ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਚੋਣ ਮਨੋਰਥ ਪੱਤਰ ਸ਼ੋਮਣੀ ਅਕਾਲੀ ਦਲ ਅੰਮਿਰਤਸਰ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਮੈਦਾਨ ਵਿਚ ਕਮਰਕੱਸੇ ਕਰਕੇ ਸਿੱਖ ਪੰਥ ਦੀ ਪਹਿਰੇਦਾਰੀ ਕਰਨ ਲਈ ਮਜ਼ਬੂਤ ਪੰਥਕ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੂਹ ਸਿੱਖਾਂ ਨੂੰ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਜਿਸ ਤਰਂ ਆਰੰਭ ਕਾਲ ਤੋਂ ਲੈ ਕੇ ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦਾਂ ਨੇ ਸਿੱਖਾਂ ਦੀ ਮੁਕੰਮਲ ਆਜ਼ਾਦੀ, ਪੂਰਨ ਪ੍ਰਭੂ ਸਤਾ ਸੰਪੰਨ ਰਾਜ, ਆਜ਼ਾਦ ਸਿੱਖ ਬਾਦਸ਼ਾਹੀ (ਖ਼ਾਲਿਸਤਾਨ) ਨੂੰ ਹੋਂਦ ਵਿਚ ਲਿਆਉਣ ਲਈ ਨਿਗਰ ਉਪਰਾਲੇ ਕੀਤੇ ਹਨ ਅਤੇ 20ਵੀਂ ਸਦੀ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਸੂਰਬੀਰਾਂ ਨੇ ਸਿੱਖਾਂ ਦੀ ਗ਼ੁਲਾਮੀ ਦੀਆਂ ਜੰਜ਼ੀਰਾਂ ਕੱਟਣ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸੇ ਰੌਸ਼ਨੀ ਵਿਚ ਸਿੱਖਾਂ ਦੀ ਮੁਕੰਮਲ ਆਜ਼ਾਦੀ ਲਈ ਸਿੱਖਾਂ ਦਾ ਆਪਣਾ ਘਰ ਬਣਾਉਣ ਵਿਚ ਵਿਸ਼ਵਾਸ਼ ਅਤੇ ਦ੍ਰਿੜਤਾ ਨਾਲ ਜਿਵੇਂ ਪਿਛੋਕੜ ਤੋਂ ਲੈ ਕੇ ਲੜਾਈ ਲੜਦਾ ਆ ਰਿਹਾ ਹੈ ਉਵੇਂ ਹੀ ਸਿੱਖ ਪਾਰਲੀਮੈਂਟ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਕੇਵਲ ਗੁਰੂ ਅਤੇ ਸਿੱਖ ਸੰਗਤਾਂ ਦਾ ਆਸਰਾ ਤੱਕ ਕੇ ਦਿੱਲੀ ਦਰਬਾਰ ਅਤੇ ਸਿੱਖਾਂ ਦੀ ਬਰਬਾਦੀ ਤੇ ਨਸਲਕੁਸ਼ੀ ਲਈ ਜ਼ਿੰਮੇਵਾਰ ਬੀ.ਜੇ.ਪੀ.ਵਰਗੀ ਕੱਟੜਵਾਦੀ ਪਾਰਟੀ ਅਤੇ ਕਾਂਗਰਸ ਵਰਗੀ ਜ਼ਾਲਮ ਜਮਾਤ ਅਤੇ ਦਿੱਲੀ ਦਰਬਾਰ ਦੇ ਦਲਾਲਾਂ ਤੋਂ ਬਰਾਬਰ ਦੀ ਦੂਰੀ ਰੱਖ ਕੇ ਸਿੱਖਾਂ ਦੀ ਮੁਕੰਮਲ ਆਜ਼ਾਦੀ ਦਾ ਮੁੱਦਾ ਲੈ ਕੇ ਚੋਣ ਮੁਹਿੰਮ ਦੀ ਆਰੰਭਤਾ ਕਰ ਰਿਹਾ ਹੈ ਅਤੇ ਹਰ ਉਸ ਮਨੁੱਖ ਦਾ ਸਵਾਗਤ ਕਰਦਾ ਹੈ ਜੋ ਸਿੱਖਾਂ ਦੀ ਆਜ਼ਾਦੀ ਲਈ ਸਾਡੇ ਨਾਲ ਚੰਦ ਕਦਮ ਮਿਲਾ ਕੇ ਤੁਰਨਾ ਚਾਹੁੰਦੇ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਵਿਚ ਗੁਰਦੁਆਰਾ ਪ੍ਰਬੰਧ ਨੂੰ ਇਕ ਪਰਿਵਾਰ ਦੇ ਚੁੰਗਲ 'ਚੋਂ ਆਜ਼ਾਦ ਕਰਵਾ ਕੇ ਅਤੇ ਗੋਲਕ ਦੀ ਲੁੱਟ ਰੋਕ ਕੇ ਸੁਚਾਰੂ ਪ੍ਰਬੰਧ ਬਨਾਉਣ ਲਈ ਸਮੂਹ ਸਿੱਖ ਸੰਗਤਾਂ ਅਤੇ ਗੁਰਦੁਆਰਾ ਚੋਣ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਚੋਣ ਮੈਨੀਫੈਸਟੋ ਵਿਚ ਦਰਜ਼ ਮੁੱਦਿਆਂ 'ਤੇ ਦੀਰਘ ਵਿਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ (ਅ) ਦਾ ਸਾਥ ਦਿਓ ਅਤੇ 18 ਸਤੰਬਰ ਨੂੰ ਆਪਣੀ ਕੀਮਤੀ ਵੋਟ ਘੋੜੇ ਦੇ ਨਿਸ਼ਾਨ ਤੇ ਪਾ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਮੁੱਚੇ ਉਮੀਦਵਾਰਾਂ ਨੂੰ ਕਾਮਯਾਬ ਕਰੋ ਅਤੇ ਪੰਥ ਦੀ ਚੜ•ਦੀ ਕਲਾ ਤੇ ਪੰਥਕ ਏਕੇ ਲਈ ਅੱਗੇ ਆਓ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿਹੋ ਜਿਹੇ ਹੋਣਗੇ?
ਹੁਣ ਤੱਕ ਧਰਮ ਪ੍ਰਚਾਰ ਦੇ ਪਛੜ ਜਾਣ ਦਾ ਸਭ ਤੋਂ ਵੱਡਾ ਕਾਰਣ ਸਾਹਮਣੇ ਆਇਆ ਹੈ ਕਿ ਧਰਮ ਪ੍ਰਚਾਰ ਕਰਨ ਵਾਲੇ ਜਾਂ ਗੁਰਦੁਆਰਾ ਪ੍ਰਬੰਧਾਂ ਨੂੰ ਚਲਾਉਣ ਵਾਲੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਨਹੀਂ ਹੈ, ਇਸ ਕਰਕੇ ਹੀ ਉਨ•ਾਂ ਵਲੋਂ ਕੀਤੇ ਪ੍ਰਚਾਰ ਦਾ ਪ੍ਰਭਾਵ ਸੰਗਤ ਨਹੀਂ ਕਬੂਲ ਰਹੀ ਉਂਜ ਵੀ ਬੀਤੇਂ ਸਮੇਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਆਈਆਂ ਚੁਣੌਤੀਆਂ ਭਾਵੇਂ ਉਹ ਸੌਦਾ ਸਾਧ, ਆਸ਼ੂਤੋਸ਼ ਜਾਂ ਭੰਨੀਆਰਾਂਵਾਲਾ ਵਲੋਂ ਹੀ ਕਿਉਂ ਨਾ ਹੋਣ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਪੰਥਕ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਪੰਥ ਦੋਖੀਆਂ ਦਾ ਪੱਖ ਪੂਰਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਕੇਵਲ ਬਾਦਲ ਪਰਿਵਾਰ ਦੀ ਰਾਜਨੀਤੀ ਚਮਕਾਉਣ ਦੇ ਆਹਰੇ ਲੱਗੇ ਹੋਏ ਹਨ ਪੰਥ ਪ੍ਰਤੀ ਕੁਝ ਸੋਚਣ ਦੀ ਨਾ ਤਾਂ ਹਿੰਮਤ ਹੈ ਅਤੇ ਨਾ ਹੀ ਅਜਿਹੀ ਕੋਈ ਚੇਤਨਾ ਨਜ਼ਰ  ਆਉਂਦੀ ਹੈ। ਨਿੱਕੇ-ਮੋਟੇ ਲਾਲਚਾ ਜਾਂ ਗ਼ਰਜ਼ਾਂ ਨੇ ਸਾਰੇ ਮੈਂਬਰਾਂ ਨੂੰ ਜ਼ਮੀਰ ਵਿਹੂਣੇ ਬਣਾ ਦਿੱਤਾ ਹੈ, ਜੇਕਰ ਮੈਂਬਰ ਹੀ ਆਪਣੀ ਆਤਮਾ ਦੀ ਆਵਾਜ਼  ਅਨੁਸਾਰ ਗੁਰੂ-ਸਿਧਾਤਾਂ ਤੇ ਪਹਿਰਾ ਨਹੀਂ ਦੇ ਸਕਦੇ ਤਾਂ ਫਿਰ ਹੋਰਨਾਂ ਲੋਕ ਤੇ ਦੋਸ਼ ਲਾਉਣੇ ਹਾਸੋ-ਹੀਣੇ ਜਾਪਦੇ ਹਨ।
ਇਸ ਲਈ ਅਸੀਂ ਇਹ ਯਕੀਨੀ ਬਣਾਉਣ ਦਾ ਜਤਨ ਕਰ ਰਹੇ ਹਾਂ ਕਿ ਸਾਡੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਾਉਣ ਲਈ ਮੈਦਾਨ ਵਿਚ ਉਤਾਰਿਆ  ਇਕ ਵੀ ਉਮੀਦਵਾਰ ਮੌਜੂਦਾ ਮੈਂਬਰਾਂ ਵਰਗਾ ਨਾ ਹੋਵੇ, ਅਸੀਂ ਗੁਰੂ ਆਸ਼ੇ ਅਨੁਸਾਰ ਮੈਂਬਰਾਂ ਦੀ ਚੋਣ ਕਰਨ ਲੱਗਿਆਂ ਉਨ•ਾਂ ਦੀਆਂ ਪੰਥ ਪ੍ਰਤੀ ਸੇਵਾਵਾਂ, ਗੁਰੂ ਪ੍ਰਤੀ ਭਰੋਸਾ, ਸ਼ਖ਼ਸੀ ਰਹਿਣੀ, ਨਿਡਰਤਾ, ਬੇਬਾਕੀ, ਅਡੋਲਤਾ, ਸ਼ਹਿਣਸ਼ੀਲਤਾ, ਇਮਾਨਦਾਰੀ ਅਤੇ ਨਿਮਰਤਾ ਵਰਗੇ ਗੁਣਾਂ ਨੂੰ ਅਧਾਰ ਬਣਾਵਾਂਗੇ। ਇਸ ਤੋਂ ਇਲਾਵਾ ਉਨ•ਾਂ ਦੇ ਜੀਵਨ ਉਪਰ ਧਰਮ ਦੀ ਹਾਨੀ ਕਰਨ ਵਿਭਚਾਰ ਕਮਾਉਣ ਅਤੇ ਸਮਾਜ ਦੀਆਂ ਨਜ਼ਰਾਂ 'ਚ ਕੁਕਰਮ ਕਰਕੇ ਡਿੱਗ ਜਾਣ ਵਰਗਾ ਕੋਈ ਦਾਗ਼ ਨਾ ਲੱਗਦਾ ਹੋਏ। ਇਸ ਸੰਬੰਧ ਵਿੱਚ ਅਸੀਂ ਗੁਰੂ ਦੀਆਂ ਸੰਗਤਾਂ ਤੋਂ ਭਰਪੂਰ ਸਹਿਯੋਗ ਦੀ ਆਸ ਕਰਦੇ ਹਾਂ ਕਿ ਉਹ ਅਜਿਹੇ ਉਮੀਦਵਾਰ ਚੁਣਨ ਲਈ ਜਿਥੇ ਸਾਡਾ ਸਹਿਯੋਗ ਕਰਨ, ਉਥੇ ਸਾਡਾ ਮਾਰਗ-ਦਰਸ਼ਨ ਵੀ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1920 ਵਾਲਾ ਰੁੱਤਬਾ ਬਹਾਲ ਕਰਨਾ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਲਿਆਉਣ ਲਈ ਸਾਡੇ ਬਜ਼ੁਰਗਾਂ ਨੂੰ ਬਹੁਤ ਵੱਡੀ ਜੱਦੋ-ਜਹਿਦ ਕਰਨੀ ਪਈ ਸੀ। ਇਸ ਮਹਾਨ ਸੰਸਥਾ ਨੂੰ ਸਿੱਖ ਪਾਰਲੀਮੈਂਟ ਦਾ ਨਾਮ ਦਿੱਤਾ ਗਿਆ। ਇਸ ਸੰਸਥਾ ਨੇ ਹੀ ਸ਼੍ਰੋਮਣੀ ਅਕਾਲੀ ਦਲ ਵਰਗੀ ਮਜ਼ਬੂਤ ਸਿੱਖ ਜਥੇਬੰਦੀ ਨੂੰ ਜਨਮ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਖਾਂ ਨੂੰ ਬੜਾ ਮਾਣ ਸੀ ਕਿ ਇਹ ਮਹਾਨ ਸੰਸਥਾ ਸਿੱਖਾਂ ਨੂੰ ਹਰ ਸਮੇਂ ਯੋਗ ਅਗਵਾਈ ਦਿੰਦੀ ਰਹੇਗੀ ਅਤੇ ਗੁਰਦੁਆਰਾ ਪ੍ਰਬੰਧ ਨੂੰ ਆਜ਼ਾਦ ਤੇ ਨਿਰਪੱਖ ਹੋ ਕੇ ਸੰਗਤੀ ਸਹਿਯੋਗ ਨਾਲ ਚਲਾਵੇਗੀ।
ਖਾਸ ਕਰਕੇ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸ. ਪ੍ਰਕਾਸ਼ ਸਿੰੰਘ ਬਾਦਲ ਦੇ ਹੱਥ ਆਈ ਹੈ ਤਾਂ ਉਸ ਨੇ ਆਪਣੀ ਸੌੜੀ ਰਾਜਨੀਤੀ ਨੂੰ ਚਲਾਉਣ ਲਈ ਗੋਲਕਾਂ ਦੀ ਮਾਇਆ ਦੀ ਕੁਵਰਤੋਂ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਆਪਣੇ ਹੱਥ ਠੋਕਿਆਂ ਦਾ ਕਬਜ਼ਾ ਕਰਵਾ ਲਿਆ ਹੈ। ਇਥੋਂ ਤੱਕ ਕਿ ਸਾਰੀਆਂ ਪ੍ਰੰਪਰਾਵਾਂ ਤੇ ਮਰਿਯਾਦਾ ਨੂੰ ਮਿੱਟੀ ਵਿੱਚ ਮਿਲਾ ਕੇ ਚੋਣ ਪ੍ਰਕ੍ਰਿਆ ਨੂੰ ਵੀ ਅਜ਼ਾਦ ਨਹੀਂ ਰਹਿਣ ਦਿੱਤਾ। ਅੱਜ ਕੱਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੈਂਬਰਾਂ ਵਲੋਂ ਨਹੀਂ ਚੁਣਿਆ ਜਾਂਦਾ ਸਗੋਂ ਪੰਥਕ ਸਿਧਾਂਤਾ ਦਾ ਖਾਤਮਾ ਕਰਨ ਲਈ ਦਿਨ ਰਾਤ ਇਕ ਕਰਕੇ ਪੰਥ ਵਿਰੋਧੀਆਂ ਲਈ ਕੰਮ ਕਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਲਿਫ਼ਾਫੇ 'ਚ ਨਿਕਲਦਾ ਹੈ।
ਸੋ ਆਪ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਸ ਗੱਲ ਲਈ ਵਚਨਵੱਧ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1920 ਵਾਲਾ ਰੁਤਬਾ ਬਹਾਲ ਕਰਕੇ ਇਸ ਨੂੰ ਨਿਰਪੱਖ ਆਜ਼ਾਦ 'ਤੇ ਮਜ਼ਬੂਤ ਸਿੱਖ ਜਥੇਬੰਦੀ ਦਾ ਰੂਪ ਫਿਰ ਤੋਂ ਦੇਵਾਂਗੇ।
ਸਿੱਖਾਂ ਦੀ ਮੁਕੰਮਲ ਆਜ਼ਾਦੀ ਲਈ ਸੰਘਰਸ਼
ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਜ਼ਾਦੀ ਹਸਤੀ ਦੀ ਪ੍ਰਤੀਕ ਇਕ ਮਹਾਨ ਸੰਸਥਾ ਹੈ। ਹਿੰਦ-ਪਾਕਿ ਦੀ ਵੰਡ ਤੋਂ ਪਹਿਲਾਂ 1946 ਵਿਚ ਸ਼੍ਰੋਮਣੀ ਕਮੇਟੀ ਦੇ ਸਤਿਕਾਰਯੋਗ ਮੈਂਬਰ ਸ. ਬਸੰਤ ਸਿੰਘ ਕੁੱਕੜ ਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਇਕ ਮਤਾ ਜਨਰਲ ਹਾਊਸ ਵਿਚ ਲਿਆਂਦਾ ਸੀ ਪਰ ਸਿੱਖਾਂ ਦੀ ਬਦਕਿਸਮਤੀ ਅਤੇ ਸਰਕਾਰੀ ਦਖ਼ਲ ਅੰਦਾਜ਼ੀ ਕਰਕੇ ਉਸ ਤੋਂ ਬਾਅਦ ਕਦੇ ਵੀ ਇਸ ਪਾਸੇ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ।
ਸੋ ਸ਼੍ਰੋਮਣੀ ਅਕਾਲੀ ਦਲ (ਅ) ਸੰਗਤ ਦੇ ਸਹਿਯੋਗ ਨਾਲ ਸ. ਬਸੰਤ ਸਿੰਘ ਕੁੱਕੜ ਵੱਲੋਂ ਪੇਸ਼ ਮਤੇ ਦੀ ਰੌਸ਼ਨੀ ਵਿਚ ਮੁੜ ਤੋਂ ਸਿੱਖਾਂ ਦੀ ਮੁਕੰਮਲ ਆਜ਼ਾਦੀ (ਖ਼ਾਲਿਸਤਾਨ) ਲਈ ਸਿੱਖ ਪਾਰਲੀਮੈਂਟ ਵਿਚੋਂ ਵੀ ਯੋਗ ਯਤਨ ਆਰੰਭ ਕਰੇਗਾ।
ਸਰਵ ਉਚ ਸੰਸਥਾਵਾਂ ਤੇ ਪਦਵੀਆਂ ਨੂੰ ਭੈਆ ਮੁਕਤ ਕਰਨਾ :-
ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਦਲੀਆਂ ਨੇ ਕਬਜ਼ਾ ਕੀਤਾ ਹੈ ਤਾਂ ਜਿੱਥੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੁਤਬੇ ਨੂੰ ਹਲਕਾ ਬਣਾਇਆ ਹੈ, ਉਥੇ ਸਿੱਖਾ ਪੰਥ ਦੀ ਮਹਾਨ ਸਰਵਉਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਜਥੇਦਾਰਾਂ ਅਤੇ ਹੈਡ ਗ੍ਰੰਥੀ ਸਾਹਿਬਾਨ ਦੀਆਂ ਪਦਵੀਆਂ ਨੂੰ ਬੌਣੀਆਂ ਬਣਾ ਕੇ ਰੱਖ ਦਿੱਤਾ ਹੈ। ਸਿੱਖ ਰਹਿਤ ਨੂੰ ਮੂੰਹ ਚਿੜਾਉਣ ਵਾਲੇ ਆਪਣੇ ਮੀਡੀਆ ਸਲਾਹਕਾਰ ਰਾਹੀਂ ਸ. ਬਾਦਲ ਵਲੋਂ ਲਿਖਕੇ ਭੇਜੇ ਹੁਕਨਾਮਿਆਂ ਨੂੰ ਮਨ ਮਰਜ਼ੀ ਨਾਲ ਜਾਰੀ ਕਰਵਾਕੇ ਜਥੇਦਾਰਾਂ ਨੂੰ ਤਾਂ ਕੱਖੋਂ ਹੌਲਿਆਂ ਕਰ ਦਿੱਤਾ ਹੈ ਪਰ ਨਾਲ ਹੀ ਸ੍ਰੀ ਤਖ਼ਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ। ਇੱਥੇ ਹੀ ਬੱਸ ਨਹੀਂ ਨਿਜਵਾਦ ਲਈ ਹੁਕਨਾਮੇ ਜਾਰੀ ਕਰਕੇ ਪ੍ਰੈਸ ਦੀ ਆਜ਼ਾਦੀ ਵਿਚ ਦਖ਼ਲ ਦੇਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਤਰ•ਾਂ ਨਾਲ ਜਥੇਦਾਰ ਦੀ ਪਦਵੀ ਦਾ ਜਿੱਥੇ ਨਿਰਾਦਰ ਹੋਇਆ ਹੈ ਅਤੇ ਭਵਿੱਖ ਵਿਚ ਸਿੱਖ ਪੰਥ ਦੇ ਏਕੇ ਲਈ ਇਹ ਮਹਾਨ ਰੁੱਤਬਾ ਕੁਝ ਕਰਨ ਦੇ ਸਮਰੱਥ ਨਹੀਂ ਰਹੇਗਾ। ਸੋ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਤੇ ਸੇਵਾ ਸਾਡੇ ਜਿੰਮੇ ਲਾਉਗੇ ਤਾਂ ਅਸੀਂ ਇਨ•ਾਂ ਪਦਵੀਆਂ ਨੂੰ ਪੂਰਨ ਤੌਰ 'ਤੇ ਆਜ਼ਾਦ ਅਤੇ ਭੈਅ ਮੁਕਤ ਕਰਕੇ ਮੁੜ ਤੋਂ ਸਤਿਕਾਰ ਬਹਾਲ ਕਰਨ ਦਾ ਵਚਨ ਦਿੰਦੇ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਦੀ ਮਰਿਯਾਦਾ ਅਤੇ ਇਜਲਾਸ :-
ਗੁਰਦੁਆਰਾ ਐਕਟ 1925 ਜਿਥੇ ਲੋਕ-ਤੰਤਰ ਦੀ ਹਿੰਦੋਸਤਾਨੀ ਸੰਵਿਧਾਨ ਤੋਂ ਵੀ ਪਹਿਲੀ ਧ੍ਰੋਹਰ ਹੈ, ਉਥੇ ਏਸ਼ੀਆ ਵਿਚ ਵੋਟਾਂ ਨਾਲ ਚੁਣੀ ਜਾਣ ਵਾਲੀ ਸਭ ਤੋਂ ਪਹਿਲੀ ਪਾਰਲੀਮੈਂਟ ਹੈ।  ਇਸ ਐਕਟ ਅਧੀਨ ਗੁਰੂ ਨਾਨਕ ਨਾਮਲੇਵਾ ਸਿੱਖਾਂ ਨੂੰ ਆਪਣੀ ਆਜ਼ਾਦ ਮਰਜ਼ੀ ਨਾਲ ਪਸੰਦੀਦਾ ਦਾ ਪੰਥਕ ਸੇਵਾਦਾਰ ਚੁਣਨ ਦਾ ਹੱਕ ਮਿਲਿਆ ਸੀ। ਕੁਝ ਸਮਾਂ ਇਹ ਪਵਿੱਤਰ ਮਰਿਯਾਦਾ ਨੇ ਆਪਣੀ ਪਵਿੱਤਰਤਾ ਨੂੰ ਪੂਰੀ ਤਰ•ਾਂ ਕਾਇਮ ਵੀ ਰੱਖਿਆ, ਲੇਕਿਨ, ਹੌਲੀ-ਹੌਲੀ ਅਲਾਮਤਾਂ ਨੇ ਘੁਸਪੈਠ ਕਰਨੀ ਸ਼ੁਰੂ ਕਰ ਦਿੱਤੀ। ਪਰ ਜਦੋਂ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਸਤ•ਾ ਦੀ ਡੋਰ ਆਈ ਹੈ ਤਾਂ ਆਰ.ਐਸ.ਐਸ. ਦੇ ਅੜਿੱ•ਕੇ ਚੜ•ਕੇ ਸ. ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਦੁੱਧ ਵਰਗੀ ਚੋਣ ਪ੍ਰਣਾਲੀ ਵਿਚ ਕਾਜੀ ਦੀ ਮੁੱਠ ਘੋਲ ਦਿੱਤੀ ਹੈ। ਜਿਸ ਦੇ ਫਲਸਰੂਪ ਅੱਜ ਨਸ਼ੇੜੀ ਤਸਕਰ ਅਤੇ ਘਟੀਆ ਕਿਰਦਾਰ ਵਾਲੇ ਲੋਕਾਂ ਨੂੰ ਇਸ ਮਹਾਨ ਸੰਸਥਾ ਦਾ ਮੈਂਬਰ ਬਣਨ ਦਾ ਮੌਕਾ ਮਿਲ ਗਿਆ ਹੈ। ਸਿੱਖ ਸੰਗਤ ਦੇ ਸਾਹਮਣੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਪੰਨੂੰ ਦੀ ਮੌਤ, ਬਲਦੇਵ ਸਿੰਘ ਐਮ.ਏ. ਦੀ ਕਾਲੀ ਕਰਤੂਤ ਅਤੇ ਗੁਰਪਾਲ ਸਿੰਘ ਗੋਰਾ ਦੀ ਗ਼ੈਰ-ਇਖ਼ਲਾਕੀਅਤ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਦੀ ਵਰਗੇ ਸਕੱਤਰਾਂ ਸਮੇਤ ਅਨੇਕਾਂ ਮੁਲਾਜ਼ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਲੈ ਕੇ ਇਜਲਾਸ ਅਤੇ ਪ੍ਰਬੰਧ ਆਦਿ ਸਭ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਮੈਂਬਰਾਂ ਦੀ ਚੋਣ ਵਿਚ ਨਸ਼ੇ ਆਦਿ ਵਰਤਨਾਂ ਵੋਟਾਂ ਦੀ ਖਰੀਦੋ ਫਰੋਖ਼ਤ ਕਰਨਾ ਤਾਂ ਆਮ ਗੱਲ ਹੈ।
ਹੁਣ ਪ੍ਰਧਾਨ ਦੀ ਚੋਣ ਸਮੇਂ ਮੈਂਬਰਾਂ ਤੋਂ ਵੋਟ ਪਾਉਣ ਦਾ ਹੱਕ ਵੀ ਖੋਹ ਲਿਆ ਹੈ। ਅੱਜ ਦਾ ਪ੍ਰਧਾਨ ਬਾਦਲ ਡਿਕਟੇਟਰ ਦੇ ਕੇ ਲਿਫ਼ਾਫੇ ਵਿਚੋਂ ਨਿਕਲਦਾ ਹੈ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਲ ਵਿਚ ਸਿਰਫ਼ ਇੱਕ ਅੱਧੇ ਘੰਟੇ ਲਈ ਦੋ ਵਾਰ ਇਕੱਠੇ ਹੁੰਦੇ ਹਨ ਅਤੇ ਬਾਦਲਸ਼ਾਹੀ ਫੁਰਮਾਨ ਸੁਣ ਕੇ, ਹੱਥ ਖੜ•ੇ ਕਰਕੇ ਜੈਕਾਰੇ ਛੱਡ ਕੇ ਘਰਾਂ ਨੂੰ ਪਰਤ ਜਾਂਦੇ ਹਨ।
ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ 90 ਦਿਨਾਂ ਬਾਅਦ ਘੱਟੋ-ਘੱਟ ਇਕ ਇਜਲਾਸ ਕਰਨ ਦੀ ਰੀਤ ਪੈਦਾ ਕਰਾਂਗੇ, ਇਹ ਇਜਲਾਸ ਹਫ਼ਤਾ ਭਰ ਲਈ ਨਿਰੰਤਰ ਚੱਲਣਗੇ ਅਤੇ ਹਰ ਮੈਂਬਰ ਨੂੰ ਆਜ਼ਾਦੀ ਨਾਲ ਰਾਇ ਦੇਣ ਦਾ ਪੂਰਾ ਹੱਕ ਹੋਵੇਗਾ, ਬਜਟ ਇਜਲਾਸ ਵਿਸ਼ੇਸ਼ ਕਰਕੇ 15 ਦਿਨਾਂ ਲਈ ਹੋਵੇਗਾ ਅਤੇ ਸਾਲਾਨਾ ਬਜਟ ਉਤੇ ਪਾਰਲੀਮੈਂਟ ਵਾਂਗੂੰ ਬਹਿਸ ਕਰਵਾਵਾਂਗੇ। ਇਸ ਲਈ ਹਰ ਤਬਕੇ ਦੇ ਸਿੱਖਾਂ ਤੋਂ ਯੋਗ ਸੁਝਾਅ ਵੀ ਲਏ ਜਾਇਆ ਕਰਨਗੇ। ਇਜਲਾਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ, ਖ਼ਾਲਸਾ ਸਾਜਨਾ ਦਿਵਸ, ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦਿਵਸ ਅਤੇ ਸਾਕਾ ਨੀਲਾ ਤਾਰਾ ਜਾਂ ਦਿੱਲੀ ਸਿੱਖ ਕਤਲੇਆਮ ਵਰਗੇ ਦਿਹਾੜਿਆਂ ਨਾਲ ਜੋੜਿਆ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਦਾ ਸਾਲ ਵਿੱਚ ਇੱਕ ਵਾਰ ਰਿਫ਼ਰੈਸ਼ਰ ਕੋਰਸ:-
ਸ਼੍ਰੋਮਣੀ ਕਮੇਟੀ ਵਿੱਚ ਬਹੁਤੀ ਭਰਤੀ ਸਿਫ਼ਾਰਸ਼ੀ ਹੈ ਇੱਕੋ ਧਿਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਹਾਕਿਆਂ ਤੋਂ ਕਬਜ਼ਾ ਹੋਣ ਕਰਕੇ ਕਾਬਜ ਧਿਰ ਦੀਆਂ ਕਰਤੂਤਾਂ ਨੂੰ ਵੇਖ ਵੇਖ ਕੇ ਮੁਲਾਜ਼ਮਾਂ ਤੇ ਵੀ ਉਨਾਂ ਮਲੱਮਾਂ ਚੜ• ਚੁੱਕਾ ਹੈ। ਅਖ਼ੌਤੀ ਅਕਾਲੀ ਆਗੂਆਂ ਤੋਂ ਜਿਥੇ ਭ੍ਰਿਸ਼ਟਾਚਾਰ ਦੀ ਲਾਗ ਲੱਗ ਚੁੱਕੀ ਹੈ ਉਥੇ ਦਲਜੀਤ ਸਿੰਘ ਬੇਦੀ ਵਰਗੇ ਆਚਰਣਹੀਣਤਾ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਅੱਜ ਉਨਾਂ ਨੂੰ ਗੁਰੂ ਨਾਲੋਂ ਜ਼ਿਆਦਾ ਭੈਅ ਬਾਦਲ ਜਾਂ ਮੱਕੜ ਦਾ ਹੈ। ਉਹ ਅਖੌਤੀ ਅਕਾਲੀਆਂ ਦੀ ਸੇਵਾ ਨੂੰ ਹੀ ਪੰਥਕ ਸੇਵਾ ਸਮਝ ਬੈਠੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਦਾ ਰਵੱਈਆ ਕਿਸੇ ਥਾਣੇ ਦੇ ਪੁਲਸੀਆਂ ਨਾਲੋਂ ਘੱਟ ਨਹੀਂ ਹੈ। ਸੰਗਤਾਂ ਨਾਲ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਬਹੁਤ ਬਦ-ਕਲਾਮੀ ਨਾਲ ਪੇਸ਼ ਆਉਂਦੇ ਹਨ। ਉਹ ਸਰਕਾਰੀ ਮੁਲਾਜ਼ਮਾਂ ਵਾਗੂੰ ਵਿਚਰਨ ਦੇ ਆਦੀ ਹੋ ਚੁੱਕੇ ਹਨ ਜਦੋਂ ਕਿ ਇਹ ਨੌਕਰੀ ਦੇ ਨਾਲ ਨਾਲ ਪੰਥਕ ਸੇਵਾ ਵੀ ਹੈ। ਇਸ ਤੋਂ ਇਲਾਵਾ ਦੂਸਰੇ ਧਰਮ ਜਾਂ ਵਿਦੇਸ਼ੋ ਆਏ ਸੈਲਾਨੀਆਂ ਨਾਲ ਕਿਸ ਤਰ•ਾਂ ਦਾ ਵਿਵਹਾਰ ਕਰਨਾ ਹੈ ਬਾਰੇ ਕੋਈ ਤਜ਼ਰਬਾ ਨਹੀਂ ਹੈ।
ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਦਾ ਅਕਸ ਸੁਧਾਰ ਕੇ ਉਨਾਂ ਨੂੰ ਸੇਵਾ ਦੇ ਗੁਣ ਸਿਖਾਉਣ ਲਈ ਅਤੇ ਸਿੱਖ ਸੰਗਤਾਂ ਨਾਲ ਸਲੀਕੇ ਨਾਲ ਪੇਸ਼ ਆਉਣ ਦੇ ਯੋਗ ਬਣਾਉਣ ਦੇ ਨਾਲ ਹਰ ਧਾਰਮਿਕ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਬਣਾਉਣ ਲਈ ਹਰ ਸਾਲ ਵਿੱਚ ਇੱਕ ਪੰਦਰਾ ਰੋਜ਼ਾ ਰਿਫ਼ਰੈਸ਼ਰ ਕੋਰਸ ਆਰੰਭ ਕਰਨ ਦਾ ਉਪਰਾਲਾ ਕਰਾਂਗੇ ਅਤੇ ਇਸ ਕੋਰਸ ਵਿਚ ਸਕੱਤਰ ਤੋਂ ਲੈ ਕੇ ਸੇਵਾਦਾਰ ਪ੍ਰਧਾਨ ਸਮੇਤ ਸਾਰੇ ਮੈਂਬਰ ਵੀ ਹਾਜ਼ਰੀ ਲਵਾਉਣਗੇ।
ਗੁਰਦੁਆਰਿਆਂ ਦੀਆਂ ਰਿਹਾਇਸ਼ੀ ਸਰਾਵਾਂ 'ਚ ਵਿਤਕਰਾ ਖ਼ਤਮ ਕਰਨਾ :-
ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸੰਗਤਾਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਅਤੇ ਹਰ ਸ਼ਰਧਾਲੂ ਦੀ ਵਧੀਆ ਰਿਹਾਇਸ਼ ਪ੍ਰਾਪਤ ਕਰਨ ਦੀ ਬਿਰਤੀ ਨੇ ਰਿਹਾਇਸ਼ੀ ਪ੍ਰਬੰਧਾ ਨੂੰ ਪ੍ਰਭਾਵਿਤ ਕੀਤਾ ਹੈ। ਪਰ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਮੈਂਬਰਾਂ ਤੇ ਪ੍ਰਬੰਧਕਾਂ ਦੀ ਮਹੰਤੀ ਬਿਰਤੀ ਕਾਰਨ ਰਿਹਾਇਸ਼ੀ ਪ੍ਰਬੰਧਾਂ 'ਚ ਖਾਸ ਕਰਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਖਾਸ ਵਿਤਕਰਾ ਹੋ ਰਿਹਾ ਹੈ। ਕਮਰਾ ਲੈਣ ਲਈ ਕੋਈ ਮਾਪਦੰਡ ਨਹੀਂ ਹੈ ਕੇਵਲ ਮੈਂਬਰ ਜਾਂ ਸਕੱਤਰ ਐਮ.ਐਲ.ਏ. ਜਾਂ ਅਖੌਤੀ ਆਗੂ ਦੀ ਗਿੱਦੜ ਪਰਚੀ ਜਾਂ ਡੰਡਾ ਹੀ ਕੰਮ ਆਉਂਦਾ ਹੈ। ਜਿਸਦਾ ਕੋਈ ਸਿਫਾਰਸ਼ੀ ਨਹੀਂ ਉਸ ਨੂੰ ਜਾਂ ਤਾਂ ਰਾਤ ਪਰਿਕਰਮਾਂ ਵਿਚ ਕੱਟਣੀ ਪਵੇਗੀ ਜਾਂ ਫ਼ਿਰ ਮਹਿੰਗੇ ਭਾਅ ਦਾ ਹੋਟਲ ਕਿਰਾਏ ਤੇ ਲੈਣਾ ਪਵੇਗਾ। ਇਹ ਵੀ ਧਿਆਨ ਵਿਚ ਆਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਬਣੇ ਹੋਟਲਾਂ ਮਾਲਕਾਂ ਦੀ ਰਿਹਾਇਸ਼ੀ ਸਰਾਵਾਂ ਦੇ ਮੁਲਾਜ਼ਮਾਂ ਨਾਲ ਸਾਂਢ-ਗਾਂਢ ਹੈ ਤੇ ਕਮਰਾ ਹੋਣ ਤੇ ਵੀ ਕਮਰਾ ਨਹੀਂ ਦਿੰਦੇ ਪਰ ਸਲਾਹ ਜ਼ਰੂਰ ਦੇ ਦਿੰਦੇ ਹਨ ਕਿ ਫਲਾਣੇ ਗੈਸਟ ਹਾਊਸ ਜਾਂ ਹੋਟਲ ਵਿਚ ਚਲੇ ਜਾਊ ਉਥੇ ਠੀਕ ਰੇਟ ਕਮਰਾ ਮਿਲ ਜਾਵੇਗਾ। ਅਜਿਹੇ ਹੋਟਲ ਮਾਲਕ ਇਨ•ਾਂ ਮੁਲਾਜ਼ਮਾਂ ਨੂੰ ਕਮਿਸ਼ਨ ਵੀ ਦਿੰਦੇ ਹਨ।
ਸੋ ਆਪ ਸੰਗਤਾਂ ਦੀ ਕਿਰਪਾ ਨਾਲ ਬਾਦਲ ਦਲੀਆਂ ਤੋਂ ਪ੍ਰਬੰਧ ਨੂੰ ਆਜ਼ਾਦ ਕਰਵਾਉਂਦਿਆਂ ਹੀ ਇਨ•ਾਂ ਰਿਹਾਇਸ਼ੀ ਸਰਾਵਾਂ ਦਾ ਪ੍ਰਬੰਧ ਸੰਗਤੀ ਪ੍ਰਬੰਧ ਵਿੱਚ ਬਦਲ ਦੇਵਾਂਗਾ ਅਤੇ ਵਿਤਕਰਾ ਖ਼ਤਮ ਕਰਕੇ ਸਿਫ਼ਾਰਸ਼ੀ ਮੁਲਾਜ਼ਮਾਂ ਦੀਆਂ ਆਪਹੁਦਰੀਆਂ ਨੂੰ ਨੱਥ ਪਾ ਕੇ ਗੁਰੂ ਘਰ ਦੀ ਰਿਹਾਇਸ਼ ਗੁਰੂ ਘਰ ਦੀਆਂ ਸੰਗਤਾਂ ਨੂੰ ਬਿਨਾਂ ਪੱਖਪਾਤ ਤੋਂ ਦੇਣ ਲਈ ਸਖ਼ਤ ਕਦਮ ਚੁੱਕਾਂਗੇ।
ਗੁਰੂ ਦੀ ਗੋਲਕ ਨੂੰ ਸੰਗਤਾਂ ਦੀ ਰਾਇ ਨਾਲ ਯੋਗ ਧਾਰਮਿਕ ਕੰਮਾਂ 'ਤੇ ਖਰਚਣਾ :-
ਗੁਰੂ ਦੀ ਗੋਲਕ ''ਗ਼ਰੀਬ ਦਾ ਮੂੰਹ'' ਦੇ ਅਸਲੀ ਅਰਥ ਕਿ ਲੋੜਵੰਦਾਂ ਦੀ ਔਖ਼ੀ ਘੜੀ ਮੱਦਦ ਕੀਤੀ ਜਾਵੇ ਨੂੰ ਵਿਗਾੜਕੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਕਰਤਾਵਾਂ ਨੇ ''ਗੁਰੂ ਦੀ ਗੋਲਕ ਬਾਦਲ ਦਲੀਆਂ ਦਾ ਮੂੰਹ'' ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਲੰਮੇਂ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਅਜਿਹਾ ਅਲੋਕਿਕ ਕਾਰਜ ਨਹੀਂ ਕੀਤਾ ਜਿਸ ਨਾਲ ਸਿੱਖ ਕੌਮ ਸੰਸਾਰ ਵਿਚ ਕਿਤੇ ਸਿਰ ਉਚਾ ਕਰਕੇ ਤੁਰ ਸਕੇ, ਸਗੋਂ ਚੁਫ਼ੇਰਿਉਂ ਗੋਲਕ ਦੀ ਕੁਵਰਤੋਂ ਕਰਕੇ ਲਾਹਨਤਾਂ ਹੀ ਪੈ ਰਹੀਆਂ ਹਨ, ਚੰਦ ਪਰਿਵਾਰਾਂ ਦੀ ਬਿਹਤਰੀ ਅਤੇ ਸਿਆਸੀ ਖੇਡ ਨੂੰ ਸਾਹਮਣੇ ਰੱਖਦੇ ਹੀ ''ਗੁਰੂ ਦੀ ਗੋਲਕ'' ਨੂੰ ਵਰਤਿਆ ਜਾ ਰਿਹਾ ਹੈ, ਜਿਸ ਨਾਲ ਸਰਧਾਵਾਨ ਸਿੱਖਾਂ ਦੇ ਮਨ ਨੂੰ ਡਾਢੀ ਠੇਸ ਪਹੁੰਚ ਰਹੀ ਹੈ। ਜਿਥੇ ਵੀ ਕਿਤੇ ਚਾਰ ਸਿੱਖ ਜੁੜਦੇ ਹਨ, ਉਥੇ ਗੋਲਕ ਦੀ ਦੁਰਵਰਤੋਂ ਦੀ ਚਰਚਾ ਛਿੜ ਪੈਂਦੀ ਹੈ।
ਇਸ ਲਈ ਅਸੀਂ ਯਤਨ ਕਰਾਂਗੇ ਕਿ ''ਗੁਰੂ ਦੀ ਗੋਲਕ'' ਦੀ ਕੁਵਰਤੋਂ ਨੂੰ ਤਾਂ ਜੜੋਂ ਪੁੱਟਕੇ ਵਗਾਹ ਮਾਰਿਆ ਜਾਵੇ ਅਤੇ ਗੋਲਕ ਦੀ ਦਰੁਸਤ ਵਰਤੋਂ ਕਰਨ ਲਈ ਆਮ ਸਿੱਖ ਸੰਗਤ ਤੋਂ ਰਾਇ ਲੈ ਕੇ ਹੀ ਕੋਈ ਕਾਰਜ ਕੀਤਾ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲ ਦਲੀਆਂ ਵਲੋਂ ਕੀਤੀ ਲੁੱਟ ਖਸੁੱਟ ਤੇ ਸਿੱਧਾ ਰਾਜਸੀਕਰਨ ਕੀਤੇ ਜਾਣ ਬਾਰੇ ਵਾਈਟ ਪੇਪਰ ਜਾਰੀ ਕਰਾਂਗੇ :-
ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਾਦਲ ਦਲੀਏ ਸਿੱਖਾਂ ਦੇ ਹੱਥ ਆਇਆ ਹੈ ਤਾਂ ਉਨ•ਾਂ ਨੇ ਬਾਦਲ ਪਰਿਵਾਰ ਤੋਂ ਨਿੱਜੀ ਫਾਇਦੇ ਲੈਣ ਲਏ ਅਤੇ ਬਾਦਲ ਪਰਿਵਾਰ ਨੂੰ ਸਿਆਸੀ ਲਾਹਾ ਦੇਣ ਲਈ ਨਾ ਤਾਂ ਗੁਰੂ ਸਿਧਾਂਤ, ਨਾ ਗੁਰੂ ਮਰਿਯਾਦਾ, ਨਾ ਗੁਰੂ ਦੀ ਗੋਲਕ, ਨਾ ਪੰਥਕ ਰੁਤਬੇ ਅਤੇ ਨਾ ਹੀ ਪੰਥਕ ਸੰਸਥਾਵਾਂ ਨੂੰ ਬਖ਼ਸ਼ਿਆ ਹੈ, ਜਿਸ ਕਰਕੇ ਸਿੱਖ ਕੌਮ ਅੰਧਕਾਰ ਅਤੇ ਬਿਪਰਵਾਦ ਦੇ ਡੂੰਘੇ ਖੱਡੇ ਵਿਚ ਜਾ ਡਿੱਗੀ ਹੈ। ਨਾਲ ਨਾਲ ਅਮੀਰ ਸਿੱਖ ਵਿਰਸਾ ਅਤੇ ਵਿਲੱਖਣ ਗੁਰੂ ਫ਼ਲਸਫ਼ੇ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ। ਬਾਦਲ ਦਲੀਆਂ ਵਲੋਂ ਕੀਤੀਆਂ ਪ੍ਰਬੰਧਕੀਆਂ ਧਾਂਦਲੀਆਂ ਅਤੇ ਲੁੱਟ-ਖਸੁੱਟ ਨੂੰ ਕੁਝ ਪੰਨਿਆਂ ਤੇ ਕਲਮਬੰਦ ਕਰਨਾ ਸੰਭਵ ਨਹੀਂ, ਸਗੋਂ ਇਸ ਸਾਰੇ ਕਾਲੇ ਇਤਿਹਾਸ ਨੂੰ ਲਿਖਣ ਲਈ ਮਹਾਂ ਕਿਤਾਬਚਾ ਹੋਂਦ ਵਿਚ ਲਿਆਉਣਾ ਪਵੇਗਾ।
ਅਸੀਂ ਸਿੱਖ ਸੰਗਤਾਂ ਨੂੰ ਯਕੀਨ ਦੁਹਾਨੀ ਕਰਾਉਂਦੇ ਹਾਂ ਕਿ ਤੁਸੀਂ ਸਾਡਾ ਡਟਕੇ ਸਾਥ ਦਿਓ ਅਸੀਂ ਬਦਲੇ ਵਿੱਚ ਸੁਚਾਰੂ ਪ੍ਰਬੰਧ ਤੇ ਬਾਦਲ ਦਲੀਆ ਵਲੋਂ ਕੀਤੀਆਂ ਮਨ ਮਾਨੀਆਂ ਦੀ ਪੋਲ ਖੋਲ•ਣ ਲਈ ਵਾਈਟ ਪੇਪਰ ਦੇਵਾਂਗੇ।
ਨਿੱਜੀ ਟਰਸੱਟ ਖ਼ਤਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਿੱਧਾ ਪ੍ਰਬੰਧ ਲਿਆਉਣਾ :-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਖੁਦ ਇਕ ਟਰਸਟ ਹੈ, ਹਿੰਦੋਸਤਾਨ ਦੇ ਕਾਨੂੰਨ ਅਨੁਸਾਰ ਹਿੰਦ ਹਕੂਮਤ ਦੇ ਪ੍ਰਬੰਧ ਹੇਠਲੇ ਇਲਾਕੇ ਵਿੱਚ ਕੋਈ ਵੀ ਟਰੱਸਟ ਅੱਗੋਂ ਕਿਸੇ ਟਰੱਸਟ ਨੂੰ ਜਨਮ ਨਹੀਂ ਦੇ ਸਕਦਾ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਬਜ਼ ਬਾਦਲ ਦਲੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਅਨੇਕਾਂ ਵਿਦਿਅਕ ਅਤੇ ਹੋਰਨਾਂ ਅਦਾਰਿਆਂ ਦੇ ਅੱਗੇ ਟਰਸਟ ਹੋਂਦ ਵਿਚ ਲਿਆ ਦਿੱਤੇ ਹਨ ਜਿਥੇ ਇਹ ਟਰੱਸਟ ਗ਼ੈਰ ਕਾਨੂੰਨੀ ਹਨ ਉਥੇ ਇਨ•ਾਂ ਟਰੱਸਟਾਂ ਵਿਚ ਟਰਸਟੀ ਬਣਨ ਵਾਲੇ ਜਾਂ ਤਾਂ ਬਾਦਲ ਪਰਿਵਾਰ ਨਾਲ ਕਿਸੇ ਪਾਸੇ ਤੋਂ ਰਿਸ਼ਤੇਦਾਰ ਹਨ ਜਾਂ ਫਿਰ ਉਨ•ਾਂ ਦੇ ਚੇਲੇ ਚਾਟੜੇ ਹਨ। ਗੁਰਦੁਆਰਾ ਸ਼ਾਹਬਾਦ ਮਾਰਕੰਡਾ ਦੀ 27 ਏਕੜ ਜ਼ਮੀਨ ਤੇ ਕੇਵਲ 10 ਹਜ਼ਾਰ ਰੁਪਏ ਵਿਚ ਬਾਦਲ ਪਰਿਵਾਰ ਨੇ 100 ਸਾਲਾ ਲਈ ਆਪਣਾ ਪਰਿਵਾਰਕ ਟਰਸਟ ਕਾਇਮ ਕਰ ਲਿਆ ਹੈ। ਇਸ ਤਰ•ਾਂ ਦੇ ਟਰੱਸਟਾਂ ਦੇ ਟਰਸਟੀ ਵੀ ਤਾਅ ਜ਼ਿੰਦਗੀ ਲਈ ਬਣਾਏ ਗਏ ਹਨ ਅਜਿਹਾ ਕਰਨ ਨਾਲ ਬਾਦਲ ਦਲੀਆਂ ਨੇ 1920 ਤੋਂ ਪਹਿਲੇ ਮਹੰਤਵਾਦ ਨੂੰ ਮੁੜ ਤੋਂ ਸੁਰਜੀਤ ਕਰਕੇ ਰੱਖ ਦਿੱਤਾ ਹੈ। ਜਿਸ ਦੇ ਵਿਰੋਧ ਵਿਚ ਸਾਡੇ ਦਰਜਨਾਂ ਸ਼ਹੀਦਾਂ ਨੇ ਸ਼ਹਾਦਤਾਂ ਦੇ ਕੇ, ਹਜ਼ਾਰਾਂ ਸਿੰਘਾਂ ਨੇ ਕੁਰਬਾਨੀਆਂ ਕਰਕੇ ਮਹੰਤਾਂ ਦੇ ਕਬਜ਼ੇ 'ਚ ਗੁਰੂ ਘਰ ਆਜ਼ਾਦ ਕਰਕੇ ਮੌਜੂਦਾ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਲਿਆਂਦੀ ਸੀ ਜੇਕਰ ਪ੍ਰਬੰਧ ਬਾਦਲ ਦਲੀਆ ਦੇ ਹੱਥ ਵਿਚ ਰਿਹਾ ਤਾਂ ਸਿੱਖਾਂ ਨੂੰ ਭਵਿੱਖ ਵਿਚ ਇਕ ਵਾਰ ਫਿਰ 21 ਸਦੀ ਦੇ ਮਾਡਰਨ ਮਹੰਤਾਂ ਨਾਲ ਦੋ ਦੋ ਹੱਥ ਕਰਨੇ ਪੈਣਗੇ। ਇਸ ਵਾਸਤੇ ਬਾਦਲ ਦਲੀਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣਾ ਸਮੇਂ ਦੀ ਲੋੜ ਬਣ ਗਿਆ ਹੈ ਅਤੇ ਆਜ਼ਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਵਚਨਬੱਧ ਹੋਵੇਗੀ ਕਿ ਅਜਿਹੇ ਸਾਰੇ ਗ਼ੈਰ-ਕਾਨੂੰਨੀ ਟਰੱਸਟ ਖ਼ਤਮ ਕਰਕੇ ਸਾਰਾ ਪ੍ਰਬੰਧ ਮੁੜ ਤੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਲਿਆਂਦਾ ਜਾਵੇ ਹੁਣ ਤੱਕ ਗੁਰੂ ਦੀ ਗੋਲਕ ਵਿਚੋਂ ਹੋਈ ਲੁੱਟ ਖਸੁੱਟ ਤੇ ਗੁਰਦੁਆਰਿਆਂ ਦੀ ਜ਼ਮੀਨਾਂ ਤੋਂ ਲਏ ਫਾਇਦਿਆਂ ਨਾਲ ਕਮਾਏ ਧਨ ਨੂੰ ਗੁਰੂ ਦੀ ਅਮਾਨਤ ਐਲਾਨ ਕੇ ਬਾਦਲ ਪਰਿਵਾਰ ਤੇ ਬਾਦਲ ਦਲੀਆਂ ਉਪਰ ਅਮਾਨਤ 'ਚ ਖਿਆਨਤ ਕਰਨ ਦੇ ਮੁਕੱਦਮੇਂ ਚਲਾਕੇ। ਇਹ ਧਨ ਫਿਰ ਗੁਰੂ ਦੀ ਗੋਲਕ ਵਿਚ ਪਾਉਣ ਲਈ ਯਤਨ ਕੀਤਾ ਜਾਵੇਗਾ। ਲੇਕਿਨ ਇਹ ਸਭ ਕੁਝ ਆਪ ਸੰਗਤਾਂ ਦੇ ਭਰਪੂਰ ਹੁੰਗਾਰੇ ਅਤੇ ਨਿਗਰ ਸਹਿਯੋਗ ਨਾਲ ਹੀ ਨੇਪਰੇ ਚੜ• ਸਕਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ, ਅੰਗਰੇਜ਼ੀ ਅਖ਼ਬਾਰ ਦੀ ਅਰੰਭਤਾ
ਹਿੰਦੋਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਦਰਜਨਾਂ ਛੋਟੇ-ਮੋਟੇ ਆਪਣੇ ਅਖ਼ਬਾਰ ਸਨ ਧਨਾਂਢ ਸਿੱਖ ਪਰਿਵਾਰ ਕੋਲ ਅੰਗਰੇਜ਼ੀ ਦੇ ਦੋ ਵੱਡੇ ਅਖ਼ਬਾਰ ''ਦੀ ਟ੍ਰਿਬਿਊਨ'' ਮਜੀਠੀਆ ਪਰਿਵਾਰ ਅਤੇ ''ਹਿੰਦੋਸਤਾਨ ਟਾਈਮਜ਼'' ਸਰਦਾਰ ਮੰਗਲ ਸਿੰਘ ਗਿੱਲ ਹੁਰਾਂ ਦੇ ਪਰਿਵਾਰ ਕੋਲ ਸੀ ਪਰ ਬੜਾ ਅਫਸੋਸ ਹੈ ਕਿ ਮਜੀਠੀਆ ਪਰਿਵਾਰ ਦਾ ਮੁੱਖੀ ਬ੍ਰਹਮੋ-ਸਮਾਜ ਦੀ ਲਹਿਰ ਦੇ ਜਾਲ ਵਿਚ ਫਸਕੇ ਆਰੀਆ ਸਮਾਜੀ ਹੋ ਨਿਬੜਿਆ, ਇਸੇ ਤਰ•ਾਂ ਹਿੰਦੋਸਤਾਨ ਟਾਈਮਜ਼ ਵੀ ਹੌਲੀ-ਹੌਲੀ ਸਿੱਖਾਂ ਦੇ ਸਿੱਧੇ ਪ੍ਰਬੰਧ ਹੇਠੋਂ ਨਿਕਲ ਗਿਆ। ਅੱਜ ਸਾਡੀ ਹਾਲਤ ਹੈ ਕਿ ਪੰਜਾਬੀ ਜਾਂ ਅੰਗਰੇਜ਼ੀ ਦਾ ਕੋਈ ਵੀ ਅਖ਼ਬਾਰ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰ ਰਿਹਾ ''ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ'' ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਮਾਸਿਕ ''ਗੁਰਮਤਿ ਪ੍ਰਕਾਸ਼'' ਵੀ ਖਾਸ ਸੀਮਾਂ ਤੱਕ ਹੀ ਸੀਮਿਤ ਹੈ।
ਸੋ ਸਾਡਾ ਇਹ ਵੀ ਉਪਰਾਲਾ ਹੋਵੇਗਾ ਕਿ ਪਹਿਲਾਂ ਪੰਜਾਬੀ ਅਤੇ ਫਿਰ ਅੰਗਰੇਜੀ ਵਿੱਚ ਇਕ ਅਖ਼ਬਾਰ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਅਤੇ ਦੇਸ਼ ਵਿਦੇਸ਼ ਦੇ ਸਿੱਖਾਂ ਅਤੇ ਵਿਦਵਾਨਾਂ ਦਾ ਇੱਕ ਪ੍ਰਬੰਧਕੀ ਬੋਰਡ ਬਣਾਕੇ ਆਰੰਭ ਕੀਤਾ ਜਾਵੇਗਾ।
ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਅਖ਼ਬਾਰ ਦਾ ਪ੍ਰਬੰਧ ਕਿਸੇ ਵੀ ਸਮੇਂ ਇੱਕ ਪਰਿਵਾਰ ਜਾਂ ਇੱਕ ਧੜਾ ਹਥਿਆ ਨਾ ਸਕੇ, ਸਮੇਂ ਅਨੁਸਾਰ ਸੰਗਤੀ ਰਾਇ ਨਾਲ ਅੱਗੇ ਹੋਰ ਬੋਲੀਆਂ ਵਿਚ ਵੀ ਪ੍ਰਕਾਸ਼ਨਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 24ਘੰਟੇ ਕੀਰਤਨ ਅਤੇ ਖ਼ਬਰਾਂ ਦਾ ਟੀ.ਵੀ. ਚੈਨਲ ਤੇ ਐਫ਼ ਐਮ ਰੇਡਿਓ:-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸਭ ਤੋਂ ਵਧੇਰੇ ਜ਼ਿੰਮੇਵਾਰੀ ਹੈ। ਅੱਜ ਦੇ ਤਕਨੀਕੀ ਯੁੱਗ ਵਿੱਚ ਸਮਕਾਲੀ ਧਰਮਾਂ ਦੇ ਪ੍ਰਚਾਰ ਪ੍ਰਸਾਰ ਨੂੰ ਵੇਖਦਿਆਂ ਅਸੀਂ ਉਨ•ਾਂ ਤੋਂ ਕਾਫ਼ੀ ਪਿੱਛੇ ਖਲੋਤੇ ਦਿਖਾਈ ਦੇ ਰਹੇ ਹਾਂ। ਇਲੈਕਟ੍ਰੋਨਿਕ ਮੀਡੀਆ ਵਿੱਚ ਜਿਥੇ ਸਾਰਾ ਦਿਨ ਬਾ੍ਰਹਮਣੀ ਕੌਮਾਂ ਵਲੋਂ ਕਰਮਕਾਂਡੀ ਅਤੇ ਗੁਰਮਤਿ ਵਿਰੋਧੀ ਰੀਤਾਂ ਨੂੰ ਚੌਵੀ ਘੰਟੇ ਵਿਖਾਇਆ ਜਾਂਦਾ ਹੈ। ਜੇ ਕਿਤੇ ਸਿੱਖ ਧਰਮ ਪ੍ਰਤੀ ਕਿਸੇ ਪ੍ਰੋਗਰਾਮ ਵਿਚ ਕੋਈ ਛੋਟੀ ਮੋਟੀ ਝਲਕ ਦਿਖਾਈ ਦਿੰਦੀ ਹੈ ਤਾਂ ਪਹਿਲੀ ਗੱਲ ਤਾਂ ਜਾਣਕਾਰੀ ਹੀ ਅਧੂਰੀ ਹੁੰਦੀ ਹੈ। ਦੂਸਰਾ ਕਈ ਵਾਰੀ ਸਾਜ਼ਿਸ਼ ਅਧੀਨ ਗੁਰੂ ਮਰਿਯਾਦਾ ਅਤੇ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਸਿੱਖੀ ਪ੍ਰਤੀ ਕੋਈ ਮਿਆਰੀ ਪ੍ਰੋਗਰਾਮ ਟੀ.ਵੀ.ਚੈਨਲ ਵਲੋਂ ਨਾ ਵਿਖਾਏ ਜਾਣ ਕਰਕੇ ਅਤੇ ਸਾਰਾ ਦਿਨ ਸਿੱਖ ਵਿਰੋਧੀ ਜਾਂ ਗੈਰ ਸਿੱਖ ਪ੍ਰੋਗਰਾਮਾਂ ਨੂੰ ਵੇਖਕੇ ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਟੀ.ਵੀ. ਚੈਨਲਾਂ ਵਲੋਂ ਸਿੱਖਾਂ ਨਾਲ ਹੋਈਆਂ ਵਧੀਕੀਆਂ ਜਾਂ ਸਿੱਖ ਧਰਮ ਦੇ ਉਚੇਰੇ ਪੱਖਾਂ ਨੂੰ  ਪ੍ਰਸਾਰਿਤ ਹੀ ਨਹੀਂ ਕੀਤਾ ਜਾਂਦਾ।
