ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੁਭਾਅ ਤੈਅ ਕਰਦਾ ਹੈ ਤੰਦਰੁਸਤੀ


ਜੇਕਰ ਤੁਹਾਡੇ ਮਿੱਤਰ ਤੁਹਾਡੇ ਮਿਹਨਤੀ ਹੋਣ ਦਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ ਕਿ ਮਿਹਨਤ ਤੋਂ ਵੱਧ ਜ਼ਰੂਰੀ ਹੈ, ਕੰਮ ਨੂੰ ਚੁਸਤੀ ਨਾਲ ਕਰਨਾ ਤਾਂ ਤੁਸੀਂ ਇਸ ਨਾਲ ਨਿਰਉਤਸ਼ਾਹਿਤ ਨਾ ਹੋਵੋ ਕਿਉਂਕਿ ਤੁਸੀਂ ਆਪਣੇ ਦੋਸਤਾਂ ਤੋਂ ਕਈ ਮਾਮਲਿਆਂ ਵਿਚ ਬਿਹਤਰ ਹਾਲਤ ਵਿਚ ਹੋਵੋਗੇ। ਖਾਸ ਕਰਕੇ ਸਿਹਤ ਦੇ ਮਾਮਲੇ ਵਿਚ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਲੰਬੇ ਸਮੇਂ ਤੱਕ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਨ, ਉਸ ਨੂੰ ਮਿਹਨਤ ਨਾਲ ਕਰਦੇ ਹਨ, ਉਹ ਲੋਕ ਲੰਬੇ ਸਮੇਂ ਤੱਕ ਜੀਵਤ ਰਹਿੰਦੇ ਹਨ।
ਸੁਚੇਤ ਲੋਕ ਕੰਮ ਦੇ ਵਿਸ਼ੇ ਵਿਚ ਚੰਗੀਆਂ ਆਦਤਾਂ ਦੇ ਨਾਲ ਆਪਣਾ ਜੀਵਨ ਜਿਊਂਦੇ ਹਨ। ਉਨ੍ਹਾਂ ਦੀ ਹਰ ਵੇਲੇ ਕੰਮ ਦੇ ਪ੍ਰਤੀ ਚਿੰਤਤ ਰਹਿਣ ਦੀ ਆਦਤ ਉਨ੍ਹਾਂ ਨੂੰ ਗੰਭੀਰ ਬਣਾਉਂਦੀ ਹੈ ਅਤੇ ਉਹ ਆਪਣੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿੰਦੇ ਹਨ। ਇਸ ਤਰ੍ਹਾਂ ਉਹ ਆਪਣੀਆਂ ਯੋਜਨਾਵਾਂ ਦਾ ਨਿਰਧਾਰਨ ਬਿਹਤਰ ਤਰੀਕੇ ਨਾਲ ਕਰਦੇ ਹਨ। ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਰੱਖ ਕੇ ਉਚਿਤ ਸਮੇਂ 'ਤੇ ਸਹੀ ਫੈਸਲਾ ਲੈਂਦੇ ਹਨ। ਅਜਿਹੇ ਲੋਕ ਆਪਣੇ ਭਵਿੱਖ ਨੂੰ ਲੈ ਕੇ ਹਰ ਵੇਲੇ ਚਿੰਤਤ ਰਹਿੰਦੇ ਹਨ। ਅਜਿਹੇ ਲੋਕ ਬੁਰੀਆਂ ਆਦਤਾਂ ਦੇ ਸ਼ਿਕਾਰ ਨਹੀਂ ਹੁੰਦੇ।
ਉਹ ਡਾਕਟਰਾਂ ਦੀ ਗੱਲ ਦਾ ਵੀ ਗੰਭੀਰਤਾ ਨਾਲ ਪਾਲਣ ਕਰਦੇ ਹਨ ਕਿਉਂਕਿ ਅਜਿਹੇ ਲੋਕ ਸਕਾਰਾਤਮਿਕ ਹੁੰਦੇ ਹਨ, ਇਸ ਲਈ ਉਹ ਲੰਮਾ ਜੀਵਨ ਜਿਊਂਦੇ ਹਨ। ਇਸ ਦੇ ਮੁਕਾਬਲੇ ਜੋ ਲੋਕ ਡਾਕਟਰ ਦੇ ਆਦੇਸ਼ ਦੀ ਖਿਲੀ ਉਡਾਉਂਦੇ ਹਨ ਉਹ ਕਈ ਕਿਸਮ ਦੀਆਂ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ।
