈ।
ਇਸ ਗੁਰ ਪ੍ਰਣਾਲੀ 'ਚ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- 'ਸੰਮਤ 1526 ਕਤਕ ਦਿਨ ਗਿਆਂ ਅਠਾਰਾਂ 18 ਬੁਧਵਾਰ, ਪੁੰਨਿਯਾ ਸੁਦੀ' (ਪੁਨਿਆਂ  ਕੱਤਕ 18 ਨਹੀਂ ਸਗੋਂ ਕੱਤਕ 21 ਸੀ ਤੇ ਦਿਨ ਸ਼ੁਕਰਵਾਰ)
(੨) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਇਕ ਨੋਟ ਲਿਖਿਆ ਹੋਇਆ ਹੈ, “ਇਤਨੀ ਉਮਰ ਕੱਤਿਕਪੱਨਿਆ  ਤੋਂ ਨਹੀ, ਵੈਸਾਖ ਸੁਦੀ ਤੀਜ (19 ਵੈਸਾਖ) ਤੋਂ ਪੂਰੀ ਹੁੰਦੀ ਹੈ”
(2) ਕਵੀ ਸੌਂਧਾ ਜੀ ਲਿਖਦੇ ਹਨ:
ਸੱਤਰ ਬਰਸ ਅਰੁਸਾਤਦਿਨੁ ਮਾਸ ਪਾਂਚ ਹੈ ਜੋਇ।
ਕੀਯੋ ਰਾਜ ਨਾਨਕ ਗੁਰੁਭਗਿਤਗਯਾਨ ਜੁਤ ਹੋਇ£5£
ਪੰਦ੍ਰਾ ਸੈ ਛਿੱਨਵੈਬਰਖ ਸੰਮਤ ਬਿਕ੍ਰਮ ਰਾਇ।
ਦਸਮੀ ਥਿਤਿ ਅੱਸੂ ਵਦੀ ਨਾਨਕ ਗੁਰੂ ਸਮਾਏ£6£
(ਪੰਨਾ 13)
ਇਸ ਗੁਰ ਪ੍ਰਣਾਲੀ 'ਚ 2 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਕੁਲ ਉਮਰ- ਸੱਤਰ ਵਰ੍ਹੇ ਤੇ ਪੰਜ ਮਹੀਨੇ ਸੱਤ ਦਿਨ
(੨) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(3) ਗੁਲਾਬ ਸਿੰਘ ਜੀ ਲਿਖਦੇ ਹਨ:
“ਸ੍ਰੀ ਸਤਿਗੁਰੂ ਨਾਨਕ ਦੇਵ (ਪਾਠਕ ਨੋਟ ਕਰਨ, ਇਥੇ ਵੀ ਨਾਨਕ ਦੇਵ ਲਿਖਿਆ ਹੋਇਆ ਹੈ) ਰਾਇ ਭੋਇ ਕੀ ਤਲਵੰਡੀ ਮਦ੍ਰ ਦੇਸ ਬਾਰ ਕਰਕੈਪ੍ਰਸਿਧ ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀਬਿਰਸਪਤਵਾਰ ਅਰਧ ਰਾਤ੍ਰਕਿਰਤਕਾਨਛਤ੍ਰਪਰਘਜੋਹਯਬਿਵਾਖਯ ਕਰਨ ਸਿੰਘ ਲਗਣੇ।...ਗੁਰੂ ਨਾਨਕ ਪਾਤਸਾਹ 69 ਉਣਹਤ੍ਰਬਰਖ ਦਸ ਮਹੀਨੇ ਦਸ ਦਿਨ ਸੰਸਾਰ ਕਉ ਪ੍ਰਗਟ ਦਰਸਨਦੇਤੇਭਏ।...ਪਸਚਾਤ ਸੰਮਤ 1596 ਪੰਦ੍ਰਾ ਸਉ ਛਿਆਣਵਾਅਸੂ ਵਦੀ 10 ਦਸਮੀ ਐਤਵਾਰੀ ਰਾਵੀ ਬਖਯਾਤ ਕੇ ਤਟ ਪਰ ਕਰਤਾਰਪੁਰ ਜੋ ਨਿਜ ਰਚਤਥਾ ਜੋਤੀ ਜੋਤਿ ਸਮਾਵਣਭਯਾ”।
(ਪੰਨਾ 93)
ਇਸ ਗੁਰ ਪ੍ਰਣਾਲੀ 'ਚ 3 ਨੁਕਤੇ ਸਪੱਸ਼ਟ ਹੁੰਦੇ ਹਨ:
(੧) ਜਨਮ ਤਾਰੀਖ- 'ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕ ਸੁਦੀ ਪੁਰਨਮਾਸੀ'
(੨) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
(4) ਇਸੇ ਕਿਤਾਬ ਵਿਚ 'ਦਸਾਂ ਸਤਿਗੁਰਾਂ ਦੀ ਗੁਰਪ੍ਰਣਾਲੀ' ਦਰਜ ਹੈ ਜਿਸ ਦੇ ਲੇਖਕ ਦਾ ਨਾਮ ਨਹੀ ਹੈ:
ਸੰਮਤ ਪੰਦ੍ਰਾ ਸੌ ਅਰੁ ਛੱਬੀ। ਕਾਤਿਕਪੁੰਨਯਾ ਸੋਹਣੀ ਫੱਬੀ।...
