ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬੀਆਂ ਨੇ ਕਮਿਊਨਿਸਟਾਂ ਨੂੰ ਮੂੰਹ ਕਿਉਂ ਨਹੀਂ ਲਾਇਆ?


__________   ਡਾ. ਗੁਰਸ਼ਰਨ ਜੀਤ ਸਿੰਘ
ਪੰਜਾਬ ਦੀ ਸਿਆਸਤ ਨੂੰ ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿਚ ਕਮਿਊਨਿਸਟ ਜਾਂ ਮਾਰਕਸੀ ਵਿਚਾਰਧਾਰਾ ਨੇ ਆਪਣੇ ਰੰਗ ਵਿਚ ਰੰਗਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ। ਪੰਜਾਬ ਵਿਚ ਕਮਿਊਨਿਸਟਾਂ ਦੇ ਤਿੰਨ ਧੜੇ ਰਹੇ-ਰੂਸ ਪੱਖੀ, ਚੀਨ ਪੱਖੀ ਅਤੇ ਖਾਡਕੂ ਮਾਰਕਸਵਾਦੀ-ਲੈਨਿਨਵਾਦੀ। ਅਜਿਹਾ ਨਹੀਂ ਕਿ ਇਹੀ ਤਿੰਨ ਧੜੇ ਸਨ, ਬਲਕਿ ਛੋਟੇ-ਛੋਟੇ ਗਰੁਪ ਗਿਣ ਲਈਏ ਤਾਂ ਇਹ ਗਿਣਤੀ ਦਰਜਨ ਦੇ ਨੇੜੇ ਜਾ ਢੁੱਕਦੀ ਹੈ। ਸਤਵੇਂ ਦਹਾਕੇ ਵਿਚ ਪੰਜਾਬ ਨੂੰ ਨਕਸਲਵਾਦ ਨੇ ਵੀ ਪ੍ਰਭਾਵਿਤ ਕੀਤਾ। ਇਸ ਨਕਸਲਵਾਦ ਕਾਰਨ ਪੰਜਾਬੀ ਸਾਹਿਤ ਨੇ ਵੀ ਮੋੜ ਕੱਟਿਆਂ। ਪੰਜਾਬ ਦੇ ਪੜ੍ਹੇ ਲਿਖੇ ਤੇ ਨੌਜਵਾਨ ਵਰਗ ਨੂੰ ਕਮਿਊਨਿਸਟਾਂ ਦੇ ਸਭ ਧੜਿਆਂ ਨੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕਾਲਜਾ ਅਤੇ ਯੂਨੀਵਰਸਿਟੀਆਂ ਨੇ ਇਨ੍ਹਾਂ ਨੇ ਇਸ ਢੰਗ ਨਾਲ ਘੁਸਪੈਠ ਕਰ ਲਈ ਕਿ ਅੱਠਵੇਂ ਦਹਾਕੇ ਵਿਚ ਬਹੁਗਿਣਤੀ ਕਾਰਜ/ ਯੂਨੀਵਰਸਿਟੀਆਂ ਦੇ ਅਧਿਆਪਕ ਕਮਿਊਨਿਸਟਾਂ ਵਿਚੋਂ ਹੀ ਆਉਂਦੇ ਸਨ। ਇਨ੍ਹਾਂ  ਅਧਿਆਪਕਾਂ ਕਾਰਨ ਵਿਦਿਆਰਥੀ ਵੀ ਮਾਰਕਸਵਾਦ ਨੂੰ ਆਪਣਾ ਆਦਰਸ਼ ਮੰਨਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਕਿਸਾਨੀ ਦੇ ਹੋਣਹਾਰ ਗੱਭਰੂ  ਸਿੱਖੀ ਨੂੰ ਬੇਦਾਵਾ ਦੇ ਕੇ ਮੋਨੇ-ਘੋਟੇ ਹੋ ਗਏ  ਤੇ ਸਿਗਰਟਾਂ ਤੇ ਹੋਰ ਨਸ਼ੇ ਵਰਤਣ ਲੱਗੇ। ਇਉਂ ਨਾਸਤਕਵਾਦ ਤੇ ਪਤਿਤਪੁਣੇ ਦੀ ਜ਼ਬਰਦਸਤ ਲਹਿਰ ਚੱਲ ਪਈ।