ਸਾਡੀ ਸ਼ਖ਼ਸੀਅਤ ਦਾ ਸਿੱਧਾ ਸਬੰਧ ਸਾਡੀ ਤੰਦਰੁਸਤੀ ਨਾਲ ਹੁੰਦਾ ਹੈ ਅਤੇ ਸਾਡੀ ਤੰਦਰੁਸਤੀ ਹੀ ਸਾਡੀ ਲੰਮੀ ਉਮਰ ਅਤੇ ਜੀਵਨ ਦੀ ਗੁਣਵੱਤਾ ਨੂੰ ਨਿਰਧਾਰਤ ਕਰਦਾ ਹੈ। ਮਾਹਿਰਾਂ ਅਨੁਸਾਰ ਜੋ ਲੋਕ ਸੁਭਾਅ ਤੋਂ ਕਾਫ਼ੀ ਆਸ਼ਾਵਾਦੀ ਹੁੰਦੇ ਹਨ, ਅਜਿਹੇ ਲੋਕਾਂ ਨੂੰ ਕਾਰਡਿਕ ਸਮੱਸਿਆਵਾਂ ਹੋਣ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ। ਅਸੀਂ ਅਜਿਹੀਆਂ ਸਮੱਸਿਆਵਾਂ ਨੂੰ ਟਾਇਮ ਦੇ ਸ਼ਖ਼ਸੀਅਤ ਵਰਗ ਵਿਚ ਵੰਡਦੇ ਹਾਂ। ਅਜਿਹੇ ਲੋਕ ਉਤਮ ਪੁਰਸ਼ ਹੁੰਦੇ ਹਨ। ਇਹ ਹਰ ਵੇਲੇ ਵੱਧ ਤੋਂ ਵੱਧ ਪਾਉਣ ਦੀ ਇੱਛਾ ਰੱਖਦੇ ਹਨ। ਇਸ ਲਈ ਇਹ ਦੂਜਿਆਂ 'ਤੇ ਵੱਧ ਤਣਾਅਗ੍ਰਸਤ ਰਹਿੰਦੇ ਹਨ। ਹਰ ਵੇਲੇ ਤਣਾਅ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧੇਰੇ ਹੁੰਦਾ ਹੈ। ਇਹ ਹਾਈਪਰਟੈਂਸ਼ਨ ਅਤੇ ਕਾਰਡਿਕ ਬਿਮਾਰੀ ਦੇ ਘੇਰੇ ਵਿਚ ਵੀ ਆ ਸਕਦੇ ਹਨ। ਹਰ ਵੇਲੇ ਤਣਾਅ ਵਿਚ ਰਹਿਣ ਕਰਕੇ ਉਨ੍ਹਾਂ ਵਿਚ ਕਾਰਟੀਸੋਲ ਹਾਰਮੋਨ ਦੀ ਪੱਧਰ ਵਧ ਜਾਂਦੀ ਹੈ। ਜੋ ਉਨ੍ਹਾਂ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ।
ਇਸ ਦੇ ਉਲਟ ਜੋ ਲੋਕ ਹਰ ਵੇਲੇ ਖੁਸ਼ ਰਹਿੰਦੇ ਹਨ ਅਤੇ ਉਲਟ ਹਲਾਤ ਵਿਚ ਘਬਰਾਉਂਦੇ ਨਹੀਂ ਹਨ, ਉਹ ਕਿੰਨੀਆਂ ਵੀ ਮੁਸ਼ਕਿਲ ਹਾਲਤਾਂ ਵਿਚ ਹੋਣ ਉਹ ਹਮੇਸ਼ਾ ਠੰਢੇ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਤਣਾਅਗ੍ਰਸਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ, ਚੀਜ਼ਾਂ ਦੇ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਲੋਕ ਅਕਸਰ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ। ਚਾਹੁੰਦੇ ਹੋਏ ਵੀ ਇਹ ਲੋਕ ਆਪਣੇ ਭਾਰ ਨੂੰ ਜਲਦੀ ਘਟਾ ਨਹੀਂ ਸਕਦੇ ਕਿਉਂਕਿ ਅਜਿਹੇ ਲੋਕ ਹਾਂ-ਪੱਖੀ ਸੋਚ ਦੇ ਧਾਰਨੀ ਹੁੰਦੇ ਹਨ। ਇਹ ਆਪਣੇ ਭਾਰ ਅਤੇ ਆਪਣੇ ਬੇਡੋਲ ਦਿਖਾਈ ਦੇਣ ਨੂੰ ਲੈ ਕੇ ਚਿੰਤਤ ਨਹੀਂ ਹੁੰਦੇ।
