ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਤਸੰਗਤਿ ਸਾਈ ਹਰਿ ਤੇਰੀ


ਸਤਸੰਗਤ ਸੰਬੰਧੀ ਵੀਚਾਰ ਕਰਦਿਆਂ ਸਭ ਤੋਂ ਪਹਿਲਾਂ ਸਾਡੇ ਮਨ ਵਿਚ ਇਹ ਸਵਾਲ ਉਤਪੰਨ ਹੁੰਦਾ ਹੈ ਕਿ ਸਤਸੰਗਤ ਕੀ ਹੈ ਜਾਂ ਸਤਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਗੁਰਬਾਣੀ ਦਾ ਅਧਿਐਨ ਕਰਨ ਉਪਰੰਤ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਤਸੰਗਤ ਉਹ ਹੈ ਜਿਥੇ ਪਰਮ ਹਸਤੀ ਪਰਮਾਤਮਾ ਦੇ ਨਾਮ ਦੀ ਵੀਚਾਰ ਹੁੰਦੀ ਹੋਵੇਗੁਰਬਾਣੀ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਸਤਸੰਗਤ ਦੀ ਪਰਿਭਾਸ਼ਾ ਦੇਂਦੇ ਹੋਏ ਕਥਨ ਕਰਦੇ ਹਨ:-

ਸਤਸੰਗਤਿ ਕੈਸੀ ਜਾਣੀਐ

ਜਿਥੈ ਏਕੋ ਨਾਮੁ ਵਖਾਣੀਐ

ਏਕੋ ਨਾਮੁ ਹੁਕਮੁ ਹੈ

ਨਾਨਕ ਸਤਿਗੁਰਿ ਦੀਆ ਬੁਝਾਇ ਜੀਉ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 72)

ਸ੍ਰੀ ਗੁਰੂ ਰਾਮਦਾਸ ਜੀ ਵੀ ਸਤਸੰਗਤ ਦੀ ਇਸ ਪਰਿਭਾਸ਼ਾ ਦੀ ਪ੍ਰੋੜਤਾ ਕਰਦੇ ਹੋਏ ਫੁਰਮਾਉਂਦੇ ਹਨ:-

ਸਤਸੰਗਤਿ ਸਾਈ ਹਰਿ ਤੇਰੀ

ਜਿਤੁ ਹਰਿ ਕੀਰਤਿ ਹਰਿ ਸੁਨਣੇ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1135)

