ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜ਼ਮੀਰ ਤੋਂ ਹੀਣ ਨੈਤਿਕ ਤੌਰ 'ਤੇ ਕਾਇਰ ਹਨ ਬਾਦਲ : ਅਮਰਿੰਦਰਅਮਰਜੀਤ ਰਤਨ
ਚੰਡੀਗੜ੍ਹ -  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇੱਕ ਵਾਰ ਫਿਰ ਦੁਹਰਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਮੀਰ ਤੋਂ ਹੀਣ ਨੈਤਿਕ ਤੌਰ 'ਤੇ ਕਾਇਰ ਹਨ, ਜਿਹੜੇ ਵਿਅਕਤੀਗਤ ਫਾਇਦਿਆਂ ਵਾਸਤੇ ਕਿਸੇ ਦਾ ਵੀ ਬਲੀਦਾਨ ਕਰ ਸਕਦੇ ਹਨ। ਮੁੱਖ ਮੰਤਰੀ ਦੇ ਬਿਆਨ ਕਿ ਸ਼੍ਰੀ ਹਰਿਮੰਦਿਰ ਸਾਹਿਬ 'ਤੇ ਫੌਜ਼ੀ ਆਪਰੇਸ਼ਨ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਕੀਤੀ ਗਈ, 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਬਾਦਲ ਵਾਂਗ ਲੋਕਾਂ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਪਰੇਸ਼ਨ ਬਲੂਸਟਾਰ ਦੇ ਦੌਰਾਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਭੂਮਿਕਾ ਇੱਕ ਦਰਜ ਇਤਿਹਾਸ ਹੈ ਅਤੇ ਇਸ ਬਾਰੇ ਪੰਜਾਬ ਦੇ ਲੋਕ ਤੇ ਪੂਰਾ ਦੇਸ਼ ਚੰਗੀ ਤਰ੍ਹਾਂ ਜਾਣਦਾ ਹੈ। ਜਦਕਿ ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਉਂਦਿਆਂ ਪੁੱਛਿਆ ਕਿ ਆਪਰੇਸ਼ਨ ਬਲੂਸਟਾਰ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਡਰ ਨਾਲ ਉਹ ਕਿੱਥੇ ਭੱਜ ਗਏ ਸਨ।
ਉਨ੍ਹਾਂ ਨੇ ਬਾਦਲ ਨੂੰ ਕਿਹਾ, ਹਾਂ ਬਾਦਲ ਤੁਸੀਂ ਅੰਤਹਕਰਨ ਤੇ ਸਿਧਾਂਤਾਂ ਤੋਂ ਹੀਣ ਨੈਤਿਕ ਤੌਰ 'ਤੇ ਕਾਇਰ ਹੋ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ, ਮੈਂ ਆਪਰੇਸ਼ਨ ਬਲੂਸਟਾਰ ਦਾ ਵਿਰੋਧ ਕੀਤਾ ਅਤੇ ਪਾਰਲੀਮੈਂਟ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਉਹ ਵੀ ਕਾਂਗਰਸ ਦੀ। ਜਦਕਿ ਉਨ੍ਹਾਂ ਨੇ ਬਾਦਲ ਤੋਂ ਪੁੱਛਿਆ ਕਿ ਤੁਸੀਂ ਇੱਕ ਕਾਇਰ ਵਾਂਗ ਭੱਜਣ ਅਤੇ ਕੁਝ ਲਗਜ਼ਰੀ ਸਰਕਾਰੀ ਗੈਸਟ ਹਾਊਸਾਂ 'ਚ ਜਾ ਕੇ ਉਥੇ ਸਰਕਾਰੀ ਖਾਤਰਦਾਰੀ ਦਾ ਮਜ਼ਾ ਲੈਣ ਤੋਂ ਇਲਾਵਾ ਹੋਰ ਕੀ ਕੀਤਾ ਹੈ?
