ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਦੇ ਦੀ ਪੱਥਰੀ ਲਈ ਅਪ੍ਰੇਸ਼ਨ ਦੀ ਲੋੜ ਨਹੀਂ


ਸਿਹਤ ਸੇਵਾਵਾਂ, ਬਿਮਾਰੀਆਂ ਦੇ ਇਲਾਜ ਦੇ ਖੇਤਰ ਵਿਚ ਸਰਜਰੀ ਦੀ ਵਿਸ਼ੇਸ਼ ਥਾਂ ਹੈ। ਨਾਲ ਹੀ ਇਹ ਵੀ ਸੱਚ ਹੈ ਕਿ ਰਸੌਲੀਆਂ, ਪੱਥਰੀ, ਗਦੂਦਾਂ ਦੇ ਵਧਣ ਆਦਿ ਦਾ ਜਿਥੇ ਐਲੋਪੈਥੀ ਸਰਜਰੀ (ਆਪ੍ਰੇਸ਼ਨ) ਰਾਹੀਂ ਹੀ ਇਲਾਜ ਕਰਦੀ ਹੈ, ਉਥੇ ਹੋਮਿਓਪੈਥੀ ਉਹਨਾਂ ਤੋਂ ਦਵਾਈਆਂ ਰਾਹੀਂ ਛੁਟਕਾਰਾ ਦਵਾਉਂਦੀ ਹੈ। ਇਥੇ ਅਸੀਂ ਗੁਰਦੇ (ਕਿਡਨੀ) ਦੀ ਪੱਥਰੀ ਦਾ ਜ਼ਿਕਰ ਕਰਾਂਗੇ।
ਗੁਰਦੇ ਸਰੀਰ ਦਾ ਇਕ ਮਹੱਤਵਪੂਰਨ ਭਾਗ ਹਨ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਵਾਧੂ ਤੱਤਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਕੋਸ਼ਿਕਾਵਾਂ (ਨਾੜੀਆਂ) ਰਾਹੀਂ ਖੂਨ ਪ੍ਰਾਪਤ ਕਰਨ ਤੇ ਵਾਪਸ ਸ਼ਰੀਰ ਨੂੰ ਦੇਣ ਦੇ ਕਾਰਜ ਲਈ ਇਸ ਨੂੰ ਜਿਸ ਇੰਧਣ ਦੀ ਲੋੜ ਪੈਂਦੀ ਹੈ, ਉਹ ਪ੍ਰੋਟੀਨ ਹੈ। ਪ੍ਰੋਟੀਨ ਦੀ ਵਰਤੋਂ ਉਪਰੰਤ ਜੋ ਰਹਿੰਦ-ਖੂੰਹਦ ਹੁੰਦੀ ਹੈ, ਉਸ ਨੂੰ ਨਾਈਟਰੋਜਨ ਕਿਹਾ ਜਾਂਦਾ ਹੈ। ਗੁਰਦੇ ਦਾ ਕੰਮ ਇਸ ਨੂੰ ਬਾਹਰ ਕੱਢਣਾ ਹੈ।
ਗੁਰਦੇ ਸ਼ਰੀਰ ਵਿਚਲੇ ਪਾਣੀ ਦੀ ਮਾਤਰਾ ਨੂੰ ਨਿਯੰਤਰਿਤ ਵੀ ਕਰਦੇ ਹਨ। ਇਹ ਪ੍ਰਤੀ ਮਿੰਟ ਲੱਗ-ਭਗ ਇਕ ਲਿਟਰ ਖੂਨ ਧਮਨੀਆਂ (ਨਾੜੀਆਂ) ਤੋਂ ਪ੍ਰਾਪਤ ਕਰਕੇ, ਉਸ ਦੀ ਸਫ਼ਾਈ ਕਰਦੇ ਹਨ। ਇਸ ਪ੍ਰਕਿਰਿਆ ਤੋਂ ਬਾਦ ਸ਼ੁੱਧ (ਸਾਫ) ਖੂਨ, ਮੁੜ ਧਮਨੀਆਂ ਰਾਹੀਂ ਸ਼ਰੀਰ ਵਿਚ ਵਾਪਸ ਕੀਤਾ ਜਾਂਦਾ ਹੈ। ਜੋ ਪਿੱਛੇ ਪਾਣੀ, ਯੂਰੀਆ ਅਤੇ ਅਮੀਨਾ ਬਚਦਾ ਹੈ, ਉਹ ਯੂਰੇਟਰ ਨਾਂ ਦੀਆਂ ਨਾਲੀਆਂ ਰਾਹੀਂ ਮਸਾਣੇ ਵਿਚ ਚਲਿਆ ਜਾਂਦਾ ਹੈ। ਇਸ ਸਾਰੇ ਕਾਰਜ ਸਮੇਂ, ਕਈ ਵਾਰ ਕੁਝ ਤੱਤ ਗਲਤ ਰੂਪ ਧਾਰ ਲੈਂਦੇ ਹਨ, ਜਿਸ ਨੂੰ ਪੱਥਰੀ ਕਿਹਾ ਜਾਂਦਾ ਹੈ।
ਗੁਰਦੇ ਦੀ ਪੱਥਰੀ ਛੋਟੇ-ਛੋਟੇ ਮਾਸ ਦੇ ਅੰਸ਼ਾਂ ਤੋਂ, ਇਕ ਸਖ਼ਤ ਮਾਸ ਵਜੋਂ ਵਿਕਸਤ ਹੁੰਦੀ ਹੈ। ਸਖ਼ਤ ਹੋਣ ਕਾਰਨ ਹੀ ਇਸ ਨੂੰ ਪੱਥਰੀ ਕਿਹਾ ਜਾਂਦਾ ਹੈ। ਇਹ ਗੁਰਦੇ ਵਿਚ ਇਕ ਜਾਂ ਕਈ ਪਨਪ ਸਕਦੀਆਂ ਹਨ। ਪੱਥਰੀ ਦੀ ਜੋ ਆਮ ਪਾਈ ਜਾਣ ਵਾਲੀ ਕਿਸਮ ਹੈ, ਉਸ ਨੂੰ ਕਲਸੀਅਮ ਪੱਥਰੀ ਕਿਹਾ ਜਾਂਦਾ ਹੈ। ਇਹ ਆਮ ਤੌਰ ਉਤੇ ਮਰਦਾਂ ਵਿਚ ਵਧੇਰੇ ਹੁੰਦੀ ਹੈ, ਔਰਤਾਂ ਵਿਚ ਘਟ ਪਾਈ ਜਾਂਦੀ ਹੈ। ਇਹ ਵੀਹ ਤੋਂ ਤੀਹ ਸਾਲ ਦੀ ਉਮਰ ਵਿਚ ਵੀ ਹੋ ਸਕਦੀ ਹੈ। ਕਲਸ਼ੀਅਮ ਜਦੋਂ ਫਾਸਫੇਸ, ਔਗਜੀਲੇਟ, ਕਾਰਬੋਨੇਟ ਨਾਲ ਮਿਲਕੇ ਪੱਥਰੀ ਬਣਾਉਂਦਾ ਹੈ। ਉਕਤ ਦਸੇ ਤੱਤ ਕਈ ਖੁਰਾਕੀ ਵਸਤਾਂ ਵਿਚ ਹੁੰਦੇ ਹਨ। ਇਕ ਸਿਸਟਾਇਨ ਪੱਥਰੀ ਕਹੀ ਜਾਂਦੀ ਹੈ, ਜੋ ਮਰਦਾਂ ਅਤੇ ਔਰਤਾਂ, ਭਾਵ ਦੋਨਾਂ ਵਿਚ ਹੋ ਸਕਦੀ ਹੈ। ਸਿਟਰਵਿਕ ਨਾਂ ਦੀ ਪੱਥਰੀ ਆਮ ਕਰਕੇ ਔਰਤਾਂ ਵਿਚ ਹੀ ਪਾਈ ਜਾਂਦੀ ਹੈ। ਇਹ ਅਕਾਰ ਵਿਚ ਕਾਫੀ ਵੱਡੀ ਹੋ ਸਕਦੀ ਹੈ। ਜਿਹਨਾਂ ਨੂੰ ਪਿਸ਼ਾਬ ਦੀਆਂ ਬਿਮਾਰੀਆਂ ਹੋਣ, ਉਹਨਾਂ ਨੂੰ ਇਹ ਪੱਥਰੀ ਹੋ ਸਕਦੀ ਹੈ। ਯੂਕਏਸਡ ਪੱਥਰੀ ਬਹੁਤਾ ਕਰਕੇ ਮਰਦਾਂ ਵਿਚ ਪਨਪ ਦੀ ਹੈ।
