ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਛੋਟੀਆਂ-ਛੋਟੀਆਂ ਗੱਲਾਂ ਪਰ ਤੰਦਰੁਸਤੀ ਦਾ ਰਾਜ਼


ਇਥੇ ਅਸੀਂ ਕੁਝ ਅਜਿਹੀਆਂ ਚੀਜ਼ਾਂ 'ਤੇ ਹੀ ਚਰਚਾ ਕਰਾਂਗੇ, ਜਿਨ੍ਹਾਂ ਦੀ ਜਾਣਕਾਰੀ ਹੋਣਾ ਨਾ ਸਿਰਫ਼ ਸਾਡੀ ਸਿਹਤ ਲਈ ਜ਼ਰੂਰੀ ਹੈ ਬਲਕਿ ਇਸ ਦੀ ਜਾਣਕਾਰੀ ਨਾ ਹੋਣ ਨਾਲ ਅਸੀਂ ਭਵਿੱਖ ਵਿਚ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੇ ਹਾਂ।
ਪਾਣੀ ਕਿੰਨਾ ਪੀਤਾ ਜਾਵੇ : ਕਿਹਾ ਜਾਂਦਾ ਹੈ ਕਿ ਜਿੰਨਾ ਪਾਣੀ ਪੀਤਾ ਜਾਵੇਗਾ ਉਨਾ ਸਿਹਤ ਬਿਹਤਰ ਹੋਵੇਗੀ। ਇਹ ਗੱਲ 100 ਫੀਸਦੀ ਸਹੀ ਹੈ ਪਰ ਡਾਕਟਰਾਂ ਦੀ ਮੰਨੀਏ ਤਾਂ ਪਾਣੀ ਭੋਜਨ ਖਾਣ ਤੋਂ ਤੁਰੰਤ ਬਾਅਦ ਅਤੇ ਅੱਧਾ ਘੰਟਾ ਪਹਿਲਾਂ ਨਹੀਂ ਪੀਣਾ ਚਾਹੀਦਾ ਹੈ। ਕੁਦਰਤੀ ਇਲਾਜ ਤਕਨੀਕ 'ਤੇ ਵਿਸ਼ਵਾਸ ਕਰੀਏ ਤਾਂ ਉਸ ਵਿਚ ਕਿਹਾ ਗਿਆ ਹੈ ਕਿ ਭੋਜਨ ਖਾਣ ਤੋਂ 30 ਮਿੰਟ ਪਹਿਲਾਂ ਅਤੇ ਭੋਜਨ ਖਾਣ ਤੋਂ ਇਕ ਘੰਟਾ ਬਾਅਦ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ। ਦਰਅਸਲ ਭੋਜਨ ਖਾਣ ਤੋਂ ਬਾਅਦ ਉਸ ਨੂੰ ਪਚਣ ਵਿਚ ਤਕਰੀਬਨ 40 ਮਿੰਟ ਲਗਦੇ ਹਨ।
ਟੀ ਬੈਗ ਦਾ ਇਸਤੇਮਾਲ : ਹਾਲਾਂਕਿ ਟੀ ਬੈਗ ਆਧੁਨਿਕ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਚਾਹ ਪੀਣ ਤੋਂ ਜ਼ਿਆਦਾ ਟੀ ਬੈਗ ਦਿਖਾਉਣ ਵਿਚ ਅਸੀਂ ਆਪਣੀ ਸ਼ਾਨ ਸਮਝਦੇ ਹਾਂ। ਪਰ ਹਕੀਕਤ ਇਹ ਹੈ ਕਿ ਟੀ ਬੈਗ ਸਿਹਤ ਲਈ ਓਨਾ ਹੀ ਨੁਕਸਾਨਦਾਇਕ ਹੈ ਜਿੰਨੀਆਂ ਕੀਟਨਾਸ਼ਕ ਦਵਾਈਆਂ। ਦਰਅਸਲ ਟੀ ਬੈਗ ਵਿਚ ਮੌਜੂਦ ਚਾਹ ਸਿਹਤ ਲਈ ਫਾਇਦੇਮੰਦ ਹੈ ਪਰ ਟੀ ਬੈਗ ਉਸ ਦੀਆਂ ਸਾਰੀਆਂ ਖੂਬੀਆਂ ਨੂੰ ਢੱਕ ਲੈਂਦਾ ਹੈ ਕਿਉਂਕਿ ਏਪੀਕਲੋਰੋਹਾਈਡ੍ਰਿਨ ਨਾਮਕ ਪਦਾਰਥ ਦੇ ਰਲੇਵੇਂ ਨਾਲ ਬਣਦਾ ਹੈ ਜੋ ਕੀਟਨਾਸ਼ਕ ਦਵਾਈਆਂ ਵਿਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਏਨਾ ਹੀ ਨਹੀਂ ਪਲਾਸਟਿਕ ਦੇ ਨਿਰਮਾਣ ਵਿਚ ਵੀ ਏਪੀਕਲੋਰੋਹਾਈਡ੍ਰਿਨ ਦਾ ਉਪਯੋਗ ਕੀਤਾ ਜਾਂਦਾ ਹੈ।
ਮਿਆਦ ਜ਼ਰੂਰ ਦੇਖੋ : ਜੇਕਰ ਦੁਕਾਨ ਵਿਚ ਤੁਹਾਨੂੰ ਕੋਈ ਚੀਜ਼ ਬਹੁਤ ਖੂਬਸੂਰਤੀ ਨਾਲ ਪੈਕ ਕੀਤੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਅੱਖਾਂ ਬੰਦ ਕਰਕੇ ਖਰੀਦ ਲੈਂਦੇ ਹੋ। ਜ਼ਰਾ ਰੁਕੋ! ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜੋ ਚੀਜ਼ ਪੈਕ ਹੈ ਉਹ ਠੀਕ ਹੀ ਹੈ, ਕਹਿਣ ਤੋਂ ਭਾਵ ਹੈ ਕਿ ਉਸ ਦੀ ਮਿਆਦ ਪੁੱਗਣ ਦੀ ਤਰੀਕ ਅਤੇ ਬਣਨ ਮਿਤੀ ਜ਼ਰੂਰ ਦੇਖੋ। ਜੇਕਰ ਕਿਸੇ ਉਤਪਾਦ ਲੇਬਲ ਵਿਚ ਤਰੀਕ ਨਾ ਮਿਲ ਰਹੀ ਹੋਵੇ ਤਾਂ ਉਸ ਨੂੰ ਨਾ ਲਵੋ। ਵਿਸ਼ੇਸ਼ ਤੌਰ 'ਤੇ ਤੇਲ ਦਾ ਡੱਬਾ ਲੈਣ ਤੋਂ ਪਹਿਲਾਂ ਤਰੀਕ ਜ਼ਰੂਰ ਦੇਖ ਲਵੋ। ਨਾਲ ਹੀ ਉਸ ਵਿਚ ਦਿੱਤੇ ਗਏ ਰਸਾਇਣਾਂ ਦੇ ਨਾਂਅ ਵੀ ਠੀਕ ਤਰ੍ਹਾਂ ਨਾਲ ਪੜ੍ਹ ਲਵੋ। ਅਜਿਹੇ ਉਤਪਾਦ ਲੈਣ ਤੋਂ ਬਚੋ ਜਿਨ੍ਹਾਂ ਵਿਚ ਨਾਈਟ੍ਰੇਟ, ਸੋਡੀਅਮ ਬੇਨਜੋਟ, ਸਲਫ਼ਰ ਡਾਇਆਕਸਾਈਡ ਆਦਿ ਮੌਜੂਦ ਹੋਵੇ।