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਇਸੇ ਤਰ੍ਹਾਂ ਫਿਰ ਪੰਜਾਬ ਦੇ ਹਿੱਤ ਮੇਰੇ ਵਾਸਤੇ ਸਭ ਤੋਂ ਉੱਪਰ ਸਨ ਅਤੇ 1986 'ਚ ਸ਼੍ਰੀ ਦਰਬਾਰ ਸਾਹਿਬ 'ਤੇ ਕਮਾਂਡੋ ਕਾਰਵਾਈ ਦਾ ਮੈਂ ਵਿਰੋਧ ਕੀਤਾ ਸੀ ਤੇ ਉਸ ਵੇਲੇ ਸਰਕਾਰ ਤੋਂ ਅਸਤੀਫਾ ਵੀ ਦੇ ਦਿੱਤਾ ਸੀ, ਕਿਉਂਕਿ ਮੇਰੇ ਕੋਲ ਅਜਿਹਾ ਕਰਨ ਵਾਸਤੇ ਨੈਤਿਕ ਸਾਹਸ ਸੀ। ਜਦਕਿ ਉਨ੍ਹਾਂ ਨੇ ਬਾਦਲ ਨੂੰ ਇੱਕ ਵੀ ਉਦਾਹਰਨ ਪੇਸ਼ ਕਰਨ ਦੀ ਚੁਣੌਤੀ ਦਿੱਤੀ ਹੈ, ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਦੀ ਦਲੇਰੀ ਦਿਖਾਈ ਹੋਵੇ। ਕੈਪਟਨ ਅਮਰਿੰਦਰ ਨੇ ਬਾਦਲ ਨੂੰ ਕਿਹਾ, ਤੁਸੀਂ ਸਹੀ ਹੋ, ਜਦੋਂ ਤੁਸੀਂ ਕਿਹਾ ਕਿ ਸੰਤ (ਹਰਚੰਦ ਸਿੰਘ ਲੋਂਗੋਵਾਲ) ਦਾ ਖੂਨ ਉਨ੍ਹਾਂ ਦੇ ਹੱਥ 'ਤੇ ਲੱਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਉਹ ਜਿਨ੍ਹਾਂ ਨੇ ਇਸ ਧੋਖੇਬਾਜ਼ੀ 'ਚ ਸਹਾਇਤਾ ਕੀਤੀ ਤੇ ਇਹ ਨਿਸ਼ਚਿਤ ਤੌਰ 'ਤੇ ਤੁਹਾਡੇ ਹੱਥ 'ਤੇ ਹੈ, ਜਿਹੜੇ ਤੁਸੀਂ ਪਾਪ ਦੇ ਵਿੱਚ ਲਗਾਤਾਰ ਮੱਲ ਰਹੇ ਹੋ।
ਸਤਲੁਜ਼-ਯਮੁਨਾ ਲਿੰਕ ਨਹਿਰ ਚਾਲੂ ਕਰਨ ਸਬੰਧੀ ਬਾਦਲ ਦੇ ਦੋਸ਼ਾਂ ਦੀ ਖਿੱਲੀ ਉਡਾਉਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਿਰਫ ਦਰਸਾਉਂਦਾ ਹੈ ਕਿ ਤੁਸੀਂ ਸਚਮੁੱਚ ਬੁੱਢੇ ਹੋ ਗਏ ਹੋ ਅਤੇ ਝੱਲੇਪਣ ਤੋਂ ਪੀੜਤ ਹੋ, ਕਿਉਂਕਿ ਤੁਸੀਂ ਭੁੱਲ ਗਏ ਲੱਗਦੇ ਹੋ ਕਿ ਉਹ ਤੁਸੀਂ ਹੀ ਸੀ, ਜਿਸਨੇ ਪੰਜਾਬ ਦਾ ਮੁੱਖ ਮੰਤਰੀ ਰਹਿੰਦਿਆਂ ਬਹੁਤ ਪਹਿਲਾਂ 1977 'ਚ ਐਸ.ਵਾਈ.ਐਲ ਦੇ ਨਿਰਮਾਣ ਵਾਸਤੇ ਆਪਣੇ ਦੋਸਤ ਤੇ ਹਰਿਆਣਾ 'ਚ ਆਪਣੇ ਸਮਾਨ ਅਹੁਦੇਦਾਰ ਦੇਵੀ ਲਾਲ ਦੀ ਸਹਾਇਤਾ ਕਰਨ ਲਈ ਹਰਿਆਣਾ ਸਰਕਾਰ ਤੋਂ 2 ਕਰੋੜ ਰੁਪਏ ਮਨਜ਼ੂਰ ਕੀਤੇ ਸੀ।
ਉਨ੍ਹਾਂ ਨੇ ਬਾਦਲ ਨੂੰ ਯਾਦ ਦਿਲਾਇਆ ਕਿ ਤੁਹਾਡੇ ਦੋਸ਼ ਕਿ ਆਪਰੇਸ਼ਨ ਬਲੂਸਟਾਰ ਤੋਂ ਪਹਿਲਾਂ ਮੇਰੇ ਨਾਲ ਸਲਾਹ ਕੀਤੀ ਗਈ ਸੀ, 'ਤੇ ਮੈਨੂੰ ਤੁਹਾਨੂੰ ਯਾਦ ਦਿਲਾਉਣਾ ਚਾਹੁੰਦਾ ਹਾਂ, ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਅਤੇ ਸਿਰਫ ਇਸਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਤੁਸੀਂ ਚੋਣਵੀਆਂ ਯਾਦਾਂ ਦੇ ਸ਼ੌਕੀਨ ਹੋ, ਜਿਹੜੀਆਂ ਤੁਹਾਨੂੰ ਵਿਅਕਤੀਗਤ ਤੌਰ 'ਤੇ ਜਚਦੀਆਂ ਹਨ, ਕਿ ਮੈਂ ਆਪਣੇ ਪੱਧਰ 'ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਲਗਾਤਾਰ ਗੱਲਬਾਤ ਕਰਕੇ ਇਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਜਦੋਂ ਆਪਰੇਸ਼ਨ ਹੋਇਆ, ਮੈਂ ਪਾਰਲੀਮੇਂਟ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ।
ਰਾਜੀਵ-ਲੋਂਗੋਵਾਲ ਸਮਝੌਤੇ 'ਤੇ ਆਉਂਦੇ ਹੋਏ ਕੈਪਟਨ ਅਮਰਿੰਦਰ ਨੇ ਤਿੱਖੇ ਸ਼ਬਦਾਂ 'ਚ ਬਾਦਲ ਤੋਂ ਪੁੱਛਿਆ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਕਰੋ ਕਿ ਕਿਉਂ ਤੁਸੀਂ ਸਮਝੌਤੇ ਦਾ ਵਿਰੋਧ ਕੀਤਾ ਅਤੇ ਜਦੋਂ ਤੁਸੀਂ ਸਮਝੌਤੇ ਦਾ ਵਿਰੋਧ ਕੀਤਾ ਤੇ ਕਿਉਂ ਤੁਸੀਂ ਚੋਣਾਂ ਲੜੀਆਂ ਅਤੇ ਕਿਉਂ ਤੁਸੀਂ ਫਿਰ ਬਰਨਾਲਾ ਮੰਤਰੀ ਮੰਡਲ 'ਚ ਤੀਜੇ ਨੰਬਰ 'ਤੇ ਲਏ ਜਾਣ ਦੀ ਤਿਆਰੀ ਕੀਤੀ, ਜਿਸ ਵਾਸਤੇ ਸਾਫ ਤੌਰ 'ਤੇ ਤੁਹਾਨੂੰ ਇਨਕਾਰ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਥੋੜ੍ਹੀ ਜਗ੍ਹਾ ਤੇ ਘੱਟ ਟਾਈਮ 'ਚ ਵਿਆਖਿਆ ਕਰਨ ਲਈ ਬਾਦਲਾਂ ਦੇ ਦੁਹਰੇ ਮਾਪਦੰਡਾਂ ਅਤੇ ਧੋਖਿਆਂ ਦੀ ਸੂਚੀ ਬਹੁਤ ਲੰਮੀ ਹੈ, ਮਗਰ ਜਦੋਂ ਇਹ ਇਤਿਹਾਸ 'ਤੇ ਆਉਂਦੀ ਹੈ, ਉਹ ਬਿਨ੍ਹਾਂ ਕਿਸੇ ਬਚਾਅ ਤੋਂ ਉਜਾਗਰ ਕੀਤੀ ਜਾਵੇਗੀ।