ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੰਭੀਰ ਸਮੱਸਿਆ ਹੈ ਮੂੰਹ 'ਚ ਛਾਲੇ ਹੋਣਾ


ਮੂੰਹ 'ਚ ਛਾਲੇ ਹੋਣ 'ਤੇ ਵਿਅਕਤੀ ਨੂੰ ਕੁਝ ਵੀ ਖਾਣ 'ਚ ਸਮੱਸਿਆ ਆਉਂਦੀ ਹੈ। ਉਸ ਨੂੰ ਗਰਮ ਚੀਜ਼ਾਂ ਖਾਣ, ਪਾਣੀ ਪੀਣ ਜਾਂ ਬੋਲਣ ਆਦਿ ਵਿਚ ਵੀ ਤਕਲੀਫ਼ ਹੋ ਸਕਦੀ ਹੈ। ਇਹ ਏਨਾ ਕਸ਼ਟਦਾਈ ਹੁੰਦਾ ਹੈ ਕਿ ਪੀੜਤ ਵਿਅਕਤੀ ਦਾ ਸੁਖ-ਚੈਨ ਸਭ ਚਲਾ ਜਾਂਦਾ ਹੈ। ਇਸ ਬਾਰੇ ਕਈ ਭਰਮ ਵੀ ਹਨ।
ਮੂੰਹ 'ਚ ਛਾਲੇ ਹੋਣਾ ਇਕ ਆਮ ਸਮੱਸਿਆ ਹੈ। ਇਹ ਰੋਗ ਨਹੀਂ ਸਗੋਂ ਇਕ ਲੱਛਣ ਹੈ ਜੋ ਕਿਸੇ ਹੋਰ ਬਿਮਾਰੀ ਜਾਂ ਸਮੱਸਿਆ ਵੱਲ ਸੰਕੇਤ ਕਰਦੇ ਹਨ। ਇਹ ਮੂੰਹ 'ਚ ਕਿਸੇ ਨੂੰ ਕਦੇ ਵੀ ਹੋ ਸਕਦੇ ਹਨ। ਕਿਸੇ ਨੂੰ ਸਾਲ ਵਿਚ ਇਕ ਵਾਰ ਤਾਂ ਕਿਸੇ ਨੂੰ ਹਰ ਕੁਝ ਦਿਨ ਬਾਅਦ ਵੀ ਹੋ ਜਾਂਦੇ ਹਨ। ਇਹ ਬੱਚੇ, ਵੱਡੇ, ਬਜ਼ੁਰਗ ਸਾਰਿਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੇ ਹਨ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਛਾਲੇ ਨਹੀਂ ਹੁੰਦੇ।
ਮੂੰਹ 'ਚ ਛਾਲੇ ਹੋਣ 'ਤੇ ਵਿਅਕਤੀ ਨੂੰ ਕੁਝ ਵੀ ਖਾਣ 'ਚ ਸਮੱਸਿਆ ਆਉਂਦੀ ਹੈ। ਉਸ ਨੂੰ ਗਰਮ ਚੀਜ਼ਾਂ ਖਾਣ, ਪਾਣੀ ਪੀਣ ਜਾਂ ਬੋਲਣ ਆਦਿ ਵਿਚ ਵੀ ਤਕਲੀਫ਼ ਹੋ ਸਕਦੀ ਹੈ। ਇਹ ਏਨਾ ਕਸ਼ਟਦਾਈ ਹੁੰਦਾ ਹੈ ਕਿ ਪੀੜਤ ਵਿਅਕਤੀ ਦਾ ਸੁਖ-ਚੈਨ ਸਭ ਚਲਾ ਜਾਂਦਾ ਹੈ। ਇਸ ਬਾਰੇ ਕਈ ਭਰਮ ਵੀ ਹਨ। ਮੂੰਹ ਦੇ ਛਾਲੇ ਜਿਨ੍ਹਾਂ ਨੂੰ ਮੁੱਖਪਾਕ ਵੀ ਕਿਹਾ ਜਾਂਦਾ ਹੈ, ਇਸ ਦੀ ਜਲਨ ਅਤੇ ਪੀੜਾ ਤੋਂ ਛੇਤੀ ਰਾਹਤ ਨਹੀਂ ਮਿਲਦੀ। ਇਸ ਦੀ ਪਛਾਣ ਬਹੁਤ ਸਰਲ ਹੈ। ਇਹ ਮੂੰਹ ਦੇ ਅੰਦਰਲੀ ਚਮੜੀ ਜਾਂ ਜੀਭ 'ਤੇ ਕਿਸੇ ਵੀ ਹਲਕੇ ਟੋਏ ਵਰਗੇ ਦਿਖਾਈ ਦਿੰਦੇ ਹਨ। ਇਹ ਛਾਲੇ ਸਫੈਦ, ਭੂਰੇ, ਲਾਲ ਘੇਰੇ ਨਾਲ ਘਿਰੇ ਹੁੰਦੇ ਹਨ ਅਤੇ ਕਦੇ-ਕਦੇ ਇਨ੍ਹਾਂ 'ਤੇ ਝਿੱਲੀ ਜਿਹੀ ਵੀ ਹੁੰਦੀ ਹੈ। ਇਹ ਛਾਲੇ ਮੂੰਹ ਦੇ ਅੰਦਰ, ਹੋਠਾਂ, ਗਲ ਦੇ ਅੰਦਰੂਨੀ ਹਿੱਸਿਆਂ ਵਿਚ, ਜੀਭ ਦੇ ਕਿਸੇ ਹਿੱਸੇ ਵਿਚ ਹੀ ਹੋ ਸਕਦੇ ਹਨ। ਇਸ ਨਾਲ ਵਿਅਕਤੀ ਬੇਚੈਨ ਹੋ ਉਠਦਾ ਹੈ। ਇਸ ਦੇ ਹੋਣ ਦੇ ਕਈ ਕਾਰਨ ਹਨ।
ਕਾਰਨ
J ਇਹ ਵਿਟਾਮਿਨ ਬੀ ਅਤੇ ਸੀ ਦੀ ਘਾਟ ਕਾਰਨ ਹੁੰਦੇ ਹਨ।
J ਇਹ ਪੇਟ ਸਾਫ਼ ਨਾ ਰਹਿਣ ਕਰਕੇ, ਕਬਜ਼ ਅਤੇ ਅਮਾਸ਼ਯ ਦੀ ਅਸਮਰੱਥਾ ਕਰਕੇ ਹੁੰਦੇ ਹਨ।
J ਇਹ ਜ਼ਿਆਦਾ ਗਰਮ ਚੀਜ਼ਾਂ ਖਾਣ ਤੇ ਪੀਣ ਨਾਲ ਹੁੰਦੇ ਹਨ।
J ਇਹ ਜ਼ਿਆਦਾ ਦਵਾਈਆਂ ਖਾਣ ਨਾਲ ਵੀ ਹੁੰਦੇ ਹਨ।
J ਇਹ ਸੰਕਰਮਣ ਕਾਰਨ ਹੁੰਦੇ ਹਨ।
J ਇਹ ਜ਼ਿਆਦਾ ਚੂਨੇ ਵਾਲੇ ਪਾਨ ਖਾਣ ਨਾਲ ਹੁੰਦੇ ਹਨ। ਜ਼ਿਆਦਾ ਸ਼ੱਕਰ ਖਾਣ ਨਾਲ ਵੀ ਹੁੰਦੇ ਹਨ।
J ਇਹ ਮੂੰਹ ਜਾਂ ਦੰਦ, ਜੀਭ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕਰਨ ਕਰਕੇ ਵੀ ਹੁੰਦੇ ਹਨ।
J ਇਹ ਬੁਖਾਰ ਆਦਿ ਹੋਣ ਨਾਲ ਵੀ ਹੁੰਦੇ ਹਨ।
J ਦੂਸ਼ਿਤ ਪਾਣੀ ਤੇ ਭੋਜਨ, ਅਸੰਤੁਲਿਤ ਭੋਜਨ ਜਾਂ ਬਿਨਾਂ ਭੁੱਖ ਲੱਗਿਆਂ ਛੇਤੀ-ਛੇਤੀ ਜ਼ਿਆਦਾ ਖਾਣ ਨਾਲ ਵੀ ਹੁੰਦੇ ਹਨ।
J ਇਹ ਕੈਲਸ਼ੀਅਮ ਤੇ ਖਣਿਜ ਤੱਤਾਂ ਦੀ ਘਾਟ ਨਾਲ ਹੁੰਦੇ ਹਨ।
J ਐਲਰਜੀ, ਖਸਰਾ, ਖੂਨ ਦੀ ਖਰਾਬੀ ਆਦਿ ਨਾਲ ਹੀ ਹੁੰਦੇ ਹਨ।
J ਗਰਮ ਚੀਜ਼ਾਂ ਤੋਂ ਇਲਾਵਾ ਬਰਫ਼, ਚਾਕਲੇਟ, ਚਿੰਗਮ, ਖਰਾਬ ਦੁੱਧ ਦੀ ਬੋਤਲ, ਤਲੀਆਂ ਚੀਜ਼ਾਂ ਆਦਿ ਖਾਣ ਨਾਲ ਵੀ ਹੁੰਦੇ ਹਨ।
ਬਚਾਅ
ਇਸ ਦੇ ਇਲਾਜ ਦੇ ਸਾਰੇ ਉਪਾਵਾਂ ਵਿਚ ਕਈ ਤਰ੍ਹਾਂ ਦੀਆਂ ਦਵਾਈਆਂ ਹਨ। ਘਰੇਲੂ ਉਪਾਅ ਹਨ, ਨੁਸਖੇ ਹਨ। ਫਿਰ ਵੀ ਕੁਝ ਸਾਵਧਾਨੀਆਂ ਤੇ ਉਪਾਅ ਸਾਰੇ ਪੀੜਤ ਵਿਅਕਤੀਆਂ ਨੂੰ ਕਰਨੇ ਚਾਹੀਦੇ ਹਨ ਤਾਂ ਕਿ ਭਵਿੱਖ ਵਿਚ ਇਹ ਨਾ ਹੋ ਸਕਣ।
J ਹਰ ਹਾਲ ਵਿਚ ਪੇਟ ਨੂੰ ਸਾਫ਼ ਰੱਖੋ। ਕਬਜ਼ ਨਾ ਹੋਣ ਦਿਓ।
J ਭੁੱਖ ਲੱਗਣ 'ਤੇ ਭੋਜਨ ਕਰੋ। ਭੋਜਨ ਤਾਜ਼ਾ ਹੋਵੇ, ਠੰਢਾ ਜਾਂ ਗਰਮ ਨਾ ਹੋਵੇ। ਭੋਜਨ ਆਰਾਮ ਨਾਲ ਚਬਾ-ਚਬਾ ਕੇ ਖਾਉ। ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ।
J ਭੋਜਨ ਵਿਚ ਸਲਾਦ, ਸੂਪ, ਮੌਸਮੀ, ਫਲ, ਸਬਜ਼ੀ ਆਦਿ ਢੁਕਵੀਂ ਮਾਤਰਾ ਵਿਚ ਹੋਵੇ।
J ਦਿਨ ਵਿਚ 10-12 ਗਿਲਾਸ ਪਾਣੀ ਪੀਉ। ਦੁੱਧ ਬਿਨਾਂ ਮਲਾਈ ਦਾ ਪੀਉ। ਦਹੀਂ, ਰਾਇਤਾ, ਨਿੰਬੂ ਪਾਣੀ ਦੀ ਵੀ ਵਰਤੋਂ ਕਰੋ।
J ਨਮਕ, ਸ਼ੱਕਰ, ਮਿਰਚ-ਮਸਾਲਾ, ਤਲੀਆਂ ਚੀਜ਼ਾਂ ਨੂੰ ਘਟਾਉ।
J ਮੂੰਹ, ਦੰਦ, ਜੀਭ ਦੀ ਨਿਯਮਿਤ ਦੋ ਵਾਰ ਸਫ਼ਾਈ ਕਰੋ।
J ਬਾਜ਼ਾਰ ਦੀਆਂ ਚੀਜ਼ਾਂ, ਦੂਸ਼ਿਤ ਪਾਣੀ, ਮਿਲਾਵਟੀ ਚੀਜ਼ਾਂ ਤੇ ਨਕਲੀ ਰੰਗ ਤੋਂ ਬਚੋ। ਜੰਕ ਫੂਡ, ਕੋਲਡ ਡਰਿੰਕਸ ਅਤੇ ਬਾਜ਼ਾਰੀ ਜੂਸ ਦੀ ਵਰਤੋਂ ਨਾ ਕਰੋ।
J ਸੰਕਰਮਿਤ, ਪ੍ਰਦੂਸ਼ਿਤ ਜਗ੍ਹਾ 'ਤੇ ਨਾ ਜਾਉ।
J ਛਾਲਿਆਂ 'ਤੇ ਮਧੂਰਸ ਜਾਂ ਘਿਉ ਲਾ ਕੇ ਲਾਰ ਨੂੰ ਵਹਾਓ। ਇਸ ਤਰ੍ਹਾਂ ਇਹ ਜਲਦੀ ਠੀਕ ਹੋਣਗੇ।
J ਪ੍ਰੇਸ਼ਾਨੀ ਵਧਣ 'ਤੇ ਡਾਕਟਰ ਕੋਲ ਜਾਓ। ਸ਼ੂਗਰ ਤੇ ਬੀ. ਪੀ. ਦੇ ਰੋਗੀ ਡਾਕਟਰ ਨੂੰ ਆਪਣੀ ਬਿਮਾਰੀ ਵੀ ਦੱਸਣ।
J ਜ਼ਿਆਦਾ ਦਵਾਈਆਂ ਦੀ ਵਰਤੋਂ ਨਾ ਕਰੋ।