ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਧਰਮ ਅਤੇ ਵਿਗਿਆਨ : ਇਕ ਵਿਸ਼ਲੇਸ਼ਣ


ਅੱਜ ਦੇ ਨਾਸਤਿਕ ਮਨੁੱਖ ਅਨੁਸਾਰ ਧਰਮ ਅਤੇ ਵਿਗਿਆਨ ਦੋਵੋˆਂ ਉਲਟ ਦਿਸ਼ਾ ਵਿਚ ਕਿਰਿਆ ਕਰਦੇ ਹਨ। ਅਜੋਕਾ ਮਨੁੱਖ ਸੋਚਦਾ ਹੈ ਕਿ ਜੋ ਕੁਝ ਵਿਗਿਆਨ ਨੇ ਸਿੱਧ ਕੀਤਾ ਹੈ ਜਾਂˆ ਕਰਦਾ ਹੈ, ਉਹ ਧਰਮ ਦੀ ਕਸੌਟੀ ਦੇ ਬਿਲਕੁਲ ਉਲਟ ਹੈ ਅਤੇ ਜੋ ਤੱਥ ਧਰਮ ਦੁਆਰਾ ਖੋਜੇ ਗਏ ਹਨ, ਉਹ ਵਿਗਿਆਨ ਅਨੁਸਾਰ ਝੂਠ ਅਤੇ ਕਲਪਨਾ ਮਾਤਰ ਹਨ। ਪਰ ਸੱਚਾਈ ਇਹ ਹੈ ਕਿ ਧਰਮ ਅਤੇ ਵਿਗਿਆਨ ਦੋਨੋਂˆ ਇਕ ਹੀ ਰਸਤੇ 'ਤੇ ਇਕੋ ਹੀ ਦਿਸ਼ਾ ਵਿਚ ਚਲਦੇ ਹਨ। ਫ਼ਰਕ ਸਿਰਫ਼ ਏਨਾ ਹੈ ਕਿ ਜਿੱਥੇ ਵਿਗਿਆਨ ਦਾ ਰਸਤਾ ਖਤਮ ਹੁੰਦਾ ਹੈ, ਓਥੋˆਂ ਧਰਮ ਦਾ ਰਸਤਾ ਸ਼ੁਰੂ ਹੁੰਦਾ ਹ। ਅਸਲ ਵਿਚ ਵਿਗਿਆਨ ਹੈ ਹੀ ਧਰਮ ਦੀ ਦੇਣ। ਵਿਗਿਆਨ ਦੀ ਖੋਜ ਹੀ ਧਰਮ ਨੇ ਕੀਤੀ ਹੈ। ਦੋਨੋˆਂ ਇਕੋ ਹੀ ਸਿੱਕੇ ਦੇ ਦੋ ਪਾਸੇ ਨਹੀਂˆ ਹਨ। ਜੋ ਖੋਜਾਂ ਵਿਗਿਆਨ ਨੇ ਪਿਛਲੀਆਂ ਦੋ ਸਦੀਆਂ ਤੋˆਂ ਕੀਤੀਆਂˆ ਹਨ, ਉਹ ਧਾਰਮਿਕ ਗ੍ਰੰਥਾਂˆ ਵਿਚ ਪਹਿਲਾਂˆ ਹੀ ਮਿਲਦੀਆਂˆ ਹਨ। ਇਨ੍ਹਾਂˆ ਦੋਨਾਂ ਪਹਿਲੂਆਂˆ ਵਿਚ ਅੰਤਰ ਇਹ ਹੈ ਕਿ ਵਿਗਿਆਨ ਸਿਰਫ਼ ਪਦਾਰਥ (ਜੜ੍ਹ) ਦੀ ਖੋਜ ਨਾਲ ਜੁੜਿਆ ਹੋਇਆ ਹੈ ਅਤੇ ਧਰਮ ਪ੍ਰਮਾਤਮਾ (ਚੇਤੰਨ) ਦੀ ਖੋਜ ਨਾਲ ਜੁੜਿਆ ਹੈ। ਸਗੋˆਂ ਧਰਮ ਦਾ ਵੀ ਪਦਾਰਥਾਂˆ ਦੀ ਖੋਜ ਵਿਚ ਵਧੇਰੇ ਯੋਗਦਾਨ ਰਿਹਾ ਹੈ। ਪਰ ਧਰਮ ਨੇ ਸਿਰਫ਼ ਉਨ੍ਹਾਂˆ ਹੀ ਪਦਾਰਥਾਂ ਦੀ ਖੋਜ ਕੀਤੀ ਜੋ ਮਨੁੱਖ ਦੀਆਂ ਲੋੜਾਂˆ ਦੀ ਪੂਰਤੀ ਲਈ ਕਾਫ਼ੀ ਸਨ ਅਤੇ ਮਨੁੱਖ ਉਨ੍ਹਾਂ ਨਾਲ ਸੰਤੁਸ਼ਟ ਹੋ ਸਕਦਾ ਸੀ। ਜਿਵੇˆਂ ਕਿ ਸਰੀਰ ਦੇ ਸ੍ਵਾਸਥ ਲਈ ਊਰਜਾ ਦੇ ਸਰੋਤ “ਭੋਜਨ ਪਦਾਰਥ”, ਰੋਗਾਂˆ ਤੋਂˆ ਸੁਰੱਖਿਆ ਲਈ “ਆਯੂਰਵੈਦਿਕ”, ਖਾਧ ਪਦਾਰਥਾਂ ਦੀ ਉਤਪਤੀ ਲਈ “ਖੇਤੀਬਾੜੀ ਅਤੇ ਪਸ਼ੂ-ਪਾਲਣ”, ਕੁਦਰਤੀ ਆਫ਼ਤਾਂˆ ਤੋˆਂ ਬਚਾਅ ਲਈ “ਮਕਾਨ ਦੀ ਉਸਾਰੀ ਸਬੰਧੀ ਪਦਰਾਥ” ਆਦਿ।