ਇਸ ਲੇਖ ਦੇ ਲੇਖਕ ਨੇ ਇਸ ਲਹਿਰ ਵਿਚ ਸ਼ਾਮਲ ਹੋ ਕੇ ਖ਼ੁਦ ਕਮਿਊਨਿਸਟਾਂ ਦੀ ਕਾਰਜ ਸ਼ੈਲੀ ਨੂੰ ਨੀਝ ਲਾ ਕੇ ਦੇਖਿਆਂ ਸੀ। ਲੇਖਕ ਉਸ ਸਮੇਂ ਅੰਮ੍ਰਿਤਧਾਰੀ ਸੀ। ਪਾਰਟੀ ਦੇ ਸੀਨੀਅਰ ਆਗੂ ਮੈਂ ਅੰਮ੍ਰਿਤਧਾਰੀ ਹੋਣ ਕਰਕੇ ਪਸੰਦ ਨਹੀਂ ਕਰਦੇ ਸਨ ਦੇ ਦਰਮਿਆਨੇ ਆਗੂ ਇਸ ਗਲਤਫਹਿਮੀ ਦਾ ਸ਼ਿਕਾਰ ਸਨ ਕਿ ਉਹ ਮੈਨੂੰ ਇਕ ਨਾ ਇਕ ਦਿਨ ਸਿੱਧੇ ਰਾਹ ਲੈ ਆਉਣਗੇ। ਮੈਂ ਇਹ ਟੋਹ ਲੈਣ ਦੀ ਭਰਪੂਰ ਕੋਸ਼ਿਸ਼ ਕੀਤੀ ਕਿ ਆਖਰ ਸਿੱਖ ਨੌਜਵਾਨ ਕਮਿਊਨਿਸਟਾਂ ਤੋ ਪ੍ਰਭਾਵਤ ਕਿਉਂ ਹੋ ਰਹੇ ਹਨ? ਕਾਫੀ ਸਮੇਂ ਬਾਅਦ ਮੈਂ ਇਹ ਸਮਝ ਗਿਆ ਕਿ ਇਹ ਸਿੱਖ ਨੌਜਵਾਨ ਸਿੱਖੀ ਨੂੰ ਤਾ ਪਿਆਰ ਕਰਦੇ ਹਨ ਪਰ ਸਿੱਖ ਲੀਡਰਸ਼ਿਪ ਦੀ ਕਥਨੀ ਅਤੇ ਕਰਣੀ ਦੇ ਅੰਤਰ ਨੂੰ ਵੇਖ ਕੇ ਉਨ੍ਹਾਂ ਤੋਂ ਨਾਰਾਜ਼ ਹਨ। ਇਯ ਨਾਰਾਜ਼ਗੀ ਦਾ ਪ੍ਰਗਟਾਵਾ ਉਹ ਪਤਿਤ ਹੋ ਕੇ ਕਰਦੇ ਹਨ।
ਸਿੱਖੀ ਜਵਾਨੀ ਵਿਚ ਮੌਜੂਦਾ ਸਮੁੱਚੇ ਪ੍ਰਬੰਧ ਪ੍ਰਤੀ ਰੋਸ਼ ਰਿਹਾ ਹੈ ਪਰ ਸਿੱਖ ਲੀਡਰਸ਼ਿਪ ਨੇ ਕਦੀ ਵੀ ਗੰਭਰਤਾ ਨਾਲ ਸਮਝਣ ਦਾ ਜਤਨ ਨਹੀਂ ਕੀਤਾ। ਸਿੱਖ ਲੀਡਰਸ਼ਿਪ ਨਾ ਤਾ ਪੰਥਕ/ ਧਾਰਮਕ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰ ਰਹੀ ਸੀ ਅਤੇ ਨਾ ਹੀ ਨੌਜਵਾਨਾਂ ਦੇ ਮਸਲਿਆਂ ਜਿਨ੍ਹਾਂ ਵਿਚ ਬੇਰੁਜਗਾਰੀ ਪ੍ਰਮੁੱਖ ਸੀ, ਦੇ ਹੱਲ ਲਈ ਕੁਝ ਕਰ ਰਹੀ ਸੀ। ਸਗੋਂ ਸਿੱਖ ਲੀਡਰਸ਼ਿਪ ਵਾਰੇ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾ ਵਿਚ ਇਹ ਧਾਰਨਾ ਪੱਕੀ ਹੋ ਗਈ ਸੀ ਕਿ ਆਗੂ ਪੰਥ ਦੇ ਨਾਂ ਉਪਰ ਰੋਟੀਆਂ ਸੇਕ ਰਹੇ ਹਨ, ਪਰ ਇ੍ਹਨਾਂ  ਵਿਚ ਪੰਥਕ ਸਪਿਰਟ ਨਾਂ ਦੀ ਕੋਈ ਚੀਜ਼ ਨਹੀਂ। ਇਥੋਂ ਤੱਕ ਕਿ ਸੰਤ ਫਤਹਿ ਸਿੰਘ ਦੇ ਹਵਨ ਕੁੰਡ ਨੇ ਸਿੱਖ ਲੀਡਰਸ਼ਿਪ ਪ੍ਰਤੀ ਕਈ ਸੰਕੇ

