ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਿਚਾਰੀ ਬੀਬੀ ਬਰਨਾਲਾ ਦੀ ਵੀ ਸੁਣੋ


ਬਾਦਲ ਚਾਰ ਵਾਰ ਮੁੱਖ ਮੰਤਰੀ ਬਣੇ, ਉਨਾਂ ਪੰਜਾਬ ਦੀਆਂ ਮੰਗਾਂ ਲਈ ਕੀਤਾ ਕੀਤਾਂ - ਬੀਬੀ ਬਰਨਾਲਾ
ਬਰਨਾਲਾ - 'ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਤਾਮਿਲਨਾਡੂ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਉਤੇ ਪੰਜਾਬ ਦੇ ਹਿਤਾਂ ਨਾਲ ਗਦਾਰੀ ਕਰਨ ਦਾ ਦੋਸ਼ ਲਾਇਆ ਹੈ, ਇਹ ਉਹਨਾ ਦੀ ਬੁਖਲਾਣ ਦਾ ਨਤੀਜਾ ਹੈ। ' ਇਹ ਵਿਚਾਰ ਸ੍ਰੀ ਬਰਨਾਲਾ ਦੀ ਸੁਪੱਤਨੀ ਅਤੇ ਅਕਾਲੀ ਦਲ (ਲੌਂਗੋਵਾਲ) ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਪੇਸ਼ ਕਰਦਿਆਂ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਆਪਣੀ ਮਾੜੀ ਕਾਰਗੁਜਾਰੀ ਕਾਰਨ ਪੰਜਾਬ ਦੇ ਲੋਕਾਂ ਵਿਚੋਂ ਛੇਕੀ ਜਾ ਚੁੱਕੀ ਹੈ, ਇਸ ਕਾਰਨ ਸ੍ਰੀ ਬਾਦਲ ਪੰਜਾਬ ਦੇ ਲੋਕਾਂ ਦਾ ਧਿਆਨ ਵੰਡਣਾ ਚਾਹੰਦੇ ਹਨ। ਬੀਬੀ ਬਰਨਾਲਾ ਨੇ ਇਥੇ ਆਪਣੀ ਰਹਾਇਸ਼ ਉਤੇ ਪੱਤਰਕਾਰਾਂ ਨਾਲਾ ਗੱਲਬਾਤ ਕਰਦਿਆਂ ਕਿਹਾ ਕਿ ਸ੍ਰ ਬਰਨਾਲਾ ਨੇ ਜੇ ਕੁਝ ਗਲਤ ਕੀਤਾ ਸੀ ਤਾਂ ਬਾਦਲ 26 ਸਾਲਾਂ ਤੋਂ ਕਿਉਂ ਚੁੱਪ ਬੈਠੇ ਰਹੇ। ਰਾਜੀਵ -ਲੌਂਗੋਵਾਲ ਸਮਝੋਤਾ 26 ਜੁਲਾਈ  1985ਨੂੰ  ਹੋਇਆ ਸੀ ਅਤੇ ਪਾਰਟੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ 20 ਅਗਸਤ ਨੂੰ ਹੋਈ ਸੀ। ਜੇ ਸੰਤ ਜੀ ਨੂੰ ਭਲੋਇਆ ਗਿਆ ਸੀ, ਜਿਵੇਂ ਸ੍ਰੀ ਬਾਦਲ ਕਹਿ ਰਹੇ ਹਨ, ਤਾਂ ਉਹ ਇਹਨਾਂ 25 ਦਿਨਾਂ ਵਿਚ ਕਿਉਂ ਨਹੀਂ ਬੋਲੇ , ਜੋ ਅੱਜ ਕਹਿ ਰਹੇ ਹਨ, ਉਸ ਸਮੇਂ ਕਿਉਂ ਨਾ ਕਿਹਾ। ਉਹਨਾਂ ਇਕ ਪੁਰਾਣੀ ਤਸਵੀਰ ਵਖਾਉਂਦੇ ਕਿਹਾ ਕਿ 20 ਅਗਸਤ ਦੀ ਸਵੇਰ 9 ਵਜੇ ਚੰਡੀਗੜ੍ਹ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਸੰਤ ਲੌਂਗੋਵਾਲ ਨਾਲ ਮੀਟਿੰਗ ਕਰਕੇ, ਸਮਝੋਤੇ ਨਾਲ ਸਹਿਮਤੀ ਪ੍ਰਗਟ ਕੀਤੀ ਸੀ।
ਉਹਨਾ ਕਿਹਾ ਕਿ ਬਰਨਾਲਾ ਸਾਹਿਬ ਨੂੰ ਗਵਰਨਰ ਐਨ.ਡੀ.ਏ. ਸਰਕਾਰ ਨੇ ਬਣਾਇਆ ਸੀ। ਜਿਸ ਦੇ ਕਿ ਬਾਦਲ ਸਾਹਿਬ ਤੇ ਉਹਨਾਂ ਦੀ ਪਾਰਟੀ ਭਾਈਵਾਲ ਸੀ। ਅਸਲ ਵਿਚ ਸ੍ਰੀ ਬਾਦਲ ਨੇ ਹੀ ਇਹ ਸਕੀਮ ਬਰਨਾਲਾ ਸਾਹਿਬ ਨੂੰ ਪੰਜਾਬ ਦੀ ਰਾਜਨੀਤੀ ਤੋਂ ਦੂਰ ਰੱਖਣ ਲਈ ਬਣਾਈ ਸੀ। ਇਹ ਠੀਕ ਹੈ ਉਸ ਪਿਛਂੋ ਆਪਣੇ ਰਾਜਸੀ ਕੱਦ, ਲਿਆਕਤ ਅਤੇ ਗਵਰਨਰ ਦੇ ਅਹੁਦੇ ਦੀ ਮਰਿਆਦਾ ਉਤੇ ਪਹਿਰਾ ਦੇਣ ਕਾਰਨ ਉਹਨਾਂ ਨੂੰ ਇਸ ਆਹੁਦੇ ਉਤੇ ਰੱਖਿਆ ਗਿਆ। ਅਜਿਹਾ ਉਹਨਾਂ ਦੀ ਹਰਮਨ ਪਿਆਰਤਾ ਕਾਰਨ ਵੀ  ਸੰਭਵ ਹੋਇਆ। ਜਦੋ ਪਹਿਲੀ ਵਾਰ ਉਤਰਾਂਚਲ ਵਿਚ ਗਵਰਨਰ ਸਨ ਤਾਂ ਆਂਧਰਾ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਮੰਗ ਉਤੇ, ਬਰਨਾਲਾ ਸਾਹਿਬ ਨੂੰ ਹੈਦਰਾਬਾਦ ਭੇਜਿਆ ਗਿਆ। ਇਸੇ ਤਰ੍ਹਾਂ ਕਰੁਨਾਨਿਧੀ ਦੀ ਮੰਗ ਉਤੇ ਚਨੇਈ ਲਾਇਆ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਬਾਦਲ ਸਾਹਿਬ ਚਾਰ ਵਾਰ ਮੁੱਖ ਮੰਤਰੀ ਬਣੇ ਹਨ, ਇਸ ਦੌਰ ਵਿਚ ਉਹਨਾਂ ਪੰਜਾਬ ਦੀਆਂ ਮੰਗਾਂ ਲਈ ਕੀ ਕੀਤਾ ਹੈ। ਇਸ ਮੌਕੇ ਉਹਨਾਂ ਨਾਲ ਬੈਠੇ ਪਾਰਟੀ ਦੇ ਜਰਨਲ ਸਕੱਤ ਰੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਦਰਿਆਈ ਪਾਣੀ ਜੋ ਰਾਜੀਵ -ਲੌਂਗੋਵਾਲ ਸਮਝੌਤੇ ਵਿਚ ਦਰਜ ਹੈ, ਉਹ ਵੀ ਅੱਜ ਤੱਕ ਹਾਸਲ ਨਹੀਂ ਕੀਤਾ ਜਾ ਸਕਿਆ। ਉਹਨਾ ਕਿਹਾ ਕਿ ਜੇ ਸਮਝੌਤਾ ਲਾਗੂ ਹੋਇਆ ਹੁੰਦਾ ਤਾਂ ਹਾਂਸੀ ਬੁਟਾਣਾ ਨਹਿਰ ਵਾਲਾ ਵਿਵਾਦ ਨਹੀਂ ਸੀ ਹੋਣਾ, ਜੋ ਅੱਜ ਹੈ।