ਧਰਮ ਅਤੇ ਵਿਗਿਆਨ ਵਿਚਕਾਰ ਅੰਤਰ ਦੀ ਪੜਚੋਲ ਕਰਨ ਤੋˆਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਦੋਵੇˆਂ ਪਹਿਲੂ ਹਨ ਕੀ? ਧਰਮ ਕੀ ਹੈ? ਧਰਮ ਦੇ ਅੱਖਰੀ ਅਰਥ ਹਨ 'ਧਾਰਣ ਕਰਨਾ'। ਭਾਵ ਗ੍ਰਹਿਣ ਕਰਨਾ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਧਾਰਣ ਕਿਸਨੂੰ ਕਰਨਾ ਹੈ? ਉੱਤਰ ਹੈ 'ਮਰਿਯਾਦਾ ਨੂੰ'। ਮਰਿਯਾਦਾ ਤੋˆਂ ਮੁਰਾਦ 'ਅਨੁਸ਼ਾਸ਼ਨ'। ਭਾਵ ਨਿਯਮਬੱਧ ਹੋਣਾ, ਨਿਯਮਾਂ ਨੂੰ ਅਖਤਿਆਰ ਕਰਨਾ ਜਾਂˆ ਧਾਰਣ ਕਰਨਾ। ਉਨ੍ਹਾਂˆ ਨਿਯਮਾਂ ਨੂੰ ਧਾਰਣ ਕਰਨਾ ਜੋ ਸੱਚ ਦੀ ਸੁਰੱਖਿਆ ਅਤੇ ਪਾਲਣਾ ਲਈ ਬਣਾਏ ਗਏ ਹਨ। ਜੋ ਨਿਯਮ ਸੱਚ ਦੀ ਕਸੌਟੀ 'ਤੇ ਪੂਰੇ ਉੱਤਰਦੇ ਹਨ, ਉਹ ਹੀ ਅਸਲ ਮਰਿਯਾਦਾ ਨੂੰ ਜਨਮ ਦਿੰਦੇ ਹਨ। ਜਿਹੜੇ ਨਿਯਮ ਸੱਚ ਨੂੰ ਹੀ ਕੁਚਲਣ ਦੀ ਕੋਸ਼ਿਸ਼ ਕਰਨ, ਉਨ੍ਹਾਂˆ ਨੂੰ ਨਿਯਮ ਆਖਣਾ ਹੀ ਗੁਨਾਹ ਹੈ। ਇਸ ਲਈ ਅਜਿਹੇ ਨਿਯਮ ਝੂਠ ਦੀ ਛਾਇਆ ਹੁੰਦੇ ਹਨ ਅਤੇ ਝੂਠ ਦਾ ਕੋਈ ਵਜੂਦ ਨਹੀਂˆ ਹੁੰਦਾ।
ਹੁਣ ਇਕ ਨਜ਼ਰ ਅਗਰ ਵਿਗਿਆਨ ਤੇ ਮਾਰੀਏ ਤਾਂˆ ਵਿਗਿਆਨ ਦੀ ਫਿਲਾਸਫ਼ੀ ਇਸ ਤਰ੍ਹਾਂˆ ਹੈ। ਵਿਗਿਆਨ ਦੀ ਹੋˆਦ ਸ਼ਬਦ 'ਕੀ' ਤੋਂˆ ਹੈ। ਜਦੋˆਂ ਮਨੁੱਖ ਅੰਦਰ 'ਕੀ' ਸ਼ਬਦ ਪੈਦਾ ਹੁੰਦਾ ਹੈ ਤਾਂ ਉਸ ਅੰਦਰ ਵਿਗਿਆਨਿਕ ਬਿਰਤੀਆਂˆ ਗਤੀਮਾਨ ਹੋਣ ਲੱਗਦੀਆਂ ਹਨ। ਜਦੋਂ 'ਕੀ' ਸ਼ਬਦ ਨਾਲ ਸਬੰਧਿਤ ਉਸਨੂੰ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਤਾਂˆ ਫਿਰ ਮਨੁੱਖ ਦੇ ਮਨ ਅੰਦਰ ਸ਼ਬਦ 'ਕਿਉˆਂ' ਪ੍ਰਗਟ ਹੁੰਦਾ ਹੈ। 'ਕਿਉˆਂ' ਸ਼ਬਦ ਕਾਰਨ ਦੀ ਮੰਗ ਕਰਦਾ ਹੈ। 'ਕਿਉˆਂ' ਸ਼ਬਦ ਨਾਲ ਸਬੰਧਿਤ ਜਾਣਕਾਰੀ ਦੀ ਪੂਰਤੀ ਤੋˆਂ ਉਪਰੰਤ ਮਨੁੱਖ ਦੇ ਅੰਦਰ ਦੋ ਸ਼ਬਦ ਹੋਰ ਉਤਪੰਨ ਹੁੰਦੇ ਹਨ। ਉਹ ਹਨ 'ਕਦੋˆਂ' ਅਤੇ 'ਕਿੱਥੇ'। 'ਕਦੋˆਂ' ਦਾ ਤਾਲੁਕ ਸਮੇˆਂ ਨਾਲ ਹੈ ਜਦਕਿ 'ਕਿੱਥੇ' ਦਾ ਸਬੰਧ ਸਥਾਨ ਨਾਲ ਹੈ। ਇਸ ਤਰ੍ਹਾਂˆ ਮਨੁੱਖ ਦੇ ਮਨ ਦੁਆਲੇ ਹੋ ਰਹੀ ਇਨ੍ਹਾਂˆ ਸ਼ਬਦਾਂˆ ਦੀ ਪਰਿਕ੍ਰਮਾ ਹੀ ਖੋਜ ਦਾ ਕਾਰਨ ਬਣਦੀ ਹੈ। ਇਨ੍ਹਾਂˆ ਸ਼ਬਦਾਂˆ ਨਾਲ ਸਬੰਧਿਤ ਜਿੰਨੀ ਵੀ ਜਾਣਕਾਰੀ ਮਨੁੱਖ ਪ੍ਰਾਪਤ ਕਰਦਾ ਰਹਿੰਦਾ ਹੈ, ਓਨੀ ਹੀ ਮਾਤਰਾ ਵਿਚ ਉਹ ਖੋਜ ਕਰਨ ਵਿਚ ਸਫ਼ਲ ਜਾˆ ਅਸਫ਼ਲ ਹੁੰਦਾ ਰਹਿੰਦਾ ਹੈ। ਅਗਰ ਹਾਸਲ ਕੀਤੀ ਜਾਣਕਾਰੀ ਸਹੀ ਹੈ ਤਾਂˆ ਖੋਜ ਸਫ਼ਲ ਹੁੰਦੀ ਹੈ, ਅਗਰ ਗਲਤ ਹੈ ਤਾਂ ਖੋਜ ਅਸਫ਼ਲ ਰਹਿੰਦੀ ਹੈ।
ਵਿਗਿਆਨ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਸੈੱਲਾਂ ਅਤੇ ਪ੍ਰਮਾਣੂਆਂˆ ਤੋਂˆ ਹੈ। ਸੈੱਲਾਂ ਦੇ ਮੇਲ ਨਾਲ ਹੀ ਸੰਜੀਵਾਂˆ ਦਾ ਜਨਮ ਅਤੇ ਵਿਕਾਸ ਹੁੰਦਾ ਹੈ। ਪ੍ਰਮਾਣੂ ਹਰ ਦ੍ਰਿਸ਼ ਜਾਂˆ ਅਦ੍ਰਿਸ਼ ਵਸਤੂਆਂˆ ਵਿਚ ਸਮਾਏ ਹੋਏ ਹਨ। ਜਿਵੇˆਂ ਕਿ ਮਿੱਟੀ, ਲੱਕੜ, ਪਾਣੀ, ਪੱਥਰ, ਅਗਨੀ, ਹਵਾ, ਗੈਸਾਂ ਆਦਿ। ਵਿਗਿਆਨ ਅਨੁਸਾਰ ਹਰ ਦ੍ਰਿਸ਼ ਜਾਂ ਅਦ੍ਰਿਸ਼ ਵਸਤੂ ਨੂੰ 'ਮਾਦਾ' ਦਾ ਨਾਮ ਦਿੱਤਾ ਗਿਆ ਹੈ। ਅੱਗੇ ਪ੍ਰਮਾਣੂ ਵੀ ਨਿਊਟ੍ਰਾਨ, ਪ੍ਰੋਟਾਨ ਅਤੇ ਇਲੈਕਟ੍ਰਾਨ ਦੇ ਸਮੂਹ ਨਾਲ ਬਣਦਾ ਹੈ। ਹੁਣ ਅਗਰ ਵਿਗਿਆਨ ਨੂੰ ਇਹ ਪ੍ਰਸ਼ਨ ਕੀਤਾ ਜਾਵੇ ਕਿ ਪ੍ਰਮਾਣੂ ਜਾਂ ਨਿਊਟ੍ਰਾਨ, ਪ੍ਰੋਟਾਨ ਅਤੇ ਇਲੈਕਟ੍ਰਾਨ ਦਾ ਜਨਮਦਾਤਾ ਕੌਣ ਹੈ ਤਾਂˆ ਵਿਗਿਆਨ ਨਿਰੁਤਰ ਹੈ। ਧਰਮ ਇਸਦਾ ਉੱਤਰ ਦਿੰਦਾ ਹੈ। ਉੱਤਰ ਹੈ “ਪ੍ਰਮਾਤਮਾ”। ਵਿਗਿਆਨਿਕਾˆ ਵਿਚੋˆਂ ਜ਼ਿਆਦਾਤਰ ਵਿਅਕਤੀ ਨਾਸਤਿਕ ਅਤੇ ਕੁਝ ਕੁ ਆਸਤਿਕ ਹੁੰਦੇ ਹਨ। ਨਾਸਤਿਕ ਵਿਅਕਤੀ ਸਦਾ ਇਹੋ ਪ੍ਰਸ਼ਨ ਕਰਦੇ ਹਨ ਕਿ ਦੱਸੋ “ਪ੍ਰਮਾਤਮਾ” ਦਾ ਜਨਮਦਾਤਾ ਕੌਣ ਹੈ? ਉਸ ਈਸ਼ਵਰ ਨੂੰ ਕਿਸਨੇ ਬਣਾਇਆ? ਉੱਤਰ ਇਸ ਤਰ੍ਹਾਂˆ ਹੈ। ਕੋਈ ਵੀ ਪਦਰਾਥ ਜਿੰਨ੍ਹਾਂ ਨੂੰ ਸਾਡੀਆਂ ਗਿਆਨ ਇੰਦਰੀਆਂ ਮਹਿਸੂਸ ਕਰਦੀਆਂˆ ਹਨ, ਇਕ ਕਾਰਜ ਹੁੰਦਾ ਹੈ। ਹਰ ਪਦਾਰਥ ਇਕ 'ਕਾਰਜ' ਹੈ। ਭਾਵ ਕਿਸੇ ਦੁਆਰਾ ਬਣਾਇਆ ਜਾਂ ਪੈਦਾ ਕੀਤਾ ਗਿਆ ਹੈ। ਜੋ ਪਦਾਰਥ ਨੂੰ ਪੈਦਾ ਕਰਦਾ ਜਾਂˆ ਹੋˆਂਦ ਵਿਚ ਲਿਆਉˆਂਦਾ ਹੈ, ਉਹ ਇਸਦਾ 'ਕਾਰਣ' ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਬਲ ਰਹੀ ਅਗਨੀ ਇਕ ਕਾਰਜ ਹੈ। ਇਸ ਦਾ ਕਾਰਣ ਇਕ ਚਿੰਗਾਰੀ ਹੈ। ਹੁਣ ਚਿੰਗਾਰੀ ਵੀ ਇਕ ਕਾਰਜ ਹੈ। ਇਸ ਦਾ ਕਾਰਣ ਤੀਲ੍ਹੀ ਹੈ। ਤੀਲ੍ਹੀ ਵੀ ਇਕ ਕਾਰਜ ਹੈ, ਇਸਦਾ ਕਾਰਣ ਲੱਕੜੀ ਅਤੇ ਬਰੂਦ ਹੈ। ਇਸ ਤਰ੍ਹਾਂˆ ਲੱਕੜ ਅਤੇ ਬਰੂਦ ਦੀ ਹੋˆਂਦ ਦਾ ਵੀ ਕੋਈ ਕਾਰਣ ਹੈ। ਪਰ ਜਦੋˆ 'ਕਾਰਣ' ਕਾਰਜ ਵਿਚ ਬਦਲਦਾ ਰਹੇਗਾ, ਉਦੋˆਂ ਤੱਕ ਇਸ 'ਕਾਰਣ' ਦਾ ਹੋਰ ਕਾਰਣ ਵੀ ਪੈਦਾ ਹੁੰਦਾ ਰਹੇਗਾ ਕਿÀੁਂˆਕਿ ਇਹ 'ਕਾਰਣ' ਨਿਰੰਤਰ ਕਾਰਜ ਵਿਚ ਤਬਦੀਲ ਹੁੰਦਾ ਜਾ ਰਿਹਾ ਹੈ। ਪਰ ਜਦੋˆਂ 'ਕਾਰਣ' ਕਾਰਜ ਵਿਚ ਤਬਦੀਲ ਹੋਣਾ ਬੰਦ ਕਰ ਦਿੰਦਾ ਹੈ ਤਾਂˆ ਉਸ ਵਕਤ 'ਕਾਰਣ' ਦਾ ਕੋਈ ਕਾਰਣ ਨਹੀਂˆ ਹੁੰਦਾ ਕਿÀੁਂˆਕਿ ਉਹ ਕਾਰਜ ਨਾਲੋਂˆ ਵਿਛੜ ਜਾਂਦਾ ਹੈ। ਸਪੱਸ਼ਟ ਰੂਪ ਵਿਚ ਇਕ ਵਿਸ਼ਾਲ ਰੁੱਖ ਦੀ ਪੈਦਾਇਸ਼ ਇਕ ਬੀਜ ਤੋˆਂ ਹੈ। ਪਰ ਬੀਜ ਦਾ ਕੋਈ ਬੀਜ ਨਹੀਂˆ ਹੁੰਦਾ। ਭਾਵ ਕਾਰਜ (ਰੁੱਖ) ਦਾ ਕਾਰਣ (ਬੀਜ) ਹੈ, ਪਰ ਹੁਣ ਕਾਰਣ (ਬੀਜ) ਦਾ ਕੋਈ ਕਾਰਣ (ਬੀਜ) ਨਹੀਂˆ। ਇਸ ਲਈ ਸਾਰੀ ਸ੍ਰਿਸ਼ਟੀ ਦਾ ਕਾਰਣ ਸਿਰਫ਼ ਪ੍ਰਮਾਤਮਾ ਹੈ ਅਤੇ ਇਸ ਕਾਰਣ ਦਾ ਕੋਈ ਕਾਰਣ ਨਹੀˆਂ। ਹੁਣ ਨਾਸਤਿਕ ਸਵਾਲ ਕਰਦਾ ਹੈ ਕਿ ਪ੍ਰਮਾਤਮਾ ਦਿਖਾਈ ਕਿÀੁਂˆ ਨਹੀਂˆ ਦਿੰਦਾ? ਪ੍ਰਥਮ ਤਾਂ ਇਹ ਸਵਾਲ ਹੀ ਇਸ ਤਰ੍ਹਾਂˆ ਹੈ ਕਿ ਹਵਾ ਸਾਨੂੰ ਦਿਖਾਈ ਕਿਉਂ ਨਹੀˆਂ ਦਿੰਦੀ? ਜਿਸ ਤਰ੍ਹਾਂˆ ਹਵਾ ਨੂੰ ਵੇਖਿਆ ਨਹੀਂˆ ਪਰ ਮਹਿਸੂਸ ਕੀਤਾ ਜਾ ਸਕਦਾ ਹੈ, ਇਸੇ ਤਰ੍ਹਾਂˆ ਪ੍ਰਮਾਤਮਾ ਨੂੰ ਵੇਖਿਆ ਨਹੀˆਂ ਪਰ ਮਹਿਸੂਸ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਹਵਾ ਨੂੰ ਮਹਿਸੂਸ ਕਰਨ ਲਈ ਗਿਆਨ ਇੰਦਰੀਆਂˆ ਦੀ ਲੋੜ ਹੈ, ਇਸ ਤਰ੍ਹਾਂˆ ਪ੍ਰਮਾਤਮਾ ਦੇ ਅਹਿਸਾਸ ਨੂੰ ਜਾਣਨ ਲਈ ਸਾਧਨਾ ਦੀ ਲੋੜ ਹੈ। ਗਰਮੀ, ਸਰਦੀ, ਸਵਾਦ, ਪਿਆਰ ਅਤੇ ਮੋਹ ਨੂੰ ਅਸੀˆ ਵੇਖ ਨਹੀ ਸਕਦੇ। ਇਹ ਸਭ ਇਕ ਅਹਿਸਾਸ ਦਾ ਨਾˆ ਹਨ। ਅਹਿਸਾਸ ਕਾਰਨ ਹੀ ਇਨ੍ਹਾਂˆ ਦੀ ਹੋˆਂਦ ਬਣੀ ਹੋਈ ਹੈ। ਅਗਰ ਪ੍ਰਤੱਖ ਨੂੰ ਹੀ ਪ੍ਰਮਾਣ ਸਮਝਿਆ ਜਾਵੇ ਤਾਂ ਕਈ ਚੀਜ਼ਾਂ ਸਾਰੀ ਜ਼ਿੰਦਗੀ ਹੀ ਨਹੀਂˆ ਵੇਖੀਆਂ ਜਾ ਸਕਦੀਆਂ। ਪਰ ਇਨ੍ਹਾਂˆ ਨੂੰ ਨਿਸ਼ਚਿਤ ਕੀਤਾ ਗਿਆ ਹੈ। ਜਿਸ ਤਰ੍ਹਾਂˆ ਹਵਾ, ਗ਼ਮ, ਮਸਤੀ, ਖੁਸ਼ੀ, ਉਦਾਸੀ ਆਦਿ। ਗੁਰਬਾਣੀ ਦੱਸਦੀ ਹੈ ਕਿ ਜਿਸ ਤਰ੍ਹਾਂˆ ਫੁੱਲ ਵਿਚ ਸੁਗੰਧ, ਬਿਸ਼ਟਾ ਵਿਚ ਦੁਰਗੰਧ ਹੁੰਦੀ ਹੈ, ਦਿਖਦੀ ਨਹੀਂˆ। ਜਿਸ ਤਰ੍ਹਾਂˆ ਦੁੱਧ ਵਿਚ ਮੱਖਣ ਹੁੰਦਾ ਹੈ, ਪਰ ਦਿਖਦਾ ਉਦੋˆਂ ਹੈ ਜਦੋˆਂ ਉਸਨੂੰ ਜਮਾਇਆ ਜਾˆ ਰਿੜਕਿਆ ਜਾਂˆਦਾ ਹੈ। ਇਸੇ ਤਰ੍ਹਾਂˆ ਉਸ ਵਾਹਿਗੁਰੂ ਨੂੰ ਵੇਖਿਆ ਨਹੀਂˆ ਜਾ ਸਕਦਾ, ਪਰ ਮਨ ਨੂੰ ਧਿਆਨ ਅਤੇ ਸਿਮਰਨ ਨਾਲ ਇਕਾਗਰ ਕਰਕੇ ਉਸਦੀ ਹੋˆਂਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਸਲ ਵਿਚ ਪ੍ਰਮਾਤਮਾ ਨੂੰ ਵੇਖਿਆ ਵੀ ਜਾ ਸਕਦਾ ਹੈ। ਪਰ ਪੂਰਣ ਰੂਪ ਵਿਚ ਨਹੀਂˆ। ਗੁਰਬਾਣੀ ਅਨੁਸਾਰ ਮਨੁੱਖ ਜਦੋˆਂ ਸੱਚ ਖੰਡ ਦੀ ਅਵਸਥਾ ਵਿਚ ਪੁੱਜਦਾ ਹੈ ਤਾਂ ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿਚ ਦ੍ਰਿਸ਼ਟਮਾਨ ਹੁੰਦਾ ਹੈ। ਇਸ ਅਵਸਥਾ ਵਿਚ ਪੁੱਜਿਆ ਮਨੁੱਖ ਜਿਸ ਪਾਸੇ ਵੀ ਦੇਖਦਾ ਹੈ, ਉਸਨੂੰ ਹਰ ਤਰਫ਼ ਪ੍ਰਮਾਤਮਾ ਦਾ ਪ੍ਰਕਾਸ਼ ਹੀ ਵਿਖਾਈ ਦਿੰਦਾ ਹੈ। ਉਸਦਾ ਮਨ ਸਦਾ ਲਈ ਪਰਮ ਆਨੰਦ ਹੋ ਜਾਂਦਾ ਹੈ।
ਹੁਣ ਹਰ ਇਕ ਨਾਸਤਿਕ ਵਿਗਿਆਨੀ ਨੂੰ ਪ੍ਰਮਾਤਮਾ ਦੀ ਹੋˆਂਦ ਨਾਲ ਸਹਿਮਤ ਹੋਣਾ ਪਵੇਗਾ। ਉਸਨੂੰ ਵਿਸਵਾਸ਼ ਕਰਨਾ ਹੀ ਪਵੇਗਾ ਕਿ ਪ੍ਰਮਾਤਮਾ ਹੈ, ਕਿਉਂˆਕਿ ਪ੍ਰਮਾਤਮਾ ਦੇ ਪ੍ਰਮਾਣ ਉਸਦੇ ਸਾਹਮਣੇ ਬਿਲਕੁਲ ਸਪੱਸ਼ਟ ਹਨ। ਅਗਰ ਉਹ ਅਜੇ ਵੀ ਇਨ੍ਹਾਂˆ ਪ੍ਰਮਾਣਾਂˆ ਨੂੰ ਨਕਾਰ ਕੇ ਪ੍ਰਮਾਤਮਾ ਦੀ ਹੋˆਂਦ ਨੂੰ ਅਸਵੀਕਾਰ ਕਰਦਾ ਹੈ ਤਾਂ ਉਸਨੂੰ ਮਹਾਂˆ ਮੂੜ੍ਹ, ਮਹਾਂˆ ਮੂਰਖ ਅਤੇ ਮਹਾਂˆ ਪਾਗਲ ਹੀ ਕਿਹਾ ਜਾ ਸਕਦਾ ਹੈ।
ਹੁਣ ਅਗਰ ਵਿਗਿਆਨ ਨੂੰ ਪੁੱਛਿਆ ਜਾਏ ਕਿ ਉਸ ਦੁਆਰਾ ਖੋਜਿਆ ਗਿਆ ਪ੍ਰਮਾਣੂ ਦਿਖਾਈ ਕਿਉਂˆ ਨਹੀˆਂ ਦਿੰਦਾ? ਤਾਂˆ ਵਿਗਿਆਨ ਆਖਦਾ ਹੈ ਕਿ ਇਸ ਦਾ ਆਕਾਰ ਬਹੁਤ ਛੋਟਾ ਹੈ ਜੋ ਨੰਗੀ ਅੱਖ ਅਤੇ ਮਾਇਕ੍ਰੋਸਕੋਪ ਨਾਲ ਵੀ ਨਹੀˆਂ ਦੇਖਿਆ ਜਾ ਸਕਦਾ। ਇਸ ਤੋˆਂ ਇਲਾਵਾ ਵਿਗਿਆਨ ਦੁਆਰਾ ਪ੍ਰਮਾਣੂ ਦੇ ਬਕਾਇਦਾ ਆਕਾਰ, ਭਾਰ, ਬਣਤਰ, ਮਾਪ ਆਦਿਕ ਗੁਣ ਨਿਰਧਾਰਿਤ ਕੀਤੇ ਗਏ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਚੀਜ਼ ਨੂੰ ਅਸੀˆਂ ਵੇਖ ਹੀ ਨਹੀਂˆ ਸਕਦੇ ਉਸਦਾ ਮਾਪ ਕਿਸ ਤਰ੍ਹਾਂˆ ਨਿਸ਼ਚਿਤ ਕਰ ਸਕਦੇ ਹਾਂˆ? ਉਸਦਾ ਭਾਰ ਕਿਸ ਤਰ੍ਹਾਂˆ ਤੋਲ ਸਕਦੇ ਹਾਂˆ? ਵਿਗਿਆਨ ਉੱਤਰ ਦੇਣ ਤੋˆਂ ਅਸਮਰੱਥ ਹੈ। ਪਰ ਹੋਰਾਂˆ ਵਸੀਲਿਆਂ ਜਿਵੇˆਂ ਕਿ ਰਸਾਇਣਕ ਕਿਰਿਆ ਅਤੇ ਭੌਤਿਕ ਕਿਰਿਆ ਦੁਆਰਾ ਵਿਗਿਆਨ ਨੇ ਪ੍ਰਮਾਣੂ ਦੇ ਲਗਭਗ ਮਾਪ, ਬਣਤਰ, ਭਾਰ, ਆਕਾਰ ਆਦਿ ਗੁਣ ਨਿਸ਼ਚਿਤ ਕੀਤੇ ਗਏ ਹਨ। ਇਨ੍ਹਾਂˆ ਗੁਣਾਂˆ ਦੇ ਆਧਾਰ 'ਤੇ ਹੀ ਵਿਗਿਆਨ ਦੀਆਂˆ ਬਹੁਤ ਸਾਰੀਆਂ ਖੋਜਾਂˆ ਸਫ਼ਲ ਹੋਈਆਂ ਹਨ ਜੋ ਸਾਡੇ ਸਾਹਮਣੇ ਪ੍ਰਤੱਖ ਹਨ। ਇਸ ਲਈ ਧਰਮ ਪ੍ਰਮਾਣੂ ਦੀ ਹੋˆਂਦ ਨੂੰ ਸਵੀਕਾਰ ਕਰਦਾ ਹੈ। ਪਰ ਪ੍ਰਮਾਣੂ ਬਾਰੇ ਗਿਆਨ ਪੁਰਾਣਿਕ ਗ੍ਰੰਥਾਂˆ ਵਿਚ ਵੀ ਮਿਲਿਆ ਹੈ। ਇਸ ਲਈ ਪ੍ਰਮਾਣੂ ਦੀ ਖੋਜ ਦੀ ਸ਼ੁਰੂਆਤ ਵੀ ਰਿਸ਼ੀਆਂˆ-ਮੁਨੀਆਂˆ ਦੁਆਰਾ ਹੀ ਕੀਤੀ ਗਈ ਹੈ। ਇਹ ਗੱਲ ਵੱਖਰੀ ਹੈ ਕਿ ਡੈਲਟਨ, ਜੋਨ ਥਾਮਸਨ ਆਦਿ ਵਿਗਿਆਨੀਆਂ ਨੇ ਇਸ ਖੋਜ ਵਿਚ ਅੱਗੇ ਆਪਣਾ ਯੋਗਦਾਨ ਪਾਇਆ ਹੈ ਅਤੇ ਇਸਨੂੰ ਨਵੇˆਂ ਸਿਰਿਓˆ ਆਰੰਭ ਕੀਤਾ ਹੈ। ਪਰ ਪ੍ਰਮਾਣੂ ਦੇ ਪ੍ਰਮਾਣ ਪੁਰਾਣਿਕ ਗ੍ਰੰਥਾਂˆ ਵਿਚੋˆਂ ਵੀ ਪ੍ਰਾਪਤ ਹੋਏ ਹਨ। ਧਰਮ ਨੇ ਵਿਗਿਆਨ ਨੂੰ ਸਦਾ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਇਸ ਤੋˆਂ ਇਲਾਵਾ ਪ੍ਰਮਾਣੂ ਨੂੰ ਮਹਿਸੂਸ ਵੀ ਨਹੀˆਂ ਕੀਤਾ ਜਾ ਸਕਦਾ। ਪਰ ਫਿਰ ਵੀ ਧਰਮ ਨੇ ਇਸ ਤਰ੍ਹਾਂˆ ਦੇ ਨਾਸਤਿਕ ਵਿਗਿਆਨ ਨੂੰ ਸਦਾ ਗਲਵੱਕੜੀ ਵਿਚ ਲਿਆ ਹੈ।
ਮਨੁੱਖੀ ਸਰੀਰ ਦੇ ਕਾਰਣ ਪੰਜ ਤੱਤ ਹਨ। ਪਰ ਇਨ੍ਹਾਂˆ ਤੱਤਾਂ ਨੂੰ ਬਣਾਉਣ ਵਾਲਾ ਕੌਣ ਹੈ? ਅਗਰ ਸਾਰੀ ਸ੍ਰਿਸ਼ਟੀ ਪ੍ਰਮਾਣੂਆਂ ਤੋˆਂ ਬਣੀ ਹੈ, ਤਾਂ ਪ੍ਰਮਾਣੂ ਪਹਿਲਾਂ ਅਲੱਗ-ਅਲੱਗ ਸਨ ਜਾਂˆ ਇੱਕਠੇ? ਇਨ੍ਹਾਂ ਨੂੰ ਕਿਸ ਨੇ ਜੋੜਿਆ? ਕਿਸ ਨੇ ਇਕੱਤਰ ਕੀਤਾ? ਵਿਗਿਆਨ ਅਨੁਸਾਰ ਸ੍ਰਿਸ਼ਟੀ ਵਿਚ ਪ੍ਰਮਾਣੂ ਭਿੰਨ-ਭਿੰਨ ਗੁਣਾਂ ਵਾਲੇ ਹੋਣ ਕਰਕੇ ਭਿੰਨ-ਭਿੰਨ ਤਰ੍ਹਾਂ ਦੇ ਹਨ। ਤਾਂ ਦੱਸੋ ਪ੍ਰਮਾਣੂਆਂˆ ਵਿਚ ਭਿੰਨਤਾ ਪੈਦਾ ਕਰਨ ਵਾਲਾ ਕੌਣ ਹੈ? ਵਿਗਿਆਨ ਅਨੁਸਾਰ ਵੱਖਰੇ-ਵੱਖਰੇ ਗੁਣਾਂ ਵਾਲੇ ਪ੍ਰਮਾਣੂ ਮਿਲਕੇ ਇਕੋ ਪ੍ਰਕਾਰ ਦੇ ਗੁਣਾਂˆ ਵਾਲਾ ਪਦਾਰਥ ਬਣਾÀੁਂˆਦੇ ਹਨ। ਤਾਂˆ ਦੱਸੋ ਇਸ ਭਿੰਨਤਾ ਨੂੰ ਮਿਟਾਉਣ ਵਾਲਾ ਕੌਣ ਹੈ? ਇਨ੍ਹਾਂ ਪ੍ਰਮਾਣੂਆਂˆ ਨੂੰ ਇਕ ਅਨੋਖੀ ਤਰਤੀਬ ਵਿਚ ਰੱਖਣ ਵਾਲੀ ਹਸਤੀ ਕੌਣ ਹੈ? ਕੌਣ ਹੈ ਜੋ ਕੁਦਰਤ ਨੂੰ ਇਕੋ ਵਕਤ ਮਿਟਾ ਅਤੇ ਫਿਰ ਬਣਾ ਰਿਹਾ ਹੈ? ਇਸ ਕਾਇਆਨਾਤ ਦਾ ਸਿਰਜਣਹਾਰ ਕੌਣ ਹੈ? ਸਮੇˆਂ ਨੂੰ ਬਣਾਉਣ ਵਾਲਾ ਕੌਣ ਹੈ? ਇਸ ਦੇ ਪਿੱਛੇ ਕਿਹੜੀ ਮਹਾਨ ਹਸਤੀ ਕੰਮ ਕਰ ਰਹੀ ਹੈ? ਵਿਗਿਆਨ ਇਸਦਾ ਉੱਤਰ ਨਾ ਦੇਣ ਕਰਕੇ ਉਦਾਸ ਹੈ। ਧਰਮ ਇਸ ਪ੍ਰਸ਼ਨ ਦਾ ਉੱਤਰ ਦਿੰਦਾ ਹੈ। ਧਰਮ ਇਸ ਸਾਰੇ ਕਾਰਜ ਦਾ ਸਿਹਰਾ ਪ੍ਰਮਾਤਮਾ ਨੂੰ ਦਿੰਦਾ ਹੈ। ਜੋ ਸਰਬ-ਵਿਆਪਕ ਹੈ। ਕਣ-ਕਣ ਵਿਚ ਬਿਰਾਜਮਾਨ ਹੈ। ਜ਼ਰੇ-ਜ਼ਰੇ ਵਿਚ ਰਮਿਆ ਹੋਇਆ ਹੈ।
ਵਿਗਿਆਨ ਅਜੇ ਤੱਕ ਇਕ ਜ਼ਰੇ ਦੀ ਖੋਜ ਵੀ ਪੂਰਣ ਰੂਪ ਵਿਚ ਨਹੀਂˆ ਕਰ ਸਕਿਆ ਹੈ। ਵਿਗਿਆਨੀ ਸਮੇˆਂ ਅਤੇ ਸੱਚ ਦੇ ਬਦਲਾਅ ਅਨੁਸਾਰ ਪ੍ਰਮਾਣੂ ਥਿਊਰੀ ਨੂੰ ਰੱਦ ਕਰਦੇ ਆਏ ਹਨ। ਪ੍ਰਮਾਣੂ ਲਈ ਜੋ ਵਿਚਾਰ ਡੈਲਟਨ ਨੇ ਪੇਸ਼ ਕੀਤੇ, ਥਾਮਸਨ ਨੇ ਉਨ੍ਹਾਂˆ ਵਿਚਾਰਾਂ ਦੀ ਅੱਗੇ ਤਫ਼ਤੀਸ਼ ਕਰਕੇ ਡੈਲਟਨ ਦੀ ਥਿਊਰੀ ਨੂੰ ਬਹੁਤ ਜ਼ਿਆਦਾ ਹੱਦ ਤੱਕ ਮਾਤ ਦਿੱਤੀ। ਉਸਨੇ ਡੈਲਟਨ ਦੀ ਥਿਊਰੀ ਨੂੰ ਨਕਾਰਦਿਆਂˆ ਇਹ ਆਖਿਆ ਕਿ ਪ੍ਰਮਾਣੂ ਹੀ ਧਰਤੀ ਦਾ ਸਭ ਤੋˆਂ ਛੋਟਾ ਕਣ ਨਹੀˆਂ ਹੈ। ਇਸ ਕਣ ਦੇ ਅੱਗੇ ਤਿੰਨ ਹਿੱਸੇ ਹੋਰ ਵੀ ਹਨ। ਪ੍ਰੋਟਾਨ, ਨਿਊਟ੍ਰਾਨ ਅਤੇ ਇਲੈਕਟ੍ਰਾਨ। ਪਰ ਇਸ ਤੋˆਂ ਬਾਅਦ ਵਿਗਿਆਨੀ ਰਦਰਫੋਰਡ, ਨੀਲ ਬੋਹਰ ਵੀ ਆਪਣੀਆਂ ਅਲੱਗ ਥਿਊਰੀਆਂ ਦੀ ਪੇਸ਼ਕਾਰੀ ਕਰਦੇ ਰਹੇ। ਹੁਣ ਅਜੋਕੀ ਸਾਇੰਸ ਇਹ ਦਾਅਵਾ ਕਰਦੀ ਹੈ ਕਿ ਪ੍ਰਮਾਣੂ ਦੇ ਕੇਵਲ ਤਿੰਨ ਉਪ-ਭਾਗ ਨਹੀˆਂ, ਸਗੋˆ 35 ਹੋਰ ਉਪ-ਭਾਗ ਹਨ ਜਿਨ੍ਹਾਂ ਵਿਚੋˆਂ ਪ੍ਰੋਟਾਨ, ਨਿਊਟ੍ਰਾਨ ਅਤੇ ਇਲੈਕਟ੍ਰਾਨ ਮਨੁੱਖ ਹਨ।