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਉਹ ਜਿਹੋ ਜਿਹੀ ਵੀ ਸੰਗਤ ਕਰਦਾ ਹੈ ਉਸਦਾ ਅਸਰ ਉਸਦੇ ਜੀਵਨ ਵਿਚੋਂ ਸਾਫ਼ ਝਲਕਦਾ ਹੈ, ਕਿਉਂਕਿ ਇਹ ਕੁਦਰਤੀ ਹੈ ਕਿ ਮਨੁੱਖ ਆਲੇ-ਦੁਆਲੇ ਦਾ ਪ੍ਰਭਾਵ ਕਬੂਲਦਾ ਹੈਗੁਰਬਾਣੀ ਅੰਦਰ ਇਸੇ ਕਰਕੇ ਹੀ ਸਤਸੰਗਤ ਭਾਵ ਸੱਚੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਕਿ ਮਨੁੱਖ ਦਾ ਜੀਵਨ ਸੱਚਾ-ਸੁੱਚਾ ਅਤੇ ਸ਼ੁੱਭ ਗੁਣਾਂ ਭਰਪੂਰ ਬਣ ਸਕੇਸਤਿਗੁਰੂ ਸਾਹਿਬਾਨ ਨੇ ਸਮੁੱਚੀ ਬਾਣੀ ਅੰਦਰ ਮਨੁੱਖ ਨੂੰ ਸਚਿਆਰ ਬਣਨ ਦੀ ਪ੍ਰੇਰਨਾ ਦਿੱਤੀ ਹੈ ਅਤੇ ਸਚਿਆਰ ਬਣਨ ਦਾ ਮੁੱਖ ਸਾਧਨ ਸਤਸੰਗਤ ਹੈਆਮ ਬੋਲਚਾਲ ਵਿਚ ਵੀ ਅਕਸਰ ਕਿਹਾ ਜਾਂਦਾ ਹੈ ਕਿ "ਜੈਸੀ ਸੰਗਤ-ਵੈਸੀ ਰੰਗਤ"ਮਤਲਬ ਕਿ ਮਨੁੱਖ ਦੇ ਜੀਵਨ ਵਿਚ ਸੰਗਤ ਦਾ ਪ੍ਰਭਾਵ ਅਵੱਸ਼ਕ ਹੈਉਦਾਹਰਨ ਦੇ ਤੌਰ ਤੇ ਜੇਕਰ ਮਨੁੱਖ ਬੁਰੀ ਸੰਗਤ ਕਰੇਗਾ ਤਾਂ ਉਸਦੇ ਜੀਵਨ ਵਿਚ ਬੁਰਾਈਆਂ ਦਾ ਪ੍ਰਵੇਸ਼ ਹੋ ਜਾਵੇਗਾ ਪਰ ਇਸ ਦੇ ਉਲਟ ਜੇਕਰ ਮਨੁੱਖ ਨੇਕ ਜਨਾ ਦੀ ਸੰਗਤ ਦਾ ਅਨੰਦ ਮਾਣੇ ਤਾਂ ਉਹ ਭਲਾ ਪੁਰਸ਼ ਬਣ ਜਾਵੇਗਾਇਸੇ ਕਰਕੇ ਹੀ ਗੁਰੂ ਸਾਹਿਬਾਨ ਜੀ ਨੇ ਗੁਰਬਾਣੀ ਅੰਦਰ ਐਸੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਹੈ ਜਿਥੇ ਪਰਮ ਸੱਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹੋਣਗੁਰਬਾਣੀ ਅੰਦਰ ਫੁਰਮਾਣ ਹੈ:-

ਤਿਤੁ ਜਾਇ ਬਹਹੁ ਸਤਸੰਗਤੀ

ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 587)

ਮਨੁੱਖ ਨੇ ਸਦਾ ਸੱਚੀ ਸੰਗਤ ਹੀ ਕਰਨੀ ਹੈਸੱਚੀ ਸੰਗਤ ਕਰਨ ਨਾਲ ਹੀ ਸੱਚ ਆਚਾਰ ਦੇ ਧਾਰਨੀ ਬਣਿਆ ਜਾ ਸਕਦਾ ਹੈਮਨੁੱਖ ਦੀ ਸ਼ਖ਼ਸੀਅਤ ਵਿਚ ਸ਼ੁੱਭ ਗੁਣਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਸ਼ੁਭ ਗੁਣ ਉਸ ਨੂੰ ਸਤਸੰਗਤ ਕਰਨ ਨਾਲ ਹੀ ਪ੍ਰਾਪਤ ਹੋ ਸਕਦੇ ਹਨਜਿਥੇ ਸਤਸੰਗਤ ਕਰਨ ਨਾਲ ਮਨੁੱਖ ਚੰਗੇ ਗੁਣ ਗ੍ਰਹਿਣ ਕਰਦਾ ਹੈ, ਉਥੇ ਨਾਲ ਹੀ ਉਸ ਦੇ ਔਗਣਾਂ ਦਾ ਵੀ ਖਾਤਮਾ ਹੁੰਦਾ ਹੈਸਤਿਗੁਰੂ ਜੀ ਬਚਨ ਕਰਦੇ ਹਨ:-

ਊਤਮ ਸੰਗਤਿ ਊਤਮੁ ਹੋਵੈ

ਗੁਣ ਕਉ ਧਾਵੈ ਅਵਗਣ ਧੋਵੈ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 414)