ਖੜ੍ਹੇ  ਕਰ ਦਿੱਤੇ ਸਨ। ਕਮਿਊਨਿਸਟ ਇਨ੍ਹਾਂ ਦਿਨਾਂ ਵਿਚ ਇਸ ਤਰ੍ਹਾਂ ਦੇ ਨਾਅਰੇ ਲਾ ਕੇ, ਸਿੱਖ ਲੀਡਰਸ਼ਿਪ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਸਨ:
ਚਿਟੇ ਬਗਲੇ ਨੀਲੇ ਮੋਰ।
ਇਹ ਵੀ ਚੋਰ ਉਹ ਵੀ ਚੋਰ।
ਕਮਿਊਨਿਸਟਾਂ ਦੇ ਜੁਝਾਰੂ ਨਾਅਰਿਆਂ ਤੇ ਰੁਜ਼ਗਾਰ ਆਦਿ ਦੇ ਸਿਆਸੀ ਨਾਅਰਿਆਂ ਨੇ ਕੁਦਰਤੀ ਤੌਰ 'ਤੇ ਸਿੱਖ ਜਵਾਨੀ ਨੂੰ ਖਿਚਣਾ ਹੀ ਸੀ। ਕਮਿਊਨਿਸਟਾਂ ਨੇ ਇਸ ਜਵਾਨੀ ਨੂੰ ਰੁਸ, ਚੀਨ ਅਤੇ ਕਲਪਿਤ ਪ੍ਰਸੰਗ ਸੁਣਾ ਕੇ ਤੇ ਹੋਰ ਕਈ ਸਬਜ਼ਬਾਗ ਵਿਖਾ ਕੇ, ਸਿੱਖ ਨੌਜਵਾਨਾਂ ਨੂੰ ਇਕ ਯੋਜਨਾਂ ਤਹਿਤ ਸਿੱਖੀ ਤੋ ਦੂਰ ਕਰ ਦਿੱਤਾ। ਸਾਡੇ ਲੜਕੇ ਲੈਨਿਨ-ਕਟ ਦਾਹੜ੍ਹੀਆਂ ਬਣਾਉਂਦੇ ਤੇ ਖੁਲ੍ਹੇਆਮ ਬੇਝਿਜਕ ਸਿਗਰਟਾਂ ਪੀ ਕੇ ਖ਼ੁਦ ਨੂੰ ਪ੍ਰਗਤੀਵਾਦੀ ਤੇ ਇਨਕਲਾਬੀ ਦਸਦੇ। ਉਹ ਹੀਰੋਇਜ਼ਮ ਦਾ ਸ਼ਿਕਾਰ ਹੋ ਗਏ।
ਪਰ ਕੁਝ ਹੀ ਸਮੇਂ ਬਾਅਦ ਪੰਜਾਬ ਵਿਚ ਕਮਿਊਨਿਸਟਾਂ ਦੀ ਲਹਿਰ ਤਾਰ-ਤਾਰ ਹੋਣ ਲੱਗ ਪਈ। ਇਹ ਸਮਾਂ ਸੀ ੧੯੮੦ ਈ: ਦਾ। ਇਸ ਸਮੇਂ ਪੰਜਾਬ ਦੀ ਜਵਾਨੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਕ ਅਜਿਹਾ ਆਗੂ ਮੰਨਦੀ ਸੀ, ਜਿਸ ਨੂੰ ਨਿੱਜੀ ਲੋਭ-ਲਾਲਚ ਨਹੀਂ ਸੀ ਅਤੇ ਉਹ ਪੰਥ ਦੀ ਸੱਚੀ ਚੜ੍ਹਦੀਕਲਾ ਚਾਹੁਣ ਵਾਲਾ ਸੀ। ਵੇਖਦੇ-ਵੇਖਦੇ ਹੀ ਭਾਰੀ ਗਿਣਤੀ ਵਿਚ ਨੌਜਵਾਨਾਂ ਵਿਚ ਬਹੁਤ ਸਾਰੇ ਕਮਿਊਨਿਸਟ ਜਾਂ ਕਮਿਊਨਿਸਟਾਂ ਦੇ ਹਮਦਰਦ ਵੀ ਸਨ। ਇਯ ਦਾ ਕਾਰਨ ਸੀ ਕਿ ਸਿੱਖ ਨੌਜਵਾਨ ਨੂੰ ਸੱਚਾ ਆਗੂ ਮਿਲਦਾ ਜਾਪਿਆ।
੧੯੮੦ ਤੋਂ ਬਾਅਦ ਸਮੇਂ ਵਿਚ ਕਮਿਊਨਿਸਟਾਂ ਦੀ ਲਹਿਰ ਨੂੰ ਜੋ ਘਾਟਾ ਪੰਜਾਬ ਵਿਚ ਪਿਆ, ਉਸ ਦਾ ਵਿਸ਼ਲੇਸ਼ਣ ਕਰਟਾ ਬੜਾ ਦਿਲਚਸਪੀ ਦਾ ਵਿਸ਼ਾ ਹੈ। ਕਮਿਊਨਿਸਟ ਲਇਰ ਨੂੰ ਲੱਗਾ ਖੋਰਾ, ਕੱਟੜ ਕਮਿਊਨਿਸਟਾਂ ਲਈ ਜਿਥੇ ਡੂੰਘਾ ਸਦਮਾ ਸੀ, ਉਥੈ ਇਹ ਉਨ੍ਹਾਂ ਦੀ ਬੁਖਲਾਹਟ ਦਾ ਕਾਰਨ ਵੀ ਬਣਿਆਂ। ਬੁਖਲਾਹਟ ਇਸ ਕਰਕੇ ਕਿ ਉਹ ਭਿੰਡਰਾਂਵਾਲੇ ਅਤੇ ਅਕਾਲੀਆਂ ਦੀ ਜੋ ਅੰਨ੍ਹਵਾਹ ਮੁਖਾਲਫ਼ਤ ਕਰ ਰਹੇ ਸਨ, ਉਸ ਤੋਂ ਜਨਤਾ ਕਮਿਊਨਿਸਟਾਂ ਨੂੰ ਸਿੱਖ ਵਿਰੋਧੀ  ਤੇ ਹਿੰਦੂ-ਹਿਤੈਸ਼ੀ ਸਮਝਣ ਲੱਗ ਪਈ। ਪੰਜਾਬ ਦੀਆਂ ਆਰਥਕ ਜਾਂ ਸਿਆਸੀ ਮੰਗਾਂ ਨੂੰ ਫਿਰਕੂ ਰੰਗ ਦੇਣ ਵਿਚ ਵੀ ਕਮਿਊਨਿਸਟਾਂ ਦਾ ਰੋਲ ਘੱਟ ਨਹੀਂ ਰਿਹਾ। ਕਮਿਊਨਿਸਟਾਂ ਨੇ ਅਕਾਲੀ ਦਲ ਦੀਆਂ ਮੰਗਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਈ ਕਹਿ ਕੇ ਭੰਡਿਆ। ਭਾਵੇਂ ਕਦੇ ਕਦੇ ਕਮਿਊਨਿਸਟਾਂ ਦੇ ਰਾਜ ਪੱਧਰੀ ਨੇਤਾ ਦਰਿਆਈ ਪਾਣੀ ਦੀ ਮੰਗ ਆਦਿ ਆਰਥਕ ਮੰਗਾਂ ਦੀ ਦੁਹਾÂਂੀ ਦਾ ਨਾਟਕ ਖੇਡਦੇ ਸਨ, ਪਰ ਕਮਿਊਨਿਸਟਾਂ ਦੇ ਕੇਂਦਰੀ ਨੇਤਾ ਇਸ ਬਾਰੇ ਦੋਗਲੀ ਖੇਡ-ਖੇਡਦੇ ਰਹੇ। ਦਿੱਲੀ ਵਿਚ ਉਹ ਕੁਝ ਹੋਰ ਕਹਿੰਦੇ ਤੇ ਚੰਡੀਗੜ੍ਹ ਵਿਚ ਗੱਲ ਹੋਰ ਹੋ ਜਾਂਦੀ। ਇਉਂ ਪੰਜਾਬੀ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਕਮਿਊਨਿਸਟਾਂ ਦੀ ਪਹੁੰਚ ਸਿਹਤਮੰਦ ਨਹੀਂ।
ਪੰਜਾਬ ਦੇ ਕਮਿਊਨਿਸਟਾਂ ਨੇ ਸਿੱਖੀ-ਸਰੂਪ, ਸਿੱਖੀ ਰਿਵਾਇਤਾਂ ਤੇ ਧਾਰਮਕ ਪਰੰਪਰਾਵਾਂ ਨਾਲ ਪੱਕਾ ਵੈਰ ਬਣਾ ਰੱਖਿਆਂ ਹੈ। Îਇਹਨ੍ਹਾਂ ਨੇ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਹਮੇਸਾਂ ਦਖ਼ਲ ਦਿੱਤਾ ਹੈ। ਇੱਕ ਪਾਸੇ ਤਾਂ ਇਹ ਖੁਦ ਨੂੰ ਸੈਕੂਲਰ ਦਸਦੇ ਹਨ, ਪਰ ਦੂਜੇ ਪਾਸੇ ਨਿਰੋਲ