ਇਸ ਕਰਕੇ ਸਾਨੂੰ ਇਸ ਸਮੇਂ ਚੌਵੀ ਘੰਟੇ ਗੁਰਬਾਣੀ ਕੀਰਤਨ ਚੈਨਲ ਦੇ ਨਾਲ ਨਾਲ ਇੱਕ ਅੰਗਰੇਜ਼ੀ ਅਤੇ ਪੰਜਾਬੀ ਖ਼ਬਰਾਂ ਟੀ.ਵੀ. ਚੈਨਲ ਸ਼ੁਰੂ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ। ਸੋ ਸਿੱਖ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਦੀ ਰਹਿਮਤ ਨਾਲ ਟੀ.ਵੀ. ਚੈਨਲਾਂ ਦੀ ਸਥਾਪਤੀ ਨੂੰ ਤਰਜੀਹੀ ਤੌਰ 'ਤੇ ਕਰਨ ਲਈ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗੁਰਬਾਣੀ ਪ੍ਰਸਾਰ ਲਈ ਚੌਵੀ ਘੰਟੇ ਐਫ.ਐਮ. ਰੇਡਿਓ ਸਟੇਸ਼ਨ ਸ਼ੁਰੂ ਕਰਨ ਲਈ ਵੀ ਉਦਮ ਕੀਤਾ ਜਾਵੇਗਾ।
ਗੁਰਬਾਣੀ ਦਾ ਸਾਰੀਆਂ ਹਿੰਦੋਸਤਾਨੀ ਬੋਲੀਆਂ 'ਚ ਅਨੁਵਾਦ :-
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਵਨ-ਜਾਂਚ ਅਤੇ ਰੂਹਾਨੀ ਗਿਆਨ ਦਾ ਵਡਮੁੱਲਾ ਖਜ਼ਾਨਾ ਹੈ, ਗੁਰਬਾਣੀ ਵਿਚ ਜੀਵਨ ਤੇ ਮਰਨ ਅਤੇ ਲੁਕਾਈ ਤੋਂ ਖੁਦਾਈ ਤੱਕ ਦੇ ਸਾਰੇ ਭੇਦ ਦਰਜ ਹਨ। ਦੁਨੀਆਂ ਦੀ ਹਰ ਵੱਡੀ ਮੁਸ਼ਕਿਲ ਦਾ ਹੱਲ ਗੁਰਬਾਣੀ ਵਿਚ ਮੌਜੂਦ ਹੈ। ਲੇਕਿਨ ਇਹ ਸਿੱਖਾਂ ਦੀ ਤਰਾਸਦੀ ਹੈ ਕਿ ਨਾ ਤਾਂ ਖੁਦ ਗੁਰਬਾਣੀ ਨੂੰ ਪੜਿਆ ਹੈ, ਨਾ ਅਮਲ ਕੀਤਾ ਅਤੇ ਨਾ ਹੀ ਕਿਸੇ ਹੋਰ ਕੋਲ ਪਹੁੰਚਾਉਣ ਦਾ ਉਦਮ ਕੀਤਾ ਹੈ। ਇਸ ਲਈ ਦਸ ਗੁਰੂ ਸਾਹਿਬਾਨ ਦੇ ਰੂਹਾਨੀ ਸਰਬ ਸਾਂਝੀ ਵਾਲਤਾ ਦੇ ਉਪਦੇਸ਼ ਅਤੇ ਸੰਸਾਰੀ ਏਕੇ ਵਰਗੀ ਜੁਗਤ ਨੂੰ ਅਸੀਂ ਪਟਾਰੀ ਵਿੱਚ ਲੁਕੋਈ ਬੈਠੇ ਹਾਂ।
ਅੱਜ ਸਮੇਂ ਦੀ ਲੋੜ ਹੈ ਕਿ ਬਲ ਰਹੀ ਲੁਕਾਈ ਨੂੰ ਸ਼ਾਂਤ ਕਰਨ ਲਈ ਗੁਰੂ ਨਾਨਕ ਦੇ ਉਪਦੇਸ਼ ਨੂੰ ਹਰ ਹਿਰਦੇ ਤੱਕ ਪਹੁੰਚਦਾ ਕੀਤਾ ਜਾਵੇ, ਇਸ ਕਾਰਜ ਲਈ ਗੁਰੂ ਬਾਣੀ ਨੂੰ ਪਹਿਲਾਂ ਸਾਰੀਆਂ ਹਿੰਦੋਸਤਾਨੀ ਬੋਲੀਆਂ ਵਿਚ ਅਨੁਵਾਦ ਕੀਤਾ ਜਾਵੇਗਾ ਅਤੇ ਫਿਰ ਸੰਸਾਰ ਭਰ ਦੀਆਂ ਬੋਲੀਆਂ ਵਿਚ ਛਾਪਣ ਦਾ ਉਪਰਾਲਾ ਵੀ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਕਾਸ਼ਨਾਂ ਤੇ ਸਮਕਾਲੀ ਸਹਿਤ ਦੀ ਘੋਖ਼ ਤੇ ਵਿਦਵਾਨਾਂ ਦਾ ਨਿਗਰਾਨ ਬੋਰਡ ਬਣਾ ਕੇ ਹੁਣ ਤੱਕ ਦੀ ਪ੍ਰਕਾਸ਼ਨਾਂ ਦੀ ਪੜਤਾਲ :-
ਜੋ ਕੁੱਝ ਵੀ ਕਾਗਜ਼ ਤੇ ਉਕਾਰਿਆ ਜਾਂਦਾ ਹੈ ਉਹ ਭਾਵੇਂ ਚੰਗਾ ਹੋਵੇ ਜਾਂ ਮਾੜਾ ਇਤਿਹਾਸ ਜਾਂ ਸਹਿਤ ਬਣ ਜਾਂਦਾ ਹੈ। ਅੱਜ ਸਾਡਾ ਸਮਕਾਲੀ ਸਹਿਤ ਹਰ ਦਿਨ ਸੈਂਕੜੇ ਕਿਤਾਬਾਂ ਦੀ ਬੁੱਕਲ ਵਿੱਚ ਛਪ ਕੇ ਆ ਰਿਹਾ ਹੈ ਤੇ ਸਾਨੂੰ ਕਈ ਪਾਸਿਆਂ ਤੋਂ ਨੀਵਾਂ ਵਿਖਾਉਣ ਤੇ  ਪਚੀਦਗੀਆਂ ਵਿਚ ਫਸਾਉਣ ਦੇ ਯਤਨ ਵਿਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਜੋ ਕੁਝ ਪ੍ਰਕਾਸ਼ਨਾਂ ਹੋ ਰਹੀ ਹੈ, ਉਹ ਵੀ ਇੱਕ ਮੱਤ ਨਹੀਂ ਹੈ। ਸਗੋਂ ਵੱਖਰੀ- ਵੱਖਰੀ ਰਾਇ ਵਾਲੀਆਂ ਲਿਖ਼ਤਾਂ ਇੱਕੋ ਸਮੇਂ ਹੀ ਪ੍ਰਕਾਸ਼ਿਤ ਹੋ ਰਹੀਆਂ ਹਨ। ਜਿਸ ਨਾਲ ਸਾਡਾ ਪਿਛੋਕੜ ਤੇ ਵਰਤਮਾਨ ਸ਼ੰਕਿਆਂ 'ਚ ਘਿਰਦਾ ਹੈ ਉਥੇ ਸਾਡੀਆਂ ਸੰਸਥਾਵਾਂ ਮਜ਼ਾਕ ਦਾ ਪਾਤਰ ਹੋ ਕੇ ਰਹਿ ਜਾਂਦੀਆਂ ਹਨ।
ਅਸੀਂ ਸ਼੍ਰੋਮਣੀ ਕਮੇਟੀ ਦੀ ਪ੍ਰਕਾਸ਼ਨਾ ਨੂੰ ਇੱਕ ਮੱਤ ਕਰਨ ਲਈ ਅਤੇ ਸਮਕਾਲੀਆਂ ਦੀ ਲਿਖ਼ਤਾਂ ਵਿਚ ਉਗਲੇ ਗਏ ਜ਼ਹਿਰ ਦਾ ਤੋੜ ਲੱਭਣ ਲਈ ਸਿੱਖ ਵਿਦਵਾਨਾਂ ਦਾ ਇੱਕ ਨਿਗਰਾਨ ਬੋਰਡ ਬਣਾਵਾਂਗੇ ਅਤੇ ਹੁਣ ਤੱਕ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਦੀ ਪੜਤਾਲ ਕਰਕੇ ਲੋੜੀਂਦੀ ਸੁਧਾਈ ਕਰਵਾਵਾਂਗੇ ਅਤੇ ਅੱਗੋਂ ਕਿਸੇ ਕਿੰਤੂ ਜਾਂ ਸ਼ੱਕ ਦੀ ਗੁੰਜ਼ਾਇਸ਼ ਨਹੀਂ ਰਹਿਣ ਦੇਵਾਂਗਾ।
ਬਾਦਲ ਦਲੀਆਂ ਵਲੋਂ ਕੌਡੀਆਂ ਦੇ ਭਾਅ ਠੇਕੇ ਤੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਤੇ ਜੈਵਿਕ ਖੇਤੀ ਕਰਨਾ :-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਔਸਤਨ ਵੀਹ ਹਜ਼ਾਰ ਏਕੜ ਵਾਹੀ ਯੋਗ ਜ਼ਮੀਨ ਹੈ ਜਿਸ ਨੂੰ ਧਰਮ ਦੇ ਠੇਕੇਦਾਰਾਂ ਨੇ ਬਾਦਲ ਦਲੀਆਂ ਕੋਲ ਬਹੁਤ ਸਸਤੇ ਰੇਟਾਂ, ਸਿਰਫ਼ 5-6 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਦਿੱਤਾ ਹੋਇਆ ਹੈ। ਜਦੋਂ ਕਿ ਪੰਜਾਬ ਵਿਚ ਮਾੜੀ ਤੋਂ ਮਾੜੀ ਜ਼ਮੀਨ ਪੰਦਰਾਂ ਹਜ਼ਾਰ ਪ੍ਰਤੀ ਏਕੜ ਅਤੇ ਵਧੀਆ ਜ਼ਮੀਨ ਚਾਲੀ ਹਜ਼ਾਰ ਪ੍ਰਤੀ ਏਕੜ ਤੋਂ ਵੀ ਜ਼ਿਆਦਾ ਠੇਕੇ ਉਤੇ ਚੜੀ ਹੋਈ ਹੈ। ਪਰ ਮੌਜੂਦਾ ਪ੍ਰਬੰਧਕ ਅਜਿਹਾ ਕਰਕੇ ਗੁਰੂ ਦੀ ਗੋਲਕ ਨੂੰ ਚਿੱਟੇ ਦਿਨ ਅਰਬਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਇਵੇਂ ਹੀ ਲੱਖਾਂ ਰੁਪਏ ਗਜ ਵਿਕਣ ਵਾਲੀ ਜ਼ਮੀਨ ਚੰਦ ਟਕਿਆਂ ਪਿੱਛੇ ਆਪਣੇ ਚਹੇਤਿਆਂ ਨੂੰ 99 ਸਾਲਾ ਲੀਜ ਤੇ ਅਲਾਟ ਕੀਤੀ ਹੋਈ ਹੈ।
ਇਸ ਸੰਬੰਧੀ ਅਸੀਂ ਉਕਤ ਵਾਹੀ ਯੋਗ ਜ਼ਮੀਨ ਵਿਚ ਜੈਵਿਕ ਖੇਤੀ ਵਰਗੀ ਤਕਨੀਕ ਨੂੰ ਲਿਆ ਕੇ 4-5 ਹਜ਼ਾਰ ਪਰਿਵਾਰਾਂ ਨੂੰ ਸਿੱਧੇ ਤੌਰ 'ਤੇ ਰੋਜ਼ਗਾਰ ਮੁਹੱਈਆ ਕਰਵਾ ਸਕਦੇ ਹਾਂ। ਉਥੇ ਬਿਨਾਂ ਖਾਦ, ਸਪਰੇਅ ਤੋਂ ਸਬਜ਼ੀਆਂ ਅਤੇ ਫਲ ਤਿਆਰ ਕਰਕੇ ਦੇਸ਼ ਵਿਦੇਸ਼ ਤੱਕ ਪਵਿੱਤਰ ਅੰਨ, ਪਵਿੱਤਰ ਸਬਜ਼ੀ ਦਾ ਤੋਹਫ਼ਾ ਦੇਣ ਦਾ ਯਤਨ ਕਰਾਂਗੇ। ਇਸ ਨਾਲ ਸੰਸਾਰ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਇਕ ਖਾਲਸ ਸੰਸਥਾ ਦਾ ਮਾਣ ਪ੍ਰਾਪਤ ਕਰੇਗੀ ਉਥੇ ਆਮਦਨੀ ਦੇ ਅੰਕੜੇ ਸੈਂਕੜੇ ਖਰਬਾਂ ਵੱਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਜਾਣਗੇ। ਇਸ ਸੰਬੰਧੀ ਆਧੁਨਿਕ ਗਰੀਨ ਹਾਊਸ ਵਰਗੀਆਂ ਤਕਨੀਕਾਂ ਨੂੰ ਵੀ ਲੋੜ ਅਨੁਸਾਰ ਅਪਣਾਇਆ ਜਾਵੇਗਾ। ਜ਼ਮੀਨ ਦੀ ਮਾਲਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਰਹੇਗੀ ਕੇਵਲ ਕਾਸ਼ਤ ਦੇ ਹੱਕ ਹੀ ਦਿੱਤੇ ਜਾਣਗੇ।
ਹਿੰਦ ਫ਼ੌਜ ਵਲੋਂ ਸਾਕਾ ਨੀਲਾ ਤਾਰਾ (ਬਲਿਊ ਸਟਾਰ) ਦੌਰਾਨ 1984 ਵਿਚੋਂ ਸਿੱਖ ਰੈਫ਼ਰੈਂਸ ਲਾਇਬਰੇਰੀ ਤੇ ਹੋਰ ਕੀਮਤਾਂ ਵਸਤੂ ਦੀ ਕੀਤੀ ਕੁੱਟ ਦਾ ਹਿਸਾਬ ਲੈਣਾ :-