ਗੁਰਬਾਣੀ ਅਨੁਸਾਰ ਮਨੁੱਖ ਕਿਸੇ ਵੀ ਪਦਰਾਥ ਦਾ ਗਿਆਨ ਆਪਣੀ ਸੋਚ ਦੀ ਗਹਿਰਾਈ ਮੁਤਾਬਿਕ ਹੀ ਦਿੰਦਾ ਹੈ। ਮਨੁੱਖ ਆਪਣੀ ਬੁੱਧ ਨੂੰ ਜਿੰਨੀ ਵੀ ਗਹਿਰਾਈ ਵਿਚ ਲੈ ਕੇ ਜਾਵੇਗਾ, ਬੁੱਧ ਓਨਾ ਹੀ ਗਹਿਰਾ ਗਿਆਨ ਪ੍ਰਦਾਨ ਕਰਦੀ ਹੈ। ਇਸ ਤੋˆਂ ਇਲਾਵਾ ਮਨੁੱਖ ਕਿਸੇ ਤੱਥ ਦੀ ਜਿੰਨੀ ਵੀ ਡੂੰਘਾਈ ਵਿਚ ਜਾਵੇਗਾ, ਓਨੀ ਹੀ ਮਜ਼ਬੂਤੀ ਨਾਲ ਉਹ ਉਸ ਤੱਥ ਨਾਲ ਜੁੜਦਾ ਜਾਵੇਗਾ। ਵਿਗਿਆਨੀ ਇਕ ਜ਼ਰੇ ਦੀ ਜਿੰਨੀ ਵੀ ਗਹਿਰਾਈ ਤੱਕ ਪੁੱਜਦੇ ਗਏ, ਓਨੇ ਹੀ ਗਹਿਰੇ ਵਿਚਾਰ ਭੇਟ ਕਰਦੇ ਗਏ। ਵਿਗਿਆਨ ਪਦਰਾਥ ਦੀ ਜਿੰਨੀ ਡੂੰਘਾਈ ਵਿਚ ਜਾ ਰਿਹਾ ਹੈ, ਓਨੇ ਹੀ ਬਲ ਨਾਲ ਜੁੜਦਾ ਵੀ ਜਾ ਰਿਹਾ ਹੈ। ਪਰ ਉਹ ਅਜੇ ਤੱਕ ਪਦਰਾਥ (ਮਾਦੇ) ਦੀ ਪੂਰਣ ਖੋਜ ਕਰਨ ਵਿਚ ਅਸਫ਼ਲ ਰਿਹਾ ਹੈ ਅਤੇ ਰਹੇਗਾ। ਮਨੁੱਖ ਦੀ ਸੋਚ ਸੀਮਤ ਹੈ, ਪਰ ਪਦਰਾਥ ਦੀ ਗਹਿਰਾਈ ਅਸੀਮਤ ਹੈ। ਮਨੁੱਖ ਦੀ ਸੋਚ ਆਪਣੀ ਸੀਮਾ ਤੋਂ ਬਾਹਰ ਨਹੀˆਂ ਜਾ ਸਕਦੀ। ਕਿਉˆਂਕਿ ਕਰਤਾ ਬੇਅੰਤ ਹੈ, ਇਸ ਲਈ ਉਸਦੀ ਕ੍ਰਿਤ ਵੀ ਬੇਅੰਤ ਹੈ। ਜਿਸ ਤਰ੍ਹਾਂˆ ਸਮੁੰਦਰ ਨੂੰ ਕੁੱਜੇ ਵਿਚ ਬੰਦ ਨਹੀˆਂ ਕੀਤਾ ਜਾ ਸਕਦਾ, ਇਸੇ ਤਰ੍ਹਾਂˆ ਅਸੀਮਤ ਨੂੰ ਸੀਮਤ ਨਹੀਂˆ ਕੀਤਾ ਜਾ ਸਕਦਾ।
ਹਰ ਮਨੁੱਖ ਦਾ ਅਸਲ ਮੰਤਵ ਪ੍ਰਮਾਤਮਾ ਦੀ ਖੋਜ ਕਰਨਾ ਹੈ। ਮਨੁੱਖ ਦਾ ਮਕਸਦ ਪਦਾਰਥ ਨੂੰ ਨਹੀˆਂ ਪ੍ਰਮੇਸ਼ਵਰ ਨੂੰ ਖੋਜਣਾ ਹੈ। ਪਰ ਜਦੋˆਂ ਮਨੁੱਖ ਆਪਣਾ ਮਕਸਦ ਹੀ ਭੁੱਲ ਜਾਏ ਤਾਂ ਫਿਰ ਉਸਦੀ ਤਲਾਸ਼ ਕਰਨੀ ਵੀ ਅਸੰਭਵ ਹੋ ਜਾਂˆਦੀ ਹੈ। ਅਗਰ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਪਦਾਰਥ ਦੀ ਖੋਜ ਸਰਬੱਤ ਦੇ ਭਲੇ ਲਈ ਕਰੇ ਤਾਂˆ ਇਸ ਚੰਗੇ ਕਰਮ ਸਦਕਾ ਮਨੁੱਖ ਖੁਦਾ ਦੀ ਬਖਸ਼ਿਸ਼ ਦਾ ਪਾਤਰ ਜ਼ਰੂਰ ਬਣ ਸਕਦਾ ਹੈ। ਈਸ਼ਵਰ ਦੀ ਬਖਸ਼ਿਸ਼ ਹੁੰਦਿਆਂ ਹੀ ਉਸਨੂੰ ਆਪਣੇ ਅਸਲ ਉਦੇਸ਼ (ਪ੍ਰਭੂ ਦੀ ਖੋਜ) ਦਾ ਗਿਆਨ ਹੋ ਜਾਵੇਗਾ ਅਤੇ ਪ੍ਰਮਾਤਮਾ ਦੀ ਖੋਜ ਦੇ ਮਾਰਗ 'ਤੇ ਚੱਲਣਾ ਹੀ ਉਸਦਾ ਸਿਰਮੌਰ ਮੰਤਵ ਬਣ ਜਾਵੇਗਾ। ਫਿਰ ਉਹ ਪਛਤਾਵੇ, ਪਰ ਖੁਸ਼ੀ ਨਾਲ ਅਰਜ਼ ਕਰੇਗਾ
ਮੁੱਦਤ ਸੇ ਕੁਛ ਹਸਰਤੋˆ ਕੋ ਖੋਜਤੇ ਰਹੇ,
ਜਬ ਇਲਮ ਹੁਆ
ਤੋ ਮੰਜ਼ਿਲ ਕੁਛ ਔਰ ਨਿਕਲੀ।
ਜਸਦੀਪ ਸਿੰਘ ਗੁਣਹੀਣ
95-92-120-120