ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਰਦੀ ਵਿਚ ਦਿਲ ਦੀ ਸੰਭਾਲ


ਇਕ ਆਮ ਵਿਅਕਤੀਦਾ ਬਲੱਡ ਪ੍ਰੈਸ਼ਰ ਆਮ ਤੌਰ 'ਤੇ 130-80 ਮੰਨਿਆ ਗਿਆ ਹੈ। ਜੇਕਰ ਕੋਲੈਸਟ੍ਰੋਲ 180 ਤੱਕ ਅਤੇ ਟ੍ਰਾਈਗਲਿਸਰਾਈਡਜ਼ 150 ਤੋਂ ਥੱਲੇ ਅਤੇ ਯੂਰਿਕ ਐਸਿਡ 50 ਤੋਂ ਥੱਲੇ ਰੱਖਿਆ ਜਾਵੇ ਤਾਂ ਖੂਨ ਨੂੰ ਗਾੜ੍ਹਾ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮੋਟੇ ਤੌਰ 'ਤੇ 40 ਜਾਂ ਅੱਜਕੱਲ੍ਹ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਆਪਣੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਨਿਰੋਗ ਅਤੇ ਲੰਮਾ ਜੀਵਨ ਬਿਤਾਇਆ ਜਾ ਸਕੇ। ਸਰਦੀਆਂ ਦੀ ਰੁੱਤ ਵਿਚ ਆਮ ਤੌਰ 'ਤੇ ਲੋਕਾਂ ਦਾ ਖਾਣਾ-ਪੀਣਾ ਵਧ ਜਾਂਦਾ ਹੈ। ਇਸ ਲਈ ਸਰਦੀਆਂ ਵਿਚ ਖੂਨ ਵਿਚ ਕੋਲੈਸਟ੍ਰੋਲ, ਟਾਈਗਲਿਸਰਾਈਡਜ਼ ਜਾਂ ਲਿਪਿਡਜ਼ ਦਾ ਵਧ ਜਾਣਾ ਆਮ ਗੱਲ ਹੈ। ਸਰਦੀਆਂ ਵਿਚ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਨਾੜ੍ਹਾਂ ਵਿਚ ਕੇਲਕੇਰੀਅਸ ਜਮਾਅ ਵੀ ਵਧਣ ਲਗਦਾ ਹੈ। ਹੋਮਿਓਪੈਥਿਕ ਦਵਾਈਆਂ ਦੀ ਸਿਫ਼ਤ ਇਹ ਹੈ ਕਿ ਇਹ ਨਾੜਾਂ ਵਿਚ ਜਮਾਅ ਨਹੀਂ ਆਉਣ ਦਿੰਦੀਆਂ ਅਤੇ ਜੇਕਰ ਜਮਾਅ ਆ ਵੀ ਜਾਵੇ ਤਾਂ ਉਸ ਨੂੰ ਸਾਫ਼ ਕਰਕੇ ਸ਼ਿਰਾਵਾਂ ਨੂੰ ਲਚਕਦਾਰ ਬਣਾਉਂਦੀਆਂ ਹਨ ਅਤੇ ਸਟਿਫਨੈਸ ਨਹੀਂ ਆਉਣ ਦਿੰਦੀਆਂ। ਖੂਨ ਵਿਚ ਗਾੜ੍ਹਾਪਨ ਆਉਣ ਦੇ ਨਾਲ ਬਲੱਡ ਪ੍ਰੈਸ਼ਰ ਵਧਣਾ ਮਾਮੂਲੀ ਗੱਲ ਹੈ। ਹਾਈ ਬਲੱਡ ਪ੍ਰੈਸ਼ਰ ਅਕਸਰ ਹਾਰਟ ਅਟੈਕ ਜਾਂ ਬ੍ਰੇਨ ਸਟ੍ਰੋਕ ਦਾ ਕਾਰਨ ਬਣਦਾ ਹੈ।
ਸਰਦੀਆਂ ਵਿਚ ਸਿਹਤ ਤਾਂ ਜ਼ਰੂਰ ਬਣਾਉਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡਾ ਪਨੀਰ ਖੋਆ, ਤਲੇ ਹੋਏ ਆਲੂ ਦੇ ਪਰੋਂਠੇ, ਪਨੀਰ, ਪੇਸਟਰੀ ਅਤੇ ਹੋਰ ਜ਼ੰਕ ਫੂਡ ਦਾ ਇਸਤੇਮਾਲ ਕਰਕੇ ਸਿਹਤ ਖਰਾਬ ਕੀਤੀ ਜਾਵੇ। ਸਗੋਂ ਮੌਸਮ ਦੇ ਹਿਸਾਬ ਨਾਲ ਮੌਸਮੀ ਸਬਜ਼ੀਆਂ ਅਤੇ ਫਲਾਂ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰਕੇ ਸ਼ਿਰਾਵਾਂ ਵਿਚ ਆਉਣ ਵਾਲੇ ਜਮਾਅ ਨੂੰ ਰੋਕਿਆ ਜਾ ਸਕਦਾ ਹੈ। ਗਾਜਰਾਂ, ਮੂਲੀ, ਆਂਵਲਾ, ਸੇਬ, ਸੰਤਰਾ, ਕਿੰਨੂ, ਆਦਿ ਭਰਪੂਰ ਮਾਤਰਾ ਵਿਚ ਲੈਣੇ ਚਾਹੀਦੇ ਹਨ। ਜਿਸ ਹਿਸਾਬ ਨਾਲ ਅਸੀਂ ਭੋਜਨ ਕਰਦੇ ਹਾਂ, ਉਸੇ ਹਿਸਾਬ ਨਾਲ ਕਸਰਤ ਵੀ ਬਹੁਤ ਜ਼ਰੂਰੀ ਹੈ। ਇਸ ਦੇ ਉਲਟ ਅਸੀਂ ਆਲਸੀ ਹੋ ਜਾਂਦੇ ਹਾਂ ਅਤੇ ਖਾ ਪੀ ਕੇ ਰਜਾਈ ਵਿਚ ਵੜਨ ਦੀ ਕੋਸ਼ਿਸ਼ ਵਿਚ ਹੁੰਦੇ ਹਾਂ। ਸਾਗ ਅਤੇ ਪਾਲਕ ਦੀ ਵਧੇਰੇ ਵਰਤੋਂ ਅਤੇ ਕਸਰਤ ਦੀ ਘਾਟ ਸਰੀਰ ਵਿਚ ਪਾਣੀ ਦਾ ਅਸੰਤੁਲਨ ਪੈਦਾ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਸਾਡੇ ਬਿਮਾਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸ ਲਈ ਘੱਟ ਖਾਣਾ ਚਾਹੀਦਾ ਹੈ ਅਤੇ ਘੱਟ ਖਾਓ ਅਤੇ ਲੰਮਾ ਜੀਵਨ ਪਾਓ ਦੇ ਨਿਯਮ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। ਕਈ ਵਾਰ ਭਾਰੀਆਂ ਚੀਜ਼ਾਂ ਦੇ ਇਸਤੇਮਾਲ ਕਾਰਨ ਜਿਗਰ ਵੀ ਫੈਟੀ ਹੋ ਜਾਂਦਾ ਹੈ ਅਤੇ ਓਨਾ ਕੰਮ ਨਹੀਂ ਕਰਦਾ ਕਿਉਂਕਿ ਭਾਰੀਆਂ ਚੀਜ਼ਾਂ ਨੂੰ ਹਜ਼ਮ ਕਰਨ ਲਈ ਮੁਸ਼ੱਕਤ ਚਾਹੀਦੀ ਹੈ। ਫਿਰ ਵੀ ਜੇਕਰ ਦਿਲ 'ਤੇ ਅਸਰ ਹੋ ਜਾਵੇ, ਛਾਤੀ ਵਿਚ ਘੁਟਣ, ਦਿਲ ਦੀ ਧੜਕਨ ਵਧਣਾ ਜਾਂ ਬਹੁਤ ਘਟਣਾ, ਖਾਂਸੀ ਜਾਂ ਹੁੱਥੂ ਛਿੜਨਾ ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਦਿਲ ਵਿਚ ਸੂਈ ਚੁਭਣ ਵਰਗਾ ਦਰਦ ਹੋਣਾ, ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹਨਾ, ਪੇਟ ਵਧ ਜਾਣਾ ਅਤੇ ਸਖ਼ਤ ਹੋਣਾ ਬਲੱਡ ਪ੍ਰੈਸ਼ਰ ਦਾ ਉਮਰ ਦੇ ਨਾਲ ਮੇਲ ਨਾ ਖਾਣਾ ਵੱਧ ਜਾਂ ਘੱਟ ਹੋਣਾ, ਖੱਬੇ ਪਾਸੇ ਖੱਬੀ ਬਾਂਹ ਜਾਂ ਲੱਤ ਵਿਚ ਦਰਦ ਹੋਣਾ ਆਦਿ ਅਲਾਮਤਾਂ ਨਜ਼ਰ ਆਉਣ ਦਾ ਇਨ੍ਹਾਂ ਨੂੰ ਦਰ ਕਿਨਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਹਾਰਟ ਅਟੈਕ ਦੀ ਦਸਤਕ ਵੀ ਹੋ ਸਕਦੀਆਂ ਹਨ। ਫਿਰ ਵੀ ਜੇਕਰ ਦਿਲ ਕਮਜ਼ੋਰ ਹੋਵੇ, ਸ਼ਿਰਾਵਾਂ ਵਿਚ ਰੁਕਾਵਟ ਹੋਵੇ ਜਾਂ ਦਿਲ ਦੇ ਵਾਲਵ ਦਾ ਨੁਕਸ ਹੋਵੇ ਜਾਂ ਰਹੀਮੈਟਿਕ ਹਾਰਟ ਡਿਜ਼ੀਜ਼ ਜਾਂ ਐਨਜਾਈਨਾ ਪੈਕਟੋਰਿਸ ਖੱਬੇ ਪਾਸੇ ਦਿਲ ਵਿਚ ਦਰਦ ਹੋਵੇ ਜਾਂ ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹੇ ਤਾਂ ਇਸ ਦਾ ਹੋਮਿਓਪੈਥੀ ਵਿਚ ਪੂਰਾ-ਪੂਰਾ ਅਤੇ ਮੁਕੰਮਲ ਇਲਾਜ ਹੈ ਬਸ਼ਰਤੇ ਕਿ ਡਾਕਟਰ ਦਾ ਗਿਆਨ ਅਧੂਰਾ ਨਾ ਹੋਵੇ ਅਤੇ ਨਾਤਜਰਬੇਕਾਰੀ ਨਾ ਹੋਵੇ। ਹੋਮਿਓਪੈਥਿਕ ਹਾਰਟ ਟੋਨਿਕ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਇਹ ਸਿੱਧ ਹੋ ਚੁੱਕਾ ਹੈ ਕਿ 20 ਫ਼ੀਸਦੀ ਕੰਮ ਕਰਨ ਵਾਲੇ ਹਾਰਟ ਵੀ 50 ਫ਼ੀਸਦੀ ਤੱਕ ਹੋ ਜਾਂਦਾ ਹੈ।
- ਡਾ. ਗੁਰਪ੍ਰੀਤ ਕੌਰ ਬਾਵਾ