ਆਜ਼ਾਦ ਹਿੰਦੋਸਤਾਨ ਵਿਚ ਭਾਵੇਂ ਸਿੱਖਾਂ ਨੂੰ 1947 ਤੋਂ ਲੈ ਕੇ ਬਹੁਤ ਸਾਰੇ ਪ੍ਰਸ਼ਾਸਨਿਕ ਅਤੇ ਸਿਆਸੀ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ ਹੈ, ਸਮੇਂ ਦੀ ਹਕੂਮਤ ਨੇ ਕਈ ਵਾਰ ਸਿੱਖਾਂ ਦੀ ਆਜ਼ਾਦੀ ਨੂੰ ਕੁਚਲਣ ਦਾ ਯਤਨ ਕੀਤਾ ਹੈ, ਲੇਕਿਨ 1984 ਵਿਚ ਸਾਕਾ ਨੀਲਾ ਤਾਰਾ ''ਸ੍ਰੀ ਦਰਬਾਰ ਸਾਹਿਬ ਦਾ ਹਮਲਾ'' ਅਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ 'ਚ ਹੋਇਆ ਸਿੱਖ ਕਤਲੇਆਮ 20ਵੀਂ ਸਦੀ ਦੇ ਇਤਿਹਾਸ ਦਾ ਲਹੂ ਨਾਲ ਭਿੱਜਿਆ ਪੰਨਾ ਹੋ ਨਿਬੜਿਆ ਹੈ, ਜਿਸ ਵਿਚ ਬਹੁ-ਗਿਣਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ, ਸ੍ਰੀ ਅਕਾਲ ਤਖ਼ਤ ਸਾਹਿਬ, 20ਵੀਂ ਸਦੀ ਦੇ ਸਿੱਖ ਹੀਰੋ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਨੂੰ ਆਪਣੀ ਜਾਨ ਦੀ ਬਾਜ਼ੀ ਲਾਉਣੀ ਪਈ, ਉਥੇ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਗੁਰੂ ਕਾਲ ਤੋਂ ਲੈ ਕੇ ਸਿੱਖ ਵਿਰਾਸਤੀ ਇਤਿਹਾਸਕ ਪੁਰਾਤਨ ਕੀਮਤੀ ਵਸਤਾਂ ਤੇ ਹੋਰ ਸਾਜੋ-ਸਾਮਾਨ ਹਿੰਦ ਫੌਜਾਂ ਦੀ ਲੁੱਟ ਦਾ ਸ਼ਿਕਾਰ ਹੋ ਗਿਆ, ਬਹੁਤ ਸਮਾਂ ਕੁਝ ਅਖੌਤੀ ਸਿੱਖ ਲੀਡਰ ਅਤੇ ਸ਼ਾਤਰ ਹਿੰਦੂ ਲੀਡਰ ਬਦਲਵੇ ਬਿਆਨ ਦੇ ਕੇ ਸਿੱਖਾਂ ਨੂੰ ਭੰਬਲਭੂਸੇ ਪਾਉਂਦੇ ਰਹੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਜਿੱਥੇ ਗ੍ਰਹਿ ਵਿਭਾਗ ਅਤੇ ਸਰਕਾਰ ਨੇ ਪੱਲਾ ਝਾੜ ਦਿੱਤਾ ਹੈ ਕਿ ਦਰਬਾਰ ਸਾਹਿਬ ਦੀ ਕੋਈ ਵੀ ਕੀਮਤੀ ਵਸਤੂ ਸਰਕਾਰ ਜਾਂ ਫ਼ੌਜੀ ਅਧਿਕਾਰੀਆਂ ਕੋਲ ਨਹੀਂ ਹੈ, ਉਥੇ ਮੌਕਾ ਪ੍ਰਸਤ ਅਖ਼ੌਤੀ ਅਕਾਲੀ ਲੀਡਰਾਂ ਨੇ ਮੂੰਹ ਵਿਚ ਘੁੰਗਣੀਆ ਪਾ ਕੇ ਚੁੱਪੀ ਸਾਧ ਲਈ ਹੈ ਇਸ ਤਰ•ਾਂ ਸਾਕਾ ਨੀਲਾ ਤਾਰਾ ਸਮੇਂ ਹੋਈ ਲੁੱਟ ਦਾ ਮਾਮਲਾ ਠੰਡੇ ਬਸਤੇ ਵਿਚ ਪਾਉਣ ਦਾ ਅਸਫ਼ਲ ਯਤਨ ਕੀਤਾ ਗਿਆ ਹੈ।
ਫ਼ੌਜ ਵਲੋਂ ਲੁੱਟੀਆਂ ਵਸਤਾਂ ਸਿੱਖ ਵਿਰਾਸਤ ਦਾ ਅਨਮੋਲ ਖਜ਼ਾਨਾ ਹਨ ਤੇ ਸਿੱਖ ਪੰਥ ਨੂੰ ਜਾਨ ਤੋਂ ਵੱਧ ਪਿਆਰੀਆਂ ਹਨ। ਕੇਵਲ ਕੋਈ ਗ੍ਰਹਿ ਵਿਭਾਗ ਦੀ ਗਿਦੜ ਚਿੱਠੀ ਜਾਂ ਕਿਸੇ ਨੇਤਾ ਦੀ ਅਖ਼ਬਾਰੀ ਭੜਾਸ ਸਿੱਖਾਂ ਦੇ ਮਨਾਂ 'ਚੋਂ ਇਨਾਂ ਵਸਤੂਆਂ ਨੂੰ ਨਹੀਂ ਕੱਢ ਸਕਦੀ ਅਤੇ ਇਸ ਦਾ ਲੇਖਾ ਜੋਖ਼ਾ ਹਿੰਦ ਫ਼ੌਜ ਤੇ ਹਿੰਦ ਹਕੂਮਤ ਨੇ ਦੇਣਾ ਹੀ ਹੋਵੇਗਾ। ਇਸ ਸੰਬੰਧ ਵਿਚ ਸਾਡੇ ਪ੍ਰਬੰਧ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜਜਬਾਤਾਂ ਦੀ ਤਰਮਾਨੀ ਕਰਦਿਆਂ ਸਿੱਖ ਵਿਰਾਸਤੀ ਵਸਤੂਆਂ ਦੀ ਹੋਈ ਲੁੱਟ ਦੀ ਤਹਿ ਤੱਕ ਪੜਤਾਲ ਕਰੇਗੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਇਨਾਂ ਨੂੰ ਵਾਪਿਸ ਲਿਆਉਣ ਲਈ ਨਿਗਰ ਯਤਨ ਵੀ ਕਰੇਗੀ। ਇਸ ਤੋਂ ਇਲਾਵਾ ਇਹ ਪਤਾ ਲਗਾਇਆ ਜਾਵੇਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਉਨ•ਾਂ ਦੇ ਦੂਜਿਆਂ ਸਾਥੀਆਂ ਦਾ ਕਿਸ ਜਗ•ਾ ਅੰਤਿਮ ਸਸਕਾਰ ਕੀਤਾ ਗਿਆ ਜਾਂ ਭੋਗ ਪਾਏ ਗਏ।
ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਉਪਰਾਲੇ :-
ਹਿੰਦ ਸਰਕਾਰ ਦੀ ਨੀਤੀ ਰਹੀ ਹੈ ਕਿ ਜਿੱਥੇ ਕਿਤੇ ਵੀ ਸਿੱਖਾਂ ਤੇ ਜ਼ੁਲਮ ਹੋਇਆ ਹੈ ਭਾਵੇਂ ਉਹ ਸਾਕਾ ਨੀਲਾ ਤਾਰਾ ਦੇ ਫ਼ੌਜੀ ਅਫ਼ਸਰ ਜਾਂ ਹਾਕਮ ਹੋਣ ਜਾਂ ਨਿਹੱਥੇ ਸਿੰਘਾਂ ਨੂੰ ਭੁੰਨਣ ਵਾਲੇ ਨਰਕਧਾਰੀਏ ਹੋਣ ਭਾਵੇਂ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲ ਦਰਿੰਦੇ ਕਾਂਗਰਸੀ ਹੋਣ ਜਾਂ ਪੰਜਾਬ ਵਿਚ ਰੇਅ-ਰਿਬੈਰੋ-ਕੇ.ਪੀ.ਐਸ.ਗਿੱਲ, ਓ.ਪੀ.ਸ਼ਰਮਾ, ਮਾਂਗਟ, ਵਿਰਕ, ਸੈਣੀ, ਘੋਟਨੇ ਵਰਗੇ ਬੁਚੜ ਪੁਲਸੀਏ ਹੋਣ। ਇਹ ਸਾਰੇ ਸ਼ਰੇਆਮ ਘੁੰਮਦੇ ਹਨ, ਇਨਾਂ ਨੂੰ ਸਜਾਵਾਂ ਤੋਂ ਬਚਾਊ ਲਈ ਸਰਕਾਰ ਉਪਰਾਲੇ ਕਰਦੀ ਰਹਿੰਦੀ ਹੈ। ਦੂਜੇ ਪਾਸੇ ਉਪਰੋਕਤ ਜ਼ਾਲਮਾਂ ਵਿਚੋਂ ਕਿਸੇ ਨੂੰ ਸੋਧ ਦੇਣ ਬਦਲੇ ਜਾਂ ਉਨਾਂ ਦਾ ਵਿਰੋਧ ਕਰਨ ਬਦਲੇ ਕੁਰਬਾਨੀ ਕਰਨ ਵਾਲੇ ਸਿੱਖਾਂ ਨੂੰ ਜਾ ਤਾਂ ਫ਼ਾਂਸੀ ਤੇ ਲਟਕਾਇਆ ਗਿਆ ਹੈ ਜਾਂ ਫਿਰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ ਹੈ। ਸੰਗਤੀ ਰੋਹ ਅਤੇ ਸਤਿਗੁਰੂ ਦੀ ਕਿਰਪਾ ਵੱਸ ਜੇ ਕੋਈ ਸਿੱਖ ਮੌਤੋਂ ਬਚ ਗਿਆ ਤਾਂ ਸਰਕਾਰ ਨੇ ਸਾਲਾਂ ਬੱਧੀ ਉਸ ਨੂੰ ਜੇਲ ਦੀਆਂ ਕਾਲ ਕੋਠੜੀਆਂ ਵਿਚ ਬੰਦ ਰੱਖਿਆ ਹੈ, ਜਿਵੇਂ ਕਿ ਅਜੇ ਵੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵਰਗੇ ਅਨੇਕਾਂ ਨੌਜਵਾਨ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਸੰਤਾਪ ਭੋਗ ਰਹੇ ਹਨ। ਇਹ ਸਭ ਕੁਝ ਉਨਾਂ ਲੋਕਾਂ ਨੂੰ ਕੌਮੀ ਸੇਵਾ ਬਦਲੇ ਝੱਲਣਾ ਪੈ ਰਿਹਾ ਹੈ। ਇਸ ਲਈ ਇਹ ਸਮੁੱਚੀ ਕੌਮ ਦੀ ਜ਼ਿੰਮੇਵਾਰੀ ਹੈ ਖਾਸ ਕਰਕੇ ''ਸਿੱਖ ਪਾਰਲਮੈਂਟ'' ਦੀ ਕਿ ਇਨਾਂ ਨਜ਼ਰਬੰਦਾਂ ਦੀ ਰਿਹਾਈ ਲਈ ਠੋਸ ਯਤਨ ਕਰੇ।
ਅਸੀਂ ਵਚਨਬੱਧ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸਾਂਭਦਿਆਂ ਤੁਰੰਤ ਇਸ ਪਾਸੇ ਵੱਲ ਵਿਸ਼ੇਸ਼ ਤਵੱਜੋਂ ਦੇ ਕੇ ਆਪਣਾ ਇਖ਼ਲਾਕੀ ਅਤੇ ਕੌਮੀ ਫ਼ਰਜ ਨਿਭਾਉਣ ਦਾ ਯਤਨ ਕਰਾਂਗੇ।
ਧਰਮੀ ਫ਼ੌਜੀਆਂ ਦੀ ਸੰਭਾਲ ਤੇ ਮਦਦ
