ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨਿਸ਼ਾਂਤ ਸ਼ਰਮਾ ਜੀ ਜੇ ਸੁਰੱਖਿਆ ਦੇ ਗੁਣ ਸਿੱਖਣੇ ਹਨ ਤਾਂ ਹਵਾਰੇ ਹੋਰ ਤੋਂ ਸਿੱਖੋ ।


ਸਾਰੇ ਸੰਸਾਰ ਵਿੱਚ 11-11-11ਨੂੰ ਕੁੱਝ ਵਿਸ਼ੇਸ਼ ਕਰਨ ਜਾਂ ਵੇਖਣ ਦੀ ਦੌੜ ਲੱਗੀ ਹੋਈ ਸੀ, ਪਰ ਗੁਰੂ ਕੇ ਸਿੰਘ ਹਵਾਰੇ ਨੇ1-11-11 ਨੂੰ ਦਿਨ ਦੇ 11 ਵਜੇ ਆਪਣੇ ਨਾਮ ਕਰਕੇ ਪੂਰੇ ਸੰਸਾਰ ਨੂੰ ਵਿਖਾ ਦਿੱਤਾ ਕਿ ਸਿੰਘ ਤਾਂ ਸਿੰਘ ਹੀ ਹੁੰਦੇ ਹਨ ।

ਜਿਸ ਦਿਨ ਗੁਰੂ ਨਾਨਕ ਜੀ ਨੇ ਬਾਲ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰਦਿਆਂ ਬ੍ਰਾਹਮਣ ਨੂੰ ਸੱਚਾ ਜਨੇਊ ਪਾਉਣ ਦਾ ਉਪਦੇਸ਼ ਦਿੱਤਾ ਸੀ, ਉਸ ਦਿਨ ਤੋਂ ਹੀ ਬ੍ਰਾਹਮਣ ਨੇ ਜਾਣ ਲਿਆ ਸੀ ਕਿ ਨਾਨਕ ਦੀ ਵਿਚਾਰਧਾਰਾ ਅੱਗੇ ਉਸਦਾ ਪਾਖੰਡ (ਝੂਠ) ਟਿਕ ਨਹੀਂ ਸਕੇਗਾ । ਉਸ ਦਿਨ ਤੋਂ ਹੀ ਬ੍ਰਾਹਮਣਵਾਦੀ ਸੋਚ ਨੇ ਨਾਨਕ ਦੀ ਵਿਚਾਰਧਾਰਾ (ਸੱਚ ਦੀ ਅਵਾਜ) ਨੂੰ ਖਤਮ ਕਰਨ ਦਾ ਪ੍ਰਣ ਕਰਦਿਆਂ ਇਸ ਅਵਾਜ ਉੱਪਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਜੋ ਅੱਜ ਤੱਕ ਜਾਰੀ ਹਨ ਅਤੇ ਅੱਗੇ ਨੂੰ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ । ਕਿਉਂਕਿ ਸੱਚ ਅਤੇ ਝੂਠ ਦੀ ਜੰਗ ਕਦੇ ਵੀ ਖਤਮ ਨਹੀਂ ਹੋ ਸਕਦੀ । ਬ੍ਰਾਹਮਣਵਾਦ ਲਫਜ਼ ਸਮੁੱਚੇ ਬ੍ਰਾਹਮਣਾਂ ਉੱਪਰ ਨਹੀਂ ਢੁੱਕਦਾ । ਕਿਉਂਕਿ ਬਹੁਤ ਸਾਰੇ ਬ੍ਰਾਹਮਣ ਵੀ ਬ੍ਰਾਹਮਣਵਾਦ ਦੇ ਵਿਰੋਧੀ ਹਨ । ਬ੍ਰਾਹਮਣਵਾਦੀ ਲੋਕ ਉਹ ਹਨ ਜਿੰਨ੍ਹਾਂ ਦੀ ਸੋਚ ਰੂੜੀਵਾਦੀ ਹੈ ਜੋ ਸਮਾਜ ਨੂੰ ਊਚਾ-ਨੀਚਾ, ਜਾਤਾਂ-ਪਾਤਾਂ ਵਿੱਚ ਵੰਡ ਕੇ ਭਰਮ ਭੁਲੇਖੇ ਪੈਦਾ ਕਰਕੇ ਸਮਾਜ ਨੂੰ ਲੁੱਟਦੇ ਹਨ । ਆਪਣੇ ਆਪ ਨੂੰ ੩੩ ਕਰੋੜ ਦੇਵੀ-ਦੇਵਤਿਆਂ ਦੇ ਪੁਜਾਰੀ, ਧਰਮ (ਰੱਬ) ਦੇ ਠੇਕੇਦਾਰ ਤੇ ਪਵਿੱਤਰ ਮੰਨਦੇ ਹਨ ਅਤੇ ਬਾਕੀ ਦੇ ਸਮਾਜ ਨੂੰ ਨੀਚ ਸਮਝਦੇ ਹਨ । ਜਦਕਿ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਸਭ ਨੂੰ ਬਰਾਬਰ ਦੇ ਇਨਸਾਨ ਅਤੇ ਇੱਕ ਪਿਤਾ ਦੀ ਸੰਤਾਨ ਮੰਨਦਿਆਂ :- ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (ਪੰਨਾਂ ਨੰ: ੬੧੧) ਦਾ ਸੁਨੇਹਾ ਦਿੰਦੀ ਹੈ । ਫਿਰ ਝੂਠ ਦੇ ਵਪਾਰੀ ਸੱਚ ਦੀ ਵਿਚਾਰਧਾਰਾ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ ? ਇਸ ਲਈ ਉਨ੍ਹਾਂ ਨੇ ਗੁਰੂ ਨਾਨਕ  ਜੀ ਦੀ ਸੱਚੀ ਅਵਾਜ ਨੂੰ ਬੇਅਸਰ ਕਰਨ ਲਈ ਨਾਨਕ  ਨੂੰ ਭੂਤਨਾ ਅਤੇ ਬੇਤਾਲਾ ਕਹਿਣਾ ਸ਼ੁਰੂ ਕੀਤਾ :- ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ (ਪੰਨਾ ਨੰ: ੯੯੧) ਪਰ ਇਹ ਸੱਚ ਦੀ ਅਵਾਜ ਹੋਰ ਉੱਚੀ ਹੁੰਦੀ ਗਈ । ਇਸੇ ਅਵਾਜ ਨੇ ਬਾਬਰ ਵੱਲੋਂ ਹਿੰਦੂਸਤਾਨ ਉੱਤੇ ਕੀਤੇ ਹਮਲੇ ਦੇ ਵਿਰੁੱਧ ਉਸਦੀ ਫੌਜ ਨੂੰ ਪਾਪ ਜੀ ਜੰੰੰਞ :- ਪਾਪ ਕੀ ਜੰਞ ਲੈ ਕਾਬਲਹੁ ਧਾਇਆ  ਜੋਰੀ ਮੰਗੈ ਦਾਨੁ ਵੇ ਲਾਲੋ ॥ (ਪੰਨਾ ਨੰ: ੭੨੨) ਕਹਿ ਕੇ ਲਲਕਾਰਿਆ ਸੀ । ਫਿਰ ਵੀ ਇਸ ਬ੍ਰਾਹਮਣਵਾਦੀ ਸੋਚ ਨੇ ਚੰਦੂ ਦੇ ਰੂਪ ਵਿੱਚ ਨਾਪਾਕ ਗੱਠਜੋੜ ਕਰਕੇ ਗੁਰੂ ਅਰਜਨ ਜੀ ਨੂੰ ਸ਼ਹੀਦ ਕਰਵਾਇਆ ਅਤੇ ਗੁਰੂ ਹਰਗੋਬਿੰਦ ਜੀ ਵਿਰੁੱਧ ਸਾਜਿਸ਼ਾਂ ਰਚੀਆਂ । ਫਿਰ ਪੰਡਤ ਕ੍ਰਿਸ਼ਨ ਲਾਲ ਦੇ ਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਪਰਖਣ ਵਾਸਤੇ ਗੀਤਾ ਦੇ ਅਰਥ ਕਰਨ ਲਈ ਸਵਾਲ ਖੜ੍ਹੇ ਕੀਤੇ, ਤਾਂ ਉੱਥੇ ਵੀ ਇਸਨੂੰ ਸ਼ਰਮਿੰਦਗੀ ਦਾ ਸਾਹਮਣਾ ਹੀ ਕਰਨਾ ਪਿਆ । ਪਰ ਜਦੋਂ ਔਰਗੰਜੇਬ ਨੇ ਧੱਕਾ ਕਰਦਿਆਂ ਇਸ ਬ੍ਰਾਹਮਣ ਸਮਾਜ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਫਿਰ ਇੰਨ੍ਹਾਂ ਨੇ ਉਸੇ ਗੁਰੂ ਨਾਨਕ ਦੇ ਘਰ ਵਿੱਚ ਸ਼ਰਨ ਲਈ, ਜਿਸਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਸਨ । ਪਰ ਗੁਰੂ ਨਾਨਕ ਦੇ ਘਰ ਨੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਰੱਬੀ ਸੁਭਾਅ :- ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ (ਪੰਨਾ ਨੰ: ੫੪੪) ਅਨੁਸਾਰ ਨਿਰਭਉ ਨਿਰਵੈਰਤਾ ਦੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਉਸ ਧੱਕੇ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ 11-11-1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸ਼ੀਸ਼ ਤੱਕ ਵਾਰ ਦਿੱਤਾ । ਪਰ ਇਸ ਨਾਸ਼ੁਕਰੀ ਕੌਮ ਨੇ ਗੁਰੂ ਨਾਨਕ ਦੇ ਘਰ ਨਾਲ ਵਿਰੋਧ ਉਸੇ ਤਰ੍ਹਾਂ ਹੀ ਕਾਇਮ ਰੱਖਿਆ । ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਵੱਲੋਂ ਲਤਾੜੇ ਲੋਕਾਂ ਨੂੰ ਖੰਡੇ ਦੀ ਪਹੁਲ ਛਕਾ ਕੇ ਖਾਲਸਾ ਸਜਾ ਕੇ ਉਨ੍ਹਾਂ ਦੇ ਹੱਥਾਂ ਵਿੱਚ ਸ਼ਸ਼ਤਰ ਫੜਾਏ ਤਾਂ ਉਸ ਸਮੇਂ ਵੀ ਇੰਨ੍ਹਾਂ ਨੂੰ ਹੀ ਬਹੁਤ ਵੱਡਾ ਦੁੱਖ ਹੋਇਆ ਸੀ । ਜਿਸ ਕਾਰਨ ਪਹਾੜੀ ਹਿੰਦੂ ਰਾਜਿਆਂ, ਬਲੀਆ ਚੰਦ ਅਤੇ ਆਲਮ ਚੰਦ ਨੇ ਸ਼ਿਕਾਰ ਖੇਡਣ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਤੇ ਅਚਾਨਕ ਹਮਲਾ ਕਰ ਦਿੱਤਾ ਸੀ । ਜਿਸਦਾ ਸਿੰਘਾਂ ਨੇ ਡੱਟ ਕੇ ਮੁਕਾਬਲਾ ਕਰਦਿਆਂ ਪਹਾੜੀਏਆਂ ਨੂੰ ਭਜਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਦੀਆਂ ਔਰੰਗਜੇਬ ਨਾਲ ਹੋਈਆਂ ਜੰਗਾਂ ਵਿੱਚ ਵੀ ਹਿੰਦੂ ਪਹਾੜੀ ਰਾਜਿਆਂ ਨੇ ਔਰੰਗਜੇਬ ਦਾ ਸਾਥ ਦਿੰਦਿਆਂ ਗੁਰੂ ਗੋਬਿੰਦ ਸਿੰਘ ਜੀ ਉੱਪਰ ਹਮਲੇ ਕੀਤੇ ਸਨ । ਵਜੀਰ ਪੰਮੇ (ਪਰਮਾਨੰਦ) ਵਰਗਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਹਮਲਾ ਨਾ ਕਰਨ ਦੀਆਂ ਕਸਮਾਂ ਖਾ ਕੇ ਵੀ ਗੁਰੁ ਸਾਹਿਬ ਉੱਪਰ ਹਮਲੇ ਕੀਤੇ । ਫਿਰ ਇੰਨ੍ਹਾਂ ਹੀ ਬ੍ਰਾਹਮਣਵਾਦੀਆਂ (ਗੰਗੂ) ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰਵਾਇਆ । ਸਾਹਿਬਜਾਦਿਆਂ ਦੀ ਸ਼ਹੀਦੀ ਸਮੇਂ ਜਦੋਂ ਕਾਜੀ ਨੇ ਬੱਚਿਆਂ ਵਿਰੁੱਧ ਫਤਵਾ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤਾਂ ਇਸੇ ਸ਼੍ਰੇਣੀ ਦੇ ਵਜੀਰ ਸੁੱਚਾ ਨੰਦ ਨੇ ਕਿਹਾ ਸੀ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ, ਇੰਨ੍ਹਾਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੈ, ਇੰਨ੍ਹਾਂ ਨੂੰ ਖਤਮ ਹੀ ਕਰ ਦੇਣਾ ਚਾਹੀਂਦਾ ਹੈ । ਜੇ ਬ੍ਰਾਹਮਣਵਾਦੀਆਂ ਨੇ ਗੁਰੂ ਘਰ ਅਤੇ ਸਿੱਖਾਂ ਨਾਲ ਵੈਰ ਦੀ ਨੀਤੀ ਨੂੰ ਨਹੀਂ ਤਿਆਗਿਆ ਤਾਂ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੇ ਵੀ ਨਿਰਭਉ, ਨਿਰਵੈਰਤਾ ਅਤੇ ਪਰਉਪਕਾਰਤਾ ਦੀ ਨੀਤੀ ਨੂੰ ਆਂਚ ਨਹੀਂ ਆਉਣ ਦਿੱਤੀ । ਜਦੋਂ ਅਹਿਮਦ ਸ਼ਾਹ ਦੁਰਾਨੀ ਅਤੇ ਅਬਦਾਲੀ ਹਿੰਦੂਸਤਾਨ ਤੇ ਹਮਲੇ ਕਰਦੇ ਸਨ ਤਾਂ ਉਹ ਇੱਥੋਂ ਦੀ ਧਨ ਦੌਲਤ ਦੀ ਲੁੱਟ ਦੇ ਨਾਲ-ਨਾਲ ਇੱਥੋਂ ਦੀਆਂ ਬਹੁ-ਬੇਟੀਆਂ ਨੂੰ ਵੀ ਕੈਦਣਾਂ ਬਣਾ ਕੇ ਲੈ ਜਾਂਦੇ ਸਨ । ਉਸ ਸਮੇਂ ਫਿਰ ਇਹ ਬ੍ਰਾਹਮਣ ਲੋਕ ਲਾਚਾਰ ਹੋ ਕੇ ਸਿੰਘਾਂ ਅੱਗੇ ਆ ਫਰਿਆਦੀ ਹੁੰਦੇ ਸਨ । ਜਿਸ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧੇ ਸਿੰਘ ਇਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਛੁਡਾ ਕੇ ਸਤਿਕਾਰ ਸਹਿਤ ਘਰੋ-ਘਰੀ ਪਹੁੰਚਾ ਕੇ ਆਉਂਦੇ ਹੁੰਦੇ ਸਨ । ਸਿੱਖ ਰਾਜ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਬ੍ਰਾਹਮਣਾਂ ਨੂੰ ਉੱਚ ਅਹੁਦੇ ਦਿੱਤੇ ਸਨ, ਪਰ ਇੰਨ੍ਹਾਂ ਨੇ ਆਪਣੀ ਪਿਤਾ ਪੁਰਖੀ ਨੀਤੀ ਤਹਿਤ ਗੱਦਾਰੀਆਂ ਕਰਕੇ ਸਿੱਖ ਰਾਜ ਨੂੰ ਖਤਮ ਕਰਵਾਇਆ । ਫਿਰ ਜਦੋਂ ਦੇਸ਼ ਦੀ ਅਜਾਦੀ ਦਾ ਸਮਾਂ ਆਇਆ ਤਾਂ ਸਿੱਖਾਂ ਨੇ ਦੇਸ਼ ਵਿੱਚ ੧.੫ ਪ੍ਰਤੀਸ਼ਤ ਹੁੰਦਿਆਂ ੮੦ ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਇਨ੍ਹਾਂ ਨੇ 80 ਪ੍ਰਤੀਸ਼ਤ ਤੋਂ ਵੱਧ ਹੁੰਦਿਆਂ ਦੋ ਕੁ ਪ੍ਰਤੀਸ਼ਤ ਕੁਰਬਾਨੀਆਂ ਹੀ ਦਿੱਤੀਆਂ ਸਨ । ਇੰਨੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਅਜਾਦ ਕਰਵਾਉਣ ਵਾਲੇ ਸਿੱਖਾਂ ਨੂੰ ਬਣਦਾ ਹੱਕ ਦੇਣ ਦੀ ਬਜਾਇ  ਇੰਨ੍ਹਾਂ ਨੇ ਤੁਰੰਤ ਹੀ ਜਖਮ ਦੇਣੇ ਸ਼ੁਰੂ ਕਰ ਦਿੱਤੇ ਸਨ । ਜੂਨ 1984 ਵਿੱਚ ਇੰਨ੍ਹਾਂ ਹੀ ਬ੍ਰਾਹਮਣਾਂ (ਭਾਜਪਾ+ਕਾਂਗਰਸ) ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਸਿੱਖਾਂ ਦੇ ਧਰਮ ਸਥਾਨ ਨੂੰ ਢਹਿਢੇਰੀ ਕੀਤਾ ਅਤੇ ਸਿੱਖਾਂ ਦਾ ਕਤਲੇਆਮ ਕੀਤਾ । ਫਿਰ ਨਵੰਬਰ 1984 ਵਿੱਚ ਹੀ ਦੁਬਾਰਾ ਫੇਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ । ਇਸ ਤੋਂ ਬਾਅਦ ਲਗਭਗ 10 ਸਾਲ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ । ਮਾਰਚ 2000 ਵਿੱਚ ਬਿਲ ਕਲਿੰਟਨ ਦੀ ਭਾਰਤ ਫੇਰੀ ਸਮੇਂ ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿੱਚ ਸਿੰਘਾਂ ਦਾ ਕਤਲੇਆਮ ਕੀਤਾ ਗਿਆ । ਇਨ੍ਹਾਂ ਬ੍ਰਾਹਮਣਾਂ ਦੀ ਸੋਚ ਸੀ ਕਿ ਅਜਿਹਾ ਕਰਨ ਨਾਲ ਸਿੱਖ ਖਤਮ ਹੋ ਜਾਣਗੇ ਜਾਂ ਫਿਰ ਉਹ ਸਹਿਮੇ ਹੋਏ ਧੌਣ ਉੱਚੀ ਕਰਕੇ ਤੁਰਨ ਦਾ ਹੌਂਸਲਾ ਨਹੀਂ ਕਰ ਸਕਣਗੇ । ਬੇਸ਼ੱਕ ਇਸ ਸੋਚ ਵਿੱਚ ਇੰਨ੍ਹਾਂ ਨੂੰ ਕਾਫੀ ਸਫਲਤਾ ਮਿਲੀ ਵੀ ਹੈ, ਪਰ ਪੂਰੀ ਨਹੀਂ ਮਿਲੀ । ਕਿਉਂਕਿ ਅਜੇ ਇੱਥੇ ਭਾਈ ਜਗਤਾਰ ਸਿੰਘ ਹਵਾਰੇ, ਭਾਈ ਪਰਮਜੀਤ ਸਿੰਘ ਭਿਉਰੇ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੇ ਯੋਧੇ ਹੱਥਕੜੀਆਂ ਵਿੱਚ ਜਕੜੇ ਹੋਏ ਅੱਜ ਵੀ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਅਤੇ ਧੌਣ ਉੱਚੀ ਕਰਕੇ ਸਿਰਫ ਜਿਉਂ ਹੀ ਨਹੀਂ ਰਹੇ, ਸਗੋਂ ਹੋਰਨਾਂ ਮੁਰਦਿਆਂ ਵਿੱਚ ਵੀ ਜਾਨ ਭਰ ਰਹੇ ਹਨ । ਫਿਰ ਅਜਿਹੇ ਖਿੜੇ ਚਿਹਰਿਆਂ ਵਾਲੇ ਸੁੰਦਰ ਸ਼ੈਲ ਜਵਾਨ ਗੁਰ ਸਿੱਖ ਪਿਆਰਿਆਂ (ਜਿੰਨ੍ਹਾਂ ਨੂੰ ਵੇਖ ਕੇ ਮੌਤ ਵੀ ਨੀਵੀਂ ਪਾ ਲੈਂਦੀ ਹੈ) ਨੂੰ ਇਹ ਬ੍ਰਾਹਮਣ (ਅਜੋਕੀ ਆਰ.ਐਸ.ਐਸ.) ਕਿਵੇਂ ਬਰਦਾਸ਼ਤ ਕਰ ਸਕਦੇ ਸੀ । ਆਪਣੇ ਪੂਰਵਜਾਂ ਦੀਆਂ ਗੱਦਾਰੀਆਂ, ਲਚਾਰਗੀਆਂ ਅਤੇ ਸਿੰਘਾਂ ਦੇ ਸਿੱਖੀ ਜਜਬੇ, ਮੌਤ ਨੂੰ ਮਖੌਲ ਕਰਨ ਦੀਆਂ ਇਤਿਹਾਸਕ ਸੱਚਾਈਆਂ ਨੂੰ ਅੱਖੋਂ ਓਲ੍ਹੇ ਕਰਕੇ ਹਿੰਦੂ ਸੁਰੱਖਿਆ ਸੰਮਤੀ ਦੇ ਕਾਰਕੁਨਾਂ ਨੇ ਹਰ-ਹਰ ਮਹਾਂਦੇਵ ਦੇ ਨਾਅਰੇ ਮਾਰਦਿਆਂ ਗੁਰੂ ਕੇ ਲਾਡਲੇ ਗੁਰਸਿੱਖਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਜੋ ਹੱਥਕੜੀਆਂ ਵਿੱਚ ਜਕੜੇ ਹੋਏ ਸਨ ਉੱਪਰ ਕਾਇਰਾਨਾ ਹਮਲਾ ਕਰਕੇ ਜਿੱਥੇ ਆਪਣੀ ਬੁਜਦਿਲੀ, ਗੁਲਾਮ ਮਾਨਸਿਕਤਾ ਦਾ ਜਲੂਸ ਕਢਵਾਇਆ । ਉੱਥੇ ਸਿੰਘਾਂ ਅੰਦਰਲੇ ਫੁਰਤੀਲੇਪਣ, ਦਲੇਰੀ, ਆਤਮ-ਵਿਸ਼ਵਾਸ਼ ਅਤੇ ਸਵੈ ਸੁਰੱਖਿਆ ਦੇ ਗੁਣਾਂ ਨੂੰ ਸੰੰਸਾਰ ਸਾਹਮਣੇ ਇੱਕ ਵਾਰ ਫਿਰ ਸੂਰਜ ਵਾਂਗ ਚਮਕਣ ਦਾ ਸਬੱਬ ਬਣਾ ਦਿੱਤਾ । ਸਿੰਘਾਂ ਉੱਪਰ ਹਮਲਾ ਕਰਨ ਵਾਲੇ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਨਰੇਸ਼ ਕੁਮਾਰ ਦੱਤ, ਮਨੀਸ਼ ਸੂਦ ਅਤੇ ਆਸ਼ੂਤੋਸ਼ ਗੌਤਮ ਨੂੰ ਮਾੜੀ ਮੋਟੀ ਤਾਂ ਇਤਿਹਾਸ ਦੀ ਜਾਣਕਾਈ ਹੋਣੀ ਚਾਹੀਦੀ ਸੀ ਕਿ ਜਦੋਂ ਅਰੌਗਜੇਬ ਤੁਹਾਨੂੰ ਤਲਵਾਰ ਦੇ ਜੋਰ ਨਾਲ ਮੁਸਲਮਾਨ ਬਣਾ ਰਿਹਾ ਸੀ, ਜੇਕਰ ਉਸ ਸਮੇਂ 11-11-1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿੱਚ ਆਪਣਾ ਸ਼ੀਸ਼ ਨਾ ਕਟਵਾਉਂਦੇ ਤਾਂ ਤੁਹਾਡੀ ਅਕ੍ਰਿਤਘਣਾਂ ਦੀ ਕੌਮ ਦਾ ਸਫਾਇਆ ਹੋ ਜਾਣਾ ਸੀ । ਪਰ ਤੁਸੀਂ ਉਸ ਗੁਰੂ ਦੇ ਸਿੰਘਾਂ ਦੇ ਪੈਰ ਚੁੰਮਣ ਦੀ ਥਾਂ ਅਕ੍ਰਿਤਘਣਤਾ ਦੀਆਂ ਹੱਦਾਂ ਪਾਰ ਕਰਦਿਆਂ ਉਸੇ 11-11-2011 ਵਾਲੇ ਦਿਨ ਸਿੰਘਾਂ ਉੱਤੇ ਹੱਥ ਚੁੱਕਦੇ ਹੋ ਉਹ ਵੀ ਹੱਥਕੜੀਆਂ ਵਿੱਚ ਜਕੜੇ ਹੋਇਆਂ ਉੱਤੇ, ਕੁੱਝ ਤਾਂ ਸ਼ਰਮ ਕਰੋ ! ਪਰ ਸ਼ਰਮ ਤੁਹਾਨੂੰ ਕੀ ਆਖੇ ਕਿਉਂਕਿ ਅਕ੍ਰਿਤਘਣਤਾ ਤੁਹਾਨੂੰ ਵਿਰਸੇ ਵਿੱਚ ਮਿਲੀ ਹੋਈ ਹੈ, ਜੋ ਤੁਹਾਡੀ ਹੋਂਦ ਜਿੰਨ੍ਹੀ ਹੀ ਪੁਰਾਣੀ ਹੈ । ਜੇ ਕਿਸੇ ਹਿੰਦੂ ਵਿੱਚ ਇਨਸਾਨੀਅਤ ਦੇ ਗੁਣ ਆ ਜਾਂਦੇ ਹਨ, ਉਹ ਹਿੰਦੂਤਵ ਨੂੰ ਛੱਡ ਕੇ ਇਨਸਾਨ ਬਣ ਜਾਂਦਾ ਹੈ । ਤੁਹਾਡੇ ਵਰਗੇ ਗੁਲਾਮ ਮਾਨਸਿਕਤਾ ਦੇ ਧਾਰਣੀ ਆਪਣੇ ਆਪ ਨੂੰ ਹਿੰਦੂ ਕਹਾਉਣ ਵਿੱਚ ਫਖਰ ਮਹਿਸੂਸ ਕਰਦੇ ਹਨ ਅਤੇ ਪੂਰੇ ਭਾਰਤ ਨੂੰ ਹਿੰਦੂਤਵੀ ਰੰਗ ਵਿੱਚ ਰੰਗਣ ਲਈ ਉਤਾਵਲੇ ਰਹਿੰਦੇ ਹਨ । ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਜੀ ਤੁਸੀਂ ਹਿੰਦੂ ਸੁਰੱਖਿਆ ਸਮਿਤੀ ਤਾਂ ਬਣਾ ਲਈ, ਪਰ ਜਦੋਂ ਦੇ ਤੁਸੀਂ, ਤੁਹਾਡੇ ਪੂਰਵਜ ਹੋਂਦ ਵਿੱਚ ਆਏ ਹਨ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਨੇ ਕਦੇ ਆਪਣੀ ਸੁਰੱਖਿਆ ਆਪ ਕੀਤੀ ਹੈ ? ਨਿਸ਼ਾਂਤ ਸ਼ਰਮਾ ਜੀ ਜੇ ਤੁਸੀਂ ਸੁਰੱਖਿਆ ਦੇ ਗੁਣ ਸਿੱਖਣੇ ਹਨ ਤਾਂ ਹਵਾਰੇ ਵਰਗਿਆਂ ਤੋਂ ਸਿੱਖੋ । ਨਿਸ਼ਾਂਤ ਸ਼ਰਮਾ ਜੀ ਤੁਸੀਂ ਆਪਣੇ ਪੂਰਵਜਾਂ ਦੀ ਸਿੱਖਿਆ ਅਨੁਸਾਰ ਨਿਹੱਥੇ ਮਜਲੂਮਾਂ ਉੱਪਰ ਵਾਰ (ਜੁਲਮ) ਕਰਦੇ ਹੋਂ, ਜਦਕਿ ਸਿੰਘ ਆਪਣੇ ਗੁਰੂਆਂ ਦੀ ਸਿੱਖਿਆ ਅਨੁਸਾਰ ਨਿਹੱਥੇ ਮਜਲੂਮਾਂ ਦੀ ਰਾਖੀ ਕਰਦੇ ਹਨ । ਇਸੇ ਲਈ ਤੁਸੀਂ ਮਾਰਨ ਗਏ ਵੀ ਮਰਕੇ ਆਉਂਦੇ ਹੋ ਅਤੇ ਸਿੰਘ ਮਰਨ ਗਏ ਵੀ ਮਾਰ ਕੇ ਆਉਂਦੇ ਹਨ। ਤੁਸੀਂ ਜਿਉਂਦੇ ਮਰਦੇ ਹੋ ਤੇ ਸਿੰਘ ਮਰ ਕੇ ਜਿਉਂਦੇ ਹਨ । ਸਾਰੇ ਸੰਸਾਰ ਵਿੱਚ 11-11-11-ਨੂੰ ਕੁੱਝ ਵਿਸ਼ੇਸ਼ ਕਰਨ ਦੀ ਦੌੜ ਲੱਗੀ ਹੋਈ ਸੀ । ਲੋਕ ਵੇਖ ਰਹੇ ਅਤੇ ਸੋਚ ਰਹੇ ਸਨ ਕਿ 11-11-11 ਨੂੰ ਕੀ ਵਿਸ਼ੇਸ਼ ਹੋਵੇਗਾ । ਹੋ ਸਕਦੈ ਨਿਸ਼ਾਂਤ ਸਰਮਾ ਹੋਰ ਨੇ ਵੀ 11-11-11 ਨੂੰ ਕੁੱਝ ਵਿਸ਼ੇਸ਼ ਕਰਨ ਲਈ ਹੀ ਇਹ ਉਪਰਾਲਾ ਕੀਤਾ ਹੋਵੇ । ਪਰ ਗੁਰੂ ਕੇ ਸਿੰਘਾਂ, ਸੂਰਬੀਰ ਯੋਧੇ ਭਾਈ ਜਗਤਾਰ ਸਿੰਘ ਹਵਾਰੇ ਨੇ ਹਥਕੜੀਆਂ ਵਿੱਚ ਜਕੜੇ ਹੋਣ ਦੇ ਬਾਵਜੂਦ 11-11-11 ਨੂੰ ਦਿਨ ਦੇ 11 ਵਜੇ ਆਪਣੇ ਨਾਮ ਕਰਕੇ ਸੰਸਾਰ ਨੂੰ ਦਿਖਾ ਦਿੱਤਾ ਕਿ ਸਿੰਘ ਤਾਂ ਸਿੰਘ ਹੀ ਹੁੰਦੇ ਹਨ । ਨਿਸ਼ਾਂਤ ਸ਼ਰਮਾ ਜੀ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤੋਂ 336 ਸਾਲ ਪਹਿਲਾਂ 11 -11-11ਨੂੰ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਔਰੰਗਜੇਬ ਦੀ ਤਲਵਾਰ ਨੂੰ ਖੂੰਡਾ ਕਰ ਦਿੱਤਾ ਸੀ । ਫਿਰ ਤੁਸੀਂ ਉਸੇ 11-11 ਨੂੰ ਉਸੇ ਗੁਰੂ ਦੇ ਸਿੰਘਾਂ ਨਾਲ ਪੰਗਾ ਕਿਉਂ ਲੈ ਲਿਆ । ਨਾਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਹਰ-ਹਰ ਮਹਾਂਦੇਵ ਬਾਬਰ ਅਤੇ ਅਬਦਾਲੀਆਂ ਦੇ ਹਮਲੇ ਅੱਗੇ ਨਹੀਂ ਸੀ ਟਿਕ ਸਕਿਆ, ਉਹ ਸਿੰਘਾਂ ਅੱਗੇ ਕਿਵੇਂ ਟਿਕੇਗਾ । ਨਿਸ਼ਾਂਤ ਸ਼ਰਮਾ ਜੀ ਤੁਹਾਨੂੰ ਤਾਂ ਸਿੰਘ ਦੀ ਇੱਕੋ ਮੁੱਕੀ ਨਾਲ ਚੱਕਰ ਆਉਣ ਲੱਗ ਪਏ । ਸੋਚ ਕੇ ਵੇਖੋ ਕਿ ਜੇ ਕਿਤੇ ਸ਼ੇਰ ਖੁੱਲ੍ਹਾ ਹੁੰਦਾ ਤਾਂ ਤੁਹਾਡੇ ਸਾਰਿਆਂ ਨਾਲ ਕੀ ਬਣਦੀ । ਚਲੋ ਭਾਈ ਤੁਸੀਂ ਤਾਂ ਸਾਡੇ ਨਾਲੋਂ ਫੇਰ ਵੀ ਤਕੜੇ ਹੋ ਜੋ ਅਦਾਲਤ ਵਿੱਚ ਇਨੀ ਸੁੱਰਖਿਆ ਹੋਣ ਦੇ ਬਾਵਜੂਦ ਵੀ ਸਿੰਘਾਂ ਦੇ ਕੋਲ ਜਾ ਕੇ ਕੁੱਟ ਤਾਂ ਖਾ ਆਏ । ਅਸੀਂ  ਤਾਂ ਕਦੇ ਇੰਨ੍ਹਾਂ ਸਿੰਘਾਂ ਨੂੰ ਦੂਰੋਂ ਵੀ ਨਹੀਂ ਦੇਖ ਸਕੇ । ਸਤਿਕਾਰਯੋਗ ਵੀਰ ਜਗਤਾਰ ਸਿੰਘ ਹਵਾਰਾ ਜੀ ਅਤੇ ਸਤਿਕਾਰਯੋਗ ਵੀਰ ਪਰਮਜੀਤ ਸਿੰਘ ਭਿਉਰਾ ਜੀ, ਦਾਸ ਆਪ ਜੀ ਨੂੰ ਵਧਾਈ ਦਿੰਦਾ ਹੈ ਅਤੇ ਗੁਰੁ ਅੱਗੇ ਅਰਦਾਸ ਕਰਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਚੜ੍ਹਦੀਕਲਾ ਵਿੱਚ ਰਹੋਂ ਤੁਹਾਡੇ ਵਰਗੇ ਸੂਰਬੀਰ ਯੋਧਿਆਂ ਦੀ ਹੋਂਦ ਸਦਕਾ ਹੀ ਸਿੱਖ ਜਿਉਣ ਜੋਗੇ ਹਨ । ਵੀਰ ਜੀ ਸਿੱਖਾਂ ਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਪਹਿਲਾਂ ਮੁਗਲਾਂ ਤੇ ਹਿੰਦੂ ਪਹਾੜੀ ਰਾਜਿਆਂ ਨੇ ਗੱਠਜੋੜ ਕੀਤਾ ਹੋਇਆ ਸੀ, ਹੁਣ ਤਾਂ ਉਸ ਤੋਂ ਵੀ ਵੱਡਾ ਗੱਠਜੋੜ ਕੀਤਾ ਹੋਇਆ ਹੈ । ਜਿਸ ਵਿੱਚ ਹਿੰਦੂ (ਆਰ.ਐਸ.ਐਸ.), ਕਾਂਗਰਸ ਦੇ ਨਾਲ-ਨਾਲ ਬਾਦਲ + ਸੰਤ ਸਮਾਜ ਵੀ ਸ਼ਾਮਿਲ ਹੋ ਚੁੱਕਿਆ ਹੈ । ਹੁਣ ਇੰਨ੍ਹਾਂ ਨੇ ਸਿੱਖਾਂ ਨੂੰ ਖਤਮ ਕਰਨ ਦੇ ਨਾਲ-ਨਾਲ ਗੁਰੂਆਂ ਉੱਪਰ ਵੀ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਹਨ । ਗੁਰੁ ਗੋਬਿੰਦ ਸਿੰਘ ਜੀ ਦੇ ਪਵਿੱਤਰ ਆਚਰਣ ਨੂੰ ਕਲੰਕਿਤ ਕਰਨ ਲਈ ਇਹ ਅਸ਼ਲੀਲ ਕਵਿਤਾ (ਤ੍ਰਿਯਾ ਚਰਿਤ੍ਰਾਂ) ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਮੁੱਖ ਵਿੱਚ ਪਾ ਰਹੇ ਹਨ । ਗੁਰੂ ਗ੍ਰੰਥ ਸਾਹਿਬ ਜੀ ਨੂੰ ਖਤਮ ਕਰਨ ਲਈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਅਸ਼ਲੀਲ ਗ੍ਰੰਂਥ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ । ਤਾਂ ਕਿ ਸਿੱਖ ਕੌਮ ਨੂੰ ਇਸ ਗੰਦੇ ਗ੍ਰੰਥ ਨਾਲ ਜੋੜ ਕੇ ਆਚਰਣ ਪੱਖੋਂ ਖਤਮ ਕੀਤਾ ਜਾ ਸਕੇ ਅਤੇ ਗੁਰਬਾਣੀ ਨਾਲੋਂ ਤੋੜਿਆ ਜਾ ਸਕੇ । ਵੀਰ ਜੀ ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਸਿੱਖਾਂ ਨੂੰ ਸੁਮੱਤ ਬਖਸ਼ੇ । ਆਪ ਜੀ ਨੂੰ ਇੱਕ ਵਾਰ ਫਿਰ 11-11-2011ਦੀ ਘਟਨਾ ਦੀਆਂ ਲੱਖ-ਲੱਖ ਵਧਾਈਆਂ ।

ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501