ਪੱਥਰੀ ਹੋਣ ਦੇ ਲੱਛਣ ਹਨ :   ਜਿਸ ਵਿਅਕਤੀ ਦੇ ਪੱਥਰੀ ਹੋਵੇ ਉਸ ਦੇ ਪਿੱਠ ਵਾਲੇ ਪਾਸੇ, ਲੱਕ ਤੋਂ ਉਪਰ, ਬੱਖੀਆਂ ਨੇੜੇ, ਇਕਦਮ ਬਹੁਤ ਦਰਦ ਹੁੰਦਾ ਹੈ ਤੇ ਉਹ ਇਕਦਮ ਰੁਕ ਵੀ ਜਾਂਦਾ ਹੈ। ਦਰਦ ਕਈ ਵਾਰ ਮਸਾਣੇ ਅਤੇ ਅੰਡਕੋਸ਼ਾਂ ਵਿਚ ਵੀ ਚਲਾ ਜਾਂਦਾ ਹੈ। ਦਰਦ ਤੋਂ ਬਿਨਾਂ ਪੇਸ਼ਾਬ ਦਾ ਵਾਰ-ਵਾਰ ਜਾਂ ਰੁਕ-ਰੁਕ ਕੇ ਆਉਣਾ, ਪੇਸ਼ਾਬ ਵਿਚ ਖੂਨ ਆਉਣਾ, ਪੇਸ਼ਾਬ ਕਰਨ ਤੋਂ ਪਹਿਲਾਂ ਅਤੇ ਬਾਦ ਵਿਚ ਦਰਦ ਹੋਣਾ, ਵਧੇਰੇ ਠੰਡ ਮਹਿਸੂਸ ਹੋਣੀ ਜਾਂ ਬੁਖਾਰ ਹੋਣਾ, ਜੀਅ ਕੱਚਾ ਹੋਣਾ, ਉਲਟੀਆਂ ਲੱਗਣੀਆਂ ਵੀ ਪੱਥਰੀ ਹੋਣ ਦੇ ਲੱਛਣ ਹਨ। ਜਦੋਂ ਉਕਤ ਭਾਂਤ ਦੀ ਸਥਿਤੀ ਹੋਵੇ, ਭਾਵ ਕੁਝ ਲੱਛਣ ਵਾਰ-ਵਾਰ ਸਾਹਮਣੇ ਹੋਣ ਤਾਂ ਪੇਸ਼ਾਬ ਟੈਸਟ ਕਰਵਾਉਣ, ਐਕਸਰੇ ਜਾਂ ਸਿਟੀਸਕੈਨ ਆਦਿ ਟੈਸਟ, ਲੋੜ ਅਨੁਸਾਰ ਕਰਵਾਏ ਜਾਣੇ ਚਾਹੀਦੇ ਹਨ।
ਗੁਰਦੇ ਦੀ ਪੱਥਰੀ ਦੀ ਹਾਲਤ ਵਿਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ, ਜਦੋਂ ਪੇਸ਼ਾਬ ਆਏ ਤਾਂ ਉਸ ਨੂੰ ਰੋਕਿਆ ਨਾ ਜਾਵੇ। ਪੱਥਰੀ ਭਾਵੇਂ ਪਿੱਤੇ ਦੀ ਵੀ ਹੋਮਿਓਪੈਥਿਕ ਦਵਾਈ ਨਾਲ ਖ਼ਤਮ ਹੋ ਜਾਂਦੀ ਹੈ, ਪਰ ਗੁਰਦੇ ਦੀ ਪੱਥਰੀ ਦੀ ਹਾਲਤ ਵਿਚ ਆਪ੍ਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਹੈ। ਹੋਮਿਓਪੈਥਿਕ ਦਵਾਈ ਮਹੀਨਾ, ਡੇਢ ਮਹੀਨਾ ਖਾਣ ਨਾਲ ਪੱਥਰੀ ਪੇਸ਼ਾਬ ਰਾਹੀਂ ਨਿਕਲ ਜਾਂਦੀ ਹੈ। ਹੋਮਿਓਪੈਥੀ ਵਿਚ ਨੀਚ ਪੱਥਰੀ ਦੇ ਖਾਤਮੇਂ ਲਈ ਪੰਜ, ਸੱਤ ਦਵਾਈਆਂ ਹਨ। ਪੱਥਰੀ ਦੀ ਕਿਸਮ, ਮਰੀਜ ਦੀ ਸਥਿਤੀ ਜਾਣ ਕੇ ਡਾਕਟਰ ਉਹਨਾਂ ਵਿਚੋਂ ਇਕ ਜਾਂ ਦੋ ਦੀ ਵਰਤੋਂ ਕਰਦਾ ਹੈ, ਜਿਸ ਨਾਲ ਪੱਥਰੀ ਤੋਂ ਮਰੀਜ ਨੂੰ ਛੁਟਕਾਰਾ ਮਿਲ ਜਾਂਦਾ ਹੈ।
ਡਾ. ਸੰਕੇਤ ਕੌਰ