ਸਾਕਾ ਨੀਲਾ ਤਾਰਾ ਦੌਰਾਨ ਹਿੰਦ ਫ਼ੌਜਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਤਿੰਨ ਦਰਜਨ ਹੋਰ ਗੁਰੂ ਘਰਾਂ ਨੂੰ ਜੂਨ 1984 ਵਿਚ ਨਿਸ਼ਾਨਾ ਬਣਾਇਆ ਤਾਂ ਉਸ ਸਮੇਂ ਸੈਂਕੜਿਆਂ ਦੀ ਗਿਣਤੀ ਵਿਚ ਧਰਮੀ ਸਿੱਖ ਫ਼ੌਜੀਆਂ ਨੇ ਫੌਜ ਵਿਚੋਂ ਵਿਦਰੋਹ ਕਰਕੇ ਆਪਣੀਆਂ ਬੈਰਕਾ ਛੱਡ ਦਿੱਤੀਆਂ। ਬਹੁਤ ਸਾਰੇ ਹਿੰਦਸੋਤਾਨੀ ਫ਼ੌਜ ਨਾਲ ਲੜ ਕੇ ਸ਼ਹੀਦ ਹੋ ਗਏ, ਕਈਆਂ ਨੂੰ ਕਈ ਕਈ ਸਾਲ ਤਸੀਹੇ ਦੇ ਕੇ ਨੌਕਰੀਆਂ ਤੋਂ ਵਿਹਲੇ ਕਰਕੇ ਘਰਾਂ ਨੂੰ ਤੋਰ ਦਿੱਤਾ। ਭਾਵੇਂ ਕਿ ਅਖੌਤੀ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਬਿਆਨ ਦੇ ਕੇ ਫ਼ੌਜੀ ਬਗਾਵਤ ਨੂੰ ਹੱਲਾਸ਼ੇਰੀ ਦਿੰਦਿਆਂ ਵਾਅਦਾ ਕੀਤਾ ਸੀ ਕਿ ਧਰਮੀ ਫ਼ੌਜੀਆਂ ਅਤੇ ਉਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੋਵੇਗੀ। ਪਰ ਸ. ਬਾਦਲ ਨੇ ਸਤ•ਾ ਸੰਭਾਲਦਿਆਂ ਹੀ ਧਰਮੀ ਫ਼ੌਜੀਆਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਜਿਸ ਦੇ ਫ਼ਲਸਰੂਪ ਅੱਜ ਕਈ ਧਰਮੀ ਫ਼ੌਜੀ ਰਿਕਸ਼ਾ ਚਲਾ ਕੇ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਮਜ਼ਬੂਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਾਦਲੀ ਕਬਜ਼ੇ ਹੇਠ ਆਉਣ ਤੋਂ ਬਾਅਦ ਲਗਾਤਾਰ ਧਰਮੀ ਫ਼ੌਜੀਆਂ ਪ੍ਰਤੀ ਬੇਰੁਖ਼ੀ ਵਾਲਾ ਰਵੱਈਆ ਅਪਣਾਇਆ ਹੋਇਆ ਹੈ।
ਇਕ ਧਰਮੀ ਫ਼ੌਜੀ ਦੇ ਦੱਸਣ ਅਨੁਸਾਰ ਬਹੁਤ ਸਾਰੇ ਧਰਮੀ ਫ਼ੌਜੀ ਜਿਹੜੇ ਪੰਜਾਬ ਤੋਂ ਬਾਹਰ ਹਿੰਦ ਫ਼ੌਜੀਆਂ ਨੇ ਅੱਖਾਂ ਕੱਢ ਕੇ, ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤੇ ਹਨ। ਉਨਾਂ ਦੀ ਮੌਤ ਦਾ ਵੇਰਵਾ ਹਾਲੇ ਤੱਕ ਕਿਸੇ ਰਿਕਾਰਡ ਵਿਚ ਮੌਜੂਦ ਨਹੀਂ ਹੈ। ਦਿੱਲੀ ਦੇ 1984 ਦੇ ਸਿੱਖ ਕਤਲੇਆਮ ਦੌਰਾਨ ਵੀ ਚਾਰ ਦਰਜ਼ਨ ਫ਼ੌਜੀ ਵੀਰਾਂ ਨੂੰ ਸ਼ਹੀਦ ਕੀਤੇ ਜਾਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਇਸ ਲਈ ਅਸੀਂ ਧਰਮੀ ਫ਼ੌਜੀ ਵੀਰਾਂ ਦੀ ਕੁਰਬਾਨੀ ਨੂੰ ਸੀਸ ਝੁਕਾਉਂਦੇ ਹੋਏ ਉਨਾ ਨੂੰ ਯਕੀਨ ਦੁਆਉਂਦੇ ਹਾਂ ਕਿ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਲੈਣ ਤੋਂ ਬਾਅਦ ਉਨ•ਾਂ ਦੀ ਬੇਹਤਰੀ ਲਈ ਸਾਰੇ ਸਾਧਨ ਜੁਟਾ ਦਿੱਤੇ ਜਾਣਗੇ ਧਰਮੀ ਫ਼ੌਜੀਆਂ ਨੂੰ ਪੈਰਾਂ ਤੇ ਖੜ•ੇ ਕਰਨ ਲਈ ਵੀ ਯਤਨ ਕੀਤਾ ਜਾਵੇਗਾ।
ਸਾਕਾ ਨੀਲਾ ਤਾਰਾ (ਬਲਿਊ ਸਟਾਰ) ਸਮੇਤ ਪੰਜਾਬ ਦੇ ਖੂੰਨੀ ਸੰਘਰਸ਼ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮੱਦਦ ਤੇ ਸੰਭਾਲ
ਆਜ਼ਾਦ ਹਿੰਦੋਸਤਾਨ ਵਿੱਚ ਸਿੱਖ ਕੌਮ ਨਾਲ ਅੱਜ ਵੀ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਵਿਖਾਵੇ ਦੇ ਤੌਰ 'ਤੇ ਅੰਗਰੇਜ਼ ਯੁੱਗ ਦੀਆਂ ਜ਼ੈਲਦਾਰੀਆਂ ਅਤੇ ਸਫ਼ੈਦ ਪੋਸ਼ੀਆਂ ਵਾਗੂੰ ਕੁਝ ਚੋਣਵੇਂ ਸਿੱਖਾਂ ਨੂੰ ਸਰਕਾਰੀ ਜਾਂ ਸਿਆਸੀ ਰੁਤਬੇ ਦੇ ਕੇ ਬਰਾਬਰਤਾ ਦਾ ਢੌਂਗ ਜ਼ਰੂਰ ਕੀਤਾ ਜਾਂਦਾ ਹੈ, ਸੰਨ 1947 ਦੀ ਵੰਡ, 65 ਅਤੇ 1971 ਦੀਆਂ ਜੰਗਾਂ, ਸਾਕਾ ਨੀਲਾ ਤਾਰਾ, ਦਿੱਲੀ ਦਾ ਸਿੱਖ ਕਤਲੇਆਮ ਅਤੇ ਭਾਵੇ ਡੇਢ ਦਹਾਕੇ ਦਾ ਜੰਗਲ ਰਾਜ ਹੋਵੇ। ਇਸ ਵਿਚ ਸਿੱਖਾਂ ਨੂੰ ਭਾਰੀ ਜਾਨੀ ਮਾਲੀ, ਧਾਰਮਿਕ, ਰਾਜਨੀਤਿਕ ਅਤੇ ਮਾਨਸਿਕ ਨੁਕਸਾਨ ਉਠਾਉਣਾ ਪਿਆ ਹੈ। ਪੀੜਤ ਸਿੱਖਾਂ ਦੀ ਕਿਸੇ ਸਰਕਾਰ ਜਾਂ ਸਿਆਸੀ ਪਾਰਟੀ ਜਾਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੇ ਕੋਈ ਸਾਰ ਨਹੀਂ ਲਈ ਭਾਵੇਂ ਕਿ ਕਈ ਵਾਰ ਲਾਲ ਪੀਲੇ ਕਾਰਡ ਜਾਰੀ ਕਰਕੇ ਆਪਣੀ ਵਾਹ ਵਾਹ ਕਰਾਉਣ ਲਈ ਸਰਕਾਰ ਨੇ ਪੀੜਤਾਂ ਦੀ ਸੇਵਾ ਕਰਨ ਦਾ ਢੌਂਗ ਜ਼ਰੂਰ ਕਤਾ ਹੈ ਪਰ ਅੱਜ ਵੀ ਪੀੜਤ ਸਿੱਖਾਂ ਦੀ ਮਾਲੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਇੱਥੋਂ ਤੱਕ ਕਿ ਸਰਕਾਰੀ ਜ਼ੁਲਮ ਦਾ ਸ਼ਿਕਾਰ ਕਈ ਪਰਿਵਾਰਾਂ ਕੋਲ ਰੋਟੀ ਕਮਾਉਣ ਵਾਲਾ ਵੀ ਕੋਈ ਬਾਕੀ ਨਹੀਂ ਬਚਿਆ ਅਜਿਹੇ ਸਮੇਂ ਤੇ ਕੌਮੀ ਫਰਜਾਂ ਨੂੰ ਪਹਿਚਾਣਦਿਆਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ•ਾਂ ਪਰਿਵਾਰਾਂ ਦੀ ਪੀੜ ਨੂੰ ਅਨੁਭਵ ਕਰਕੇ ਉਨਾਂ ਨੂੰ ਸਦਮੇ ਵਿਚ ਕੱਢ ਕੇ ਉਨਾਂ ਦੀ ਜੀਵਨ ਦੀ ਗੱਡੀ ਨੂੰ ਮੁੜ ਲੀਹ ਤੇ ਪਾਉਣ ਲਈ ਉਦਮ ਕਰੇ। ਸਾਡਾ ਪੱਕਾ ਵਿਸ਼ਵਾਸ ਹੈ ਕਿ ਜਿੰਨੀ ਦੇਰ ਬਾਦਲ ਦਲੀਆ ਦਾ ਕਬਜ਼ਾ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਤੇ ਰਹੇਗਾ, ਉਨਾਂ ਨੇ ਪੀੜਤਾਂ ਨੂੰ ਮੱਦਦ ਤਾਂ ਕੀ ਦੇਣੀ ਹੈ ਸਗੋਂ ਇਸ ਵਿਚ ਰੋੜੇ ਅਟਕਾਉਣ ਦਾ ਯਤਨ ਜ਼ਰੂਰ ਕਰਦੇ ਰਹਿਣਗੇ। ਇਸ ਲਈ ਸੰਗਤ ਦੇ ਆਸ਼ੀਰਵਾਦ ਨਾਲ ਹੰਭਲਾ ਮਾਰ ਕੇ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਬਾਦਲ ਦਲੀਆ ਹੱਥੋਂ ਖੋਹ ਕੇ ਪੰਥਕ ਹੱਥਾਂ ਵਿਚ ਲਿਆਉਣ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਸਾਂਭਣ ਦੇ ਮੌਕੇ ਪੈਦਾ ਕਰਾਂਗੇ ਅਤੇ ਸਰਕਾਰੀ ਜ਼ਬਰ ਦਾ ਸ਼ਿਕਾਰ ਹੋ ਕੇ ਸ਼ਹੀਦੀਆਂ ਪਾ ਚੁੱਕੇ ਸਮੂਹ ਸਿੱਖਾਂ ਦੀ ਸੂਚੀ ਤਿਆਰ ਕਰਕੇ ਇਕ ਇਤਿਹਾਸਕ ਦਸਤਾਵੇਜ਼ ਵਜੋਂ ਪ੍ਰਕਾਸ਼ਿਤ ਕਰਾਂਗੇ।
ਗੁਰੂ ਦੀ ਗੋਲਕ ਦੀ ਕੁਵਰਤੋਂ ਨੂੰ ਰੋਕਣਾ
ਅੱਜ ਸਿੱਖ ਸੰਗਤ ਵਿਚ ਕੋਈ ਭੁਲੇਖਾ ਨਹੀਂ ਕਿ ''ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ'' ਭਾਵ ਗੁਰਦੁਆਰਿਆਂ ਅਤੇ ਗੁਰੂ ਦੀ ਗੋਲਕ ਦੀ ਸੇਵਾ ਸੰਭਾਲ ਵਾਸਤੇ ਚੁਣੇ ਨੁਮਾਇੰਦੇ ਹੀ ਗੋਲਕ ਨੂੰ ਦੋਵੇਂ ਹੱਥੀਂ ਲੁੱਟਣ ਲੱਗ  ਪਏ ਹਨ। ਗੁਰੂ ਦੀ ਗੋਲਕ ''ਗ਼ਰੀਬ ਦਾ ਮੂੰਹ'' ਹੋਣ ਦੀ ਬਜਾਇ ਸਰਮਾਏਦਾਰਾਂ ਦੀ ਤਿਜੌਰੀ ਬਣਕੇ ਰਹਿ ਗਈ ਹੈ। ਕੇਵਲ ਬਾਦਲ ਪਰਿਵਾਰ ਅਤੇ ਉਸਦੇ ਕੁਝ ਚੋ