ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਰਦਾਰ ਮਾਨ ਸਾਹਿਬ ਵੱਖਰੇ ਸਿੱਖ ਰਾਜ ਦੀ ਮੰਗ ਦਾ ਭੋਗ ਨਾਂ ਪਾਓ                                               -ਗੁਰਸੇਵਕ ਸਿੰਘ ਧੌਲਾ
ਸ੍ਰ ਸਿਮਰਨਜੀਤ ਸਿੰਘ ਮਾਨ ਬਿਨਾ ਸ਼ੱਕ ਇਕ ਇਮਾਨਦਾਰ ਅਤੇ ਨਿਧੱੜਕ ਸਿੱਖ ਆਗੂ ਹਨ। ਉਹਨਾਂ ਦੇ ਕਿਸੇ ਸਿੱਖ ਵਿਰੋਧੀ ਤਾਕਤ ਨਾਲ ਰਲੇ ਹੋਣ ਦਾ ਸ਼ੱਕ ਕਰਨਾ ਪਾਪ ਕਮਾਉਣ ਦੇ ਤੁਲ ਹੈ। ਫਿਰ ਵੀ ਜੋ ਇਥੇ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ ਮੈ ਉਸ ਨੂੰ ਕਹੇ ਬਿਨ੍ਹਾਂ ਰਹਿ ਨਹੀਂ ਸਕਿਆ, ਇਸ ਲਈ ਜਿਨ੍ਹਾਂ ਮਾਨ ਦੇ ਸਮੱਰਥਕਾਂ ਨੇ ਇਹ ਵਿਚਾਰ ਪੜ੍ਹ ਕੇ ਮੈਨੂੰ ਗਾਲ਼ਾ ਕੱਢਣੀਆਂ ਹਨ ਉਹਨਾਂ ਤੋਂ ਸ਼ੁਰੂ ਵਿਚ ਹੀ ਮੈਂ ਮਾਫ਼ੀ ਚਾਹੁੰਦਾ ਹਾਂ।
ਭਾਰਤ ਇਕ ਬਹੁ-ਤਾਕਤੀ ਅਤੇ ਹਿੰਦੂਪ੍ਰਸਤ ਦੇਸ਼ ਹੋਣ ਕਰਕੇ ਅਜ਼ਾਦੀ ਤੋਂ ਬਾਅਦ ਘੱਟ ਗਿਣਤੀਆਂ ਪ੍ਰਤੀ ਇਹ ਸੋਚ ਰੱਖ ਰਿਹਾ ਹੈ ਕਿ ਇਕ ਨਾ ਇਕ ਦਿਨ ਇਹਨਾਂ ਘੱਟ ਗਿਣਤੀਆਂ ਨੂੰ ਹਿੰਦੂਤਵ ਦੇ ਸਮੁੰਦਰ ਵਿਚ ਖਿੱਚ ਹੀ ਲਿਆਉਣਾ ਹੈ, ਇਸੇ ਸੋਚ ਸਦਕਾ ਇਹ ਤਾਕਤਾਂ ਲਗਾਤਾਰ ਇਹ ਯਤਨ ਕਰ ਰਹੀਆਂ ਹਨ ਕਿ ਘੱਟ ਗਿਣਤੀਆਂ ਨੂੰ ਜਿਨ੍ਹਾਂ ਛੇਤੀ ਹੋ ਸਕੇ, ਉਹਨਾਂ ਹੀ ਛੇਤੀ ਹਿੰਦੂਵਾਦ ਦਾ ਹਿੱਸਾ ਬਣਾ ਲਿਆ ਜਾਵੇ। ਭਾਰਤ ਦੀ ਬਹੁਗਿਣਤੀ ਇਸ ਸੱਚ ਨੂੰ ਸੰਖੇਪ ਰੂਪ ਵਿਚ 'ਦੇਸ ਦੀ ਮੁੱਖਧਾਰਾ' ਦਾ ਨਾਮ ਦੇ ਰਹੀ ਹੈ ਜਿਸ ਦਾ ਨਾਹਰਾ 'ਹਿੰਦੂ, ਹਿੰਦੀ, ਹਿੰਦੂਸਤਾਨ' ਹੈ। ਜੇ ਦੇਸ਼ ਦੀਆਂ ਹੋਰਨਾਂ ਘੱਟ ਗਿਣਤੀਆਂ ਦੀ ਗੱਲ ਨੂੰ ਛੱਡ ਕੇ ਸਿਰਫ਼ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਤਾਂ ਹਿੰਦੂਵਾਦ ਨੇ ਸਾਡੀ ਇਸ ਕੌਮ 'ਚ ਮਿਲਾਵਟ ਕਰਨ ਅਤੇ ਇਸ ਦੇ ਮੁੱਢਲੇ ਸਿਧਾਂਤਾ ਨੂੰ ਖ਼ਤਮ ਕਰਨ ਦੀ ਕੁਝ ਹੱਦ ਤੱਕ ਕਾਮਯਾਬੀ ਵੀ ਹਾਸਲ ਕਰ ਲਈ ਹੈ। ਫਿਰ ਵੀ ਜੇ ਹਿੰਦੂਤਵ ਸਿੱਖ ਕੌਮ ਨੂੰ ਅਜੇ ਤੱਕ ਆਪਣੇ ਅੰਦਰ ਜ਼ਜ਼ਬ ਨਹੀਂ ਕਰ ਸਕਿਆਂ ਤਾਂ ਇਸ ਦਾ ਕਾਰਨ ਹੈ ਕਿ ਸਾਡੇ ਪਾਸ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿਚ ਗੁਰਸਿਧਾਂਤ ਦਾ ਅਣਮੋਲ ਖਜ਼ਾਨਾ ਪਿਆ ਹੈ ਜੋ ਹਰ ਸਮੇਂ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ। ਇਸ ਅਣਮੋਲ ਖਜ਼ਾਨੇ ਦੀ ਗੁਰਸਿਧਾਂਤ ਅਨੁਸਾਰ ਵਿਆਖਿਆਂ ਕਰਨ ਵਾਲੇ ਗੁਰਸਿੱਖਾਂ ਦੀ ਗਿਣਤੀ ਭਾਂਵੇ ਘੱਟ ਹੈ ਪਰ ਅਜੇ ਤੱਕ ਇਸ ਦਾ ਕਾਲ ਨਹੀਂ ਪਿਆਂ। ਸਿੱਖ ਕੌਮ ਦੇ ਅਜੇ ਤੱਕ ਬਚੇ ਰਹਿਣ ਦਾ ਤੀਜਾ ਕਾਰਨ ਹੈ ਕਿ ਇਸ ਦੇ ਪਚੱਨਵੇ ਫ਼ੀਸਦੀ ਆਗੂਆਂ ਦੇ ਖੂਨ 'ਚੋ ਸਿੱਖੀ ਜ਼ਜ਼ਬਾ ਖ਼ਤਮ ਹੋ ਜਾਣ ਦੇ ਬਾਵਜੂਦ ਵੀ ਅਜੇ ਕੁਝ ਸੁਹਿਰਦ ਸਿੱਖ ਆਗੂ ਵੀ ਬਚੇ ਹਨ ਜੋ ਆਪਣੀ ਜੱਦੋ-ਜਹਿਦ ਤਹਿਤ ਕੌਮ ਨੂੰ ਸਦਾ ਸੁਚੇਤ ਕਰਦੇ ਆ ਰਹੇ ਹਨ। ਸ. ਸਿਮਰਨਜੀਤ ਸਿੰਘ ਮਾਨ ਨੂੰ ਵੀ ਇਹਨਾਂ ਸਿੱਖ ਆਗੂਆਂ 'ਚ ਗਿਣਿਆਂ ਜਾ ਸਕਦਾ ਹੈ, ਜਿਹੜੇ ਕੌਮ ਵਿਚ ਲਗਾਤਾਰ ਵੱਖਰੇ ਸਿੱਖ ਰਾਜ ਦੀ ਮੰਗ ਨੂੰ ਉਭਾਰ ਰਹੇ ਹਨ। ਜਿਸ ਤਰ੍ਹਾਂ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ ਕਿ ਦੇਸ਼ ਦੀ ਹਿੰਦੂਤਵੀ ਸੋਚ ਹੋਰਨਾ ਘੱਟ ਗਿਣਤੀਆਂ ਸਮੇਤ ਸਿੱਖਾਂ ਨੂੰ ਵੀ ਖਾ ਜਾਣ ਲਈ ਕਾਹਲੀ ਹੈ ਤਾਂ ਇਸ ਸਮੇਂ ਇਹ ਜਰੂਰੀ ਹੈ ਕਿ ਜੇ ਸਿੱਖਾਂ ਨੇ ਆਪਣੇ ਧਰਮ ਨੂੰ ਭਾਰਤ ਦੀ ਧਰਤੀ ਤੇ ਜਿਉਂਦਾ ਰੱਖਣਾ ਹੈ ਤਾਂ ਆਪਣੀ ਘੰਡੀ 'ਚ ਸਾਹ ਆਉਣ ਤੋਂ ਪਹਿਲਾਂ ਉਹਨਾਂ ਦੇ ਦਿਲ ਵਿਚ ਭਾਰਤ ਦੇਸ਼ ਤੋਂ ਵੱਖਰਾਂ ਰਾਜ ਸਥਾਪਿਤ ਕਰ ਲੈਣ ਦਾ ਜਜ਼ਬਾ ਪ੍ਰਫੁੱਲਤ ਹੋਵੇਗਾ। ਸਿੱਖ ਕੌਮ ਨੂੰ ਮਾਨ ਸਾਹਿਬ ਦੇ ਅਭਾਰੀ ਹੋਣਾ ਚਾਹੀਦਾ ਹੈ ਕਿ ਉਹਨਾਂ ਔਖੇ ਸਮੇਂ ਵਿਚ ਵੀ ਸਿੱਖਾਂ ਦੇ ਮਨਾਂ 'ਚ ਵੱਖਰੇ ਸਿੱਖ ਰਾਜ ਦੀ ਮੰਗ ਨੂੰ ਜਿਉਂਦਾ ਰੱਖਿਆ ਹੈ। ਸ. ਮਾਨ ਇਕ ਧਾਰਮਿਕ ਆਗੂ ਨਹੀਂ ਸਗੋਂ ਉਹ ਰਾਜਨੀਤਕ ਆਗੂ ਹਨ। ਇਕ ਰਾਜਨੀਤਕ ਆਗੂ ਨੂੰ ਸਫ਼ਲਤਾ ਲਈ ਰਾਜਨੀਤੀ ਦੀਆਂ ਉਹ ਸਾਰੀਆਂ ਚਾਲਾਂ ਤੋਂ ਵੀ ਜਾਣੂ ਹੋਣਾ ਜ਼ਰੂਰੀ ਹੈ ਜਿਸ ਨੂੰ ਖੇਡ ਕੇ ਕਿਸੇ ਕੌਮ ਦਾ ਆਗੂ ਆਪਣੀ ਸਾਰੀ ਕੌਮ ਲਈਂ ਸਮੇਂ-ਸਮੇਂ ਸਿਰ ਢਾਲ ਬਣ ਕੇ ਯੋਗ ਉਪਰਾਲੇ ਕਰਦਾ ਰਹਿੰਦਾ। ਸੱਚ ਇਹ ਹੈ ਕਿ ਸ. ਮਾਨ ਵਿਚ ਇਹ ਰਾਜਨੀਤਕ ਗੁਣ ਦੀ ਹਮੇਸ਼ਾਂ ਕਮੀ ਰਹੀ ਹੈ। ਇਹ ਕਮੀ ਹੁਣ ਸ. ਮਾਨ ਕਰਕੇ ਹੀ ਕੌਮ ਲਈ ਘਾਤਕ ਸਿੱਧ ਹੋ ਸਕਦੀ ਹੈ। ਪਹਿਲਾਂ ਵਾਲੀਆਂ ਕਮੀਆਂ ਦਾ ਵਿਸ਼ਲੇਸ਼ਣ ਕਰੇ ਤੋਂ ਬਿਨਾ ਹੀ ਕੌਮ ਦੇ ਤਾਜ਼ਾ ਹਾਲਤਾਂ ਦੀ ਗੱਲ ਕਰਨੀ ਇਸ ਲੇਖ ਨੂੰ ਫੈਲਣ ਤੋਂ ਬਚਾਉਣ ਲਈ ਜਰੂਰੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਾਲੀਆਂ ਚੋਣਾਂ ਜੋ ਸਟੇਅ ਹੋ ਗਈਆਂ ਹਨ ਨੇ ਸਰਦਾਰ ਮਾਨ ਦੀ ਇੱਜ਼ਤ ਦੇ ਨਾਲ-ਨਾਲ ਕੌਮ ਦੀ ਇੱਜ਼ਤ ਵੀ ਰੱਖ ਲਈ ਹੈ। ਸ੍ਰ: ਮਾਨ ਨੇ ਐਲਾਨ ਕੀਤਾ ਸੀ ਕਿ ਇਹ ਚੋਣਾ ਖਾਲਿਸਤਾਨ ਦੇ ਮੁੱਦੇ 'ਤੇ ਹੀ ਲੜੀਆਂ ਜਾਣੀਆਂ ਹਨ। ਜੇ ਇਹ ਚੋਣਾਂ ਹੋ ਜਾਂਦੀਆਂ ਤਾਂ ਇਸ ਦੇ ਨਤੀਜੇ ਜਿਥੇ ਖੁਦ ਮਾਨ ਸਾਹਿਬ ਨੂੰ ਪ੍ਰੇਸ਼ਾਨ ਕਰਨ ਵਾਲੇ ਆਉਣੇ ਸਨ ਉਥੇ ਦੇਸ਼ ਵਿਦੇਸ਼ 'ਚ ਬੈਠੀਆਂ ਸਿੱਖ ਸੰਗਤਾ ਅਤੇ ਖੁਫੀਆਂ ਏਜੰਸੀਆਂ ਨੂੰ ਵੀ ਇਹ ਕਿਆਫੇ ਲਾਉਣ ਲਈਂ ਮਸੌਂਦਾ ਮਿਲਣਾ ਸੀ ਕਿ ਪੰਜਾਬ ਵਿਚ ਕੁਝ ਕੁ ਸਿੱਖਾਂ ਤੋਂ ਬਿਨਾ ਖਾਲਿਸਤਾਨ ਦੀ ਮੰਗ ਦਾ ਭੋਗ ਪੈ ਚੁੱਕਾ ਹੈ। Àੁਂਝ ਵੀ ਇਹ ਮੰਨਿਆਂ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰÎਧਕ ਕਮੇਟੀ ਦਾ ਸਬੰਧ ਸਿਰਫ਼ ਗੁਰਧਾਮਾਂ ਦੇ ਪ੍ਰਬੰਧ ਨਾਲ ਹੈ ਇਸ ਲਈ ਇਹਨਾਂ ਚੋਣਾ ਵਿਚ ਸਿਰਫ਼ ਚੰਗੇ ਗੁਰਦੁਆਰਾ ਪ੍ਰਬੰਧ ਦੀ ਗੱਲ ਹੀ ਕੀਤੀ ਜਾਣੀ ਚਾਹੀਦੀ ਹੈ,ਹਾਂ ਅੱਗੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵੱਖਰੇ ਸਿੱਖ ਰਾਜ ਦੀ ਗੱਲ ਕੀਤੀ ਜਾਣੀ ਭਾਵੇਂ ਜਾਇਜ਼ ਲਗਦੀ ਹੈ ਪਰ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਅਜੇ ਵਿਧਾਨ ਸਭਾ ਚੋਣਾਂ 'ਚ ਵੀ ਇਸ ਮੁੱਦੇ ਤੇ ਵੋਟਾਂ ਪਾਉਣ ਦਾ ਢੁੱਕਵਾਂ ਸਮਾਂ ਨਹੀਂ ਹੈ।
ਸ. ਮਾਨ ਸਾਹਿਬ ਨੂੰ ਲੋਕਾਂ ' ਚ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਇਸ ਸਮੇਂ ਵੱਖਰੇ ਸਿੱਖ ਰਾਜ ਲਈਂ ਕੀ ਯਤਨ ਹੋ ਰਹੇ ਹਨ? ਨਹੀਂ ਤਾਂ ਕੁਝ ਬੰਦੇ ਇਕੱਠੇ ਕਰਕੇ ਸਿਰਫ਼ ਨਾਹਰੇ ਮਾਰਨ ਨਾਲ ਖਾਲਿਸਤਾਨ ਤਾਂ ਨਹੀਂ ਬਣੇਗਾ ਪਰ ਸਿੱਖਾਂ ਦੀ ਨਵੀਂ ਪੀੜ੍ਹੀ ਜੋ ਕਿ ਇਹਨਾਂ ਨਾਹਰਿਆਂ ਨੂੰ 'ਫੋਕੇ ਨਾਹਰੇ' ਜ਼ਰੂਰ ਮੰਨਣ ਲੱਗ ਜਾਵੇਗੀ। ਇਸ ਲਈਂ ਇਹ ਜ਼ਰੂਰੀ ਹੈ ਕਿ ਘੱਟੋਂ-ਘੱਟ ਉਸ ਸਮੇਂ ਤੱਕ ਵੱਖਰੇ ਸਿੱਖ ਰਾਜ ਦੇ ਨਾਮ ਤੇ ਮੱਤਦਾਨ ਨਾ ਕਰਵਾਇਆਂ ਜਾਵੇ ਜਦ ਤੱਕ ਬਹੁ-ਗਿਣਤੀ ਸਿੱਖਾਂ ਦੇ ਮਨ 'ਚ ਅਸੀਂ ਆਪਣੀ ਮੌਜੂਦਾ ਹਾਲਤ ਦੀ ਅਸਲੀਅਤ ਨਹੀਂ ਵਸਾ ਸਕਦੇ। ਹੁਣ ਜਦੋਂ ਬਹੁਤੇ ਸਿੱਖ ਵੀ 'ਸਿੱਖ ਰਾਜ' ਦੀ ਗੱਲ ਨੂੰ ਸਮਝ ਨਹੀਂ ਰਹੇ ਤਾਂ ਇਸ ਮੌਕੇ ਇਸ ਮੁੱਦੇ ਤੇ ਕੋਈ ਵੀ ਚੋਣ ਲੜਨਾ ਵੱਖਰੇ 'ਸਿੱਖ ਰਾਜ' ਦੀ ਮੰਗ ਦਾ ਭੋਗ ਪਾਉਣ ਦੇ ਬਰਾਬਰ ਹੋਵੇਗਾ।