ਜੋ ਲੋਕ ਬਾਹਰਮੁਖੀ ਹੁੰਦੇ ਹਨ ਤੇ ਆਪਣੇ-ਆਪ ਨੂੰ ਆਸਾਨੀ ਨਾਲ ਪ੍ਰਗਟ ਕਰਦੇ ਹਨ ਉਹ ਕਦੀ ਵੀ ਤਣਾਅ ਵਿਚ ਨਹੀਂ ਆਉਂਦੇ। ਪਰ ਉਹ ਤਣਾਅ ਦੂਜਿਆਂ ਵਿਚ ਛੱਡ ਦਿੰਦੇ ਹਨ, ਉਹ ਬਿਨਾਂ ਸੋਚੇ ਸਮਝੇ ਕੋਈ ਵੀ ਗੱਲ ਕਹਿ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਸਬੰਧ ਦੂਸਰਿਆਂ ਨਾਲ ਅਕਸਰ ਵਿਗੜ ਜਾਂਦੇ ਹਨ। ਜੋ ਕਹਿੰਦੇ ਹਨ ਜੋ ਲੋਕ ਸਮਾਜਿਕ ਰੂਪ ਵਿਚ ਬਹੁਤੇ ਸਰਗਰਮ ਹੁੰਦੇ ਹਨ ਉਨ੍ਹਾਂ ਦਾ ਦਿਮਾਗ ਵਧੇਰੇ ਸੁਚੇਤ ਨਹੀਂ ਹੁੰਦਾ ਉਹ ਜਲਦੀ ਥੱਕ ਜਾਂਦੇ ਹਨ। ਇਸ ਲਈ ਦੂਸਰੇ ਲੋਕਾਂ ਵਿਚ ਘੁਲਣ-ਮਿਲਣ ਵੇਲੇ ਲੋਕ ਬਹੁਤੇ ਸੁਚੇਤ ਨਹੀਂ ਹੁੰਦੇ। ਅਜਿਹੇ ਲੋਕ ਉਨੀਂਦਰੇ ਦਾ ਸ਼ਿਕਾਰ ਹੁੰਦੇ ਹਨ। ਇਸ ਦੀ ਤੁਲਨਾ ਵਿਚ ਜੋ ਲੋਕ ਅੰਤਰਮੁਖੀ ਜਾਂ ਸ਼ਰਮੀਲੇ ਹੁੰਦੇ ਹਨ ਇਹ ਅਕਸਰ ਸਿਰਦਰਦ ਜਾਂ ਪੇਟ ਵਿਚ ਗੈਸ ਆਦਿ ਤੋਂ ਪ੍ਰੇਸ਼ਾਨ ਰਹਿੰਦੇ ਹਨ। ਸੰਵੇਦਨਾਵਾਂ ਨੂੰ ਕਾਬੂ ਨਾ ਕਰ ਸਕਣ ਕਰਕੇ ਇਹ ਲੋਕ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਇਹ ਲੋਕ ਦੂਸਰਿਆਂ ਨਾਲ ਝਗੜਾ ਕਰਨ ਤੋਂ ਘਬਰਾਉਂਦੇ ਹਨ। ਕਿਸੇ ਸਾਹਮਣੇ ਪ੍ਰਤੀਕਿਰਿਆ ਪ੍ਰਗਟ ਕਰਦੇ ਸਮੇਂ ਇਹ ਪਹਿਲਾਂ ਕਈ ਵਾਰ ਸੋਚਦੇ ਹਨ। ਇਨ੍ਹਾਂ ਦੀਆਂ ਸੰਵੇਦਨਾਵਾਂ ਦੱਬੀਆਂ ਰਹਿੰਦੀਆਂ ਹਨ।
ਕੁਲ ਮਿਲਾ ਕੇ ਹਰ ਵਿਅਕਤੀ ਦੀ ਸ਼ਖ਼ਸੀਅਤ ਭਿੰਨ ਹੁੰਦੀ ਹੈ ਤੇ ਇਸ ਦੇ ਅਨੁਸਾਰ ਹੀ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਤੇਜ਼ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਇਸੇ ਤਰ੍ਹਾਂ ਜੋ ਲੋਕ ਤਣਾਅ ਤੋਂ ਦੂਰ ਰਹਿਦੇ ਹਨ, ਉਨ੍ਹਾਂ ਨੂੰ ਉਸ ਦਾ ਫਾਇਦਾ ਮਿਲਦਾ ਹੈ। ਇਸ ਲਈ ਆਪਣੀ ਸ਼ਖ਼ਸੀਅਤ ਮੁਤਾਬਿਕ ਆਪਣੇ ਸੁਭਾਅ ਨੂੰ ਬਣਾਓ ਅਤੇ ਇਨ੍ਹਾਂ ਵਿਚ ਇਕ ਤਾਲਮੇਲ ਸਥਾਪਿਤ ਕਰੋ।