ਸੱਤ੍ਰ ਵਰ੍ਹੇ ਮਹੀਨੇ ਪੰਜ। ਸੱਤ ਦਿਹਾੜੇ ਉਤੇ ਮੰਜ।
ਕੀਤੀ ਗੁਰਿਆਈ ਗੁਰੁ ਆਪ। ਫਿਰ ਅੰਗਦ ਅਪਣੀ ਥਾਂ ਥਾਪ।
ਪੰਦ੍ਰਾਂ ਸੌ ਛਿਆਨਚੇਂ ਜਾਨੋ। ਦੱਸਵੀ ਅੱਸੂ ਵਦੀ ਪਛਾਨੋ£9£
(ਪੰਨਾ 125)
ਇਸ ਗੁਰ ਪ੍ਰਣਾਲੀ 'ਚ ਵੀ 3 ਨੁਕਤੇ ਸਪੱਸ਼ਟ ਹੁੰਦੇ ਹਨ ।
(੧) ਜਨਮ ਤਾਰੀਖ- 'ਸੰਮਤ ਪੰਦ੍ਰਾ ਸੈ ਛਬੀਹਾ 1526 ਕਾਰਤਕਪੁਰਨਮਾਸੀ'
(੨) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(੩) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਇਸੇ ਪੰਨੇ ਤੇ ਵੀ ਇਕ ਨੋਟ ਲਿਖਿਆ ਹੋਇਆ ਹੈ, “ਸੱਤਰ ਵਰ੍ਹੇ ਪੰਜ ਮਹੀਨੇ ਸੱਤ ਦਿਨਾਂ ਦੀ ਉਮਰ ਕੱਤਿਕ ਪੁੰਨਿਆ ਸੰਮਤ 1526 ਤੋਂ ਗਿਣਕੇ ਪੂਰੀ ਨਹੀਂ ਹੁੰਦੀ। ਹਾਂ, 19 ਵਿਸਾਖ ਸੁਦੀ ਤੀਜ 1526 ਤੋਂ ਗਿਣੀਏ ਤਦ ਠੀਕ ਬਹਿੰਦੀ ਹੈ। ਇਸ ਲਈ ਪੁਰਾਨਤ ਜਨਮਸਾਖੀ ਦੀ ਥਿੱਤ ਹੀ ਠੀਕ ਹੈ।
ਗੁਰ ਪ੍ਰਣਾਲੀਆਂ ''ਚ ਲਏ ਗਏ ਉਪਰੋਕਤ ਹਵਾਲਿਆ ਵਿਚ ਹੇਠ ਲਿਖੀ ਜਾਣਕਾਰੀ ਮਿਲਦੀ ਹੈ।
(À) ਜਨਮ ਤਾਰੀਖ - ਸੰਮਤ 1526 ਬਿਕ੍ਰਮੀ ਕੱਤਕ ਦੀ ਪੂਰਨਮਾਸ਼ੀ'
(ਅ) ਕੁਲ ਉਮਰ- 70 ਵਰ੍ਹੇ ਤੇ 5 ਮਹੀਨੇ 7 ਦਿਨ
(Â) ਕੁਲ ਉਮਰ- 69 ਵਰ੍ਹੇ ਤੇ 10 ਮਹੀਨੇ 10 ਦਿਨ
(ਸ) ਜੋਤੀ ਜੋਤ- ਸੰਮਤ 1596, ਅੱਸੂ ਵਦੀ 10
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ (ਸ)  ਬਾਰੇ ਕੋਈ ਮੱਤ-ਭੇਦ ਨਹੀ ਹੈ । ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਨਾਲ ਤਾਂ ਡਾ ਦਿਲਗੀਰ ਜੀ ਵੀ ਸਹਿਮਤ ਹਨ। ਡਾ ਦਿਲਗੀਰ ਜੀ ਦੇ ਬਚਨ, “ਇੰਞ ਹੀ ਮਿਹਰਬਾਨ ਪ੍ਰਣਾਲੀ ਵਾਲੇ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦਾ ਜੋਤੀ-ਜੋਤਿ ਦਿਨ ਵੀ ਗਲਤ ਲਿਖਿਆ ਹੈ, ਜੋ ਅਸਲ ਵਿਚ ਅਸੂ ਵਦੀ 10 ਸੰਮਤ 1596(7 ਸਤੰਬਰ 1539) ਹੈ, ਪਰਮਿਹਰਬਾਨਨੇ ਇਸ ਨੂੰ ਅੱਸੂ ਸੁਦੀ 10, ਯਾਨਿ 22 ਸਤੰਬਰ  1539 ਲਿਖ ਦਿੱਤਾ ਸੀ, ਜੋ ਦਰਅਸਲ ਮਾਤਾ ਸੁਲੱਖਣੀ ਦੇ ਚੜ੍ਹਾਈ ਕਰਨ ਦਾ ਦਿਨ ਹੈ”।