ਵਧੀਆ ਤੇਲ ਦਾ ਇਸਤੇਮਾਲ ਕਰੋ : ਤੇਲ ਖਰੀਦਦੇ ਸਮੇਂ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਵਧੀਆ ਕੁਆਲਿਟੀ ਦੇ ਤੇਲ ਨਾਲ ਹੀ ਨਿਰਧਾਰਤ ਹੁੰਦਾ ਹੈ ਕਿ ਸਾਡੀ ਸਿਹਤ ਕਿਵੇਂ ਰਹੇਗੀ। ਸੀਸਮ ਜਾਂ ਫਿਰ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰੋ। ਜੈਤੂਨ ਦਾ ਤੇਲ ਸਾਵਧਾਨੀ ਨਾਲ ਉਪਯੋਗ ਕਰੋ। ਖਾਣ-ਪੀਣ ਨੂੰ ਧਿਆਨ 'ਚ ਰੱਖਦੇ ਹੋਏ ਸਹੀ ਮਾਤਰਾ ਵਿਚ ਤੇਲ ਲਵੋ। ਜ਼ਿਆਦਾ ਤੇਲ ਜ਼ਿਆਦਾ ਵਸਾ ਪੈਦਾ ਕਰ ਸਕਦਾ ਹੈ ਜੋ ਕਿ ਸਿਹਤ ਦੇ ਲਿਹਾਜ ਨਾਲ ਖਰਾਬ ਹੈ।
ਪਲਾਸਟਿਕ ਦੀਆਂ ਚੀਜ਼ਾਂ ਦਾ ਸਾਵਧਾਨੀ ਨਾਲ ਪ੍ਰਯੋਗ : ਮੁੱਖ ਗੱਲ ਇਹ ਹੈ ਕਿ ਪਲਾਸਟਿਕ ਦੀਆਂ ਚੀਜ਼ਾਂ ਤੋਂ ਜਿੰਨਾ ਦੂਰ ਰਿਹਾ ਜਾਵੇ, ਓਨਾ ਹੀ ਫਾਇਦੇਮੰਦ ਹੈ। ਪਰ ਜੇਕਰ ਇਸ ਦਾ ਇਸਤੇਮਾਲ ਜ਼ਰੂਰੀ ਹੋਵੇ ਤਾਂ ਉਸ ਨੂੰ ਮਾਈਕਰੋਵੇਵ ਤੋਂ ਦੂਰ ਰੱਖੋ। ਪਲਾਸਟਿਕ ਬੋਤਲਾਂ ਦਾ ਵੀ ਉਪਯੋਗ ਕਰਨ ਤੋਂ ਬਚੋ। ਡਾਇਆਕਸਿਨ ਨਾਮਕ ਰਸਾਇਣ ਜੋ ਪਲਾਸਟਿਕ 'ਚ ਮੌਜੂਦ ਹੈ, ਸਰੀਰ ਲਈ ਜ਼ਹਿਰ ਵਾਂਗ ਹੁੰਦਾ ਹੈ। ਇਸ ਨਾਲ ਕੈਂਸਰ ਹੋਣ ਦਾ ਖ਼ਤਰਾ ਵੀ ਹੁੰਦਾ ਹੈ। ਦਰਅਸਲ ਫੈਟ, ਹਾਈਹੀਟ ਅਤੇ ਪਲਾਸਟਿਕ ਮਿਲ ਕੇ ਡਾਇਆਕਸਿਨ ਛੱਡਦੇ ਹਨ। ਇਹ ਸਿਹਤ ਲਈ ਨਾ ਸਿਰਫ਼ ਨੁਕਸਾਨਦਾਇਕ ਹੈ ਬਲਕਿ ਜਾਨਲੇਵਾ ਵੀ ਹੈ। ਇਸ ਲਈ ਪਲਾਸਟਿਕ ਦੇ ਬਰਤਨਾਂ ਵਿਚ ਚੀਜ਼ਾਂ ਨੂੰ ਗਰਮ ਕਰਨ ਤੋਂ ਬਚੋ।              
- ਡਾ: ਮਾਜਿਦ ਅਲੀਮ