ਧਾਰਮਕ ਵਿਵਾਦ ਭÎਾਵੇਂ ਉਹ ਕਨੇਡਾ ਵਿਚ ਕੁਰਸੀਆਂ ਦਾ ਹੋਵੇ ਜਾਂ ਪਸ਼ੌਰਾ ਸਿੰਘ ਵੱਲੋਂ ਕੋਈ ਅਣਸੁਖਾਵੀਂ ਲਿਖਤ ਹੋਵੇ ਜਾਂ ਕਿਸੇ ਤਖ਼ਤ ਦੇ ਜਥੇਦਾਰੀ ਦੀ ਨਿਯੁਕਤੀ ਹੋਵੇ,ਕਮਿਊਸਿਟਾਂ ਦੇ ਅਖਬਾਰ ਇਨ੍ਹਾਂ ਵਿਵਾਦਾਂ ਉਪਰ ਪੂਰੇ ਪੰਨੇ ਛਾਪਦੇ ਹਨ। ਇਉਂ ਲਗਦਾ ਹੈ ਕਿ ਇਹ ਅਖਬਾਰ ਸਿੱਖਾਂ ਨੂੰ ਬਦਨਾਮ ਕਰਨ ਦਾ ਮੌਕਾ ਹੱਥੋਂ ਨਹੀਂ ਗੰਵਾਉਂਦੇ।
ਪੰਜਾਬ ਦੇ ਕਮਿਊਨਿਸਟਾਂ ਨੂੰ ਸਮਝਣ ਲਈ, ਇਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆਂ ਜਾ ਸਕਦਾ ਹੈ। ਪਹਿਲਾਂ ਭਾਗ ਹੈ ਜਿਸ ਵਿਚ ਇੰਨ੍ਹਾਂ ਦੇ ਵੱਡੇ ਨੇਤੇ ਆਉਂਦੇ ਹਨ, ਦੂਜੇ ਭਾਗ ਵਿਚ ਜ਼ਿਲ੍ਹਾਂ ਜਾਂ ਤਹਿਸੀਲ ਪੱਧਰ ਦੇ ਨੇਤੇ ਹਨ ਅਤੇ ਤੀਜੇ ਭਾਗ ਵਿਚ ਸਧਾਰਨ ਕਾਰਡ ਹਨ। ਤੀਜੇ ਭਾਗ ਪਾਰਟੀ ਵੱਲੋਂ ਅਣਗਹਿਲੀ ਦਾ ਸ਼ਿਕਾਰ ਹੈ ਅਜੋਕੇ ਸਮੇਂ ਇਸ ਦਾ ਵੱਡਾ ਹਿੱਸਾ ਰਾਧਾਸੁਆਮੀ ਬਣ ਚੁੱਕਾ ਹੈ। ਕਈ ਤਾਂ ਇਸ ਭਾਗ ਦੇ ਰਾਧਾਸੁਆਮੀ ਬਣ ਜਾਣ ਪਿਛੇ ਪਾਰਟੀ ਦਾ ਗੁਪਤ ਪ੍ਰੋਗਰਾਮ(? ) ਵੀ ਦਸਦੇ ਹਨ। ਕਮਿਊਨਿਸਟਾਂ ਦਾ ਦੂਜਾ ਭਾਗ ਅੰਦਰੂਨੀ ਤੌਰ 'ਤੇ ਫਿਰਕਾਪ੍ਰਸਤੀ ਦਾ ਸ਼ਿਕਾਰ ਹੈ ਤੇ ਤੁਸੀਂ ਕਹਿ ਸਕਦੇ ਹੋ ਕਿ ਇਨ੍ਹਾਂ ਵਿਚ ਕੋਈ 'ਸਿੱਖ ਕਮਿਊਨਿਸਟਾਂ ' ਹੈ ਤੇ ਕੋਈ 'ਹਿੰਦੂ ਕਾਮਰੇਡ' ਬੇਸ਼ੱਕ ਇਹ ਉਪਰੋਂ-ਉਪਰੋਂ  ਸੈਕੂਲਰ ਲੱਗਦੇ ਹਨ, ਪਰ ਅੰਦਰੂਨੀ ਤੌਰ 'ਤੇ ਇਹ 'ਸਿੱਖ' ਜਾਂ 'ਹਿੰਦੂ'  ਨਹੀਂ। ਜੂਨ ੧੯੮੪ ਦੇ ਸਾਕੇ ਸਮੇਂ ਅਸੀਂ ਕਈ ਕਾਮਰੇਡਾ ਨੂੰ ਭੁੱਬਾਂ ਮਾਰਦੇ ਦੇਖਿਆਂ ਸੀ ਅਤੇ ਕਈਆਂ ਨੂੰ ਲੱਡੂ ਵੰਡਦੇ ਵੀ ਦੇਖਿਆਂ ਸੀ। ਇਕ ਦੋਸਤ ਨੇ ਇਕ ਕਾਮਰੇਡ ਬਾਰੇ ਦੱਸਿਆਂ ਜੋ ਜੂਨ-੮੪ ਵਿਚ ਦਰਬਾਰ ਸਾਹਿਬ ਉਪਰ ਫ਼ੌਜੀ ਚੜ੍ਹਾਈ ਦੀ ਖ਼ਬਰ ਨਾਲ ਜ਼ਾਰੋ-ਜਾਰ ਰੋਣ ਲੱਗ ਪਿਆ। ਉਸ ਨੂੰ ਕਿਸੇ ਨੇ ਕਿਹਾ ਕਿ ''ਕਾਮਰੇਡ ਜੀ! ਦਰਬਾਰ ਸਾਹਿਬ ਦੀ ਤਬਾਹੀ ਦੀ ਖ਼ਬਰ ਨਾਲ ਤੁਸੀਂ ਦੁਖੀ ਕਿਉਂ ਹੋ ਰਹੇ ਹੋ? ਕਾਮਰੇਡ ਤਾਂ ਕਿਹਾ ਕਰਦੇ ਸਨ ਕਿ ਸਰੋਵਰ ਨੂੰ ਪੂਰ ਕੇ ਇਥੇ ਝੋਨਾ  ਲਾਉਣਾ ਚਾਹੀਦਾ ਹੈ।'' ''ਅੱਜ ਸਾਨੂੰ ਮਹਿਸੂਸ ਹੋਇਆ ਹੈ ਕਿ ਜਿਸ ਦਰਬਾਰ ਦੀ ਦਹਿਲੀਜ਼ ਉਪਰ ਸਾਡੇ ਬਜ਼ੁਰਗਾਂ ਨੇ ਮੱਥੇ ਰਗੜ ਕੇ ਉਸ ਦਹਿਲੀਜ਼ ਨੂੰ ਘਸਾ ਦਿੱਤਾ ਸੀ, ਅੱਜ ਸਾਡੀ ਆਪਣੀ ਫ਼ੌਜ ਜਦੋਂ ਬੂਟਾਂ ਸਮੇਤ ਉਨ੍ਹਾਂ ਦਹਿਲੀਜਾਂ ਤੋ ਲੱਘੀ ਏ ਤਾਂ ਦਿਲ ਪਾਟਣ ਨੂੰ ਆ ਗਿਐ।''
ਕਮਿਊਨਿਸਟਾਂ ਦਾ ਉਪਰਲਾ ਵਰਗ ਅਜਿਹਾ ਹੈ ਜੋ ਵਿਦੇਸ਼ੀ ਮਾਮਲੇ ਵਧੇਰੇ ਉਠਾਉਂਦੇ ਰਿਹਾ ਹੈ ਤੇ ਦੇਸੀ ਮਾਮਲੇ ਉਸ ਦੇ ਪ੍ਰੋਗਰਾਮ ਵਿਚ ਵਧੇਰੇ ਅਹਿਮੀਅਤ ਨਹੀਂ ਰੱਖਦੇ, ਇਸ ਵਰਗ ਦੇ ਨੇਤਾਵਾਂ ਵਿਚ ਉਹ ਸਾਰੇ ਔਗੁਣ ਲੱਭੇ ਜਾ ਸਕਦੇ ਹਨ, ਜੋ ਭਾਰਤ ਦੀਆਂ ਹੋਰਾਂ ਪਾਰਟੀਆਂ ਵਿਚ ਹਨ। ਕੀ ਕਾਰਨ ਸੀ ਕਿ ਕਮਿਊਨਿਸਟਾਂ ੧੯੬੪-੬੫ ਵਿਚ ਵੰਡੇ ਗਏ ਸਨ। ਉਸ ਸਮੇਂ ਕੋਈ ਵੱਡਾ ਮਤ-ਭੇਦ ਨਹੀਂ ਸੀ ਕੇਵਲ ਚੌਧਰ ਤੇ ਹਉਮੈ ਕਾਰਨ ਕਮਿਊਨਿਸਟਾਂ ਦੀ ਵੰਡ ਹੋਈ। ਮੌਕਾਪ੍ਰਸਤੀ ਵਿਚ ਵੀ ਕਮਿਊਨਿਸਟਾਂ ਕਿਸੇ ਨਾਲੋਂ ਬਹੁਤਾ ਫਾਡੀ ਨਹੀਂ ਰਹੇ। ਸਾਰੇ ਦੇਸ਼ ਵਿਚ ਕਾਂਗਰਸ ਇਨ੍ਹਾਂ ਦੀ ਨੰਬਰ ਇਕ ਦੁਸ਼ਮਣ ਰਹੀ, ਪਰ ਪੰਜਾਬ ਵਿਚ ਕਾਂਗਰਸ ਨਾਲ ਸਿਧਾਂਤਹੀਣ ਸਮਝੋਤਾ ਕਰਕੇ ਪੰਜਾਬੀ ਵੋਟਰ ਤੋਂ ਦੂਰੀ ਬਣਾਈ ਰੱਖੀ। ਕੁਝ ਕਾਮਰੇਡ ਕਹਿ ਸਕਦੇ ਹਨ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਹਨਾਂ ਦਾ ਵੋਟ ਬੈਂਕ ਵਧਿਆਂ ਹੈ ਤੇ ਉਨ੍ਹਾਂ  ਨੇ ਬਠਿੰਡਾ ਲੋਕ-ਸਭਾ ਸੀਟ ਵੀ  ਜਿੱਤ ਲਈ ਹੈ। ਪਰ ਇਹ ਵੀਰ ਭੁੱਲ ਜਾਂਦੇ ਹਨ ਕਿ ਇਹ ਸਭ ਕਾਂਗਰਸ ਦੀ ਕ੍ਰਿਪਾ ਤੇ ਕੁਝ ਹੋਰ ਸਿਆਸੀ ਕਾਰਨਾਂ ਕਰਕੇ ਸੰਭਵ ਹੋ ਸਕਿਆਂ ਹੈ। ਹਾਥੀ ਉਪਰ ਚੂਹਾ ਚੜ ਕੇ ਕਹੇ ਕਿ ਹੁਣ ਹਾਥੀ

ਮੇਰਾ ਹੋ ਤਾਂ ਕੋਈ ਨਹੀਂ ਮੰਨ ਸਕਦਾ। ਪੈਰ ਥੱਲੇ ਬਟੇਰ ਆ ਜਾਏ ਤਾਂ ਆਪਣੇ ਆਪ ਨੂੰ ਸ਼ਿਕਾਰੀ  ਸਿੱਧ ਕਰੇ ਜਾਣ ਨਾਲ ਕੁਝ ਨਹੀਂ ਹੁੰਦਾ। ਗੱਲ ਤਾਂ ਬਣੇਗੀ ਜੇ ਹੋਰ ਬਟੇਰ ਤੀਰ ਨਾਲ ਮਾਰ ਕੇ ਵਿਖਾਏ ਜਾਣ।
੧੯੪੭ ਤੋਂ ਪਹਿਲਾਂ ਕਮਿਊਨਿਸਟ ਭਾਵੇਂ ਅਜ਼ਾਦੀ  ਅੰਦੋਲਨ ਵਿਚ ਕੀਤੇ ਸੰਘਰਸ਼ ਵਿਚ ਆਪਣਾ ਵੱਡਾ ਯੋਗਦਾਨ ਦੱਸਣ ਪਰ ਸੰਸਾਰ ਯੁੱਧ ਸਮੇਂ ਇਨ੍ਹਾਂ ਨੇ ਸਟਾਲਿਨ ਦੇ ਇਸ਼ਾਰੇ ਉਪਰੰਤ ਅੰਗਰੇਜ਼ ਦਾ ਸਮਰਥਨ ਕੀਤਾ। ਇਸ ਪਾਰਟੀ ਨੇ ਆਪਣੀਆਂ ਜੜ੍ਹਾਂ ਭਾਰਤ ਦੀ ਮਿੱਟੀ ਵਿਚ ਨਹੀਂ ਸਗੋਂ ਵਿਦੇਸ਼ੀ ਧਰਤੀ ਉਪਰ ਰੱਖੀਆਂ ਹਨ। ਇਨ੍ਹਾਂ ਦੀ ਅਜਿਹੀਆਂ ਗਤੀਵਿਧੀਆਂ ਕਾਰਨ ਕਮਿਊਨਿਸਟਾਂ ਦੇ ਹੋਲ ਟਾਈਮਰਾਂ ਬਾਰੇ ਲੋਕਾਂ ਦੀ ਧਾਰਨਾ ਇਹ ਸੀ ਕਿ ਇਹ ਰੂਸ/ ਚੀਨ ਦੇ ਕਾਰਡ ਹੋਲਡਰ/ ਏਜੰਟ ਹਨ ਤੇ ਇਨ੍ਹਾਂ ਨੂੰ ਉਥੋਂ ਤਨਖਾਹਾਂ ਵੀ ਮਿਲਦੀਆਂ ਹਨ।
ਹੁਣ ਜਦੋਂ ਕਿ ਸੋਵੀਅਤ ਸੰਘ ਟੋਟੇ-ਟੋਟੇ ਹੋ ਗਿਆ ਅਤੇ ਚੀਨ ਵਿਚ ਵੀ ਲੋਕਤੰਤਰ ਦੀ ਗੱਲ ਚੱਲਣ ਲੱਗੀ ਹੈ, ਉਧਰ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਪਾਰਟੀ ਕਮਿਊਨਿਸਟਾਂ ਉਪਰ ਭਾਰੀ ਪੈਣ ਲੱਗੀ ਹੈ; ਇਸ ਸਮੇਂ ਕਮਿਊਨਿਸਟਾਂ ਨੇ ਆਪਣੀ ਹੋਦ ਬਚਾਉਣ ਲਈ ਕੁਝ ਨਵੇਂ ਨਿਯਮ ਅਪਣਾ ਲਏ ਜਾਪਦੇ ਹਨ। ਹੁਣ ਉਨ੍ਹਾਂ ਨੇ ਧਰਮ ਦੀ ਖੁੱਲੀ ਵਿਰੋਧਤਾ ਛੱਡ ਦਿੱਤੀ ਹੈ। ਜਦੋਂ ਕਿ ਉਹ ਪਹਿਲਾ ਧਰਮ ਨੂੰ ਅਫੀਮ ਕਹਿ ਕੇ ਨਿੰਦਦੇ ਸਨ। ਹੁਣ ਧਰਮ ਨੂੰ ਨਿੱਜੀ ਮਾਮਲਾ ਕਹਿਣ ਲੱਗ ਪਏ ਹਨ। ਹੁਣ ਉਹ ਆਪਣੇ ਖੇਤਰੀ ਸਭਿਆਚਾਰ ਨੂੰ ਵੀ ਨਵੇਂ ਸਿਰਿਓਂ ਵਿਚਾਰਨ ਲੱਗ ਪਏ ਹਨ। ਹੁਣ ਉਹ ਸਮਝਣ ਲੱਗੇ ਹਨ ਕਿ ਸਥਾਨਕ ਸਭਿਆਚਾਰ  ਦੇ ਮਾਧਿਅਮ ਨਾਲ ਇਨਕਲਾਬ ਵਧੇਰੇ ਛੇਤੀ ਅਤੇ ਸੌਖਿਆਂ ਆ ਸਕਦਾ ਹੈ। ਪਰ ਪੰਜਾਬ ਦੇ ਕਮਿਊਨਿਸਟ ਹਾਲੇ ਵੀ ਖੁਲ੍ਹੇ ਦਿਲ ਨਾਲ ਪੰਜਾਬੀ ਸਭਿਆਚਾਰ ਨੂੰ ਅਪਣਾਉਣ ਤੋਂ ਹਿਚਕਿਚਾਹਟ ਮਹਿਸੂਸ ਕਰ ਰਹੇ ਹਨ। ਕੀ ਕਾਮਰੇਡ ਦੀ ਥਾਂ 'ਭਾਈ' ਸ਼ਬਦ ਵਧੇਰੇ ਲਖਾਇਕ ਨਹੀਂ? ਕੀ ਮਾਰਕਸ ਦੀ ਮੂਰਤੀ-ਪੂਜਾ ਦੀ ਥਾਂ ਸਿੱਖ ਸਿਧਾਂਤਾਂ ਨਾਲ ਲੋਕ-ਮੁਕਤੀ ਲਈ ਸੰਘਰਸ਼ ਦੀ ਰੂਪ-ਰੇਖਾ ਨਹੀਂ ਉਲੀਕੀ ਜਾ ਸਕਦੀ। ਮਾਰਕਸ ਤੇ ਲੈਨਿਨ ਦੇ ਬੁੱਤ ਘੜਨ ਨਾਲੋਂ ਸਿੱਖ ਗੁਰੂਆਂ ਵਿਚ ਰਵਾਇਤੀ ਸ਼ਰਧਾ ਵਿਚੋਂ ਇਨਕਲਾਬ ਦੀ ਆਸ ਕਰਨੀ ਚੰਗੀ ਹੈ। ਅੱਜ ਚੰਗੇ ਕਹਿੰਦੇ-ਕਹਾਉਂਦੇ ਕਾਮਰੇਡ ਵੀ ਮਾਰਕਸ ਦੀਆਂ ਦਸ ਕਿਤਾਬਾਂ ਦਾ ਨਾਂ ਨਹੀਂ ਜਾਣਦੇ। ਚੰਗੇ-ਚੰਗੇ ਕਾਮਰੇਡਾਂ ਨੇ ਮਾਰਕਸ ਦੀ ਪ੍ਰਧਾਨ ਪੁਸਤਕ 'ਸਰਮਾਇਆ' ਦਾ ਪੂਰਾ ਪਾਠ ਤੀਕ ਨਹੀਂ ਕੀਤਾ। ਮਾਰਕਸੀ ਕਹਿੰਦੇ ਹਨ ਕਿ ਇਸਦੀ ਸਮਝ ਨਹੀਂ ਪੈਂਦੀ। ਕੀ ਇਹ ਇਸ ਗ੍ਰੰਥ ਦੀ ਗੈਰ-ਪ੍ਰਸੰਗਿਕਤਾ ਦਾ ਪ੍ਰਮਾਣ ਨਹੀਂ? ਪੰਜਾਬ ਦੇ ਲੋਕਾਂ ਨੂੰ ਫ਼ਰੀਦ ਦੇ ਸਲੋਕਾਂ ਤੇ ਧੰਨੇ ਦੇ ਆਰਤੇ ਦੀ ਵਧੇਰੇ ਸਮਝ ਆਉਂਦੀ ਹੈ। ਪੰਜਾਬ ਦੇ ਮਹਾਂ-ਨਾਇਕ ਦਸ ਗੁਰੂ ਸਾਹਿਬਾਨ ਹਨ। ਉਨ੍ਹਾਂ ਦੇ ਹੁੰਦਿਆਂ ਇਥੇ ਬਾਹਰੋਂ ਸਮੱਗਲ ਕਰਕੇ ਲਿਆਂਦੇ ਨਾਇਕ ਨਹੀਂ ਟਿਕ ਸਕਣਗੇ।