ਭਾਵੇਂ ਕਈ ਇਤਿਹਾਸਕਾਰ ਆਪਣੀਆਂ ਲਿਖਤਾਂ 'ਚ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ 22 ਸਤੰਬਰ (ਅੱਸੂ ਸੁਦੀ 10) ਲਿਖ ਚੁੱਕੇ ਹਨ। ਇਸ ਨਾਲ ਸਿਰਫ 15 ਦਿਨ ਦਾ ਹੀ ਫਰਕ ਪੈਣਾ ਹੈ। ਜੋਤੀ ਜੋਤ ਸਮਾਉਣ ਦੀਆਂ ਦੋਵਾਂ ਤਾਰੀਖਾਂ ਨਾਲ ਹੀ ਵਿਚਾਰ ਕੀਤਾ ਜਾ ਸਕਦਾ ਹੈ। ਸਾਡਾ ਮੁਖ ਮੁੱਦਾ ਹੈ ਕੱਤਕ ਕਿ ਵੈਸਾਖ।  ਸੋ ਸਪੱਸ਼ਟ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਤੇ ਉਪ੍ਰੋਕਤ ਸਾਰੇ  ਵਿਦਵਾਨ ਇਕ ਮੱਤ ਹਨ। ਗੁਰੂ ਜੀ ਦੀ ਉਮਰ (ਅ) ਅਤੇ (Â)  ਬਾਰੇ ਮੱਤ ਭੇਦ ਹਨ। ਜੇ ਗੁਰੂ ਜੀ ਦੀ ਕੁਲ ਆਯੂ ਤੇ ਸਾਡੀ ਸਹਿਮਤੀ ਬਣ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਸਹੀ ਤਾਰੀਖ ਲੱਭੀ ਜਾ ਸਕਦੀ ਹੈ।
ਆਓ ਇਕ ਹੋਰ ਵਸੀਲਾ ਵੀ ਵੇਖੀਏ:
ਸੰਮਤ ਸੱਤ੍ਰਪਛਾਨ, ਪੰਚ ਮਾਸ ਬੀਤੇ ਬਹੁਰ।
ਸਪਤ ਦਿਨ ਪਰਵਾਨ, ਪਤਿਸਾਹੀਸ੍ਰੀਪ੍ਰਭੁ ਕਰੀ£90£
ਕਵੀ ਸੰਤੋਖ ਸਿੰਘ ਜੀ ਦੀ ਉਪ੍ਰੋਕਤ ਪੰਗਤੀ ਦੀ ਮੁਤਾਬਕ ਗੁਰੂ ਜੀ ਦੀ ਕੁਲ ਉਮਰ 70 ਸਾਲ 5 ਮਹੀਨੇ ਅਤੇ 7 ਦਿਨ ਬਣਦੀ ਹੈ। ਡਾ ਦਿਲਗੀਰ ਜੀ ਵਲੋਂ ਪ੍ਰਵਾਨੀ ਗਈ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਵਦੀ 10 ਸੰਮਤ 1596 / 7 ਸਤੰਬਰ 1539 ਦਿਨ ਐਤਵਾਰ ਨੂੰ ਮੁਖ ਰੱਖਕੇ ਜੇ ਆਪਾ ਇਸ ਵਿਚੋਂ ਗੁਰੂ ਜੀ ਦੀ ਕੁਲ ਉਮਰ ਨੂੰ ਮਨਫ਼ੀ ਕਰ ਦੇਈਏ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ 31 ਮਾਰਚ 1469/ ਵੈਸਾਖ ਵਦੀ 4, ਵੈਸਾਖ 5 ਦਿਨ ਐਤਵਾਰ ਬਣਦੀ ਹੈ।  ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਸੁਦੀ 10 ਸੰਮਤ 1596 ਬਿਕ੍ਰਮੀ, 23 ਅੱਸੂ, 22 ਸਤੰਬਰ ਸੰਨ 1539 ਦਿਨ ਸੋਮਵਾਰ  ਨੂੰ ਠੀਕ ਮੰਨਿਆ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ 15 ਅਪ੍ਰੈਲ 1469 ਭਾਵ ਵੈਸਾਖ ਸੁਦੀ ਤੀਜ, 20 ਵੈਸਾਖ 1526 ਬਿਕ੍ਰਮੀ ਦਿਨ ਸ਼ਨਿਚਰਵਾਰ ਬਣਦੀ ਹੈ।
ਗੁਲਾਬ ਸਿੰਘ ਜੀ ਦੀ ਲਿਖਤ ਮੁਤਾਬਕ ਜੇ ਗੁਰੂ ਜੀ ਦੀ ਕੁਲ ਉਮਰ 69 ਵਰ੍ਹੇ ਤੇ 10 ਮਹੀਨੇ 10 ਦਿਨ ਮੰਨ ਲਈ ਜਾਵੇ ਤਾਂ ਗੁਰੂ ਜੀ ਦੇ ਜਨਮ ਦੀ ਤਾਰੀਖ ਬਣਦੀ ਹੈ 28 ਅਕਤੂਬਰ 1469 ਭਾਵ ਮੱਘਰ ਵਦੀ 8, 29 ਕੱਤਕ  ਸੰਮਤ 1526 ਬਿਕ੍ਰਮੀ। ਮੇਰਾ ਨਹੀ ਖਿਆਲ ਕਿ ਇਸ ਨਾਲ ਕੱਤਕ ਪੱਖੀ ਵਿਦਵਾਨ ਵੀ ਸਹਿਮਤ ਹੋਣਗੇ।
ਸੋ ਸਪੱਸ਼ਟ ਹੈ ਕਿ ਸਿਰਫ ਵੈਸਾਖ ਦੀ ਬਜਾਏ ਕੱਤਕ  ਦੀ ਪੁਨਿਆਂ ਮੰਨ ਲੈਣਾ ਨਾਲ ਹੀ ਇਸ ਮਸਲੇ ਦਾ ਹੱਲ ਨਹੀ ਹੋਣਾ। ਪੁਰਾਨਤ ਵਸੀਲਿਆਂ 'ਚ ਸਾਨੂੰ ਦੋ ਜਨਮ ਤਾਰੀਖਾਂ  ਦੇ ਨਾਲ-ਨਾਲ ਗੁਰੂ ਜੀ ਦੇ  ਜੋਤੀ ਜੋਤ ਸਮਾਉਣ ਦੀਆਂ ਵੀ ਦੋ ਤਾਰੀਖਾਂ ਹੀ ਮਿਲਦੀਆਂ ਹਨ, ਅੱਸੂ ਵਦੀ 10 ਅਤੇ ਅੱਸੂ ਸੁਦੀ 10 ਅਤੇ ਗੁਰੂ ਜੀ ਦੀ ਕੁਲ ਉਮਰ ਵੀ ਵੱਖ-ਵੱਖ ਭਾਵ 70 ਸਾਲ 5 ਮਹੀਨੇ 7 ਦਿਨ ਅਤੇ 69 ਸਾਲ 10 ਮਹੀਨੇ 10 ਦਿਨ ਲਿਖੀ ਮਿਲਦੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੇ ਵਿਦਵਾਨ ਇਕ ਤਾਰੀਖ ਦਾ ਹੱਲ ਕਰਨ ਦੇ ਵੀ ਸਮਰੱਥ ਨਜ਼ਰ ਨਹੀ ਆਉਂਦੇ, ਅਜੇਹੀਆਂ ਹੋਰ ਪਤਾ ਨਹੀ ਕਿੰਨੀਆਂ ਤਾਰੀਖਾਂ 'ਚ ਸੋਧ ਕਰਨ ਦੀ ਜ਼ਰੂਰਤ ਹੈ। ਸਿਆਣੇ ਆਗੂ ਅਜੇਹੇ ਕੌਮੀ ਫੈਸਲੇ ਕਰਨ ਲਈ ਸਦੀਆਂ ਬਰਬਾਦ ਨਹੀ ਕਰਦੇ ਸੋ ਵਿਦਵਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਆਪਣੇ ਵਕਾਰ ਦਾ ਮੁੱਦਾ ਨਾ ਬਣਾਓ, ਮਸਲੇ ਦੇ ਹੱਲ ਲਈ ਸਿਰ ਜੋੜ ਕੇ ਬੈਠੋ...  
- ਸਰਵਜੀਤ ਸਿੰਘ ਸੈਕਰਾਮੈਂਟੋ