ਸਤਿਸੰਗਤ ਦੀ ਰੀਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਚਲਾ ਦਿੱਤੀ ਸੀਬਾਕੀ ਗੁਰੂ ਸਾਹਿਬਾਨ ਨੇ ਵੀ ਇਸ ਮਰਿਯਾਦਾ ਨੂੰ ਬੇਹੱਦ ਬਲ ਦਿੱਤਾਗੁਰੂ ਸਾਹਿਬਾਨ ਨੇ ਸਤਸੰਗਤ ਰਾਹੀਂ ਜਿਥੇ ਆਪਾ ਸਵਾਰਨ ਦੀ ਗੱਲ ਕੀਤੀ ਹੈ, ਉਥੇ ਇਸ ਮਰਿਯਾਦਾ ਨੂੰ ਸਮਾਜਿਕ ਸੁਧਾਰਾਂ ਲਈ ਵੀ ਵਰਤਿਆ ਹੈਸਮਾਜ ਅੰਦਰ ਫੈਲੀਆਂ ਬੁਰਾਈਆਂ ਵਿਚੋਂ ਊਚ-ਨੀਚ ਦੀ ਭੈੜੀ ਰੀਤ ਦੇ ਖਾਤਮੇ ਲਈ ਸਤਸੰਗਤ ਰਾਹੀਂ ਗੁਰੂ ਸਾਹਿਬਾਨ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਸਮਾਜ ਅੰਦਰ ਵਰਣ-ਵੰਡ ਦੇ ਆਧਾਰ ਤੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨਾਲ ਅਨਿਆਂ ਹੋ ਰਿਹਾ ਸੀ, ਕਿਉਂਕਿ ਅਖੌਤੀ ਉਂਚ ਸ਼੍ਰੇਣੀਆਂ ਦੇ ਲੋਕ ਨੀਵਿਆਂ ਨਾਲ ਘ੍ਰਿਣਾ ਕਰਦੇ ਸਨ ਅਤੇ ਨੀਵੀਆਂ ਸ਼੍ਰੇਣੀਆਂ ਨੂੰ ਧਰਮ-ਕਰਮ ਕਰਨ ਦੀ ਖੁੱਲ੍ਹ ਨਹੀਂ ਸੀਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਵਰਣ-ਵੰਡ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਜੋ ਸਤਸੰਗਤ ਵਿਚੋਂ ਸਾਫ਼ ਝਲਕਦੀ ਹੈਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਸਤਸੰਗਤ ਦੀ ਮਰਿਯਾਦਾ ਵਿਚ ਊਚ-ਨੀਚ ਨੂੰ ਕੋਈ ਥਾ ਨਹੀਂਗੁਰੂ ਸਾਹਿਬਾਨ ਨੇ ਮਨੁੱਖੀ ਬਰਾਬਰਤਾ ਦੇ ਸਿਧਾਂਤ ਨੂੰ ਪੇਸ਼ ਕਰਦਿਆਂ ਸਤਸੰਗਤ ਵਿਚ ਬੈਠ ਕੇ ਸਭ ਨੂੰ ਹੀ ਅਲਾਹੀ ਉਪਦੇਸ਼ ਸੁਣਨ ਦਾ ਹੱਕਦਾਰ ਬਣਾ ਦਿੱਤਾ

ਮਨੁੱਖ ਦੇ ਜੀਵਨ ਦਾ ਮਨੋਰਥ ਪਰਮਾਤਮਾ ਨਾਲ ਮਿਲਾਪ ਹਾਸਲ ਕਰਨਾ ਹੈ ਅਤੇ ਇਹ ਮਿਲਾਪ ਸਤਸੰਗਤ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈਗੁਰਬਾਣੀ ਅੰਦਰ ਮਨੁੱਖ ਦੇ ਇਸ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਸਤਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਨਾਮ ਦਾ ਜਾਪ ਜ਼ਰੂਰੀ ਦੱਸਿਆ ਗਿਆ ਹੈਇਸ ਸੰਬੰਧੀ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ:-

ਭਈ ਪਰਾਪਤਿ ਮਾਨੁਖ ਦੇਹੁਰੀਆ

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਅਵਰਿ ਕਾਜ ਤੇਰੈ ਕਿਤੈ ਨ ਕਾਮ

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 12)