ਬੀਬੀ ਬਰਨਾਲਾ ਨੇ ਕਿਹਾ ਕਿ ਤੱਥ ਇਸ ਗੱਲ ਦੇ ਗਵਾਹ ਹਨ ਕਿ ਜੇ ਮੁੱਖ ਮੰਤਰੀ ਹੁੰਦੇ ਸੀ੍ਰ ਬਰਨਾਲਾ ਤੇ ਉਹਨਾਂ ਦੇ ਮੰਤਰੀ ਮੰਡਲ ਦੇ ਖੇਤੀ ਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਤਨ ਨਾ ਕਰਦੇ ਤਾਂ ਅੱਜ ਅਬੋਹਰ ਫਾਜਿਲਕਾ ਹਰਿਆਣਾ ਵਿਚ ਹੋਣੇ ਸਨ। ਸਮਝੋਤੇ ਅਨੁਸਾਰ ਨਾਲ ਲਗਵੇਂ ਇਲਾਕੇ ਹੀ ਪੰਜਾਬ ਵਿਚ ਆ ਸਕਦੇ ਸਨ। ਅਬੋਹਰ ਦੇ ਪੰਜਾਬ ਨਾਲ ਸੰਪਰਕ ਦੀ ਕੜੀ ਪਿੰਡ ਕੰਦੂ ਖੇੜਾ ਹੈ। ਉਸ ਸਮੇਂ ਇਸ ਪਿੰਡ ਦੀ ਵਸੋਂ ਦੀ ਭਾਸ਼ਾ ਵੇਖਣੀ ਸੀ ਕਿ ਉਹ ਪੰਜਾਬੀ ਹੈ ਜਾਂ ਹਰਿਆਣਵੀ । ਇਲਾਕੇ ਦੇ ਆਗੂ ਹੋਣ ਕਾਰਨ ਇਹ ਕੰਮ ਪ੍ਰਕਾਸ਼ ਸਿੰਘ ਬਾਦਲ ਸਪੁਰਟ ਸੀ , ਪਰ ਉਹਨਾ ਕੋਈ ਵਿਸ਼ੇਸ ਜਨਤ ਨਾ ਕੀਤੇ। ਇਹ ਸਥਿਤੀ ਵੇਖ ਕੇ ਕੰਦੂ ਖੇੜਾ ਵਿਚ ਕੈਪਟਨ ਅਮਰਿੰਦਰ ਸਿੰਘ ਜਾ ਕੇ ਬੈਠੇ ਅਤੇ ਪਿੰਡ ਦੀ ਭਾਸ਼ਾ ਮਰਦਮ ਸ਼ੁਮਾਰੀ ਵਿਚ ਬਹੁਗਿਣੀ ਦੀ ਪੰਜਾਬੀ ਸਿੱਧ ਹੋਣ ਉਤੇ, ਇਹਪਿੰਡ ਅਤੇ ਅਬਹੋਰ ਫਾਜਿਲਕਾ ਪੰਜਾਬ ਵਿਚ ਹਨ। ਉਹਨਾਂ ਕਿਹਾ ਕਿ ਅੱਜ ਕੈਪਟਨ ਦੇ ਕਾਂਗਰਸ ਵਿਚ ਹੋਣ ਕਾਰਨ ਰਾਜਸੀ ਪੱਖੋਂ ਅਸੀ ਵਿਰੋਧ ਕਰਦੇ ਹਾਂ, ਪਰ ਕੰਦੂ ਖੇੜਾ ਜੋ ਬਾਦਲ ਸਾਹਿਬ ਦੀ ਲਾਪ੍ਰਵਾਹੀ ਕਾਰਨ ਖੁਸ ਰਿਹਾ ਸੀ, ਉਹ ਕੈਪਟਨ ਦੇ ਉਦਮ ਕਾਰਨ ਬਚਿਆ ਹੈ। ਪੰਜਾਬ ਨਾਲ ਗਦਾਰੀ ਬਰਨਾਲਾ ਸਾਹਿਬ ਨੇ ਨਹੀਂ, ਸ੍ਰੀ ਬਾਦਲ  ਚੁਟਾਲਿਆਂ ਦੇ ਹੇਜ ਕਾਰਨ ਕਰ ਰਹੇ ਸਨ। ਉਹਨਾਂ ਕਿਹਾ ਕਿ ਸੰਤ ਲੌਂਗੋਵਾਲ ਜਿਹਨਾ ਧਰਮਯੁਧ ਮੋਰਚੇ ਦੀ ਅਗਵਾਈ ਕੀਤੀ। ਐਮਰਜੰਸੀ, ਜਿਸ ਵਿਰੁੱਧ ਦੇਸ ਭਰ ਵਿਚ ਕੇਵਲ ਅਕਾਲੀ ਦਲ ਤੇ ਪੰਜਾਬ ਵਿਚ ਹੀ ਵਿਰੋਧ ਹੋ ਰਿਹਾ ਸੀ, ਉਸ ਦੀ ਅਗਵਾਈ ਸੰਤ ਜੀ ਕਰ ਰਹੇ ਸਨ। ਅਜਿਹ ਸੁਯੋਗ ਆਗੂ ਨੂੰ 'ਭਲੋਇਆ' ਕਹਿਕੇ ਬਾਦਲ ਸਾਹਿਬ ਉਹਨਾਂ ਨੂੰ ਛੁਟਿਆਣ ਦਾ ਜਨਤ ਕਰ ਰਹੇ ਹਨ। ਇਹ ਵਰਤਾਰਾ ਨਿਖੇਧੀ ਯੋਗ ਹੈ। ਮੈਂ ਪਹਿਲਾਂ ਵੀ ਸਪਸ਼ਟ ਕੀਤਾ ਹੈ ਕਿ ਸ੍ਰ੍ਰੀ ਬਾਦਲ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ, ਸਿਧਾਂਤਕ ਮਤਭੇਦ ਹਨ। ਇਹ ਪਿਛਲੇ ਦੋ ਸਾਲਾਂ ਤੋਂ, ਜਦ ਤੋਂ ਅਕਾਲੀ ਦਲ (ਲੌਂਗੋਵਾਲ) ਫਿਰ ਤੋਂ ਜਥੇਬੰਦ ਕੀਤਾ ਹੈ, ਪਰਗਟ ਕਰ ਰਹੇ ਹਾਂ। ਇਸ ਵਿਰੋਧ ਦੀ ਸਚਾਈ ਨੂੰ ਛੁਪਾਣ ਲਈ ਸ੍ਰੀ ਬਾਦਲ ਬਰਨਾਲਾ ਸਾਹਿਬ ਉਤੇ ਚਿਕੜ ਉਛਾਲਾ  ਕਰਕੇ, ਛੁਪਾਉਣਾ ਚਾਹੁੰਦੇ ਹਨ।
ਬੀਬੀ ਬਰਨਾਲਾ ਨੇ ਦਾਹਵਾ ਕੀਤਾ ਕਿ ਇਸ ਸਮੇਂ ਅਕਾਲੀ ਦਲ (ਲੌਂਗੋਵਾਲ) ਕਾਂਗਰਸ ਅਤੇ ਬਾਦਲ ਦਲ ਦੇ ਬਦਲ ਵਜੋ ਉਭਰ ਰਿਹਾ ਹੈ, ਇਸ ਸਥਿਤੀ ਤੋਂ ਮੁੱਖ ਮੰਤਰੀ ਬਾਦਲ ਘਬਰਾਕੇ ਬੇਥਵੇ ਬਿਆਨ ਦੇ ਰਹੇ ਹਨ। ਉਹਨਾਂ ਨਾਲ ਬੈਠੇ ਲੌਂਗੋਵਾਲ ਦਲ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਗੁੰਮਟੀ ਨੇ ਕਿਹਾ ਕਿ ਜੇ 1992 ਵਿਚ ਸ੍ਰੀ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੋਣਾਂ ਦਾ ਬਾਈਕਾਟ ਨਾ ਕਰਦੇ ਅਤੇ ਬਰਨਾਲਾ ਸਾਹਿਬ ਦੀ ਮੰਨ ਕੇ ਚੋਣ ਲੜਦੇ ਤਾਂ ਸਰਕਾਰ ਬੇਅੰਤ ਸਿੰਘ ਦੀ ਨਹੀਂ ਅਕਾਲੀ ਦਲ ਦੀ ਬਣ ਦੀ।  ਕਾਂਗਰਸ ਦੀ ਸਰਕਾਰ ਬਨਣ ਕਾਰਨ ਜੋ ਉਸ ਸਮੇਂ ਨੁਕਾਸਾਨ  ਹੋਇਆ,  ਉਹ ਨਹੀਂ ਸੀ ਹੋਣਾ। ਪਾਰਟੀ ਦੇ ਇੱਕ ਹੋਰ ਆਗੂ ਗੁਰਮੇਲ ਸਿੰਘ ਛੀਨੀਵਾਲ ਨੇ ਕਿਹਾ ਕਿ ਚੋਣ ਨਿਸ਼ਾਨ 'ਤਕੜੀ ' ਬਰਨਾਲਾ ਦੀ ਅਗਵਾਈ ਵਾਲੇ ਅਕਾਲ ਦਲ ਪਾਸ ਸੀ , ਜੋ ਪੰਥਕ ਏਕਤਾ ਦੀ ਭਾਵਨਾ ਨਾਲ ਬਾਦਲ ਸਾਹਿਬ ਦੇ ਸਪੁਰਟ ਕੀਤਾ ਗਿਆ  ਸੀ ।