ਗੁਰਬਾਣੀ ਅੰਦਰ ਸਤਸੰਗਤ ਦੀ ਤੁਲਨਾ ਇਕ ਅਜਿਹੀ ਪਾਠਸ਼ਾਲਾ ਨਾਲ ਕੀਤੀ ਗਈ ਹੈ ਜਿਸ ਵਿਚ ਪਰਮਾਤਮਾ ਦੇ ਗੁਣ ਗ੍ਰਹਿਣ ਕਰਨ ਦਾ ਅਭਿਆਸ ਕੀਤਾ ਜਾਂਦਾ ਹੈਗੁਰਵਾਕ ਹੈ:-

ਸਤਸੰਗਤਿ ਸਤਿਗੁਰ ਚਟਸਾਲ ਹੈ

ਜਿਤੁ ਹਰਿ ਗੁਣ ਸਿਖਾ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1316)

ਸਤਸੰਗਤ ਮਹਾਂ ਪਵਿੱਤਰ ਹੈਜਿਸ ਨੂੰ ਵੱਡੇ ਭਾਗਾਂ ਨਾਲ ਸਤਸੰਗਤ ਪ੍ਰਾਪਤ ਹੋ ਜਾਵੇ, ਉਹ ਨਾਮ ਦੇ ਰੰਗ ਵਿਚ ਰੰਗਿਆਂ ਜਾਂਦਾ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਪਰਮ ਅਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈਜਿਸ ਪ੍ਰਕਾਰ ਪਾਰਸ ਦੀ ਛੋਹ ਨਾਲ ਧਾਤਾਂ ਸੋਨਾ ਬਣ ਜਾਂਦੀਆਂ ਹਨ, ਉਸੇ ਪ੍ਰਕਾਰ ਹੀ ਪਤਿਤ ਮਨੁੱਖ ਸਤਸੰਗਤ ਦੇ ਮੇਲ ਨਾਲ ਪਵਿੱਤਰ ਹੋ ਜਾਂਦੇ ਹਨਗੁਰ ਫੁਰਮਾਨ ਹੈ:-

ਪਾਰਸੁ ਭੇਟਿ ਕੰਚਨੁ ਧਾਤੁ ਹੋਈ

ਸਤਸੰਗਤਿ ਕੀ ਵਡਿਆਈ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 505)

ਹੋਰ ਫੁਰਮਾਨ ਹੈ:-

ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ

ਗੁਰ ਪਰਸਾਦੀ ਘਟਿ ਚਾਨਣਾ ਆਨ੍ਹੇਰੁ ਗਵਾਇਆ

ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ -( ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1244)

ਇਹ ਸਤਸੰਗਤ ਦੀ ਵਡਿਆਈ ਹੈ ਕਿ ਇਹ ਨੀਵੇਂ ਨੂੰ ਉਂਚਾ ਕਰ ਦੇਂਦੀ ਹੈ, ਕਿਉਂਕਿ ਸਤਸੰਗਤ ਵਿਚੋਂ ਮਨੁੱਖ ਨੂੰ ਜਿਥੇ ਮਾਨਵੀ ਕਦਰਾਂ-ਕੀਮਤਾਂ ਦੀ ਸੋਝੀ ਮਿਲਦੀ ਹੈ, ਉਥੇ ਨਾਲ ਹੀ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਜੀਵਨ ਬਤੀਤ ਕਰਨ ਦੀ ਜਾਚ ਆਉਂਦੀ ਹੈਸਤਸੰਗਤ ਵਿਚ ਜਾਣ ਨਾਲ ਮਨੁੱਖੀ ਮਨ ਸੰਜਮ ਦੀ ਅਵਸਥਾ ਵਿਚ ਆ ਜਾਂਦਾ ਹੈ ਇਸ ਪ੍ਰਕਾਰ ਸਤਸੰਗਤ ਮਨੁੱਖ ਨੂੰ ਉਂਤਮ ਮਤ ਪ੍ਰਦਾਨ ਕਰਦੀ ਹੈ:-

ਸਤਸੰਗਤਿ ਮਿਲਿ ਮਤਿ ਬੁਧਿ ਪਾਈ

- ਹਰਭਜਨ ਸਿੰਘ ਵਕਤਾ